ParamjitSNikkeGhuman7ਮਹੱਤਵਪੂਰਨ ਗੱਲ ਇਹ ਹੈ ਕਿ ਸੰਖਿਆ ਵਿੱਚ ਘੱਟ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ...
(7 ਦਸੰਬਰ 2025)


ਮੱਧ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਸਥਿਤ ਪਨਾਮਾ ਇੱਕ ਮਹੱਤਵਪੂਰਨ ਮੁਲਕ ਹੈ
ਇਸ ਮੁਲਕ ਦੇ ਦੱਖਣ ਵਿੱਚ ਪੈਸੇਫਿਕ ਓਸ਼ਨ ਭਾਵ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਕੋਲੰਬੀਆ, ਪੱਛਮ ਵਿੱਚ ਕੋਸਟਾ ਰੀਕਾ ਅਤੇ ਉੱਤਰ ਵਿੱਚ ਕੈਰੇਬੀਅਨ ਸਾਗਰ ਸਥਿਤ ਹੈਇਸਦੀ ਰਾਜਧਾਨੀ ਪਨਾਮਾ ਸਿਟੀ ਹੈ, ਜਿਸਦੇ ਮੈਟਰੋਪੋਲਿਟਨ ਭਾਗ ਵਿੱਚ ਇਸ ਮੁਲਕ ਦੀ ਅੱਧੀ ਅਬਾਦੀ ਭਾਵ 20 ਲੱਖ ਤੋਂ ਵੱਧ ਲੋਕ ਵਸਦੇ ਹਨ ਇੱਥੋਂ ਦੇ 91 ਫ਼ੀਸਦੀ ਨਾਗਰਿਕ ਈਸਾਈ ਧਰਮ ਨਾਲ ਜੁੜੇ ਹੋਏ ਹਨ ਜਦੋਂ ਕਿ 7.6 ਫ਼ੀਸਦੀ ਅਬਾਦੀ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ ਇੱਥੋਂ ਦੀ ਵੱਸੋਂ ਘਣਤਾ 56 ਵਿਅਕਤੀ ਪ੍ਰਤੀ ਕਿਲੋਮੀਟਰ ਹੈਇਸ ਮੁਲਕ ਦਾ ਕੁੱਲ ਖੇਤਰਫਲ 75,417 ਵਰਗ ਕਿਲੋਮੀਟਰ ਭਾਵ 29,119 ਵਰਗ ਮੀਲ ਹੈ ਇੱਥੋਂ ਦੀ ਅੰਦਾਜ਼ਨ ਪ੍ਰਤੀ ਵਿਅਕਤੀ ਸਲਾਨਾ ਆਮਦਨ 20 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ ਇੱਥੇ ਜ਼ਿਆਦਾਤਰ ਲੋਕ ਸਪੈਨਿਸ਼ ਭਾਸ਼ਾ ਵਿੱਚ ਗੱਲ ਕਰਦੇ ਹਨ ਪਰ ਅੰਗਰੇਜ਼ੀ ਸਣੇ ਕੁਝ ਇੱਕ ਭਾਰਤੀ ਭਾਸ਼ਾਵਾਂ ਵੀ ਇੱਥੇ ਸਮਝੀਆਂ ਅਤੇ ਬੋਲੀਆਂ ਜਾਂਦੀਆਂ ਹਨਕੁਦਰਤੀ ਪੱਖੋਂ ਮਾਲਮਾਲ ਇਸ ਮੁਲਕ ਦੀ 40 ਫ਼ੀਸਦੀ ਧਰਤੀ ਬਰਸਾਤੀ ਜੰਗਲਾਂਨਾਲ ਢਕੀ ਹੋਈ ਹੈ, ਜਿੱਥੇ ਕਈ ਪ੍ਰਜਾਤੀਆਂ ਦੇ ਪਸ਼ੂ ਅਤੇ ਪੰਛੀ ਵਸਦੇ ਹਨ

ਇੱਕ ਅੰਦਾਜ਼ੇ ਅਨੁਸਾਰ ਪਨਾਮਾ ਵਿਖੇ ਵਸਣ ਵਾਲੇ ਭਾਰਤੀਆਂ ਦੀ ਸੰਖਿਆ 15 ਹਜ਼ਾਰ ਤੋਂ 33000 ਦੇ ਵਿਚਕਾਰ ਹੈਇਹ ਜ਼ਿਕਰਯੋਗ ਹੈ ਕਿ ਮੱਧ ਅਮਰੀਕਾ ਵਿੱਚ ਵਸਣ ਵਾਲੇ ਭਾਰਤੀਆਂ ਦੀ ਵੱਡੀ ਗਿਣਤੀ ਪਨਾਮਾ ਅੰਦਰ ਹੀ ਪਾਈ ਜਾਂਦੀ ਹੈਭਾਰਤੀ ਲੋਕ ਇੱਥੇ ਹੋਲਸੇਲ ਅਤੇ ਪ੍ਰਚੂਨ ਵਪਾਰ ਕਰਨ ਦੇ ਨਾਲ-ਨਾਲ ਜਹਾਜ਼ਰਾਨੀ ਭਾਵ ਸ਼ਿੱਪਿੰਗ ਇੰਡਸਟਰੀ ਅਤੇ ਵਿੱਤੀ ਪ੍ਰਬੰਧਨ ਦੇ ਖੇਤਰਾਂ ਵਿੱਚ ਸਰਗਰਮ ਹਨਭਾਰਤੀਆਂ ਨੇ ਆਪੋ-ਆਪਣੇ ਧਾਰਮਿਕ ਅਕੀਦੇ ਅਨੁਸਾਰ ਇੱਥੇ ਮੰਦਰ, ਮਸਜਿਦ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੋਈ ਹੈਜਨਵਰੀ, 2021 ਵਿੱਚ ਪਨਾਮਾ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕਰਕੇ ਨੈਸ਼ਨਲ ਕੌਂਸਲ ਫਾਰ ਇੰਡੀਅਨ ਐਥਨੀਸਿਟੀਦੀ ਸਥਾਪਨਾ ਕੀਤੀ ਗਈ ਸੀ, ਜਿਸਦਾ ਮੁੱਖ ਕਾਰਜ ਪਨਾਮਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਆਪਣੀ ਕੀਮਤੀ ਸਲਾਹ ਦੇਣਾ ਹੈਇਹ ਵੀ ਜ਼ਿਕਰਯੋਗ ਹੈ ਕਿ ਮੇਹਰ ਐਲੀਜ਼ਰ ਨੇ ਸੰਨ 2019 ਵਿੱਚ ਹੋਏ ਮਿਸ ਪਨਾਮਾ ਮੁਕਾਬਲੇਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਿਸ ਯੂਨੀਵਰਸਮੁਕਾਬਲੇ ਵਿੱਚ ਪਨਾਮਾ ਦੀ ਪ੍ਰਤੀਨਿਧਤਾ ਕੀਤੀ ਸੀਇਹ ਮੁਟਿਆਰ ਦਰਅਸਲ ਭਾਰਤ ਦੇ ਨਵੀਂ ਦਿੱਲੀ ਵਿਖੇ ਜਨਮੀ ਸੀ ਤੇ ਪਨਾਮਾ ਵਿਖੇ ਆ ਕੇ ਪਲੀ ਸੀ

ਜ਼ਿਆਦਾਤਰ ਪੰਜਾਬੀਆਂ ਨੇ ਪਨਾਮਾ ਦਾ ਨਾਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਸਮੇਂ ਪਨਾਮਾ ਦੇ ਜੰਗਲਾਂ ਵਿੱਚੋਂ ਲੰਘ ਕੇ ਜਾਣ ਦੇ ਸੰਦਰਭ ਵਿੱਚ ਹੀ ਸੁਣਿਆ ਜਾਂ ਪੜ੍ਹਿਆ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਨਾਮਾ ਦੀ ਧਰਤੀ ਨਾਲ ਤਾਂ ਪੰਜਾਬੀਆਂ ਦੀ 175 ਸਾਲ ਪੁਰਾਣੀ ਸਾਂਝ ਹੈਇਸ ਮੁਲਕ ਨਾਲ ਪੰਜਾਬੀਆਂ ਦੇ ਰਿਸ਼ਤੇ ਦੀ ਕਹਾਣੀ ਸੰਨ 1850 ਵਿੱਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਅਟਲਾਂਟਿਕ ਅਤੇ ਪੈਸੇਫਿਕ ਸਮੁੰਦਰਾਂ ਦਰਮਿਆਨ ਰੇਲ ਅਤੇ ਸੜਕ ਨਿਰਮਾਣ ਦਾ ਵੱਡਾ ਪ੍ਰਾਜੈਕਟ ਸ਼ੁਰੂ ਹੋਇਆ ਸੀ ਤੇ ਪੰਜਾਬੀਆਂ ਨੂੰ ਸਖ਼ਤ ਮਿਹਨਤ ਕਰਨ ਦੇ ਸਮਰੱਥ ਮੰਨਦਿਆਂ ਹੋਇਆਂ ਉਨ੍ਹਾਂ ਨੂੰ ਇਸ ਮੁਸ਼ਕਿਲ ਕਾਰਜ ਦੀ ਪੂਰਤੀ ਲਈ ਸੱਤ ਸਮੁੰਦਰੋਂ ਪਾਰ ਇੱਥੇ ਲੈ ਕੇ ਆਉਣ ਦੀ ਲੋੜ ਮਹਿਸੂਸ ਹੋਈ ਸੀ ਤੇ ਪੰਜਾਬੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਹਿਤ ਇੱਥੇ ਪੁੱਜ ਵੀ ਗਏ ਸਨਕਿੰਨੀ ਦਿਲਚਸਪ ਗੱਲ ਹੈ ਕਿ ਸੰਨ 1864 ਵਿੱਚ ਨਿਊ ਗ੍ਰੇਨਾਡਖਿੱਤਾ, ਜਿਸਦੇ ਅਧੀਨ ਪਨਾਮਾ ਵੀ ਆਉਂਦਾ ਸੀ, ਦੀ ਕੁੱਲ ਅਬਾਦੀ 20 ਲੱਖ 70 ਹਜ਼ਾਰ ਸੀ ਤੇ ਇਸ ਖਿੱਤੇ ਵਿੱਚ ਪੰਜਾਬੀਆਂ ਦੀ ਸੰਖਿਆ 1 ਲੱਖ 60 ਹਜ਼ਾਰ ਸੀ ਤੇ ਉਨ੍ਹਾਂ ਵਿੱਚੋਂ ਵੀ ਅਧਿਕਤਰ ਗਿਣਤੀ ਸਿੱਖਾਂ ਦੀ ਹੀ ਸੀਪੰਜਾਬੀਆਂ ਨੇ ਇੱਥੇ ਉਪਲਬਧ ਬਹੁਤ ਹੀ ਘੱਟ ਮਸ਼ੀਨਰੀ ਸਹਿਤ ਕੇਵਲ ਆਪਣੇ ਹੱਥਾਂ ਦੀ ਮਿਹਨਤ ਨਾਲ ਹੀ ਸਾਰਾ ਕਾਰਜ ਮੁਕੰਮਲ ਕਰ ਦਿੱਤਾ ਸੀ ਜਦੋਂ ਕਿ ਸਬੰਧਿਤ ਖਿੱਤੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਖ਼ਤਰਨਾਕ ਯੈਲੋ ਫ਼ੀਵਰਹੋਣ ਦਾ ਖ਼ਤਰਾ ਸਦਾ ਮੰਡਲਾਉਂਦਾ ਰਹਿੰਦਾ ਸੀ ਪਰ ਪੰਜਾਬੀਆਂ ਨੇ ਆਪਣੇ ਬੁਲੰਦ ਹੌਸਲੇ ਨਾਲ ਹਰੇਕ ਮੁਸੀਬਤ ਅਤੇ ਮੁਸ਼ਕਿਲ ਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ ਸੀ

ਉਕਤ ਵੱਡ-ਆਕਾਰੀ ਅਤੇ ਅਤਿ ਮੁਸ਼ਕਿਲ ਕਾਰਜ ਦੇ ਸੰਪੂਰਨ ਹੋ ਜਾਣ ਤੋਂ ਬਾਅਦ ਕਾਫੀ ਸਾਰੇ ਪੰਜਾਬੀ ਇੱਥੇ ਪਨਾਮਾ ਵਿੱਚ ਹੀ ਵਸ ਗਏ ਸਨ ਅਤੇ ਉਨ੍ਹਾਂ ਨੇ ਇੱਥੇ ਬਤੌਰ ਜ਼ਿਮੀਂਦਾਰ, ਸੁਰੱਖਿਆ ਗਾਰਡ, ਦੁਕਾਨਦਾਰ ਜਾਂ ਵਪਾਰੀ ਦੇ ਤੌਰ ’ਤੇ ਵਸਣਾ ਸ਼ੁਰੂ ਕਰ ਦਿੱਤਾ ਸੀਫਿਰ ਕੁਝ ਦੇਰ ਬਾਅਦ ਜਦੋਂ ਸੰਨ 1904 ਵਿੱਚ ਪਨਾਮਾ ਨਹਿਰਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਤਾਂ ਪੰਜਾਬੀ ਲੋਕ ਫਿਰ ਅੱਗੇ ਆਏ ਅਤੇ ਇਸ ਨਹਿਰ ਦੇ ਨਿਰਮਾਣ ਵਿੱਚ ਜੁਟ ਗਏਸੰਨ 1914 ਵਿੱਚ ਇਸ ਨਹਿਰ ਦਾ ਨਿਰਮਾਣ ਕਾਰਜ ਪੂਰਾ ਹੋਣ ਪਿੱਛੋਂ ਕੁਝ ਪੰਜਾਬੀ ਲੋਕ ਵਾਪਸ ਵਤਨ ਪਰਤ ਗਏ ਪਰ ਅਧਿਕਤਰ ਉੱਥੇ ਪਨਾਮਾ ਵਿਖੇ ਹੀ ਵਸ ਗਏ ਤੇ ਵੱਖ-ਵੱਖ ਕੰਮ-ਧੰਦੇ ਕਰਨ ਲੱਗ ਪਏ

ਉਕਤ ਨਹਿਰ ਦੇ ਨਿਰਮਾਣ ਲਈ ਉਨ੍ਹਾਂ ਨੂੰ ਚੰਗੀ ਮਜ਼ਦੂਰੀ ਮਿਲੀ ਸੀ, ਜਿਸ ਕਰਕੇ ਉਹ ਖ਼ੁਸ਼ ਸਨ ਉਨ੍ਹਾਂ ਵਿੱਚੋਂ ਸ. ਰਤਨ ਸਿੰਘ ਨੇ ਆਪਣੀ ਵਿੱਤੀ ਸੂਝ ਦਾ ਲਾਭ ਉਠਾਉਣ ਲਈ ਫਾਇਨਾਂਸ ਕੰਪਨੀਖੋਲ੍ਹੀ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾਇਸ ਸ਼ਖ਼ਸ ਨੇ ਹੀ ਬਾਅਦ ਵਿੱਚ ਸ. ਪਰਕਾਸ਼ ਸਿੰਘ ਅਤੇ ਕੁਝ ਹੋਰ ਅਮੀਰ ਸਿੱਖਾਂ ਨਾਲ ਸਾਂਝੇ ਤੌਰ ’ਤੇ ਪੈਸਾ ਦਾਨ ਕਰਕੇ ਸੰਨ 1986 ਵਿੱਚ ਗੁਰਦੁਆਰਾ ਗੁਰੂ ਨਾਨਕ ਸਾਹਿਬ ਪਨਾਮਾਦਾ ਨਿਰਮਾਣ ਕੀਤਾ ਸੀ, ਜਿਸਨੂੰ ਅੱਜਕਲ ਗੁਰੂ ਨਾਨਕ ਸਾਹਿਬ ਸਿਵਿਕ ਸੁਸਾਇਟੀਵੱਲੋਂ ਸੰਭਾਲਿਆ ਅਤੇ ਚਲਾਇਆ ਜਾ ਰਿਹਾ ਹੈਉਸ ਵੇਲੇ ਵੀ ਇੱਥੇ ਰਹਿਣ ਵਾਲੇ ਪੰਜਾਬੀ ਲੋਕ ਹਫਤੇ ਦੇ ਇੱਕ ਦਿਨ ਲੜੀਵਾਰ ਇੱਕ ਦੂਜੇ ਦੇ ਘਰਾਂ ਅੰਦਰ ਇਕੱਤਰਤਾ ਕਰਦੇ ਸਨ ਤੇ ਗੁਰਬਾਣੀ ਪਾਠ ਅਤੇ ਕੀਰਤਨ ਕਰਿਆ ਕਰਦੇ ਸਨ ਭਾਵ ਕਿ ਬਿਗਾਨੇ ਮੁਲਕ ਵਿੱਚ ਜਾ ਕੇ ਵੀ ਉਹ ਆਪਣੇ ਧਰਮ ਅਤੇ ਵਿਰਸੇ ਤੋਂ ਦੂਰ ਨਹੀਂ ਹੋਏ ਸਨ

ਪਨਾਮਾ ਵਿਖੇ ਵਸਦੇ ਪੰਜਾਬੀਆਂ ਨੇ ਸਿੰਧੀ ਸਮਾਜ ਦੇ ਲੋਕਾਂ ਨਾਲ ਮਿਲ ਕੇ ਸੰਨ 1947 ਵਿੱਚ ਇੱਥੇ ਇੰਡੀਅਨ ਸੁਸਾਇਟੀ ਆਫ ਪਨਾਮਾਦੀ ਨੀਂਹ ਰੱਖੀ ਸੀਇਸ ਵੇਲੇ ਪਨਾਮਾ ਵਿੱਚ ਵਸ ਰਹੇ ਭਾਰਤੀਆਂ ਵਿੱਚ ਵੱਡੀ ਸੰਖਿਆ ਗੁਜਰਾਤੀ, ਸਿੰਧੀ ਅਤੇ ਪੰਜਾਬੀ ਲੋਕਾਂ ਦੀ ਹੈਮਹੱਤਵਪੂਰਨ ਗੱਲ ਇਹ ਹੈ ਕਿ ਸੰਖਿਆ ਵਿੱਚ ਘੱਟ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੇ ਬਲਬੂਤੇ ਪਨਾਮਾ ਦੇ ਵਪਾਰ ਅਤੇ ਸੱਭਿਆਚਾਰ ਵਿੱਚ ਆਪਣੀ ਵੱਖਰੀ ਅਤੇ ਜ਼ਬਰਦਸਤ ਪਛਾਣ ਬਣਾਈ ਹੈਪਨਾਮਾ ਵਿਖੇ ਅਮਰੀਕਨ ਮਿਲਟਰੀ ਬੇਸਦੀ ਸਥਾਪਨਾ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਪੀ.ਆਰ.ਲੈ ਕੇ ਪਨਾਮਾ ਵਿਖੇ ਹੀ ਪੱਕੇ ਤੌਰ ’ਤੇ ਵਸ ਗਏਪਨਾਮਾ ਵਿਖੇ ਵਸ ਰਹੇ ਕੁਝ ਚੌਥੀ ਪੀੜ੍ਹੀ ਦੇ ਸਿੱਖ ਨੌਜਵਾਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਹੈ ਕਿ ਪਨਾਮਾ ਵਿਖੇ ਹੁਣ ਪੰਜਾਬੀਆਂ ਨੇ ਵਿੱਤੀ ਅਤੇ ਵਪਾਰਕ ਸੰਸਥਾਵਾਂ ਚਲਾਉਣ ਦੇ ਨਾਲ-ਨਾਲ ਕੇਲੇ ਅਤੇ ਹੋਰ ਵਪਾਰਕ ਫਸਲਾਂ ਦੀ ਖੇਤੀ ਕਰਨ ਹਿਤ ਜ਼ਮੀਨਾਂ ਦੀ ਮਾਲਕੀ ਹਾਸਲ ਕਰ ਲਈ ਹੈਕੁਝ ਕੁ ਸਿਰੜੀ ਅਤੇ ਸੂਝਵਾਨ ਪੰਜਾਬੀ ਨੌਜਵਾਨ ਇੱਥੇ ਰੈਸਟੋਰੈਂਟ ਅਤੇ ਡਿਪਾਰਟਮੈਂਟ ਸਟੋਰ ਵੀ ਬੜੀ ਸਫਲਤਾ ਨਾਲ ਚਲਾ ਰਹੇ ਹਨ ਇੱਥੇ ਹੋਈ ਪੰਜਾਬੀਆਂ ਦੀ ਇੱਕ ਹਫਤਾਵਾਰੀ ਇਕੱਤਰਤਾ ਦੌਰਾਨ ਪੀ.ਐੱਮ.ਐਮ.ਸੀ.ਭਾਵ ਪਨਾਮਾ ਮੈਡੀਕਲ ਐਂਡ ਮੈਨੇਜਮੈਂਟ ਕਾਰਪੋਰੇਸ਼ਨ ਆਫ ਹਾਇਰ ਐਜੂਕੇਸ਼ਨਦਾ ਗਠਨ ਕਰ ਦਿੱਤਾ ਗਿਆ ਸੀ ਜਿਸਦੇ ਅਧੀਨ ਪਨਾਮਾ ਵਿਖੇ ਮੈਡੀਕਲ ਡਿਗਰੀ ਪ੍ਰੋਗਰਾਮਸ਼ੁਰੂ ਕੀਤਾ ਗਿਆ ਸੀਫਖ਼ਰ ਦੀ ਗੱਲ ਤਾਂ ਇਹ ਵੀ ਹੈ ਕਿ ਕੁਝ ਕੁ ਪੰਜਾਬੀ ਨੌਜਵਾਨ ਆਪਣੀ ਪੜ੍ਹਾਈ ਅਤੇ ਕਾਬਲੀਅਤ ਦੇ ਬਲਬੂਤੇ ਪਨਾਮਾ ਵਿਖੇ ਸਿਵਲ ਅਤੇ ਮਿਲਟਰੀ ਵਿਭਾਗਾਂ ਵਿੱਚ ਉੱਚ ਅਹੁਦਿਆਂ ’ਤੇ ਵੀ ਕੰਮ ਕਰ ਰਹੇ ਹਨਸ਼ਲਾਘਾਯੋਗ ਗੱਲ ਤਾਂ ਇਹ ਹੈ ਕਿ ਸਿੰਧੀ ਸਿੱਖਾਂ ਦੀ ਅਧਿਕਤਰ ਅਬਾਦੀ ਪੂਰੇ ਨੇਮ ਨਾਲ ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ ਜਾਂਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author