NishanSRathaur7ਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂਆਪਣੇ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ...
(28 ਫਰਵਰੀ 2026)


ਅੱਜ ਦਾ ਦੌਰ ਤਕਨੀਕ ਦਾ ਦੌਰ ਹੈ
ਵਿਗਿਆਨਕ ਕਾਢਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਆਰਾਮਦਾਇਕ ਅਤੇ ਸਹੂਲਤ ਭਰਿਆ ਬਣਾ ਦਿੱਤਾ ਹੈਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਮਿੰਟਾਂ ਦੇ ਕੰਮ ਸਕਿੰਡਾਂ ਵਿੱਚ ਹੋਣ ਲੱਗੇ ਹਨਦੁਨੀਆਂ ਭਰ ਦੀ ਹਰ ਖਬਰ ਆਮ ਲੋਕਾਂ ਕੋਲ ਮੋਬਾਇਲ ਸਕਰੀਨ ਦੇ ਜ਼ਰੀਏ ਝਟਪਟ ਅੱਪੜ ਜਾਂਦੀ ਹੈਮਨੁੱਖ ਕੋਲ ਸੂਚਨਾ ਪ੍ਰਾਪਤੀ ਦੇ ਸਾਧਨ ਤੇਜ਼ ਹੋ ਗਏ ਹਨਹੁਣ ਲੋਕ ਚਿੱਠੀ-ਪੱਤਰ ਜਾਂ ਕਿਸੇ ਸੁਨੇਹੇ ਦੀ ਉਡੀਕ ਨਹੀਂ ਕਰਦੇ ਬਲਕਿ ਸੋਸ਼ਲ-ਮੀਡੀਏ ਰਾਹੀਂ ਖਬਰ ਦੀ ਤਹਿ ਤਕ ਝੱਟ ਅੱਪੜ ਜਾਂਦੇ ਹਨਇੱਕ ਗੱਲ ਹੋਰ, ਅੱਜ ਸੂਚਨਾ (ਖਬਰ) ਨੂੰ ਪਰਖਣ ਦੇ ਵਿਭਿੰਨ ਸਾਧਨ ਵੀ ਇੰਟਰਨੈੱਟ ਰਾਹੀਂ ਹੀ ਮੌਜੂਦ ਹਨਕਿਹੜੀ ਖਬਰ ਸੱਚੀ ਹੈ ਅਅ ਤੇ ਕਿਹੜੀ ਅਫਵਾਹ, ਇਸ ਬਾਰੇ ਇੰਟਰਨੈੱਟ ਤੋਂ ਹੀ ਪਤਾ ਲਾਇਆ ਜਾ ਸਕਦਾ ਹੈ ਕੁੱਲ ਮਿਲਾ ਕੇ ਮਨੁੱਖ ਕੋਲ ਸੂਚਨਾ ਕ੍ਰਾਂਤੀ ਦੇ ਬਹੁ-ਵਿਕਲਪ ਮੌਜੂਦ ਹਨ

ਇੰਟਰਨੈੱਟ ਨੇ ਜਿੱਥੇ ਮਨੁੱਖ ਕੋਲ ਸੂਚਨਾਵਾਂ ਦੇ ਸਾਧਨ ਪੈਦਾ ਕੀਤੇ ਹਨ, ਉੱਥੇ ਹੀ ਆਮ ਸਮਾਜਿਕ ਜੀਵਨ ਨਾਲੋਂ ਤੋੜ ਕੇ ਵੀ ਰੱਖ ਦਿੱਤਾ ਹੈਅੱਜ ਦੇ ਬਹੁਤੇ ਲੋਕਾਂ ਦਾ ਸੰਸਾਰ ਕੇਵਲ ਉਹਨਾਂ ਦੇ ਮੋਬਾਇਲ ਦੀ ਸਕਰੀਨ ਹੀ ਰਹਿ ਗਈ ਹੈਇਹ ਗੱਲ ਕੇਵਲ ਬੱਚਿਆਂ ਉੱਤੇ ਹੀ ਲਾਗੂ ਨਹੀਂ ਹੁੰਦੀ ਬਲਕਿ ਹੁਣ ਤਾਂ ਬਜ਼ੁਰਗ ਵੀ ਦਿਨ ਭਰ ਮੋਬਾਇਲ ਦੀ ਸਕਰੀਨ ’ਤੇ ਆਪਣਾ ਵਕਤ ਗੁਜ਼ਾਰਦੇ ਆਮ ਹੀ ਦੇਖੇ ਜਾ ਸਕਦੇ ਹਨਇਸ ਆਦਤ ਨਾਲ ਮਨੁੱਖ ਬਾਹਰੀ ਮਾਹੌਲ ਨਾਲੋਂ ਉੱਕਾ ਹੀ ਟੁੱਟ ਜਾਂਦਾ ਹੈ ਅਤੇ ਅਕਸਰ ਹੀ ਕਲਪਨਾ ਦੀ ਦੁਨੀਆਂ ਵਿੱਚ ਗੁਆਚ ਜਾਂਦਾ ਹੈਇਸ ਕਲਪਨਾ ਦੀ ਦੁਨੀਆਂ ਵਿੱਚ ਬੰਦਾ ਜਿੱਥੇ ਖੁਸ਼ੀ ਮਹਿਸੂਸ ਕਰਦਾ ਹੈ, ਉੱਥੇ ਹੀ ਆਪਣੇ ਦੁੱਖਾਂ-ਦਰਦਾਂ ਨੂੰ ਕੁਝ ਵਕਤ ਲਈ ਭੁੱਲ ਜਾਂਦਾ ਹੈਜਿਸ ਪ੍ਰਕਾਰ ਨਸ਼ੇ ਦਾ ਸੇਵਨ ਕਰਦੇ ਲੋਕ ਕੁਝ ਵਕਤ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦੇ ਹਨ, ਇੰਝ ਹੀ ਸੋਸ਼ਲ-ਮੀਡੀਆ ਵਿੱਚ ਵਿਅਸਤ ਲੋਕ ਵੀ ਬਾਹਰੀ ਦੁਨੀਆਂ ਨੂੰ ਭੁੱਲ ਜਾਂਦੇ ਹਨ

ਪਰ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਲਪਨਾ ਦੀ ਦੁਨੀਆਂ ਵਿੱਚ ਕੁਝ ਸਮੇਂ ਦੀ ਖੁਸ਼ੀ ਤਾਂ ਮਿਲ ਸਕਦੀ ਹੈ, ਲੰਮੇ ਸਮੇਂ ਦੀ ਖੁਸ਼ੀ ਕਦੇ ਨਹੀਂ ਮਿਲਦੀਦੂਜੀ ਗੱਲ, ਕਿਸੇ ਦੁੱਖ ਜਾਂ ਮੁਸੀਬਤ ਵਿੱਚ ਇੰਟਰਨੈੱਟ ’ਤੇ ਬਣੀਆਂ ਦੋਸਤੀਆਂ ਕੰਮ ਨਹੀਂ ਆਉਂਦੀਆਂਅਜਿਹੀ ਸਥਿਤੀ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈਇਸ ਇਕਲਾਪੇ ਦੀ ਅਵਸਥਾ ਵਿੱਚ ਮਨੁੱਖ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਜਾਂਦਾ ਹੈਪਰ ਬਦਕਿਸਮਤੀ, ਮਨੁੱਖ ਆਪਣੇ ਆਲੇ-ਦੁਆਲੇ ਨੂੰ ਛੱਡ ਕੇ ਇੰਟਰਨੇੱਟ ਜਾਂ ਸੋਸ਼ਲ—ੀਡੀਆ ’ਤੇ ਖੁਸ਼ੀਆਂ ਭਾਲਦਾ ਫਿਰਦਾ ਹੈ ਇਨ੍ਹਾਂ ਖੁਸ਼ੀਆਂ ਦੀ ਇਵਜ਼ ਵਿੱਚ ਉਹ ਆਪਣੇ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਉੱਕਾ ਹੀ ਵਿਸਾਰ ਦਿੰਦਾ ਹੈ ਅਤੇ ਆਪਣੇ ਕਮਰੇ ਵਿੱਚ ਇਕੱਲਾ ਹੀ ਬੈਠ ਕੇ ਇੰਟਰਨੈੱਟ ਦੇ ਸੰਸਾਰ ਵਿੱਚ ਗੁਆਚਿਆ ਰਹਿੰਦਾ ਹੈ

ਫੇਰ ਜੀਵਨ ਵਿੱਚ ਜਦੋਂ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਕੱਲਾ ਹੀ ਰਹਿ ਜਾਂਦਾ ਹੈ ਅਤੇ ਆਪਣੇ ਆਪ ਨੂੰ ਮੁਸੀਬਤਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰਦਾ ਹੈਉਦੋਂ ਨਾ ਤਾਂ ਸੋਸ਼ਲ-ਮੀਡੀਆ ਕੰਮ ਆਉਂਦਾ ਹੈ ਅਤੇ ਨਾ ਹੀ ਇੰਟਰਨੈੱਟ ਦੇ ਬਣੇ ਸੱਜਣ-ਮਿੱਤਰਉਦੋਂ ਆਪਣੇ ਪਰਿਵਾਰਕ ਮੈਂਬਰ ਜਾਂ ਨੇੜਲੇ ਯਾਰ-ਦੋਸਤ ਹੀ ਦੋਸਤੀ ਨਿਭਾਉਂਦੇ ਹਨ, ਕੰਮ ਆਉਂਦੇ ਹਨ

ਅੱਜ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਬਹੁਤੇ ਲੋਕ ਖਾਣ-ਪੀਣ ਲਈ ਵੀ ਸਭ ਤੋਂ ਪਹਿਲਾਂ ਮੋਬਾਇਲ ਫੋਨ ਚਲਾ ਕੇ ਅੱਗੇ ਰੱਖਦੇ ਹਨ ਅਤੇ ਫਿਰ ਨਾਲ-ਨਾਲ ਖਾਣਾ ਖਾਂਦੇ ਹਨਰੇਲ ਜਾਂ ਕਿਸੇ ਯਾਤਰਾ ਦੇ ਮੌਕੇ ’ਤੇ ਬਹੁਤੇ ਯਾਤਰੀ ਇੱਕ-ਦੂਜੇ ਵੱਲ ਝਾਕਦੇ ਤਕ ਨਹੀਂ, ਗੱਲਬਾਤ ਤਾਂ ਬਹੁਤ ਦੂਰ ਦੀ ਗੱਲ ਹੈਮੁਸਾਫਰ ਆਪਣੇ ਮੋਬਾਇਲਾਂ ’ਤੇ ਮਸਰੂਫ ਦੇਖੇ ਜਾ ਸਕਦੇ ਹਨਸੈਰ ਕਰਦਿਆਂ, ਦੌੜਦਿਆਂ, ਰੋਟੀ ਖਾਂਦਿਆਂ, ਸਫਰ ਕਰਦਿਆਂ, ਮੰਦਰ-ਗੁਰਦੁਆਰੇ ਵਿੱਚ ਬੈਠੇ ਸ਼ਰਧਾਲੂਆਂ ਨੂੰ ਮੋਬਾਇਲ ਫੋਨਾਂ ਵਿੱਚ ਗਲਤਾਨ ਦੇਖਿਆ ਜਾ ਸਕਦਾ ਹੈਅੱਜ ਅਸਲ ਦੋਸਤ (ਉਹ ਭਾਵੇਂ ਆਂਢ-ਗੁਆਂਡ ਦੇ ਹੋਣ ਜਾਂ ਫਿਰ ਸਕੂਲ-ਕਾਲਜ) ਦੇ ਸਮੇਂ ਦੇ ਹੋਣ, ਉਹਨਾਂ ਨਾਲ ਜ਼ਿਆਦਾ ਵਾਹ-ਵਾਸਤਾ ਨਹੀਂ ਰੱਖਿਆ ਜਾਂਦਾ ਬਲਕਿ ਇੰਟਰਨੈੱਟ ’ਤੇ ਚੰਦ ਦਿਨਾਂ ਦੀ ਦੋਸਤੀ ਵਧੇਰੇ ਖਿੱਚ ਦਾ ਕੇਂਦਰ ਹੁੰਦੀ ਹੈ

ਫੇਸਬੁੱਕ ਜਾਂ ਇੰਸਟਾਗ੍ਰਾਮ ਉੱਤੇ ਲੱਖਾਂ ਲੋਕਾਂ ਨਾਲ ਦੋਸਤੀ ਵਾਲੇ ਬੰਦੇ ਕਿਸੇ ਮੁਸੀਬਤ ਵਿੱਚ ਇਕੱਲੇ ਦੇਖੇ ਜਾ ਸਕਦੇ ਹਨਇੱਥੇ ਗੱਲ ਸਿਰਫ ਮੁਸੀਬਤ ਦੀ ਨਹੀਂ ਬਲਕਿ ਕਈ ਵਾਰ ਇੰਟਰਨੈੱਟ ’ਤੇ ਹੋਈ ਦੋਸਤੀ ਵਿਆਹ-ਸ਼ਾਦੀ ਤਕ ਅੱਪੜ ਜਾਂਦੀ ਹੈ ਪਰ ਜਦੋਂ ਫੈਸਲਾ ਗਲਤ ਹੋ ਜਾਂਦਾ ਹੈ ਤਾਂ ਮਨੁੱਖ ਕੋਲ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈਇਸ ਲਈ ਕੋਈ ਵੀ ਫੈਸਲਾ ਕਰਨਾ ਹੈ ਤਾਂ ਸੋਚ-ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਉਲਾਂਭੇ ਦੀ ਸੰਭਾਵਨਾ ਨਾ ਰਹੇ

ਇੰਟਰਨੈੱਟ ਦੀ ਦੁਨੀਆਂ ਅਸਲ ਹਕੀਕਤ ਨਹੀਂ ਹੈਇੱਥੇ ਖ਼ਾਸ ਗੱਲ ਇਹ ਹੈ ਕਿ ਇੰਟਰਨੈੱਟ ’ਤੇ ਹੋਈਆਂ ਸਾਰੀਆਂ ਦੋਸਤੀਆਂ ਹੀ ਗਲਤ ਜਾਂ ਗ਼ੈਰ ਜ਼ਰੂਰੀ ਨਹੀਂ ਹੁੰਦੀਆਂ ਪਰ ਅਸਲ ਜੀਵਨ ਦੇ ਦੋਸਤ-ਮਿੱਤਰ ਅਤੇ ਪਰਿਵਾਰਕ ਮੈਂਬਰ ਹੀ ਵਧੇਰੇ ਕੰਮ ਆਉਂਦੇ ਹਨਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਮਿਲ ਸਕਦੀ ਹੈ ਉੰਨੀ ਇੰਟਰਨੈੱਟ ’ਤੇ ਨਹੀਂ ਮਿਲ ਸਕਦੀਜਿਸ ਪਰਿਵਾਰਕ ਮੈਂਬਰ ਨੇ ਤੁਹਾਨੂੰ ਨਿੱਕੇ ਹੁੰਦਿਆਂ ਤੋਂ ਦੇਖਿਆ, ਜਾਣਿਆ ਅਤੇ ਸਮਝਿਆ ਹੈ, ਉਹ ਤੁਹਾਡੇ ਲਈ ਵਧੇਰੇ ਸਾਰਥਕ ਅਤੇ ਮਦਦਗਾਰ ਸਾਬਤ ਹੋ ਸਕਦਾ ਹੈਪਰ ਦਿਨ ਭਰ ਇੰਟਰਨੈੱਟ ’ਤੇ ਖੁਸ਼ੀਆਂ ਭਾਲਦੇ ਲੋਕ ਇਹ ਗੱਲ ਨੂੰ ਕਿੰਨਾ ਕੁ ਸਮਝਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ ਜਿਊਂਦੇ-ਵਸਦੇ ਰਹੋ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author