NishanSRathaur7ਪਿੰਡਾਂ ਵਿੱਚ ਭਾਈਚਾਰਕ ਸਾਂਝ ਹੁਣ ਕੇਵਲ ਕਿਤਾਬਾਂ ਅਤੇ ਗੀਤਾਂ ਵਿੱਚ ਹੀ ਦੇਖਣ-ਸੁਣਨ ..
(20 ਫਰਵਰੀ 2026)


ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਤੋਂ ਬਿਨਾਂ ਚੰਗੇ ਮਨੁੱਖ ਦੀ ਕਲਪਨਾ ਮੂਰਖਤਾ ਕਹੀ ਜਾ ਸਕਦੀ ਹੈ
ਅਸਲ ਵਿੱਚ ਮਨੁੱਖ ਦੇ ਸੁਭਾਅ ਅਤੇ ਚਾਲ-ਚਲਨ ਉੱਪਰ ਸਮਾਜ ਦਾ ਪ੍ਰਭਾਵ ਹੁੰਦਾ ਹੈਸਮਾਜ ਦੀ ਬਣਤਰ ਮਨੁੱਖ ਦੀ ਬਣਤਰ ਵਿੱਚ ਸਹਾਈ ਹੁੰਦੀ ਹੈਜਿਸ ਪ੍ਰਕਾਰ ਦਾ ਸਮਾਜ ਦਾ ਤਾਣਾਬਾਣਾ ਹੁੰਦਾ ਹੈ, ਉਵੇਂ ਦਾ ਹੀ ਮਨੁੱਖ ਦਾ ਰਹਿਣ-ਸਹਿਣ ਹੋ ਜਾਂਦਾ ਹੈਇਸ ਲਈ ਸਮਾਜ ਤੋਂ ਬਿਨਾਂ ਮਨੁੱਖ ਅਧੂਰਾ ਹੈ ਅਤੇ ਮਨੁੱਖ ਤੋਂ ਬਿਨਾਂ ਸਮਾਜ ਦੀ ਸਿਰਜਣਾ ਅਸੰਭਵ ਹੈ

ਅੱਜ ਸੋਸ਼ਲ ਮੀਡੀਆ ਦੇ ਪ੍ਰਭਾਵ ਕਰਕੇ ਮਨੁੱਖ ਵਿੱਚੋਂ ਮਨੁੱਖਤਾ ਖਤਮ ਹੁੰਦੀ ਜਾ ਰਹੀ ਹੈਮਨੁੱਖ ‘ਮਸ਼ੀਨ’ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈਹਰ ਵਕਤ ਕਾਮਯਾਬੀ ਦੀ ਦੌੜ ਨੇ ਮਨੁੱਖ ਕੋਲੋਂ ਉਸਦਾ ਚੈਨ ਅਤੇ ਆਰਾਮ ਖੋਹ ਲਿਆ ਹੈਭੱਜਦੌੜ ਵਿੱਚ ਮਨੁੱਖ ਜਿੱਥੇ ਖੁਦ ਨੂੰ ਭੁੱਲਦਾ ਜਾ ਰਿਹਾ ਹੈ, ਉੱਥੇ ਹੀ ਪਾਕ-ਪਵਿੱਤਰ ਰਿਸ਼ਤਿਆਂ ਨਾਲੋਂ ਵੀ ਦੂਰ ਹੋ ਗਿਆ ਜਾਪਦਾ ਹੈਅੱਜ ਘਰ-ਘਰ ਵਿੱਚ ਲੜਾਈ ਅਤੇ ਕਲੇਸ਼ ਦੇਖਣ ਨੂੰ ਮਿਲਦੇ ਹਨਪਤੀ-ਪਤਨੀ ਵਿੱਚ ਤਲਾਕ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨਲੋਕਾਂ ਦੇ ਹਿਰਦਿਆਂ ਵਿੱਚ ਕੋਮਲ ਸੰਵੇਦਨਾ ਦੀ ਅਣਹੋਂਦ ਸਾਫ ਦੇਖੀ ਜਾ ਸਕਦੀ ਹੈਅੱਜ ਦਾ ਮਨੁੱਖ ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈ, ਉੱਥੇ ਹੀ ਸਮਾਜਿਕ ਰਹਿਣ-ਸਹਿਣ ਅਤੇ ਪਾਬੰਦੀਆਂ ਤੋਂ ਵੀ ਮੁਨਕਰ ਹੁੰਦਾ ਦਿਖਾਈ ਦਿੰਦਾ ਹੈ

ਅੱਜ ਲਿਵ ਇੰਨ ਰਿਲੇਸ਼ਨਸ਼ਿੱਪ ਵਰਗੀ ਬਿਮਾਰੀ ਸਾਡੇ ਸਮਾਜ ਵਿੱਚ ਆ ਵੜੀ ਹੈ, ਜਿਸ ਵਿੱਚ ਬਿਨਾਂ ਵਿਆਹ ਤੋਂ ਮੁੰਡਾ-ਕੁੜੀ ਇੱਕ-ਦੂਜੇ ਨਾਲ ਰਹਿਣ ਲਗਦੇ ਹਨ ਅਤੇ ਫਿਰ ਕੁਝ ਚਿਰ ਮਗਰੋਂ ਵੱਖ ਹੋ ਜਾਂਦੇ ਹਨਇਸ ਨਾਲ ਸਾਡੀਆਂ ਸੱਭਿਆਚਾਰਕ ਰੀਤੀਆਂ ਨੂੰ ਵੱਡਾ ਖ਼ੋਰਾ ਲਗਦਾ ਹੈ ਸਮਾਜਿਕ ਤਾਣੇਬਾਣੇ ਵਿੱਚ ਵਿਘਨ ਪੈਣ ਲੱਗਿਆ ਹੈ ਬਦਕਿਸਮਤੀ ਇਹ ਹੈ ਕਿ ਅੱਜ ਦੇ ਮਨੁੱਖ ਨੂੰ ਸਿਵਾਏ ਤਰੱਕੀ ਅਤੇ ਪੈਸੇ ਦੇ ਕੁਝ ਦਿਖਾਈ ਨਹੀਂ ਦੇ ਰਿਹਾਵੱਡੇ ਸ਼ਹਿਰਾਂ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈਪਿੰਡਾਂ ਵਿੱਚ ਭਾਈਚਾਰਕ ਸਾਂਝ ਹੁਣ ਕੇਵਲ ਕਿਤਾਬਾਂ ਅਤੇ ਗੀਤਾਂ ਵਿੱਚ ਹੀ ਦੇਖਣ-ਸੁਣਨ ਨੂੰ ਮਿਲਦੀ ਹੈਲੋਕਾਂ ਕੋਲ ਇੱਕ-ਦੂਜੇ ਦਾ ਸੁੱਖ-ਦੁੱਖ ਸੁਣਨ ਦਾ ਵਕਤ ਨਹੀਂ ਹੈਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਕੋਲ ਸਿਵਾਏ ਕਾਰੋਬਾਰ ਅਤੇ ਪੜ੍ਹਾਈ ਦੇ ਕੋਈ ਹੋਰ ਗੱਲ ਨਹੀਂ ਹੈਪਿੰਡਾਂ ਦੀਆਂ ਸੱਥਾਂ ਖਾਲੀ ਹੋਈਆਂ ਆਮ ਹੀ ਦੇਖੀਆਂ ਜਾ ਸਕਦੀਆਂ ਹਨਚਾਚੀਆਂ, ਤਾਈਆਂ, ਭੁਆ, ਮਾਸੀਆਂ ਦਾ ਇਕੱਠ ਸਬੱਬੀਂ ਹੀ ਹੁੰਦਾ ਹੈਲੋਕ ਆਪਣੇ ਜੀਵਨ ਨੂੰ ਮੋਬਾਇਲ ਦੀ ਸਕਰੀਨ ਤਕ ਹੀ ਸੀਮਿਤ ਕਰੀ ਬੈਠੇ ਹਨ

ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਦਾ ਮਨੁੱਖ ਇਕਲਾਪੇ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਰਿਹਾ ਹੈਅੱਜ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈਪਰ ਇਨ੍ਹਾਂ ਕੁਰੀਤੀਆਂ ਵੱਲ ਕਿਸੇ ਦਾ ਧਿਆਨ ਨਹੀਂ ਹੈ ਕਿ ਲੋਕ ਇਕਲਾਪੇ ਦੇ ਸ਼ਿਕਾਰ ਕਿਉਂ ਹੋ ਰਹੇ ਹਨ? ਇਸਦਾ ਹੱਲ ਕੀ ਹੈ?

ਮਨੋਵਿਗਿਆਨੀਆਂ ਦੇ ਕਥਨ ਅਨੁਸਾਰ ਮਨੁੱਖ ਆਪਣੇ ਪਰਿਵਾਰ ਵਿੱਚ ਸੁਰੱਖਿਅਤ ਅਤੇ ਸਕੂਨ ਮਹਿਸੂਸ ਕਰਦਾ ਹੈਪਰ ਆਪਣਿਆਂ ਲਈ ਵਕਤ ਕਿਸੇ ਕੋਲ ਵੀ ਨਹੀਂ ਹੈਇਸ ਲਈ ਅੱਜ ਦੇ ਮਨੁੱਖ ਨੂੰ ਆਪਣੇ ਪਿਆਰਿਆਂ ਲਈ ਵਕਤ ਕੱਢਣਾ ਚਾਹੀਦਾ ਹੈ ਤਾਂ ਕਿ ਕੁਝ ਵਕਤ ਸਕੂਨ ਅਤੇ ਅਪਣੱਤ ਭਰਿਆ ਬਤੀਤ ਹੋ ਸਕੇਇਹ ਹੁੰਦਾ ਕਦੋਂ ਹੈ? ਇਸ ਬਾਰੇ ਕੁਝ ਕਹਿ ਸਕਣਾ ਸੰਭਵ ਨਹੀਂ ਜਿਊਂਦੇ-ਵਸਦੇ ਰਹੋ ਸਾਰੇ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author