ParamjitSNikkeGhuman7ਅੱਜ ਇਹ ਕਹਿਣਾ ਬਣਦਾ ਹੈ ਕਿ ਅਧਿਆਪਕ ਕੋਲੋਂ ਗੁਰੂ ਦਾ ਦਰਜਾ ਖੋਹੇ ਜਾਣ ਪਿੱਛੇ ਵਿਦਿਆਰਥੀ ...
(5 ਅਕਤੂਬਰ 2025)

 

ਇਹ ਇੱਕ ਇਤਿਹਾਸਕ ਤੱਥ ਹੈ ਕਿ ਪੁਰਾਣੇ ਸਮਿਆਂ ਵਿੱਚ ਭਾਰਤ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ ਤੇ ਉਸ ਨੂੰ ਮਾਰਗ ਦਰਸ਼ਕ ਅਤੇ ਅਸਲ ਜੀਵਨ ਦਾਤਾਐਲਾਨਦਿਆਂ ਹੋਇਆਂ ਰੱਬ ਤੋਂ ਵੀ ਵੱਧ ਪੂਜਣਯੋਗ ਮੰਨਿਆ ਗਿਆ ਸੀਭਗਤ ਕਬੀਰ ਜੀ ਨੇ ਤਾਂ ਸਾਫ਼ ਸ਼ਬਦਾਂ ਵਿੱਚ ਆਖ਼ ਦਿੱਤਾ ਸੀ – “ਗੁਰੂ ਗੋਵਿੰਦ ਦੋਊ ਖੜ੍ਹੇ, ਕਾਕੇ ਲਾਗੂੰ ਪਾਂਇ, ਬਲਿਹਾਰੀ ਗੁਰੂ ਆਪਨੇ ਜਿਨ ਗੋਵਿੰਦ ਦਿਉ ਮਿਲਾਇ” ਭਾਵ ਕਿ ਜੇਕਰ ਗੁਰੂ ਅਤੇ ਪਰਮਾਤਮਾ ਦੋਵੇਂ ਹੀ ਇਕੱਠੇ ਖੜ੍ਹੇ ਹੋਣ ਤਾਂ ਪਹਿਲਾਂ ਗੁਰੂ ਦੇ ਚਰਨਾਂ ’ਤੇ ਸੀਸ ਝੁਕਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਸੇ ਨੇ ਹੀ ਪਰਮਾਤਮਾ ਤਕ ਪੁੱਜਣ ਦਾ ਮਾਰਗ ਅਤੇ ਜੁਗਤ ਸੁਝਾਏ ਹੁੰਦੇ ਹਨ

ਯੁਗਾਂ-ਯੁਗਾਂ ਤੋਂ ਚਲਦੀ ਆ ਰਹੀ ਅਧਿਆਪਕ ਨੂੰ ਗੁਰੂਦਾ ਦਰਜਾ ਦੇ ਕੇ ਪੂਜਣ ਦੀ ਪਰੰਪਰਾ ਹੁਣ ਲਗਭਗ ਦਮ ਤੋੜ ਚੁੱਕੀ ਹੈ ਤੇ ਇਸ ਸ਼ਾਨਦਾਰ ਪਰੰਪਰਾ ਦੇ ਖ਼ਤਮ ਹੋ ਜਾਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ ਅਜੋਕੇ ਸੰਦਰਭ ਵਿੱਚ ਜੇਕਰ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਮੰਨ ਕੇ ਜਿਸ ਪੂਜਣਯੋਗ ਅਧਿਆਪਕ ਦੇ ਸਨਮੁਖ ਤਨ, ਮਨ, ਧਨ ਅਰਪਣ ਕਰ ਦਿੱਤਾ ਜਾਂਦਾ ਸੀ, ਅੱਜ ਉਹੀ ਅਧਿਆਪਕ ਕਈ ਸਾਲ ਤਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੱਡੀਆਂ ਅਤੇ ਮਹਿੰਗੀਆਂ ਪੜ੍ਹਾਈਆਂ ਕਰਨ ਪਿੱਛੋਂ, ਅਧਿਆਪਕ ਦੀ ਨੌਕਰੀ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈਪੂਜੇ ਜਾਣ ਵਾਲੇ ਅਧਿਆਪਕ ਵੱਲੋਂ ਆਪਣਾ ਹੱਕ ਮੰਗੇ ਜਾਣ ’ਤੇ ਹੁਣ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਜਾਂਦਾ ਹੈ, ਪਾਣੀ ਦੀਆਂ ਤੇਜ਼ ਬੁਛਾੜਾਂ ਮਾਰੀਆਂ ਜਾਂਦੀਆਂ ਹਨ ਜਾਂ ਫਿਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨਸਤਿਕਾਰਤ ਅਧਿਆਪਕਾਂ ਦੀਆਂ ਪੱਗਾਂ ਅਤੇ ਚੁੰਨੀਆਂ ਸਰੇ ਬਜ਼ਾਰ ਰੋਲੀਆਂ ਜਾਂਦੀਆਂ ਹਨਕਈ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਤਾਂ ਆਪਣੇ ਹੱਕ ਲੈਣ ਲਈ ਆਤਮਦਾਹ ਤਕ ਕਰਨ ਦੀ ਨੌਬਤ ਆਉਂਦੀ ਮਹਿਸੂਸ ਹੋਣ ਲੱਗ ਜਾਂਦੀ ਹੈ ਤੇ ਉਨ੍ਹਾਂ ਨੂੰ ਪੋਹ ਦੀਆਂ ਹੱਡ-ਕੰਬਾਊ ਰਾਤਾਂ ਜਾਂ ਹਾੜ੍ਹ ਦੀਆਂ ਝੁਲਸਾ ਦੇਣ ਵਾਲੀਆਂ ਦੁਪਹਿਰਾਂ ਵਿੱਚ ਵੀ ਸੈਂਕੜੇ ਫੁੱਟ ਉੱਚੀਆਂ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨਾ ਪੈਂਦਾ ਹੈਨਿੱਜੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਅੰਨ੍ਹੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈਉੱਚ-ਯੋਗਤਾ ਪ੍ਰਾਪਤ ਅਧਿਆਪਕਾਂ ਤੋਂ ਨਿੱਜੀ ਸਸੰਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਬੰਧੂਆ ਮਜ਼ਦੂਰਾਂਵਾਂਗ ਕੰਮ ਲੈਂਦੀਆਂ ਹਨ ਤੇ ਕਈ ਥਾਂਈਂ ਤਾਂ ਪਰਿਵਾਰਕ ਮਜਬੂਰੀਵੱਸ ਅਧਿਆਪਕਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਬੇਹੱਦ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨਾ ਪੈਂਦਾ ਹੈਕਿਸੇ ਵੇਲੇ ਮਣਾਂ-ਮੂੰਹੀਂ ਸਤਿਕਾਰ ਦੇ ਕੇ ਪੂਜਿਆ ਜਾਣ ਵਾਲਾ ਅਧਿਆਪਕ ਹੁਣ ਅਸਲ ਵਿੱਚ ਗੁਰੂਨਹੀਂ ਰਿਹਾ ਹੈ

ਜਦੋਂ ਅਧਿਆਪਕ ਨੂੰ ਸੱਚਮੁੱਚ ਹੀ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ, ਉਸ ਵੇਲੇ ਹਰੇਕ ਵਿਦਿਆਰਥੀ ਅਤੇ ਉਸਦੇ ਮਾਪੇ ਉਸ ਅਧਿਆਪਕ ਦਾ ਆਖਾ ਕਦੇ ਨਹੀਂ ਮੋੜਦੇ ਸਨਗ਼ਲਤ ਕੰਮ ਕਰਨ ਵਾਲੇ ਵਿਦਿਆਰਥੀ ਨੂੰ ਉਹ ਅਧਿਆਪਕ ਗ਼ਲਤੀ ਮੁਤਾਬਿਕ ਬਣਦੀ ਸਜ਼ਾ ਦਿਆ ਕਰਦਾ ਸੀ ਤੇ ਸਜ਼ਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਕਿਸੇ ਤਰ੍ਹਾਂ ਦਾ ਉਜਰ ਭਾਵ ਇਤਰਾਜ਼ ਪ੍ਰਗਟ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ ਪਰ ਵਰਤਮਾਨ ਸਮੇਂ ਅੰਦਰ ਹਾਲਾਤ ਇਹ ਹਨ ਕਿ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਜ਼ਰ੍ਹਾ ਜਿੰਨਾ ਝਿੜਕੇ, ਦੁਤਕਾਰੇ ਜਾਂ ਕੁੱਟੇ ਜਾਣ ’ਤੇ ਵਿਦਿਆਰਥੀ ਉਸੇ ਵੇਲੇ ਲੋਹੇ-ਲਾਖੇ ਹੋ ਜਾਂਦੇ ਹਨ ਤੇ ਅੱਗੋਂ ਅੱਖਾਂ ਲਾਲ ਕਰਕੇ ਜਵਾਬ ਦਿੰਦੇ ਹਨਕੁਝ ਵਿਦਿਆਰਥੀ ਤਾਂ ਸਕੂਲ ਜਾਂ ਕਾਲਜ ਸਮੇਂ ਤੋਂ ਬਾਅਦ ਰਾਹ ਜਾਂਦੇ ਅਧਿਆਪਕ ’ਤੇ ਹਮਲਾ ਕਰਕੇ ਉਸ ਨੂੰ ਸੱਟਾਂ ਵੀ ਲਾ ਦਿੰਦੇ ਹਨਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਹਰ ਸਾਲ ਵਾਪਰ ਰਹੀਆਂ ਹਨਪਿਛਲੇ ਸਮਿਆਂ ਵਿੱਚ ਸਕੂਲੋਂ ਅਧਿਆਪਕ ਤੋਂ ਮਾਰ ਖਾ ਕੇ ਆਏ ਬੱਚੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਕੁਝ ਵੀ ਨਹੀਂ ਦੱਸਦੇ ਸਨ ਕਿਉਂਕਿ ਡਰ ਹੁੰਦਾ ਸੀ ਕਿ ਘਰੋਂ ਮੁੜ ਮਾਰ ਜਾਂ ਡਾਂਟ ਪਵੇਗੀਅਜੋਕੇ ਸਮੇਂ ਦੇ ਮਾਪੇ ਹੁਣ ਅਜਿਹਾ ਕਦੇ ਨਹੀਂ ਆਖਦੇ, ਸਗੋਂ ਆਪਣੇ ਬੱਚੇ ਨੂੰ ਸ਼ਹਿ ਦੇਣ ਲਈ ਹੋਰ ਦਸ ਬੰਦੇ ਇਕੱਠੇ ਕਰਕੇ ਜਾਂ ਪੱਤਰਕਾਰਾਂ ਨੂੰ ਨਾਲ ਲੈ ਕੇ ਸਕੂਲਾਂ ਵਿੱਚ ਜਾ ਵੜਦੇ ਹਨ ਤੇ ਅਧਿਆਪਕ ਨੂੰ ਜ਼ਲੀਲ ਕਰਨ ਵਿੱਚ ਆਪਣੀ ਸ਼ਾਨ ਮਹਿਸੂਸ ਕਰਦੇ ਹਨਆਪਣੇ ਘਰ ਵਿੱਚ ਆਪਣੇ ਬੱਚੇ ਦੀ ਗ਼ਲਤੀ ਲਈ ਮਾਪੇ ਖ਼ੁਦ ਭਾਵੇਂ ਮਾਰ-ਮਾਰ ਕੇ ਬੱਚੇ ਦੀ ਚਮੜੀ ਉਧੇੜ ਦੇਣ ਪਰ ਬੱਚੇ ਦੀ ਗ਼ਲਤੀ ਕਰਕੇ ਬੱਚੇ ਨੂੰ ਡਾਂਟਣ ਜਾਂ ਝਿੜਕਣ ਵਾਲੇ ਅਧਿਆਪਕ ਨੂੰ ਮਜ਼ਾ ਚਖ਼ਾ ਕੇਉਨ੍ਹਾਂ ਨੂੰ ਬੜਾ ਅਨੰਦ ਆਉਂਦਾ ਹੈ ਮਾਪਿਆਂ ਅਤੇ ਮੋਹਤਬਰਾਂ ਹੱਥੋਂ ਅਧਿਆਪਕ ਦੀ ਬੇਇੱਜ਼ਤੀ ਕਰਵਾਉਣ ਵਾਲਾ ਬੱਚਾ ਅਗਲੇ ਦਿਨ ਸਕੂਲ ਵਿੱਚ ਹਿੱਕ ਚੌੜੀ ਕਰਕੇ ਤੁਰਦਾ ਹੈ ਤੇ ਅਧਿਆਪਕ ਆਪਣੇ ਵਿਦਿਆਰਥੀ ਅੱਗਿਉਂ ਨੀਵੀਂ ਪਾ ਕੇ ਲੰਘ ਜਾਂਦਾ ਹੈਇਸ ਬਦਲੇ ਹੋਏ ਵਾਤਾਵਰਣ ਵਿੱਚ ਅਧਿਆਪਕ ਸੱਚਮੁੱਚ ਹੀ ਹੁਣ ਗੁਰੂਨਹੀਂ ਰਿਹਾ

ਕੋਈ ਵੇਲਾ ਸੀ ਕਿ ਹਰੇਕ ਅਧਿਆਪਕ ਉੱਚੇ ਆਦਰਸ਼ਾਂ ਦਾ ਧਾਰਨੀ ਹੁੰਦਾ ਸੀ ਤੇ ਉਸਦਾ ਸਾਦਗੀ ਭਰਪੂਰ ਅਤੇ ਨੈਤਿਕ ਪੱਖੋਂ ਉੱਚਾ ਅਤੇ ਸੁੱਚਾ ਜੀਵਨ ਉਸਦੇ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੋਇਆ ਕਰਦਾ ਸੀਸ਼ਰਾਬ ਪੀਣਾ, ਗ਼ੈਰ ਮਿਆਰੀ ਗੀਤ ਸੁਣਨਾ, ਗਾਲ੍ਹਾਂ ਕੱਢਣਾ, ਬੇਈਮਾਨੀ ਕਰਨਾ ਜਾਂ ਝੂਠ ਬੋਲਣਾ ਆਦਿ ਜਿਹੇ ਨੀਵੇਂ ਕਰਮ ਕਿਸੇ ਵੀ ਅਧਿਆਪਕ ਦੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਹੋਇਆ ਕਰਦੇ ਸਨ ਤੇ ਉਸਦੇ ਸੱਚੇ-ਸੁੱਚੇ ਜੀਵਨ ਕਰਕੇ ਹੀ ਉਸ ਨੂੰ ਸਕੂਲ ਅਤੇ ਸਮਾਜ ਵਿੱਚ ਅਥਾਹ ਸਤਿਕਾਰ ਦਿੱਤਾ ਜਾਂਦਾ ਸੀ ਪਰ ਹੁਣ ਜਦੋਂ ਕਿਸੇ ਅਧਿਆਪਕ ਵੱਲੋਂ ਬੱਚਿਆਂ ਲਈ ਆਏ ਮਿੱਡ-ਡੇ-ਮੀਲ ਦੇ ਰਾਸ਼ਨ ਵਿੱਚ ਹੇਰਾਫੇਰੀ ਕੀਤੇ ਜਾਣ ਦੀਆਂ ਗੱਲਾਂ ਉਡਦੀਆਂ ਹਨ, ਲੱਖਾਂ ਨਹੀਂ ਕਰੋੜਾਂ ਰੁਪਏ ਦੀ ਇੰਡਸਟਰੀ ਬਣ ਚੁੱਕਾ ਕੋਚਿੰਗਜਾਂ ਟਿਊਸ਼ਨਸਿਸਟਮ ਅਧਿਆਪਕਾਂ ਵੱਲੋਂ ਚਲਾਏ ਜਾਣ ਦੀਆਂ ਗੱਲਾਂ, ਸਲਾਨਾ ਪ੍ਰੀਖਿਆਵਾਂ ਵਿੱਚ ਪੈਸੇ ਲੈ ਕੇ ਨਕਲ ਕਰਵਾਏ ਜਾਣ ਦੀਆਂ ਗੱਲਾਂ ਅਤੇ ਆਪਣੇ ਕੋਲ ਪੜ੍ਹਨ ਆਉਣ ਵਾਲੀਆਂ ਆਪਣੀਆਂ ਧੀਆਂ ਜਿਹੀਆਂ ਅਣਭੋਲ ਬੱਚੀਆਂ ਨਾਲ ਕਿਸੇ ਅਧਿਆਪਕ ਵੱਲੋਂ ਅਸ਼ਲੀਲ ਹਰਕਤਾਂ ਜਾਂ ਦੁਸ਼ਕਰਮ ਕੀਤੇ ਜਾਣ ਦੀਆਂ ਸ਼ਰਮਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਫਿਰ ਪਤਾ ਲਗਦਾ ਹੈ ਕਿ ਅਧਿਆਪਕ ਨੂੰ ਹੁਣ ਗੁਰੂਵਾਲਾ ਦਰਜਾ ਜਾਂ ਸਤਿਕਾਰ ਕਿਉਂ ਨਹੀਂ ਮਿਲ ਰਿਹਾ

ਅੱਜ ਇਹ ਕਹਿਣਾ ਬਣਦਾ ਹੈ ਕਿ ਅਧਿਆਪਕ ਕੋਲੋਂ ਗੁਰੂ ਦਾ ਦਰਜਾ ਖੋਹੇ ਜਾਣ ਪਿੱਛੇ ਵਿਦਿਆਰਥੀ, ਮਾਪੇ, ਸਮਾਜ, ਸਰਕਾਰਾਂ ਅਤੇ ਕਿਸੇ ਹੱਦ ਤਕ ਅਧਿਆਪਕ ਖ਼ੁਦ ਵੀ ਜ਼ਿੰਮੇਵਾਰ ਹਨਅੱਜ ਕੌਮਾਂਤਰੀ ਅਧਿਆਪਕ ਦਿਵਸਮੌਕੇ ਦੁਨੀਆਂ ਦੇ ਹਰੇਕ ਬਾਸ਼ਿੰਦੇ ਭਾਵ ਨਾਗਰਿਕ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਧਿਆਪਕ ਨੂੰ ਉਸਦਾ ਬਣਦਾ ਮਾਣ-ਸਤਿਕਾਰ ਤੇ ਹੱਕ ਪ੍ਰਦਾਨ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ ਤੇ ਅਧਿਆਪਕ ਵਰਗ ਖ਼ੁਦ ਵੀ ਆਤਮ-ਚਿੰਤਨ ਕਰਨ ਪਿੱਛੋਂ ਇਹ ਪ੍ਰਣ ਕਰੇ ਕਿ ਉਹ ਅਜਿਹਾ ਕੋਈ ਵੀ ਕਰਮ ਨਹੀਂ ਕਰੇਗਾ ਜੋ ਉਸਦੇ ਪਵਿੱਤਰ ਕਿੱਤੇ ਦੀ ਸਾਖ਼ ਅਤੇ ਸੁੱਚਤਾ ਨੂੰ ਕਲੰਕਿਤ ਕਰਦਾ ਹੋਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author