NishanSRathaur7ਅੱਜ ਦੇ ਮਨੁੱਖ ਦਾ ਇਹ ਵਰਤਾਰਾ ਅਤੇ ਸੁਭਾਓ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ
(17 ਜੁਲਾਈ 2026)


ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਜਿਸ ਮਨੁੱਖੀ ਹਿਰਦੇ ਵਿੱਚ ਕੋਮਲ ਸੰਵੇਦਨਾਵਾਂ ਦਾ ਅਹਿਸਾਸ ਨਹੀਂ ਹੁੰਦਾ ਉਹ ਹਿਰਦਾ ਜਿਊਂਦੇ ਜੀਅ ਹੀ ਮੋਇਆਂ ਬਰਾਬਰ ਹੁੰਦਾ ਹੈ
ਉਸ ਵਿਅਕਤੀ ਦੇ ਸਿਰਫ ਸਾਹ ਹੀ ਚੱਲ ਰਹੇ ਹੁੰਦੇ ਹਨ ਪਰ ਅਸਲ ਅਰਥਾਂ ਵਿੱਚ ਉਹ ਬੰਦਾ ਅੰਦਰੋਂ ਮਰ ਚੁੱਕਿਆ ਹੁੰਦਾ ਹੈਅਜਿਹਾ ਵਿਅਕਤੀ ਆਪਣੇ ਅੰਦਰ ਦੀ ਅਵਾਜ਼ ਨੂੰ ਸੁਣਨ ਤੋਂ ਅਸਮਰੱਥ ਹੁੰਦਾ ਹੈਅੱਜ ਸਮਾਜ ਵਿੱਚ ਰਹਿੰਦੇ ਲੋਕ, ਵੱਡੀ ਗਿਣਤੀ ਵਿੱਚ ਜਿਊਂਦਿਆਂ ਹੀ ਮਰੇ ਹੋਏ ਦੇਖੇ ਜਾ ਸਕਦੇ ਹਨਉਹ ਨਾ ਤਾਂ ਜ਼ੁਲਮ ਦੇ ਵਿਰੁੱਧ ਅਵਾਜ਼ ਚੁੱਕਦੇ ਹਨ ਅਤੇ ਨਾ ਹੀ ਆਪਣੀ ਜ਼ਮੀਰ ਦੀ ਅਵਾਜ਼ ਨੂੰ ਸੁਣਦੇ ਹਨਅਜਿਹੇ ਲੋਕ ਭਾਵੇਂ ਸਰੀਰਕ ਤੌਰ ’ਤੇ ਜਿਊਂਦੇ ਕਹੇ ਜਾ ਸਕਦੇ ਹਨ ਪਰ ਆਤਮਿਕ ਤੌਰ ’ਤੇ ਮੁਰਦਾ ਹੀ ਹੁੰਦੇ ਹਨ, ਹੋਰ ਕੁਝ ਨਹੀਂ

ਅੱਜ ਬਹੁਤੇ ਲੋਕ ਕੇਵਲ ਆਪਣੇ ਨਿੱਜ ਅਤੇ ਸਵਾਰਥ ਤਕ ਹੀ ਸੀਮਿਤ ਹੋ ਕੇ ਰਹਿ ਗਏ ਹਨਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਸਾਡੇ ਆਂਢ-ਗੁਆਂਡ, ਸਮਾਜ, ਦੇਸ਼ ਵਿੱਚ ਕੀ ਹੋ ਰਿਹਾ ਹੈ? ਸਮਾਜ ਵਿੱਚ ਕੀ ਵਾਪਰ ਰਿਹਾ ਹੈ? ਕਿੱਥੇ ਸਹੀ ਹੋ ਰਿਹਾ ਹੈ ਅਤੇ ਕਿੱਥੇ ਗਲਤ? ਬਲਕਿ ਉਹ ਤਾਂ ਆਪਣੇ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾਉਣਾ ਲੋਚਦੇ ਹਨਸਮਾਜ ਅਤੇ ਦੂਜੇ ਲੋਕ ਭਾਵੇਂ ਜਿੱਥੇ ਮਰਜ਼ੀ ਜਾਣ, ਉਹਨਾਂ ਨੂੰ ਇਸ ਗੱਲ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾਅਸਲ ਵਿੱਚ ਅਜਿਹੇ ਲੋਕ ਸਮਾਜ ਦੇ ਵਿਕਾਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਸਾਰਥਕ ਰੋਲ ਅਦਾ ਨਹੀਂ ਕਰਦੇ ਬਲਕਿ ਪਸ਼ੂਆਂ ਵਾਂਗ ਜੰਮਦੇ ਹਨ, ਜਿਊਂਦੇ ਹਨ ਅਤੇ ਬੱਚੇ ਪੈਦਾ ਕਰਕੇ ਫਿਰ ਮਰ ਜਾਂਦੇ ਹਨਇਹ ਵਰਤਾਰਾ ਤਾਂ ਪਸ਼ੂਆਂ ਨਾਲ ਵੀ ਸਹਿਜੇ ਹੀ ਵਾਪਰਦਾ ਹੈ ਫਿਰ ਇਨਸਾਨ ਅਤੇ ਪਸ਼ੂ ਵਿੱਚ ਕੀ ਫਰਕ ਰਹਿ ਗਿਆ? ਇਹ ਪ੍ਰਸ਼ਨ ਚੰਗੇ ਅਤੇ ਨਰੋਏ ਸਮਾਜ ਲਈ ਸਦਾ ਹੀ ਚੁਣੌਤੀ ਬਣ ਕੇ ਉੱਭਰਿਆ ਹੈਇਸਦਾ ਜਵਾਬ ਨਾ ਤਾਂ ਬੁੱਧੀਜੀਵੀ ਵਰਗ ਕੋਲ ਹੈ ਅਤੇ ਨਾ ਹੀ ਸਮਾਜ ਵਿਗਿਆਨੀਆਂ ਕੋਲ

ਖਾਸ ਗੱਲ ਇਹ ਹੈ ਕਿ ਸਮਾਜ ਵੀ ਅਜਿਹੇ ਸਵਾਰਥੀ ਲੋਕਾਂ ਨੂੰ ਬਹੁਤੀ ਦੇਰ ਤਕ ਚੇਤੇ ਨਹੀਂ ਰੱਖਦਾ ਜਿਹੜੇ ਨਿੱਜ ਤੋਂ ਪਾਰ ਜਾ ਕੇ ਆਪਣਾ ਜੀਵਨ ਨਹੀਂ ਜਿਊਂਦੇਅਸਲ ਵਿੱਚ ਅਜਿਹੇ ਲੋਕਾਂ ਦਾ ਸਮਾਜ ਅੰਦਰ ਕੋਈ ਸਾਰਥਕ ਅਤੇ ਸੁਚੱਜਾ ਰੋਲ ਹੀ ਨਹੀਂ ਹੁੰਦਾ ਜਿਸ ਨੂੰ ਆਉਣ ਵਾਲੀਆਂ ਨਸਲਾਂ ਚੇਤੇ ਰੱਖ ਸਕਣਇਹ ਲੋਕ ਆਪਣੇ ਨਿੱਜ ਦੀ ਖਾਤਰ ਸਮੁੱਚੇ ਸਮਾਜ ਨੂੰ ਛਿੱਕੇ ਟੰਗਣ ਤੋਂ ਵੀ ਗੁਰੇਜ਼ ਨਹੀਂ ਕਰਦੇਕਿਸੇ ਇੱਕ ਵਿਅਕਤੀ ਦੇ ਨਫੇ ਦੇ ਇਵਜ਼ ਵਿੱਚ ਸਮੁੱਚੇ ਸਮਾਜ ਦਾ ਨੁਕਸਾਨ ਕਰ ਦਿੰਦੇ ਹਨ ਇਨ੍ਹਾਂ ਦੀ ਬਿਰਤੀ ਸਵਾਰਥ ਅਤੇ ਨਿੱਜ ਨਾਲ ਭਰਪੂਰ ਹੁੰਦੀ ਹੈ ਇਨ੍ਹਾਂ ਅੰਦਰ ਦਾਇਆ, ਕਰੁਣਾ, ਪ੍ਰੇਮ, ਸਮਰਪਣ ਅਤੇ ਕੁਰਬਾਨੀ ਦੇ ਭਾਵ ਉੱਕਾ ਹੀ ਨਹੀਂ ਹੁੰਦੇ

ਸਮਾਜ ਵਿੱਚ ਰਹਿੰਦੇ ਅਜਿਹੇ ਮਨੁੱਖ ਦੂਜੇ ਲੋਕਾਂ ਦੇ ਦੁੱਖ-ਦਰਦ ਨੂੰ ਉੱਕਾ ਹੀ ਮਹਿਸੂਸ ਨਹੀਂ ਕਰਦੇ ਬਲਕਿ ਆਪਣੀ ਜ਼ਿੰਦਗੀ ਸੁੱਖ ਅਤੇ ਆਰਾਮ ਨਾਲ ਜਿਊਣ ਵਿੱਚ ਮਸਤ ਰਹਿੰਦੇ ਹਨ ਇਨ੍ਹਾਂ ਨੂੰ ਨਾ ਕਿਸੇ ਦੇ ਜਿਊਣ ਦਾ ਚਾਅ ਹੁੰਦਾ ਹੈ ਅਤੇ ਨਾ ਹੀ ਮਰਨ ਦਾ ਸੋਗਜਿਸ ਤਰ੍ਹਾਂ ਕਸਾਈ ਦੇ ਖੁੱਡੇ ਵਿੱਚ ਬੰਦ ਮੁਰਗੇ-ਮੁਰਗੀਆਂ ਦਾਣੇ ਚੁਗਣ ਵਿੱਚ ਮਸਤ ਹੁੰਦੇ ਹਨਰੌਲਾ ਉਹੀ ਮੁਰਗਾ ਮਚਾਉਂਦਾ ਹੈ ਜਿਹੜਾ ਉਸ ਕਸਾਈ ਦੇ ਹੱਥ ਆਇਆ ਹੁੰਦਾ ਹੈ, ਭਾਵ ਜਿਹੜਾ ਮਰ ਰਿਹਾ ਹੁੰਦਾ ਹੈਕੁਝ ਦੇਰ ਬਾਅਦ ਕਸਾਈ ਜਦੋਂ ਫਿਰ ਦੂਜੀ ਵਾਰ ਖੁੱਡੇ ਵਿੱਚ ਹੱਥ ਪਾਉਂਦਾ ਹੈ ਤਾਂ ਉਹੀ ਮੁਰਗਾ ਸ਼ੋਰ ਮਚਾਉਂਦਾ ਹੈ ਜਿਹੜਾ ਇਸ ਵਕਤ ਉਸ ਕਸਾਈ ਦੇ ਹੱਥ ਵਿੱਚ ਆਇਆ ਹੁੰਦਾ ਹੈ, ਜਿਸਦੀ ਮੌਤ ਆਈ ਹੁੰਦੀ ਹੈ, ਬਾਕੀ ਦੇ ਮੁਰਗੇ-ਮੁਰਗੀਆਂ ਦਾਣੇ ਚੁਗਣ ਵਿੱਚ ਮਸਤ ਹੁੰਦੇ ਹਨਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਸਾਡੇ ਇੱਕ ਸਾਥੀ ਦਾ ਕੀ ਹਸ਼ਰ ਹੋ ਰਿਹਾ ਹੈ। ਕੱਲ੍ਹ ਨੂੰ ਸਾਡੀ ਵਾਰੀ ਵੀ ਆ ਸਕਦੀ ਹੈ, ਪਰ ਇਸ ਗੱਲ ਨੂੰ ਉਹ ਉੱਕਾ ਹੀ ਜ਼ਿਹਨ ਵਿੱਚ ਨਹੀਂ ਲੈ ਕੇ ਆਉਂਦੇ

ਇੱਥੇ ਇਹ ਨੁਕਤਾ ਸਾਫ ਕਰ ਦੇਣਾ ਲਾਜ਼ਮੀ ਹੈ ਕਿ ਉਹ ਤਾਂ ਜਾਨਵਰ ਹਨ, ਉਹਨਾਂ ਨੂੰ ਇੰਨੀ ਸਮਝ ਨਹੀਂ ਪਰ ਮਨੁੱਖ ਨੂੰ ਤਾਂ ਚੰਗੇ-ਮਾੜੇ ਦੀ ਸੋਝੀ ਹੈਪਰ ਇਸਦੇ ਬਾਵਜੂਦ ਬਿਲਕੁਲ ਇਨਬਿਨ ਇਹੀ ਹਾਲਾਤ ਅੱਜ ਦੇ ਮਨੁੱਖ ਦੇ ਬਣੇ ਹੋਏ ਹਨਜਿਸ ਸਮਾਜ ਜਾਂ ਵਿਅਕਤੀ ਉੱਪਰ ਕੋਈ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ, ਉਹੀ ਚੀਖਦਾ ਹੈ, ਰੋਂਦਾ ਹੈ, ਅਵਾਜ਼ ਚੁੱਕਦਾ ਹੈ ਪਰ ਬਾਕੀ ਦਾ ਸਾਰਾ ਸਮਾਜ ਚੁੱਪਚਾਪ ਤਮਾਸ਼ਾ ਦੇਖਦਾ ਰਹਿੰਦਾ ਹੈਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਆਪਣੇ ਨਿੱਤ ਦੇ ਕਾਰ-ਵਿਹਾਰ ਵਿੱਚ ਮਸਤ ਰਹਿੰਦੇ  ਹਨ। ਉਹ ਸੋਚਦੇ ਹਨ ਕਿ ਸਾਨੂੰ ਕੀ? ਇਹ ਕਿਹੜਾ ਸਾਡੇ ਨਾਲ ਵਾਪਰ ਰਿਹਾ ਹੈ ਜਾਂ ਸਾਡੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰ ਰਿਹਾ ਹੈ ਫਿਰ ਜਦੋਂ ਉਹੀ ਹਾਲਾਤ ਉਸ ਬੰਦੇ ਨਾਲ ਵਾਪਰਦੇ ਹਨ ਜਾਂ ਉਸਦੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰਦੇ ਹਨ ਤਾਂ ਉਹ ਚੀਖਦਾ ਹੈ, ਰੋਂਦਾ ਹੈ ਪਰ ਹੁਣ ਸਮਾਜ ਦੇ ਬਾਕੀ ਲੋਕ ਚੁੱਪ ਧਾਰ ਲੈਂਦੇ ਹਨਇਹੀ ਵਰਤਾਰਾ ਸਦੀਆਂ ਤੋਂ ਚਲਦਾ ਆ ਰਿਹਾ ਹੈ। ਤਾਂਹੀਓਂ ਤਾਂ ਸਮਾਜ ਅੰਦਰ ਕ੍ਰਾਂਤੀ ਦੀ ਚਿਣਗ ਕਦੇ-ਕਦੇ ਹੀ ਦੇਖਣ ਨੂੰ ਮਿਲਦੀ ਹੈ

ਅੱਜ ਦੇ ਮਨੁੱਖ ਦਾ ਇਹ ਵਰਤਾਰਾ ਅਤੇ ਸੁਭਾਓ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਹਾਨੀਕਾਰਕ ਹੈ ਇਸਦੇ ਘਾਤਕ ਨਤੀਜੇ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇਪਰ ਅਫਸੋਸ ਇਸ ਮੁੱਦੇ ਵੱਲ ਨਾ ਤਾਂ ਸਮਾਜ ਵਿਗਿਆਨੀਆਂ ਦਾ ਧਿਆਨ ਹੈ ਅਤੇ ਨਾ ਹੀ ਬੁੱਧੀਜੀਵੀ ਵਰਗ ਦਾਇਸ ਬਾਰੇ ਕਿਤੇ ਖੁੱਲ੍ਹ ਕੇ ਵਿਚਾਰ-ਚਰਚਾ ਵੀ ਨਹੀਂ ਕੀਤੀ ਜਾਂਦੀਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ‘ਸਮਾਜ ਵਿਗਿਆਨ’ ਬਾਰੇ ਉੱਕਾ ਹੀ ਨਹੀਂ ਪੜ੍ਹਾਇਆ ਜਾਂਦਾ ਜਾਂ ਕਿਧਰੇ ਮਾੜਾ-ਮੋਟਾ ਪੜ੍ਹਾਇਆ ਵੀ ਜਾਂਦਾ ਹੋਵੇਗਾ ਤਾਂ ਇਸ ਵਿਸ਼ੇ ’ਤੇ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ, ਜਿੰਨੀ ਉਸਦੀ ਮਹੱਤਤਾ ਅਤੇ ਜ਼ਰੂਰਤ ਹੈਇਸ ਲਈ ਅੱਜ ਦੇ ਬੱਚੇ ਜਿੱਥੇ ਸਾਇੰਸ ਅਤੇ ਧਰਮ ਬਾਰੇ ਜਾਣਕਾਰੀ ਰੱਖਦੇ ਹਨ, ਉੱਥੇ ਸਮਾਜ ਵਿਗਿਆਨ ਬਾਰੇ ਇੰਨੀ ਜਾਣਕਾਰੀ ਨਹੀਂ ਰੱਖੀ ਜਾਂਦੀਹਾਲਾਂਕਿ ਸਮਾਜ ਤੋਂ ਬਿਨਾਂ ਨਾ ਤਾਂ ਧਰਮ ਦੀ ਕੋਈ ਹੋਂਦ ਹੈ ਅਤੇ ਨਾ ਹੀ ਸਾਇੰਸ ਦੀਪਰ ਇੰਨਾ ਗੰਭੀਰ ਅਤੇ ਲਾਜ਼ਮੀ ਵਿਸ਼ਾ ਅਣਗਹਿਲੀ ਦਾ ਸ਼ਿਕਾਰ ਹੋਇਆ ਜਾਪਦਾ ਹੈਇਸ ਮੁੱਦੇ ਬਾਰੇ ਅਖਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਵੀ ਕਿਸੇ ਤਰ੍ਹਾਂ ਦੀ ਕੋਈ ਚਰਚਾ ਦੇਖਣ-ਸੁਣਨ ਨੂੰ ਨਹੀਂ ਮਿਲਦੀ

ਸਮਾਜ ਵਿੱਚ ਰਹਿੰਦੇ ਮਨੁੱਖ ਦੇ ਅੰਦਰੋਂ ਜੇਕਰ ਕੋਮਲ ਸੰਵੇਦਨਾਵਾਂ ਹੀ ਖਤਮ ਹੋ ਗਈਆਂ, ਅਹਿਸਾਸ ਹੀ ਖਤਮ ਹੋ ਗਏ ਤਾਂ ਸੋਚੋ ਆਉਣ ਵਾਲੇ ਕੁਝ ਸਾਲਾਂ ਵਿੱਚ ਸਾਡੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਕਿੰਝ ਦੀ ਹੋਵੇਗੀ? ਇਸ ਬਾਰੇ ਅਜੇ ਸਹੀ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਪਰ ਇੰਨਾ ਲਾਜ਼ਮੀ ਕਿਹਾ ਜਾ ਸਕਦਾ ਹੈ ਕਿ ਸਮਾਜ ਦੀ ਹੋਂਦ ਹੀ ਸਮਾਪਤੀ ਵੱਲ ਤੁਰ ਪਵੇਗੀ ਫਿਰ ਸਾਡੇ ਕੋਲ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਹੋਵੇਗਾਇਸ ਲਈ ਅੱਜ ਤੋਂ ਹੀ ਬੱਚਿਆਂ ਨੂੰ ਸਮਾਜ ਦੀ ਲੋੜ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈਇਹ ਜਾਣਕਾਰੀ ਸਭ ਤੋਂ ਪਹਿਲਾਂ ਘਰ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਫਿਰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਰਾਹੀਂ ਬੱਚਿਆਂ ਨੂੰ ਸਮਾਜ ਦੀ ਹੋਂਦ, ਬਣਤਰ ਅਤੇ ਜ਼ਰੂਰਤ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਜਿੱਥੇ ਸਮਾਜ ਮਜ਼ਬੂਤ ਹੋਵੇਗਾ, ਉੱਥੇ ਹੀ ਸਮਾਜ ਵਿੱਚ ਰਹਿੰਦਾ ਮਨੁੱਖ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈਜਿਸ ਵੇਲੇ ਮਨੁੱਖ ਨੂੰ ਸਮਾਜ ਦੀ ਲੋੜ ਅਤੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਤਾਂ ਉਸਦੇ ਮਨ ਅੰਦਰ ਕੋਮਲ ਸੰਵੇਦਨਾਵਾਂ ਦਾ ਮੁੜ ਸੰਚਾਰ ਹੋ ਜਾਵੇਗਾ, ਉਹ ਆਪਣੇ ਸਮਾਜ ਅਤੇ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਚਿੰਤਾ ਕਰੇਗਾਇਸ ਨਾਲ ਇੱਕ-ਦੂਜੇ ਦੇ ਸੁਖ-ਦੁੱਖ ਵਿੱਚ ਭਾਈਵਾਲੀ ਵਧੇਗੀ ਅਤੇ ਸਮਾਜ ਖੁਸ਼ਹਾਲ ਸਮਾਜ ਵਜੋਂ ਉੱਭਰ ਕੇ ਸਾਹਮਣੇ ਆਵੇਗਾ

ਜਿਊਂਦੇ-ਵਸਦੇ ਰਹੋ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author