NishanSRathaur7ਗੱਲਾਂ ਨਾਲ ਚੰਗੇ ਬਣਨ ਵਾਲੇ ਲੋਕ ਅਸਲ ਵਿੱਚ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਚਿੱਟੇ
(17 ਮਾਰਚ 2026)


ਅੱਜ ਦੇ ਦੌਰ ਵਿੱਚ ਬਹੁਤੇ ਬੰਦੇ ਚਿਹਰਿਆਂ ਉੱਤੇ ਬਨਾਵਟੀ ਮੁਖੌਟੇ ਧਾਰਨ ਕਰਕੇ ਤੁਰੇ ਫਿਰਦੇ ਜਾਪਦੇ ਹਨ
ਬੰਦਿਆਂ ਦੇ ਅਸਲ ਚਿਹਰੇ ਕੁਝ ਹੋਰ ਹੁੰਦੇ ਹਨ ਪਰ ਦਿਖਾਵਾ ਕੁਝ ਹੋਰ ਕਰਦੇ ਹਨਕਹਿਣ ਤੋਂ ਭਾਵ ਬੰਦਿਆਂ ਦੇ ਮਨ ਦੀ ਬਿਰਤੀ ਵੱਖਰੀ ਕਿਸਮ ਦੀ ਹੁੰਦੀ ਹੈ ਅਤੇ ਉਹ ਪ੍ਰਗਟਾਵਾ ਕੁਝ ਹੋਰ ਕਰ ਰਹੇ ਹੁੰਦੇ ਹਨਇਸਦੀ ਇੱਕ ਪ੍ਰਤੱਖ ਉਦਾਹਰਨ ਇਹ ਦੇਖੀ ਜਾ ਸਕਦੀ ਹੈ ਕਿ ਲੋਕਾਂ ਵੱਲੋਂ ਜਿੰਨੀ ਸਿਆਣਪ ਸੋਸ਼ਲ-ਮੀਡੀਆ ਉੱਪਰ ਪੇਸ਼ ਕੀਤੀ ਜਾਂਦੀ ਹੈ ਜਾਂ ਦਿਖਾਈ ਜਾਂਦੀ ਹੈ ਜੇਕਰ ਉਸਦਾ ਅੱਧਾ ਹਿੱਸਾ ਵੀ ਅਸਲ ਜ਼ਿੰਦਗੀ ਵਿੱਚ ਧਾਰਨ ਕਰ ਲਿਆ ਜਾਵੇ ਤਾਂ ਅਜੋਕਾ ਸਮਾਜ ਖ਼ੁਦ ਬਖ਼ੁਦ ਸੁਧਰ ਜਾਵੇਗਾਫੇਰ ਕਿਸੇ ਨੂੰ ਸਮਝਣ-ਸਮਝਾਉਣ ਦੀ ਲੋੜ ਨਹੀਂਫੇਰ ਵੱਡੇ-ਵੱਡੇ ਲੈਕਚਰ ਦੇਣ ਦੀ ਲੋੜ ਨਹੀਂਫੇਰ ਧਰਮਗੁਰੂਆਂ ਨੂੰ ਟੈਲੀਵਿਜ਼ਨਾਂ ’ਤੇ ਬੈਠ ਕੇ ਪ੍ਰਵਚਨ ਦੇਣ ਦੀ ਲੋੜ ਨਹੀਂਪਰ! ਇਹ ਸਭ ਕੁਝ ਦਿਖਾਵੇ ਕਰਕੇ ਕੀਤਾ ਜਾਂਦਾ ਹੈਇਸੇ ਲਈ ਕਿਹਾ ਜਾਂਦਾ ਹੈ ਕਿ ਅਜੋਕੇ ਸਮਾਜ ਦਾ ਮਨੁੱਖ ਅੰਦਰੋਂ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ

ਦੂਜੇ ਪਾਸੇ ਮੁਖੌਟਿਆਂ ਦੀ ਇਸ ਭੀੜ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ, ਇਹ ਪਤਾ ਲਾਉਣਾ ਬਹੁਤ ਮੁਸ਼ਕਿਲ ਕਾਰਜ ਬਣ ਗਿਆ ਹੈਖ਼ੌਰੇ ਇਸੇ ਕਰਕੇ ਅੱਜ ਕਿਸੇ ਉੱਤੇ ਝਟਪਟ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਰਿਹਾਕਈ ਵਾਰ ਅਸੀਂ ਸਹੀ, ਸੱਚੇ ਅਤੇ ਇਮਾਨਦਾਰ ਬੰਦੇ ਉੱਪਰ ਵੀ ਯਕੀਨ ਨਹੀਂ ਕਰਦੇਇਸਦਾ ਕਾਰਨ ਇਹ ਹੈ ਕਿ ਅੱਜ ਲੋਕਾਂ ਦੀ ਭੀੜ ਵਿੱਚ ਮੁਖੌਟੇ ਜ਼ਿਆਦਾ ਅਤੇ ਅਸਲ ਚਿਹਰੇ ਘੱਟ ਦੇਖਣ ਨੂੰ ਮਿਲਦੇ ਹਨਜਦੋਂ ਕਿਸੇ ਬੰਦੇ ਨੂੰ ਕੋਈ ਗਰਜ਼ ਹੁੰਦੀ ਹੈ ਤਾਂ ਉਹ ਬਿਲਕੁਲ ਪਿਆਰ ਨਾਲ ਪੇਸ਼ ਆਉਂਦਾ ਹੈ ਉਸਦੀ ਬੋਲੀ ਮਿੱਠੀ ਹੋ ਜਾਂਦੀ ਹੈ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਮਿੱਠੀ ਬੋਲੀਮਤਲਬ ਦੀ ਬੋਲੀਹੁੰਦੀ ਹੈਜਦੋਂ ਕਿਸੇ ਬੰਦੇ ਨੂੰ ਤੁਹਾਡੇ ਨਾਲ ਮਤਲਬ ਹੁੰਦਾ ਹੈ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਉੱਕਾ ਹੀ ਬਦਲ ਜਾਂਦੀ ਹੈਉਹ ਪ੍ਰੇਮ ਦੀ ਬੋਲੀ ਬੋਲਣ ਲਗਦਾ ਹੈਪਰ ਜਦੋਂ ਮਤਲਬ ਨਿਕਲ ਜਾਂਦਾ ਹੈ ਜਾਂ ਤੁਸੀਂ ਕੋਈ ਹੱਥ-ਪੱਲਾ ਨਹੀਂ ਫੜਾਉਂਦੇ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਝੱਟ ਬਦਲ ਜਾਂਦੀ ਹੈਚੰਦ ਸਕਿੰਟ ਪਹਿਲਾਂ ਤੁਹਾਨੂੰ ਆਪਣਾ ਪਿਆਰਾ ਸਮਝਣ ਵਾਲਾ, ਪਿਆਰ ਜਿਤਾਉਣ ਵਾਲਾ ਸ਼ਖਸ ਝੱਟ ਅੱਖਾਂ ਫੇਰ ਲੈਂਦਾ ਹੈਕਈ ਵਾਰ ਅਜਿਹੀ ਸਥਿਤੀ ਆਉਂਦੀ ਹੈ ਕਿ ਉਹ ਸ਼ਖਸ ਬੋਲਣਾ ਤਾਂ ਦੂਰ ਦੀ ਗੱਲ; ਤੁਹਾਡੇ ਵੱਲ ਦੇਖਦਾ ਤਕ ਨਹੀਂਇਹੀ ਮੁਖੌਟਿਆਂ ਦੀ ਪਛਾਣ ਹੁੰਦੀ ਹੈਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ

ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਅਤੇ ਮੂੰਹ ਤੇ ਕੁਝ ਹੋਰ, ਉਹ ਮਨੁੱਖ ਪ੍ਰਭੂ ਦੇ ਦਰ ’ਤੇ ਪ੍ਰਵਾਨ ਨਹੀਂ ਹੁੰਦੇਉਹ ਮਨੁੱਖ ਅਸਲੋਂ ਕੱਚੇ ਹੁੰਦੇ ਹਨ ਅਤੇ ਉਨ੍ਹਾਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ;

ਦਿਲਹੁ ਮੁਹਬਤਿ ਜਿੰਨ੍ ਸੇਇ ਸਚਿਆ
ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-488)

ਦੂਜੇ ਪਾਸੇ, ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੁੰਦਾ ਹੈ, ਉਹੀ ਸੱਚੇ ਹਨਪਰ! ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ ਆਖੇ ਜਾਂਦੇ ਹਨਅਜਿਹੇ ਮਨੁੱਖ ਆਪਣੇ ਕਰਮਾਂ ਦੇ ਨਤੀਜੇ ਕਰਕੇ ਸਦਾ ਖੁਆਰ ਹੁੰਦੇ ਰਹਿੰਦੇ ਹਨ ਅਤੇ ਪ੍ਰਮਾਤਮਾ ਦੇ ਦਰ ’ਤੇ ਕਦੇ ਪ੍ਰਵਾਨ ਨਹੀਂ ਹੁੰਦੇ

ਅੱਜ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਅੱਜ ਅਜਿਹੇ ਲੋਕਾਂ ਦੀ ਭੀੜ ਜ਼ਿਆਦਾ ਹੈ ਜਿਹੜੇ ਆਪਣੇ ਸਵਾਰਥ ਲਈ ਮੋਹ-ਮੁਹੱਬਤ ਦਾ ਸਵਾਂਗ ਵਧੇਰੇ ਕਰਦੇ ਹਨ ਪਰ ਅੰਦਰੋਂ ਕੁਝ ਹੋਰ ਹੁੰਦੇ ਹਨਇਸ ਤਰ੍ਹਾਂ ਦੇ ਲੋਕਾਂ ਦੇ ਅਜਿਹੇ ਵਰਤਾਰੇ ਕਰਕੇ ਕਈ ਵਾਰ ਸਹੀ ਅਤੇ ਸੱਚੇ ਬੰਦੇ ਵੀ ਧੋਖ਼ੇ ਦਾ ਸ਼ਿਕਾਰ ਹੋ ਜਾਂਦੇ ਹਨਇਸ ਕਰਕੇ ਕਈ ਵਾਰ ਸਹੀ ਅਤੇ ਸੱਚੇ ਬੰਦੇ ਦੀ ਮਦਦ ਵੀ ਲੋਕ ਨਹੀਂ ਕਰਦੇਪਰ ਇਸ ਵਰਤਾਰੇ ਲਈ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਹੀ ਵਧੇਰੇ ਜ਼ਿੰਮੇਵਾਰ ਹੁੰਦੇ ਹਨ

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਅਜਿਹੇ ਮਨੁੱਖਾਂ ਬਾਰੇ ਜ਼ਿਕਰ ਮਿਲਦਾ ਹੈ ਜਿਹੜੇ ਬਗਲੇ ਵਾਂਗ ਧਿਆਨ ਲਾਉਣ ਦਾ ਨਾਟਕ ਕਰਦੇ ਹਨ ਪਰ ਉਨ੍ਹਾਂ ਦੀ ਨਜ਼ਰ ਸਰੋਵਰ ਦੀਆਂ ਮੱਛੀਆਂ ’ਤੇ ਹੀ ਹੁੰਦੀ ਹੈਜਿਸ ਤਰ੍ਹਾਂ ਬਗਲਾ ਮਾਨਸਰੋਵਰ ਦੇ ਕੰਢੇ ’ਤੇ ਧਿਆਨ ਲਾ ਕੇ (ਮੱਛੀਆਂ) ਨੂੰ ਧੋਖ਼ਾ ਦਿੰਦਾ ਹੈ, ਇਸ ਤਰੀਕੇ ਨਾਲ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਚੰਗਿਆਈ ਦਾ ਅਡੰਬਰ ਰਚ ਕੇ ਆਮ ਲੋਕਾਂ ਨੂੰ ਗ਼ੁੰਮਰਾਹ ਕਰਦੇ ਹਨ;

ਬਗੁਲ ਸਮਾਧਿ ਲਗਾਇ ਕੈ ਬੈਠਾ ਜਾਇ ਮਾਨਸਰੋਵਰੁ।” (ਵਾਰਾਂ ਭਾਈ ਗੁਰਦਾਸ ਜੀ, ਵਾਰ-15, ਪਉੜੀ-21)

ਇਸ ਵਾਰ ਵਿੱਚ ਭਾਈ ਸਾਹਿਬ ਨੇ ਮੀਣੇ (ਕਪਟੀ) ਅਤੇ ਠੱਗਾਂ ਦੇ ਜੀਵਨ ਬਾਰੇ ਦੱਸਿਆ ਹੈ ਕਿ ਉਹ ਕਿਵੇਂ ਵਿਸ਼ਵਾਸਘਾਤ ਕਰਦੇ ਹਨਉਨ੍ਹਾਂ ਨੇ ਲਿਖਿਆ ਹੈ ਕਿ ਜਿਵੇਂ ਕੋਈ ਠੱਗ ਕਿਸੇ ਮੁਸਾਫਰ ਨੂੰ ਰਸਤੇ ਵਿੱਚ ਮਿਲ ਕੇ ਮਿੱਠੀਆਂ ਗੱਲਾਂ ਕਰਦਾ ਹੈ ਪਰ! ਅੰਤ ਵਿੱਚ ਉਸਦਾ ਗਲਾ ਘੁੱਟ ਦਿੰਦਾ ਹੈ। ਪਖੰਡੀ ਬੰਦਾ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ, ਜਿਹੜਾ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੁੰਦਾ ਹੈਉਸਦੇ ਸੁਭਾਅ ਵਿੱਚ ਇਹ ਮਿੱਠਾਪਣ ਅਤੇ ਨਿਮਰਤਾ ਸਿਰਫ ਧੋਖ਼ੇ ਦਾ ਇੱਕ ਹਥਿਆਰ ਹੀ ਹੁੰਦਾ ਹੈ, ਹੋਰ ਕੁਝ ਨਹੀਂ ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਸ਼ਬਦ ਵੀ ਦੇਖਿਆ ਜਾ ਸਕਦਾ ਹੈ ਜਿਹੜਾ ਉਨ੍ਹਾਂ ਨੇ ਸੱਜਣ ਠੱਗ ਦੇ ਪ੍ਰਥਾਇ ਉਚਾਰਨ ਕੀਤਾ ਸੀਸੱਜਣ ਠੱਗ ਦਾ ਅਸਲ ਚਿਹਰਾ ਕੁਝ ਹੋਰ ਸੀ ਪਰ ਉਹ ਧਾਰਮਿਕ ਲਿਬਾਸ ਦੀ ਆੜ ਵਿੱਚ ਗਲਤ ਕੰਮ ਕਰਦਾ ਸੀ ਅਤੇ ਆਮ ਲੋਕਾਂ ਨੂੰ ਲੁੱਟਦਾ ਸੀ ਅਤੇ ਮਾਰ ਦਿੰਦਾ ਸੀ;

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਗ ਸੂਹੀ, ਮਹਲਾ-1, ਅੰਗ-729)

ਅਤੇ

ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ
ਮਨਹੁ ਕੁਸੁਧਾ ਕਾਲੀਆਂ ਬਾਹਰਿ ਚਿਟਵੀਆਹ।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-85)

ਗੱਲਾਂ ਨਾਲ ਚੰਗੇ ਬਣਨ ਵਾਲੇ ਲੋਕ ਅਸਲ ਵਿੱਚ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਚਿੱਟੇ ਕੱਪੜੇ ਧਾਰਨ ਕਰਨ ਨਾਲ ਕਿਸੇ ਮਨੁੱਖ ਦਾ ਹਿਰਦਾ ਸ਼ੁੱਧ ਨਹੀਂ ਹੋ ਜਾਂਦਾ ਬਲਕਿ ਅੰਦਰਲੀ ਵਿਚਾਰਧਾਰਾ ਨਾਲ ਹੀ ਬੰਦਾ ਸਹੀ, ਸੱਚਾ ਅਤੇ ਨੇਕ ਮੰਨਿਆ ਜਾ ਸਕਦਾ ਹੈ ਆਧੁਨਿਕ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਮੁਖੌਟਿਆਂ ਪਿੱਛੇ ਲੁਕ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਫੇਰ ਮਤਲਬ ਨਿਕਲ ਜਾਣ ਤੋਂ ਬਾਅਦ ਅੱਖ ਤਕ ਨਹੀਂ ਮਿਲਾਉਂਦੇਪੰਜਾਬੀ ਸਾਹਿਤ ਵਿੱਚ ਅਨੇਕਾਂ ਸ਼ੇਅਰ, ਕਵਿਤਾਵਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਇਨ੍ਹਾਂ ਮੁਖੌਟਿਆਂ ਦੀ ਅਸਲੀਅਤ ਬਾਰੇ ਵਿਸਥਾਰ-ਪੂਰਵਕ ਜ਼ਿਕਰ ਮਿਲਦਾ ਹੈ;

ਲੱਗੇ ਹੋਏ ਨੇ ਸਾਰੇ ਇੱਥੇ ਮਤਲਬਾਂ ਦੇ ਆਹਰ ਵਿੱਚ
ਇੱਕ ਨਾ ਲੱਭਿਆ ਚਿਹਰਾ ਮੁਖੌਟਿਆਂ ਦੇ ਸ਼ਹਿਰ ਵਿੱਚ
।” ... (ਬਲਵਾਨ ਔਜਲਾ)

ਅਤੇ

ਚਿਹਰੇ ਉੱਤੇ ਮੁਖੌਟਾ ਲੋਕੀਂ ਲਾ ਰਹੇ ਨੇ ਇਸ ਤਰ੍ਹਾਂ
ਚਿੱਕੜ ਨੂੰ ਸਰਵਰ ਜਤਾ ਰਹੇ ਨੇ ਜਿਸ ਤਰ੍ਹਾਂ
।” ... (ਬਲਵਾਨ ਔਜਲਾ)

ਇਸੇ ਤਰ੍ਹਾਂ ਕੁਝ ਹੋਰ ਸ਼ੇਅਰ ਹਨ ਜਿਨ੍ਹਾਂ ਰਾਹੀਂ ਬੰਦੇ ਭੇਖ ਦਾ ਜੀਵਨ ਜਿਊਂਦੇ ਦੇਖੇ ਜਾ ਸਕਦੇ ਹਨ;

ਬੰਦੇ, ਬੰਦਾ ਮਾਰ ਕੇ ਢਿੱਡ ਵਿੱਚ ਪਾਈ ਫਿਰਦੇ ਨੇ
ਕਿੰਨੇ ਚਿਹਰੇ
, ਚਿਹਰੇ ਉੱਤੇ ਲਾਈ ਫਿਰਦੇ ਨੇ।” ... (ਨਿਸ਼ਾਨ ਸਿੰਘ ਰਾਠੌਰ)

ਚਿਹਰਿਆਂ ਉੱਤੇ ਲੱਗੇ ਮੁਖੌਟੇ ਹੀ ਆਮ ਅਤੇ ਸਿੱਧੇ-ਸਾਦੇ ਲੋਕਾਂ ਨੂੰ ਭਰਮ ਵਿੱਚ ਪਾ ਦਿੰਦੇ ਹਨ ਅਤੇ ਫੇਰ ਸ਼ੁਰੂ ਹੁੰਦਾ ਹੈ ਲੁੱਟ ਦਾ ਸਿਲਸਿਲਾਇਸ ਤਰ੍ਹਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਮਨੁੱਖ ਲਈ ਮੁਖੌਟਿਆਂ ਦੀ ਭੀੜ ਵਿੱਚ ਅਸਲ ਚਿਹਰੇ ਦੇਖਣੇ ਅਤੇ ਪਛਾਣਨੇ ਬੇਹੱਦ ਕਠਿਨ ਕਾਰਜ ਹੋ ਗਿਆ ਹੈਸਿਆਣੇ ਬੰਦੇ ਵੀ ਕਈ ਵਾਰ ਇਨ੍ਹਾਂ ਮੁਖੌਟਿਆਂ ਦੇ ਭਰਮਜਾਲ਼ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਖਤਾ ਖਾ ਜਾਂਦੇ ਹਨਇਸ ਕਰਕੇ ਅੱਜ ਦੇ ਦੌਰ ਵਿੱਚ ਲੋਕਾਂ ਵਿੱਚ ਯਕੀਨ ਕਰਨ-ਕਰਾਉਣ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ

ਸਾਨੂੰ ਮੁਖੌਟਿਆਂ ਉਹਲੇ ਲੁਕੇ ਚਿਹਰਿਆਂ ਨੂੰ ਪਛਾਣ ਕੇ ਸਹੀ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਆਪਣੀ ਬਿਰਤੀ ਦੇ ਮੁਤਾਬਿਕ ‘ਅਸਲ’ ਚਿਹਰੇ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈਖ਼ਾਸ ਗੱਲ ਇਹ ਹੈ ਕਿ ਕਿਸੇ ਬੰਦੇ ਨੂੰ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰ ਹੀ ਠੱਗਿਆ ਜਾ ਸਕਦਾ ਹੈ, ਵਾਰ-ਵਾਰ ਨਹੀਂਇਸ ਲਈ ਸਹੀ, ਸੱਚੇ, ਨੇਕ ਅਤੇ ਅਸਲ ਚਿਹਰਿਆਂ ਵਾਲੇ ਮਿੱਤਰ ਬਣਾਓ ਅਤੇ ਮੁਖੌਟਿਆਂ ਪਿੱਛੇ ਲੁਕੇ ਚਿਹਰਿਆਂ ਦੇ ਅਸਲ ਰੰਗ ਪਛਾਣੋ ਤਾਂ ਕਿ ਕਿਸੇ ਠੱਗੀ ਅਤੇ ਨੁਕਸਾਨ ਤੋਂ ਬਚਿਆ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author