SukhrajSBajwaDr7ਪੁਲਿਸ ਦੀ ਸਖਤੀ ਅਤੇ ਮਾਂ ਬਾਪ ਦੀ ਸਮਝ ਨਾਲ ਅੱਗੇ ਤੋਂ ਹੋਰ ਕਿਸੇ ਤਰਨਜੋਤ ਨੂੰ ...24 January 2026 2
(24 ਜਨਵਰੀ 2026)


24 January 2026 2ਅੱਜ (24 ਜਨਵਰੀ) ਸਮਰਾਲਾ ਵਿਖੇ ਇੱਕ
1ਗਲੇ ਵਿੱਚ ਫਿਰਨ ਕਰਕੇ ਨਸਾਂ ਕੱਟ ਹੋ ਜਾਣ ਕਰਕੇ ਦੁਖਦਾਈ ਮੌਤ ਹੋਈ ਹੈਤਰਨਜੋਤ ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਸੀ ਜਦੋਂ ਉਹ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਦੇ ਗੱਲ ਵਿੱਚ ਪਤੰਗ ਦੀ ਡੋਰ ਫਸ ਗਈ, ਜਿਸ ਕਾਰਨ ਉਸਦੇ ਗਲੇ ਦੀਆਂ ਨਸਾਂ ਕੱਟੀਆਂ ਗਈਆਂਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਸਭ ਦਾ ਜ਼ਿੰਮੇਦਾਰ ਕੌਣ ਹੈ? ਸਰਕਾਰ, ਲੋਕਲ ਪ੍ਰਸ਼ਾਸਨ ਜਾਂ ਪਤੰਗ ਦੀ ਡੋਰ ਵੇਚਣ ਵਾਲੇ ਜਾਂ ਫਿਰ ਡੋਰ ਖਰੀਦਣ ਵਾਲੇ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਵਿੱਚ ਬੈਠੇ ਲੀਡਰ ਸਭ ਤੋਂ ਪਹਿਲਾਂ ਜ਼ਿੰਮੇਦਾਰ ਹਨ ਕਿਉਂਕਿ ਜੇਕਰ ਪ੍ਰਸ਼ਾਸਨ ਚਾਇਨਾ ਡੋਰ ਵੇਚਣ ਵਾਲਿਆਂ ਦੀਆਂ ਦੁਕਾਨਾਂ ’ਤੇ ਰੇਡ ਮਾਰਦਾ ਵੀ ਹੈ ਤਾਂ ਇਹ ਲੀਡਰ ਉਹਨਾਂ ਦੁਕਾਨਦਾਰਾਂ ਦੇ ਹੱਕ ਵਿੱਚ ਖੜ੍ਹੇ ਹੋ ਜਾਂਦੇ ਹਨ ਅਤੇ ਪ੍ਰਸ਼ਾਸਨ ’ਤੇ ਦਬਾਓ ਬਣਾਉਂਦੇ ਹਨ ਕਿ ਉਸ ਦੁਕਾਨਦਾਰ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਜਿਸ ਕਾਰਨ ਦੁਕਾਨਦਾਰ ਧੜੱਲੇ ਨਾਲ ਗੈਰ ਕਾਨੂੰਨੀ ਡੋਰ ਵੇਚਣ ਵਿੱਚ ਕਾਮਯਾਬ ਰਹਿੰਦੇ ਹਨਪ੍ਰਸ਼ਾਸਨ ਦੀ ਜ਼ਿੰਮੇਦਾਰੀ ਬਣਦੀ ਹੈ ਨਾਗਰਿਕਾਂ ਦੀ ਸੁਰੱਖਿਆ ਦਾ ਖਿਆਲ ਰੱਖਣਾ, ਜਿਸ ਵਿੱਚ ਉਹ ਫੇਲ ਹੋ ਰਹੇ ਹਨ

ਪੁਲਿਸ ਦਾ ਵਤੀਰਾ ਚਾਇਨਾ ਡੋਰ ਵੇਚਣ ਵਾਲਿਆਂ ਲਈ ਨਰਮ ਦਿਖਾਈ ਦਿੰਦਾ ਹੈ ਕਿਉਂਕਿ ਉਹ ਪੁਲਿਸ ਲਈ ਕਮਾਈ ਦਾ ਸਾਧਨ ਹੁੰਦੇ ਹਨ ਜਦੋਂ ਵੀ ਪੁਲਿਸ ਲੋਕਾਂ ਦੇ ਦਬਾਓ ਵਿੱਚ ਆ ਕੇ ਪਤੰਗ ਅਤੇ ਡੋਰ ਵੇਚਣ ਵਾਲਿਆਂ ਦੀਆਂ ਦੁਕਾਨਾਂ ’ਤੇ ਰੇਡ ਕਰਨ ਦਾ ਮੰਨ ਬਣਾਉਂਦੀ ਹੈ ਤਾਂ ਅੰਦਰੋਂ ਹੀ ਕੋਈ ਪਹਿਲਾਂ ਹੀ ਉਹਨਾਂ ਤਕ ਖ਼ਬਰ ਪਹੁੰਚਾ ਦਿੰਦਾ ਹੈ, ਜਿਸ ਨਾਲ ਰੇਡ ਤਾਂ ਪੈਂਦੀ ਹੈ ਪਰ ਕਦੀ ਡੋਰ ਫੜ ਨਹੀਂ ਹੁੰਦੀ। ਹਾਂ, ਸਿਰਫ ਉਹੀ ਹੱਥੇ ਚੜ੍ਹਦਾ ਹੈ, ਜਿਸਨੇ ਹਿੱਸਾ ਪਾਣੀ ਨਹੀਂ ਪਹੁੰਚਾਇਆ ਹੁੰਦਾ। ਉਹ ਵੀ ਬਾਅਦ ਵਿੱਚ ਛੁੱਟ ਜਾਂਦਾ ਹੈ। ਕਦੀ ਕਿਸੇ ਦੁਕਾਨਦਾਰ ਖਿਲਾਫ ਕਾਰਵਾਈ ਜਾਂ ਸਜ਼ਾ ਹੁੰਦੀ ਨਹੀਂ ਦੇਖੀਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਆਦਿ ਸਿਰਫ ਫੇਸਬੁੱਕ ’ਤੇ ਜਾਂ ਹੋਰ ਮੀਡੀਆ ਰਾਹੀਂ ਲੋਕਾਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਕੇ ਹੀ ਆਪਣਾ ਫਰਜ਼ ਪੂਰਾ ਕਰ ਦਿੰਦੇ ਹਨ, ਕਦੀ ਵੀ ਜ਼ਮੀਨੀ ਪੱਧਰ ’ਤੇ ਜਾ ਕੇ ਨਹੀਂ ਦੇਖਦੇ ਕਿ ਚਾਇਨਾ ਡੋਰ ਦਾ ਇਸਤੇਮਾਲ ਕਿਸ ਹੱਦ ਤਕ ਹੋ ਰਿਹਾ ਹੈ

ਹੁਣ ਜੇਕਰ ਗੱਲ ਕਰੀਏ ਦੁਕਾਨਦਾਰਾਂ ਦੀ ਤਾਂ ਬਹੁਤੇ ਦੁਕਾਨਦਾਰ ਸਿਰਫ ਪੈਸਾ ਕਮਾਉਣ ਨੂੰ ਹੀ ਤਰਜੀਹ ਦਿੰਦੇ ਹਨ। ਉਹਨਾਂ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੁੰਦੀਕੁਝ ਇੱਕ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਹੈ ਕਿ ਕੀ ਕਰੀਏ, ਸਾਡੇ ਕੋਲੋਂ ਲੋਕ ਆ ਕੇ ਚਾਇਨਾ ਡੋਰ ਦੀ ਮੰਗ ਕਰਦੇ ਹਨ। ਜੇਕਰ ਉਹ ਇਹ ਡੋਰ ਨਹੀਂ ਰੱਖਦੇ ਤਾਂ ਲੋਕ ਉਹਨਾਂ ਕੋਲੋਂ ਦੂਸਰੀ ਡੋਰ ਖਰੀਦ ਕੇ ਨਹੀਂ ਲਿਜਾਂਦੇਹੁਣ ਜੇਕਰ ਗੱਲ ਕਰੀਏ ਪਤੰਗ ਉਡਾਉਣ ਦੇ ਸ਼ੌਕੀਨਾਂ ਦੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਚਾਇਨਾ ਡੋਰ ਸਭ ਤੋਂ ਵੱਧ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਹਿਲੀ ਪਸੰਦ ਹੈ ਅਤੇ ਇਸਦੇ ਬਾਰੇ ਉਹਨਾਂ ਦੇ ਮਾਂ ਬਾਪ ਨੂੰ ਵੀ ਪਤਾ ਹੁੰਦਾ ਹੈਬਹੁਤੀ ਵਾਰ ਤਾਂ ਬੱਚੇ ਲਈ ਇਹ ਡੋਰ ਉਹਨਾਂ ਦੇ ਪਿਤਾ ਜਾਂ ਵੱਡੇ ਭਰਾ ਵਲੋਂ ਹੀ ਖਰੀਦ ਕੇ ਲਿਆਂਦੀ ਜਾਂਦੀ ਹੈਬੱਚਿਆਂ ਦੀਆਂ ਮਾਵਾਂ ਨੂੰ ਵੀ ਪਤਾ ਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਵੱਲੋਂ ਚਾਇਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਫੇਰ ਵੀ ਉਹਨਾਂ ਵਲੋਂ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾਂਦਾਮਾਂ ਬਾਪ ਨਾਲ ਗੱਲ ਕਰਨ ’ਤੇ ਉਹ ਆਖਦੇ ਹਨ ਕੀ ਕਰੀਏ, ਬੱਚਾ ਜ਼ਿਦ ਕਰਦਾ ਹੈ ਤਾਂ ਮੰਨਣੀ ਪੈਂਦੀ ਹੈਮਾਂ ਬਾਪ ਦੀ ਅਜਿਹੀ ਸੋਚ ਬੱਚਿਆਂ ਨੂੰ ਚਾਇਨਾ ਡੋਰ ਖਰੀਦਣ ਲਈ ਹੋਰ ਵੀ ਉਤਸ਼ਾਹਿਤ ਕਰਦੀ ਹੈ ਬਹੁਤੀ ਵਾਰ ਤਾਂ ਅਗਰ ਕੋਈ ਅਜਿਹੇ ਬੱਚੇ ਦੀ ਸ਼ਿਕਾਇਤ ਲੈ ਕੇ ਉਹਨਾਂ ਦੇ ਘਰ ਜਾਵੇ ਤਾਂ ਅੱਗੇ ਤੋਂ ਉਹ ਮਾਂ ਬਾਪ ਲੜਾਈ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਮਾਂ ਬਾਪ ਆਪਣੇ ਬੱਚੇ ਨੂੰ ਚਾਇਨਾ ਡੋਰ ਦੇ ਇਸਤੇਮਾਲ ਤੋਂ ਵਰਜਿਤ ਕਰਨ ਪਰ ਉਹ ਆਪਣੇ ਬੱਚਿਆਂ ਦਾ ਪੂਰਾ ਸਾਥ ਦਿੰਦੇ ਹਨ

ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਡੋਰ ਵੇਚਣ ਵਾਲਿਆਂ ਦੇ ਨਾਲ ਨਾਲ ਡੋਰ ਖਰੀਦਣ ਵਾਲੇ ਬੱਚਿਆਂ ਦੇ ਮਾਂ ਬਾਪ ਖਿਲਾਫ ਵੀ ਸਖਤ ਕਾਰਵਾਈ ਕਰਨ ਤਾਂ ਕਿਤੇ ਜਾ ਕੇ ਚਾਇਨਾ ਡੋਰ ਨੂੰ ਥੋੜ੍ਹੀ ਬਹੁਤ ਠੱਲ੍ਹ ਪੈ ਸਕਦੀ ਹੈਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਪਤੰਗਬਾਜ਼ੀ ਦੇ ਦਿਨ ਅਤੇ ਸਮਾਂ ਵੀ ਨਿਸ਼ਚਿਤ ਕੀਤਾ ਜਾਵੇ, ਉਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਤੰਗ ਉਡਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਆਮ ਲੋਕਾਂ ਦਾ ਵੀ ਫਰਜ਼ ਹੈ ਕਿ ਜਿੱਥੇ ਕਿਤੇ ਉਹਨਾਂ ਨੂੰ ਚਾਇਨਾ ਡੋਰ ਦੇ ਵੇਚਣ ਜਾਂ ਇਸਤੇਮਾਲ ਬਾਰੇ ਪਤਾ ਚਲਦਾ ਹੈ ਤਾਂ ਫੌਰਨ ਪੁਲਿਸ ਨੂੰ ਸੂਚਿਤ ਕੀਤਾ ਜਾਵੇਸਕੂਲਾਂ ਵਿੱਚ ਵੀ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਪੁਲਿਸ ਦੀ ਸਖਤੀ ਅਤੇ ਮਾਂ ਬਾਪ ਦੀ ਸਮਝ ਨਾਲ ਅੱਗੇ ਤੋਂ ਹੋਰ ਕਿਸੇ ਤਰਨਜੋਤ ਨੂੰ ਚਾਇਨਾ ਡੋਰ ਦੀ ਬਲੀ ਬਣਨ ਤੋਂ ਰੋਕਿਆ ਜਾ ਸਕਦਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author