NishanSRathaur7ਜਦੋਂ ਵੋਟਾਂ ਨੇੜੇ ਆਉਂਦੀਆਂ ਹਨ ਤਾਂ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬੀ ਹਿਤੈਸ਼ੀ ਹੋਣ ਦਾ ਡਰਾਮਾ ...
(30 ਜਨਵਰੀ 2026)


ਆਮ ਹੀ ਕਹਾਵਤ ਹੈ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਪਰ ਬਦਕਿਸਮਤੀ ਇਹ ਹੈ ਕਿ ਹਰਿਆਣੇ ਦੇ ਪੰਜਾਬੀ ਲੇਖਕਾਂ ਦੇ ਸੰਦਰਭ ਵਿੱਚ ਇਹ ਕਹਾਵਤ ਸਾਰਥਕ ਹੁੰਦੀ ਨਹੀਂ ਜਾਪਦੀ
ਹਰਿਆਣੇ ਵਰਗੇ ਹਿੰਦੀ ਸੂਬੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕਿਸੇ ਵੇਲੇਹਰਿਆਣਾ ਪੰਜਾਬੀ ਸਾਹਿਤ ਅਕੈਡਮੀਦੀ ਸਿਰਜਣਾ ਕੀਤੀ ਗਈ ਸੀਇਸ ਅਕੈਡਮੀ ਲਈ ਹਰਿਆਣਾ ਸਰਕਾਰ ਵੱਲੋਂ ਬਕਾਇਦਾ ਫੰਡ (ਪੈਸਾ) ਜਾਰੀ ਕੀਤਾ ਜਾਂਦਾ ਸੀਸਟਾਫ ਦੀ ਭਰਤੀ ਕੀਤੀ ਗਈ ਸੀ ਅਤੇ ਡਿਪਟੀ ਡਾਇਰੈਕਟਰ ਅਤੇ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਸੀਇਸ ਤੋਂ ਇਲਾਵਾ ਪੰਜਾਬੀ ਮਾਸਿਕ ਸਾਹਿਤਕ ਰਸਾਲਾਸ਼ਬਦ ਬੂੰਦਵੀ ਪ੍ਰਕਾਸ਼ਤ ਕੀਤਾ ਜਾਂਦਾ ਸੀ; ਜਿਸ ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਅਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਲੇਖ ਪ੍ਰਕਾਸ਼ਤ ਹੁੰਦੇ ਸਨ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਹਰ ਸਾਲ ਇਨਾਮਾਂ ਦਾ ਐਲਾਨ ਕੀਤਾ ਜਾਂਦਾ ਸੀਇਸ ਲਈ ਲੇਖਕਾਂ ਤੋਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋਈਆਂ ਪੰਜਾਬੀ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਸੀਫਿਰ ਇਨ੍ਹਾਂ ਪੁਸਤਕਾਂ ਦੇ ਆਧਾਰਤੇ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕੀਤਾ ਜਾਂਦਾ ਸੀਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਨਿਰੰਤਰ ਕੰਮ ਕਰਨ ਵਾਲੇ ਲੇਖਕਾਂ ਨੂੰ ਵੱਡੇ ਅਵਾਰਡ ਵੀ ਦਿੱਤੇ ਜਾਂਦੇ ਸਨਪਰ ਹੁਣ ਇਹ ਸਭ ਬੀਤੇ ਵੇਲੇ ਦੀਆਂ ਬਾਤਾਂ ਹੋ ਗਈਆਂ ਹਨਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਨੂੰ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀਨਾਲ ਜੋੜ ਦਿੱਤਾ ਗਿਆ ਹੈਹੁਣ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ ਦੇ ਅੰਦਰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ (ਵੱਖ-ਵੱਖ ਵਿਭਾਗ) ਬਣਾ ਦਿੱਤੇ ਗਏ ਹਨਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦਾ ਸਟਾਫ ਵੀ ਇਨ੍ਹਾਂ ਵਿਭਾਗਾਂ ਵਿੱਚ ਵੰਡ ਦਿੱਤਾ ਗਿਆ ਹੈਪੰਜਾਬੀ ਵਿਭਾਗ ਲਈ ਖ਼ੌਰੇ ਦੋ ਸਟਾਫ ਮੈਂਬਰ ਹੀ ਰਹਿ ਗਏ ਹਨ

ਹਰ ਮਹੀਨੇ ਪ੍ਰਕਾਸ਼ਤ ਹੋਣ ਵਾਲਾ ਪੰਜਾਬੀ ਸਾਹਿਤਕ ਰਸਾਲਾ ਸ਼ਬਦ ਬੂੰਦ ਹੁਣ ਤਿਮਾਹੀ (ਤਿੰਨ ਮਹੀਨਿਆਂ) ਬਾਅਦ ਪ੍ਰਕਾਸ਼ਤ ਕੀਤਾ ਜਾਣ ਲੱਗਾ ਹੈਉਹ ਵੀ ਸਮੇਂ ਸਿਰ ਪਾਠਕਾਂ ਤੀਕ ਨਹੀਂ ਪਹੁੰਚ ਪਾਉਂਦਾ, ਇਸ ਲਈ ਪਾਠਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਕਿਉਂਕਿ ਤਿੰਨ ਮਹੀਨੇ ਬਾਅਦ ਵੀ ਜਦੋਂ ਪੰਜਾਬੀ ਰਸਾਲਾ ਨਹੀਂ ਮਿਲਦਾ ਤਾਂ ਪਾਠਕਾਂ ਦਾ ਰੁਝਾਨ ਘਟ ਹੀ ਜਾਂਦਾ ਹੈ

ਹਰਿਆਣਾ ਸਰਕਾਰ ਨੇ ਜੁਲਾਈ-2024 ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕੀਤਾ ਸੀਕਾਬਿਲੇਗ਼ੌਰ ਹੈ ਕਿ ਇਹ ਇਨਾਮ ਸਾਲ 2017 ਤੋਂ ਲੈ ਕੇ ਸਾਲ 2022 ਤਕ ਦੇ ਐਲਾਨ ਕੀਤੇ ਗਏ ਸਨਭਾਵ ਸੱਤ ਸਾਲ ਦੇ ਲੰਮੇ ਇੰਤਜ਼ਾਰ ਦੇ ਬਾਅਦ ਇਹ ਇਨਾਮ ਐਲਾਨੇ ਗਏ ਸਨਪਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਇਨਾਮਾਂ ਦੇ ਐਲਾਨ ਨੂੰ ਵੀ ਹੁਣ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹੁਣ (ਜਨਵਰੀ-2026) ਵਿੱਚ ਇਹ ਲੇਖ ਲਿਖੇ ਜਾਣ ਤਕ (ਸਾਲ-2017) ਵਾਲੇ ਇਨਾਮ ਪੰਜਾਬੀ ਲੇਖਕਾਂ ਨੂੰ ਨਹੀਂ ਦਿੱਤੇ ਗਏਹਾਲਾਂਕਿ ਇਨ੍ਹਾਂ ਇਨਾਮਾਂ ਦੀ ਰਾਸ਼ੀ (ਪੈਸਾ) ਮਾਰਚ-2025 ਵਿੱਚ ਪੰਜਾਬੀ ਲੇਖਕਾਂ ਦੇ ਬੈਂਕ ਖ਼ਾਤਿਆਂ ਵਿੱਚ ਪਾ ਦਿੱਤਾ ਗਿਆ ਸੀਪਰ ਇਨਾਮ ਵੰਡੇ ਨਹੀਂ ਗਏਇੱਥੇ ਖ਼ਾਸ ਗੱਲ ਇਹ ਵੀ ਹੈ ਕਿ ਜਿਨ੍ਹਾਂ ਲੇਖਕਾਂ ਨੂੰ ਸਾਹਿਤ ਅਕੈਡਮੀ ਵੱਲੋਂ ਇਨਾਮ ਮਿਲ ਜਾਂਦਾ ਹੈ, ਉਨ੍ਹਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਲਈ ਬੱਸ ਪਾਸ ਮਿਲ ਜਾਂਦਾ ਹੈਪਰ ਇਨ੍ਹਾਂ ਇਨਾਮਾਂ ਦੇ ਨਾ ਮਿਲਣ ਕਰਕੇ ਪੰਜਾਬੀ ਲੇਖਕਾਂ ਨੂੰ ਇਹ ਸਹੂਲਤ ਵੀ ਪ੍ਰਦਾਨ ਨਹੀਂ ਕੀਤੀ ਗਈਹੁਣ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜੇ ਲੇਖਕ ਨੂੰ ਸਾਲ-2017 ਦਾ ਇਨਾਮ ਐਲਾਨ ਹੋਇਆ ਹੈ, ਉਸਨੂੰ ਸਾਲ-2026 ਤਕ ਨਾ ਤਾਂ ਇਨਾਮ ਮਿਲਿਆ ਹੈ ਅਤੇ ਨਾ ਹੀ ਮੁਫਤ ਬੱਸ ਪਾਸ ਦੀ ਸਹੂਲਤਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਪ੍ਰਤੀ ਵਕਤ ਦੀਆਂ ਸਰਕਾਰਾਂ ਅਤੇ ਅਹੁਦੇਦਾਰ ਕਿੰਨੇ ਕੁ ਸੰਜੀਦਾ ਹਨ?

ਇੱਥੇ ਖ਼ਾਸ ਅਤੇ ਨਮੋਸ਼ੀ ਭਰੀ ਗੱਲ ਇਹ ਹੈ ਕਿ ਇਨ੍ਹਾਂ ਇਨਾਮਾਂ ਨੂੰ ਉਡੀਕਦਿਆਂ ਕਈ ਬਜ਼ੁਰਗ ਲੇਖਕ ਤਾਂ ਰੱਬ ਨੂੰ ਪਿਆਰੇ ਵੀ ਹੋ ਗਏ ਹਨਪਰ ਸਮੇਂ ਦੀਆਂ ਸਰਕਾਰਾਂ ਅਤੇ ਉੱਚੇ ਅਹੁਦੇ ਤੇ ਬੈਠੇ ਅਹੁਦੇਦਾਰਾਂ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀਇਸ ਸਥਿਤੀ ਵਿੱਚ ਪੰਜਾਬੀ ਜ਼ੁਬਾਨ ਦਾ ਪ੍ਰਚਾਰ-ਪ੍ਰਸਾਰ ਕਿੰਝ ਹੋ ਸਕਦਾ ਹੈ? ਇਹ ਵਿਚਾਰਨ ਵਾਲੀ ਗੱਲ ਹੈਜਦੋਂ ਵੋਟਾਂ ਨੇੜੇ ਆਉਂਦੀਆਂ ਹਨ ਤਾਂ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬੀ ਹਿਤੈਸ਼ੀ ਹੋਣ ਦਾ ਡਰਾਮਾ ਸ਼ੁਰੂ ਕਰ ਦਿੰਦੀਆਂ ਹਨਪਰ ਵੋਟਾਂ ਤੋਂ ਬਾਅਦ ਪੰਜਾਬੀ ਜ਼ੁਬਾਨ ਦਾ ਮੁੱਦਾ ਫੇਰ ਪੰਜ ਸਾਲਾਂ ਲਈ ਠੰਢੇ ਬਸਤੇ ਵਿੱਚ ਸੁੱਟ ਦਿੱਤਾ ਜਾਂਦਾ ਹੈਪਿਛਲੇ ਦਸ-ਪੰਦਰਾਂ ਸਾਲਾਂ ਤੋਂ ਇੰਝ ਦਾ ਵਰਤਾਰਾ ਹੀ ਦੇਖਣ ਨੂੰ ਮਿਲ ਰਿਹਾ ਹੈ

ਹਰਿਆਣੇ ਦੇ ਪੰਜਾਬੀ ਲੇਖਕ ਸਮੇਂ-ਸਮੇਂ ’ਤੇ ਆਵਾਜ਼ ਉਠਾਉਂਦੇ ਰਹਿੰਦੇ ਹਨਪਰ ਅਜੇ ਤਕ ਇਹ ਮੁੱਦਾ ਜਿਉਂ ਦਾ ਤਿਉਂ ਬਣਿਆ ਹੋਇਆ ਹੈਇਸ ਬਾਰੇ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਖੁੱਲ੍ਹਕੇ ਬੋਲਦਾ ਹੈ ਅਤੇ ਨਾ ਹੀ ਸਾਹਿਤ ਅਕੈਡਮੀ ਦਾਲੇਖਕਾਂ ਵਿੱਚ ਸਮਾਂ ਬਤੀਤ ਹੋਣ ਦੇ ਨਾਲ-ਨਾਲ ਬੇਚੈਨੀ ਅਤੇ ਨਮੋਸ਼ੀ ਦਾ ਆਲਮ ਵਧਦਾ ਜਾ ਰਿਹਾ ਹੈਉਹ (ਲੇਖਕ) ਇਨਾਮਾਂ ਦੇ ਐਲਾਨ ਤੋਂ ਲੈ ਕੇ ਹੁਣ ਤਕ ਸਬਰ ਦਾ ਘੁੱਟ ਭਰ ਕੇ ਬੈਠੇ ਰਹੇ ਹਨਪਰ! ਹੁਣ ਡੇਢ ਸਾਲ ਦਾ ਲੰਮਾ ਸਮਾਂ ਵੀ ਬਤੀਤ ਹੋ ਗਿਆ ਹੈ ਪਰ! ਸਰਕਾਰ ਇਨਾਮ ਵੰਡਣ ਲਈ ਸਮਾਂ ਹੀ ਨਹੀਂ ਦੇ ਪਾ ਰਹੀ ਅਤੇ ਸਾਹਿਤ ਅਕੈਡਮੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕਰ ਰਹੀ ਕਿ ਇਸ ਸਮੇਂ ਦੇ ਅੰਦਰ ਇਨਾਮ ਵੰਡ ਦਿੱਤੇ ਜਾਣਗੇ ਤਾਂ ਕਿ ਲੇਖਕਾਂ ਨੂੰ ਕੁਝ ਤਸੱਲੀ ਅਤੇ ਹੌਸਲਾ ਹੋ ਸਕੇ

ਹਰਿਆਣੇ ਦੇ ਪੰਜਾਬੀ ਲੇਖਕ ਅਜੇ ਵੀ ਇਸ ਉਮੀਦ ਵਿੱਚ ਸਾਹਿਤ ਸਿਰਜਣਾ ਦੇ ਖ਼ੇਤਰ ਵਿੱਚ ਤਨਦੇਹੀ ਨਾਲ ਕਾਰਜ ਕਰ ਰਹੇ ਹਨ ਕਿ ਕਦੇ ਤਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਸਰਕਾਰਾਂ ਪਾਉਣਗੀਆਂਪਰ ਕਦੋਂ? ਇਹ ਆਉਣ ਵਾਲਾ ਸਮਾਂ ਦੱਸੇਗਾ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author