ParamjitSNikkeGhuman7ਭਾਰਤ ‘ਕੌਮਾਂਤਰੀ ਭੁੱਖਮਰੀ ਸੂਚੀ’ ਵਿੱਚ ਸ਼ਾਮਲ 127 ਮੁਲਕਾਂ ਵਿੱਚੋਂ 105ਵੇਂ ਨੰਬਰ ’ਤੇ ਆਉਂਦਾ ਹੈ ...
(17 ਅਕਤੂਬਰ 2025)

 

ਇਹ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਦੁਨੀਆਂ ਵਿੱਚ ‘ਵਿਸ਼ਵ ਗੁਰੂ’ ਹੋਣ ਦਾ ਅਤੇ ‘ਪੰਜ ਟ੍ਰਿਲੀਅਨ ਦੀ ਅਰਥ ਵਿਵਸਥਾ’ ਬਣਨ ਦੇ ਨੇੜੇ ਢੁੱਕੇ ਹੋਣ ਦਾ ਦਾਅਵਾ ਕਰਨ ਵਾਲਾ ਸਾਡਾ ਮੁਲਕ ਭਾਰਤ ‘ਗਲੋਬਲ ਹੰਗਰ ਇੰਡੈਕਸ’ ਭਾਵ ‘ਕੌਮਾਂਤਰੀ ਭੁੱਖਮਰੀ ਸੂਚੀ’ ਵਿੱਚ ਸ਼ਾਮਲ 127 ਮੁਲਕਾਂ ਵਿੱਚੋਂ 105ਵੇਂ ਨੰਬਰ ’ਤੇ ਆਉਂਦਾ ਹੈ। ਇਹ ਇੱਕ ਅਜਿਹਾ ‘ਤਰੱਕੀਸ਼ੀਲ’ ਮੁਲਕ ਹੈ ਜਿੱਥੋਂ ਦੇ 82 ਕਰੋੜ ਦੇ ਕਰੀਬ ਨਾਗਰਿਕਾਂ ਲਈ ਸਰਕਾਰ ਨੂੰ ਮੁਫਤ ਰਾਸ਼ਨ ਦੇਣਾ ਪੈਂਦਾ ਹੈਅਨਾਜ ਸਬੰਧੀ ਕੌਮਾਂਤਰੀ ਸੰਸਥਾ ਐੱਫ ਏ.ਓ. ਭਾਵ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਭਰ ਦੇ ਕੁੱਲ ਭੋਜਨ ਦਾ ਇੱਕ ਤਿਹਾਈ ਹਿੱਸਾ ਵੱਖ-ਵੱਖ ਕਾਰਨਾਂ ਕਰਕੇ ਬਰਬਾਦ ਹੋ ਜਾਂਦਾ ਹੈ ਤੇ ਇਸ ਬਰਬਾਦ ਹੋਏ ਭੋਜਨ ਦੀ ਕੁੱਲ ਕੀਮਤ 230 ਬਿਲੀਅਨ ਡਾਲਰ, ਭਾਵ 23000 ਕਰੋੜ ਰੁਪਏ ਬਣਦੀ ਹੈਇਸੇ ਮਾਮਲੇ ਵਿੱਚ ਜੇਕਰ ਦੁਨੀਆ ਤੋਂ ਬਾਅਦ ਭਾਰਤ ਉੱਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇੱਥੇ ਹਰ ਸਾਲ 98 ਹਜ਼ਾਰ ਕਰੋੜ ਰੁਪਏ ਦੀ ਕੀਮਤ ਦਾ 65 ਮਿਲੀਅਨ ਟਨ ਭੋਜਨ ਬੇਕਾਰ ਚਲਿਆ ਜਾਂਦਾ ਹੈ। ਇਸ ਭੋਜਨ ਨੂੰ ਜੇਕਰ ਕਿਸੇ ਤਰ੍ਹਾਂ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ ਤਾਂ ਬਿਹਾਰ ਦੀ ਕੁੱਲ ਅਬਾਦੀ ਨੂੰ ਇੱਕ ਸਾਲ ਲਈ ਭੋਜਨ ਕਰਵਾਇਆ ਜਾ ਸਕਦਾ ਹੈਵਿਸ਼ਾ ਮਾਹਿਰਾਂ ਅਨੁਸਾਰ ਜੇਕਰ ਅੰਨ ਦੀ ਬਰਬਾਦੀ ’ਤੇ ਠੱਲ੍ਹ ਨਾ ਪਾਈ ਗਈ ਤਾਂ ਸਾਲ 2030 ਤਕ ਇਹ ਅੰਕੜਾ 165 ਮਿਲੀਅਨ ਟਨ ਅਤੇ ਸੰਨ 2050 ਤਕ 436 ਮਿਲੀਅਨ ਟਨ ਹੋ ਜਾਣ ਦੀ ਸੰਭਾਵਨਾ ਹੈਕਿੰਨੇ ਦੁੱਖ ਦੀ ਗੱਲ ਹੈ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਨਾਗਰਿਕਾਂ ਵਾਲੇ ਸਾਡੇ ਮੁਲਕ ਵਿੱਚ ਸਾਲ 2013 ਵਿੱਚ 21 ਮਿਲੀਅਨ ਟਨ ਅਨਾਜ ਖਰਾਬ ਹੋ ਕੇ ਬਰਬਾਦ ਹੋ ਗਿਆ ਸੀ ਤੇ ਕਿਸੇ ਗ਼ਰੀਬ ਅਤੇ ਲੋੜਵੰਦ ਦੇ ਪੇਟ ਵਿੱਚ ਨਹੀਂ ਪਿਆ ਸੀਉਂਜ ਭਾਰਤੀ ਖੁਰਾਕ ਨਿਗਮ ਵੱਲੋਂ ਕੀਤੇ ਗਏ ਯਤਨਾਂ ਸਦਕਾ ਸਾਲ 2019 ਤੋਂ 2022 ਤਕ ਦੇ ਅਰਸੇ ਦੌਰਾਨ ਅਨਾਜ ਦੀ ਇਸ ਬਰਬਾਦੀ ਨੂੰ 19 ਮਿਲੀਅਨ ਟਨ ਤੋਂ ਘਟਾ ਕੇ 17 ਮਿਲੀਅਨ ਟਨ ਤਕ ਲਿਆਂਦਾ ਗਿਆ ਸੀ

ਵਿਸ਼ਵ ਭਰ ਵਿੱਚ ਹੁੰਦੀ ਅੰਨ ਦੀ ਬਰਬਾਦੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਅਤੇ ਐੱਫ.ਏ.ਓ. ਭਾਵ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਉੱਦਮ ਸਦਕਾ ਕਈ ਵਿਸ਼ਵ ਪੱਧਰੀ ਸਮਾਗਮ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਅੰਨ ਦੀ ਬਰਬਾਦੀ ਰੋਕਣ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ ਹੈਇਹ ਮੰਨਿਆ ਜਾਂਦਾ ਹੈ ਕਿ ਭੋਜਨ ਬਚਾਉਣਾ ਅਸਲ ਵਿੱਚ ਦੋ ਅਰਥੀ ਕੰਮ ਹੈਇਸਦਾ ਇੱਕ ਅਰਥ ਹੈ ‘ਸੇਵ ਫੂਡ’ ਭਾਵ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਉਣਾ ਤੇ ਦੂਜਾ ਅਰਥ ਹੈ ‘ਸੇਫ ਫੂਡ’ ਭਾਵ ਕਿ ਭੋਜਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣਾ ਤੇ ਉਸਦੇ ਅੰਦਰਲੇ ਪੌਸ਼ਟਿਕ ਤੱਤਾਂ ਦੀ ਰਾਖੀ ਕਰਕੇ ਉਸ ਨੂੰ ਖਾਣਯੋਗ ਬਣਾਈ ਰੱਖਣਾ

ਸਿਹਤ ਮਾਹਿਰਾਂ ਅਨੁਸਾਰ ਵਿਸ਼ਵ ਪੱਧਰ ’ਤੇ ਔਸਤਨ ਪ੍ਰਤੀ ਦਿਨ ਵਿੱਚ 16 ਲੱਖ ਤੋਂ ਵੱਧ ਲੋਕ ਅਸੁਰੱਖਿਅਤ ਭੋਜਨ ਕਰਕੇ ਬਿਮਾਰ ਹੁੰਦੇ ਹਨ ਅਤੇ 4 ਲੱਖ 20 ਹਜ਼ਾਰ ਵਿਅਕਤੀ ਹਰ ਸਾਲ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨਖਰਾਬ ਭੋਜਨ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਕਰਕੇ ਹਰ ਰੋਜ਼ ਪੰਜ ਸਾਲ ਤੋਂ ਘੱਟ ਉਮਰ ਦੇ 340 ਬੱਚੇ ਮੌਤ ਦੇ ਸ਼ਿਕਾਰ ਬਣ ਜਾਂਦੇ ਹਨਹੈਜ਼ੇ ਤੋਂ ਲੈ ਕੇ ਕੈਂਸਰ ਤਕ ਲਗਭਗ ਦੋ ਸੌ ਦੇ ਕਰੀਬ ਬਿਮਾਰੀਆਂ ਖਰਾਬ ਭੋਜਨ ਪਦਾਰਥਾਂ ਕਰਕੇ ਪੈਦਾ ਹੁੰਦੀਆਂ ਹਨ

ਭਾਰਤ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਮੁੰਬਈ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਹਰ ਸਾਲ 9800 ਤੋਂ ਲੈ ਕੇ 11 ਹਜ਼ਾਰ ਟਨ ਠੋਸ ਕੂੜਾ ਬਣਦਾ ਹੈ, ਜਿਸਦਾ 73 ਫ਼ੀਸਦੀ ਹਿੱਸਾ ਬਰਬਾਦ ਹੋਇਆ ਜਾਂ ਜੂਠਾ ਕਰਕੇ ਸੁੱਟਿਆ ਗਿਆ ਭੋਜਨ ਹੁੰਦਾ ਹੈਇਹੋ ਹਾਲ ਦਿੱਲੀ, ਬੰਗਲੌਰ ਤੇ ਹੋਰ ਵੱਡੇ ਸ਼ਹਿਰਾਂ ਦਾ ਵੀ ਹੈਭੋਜਨ ਸੁਰੱਖਿਆ ਲਈ ਕਿਸਾਨ ਦਾ ਫਰਜ਼ ਹੈ ਕਿ ਉਹ ਸਾਫ-ਸੁਥਰਾ ਅਤੇ ਸੁਰੱਖਿਅਤ ਅੰਨ ਉਗਾਵੇ। ਵਪਾਰੀ ਦਾ ਫਰਜ਼ ਹੈ ਕਿ ਉਹ ਇਸ ਨੂੰ ਸੁਰੱਖਿਅਤ ਸੰਭਾਲੇ। ਸਰਕਾਰ ਦਾ ਫਰਜ਼ ਹੈ ਕਿ ਉਹ ਅੰਨ ਦੀ ਹਰੇਕ ਪੱਧਰ ’ਤੇ ਰਾਖੀ ਅਤੇ ਸੰਭਾਲ ਨੂੰ ਯਕੀਨੀ ਬਣਾਵੇਉਪਭੋਗਤਾ ਦਾ ਫਰਜ਼ ਹੈ ਕਿ ਉਹ ਅੰਨ ਦਾ ਸੁਰੱਖਿਆਪੂਰਵਕ ਅਤੇ ਸਹੀ ਮਾਤਰਾ ਵਿੱਚ ਉਪਭੋਗ ਕਰੇ ਤੇ ਅੰਨ ਨੂੰ ਬਰਬਾਦ ਨਾ ਹੋਣ ਦੇਵੇ

ਕੈਨੇਡਾ ਵਿੱਚ ਭੋਜਨ ਦੀ ਬਰਬਾਦੀ ਰੋਕਣ ਲਈ ਸਰਕਾਰ ਭੋਜਨ ਦੀ ਪੈਦਾਵਾਰ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਕੋਲੋਂ ਅਣਵਰਤੇ ਤੇ ਅਣਵਿਕੇ ਭੋਜਨ ਪਦਾਰਥਾਂ ਜਾਂ ਅੰਨ ਨੂੰ ਲੈ ਲੈਂਦੀ ਹੈ ਤੇ ਉਸ ਭੋਜਨ ਨੂੰ ਪਕਾ ਕੇ ਹਜ਼ਾਰਾਂ ਲੋੜਵੰਦਾਂ ਤਕ ਪਹੁੰਚਾ ਦਿੰਦੀ ਹੈਸਵੀਡਨ ਵਿੱਚ ਹਰ ਸਾਲ ਘਰਾਂ ਵਿੱਚੋਂ ਇਕੱਠੇ ਕੀਤੇ 22 ਮਿਲੀਅਨ ਟਨ ਜੂਠੇ ਭੋਜਨਯੁਕਤ ਠੋਸ ਕੂੜੇ ਨੂੰ ਬਿਜਲੀ ਪੈਦਾ ਕਰਨ ਲਈ ਵਰਤ ਲਿਆ ਜਾਂਦਾ ਹੈ ਤੇ ਬਰਬਾਦ ਨਹੀਂ ਹੋਣ ਦਿੱਤਾ ਜਾਂਦਾ ਹੈਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਸਮੇਤ ਸਮੂਹ ਏਸ਼ੀਆਈ ਮੁਲਕਾਂ ਨੂੰ ਅੰਨ ਦੀ ਬਰਬਾਦੀ ਰੋਕਣ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਸ ਖਿੱਤੇ ਵਿੱਚ ਅੰਨ ਦੀ ਬਰਬਾਦੀ ਵੀ ਵੱਧ ਹੈ ਅਤੇ ਲੋੜ ਵੀ ਜ਼ਿਆਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author