SukhrajSBajwaDr7ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਸੁਪਨਾ ਸੀ ਕਿ ਆਜ਼ਾਦ ਭਾਰਤ ਵਿੱਚ ਅਜਿਹਾ ਨਿਆਂਪਸੰਦ ...BhagatSinghRajGuruSukhdev1
(23 ਮਾਰਚ 2026)


BhagatSinghRajGuruSukhdev1ਭਗਤ ਸਿੰਘ ਅਣਵੰਡੇ ਭਾਰਤ ਦਾ ਇੱਕ ਅਜਿਹਾ ਕ੍ਰਾਂਤੀਕਾਰੀ ਸੀ ਜੋ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਉਣਾ ਤਾਂ ਚਾਹੁੰਦਾ ਸੀ ਪਰ ਉਸਦੇ ਅਜ਼ਾਦੀ ਦੇ ਮਾਅਨੇ ਕੁਝ ਵੱਖਰੇ ਸਨ
ਭਗਤ ਸਿੰਘ ਆਪਣੀ ਸੋਚ ਕਾਰਨ ਹੀ ਬਹੁਤ ਸਾਰੇ ਉਦਾਰਵਾਦੀ ਨੇਤਾਵਾਂ ਦੀ ਅੱਖਾਂ ਦਾ ਰੋੜਾ ਸੀ ਅੰਗਰੇਜ਼ ਅਜ਼ਾਦੀ ਦੇ ਨਾਮ ’ਤੇ ਸੱਤਾ ਪਰਿਵਰਤਨ ਦੀ ਗੱਲ ਤਾਂ ਕਰਦੇ ਸਨ ਪਰ ਉਹ ਭਾਰਤ ਨੂੰ ਮੁਕੰਮਲ ਅਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ ਸਨਅਜ਼ਾਦੀ ਦੀ ਲੜਾਈ ਦੇ ਦੌਰਾਨ ਕਦੀ ਵੀ ਪਾਕਿਸਤਾਨ ਦੀ ਗੱਲ ਨਹੀਂ ਉੱਭਰੀ ਸੀ। 1940 ਤਕ ਅਸਲ ਵਿੱਚ ਪਾਕਿਸਤਾਨ ਦੀ ਗੱਲ ਕਦੀ ਆਈ ਹੀ ਨਹੀਂ ਸੀਭਗਤ ਸਿੰਘ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇਕਰ ਅੰਗਰੇਜ਼ ਭਾਰਤ ਛੱਡਦੇ ਵੀ ਹਨ ਤਾਂ ਵੀ ਕਿਸੇ ਨਾ ਕਿਸੇ ਬਹਾਨੇ ਸੱਤਾ ਦੀ ਚਾਬੀ ਆਪਣੇ ਕੋਲ ਰੱਖਣਗੇ ਤੇ ਇੱਦਾਂ ਹੋਇਆ ਵੀਲਾਰਡ ਮਾਊਂਟਬੈਟਨ ਅਜ਼ਾਦ ਭਾਰਤ ਦਾ ਇੱਕ ਸਾਲ ਤਕ ਗਵਰਨਰ ਜਨਰਲ ਬਣਕੇ ਰਿਹਾਆਜ਼ਾਦ ਭਾਰਤ ਦੇ ਸੰਵਿਧਾਨ ਦਾ ਬਹੁਤਾ ਹਿੱਸਾ ਵੀ ਅੰਗਰੇਜ਼ਾਂ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੀ ਹੈ ਤੇ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਅੰਗਰੇਜ਼ੀ ਕਾਨੂੰਨ ਦਾ ਹੀ ਹਿੱਸਾ ਹਨ ਜੋ ਅੱਜ ਤਕ ਪ੍ਰਚਲਿਤ ਹਨ

ਭਗਤ ਸਿੰਘ ਪੂਰਨ ਅਜ਼ਾਦੀ ਦੀ ਗੱਲ ਕਰਦਾ ਸੀਅਜ਼ਾਦੀ, ਜਿਸ ਵਿੱਚ ਤਾਕਤ ਆਮ ਜਨਤਾ ਦੇ ਹੱਥ ਵਿੱਚ ਹੋਵੇਆਮ ਜਨਤਾ ਸੱਤਾ ਵਿੱਚ ਭਾਗੀਦਾਰ ਬਣੇਭਗਤ ਸਿੰਘ ਦੀ ਸੋਚ ਸੱਤਾ ਨੂੰ ਧਰਮ ਅਤੇ ਜਾਤ ਦੀ ਰਾਜਨੀਤੀ ਤੋਂ ਦੂਰ ਰੱਖਣ ਦੀ ਹੈ ਅੰਗਰੇਜ਼ਾਂ ਦੇ ਬਣੇ ਕਾਨੂੰਨ ਕਦੀ ਵੀ ਆਜ਼ਾਦ ਭਾਰਤ ਦਾ ਹਿੱਸਾ ਨਹੀਂ ਦੇਖਣਾ ਚਾਹੁੰਦਾ ਸੀ ਭਗਤਆਪਣਾ ਸੰਵਿਧਾਨ ਅਤੇ ਕਾਨੂੰਨ ਬਣਾਉਣ ਲਈ ਆਪਣੀ ਕਾਰਜਪ੍ਰਣਾਲੀ, ਜਿਸ ਉੱਪਰ ਅੰਗਰੇਜ਼ਾਂ ਦੇ ਕਾਨੂੰਨ ਦਾ ਸਾਇਆ ਨਾ ਹੋਵੇਭਗਤ ਸਿੰਘ ਦੇਸ਼ ਦੇ ਵਿਕਾਸ ਦੀ ਜਦੋਂ ਗੱਲ ਕਰਦਾ ਤਾਂ ਉਸ ਵਿੱਚ ਗਰੀਬ ਵਰਗ ਦੀ ਗੱਲ ਪਹਿਲ ਦੇ ਅਧਾਰ ’ਤੇ ਆਉਂਦੀਅਮੀਰ ਅਤੇ ਗਰੀਬ ਵਿੱਚ ਜੋ ਪਾੜਾ ਹੈ, ਉਹ ਖਤਮ ਕਰਨ ਦੀ ਗੱਲ ਕਰਦਾ ਸੀ ਭਗਤ ਸਿੰਘਸਾਮੰਤਵਾਦ ਦੇ ਖਿਲਾਫ ਅਤੇ ਕੁਦਰਤ ਦੇ ਸਰੋਤਾਂ ਉੱਪਰ ਹਰ ਆਮ ਇਨਸਾਨ ਦੇ ਹੱਕ ਦੀ ਗੱਲ ਹੈ ਭਗਤ ਸਿੰਘਭਗਤ ਸਿੰਘ ਇੱਕ ਕ੍ਰਾਂਤੀਕਾਰੀ ਵਿਚਾਰ ਰੱਖਣ ਵਾਲਾ ਨੌਜਵਾਨ ਉਦਾਰਵਾਦੀਆਂ ਦੀ ਸੋਚ ’ਤੇ ਖਰਾ ਨਹੀਂ ਉੱਤਰਦਾ ਸੀ ਅਤੇ ਇਹੀ ਕਾਰਨ ਹੈ ਕਿ ਭਗਤ ਉਸ ਵੇਲੇ ਦੇ ਉਦਾਰਵਾਦੀ ਨੇਤਾਵਾਂ ਵੱਲੋਂ ਦਹਿਸ਼ਤਗਰਦ ਗਰਦਾਨਿਆ ਗਿਆਉਦਾਰਵਾਦੀ ਨੇਤਾ ਜਾਣਦੇ ਸਨ ਕਿ ਭਗਤ ਦੀ ਸੋਚ ’ਤੇ ਉਸ ਵੇਲੇ ਦੇ ਨੌਜਵਾਨ ਫਿਦਾ ਸਨ ਅਤੇ ਪੂਰੀ ਤਰ੍ਹਾਂ ਭਗਤ ਸਿੰਘ ਨੂੰ ਅਪਣਾ ਰੋਲ ਮਾਡਲ ਸਮਝਦੇ ਸਨ, ਜਿਸ ਕਾਰਨ ਭਾਰਤ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਇਨ੍ਹਾਂ ਉਦਾਰਵਾਦੀ ਨੇਤਾਵਾਂ ਲਈ ਸੱਤਾ ਦਾ ਸੁਖ ਭੋਗਣਾ ਸੌਖੀ ਗੱਲ ਨਹੀਂ ਸੀਭਾਰਤ ਦੀ ਅਜ਼ਾਦੀ ਨਾਲੋਂ ਸੱਤਾ ਕਿਸ ਤਰ੍ਹਾਂ ਹਾਸਲ ਕੀਤੀ ਜਾਵੇ, ਇਹ ਮੁੱਖ ਏਜੇਂਡਾ ਬਣ ਗਿਆ ਸੀ ਨਰਮ ਖਿਆਲੀ ਨੇਤਾਵਾਂ ਲਈ ਇਸੇ ਕਾਰਨ ਹੀ ਪਾਕਿਸਤਾਨ ਦੀ ਗੱਲ ਉੱਭਰ ਕੇ ਸਾਮਣੇ ਆਈ

ਅਜ਼ਾਦੀ ਦੀ ਲੜਾਈ ਵਿੱਚ ਇੱਕ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਕੌਮ ਤੋਂ ਇਲਾਵਾ ਮੁਸਲਿਮ ਕੌਮ ਵੀ ਅੱਗੇ ਸੀ ਅਤੇ ਅਣਵੰਡੇ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ ਵੀ ਕਾਫੀ ਵੱਡੀ ਸੀਸੱਤਾ ਉੱਪਰ ਜਿੱਥੇ ਨਹਿਰੂ ਦੀ ਜੁੰਡਲੀ ਨਜ਼ਰ ਟਿਕਾਈ ਬੈਠੀ ਸੀ, ਉੱਥੇ ਹੀ ਜਿਨਾਹ ਵੀ ਆਜ਼ਾਦ ਭਾਰਤ ਦਾ ਮੁਖੀ ਬਣਨ ਦਾ ਸੁਪਨਾ ਲੈ ਰਿਹਾ ਸੀਦੋਨਾਂ ਹੀ ਨੇਤਾਵਾਂ ਨੂੰ ਜਦੋਂ ਲੱਗਿਆ ਕੇ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਣਗੇ ਤਾਂ ਗੱਲ ਪਾਕਿਸਤਾਨ ਦੇ ਰੂਪ ਵਿੱਚ ਵੱਖਰੇ ਮੁਲਕ ਦੀ ਚਲਾਈ ਗਈ ਤਾਂ ਜੋ ਮੁਹੰਮਦ ਅਲੀ, ਜਿਨ੍ਹਾਂ ਨੂੰ ਇੱਕ ਛੋਟਾ ਹਿੱਸਾ ਦੇ ਕੇ ਅਲੱਗ ਕੀਤਾ ਜਾ ਸਕੇ ਤੇ ਨਹਿਰੂ-ਗਾਂਧੀ ਜੁੰਡਲੀ ਲਈ ਰਸਤਾ ਸਾਫ ਹੋ ਸਕੇਮਨਸ਼ਾ ਮੋਹਨਦਾਸ ਕਰਮਚੰਦ ਗਾਂਧੀ ਦੀ ਵੀ ਇਹੋ ਸੀਉਹ ਖੁੱਲ੍ਹਕੇ ਪਾਕਿਸਤਾਨ ਦਾ ਵਿਰੋਧ ਬੇਸ਼ਕ ਕਰਦੇ ਰਹੇ ਪਰ ਅੰਦਰਖਾਤੇ ਉਹ ਪਾਕਿਸਤਾਨ ਦੇ ਹੱਕ ਵਿੱਚ ਦਿਖਾਈ ਦਿੱਤੇਪੂਰੇ ਛੜਯੰਤਰ ਨੂੰ ਅੰਗਰੇਜ਼ਾਂ ਦੀ ਸਾਜ਼ਿਸ਼ ਦਾ ਨਾਮ ਦੇ ਕੇ ਗਾਂਧੀ ਨੇ ਆਪਣੇ ਆਪ ਨੂੰ ਭਾਰਤ ਦੀ ਵੰਡ ਦਾ ਵਿਰੋਧੀ ਦੱਸ ਕੇ ਲੋਕਾਂ ਵਿੱਚ ਆਪਣੀ ਅਸਲੀ ਸਾਜ਼ਿਸ਼ ਜ਼ਾਹਿਰ ਨਹੀਂ ਹੋਣ ਦਿੱਤੀ

ਭਗਤ ਸਿੰਘ ਹਮੇਸ਼ਾ ਸਮਾਜਵਾਦ ਦੀ ਗੱਲ ਕਰਦਾ ਸੀ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਸੁਪਨਾ ਸੀ ਕਿ ਆਜ਼ਾਦ ਭਾਰਤ ਵਿੱਚ ਅਜਿਹਾ ਨਿਆਂਪਸੰਦ ਅਤੇ ਬਰਾਬਰੀ ਉੱਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਸਾਮਰਾਜ ਪੱਖੀ ਅਤੇ ਜਗੀਰਦਾਰੀ ਢਾਂਚੇ ਦਾ ਖ਼ਾਤਮਾ ਹੋਵੇਹਰੇਕ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਅਸਾਨੀ ਨਾਲ ਪ੍ਰਾਪਤ ਹੋਣ ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਕਿਸੇ ਵੀ ਨਾਗਰਿਕ ਨਾਲ ਧਰਮ ਅਤੇ ਜਾਤ ਪਾਤ ਅਧਾਰਤ ਕੋਈ ਵਿਤਕਰਾ ਨਾ ਹੋਵੇਪਰ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਤੋਂ ਬਾਅਦ ਜੋ ਪਹਿਲੀ ਸਰਕਾਰ ਬਣੀ, ਉਹ ਸਮਾਜਵਾਦ ਨਹੀਂ ਸਾਮਰਾਜਵਾਦ ਨੂੰ ਵੜ੍ਹਾਵਾ ਦੇਣ ਵਾਲੀ ਸੀਜਿਸ ਤਰ੍ਹਾਂ ਵਰ੍ਹੇ ਬੀਤਦੇ ਗਏ, ਭਾਰਤ ਸਮਾਜਵਾਦ ਨੂੰ ਪਛਾੜਦਾ ਗਿਆ ਤੇ ਜਾਗੀਰਦਾਰੀ ਪ੍ਰਥਾ ਖਤਮ ਹੋਣ ਦੀ ਜਗ੍ਹਾ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਨਾਲ ਪੈਰ ਪਸਾਰਦੀ ਗਈ

ਅੱਜ ਦੇ ਸਮੇਂ ਦੀ ਹਕੂਮਤ ਕੁਝ ਵੱਡੇ ਧਨਾਡਾਂ ਦਾ ਹੱਥ ਦਾ ਠੋਕਾ ਬਣ ਕੇ ਰਹਿ ਗਈ ਹੈਸਭ ਤੋਂ ਵੱਡੀ ਹਾਸੋਹੀਣੀ ਗੱਲ ਉਦੋਂ ਹੁੰਦੀ ਹੈ ਜਦੋਂ ਭਗਤ ਸਿੰਘ ਦੀ ਸੋਚ ਨੂੰ ਨਕਾਰਨ ਵਾਲੇ ਹਰ ਸਾਲ 23 ਮਾਰਚ ਅਤੇ 28 ਸਤੰਬਰ ਨੂੰ ਭਗਤ ਸਿੰਘ ਦੇ ਬੁੱਤ ’ਤੇ ਹਾਰ ਚੜ੍ਹਾਉਂਦੇ ਹਨਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦਾ ਸੁਪਨਾ ਵਿਖਾ ਕੇ ਉਸਦਾ ਦਿੱਤਾ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲਾ ਕੇ ਸਾਮਰਾਜਵਾਦ ਨੂੰ ਵੜ੍ਹਾਵਾ ਦੇਣ ਵਾਲੀਆਂ ਪਾਰਟੀਆਂ ਭਗਤ ਦੇ ਨਾਮ ’ਤੇ ਰਾਜਨੀਤੀ ਕਰਦੀਆਂ ਹਨ ਤੇ ਸੱਤਾ ਦਾ ਸੁਖ ਵੀ ਮਾਣਦੀਆਂ ਹਨ ਪਰ ਅਸਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਨੇੜੇ ਵੀ ਨਹੀਂ ਹੁੰਦੀ

ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਤੋ 95 ਵਰ੍ਹੇ ਬੀਤ ਜਾਣ ਬਾਅਦ ਵੀ ਉਸਦੇ ਬੁੱਤ ’ਤੇ ਹਾਰ ਚੜ੍ਹਾਉਣ ਵਾਲੀਆਂ ਪਾਰਟੀਆਂ ਅੱਜ ਤਕ ਅਜ਼ਾਦੀ ਦੇ ਇਸ ਮਹਾਂਨਾਇਕ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਸਕੀਆਂਭਗਤ ਸਿਹਾਂ ਮੁਆਫ ਕਰੀਂ, ਪੂਰਾ ਸਾਲ ਤੇਰੀ ਸੋਚ ਦੇ ਉਲਟ ਚੱਲਣ ਵਾਲੇ ਫਿਰ 23 ਮਾਰਚ ਨੂੰ ਤੇਰੇ ਬੁੱਤ ’ਤੇ ਹਾਰ ਚੜ੍ਹਾਉਣਗੇ ਤੇ ਫਿਰ ‘ਇਨਕਲਾਬ ਜ਼ਿੰਦਾਬਾਦ’ ਦੇ ਨਾਹਰੇ ਲਾਉਣਗੇ ਪਰ ਫਿਰ ਪੂਰਾ ਸਾਲ ਤੈਨੂੰ ਭੁੱਲ ਜਾਣਗੇਤੇਰੀ ਸੋਚ ਮੁਤਾਬਿਕ ਭਾਰਤ ਨੂੰ ਅਜ਼ਾਦੀ ਨਹੀਂ ਮਿਲੀ, ਮੁਲਕ ਅੱਜ ਵੀ ਗੁਲਾਮ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author