ParamjitSNikkeGhuman7ਇਸ ਗੱਲਬਾਤ ਦੌਰਾਨ ਖ਼ਾਲਿਸਤਾਨ ਪੱਖੀਆਂ ਵੱਲੋਂ ਆਪਣੇ ਮੁੱਖ ਆਗੂ ਜਗਜੀਤ ਸਿੰਘ ਚੌਹਾਨ ...
(20 ਦਸੰਬਰ 2025)


ਪੇਰੂ ਅਤੇ ਐਕੁਆਡੋਰ ਦੋ ਅਜਿਹੇ ਮੁਲਕ ਹਨ ਜੋ ਦੱਖਣੀ ਅਮਰੀਕੀ ਖਿੱਤੇ ਵਿੱਚ ਪੈਂਦੇ ਹਨ
ਇਨ੍ਹਾਂ ਦੋਵਾਂ ਮੁਲਕਾਂ ਵਿੱਚ ਪੰਜਾਬੀਆਂ ਦੀ ਅਬਾਦੀ ਲਗਭਗ ਨਾਮਾਤਰ ਹੈ ਪਰ ਫਿਰ ਵੀ ਪੰਜਾਬੀਆਂ ਨੇ ਇੱਥੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਅਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਆਉ ਇਨ੍ਹਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਦੀ ਗੱਲ ਕਰੀਏ

ਦੱਖਣੀ ਅਮਰੀਕਾ ਦੇ ਪੱਛਮੀ ਖਿੱਤੇ ਵਿੱਚ ਪੈਂਦੇ ਦੇਸ਼ ਪੇਰੂ (Peru) ਦੀ ਰਾਜਧਾਨੀ ਲੀਮਾ ਹੈ ਅਤੇ ਇੱਥੋਂ ਦੀ ਅਬਾਦੀ ਸਾਲ 2024 ਵਿੱਚ 3.42 ਕਰੋੜ ਸੀਇਸ ਮੁਲਕ ਨੂੰ ਉੱਤਰ ਦਿਸ਼ਾ ਵਿੱਚ ਐਕੁਆਡੋਰ ਅਤੇ ਕੋਲੰਬੀਆ, ਦੱਖਣ ਵਿੱਚ ਚਿਲੀ, ਦੱਖਣ-ਪੂਰਬ ਵਿੱਚ ਬੋਲੀਵੀਆ ਅਤੇ ਪੂਰਬ ਵਿੱਚ ਬ੍ਰਾਜ਼ੀਲ ਦੀਆਂ ਹੱਦਾਂ ਛੂੰਹਦੀਆਂ ਹਨਦੋ ਦਿਸ਼ਾਵਾਂ ਤੋਂ ਪ੍ਰਸ਼ਾਂਤ ਮਹਾਂਸਾਗਰ ਵੀ ਇਸ ਕੁਦਰਤੀ ਖ਼ੂਬਸੂਰਤੀ ਨਾਲ ਮਾਲਾਮਾਲ ਮੁਲਕ ਨੂੰ ਛੂੰਹਦਾ ਹੈਇਸਦੇ ਕੋਲ ਮੈਦਾਨੀ ਇਲਾਕਾ ਵੀ ਹੈ, ਐਂਡਸ ਪਰਬਤ ਲੜੀ ਵੀ ਹੈ ਤੇ ਐਮਾਜ਼ੌਨ ਦਰਿਆ ਦੇ ਨਾਲ ਨਾਲ ਐਮਾਜ਼ੌਨ ਜੰਗਲਾਂ ਦੀ ਛੋਹ ਵੀ ਹਾਸਲ ਹੈਕੁੱਲ 12,85,216 ਵਰਗ ਕਿਲੋਮੀਟਰ ਖੇਤਰਫਲ ਨਾਲ ਇਹ ਮੁਲਕ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮੁਲਕ ਹੈ

ਪੇਰੂ ਵਿਖੇ ਵਸਦੇ ਭਾਰਤੀਆਂ ਦੀ ਕੁੱਲ ਸੰਖਿਆ 450 ਦੇ ਲਗਭਗ ਹੈ ਤੇ ਪੰਜਾਬੀਆਂ ਦੀ ਗਿਣਤੀ ਤਾਂ ਇੱਥੇ ਕੇਵਲ 10 ਦੇ ਕਰੀਬ ਹੈ ਜੋ ਆਟੇ ਵਿੱਚ ਲੂਣ ਦੇ ਬਰਾਬਰਕਹੀ ਜਾ ਸਕਦੀ ਹੈ ਪਰ ਇੱਥੇ ਇਹ ਬੜੇ ਹੀ ਫਖ਼ਰ ਨਾਲ ਦੱਸਣਾ ਬਣਦਾ ਹੈ ਕਿ ਇੱਥੇ ਹਾਜ਼ਰ ਇੱਕ ਪੰਜਾਬੀ ਵੀ ਸਵਾ ਲੱਖ ਪੰਜਾਬੀਆਂ ਦੇ ਬਰਾਬਰ ਕੰਮ ਕਰ ਰਿਹਾ ਹੈ ਤੇ ਘੱਟ ਗਿਣਤੀ ਦੇ ਬਾਵਜੂਦ ਪੰਜਾਬੀਆਂ ਦਾ ਨਾਂ ਰੌਸ਼ਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈਪੰਜਾਬੀਆਂ ਵੱਲੋਂ ਆਪਣੀ ਫਿਤਰਤ ਅਨੁਸਾਰ ਪੇਰੂ ਦੀ ਰਾਜਧਾਨੀ ਲੀਮਾ ਵਿਖੇ ਚਲਾਇਆ ਜਾ ਰਿਹਾ ਲੰਗਰ ਪੇਰੂਨਾਮਕ ਪਾਜੈਕਟ ਲੋੜਵੰਦਾਂ ਨੂੰ ਭੋਜਨ ਉਪਲਬਧ ਕਰਾਉਣ ਦੀ ਸੇਵਾ ਨਿਭਾਅ ਰਿਹਾ ਹੈਮੁੱਖ ਸੇਵਾਦਾਰ ਸ. ਕ੍ਰਿਸ਼ਨ ਸ਼ਿਵਾ ਸਿੰਘ ਵੱਲੋਂ ਚਲਾਏ ਜਾ ਰਹੇ ਇਸ ਲੰਗਰ ਦੀ ਚਰਚਾ ਕੋਵਿਡ-19 ਦੇ ਵੇਲੇ ਦੇਸ਼-ਵਿਦੇਸ਼ ਵਿੱਚ ਹੋਈ ਸੀ ਤੇ ਪੰਜਾਬੀਆਂ ਵੱਲੋਂ ਇੱਥੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਆਪਣੇ ਗੁਰੂਆਂ ਦੇ ਦਰਸਾਏ ਸਰਬੱਤ ਦਾ ਭਲਾਦੇ ਮਾਰਗ ’ਤੇ ਚੱਲਣ ਦਾ ਪ੍ਰਮਾਣ ਪੇਸ਼ ਕਰ ਗਈ ਸੀ

ਇੱਥੇ ਹੀ ਬੱਸ ਨਹੀਂ, ਸੰਨ 2025 ਦੇ ਸਤੰਬਰ ਮਹੀਨੇ ਵਿੱਚ ਇੰਸਟਾਗ੍ਰਾਮ ’ਤੇ ਪੇਰੂ ਵਿੱਚ ਦੋ ਪੰਜਾਬੀ ਭਰਾ ਨਾਂ ਦੀ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦੋਂਹ ਪੰਜਾਬੀ ਭਰਾਵਾਂ ਨੂੰ ਕਸਕੋਨਾਮਕ ਪਹਾੜੀ ਖਿੱਤੇ ਵਿੱਚ ਟ੍ਰੈਕਿੰਗ ਕਰਦੇ ਵਿਖਾਇਆ ਗਿਆ ਸੀਇਸੇ ਤਰ੍ਹਾਂ ਇੱਕ ਹੋਰ ਪੋਸਟ ਵਿੱਚ ਇੱਕ ਸ਼ਖ਼ਸ ਨੂੰ ਲੀਮਾ ਵਿਖੇ ਸਿੱਖ ਵਿਰਾਸਤ ਦੀ ਖੋਜ ਕਰਦਿਆਂ ਦਰਸਾਇਆ ਗਿਆ ਸੀ ਇੱਥੇ ਵਸਣ ਵਾਲੇ ਪੰਜਾਬੀ ਲੋਕ ਗਾਹੇ-ਬਗਾਹੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੀ ਰਹਿੰਦੇ ਹਨਇਸ ਸਾਰੇ ਬਿਰਤਾਂਤ ਦਾ ਭਾਵ ਹੈ ਕਿ ਪੰਜਾਬੀ ਇੱਥੇ ਭਾਵੇਂ ਘੱਟ ਗਿਣਤੀ ਵਿੱਚ ਹਨ ਪਰ ਪੰਜਾਬੀਆਂ ਦੀ ਗੱਲਪੇਰੂ ਵਿੱਚ ਵੀ ਅਕਸਰ ਹੁੰਦੀ ਹੀ ਰਹਿੰਦੀ ਹੈਉਂਜ ਪੇਰੂ ਦੇ ਟੂਰਿਜ਼ਮ ਵਿਭਾਗ ਨੇ ਇਸੇ ਸਾਲ ਭਾਰਤੀ ਟਰੈਵਲ ਇੰਡਸਟਰੀ ਨਾਲ ਮੇਲਜੋਲ ਵਧਾਉਂਦਿਆਂ ਹੋਇਆਂ ਇੱਥੇ ਬਤੌਰ ਟੂਰਿਸਟ ਆਉਣ ਵਾਲੇ ਭਾਰਤੀਆਂ ਅਤੇ ਪੰਜਾਬੀਆਂ ਦੀ ਸੰਖਿਆ ਦੁੱਗਣੀ ਕਰਨ ਦੀ ਪੇਸ਼ਕਸ਼ ਕੀਤੀ ਸੀ ਇੱਥੇ ਇੱਕ ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬੀਆਂ ਦੁਆਰਾ ਭੰਗੜਾ ਪਾਏ ਜਾਣ ਦੀ ਵੀਡੀਓ ਵੀ ਉਪਲਬਧ ਹੈ

ਪੰਜਾਬੀ ਪੱਤਰਕਾਰਾਂ ਵੱਲੋਂ ਵੀ ਇੱਥੇ ਵਸਦੇ ਪੰਜਾਬੀਆਂ ਦੁਆਰਾ ਕੀਤੇ ਜਾਣ ਵਾਲੇ ਧਾਰਮਿਕ ਅਤੇ ਸੱਭਿਅਚਾਰਕ ਵਰਤਾਰਿਆਂ ਦੀਆਂ ਖ਼ਬਰਾਂ ਅਕਸਰ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇੱਥੇ ਸਥਿਤ ਯੂਨਾਈਟਡ ਸਿੱਖਨਾਮਕ ਜਥੇਬੰਦੀ ਦੇ ਸਹਿਯੋਗ ਨਾਲ ਭਾਰਤ ਵਿੱਚ ਇੱਕ ਪਰਿਵਾਰ ਦੇ ਮੁੜ ਵਸੇਬੇ ਲਈ ਮਾਲੀ ਮਦਦ ਵੀ ਕੀਤੀ ਜਾ ਚੁੱਕੀ ਹੈ ਇੱਥੇ ਵਸਦੇ ਸ. ਪ੍ਰਤਾਪ ਸਿੰਘ ਇੱਕ ਪੂਰਨ ਗੁਰਸਿੱਖ ਪਰਿਵਾਰ ਦੇ ਮੁਖੀ ਹਨ ਉਨ੍ਹਾਂ ਨੇ ਇੱਥੇ ਆ ਕੇ ਇੱਕ ਸਥਾਨਕ ਮਹਿਲਾ ਨਾਲ ਸ਼ਾਦੀ ਕੀਤੀ ਸੀਇਹ ਵੀ ਜ਼ਿਕਰਯੋਗ ਹੈ ਕਿ ਪੇਰੂ ਦੇ ਅਜ਼ਾਦੀ ਸਮਾਗਮ ਦੇ ਜਸ਼ਨਾਂ ਸਮੇਂ ਸ. ਪ੍ਰਤਾਪ ਸਿੰਘ ਨੂੰ ਪੇਰੂ ਦਾ ਕੌਮੀ ਝੰਡਾ ਫੜ ਕੇ ਪਰੇਡ ਵਿੱਚ ਭਾਗ ਲੈਣ ਦਾ ਮਾਣ ਦਿੱਤਾ ਗਿਆ ਸੀ ਇੱਥੇ ਇਹ ਵੀ ਵਰਣਨਯੋਗ ਹੈ ਕਿ ਪੇਰੂ ਵਿਖੇ ਇੱਕ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਨਹੀਂ ਹੈ ਜਦੋਂ ਕਿ ਪੰਜਾਬੀਆਂ ਵੱਲੋਂ ਇਸ ਕਾਰਜ ਲਈ ਯਤਨ ਜਾਰੀ ਹਨ

ਦੱਖਣੀ ਅਮਰੀਕਾ ਦੇ ਘੇਰੇ ਅੰਦਰ ਹੀ ਸਥਿਤ ਐਕੁਆਡੋਰ (Equador) ਇੱਕ ਹੋਰ ਅਜਿਹਾ ਮੁਲਕ ਹੈ ਜਿੱਥੇ ਪੰਜਾਬੀਆਂ ਦੀ ਵਸੋਂ ਬਹੁਤ ਹੀ ਘੱਟ ਹੈਇਹ ਮੁਲਕ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈਇਸਦੀ ਰਾਜਧਾਨੀ ਕੋਇਟੋਹੈ ਤੇ ਇਸ ਮੁਲਕ ਦਾ ਕੁੱਲ ਰਕਬਾ 2,83,561 ਵਰਗ ਕਿਲੋਮੀਟਰ ਹੈਸਾਲ 2023 ਦੀ ਜਨਗਣਨਾ ਅਨੁਸਾਰ ਇੱਥੋਂ ਦੀ ਅਬਾਦੀ 1.75 ਕਰੋੜ ਦੇ ਕਰੀਬ ਸੀ ਇੱਥੇ ਜਨਸੰਖਿਆ ਘਣਤਾ 69 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਤੇ ਕਰੰਸੀ ਪੱਖੋਂ ਇੱਥੇ ਅਮਰੀਕੀ ਡਾਲਰ ਚੱਲਦਾ ਹੈ ਇੱਥੋਂ ਦੀ 89 ਫ਼ੀਸਦੀ ਅਬਾਦੀ ਈਸਾਈ ਧਰਮ ਨੂੰ ਮੰਨਦੀ ਹੈ ਜਦੋਂ ਕਿ ਇੱਥੋਂ ਦੇ 8.9 ਫ਼ੀਸਦੀ ਨਿਵਾਸੀ ਕਿਸੇ ਵੀ ਧਰਮ ਵਿੱਚ ਆਸਥਾ ਨਹੀਂ ਰੱਖਦੇ

ਐਕੁਆਡੋਰ ਇੱਕ ਅਜਿਹਾ ਮੁਲਕ ਹੈ ਜਿੱਥੇ ਵਸਦੇ ਪੰਜਾਬੀਆਂ ਦੀ ਸੰਖਿਆ ਕੇਵਲ 6 ਹੈਉਂਜ ਵੱਖ-ਵੱਖ ਸਰੋਤਾਂ ਤੋਂ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਬੀਤੇ ਚੰਦ ਵਰ੍ਹਿਆਂ ਵਿੱਚ ਅਮਰੀਕਾ ਵਿਖੇ ਲਿਜਾ ਕੇ ਵਸਾਉਣ ਦਾ ਝਾਂਸਾ ਦੇ ਕੇ ਕੁਝ ਪੰਜਾਬੀਆਂ ਨੂੰ ਐਕੁਆਡੋਰ ਲਿਆਂਦਾ ਗਿਆ ਸੀ ਤੇ ਠੱਗ ਲਿਆ ਗਿਆ ਸੀਪੰਜਾਬੀ ਸਿੱਖਾਂ ਦੇ ਇੱਕ ਵਰਗ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸੰਨ 1985 ਵਿੱਚ ਕੁਇਟੋਵਿਖੇ ਐਂਬੈਸੀ ਆਫ ਖ਼ਾਲਿਸਤਾਨਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਪੰਜਾਬ ਅੰਦਰ ਵਸਦੇ ਸਿੱਖ ਕਿਸਾਨਾਂ ਨੂੰ ਐਕੁਆਡੋਰ ਵਿਖੇ ਲਿਆਂਦਾ ਜਾ ਸਕੇ ਪਰ ਸਿੱਖ ਗਲੋਬਲ ਵਿਲੇਜਦੁਆਰਾ ਜਾਰੀ ਇੱਕ ਰਿਪੋਰਟ ਅਨੁਸਾਰ ਸਥਾਨਕ ਪ੍ਰਸ਼ਾਸਨ ਜਾਂ ਸਰਕਾਰ ਨੇ ਉਸ ਵਕਤ ਇੱਥੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਐਂਬੈਸੀ ਦੀ ਹੋਂਦ ਤੋਂ ਇਨਕਾਰ ਕੀਤਾ ਹੈਉਂਜ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਅਜਿਹੀਆਂ ਕੁਝ ਖ਼ਬਰਾਂ ਜ਼ਰੂਰ ਸਾਹਮਣੇ ਆਈਆਂ ਸਨ ਕਿ ਐਕੁਆਡੋਰ ਦੀ ਸਰਕਾਰ ਦੇ ਨੁਮਾਇੰਦਿਆਂ ਅਤੇ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖ ਆਗੂਆਂ ਦਰਮਿਆਨ ਅਗਸਤ, 1985 ਵਿੱਚ ਲੰਡਨ ਵਿਖੇ ਗੱਲਬਾਤ ਹੋਈ ਸੀਇਸ ਗੱਲਬਾਤ ਦੌਰਾਨ ਖ਼ਾਲਿਸਤਾਨ ਪੱਖੀਆਂ ਵੱਲੋਂ ਆਪਣੇ ਮੁੱਖ ਆਗੂ ਜਗਜੀਤ ਸਿੰਘ ਚੌਹਾਨ ਸਹਿਤ ਐਕੁਆਡੋਰ ਦੇ ਸਾਬਕਾ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਇਸ ਗੱਲ ’ਤੇ ਵਿਸਥਾਰ ਸਹਿਤ ਚਰਚਾ ਹੋਈ ਸੀ ਕਿ ਐਕੁਆਡੋਰ ਨੂੰ ਸਿੱਖ ਰਾਜਜਾਂ ਖ਼ਾਲਿਸਤਾਨ ਦੀ ਕਰਮਭੂਮੀ ਵਜੋਂ ਵਰਤਿਆ ਜਾ ਸਕਦਾ ਹੈਐਕੁਆਡੋਰ ਵੱਲੋਂ ਇਸ ਗੱਲਬਾਤ ਲਈ ਭੇਜੇ ਗਏ ਆਗੂਆਂ ਵਿੱਚ ਸਥਾਨਕ ਨਾਗਰਿਕ ਤੋਂ ਸਿੱਖੀ ਵਿੱਚ ਪਰਵਰਤਿਤ ਹੋਏ ਸ.ਆਤਮਾ ਸਿੰਘ ਖ਼ਾਲਸਾ ਵੀ ਸ਼ਾਮਲ ਸੀ ਜਿਸਨੂੰ ਕਿ ਐਕੁਆਡੋਰ ਦਾ ਸਭ ਤੋਂ ਪਹਿਲਾ ਸਿੱਖ ਹੋਣ ਦਾ ਸ਼ਰਫ ਦਿੱਤਾ ਗਿਆ ਸੀਐਕੁਆਡੋਰ ਤੋਂ ਆਏ ਇਸ ਦਲ ਨੇ ਵੀ ਐਕੁਆਡੋਰ ਵਿਖੇ ਸਿੱਖ ਹੋਮਲੈਂਡ ਸਥਾਪਿਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ

ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਬਾਅਦ ਵਿੱਚ ਐਕੁਆਡੋਰ ਦੀ ਸਰਕਾਰ ਨੇ ਉਕਤ ਵਿਸ਼ੇ ਅਤੇ ਗੱਲਬਾਤ ਤੋਂ ਆਪਣੇ ਆਪ ਨੂੰ ਪਿੱਛੇ ਹਟਾਉਂਦਿਆਂ ਹੋਇਆਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਕਿਸੇ ਵੀ ਸਿੱਖ ਵੱਖਵਾਦੀ ਸੰਗਠਨ ਦਾ ਸਮਰਥਨ ਨਹੀਂ ਕਰਦੀ ਅਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਕਤ ਮੁੱਦੇ ’ਤੇ ਕਿਸੇ ਵੀ ਸਿੱਖ ਸੰਗਠਨ ਨਾਲ ਕੋਈ ਗੱਲਬਾਤ ਕੀਤੀ ਸੀ ਉੱਧਰ ਦੂਜੇ ਪਾਸੇ ਜਗਜੀਤ ਸਿੰਘ ਚੌਹਾਨ ਨੇ ਉਕਤ ਸਾਰੀ ਗੱਲਬਾਤ ਦੇ ਵਾਪਰਨ ਦੀ ਹਾਮੀ ਭਰੀ ਸੀ ਤੇ ਇਹ ਵੀ ਦੱਸਿਆ ਸੀ ਕਿ ਉਸਨੂੰ ਐਕੁਆਡੋਰ ਦੀ ਸਰਕਾਰ ਵੱਲੋਂ ਦਸੰਬਰ, 1985 ਵਿੱਚ ਐਕੁਆਡੋਰ ਆਉਣ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਚੰਦ ਹੀ ਮਹੀਨਿਆਂ ਵਿੱਚ ਕਈ ਸਾਰੇ ਸਿੱਖ ਐਕੁਆਡੋਰ ਅੰਦਰ ਪ੍ਰਵੇਸ਼ ਵੀ ਕਰ ਗਏ ਸਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author