ParamjitSNikkeGhuman7ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਮਨੁੱਖਤਾ ਵਸਦੀ ਹੈ ਜਾਂ ...
(3 ਅਕਤੂਬਰ 2023)


                   ਖਬਰ: ਨਵਾਂ ਜ਼ਮਾਨਾ (3 ਅਕਤੂਬਰ 2023)

3 October2023                                                             *  *  *

ਅਜੋਕੇ ਯੁਗ ਨੂੰ ਬੇਸ਼ਕ ਵਿਗਿਆਨ ਤੇ ਤਕਨੀਕ ਦਾ ਯੁਗ ਐਲਾਨਿਆ ਜਾਂਦਾ ਹੈ ਪਰ ਇਸੇ ਯੁਗ ਵਿੱਚ ਏਸ਼ੀਆਈ ਖਿੱਤੇ ਅੰਦਰ ਅਣਭੋਲ ਬਾਲੜੀਆਂ ਦਾ ਜਨਮ ਤੇ ਜੀਵਨ ਭਾਰੀ ਖ਼ਤਰੇ ਵਿੱਚ ਲੰਘ ਰਿਹਾ ਹੈ
ਅੱਜ ਭਾਰਤ ਵਿੱਚ ਵਸਦੀਆਂ ਬਾਲੜੀਆਂ ਨੂੰ ਅਗਗਿਣਤ ਔਕੜਾਂ ਦਰਪੇਸ਼ ਹਨ ਤੇ ਵਹਿਸ਼ੀ ਦਰਿੰਦਿਆਂ ਦੇ ਹੱਥੋਂ ਬੇਪੱਤ ਹੋਣ ਦਾ ਖ਼ਤਰਾ ਸਦਾ ਹੀ ਉਨ੍ਹਾਂ ਦੇ ਸਿਰਾਂ ’ਤੇ ਮੰਡਰਾ ਰਿਹਾ ਹੈਘਰ ਤੇ ਬਾਹਰ, ਦੋਵਾਂ ਥਾਂਵਾਂ ’ਤੇ ਬਾਲੜੀਆਂ ਨੂੰ ਆਪਣੇ ਬਿਹਤਰ ਭਵਿੱਖ ਲਈ ਭਾਰੀ ਸੰਘਰਸ਼ ਕਰਨਾ ਪੈ ਰਿਹਾ ਹੈਸਵਾਰਥੀ ਮਨੁੱਖ ਵੱਲੋਂ ਖ਼ੁਦ ਹੀ ਘੜੀਆਂ ਗਈਆਂ ਕੁਝ ਕੁ ਪ੍ਰੰਪਰਾਵਾਂ ਦੀ ਆੜ ਵਿੱਚ ਬੇਟੇ ਦੀ ਚਾਹਤ ਨੇ ਹੁਣ ਤਕ ਇਸ ਖਿੱਤੇ ਵਿੱਚ ਅਸੰਖਾਂ ਹੀ ਬੇਟੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਇਸ ਜਹਾਨੋਂ ਤੋਰ ਦਿੱਤਾ ਹੈ

ਭਾਰਤ ਵਿੱਚ ਮੁੰਡਿਆਂ ਦੀ ਬਨਿਸਪਤ ਬਾਲੜੀਆਂ ਨਾਲ ਅਕਸਰ ਹੀ ਜਿਨ੍ਹਾਂ ਮੁੱਖ ਮੁੱਦਿਆਂ ’ਤੇ ਵਿਤਕਰਾ ਕੀਤਾ ਜਾਂਦਾ ਹੈ ਉਹ ਹਨ - ਸਿੱਖਿਆ ਤਕ ਪਹੁੰਚ, ਪੌਸ਼ਟਿਕ ਤੇ ਲੋੜੀਂਦੇ ਭੋਜਨ ਦੀ ਘਾਟ, ਕਾਨੂੰਨੀ ਹੱਕਾਂ ਦੀ ਘਾਟ, ਮੈਡੀਕਲ ਦੇਖਭਾਲ ਦੀ ਘਾਟ, ਸਮਾਜਿਕ ਅਸੁਰੱਖਿਆ, ਪਰਿਵਾਰਕ ਪੱਧਰ ’ਤੇ ਵਿਤਕਰਾ, ਬਾਲ ਵਿਆਹ, ਜਿਸਮਾਨੀ ਛੇੜਛਾੜ ਦੀਆਂ ਸੂਚਿਤ ਕੀਤੀਆਂ ਘੱਟ ਅਤੇ ਅਣਸੂਚਿਤ ਵੱਧ ਘਟਨਾਵਾਂ ਆਦਿਇੱਥੇ ਅਧਿਕਤਰ ਬਾਲੜੀਆਂ ਦੀ ਹਾਲਤ ਕਾਫ਼ੀ ਚਿੰਤਾਜਨਕ ਅਤੇ ਦਰਦਨਾਕ ਹੈਪ੍ਰਾਪਤ ਅੰਕੜਿਆਂ ਅਨੁਸਾਰ ਸੰਨ 2000 ਤੋਂ 2019 ਤਕ 90 ਲੱਖ ਬਾਲੜੀਆਂ ਨੂੰ ਮਾਂ ਦੇ ਪੇਟ ਵਿੱਚ ਹੀ ਖ਼ਤਮ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ 80 ਫ਼ੀਸਦੀ ਮਾਮਲੇ ਹਿੰਦੂ ਪਰਿਵਾਰਾਂ ਨਾਲ ਸਬੰਧਿਤ ਸਨ ਜਦੋਂ ਕਿ ਸਿੱਖਾਂ ਅਤੇ ਮੁਸਲਮਾਨਾਂ ਦੇ ਪਰਿਵਾਰਾਂ ਨਾਲ ਸਬੰਧਿਤ ਮਾਦਾ ਭਰੂਣ ਹੱਤਿਆ ਦੇ ਮਾਮਲੇ ਕ੍ਰਮਵਾਰ 4.9 ਫ਼ੀਸਦੀ ਅਤੇ 6.6 ਫ਼ੀਸਦੀ ਸਨਸੰਨ 2011 ਵਿੱਚ ਪ੍ਰਤੀ ਇੱਕ ਹਜ਼ਾਰ ਲੜਕਿਆਂ ਪਿੱਛੇ ਬਾਲੜੀਆਂ ਦੀ ਸੰਖਿਆ 944 ਸੀ ਜਦੋਂ ਕਿ ਪੰਜਾਬ, ਦਿੱਲੀ ਅਤੇ ਗੁਜਰਾਤ ਜਿਹੇ ਵਿੱਤੀ ਪੱਖੋਂ ਸੌਖੇ ਸੂਬਿਆਂ ਵਿੱਚ ਇਹ ਦਰ ਕਾਫੀ ਘੱਟ ਸੀਸਰਕਾਰੀ ਯਤਨਾਂ ਅਤੇ ਨਾਰੀ ਨਾਲ ਸਬੰਧਿਤ ਜਥੇਬੰਦੀਆਂ ਤੇ ਮੀਡੀਆ ਦੇ ਸੁਚੱਜੇ ਪ੍ਰਚਾਰ ਸਦਕਾ ਦਸੰਬਰ, 2021 ਵਿੱਚ ਇਹ ਦਰ ਸੁਧਰ ਕੇ ਪ੍ਰਤੀ ਹਜ਼ਾਰ ਲੜਕਿਆਂ ਪਿੱਛੇ 1020 ਲੜਕੀਆਂ ਹੋ ਗਈ ਸੀ

ਸਮਾਜ ਸੇਵੀ ਸੰਸਥਾ ‘ਸੇਵ ਦਿ ਗਰਲ ਚਾਈਲਡ ਆਰਗੇਨਾਈਜ਼ੇਸ਼ਨ’ ਭਾਵ ‘ਬੇਟੀ ਬਚਾਓ ਸੰਸਥਾ’ ਵੱਲੋਂ ਜਾਰੀ ਅਕੰੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਜਨਮ ਲੈਣ ਵਾਲੀਆਂ 1 ਕਰੋੜ 20 ਲੱਖ ਬਾਲੜੀਆਂ ਵਿੱਚੋਂ 10 ਲੱਖ ਬਾਲੜੀਆਂ ਆਪਣੀ ਉਮਰ ਦਾ ਪਹਿਲਾ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਇਸ ਜਹਾਨ ਤੋਂ ਟੁਰ ਜਾਂਦੀਆਂ ਹਨ ਅਤੇ 50 ਲੱਖ ਤੋਂ ਵੱਧ ਬਾਲੜੀਆਂ ਕੁਪੋਸ਼ਣ ਦੀਆਂ ਸ਼ਿਕਾਰ ਹੋ ਨਿੱਬੜਦੀਆਂ ਹਨ

ਸਾਲ 2016-17 ਦੇ ਸਰਕਾਰੀ ਅੰਕੜਿਆਂ ਅਨੁਸਾਰ ਬਾਲ ਵਿਆਹ ਦੇ ਸ਼ਿਕਾਰ ਬਣੇ 12.15 ਮਿਲੀਅਨ ਬੱਚਿਆਂ ਵਿੱਚੋਂ 8.9 ਮਿਲੀਅਨ ਅਣਭੋਲ ਬਾਲੜੀਆਂ ਸਨ ਤੇ ਇਨ੍ਹਾਂ ਨਾਬਾਲਿਗ ਬਾਲੜੀਆਂ ਦੀ ਸੰਖਿਆ ਨਾਬਾਲਿਗ ਲੜਕਿਆਂ ਦੇ ਮੁਕਾਬਲਤਨ ਤਿੰਨ ਗੁਣਾ ਵੱਧ ਸੀਸੰਨ 1998 ਵਿੱਚ ਯੂਨੀਸੈੱਫ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਦੀਆਂ ਸਭ ਤੋਂ ਵੱਧ ਵਿਆਹੁਤਾ ਬਾਲੜੀਆਂ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ ਤੇ ਇੱਥੇ 47 ਫ਼ੀਸਦੀ ਕੁੜੀਆਂ ਨੂੰ ਤਾਂ ਅਠਾਰ੍ਹਾਂ ਵਰ੍ਹਿਆਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਸੀਉਂਜ ਸੰਯੁਕਤ ਰਾਸ਼ਟਰ ਸੰਘ ਵੱਲੋਂ ਸੰਨ 2003 ਵਿੱਚ ਜਾਰੀ ਕੀਤੀ ਰਿਪੋਰਟ ਵਿੱਚ ਭਾਰਤ ਅੰਦਰ ਵਿਆਹੁਤਾ ਨਾਬਾਲਿਗ ਬਾਲੜੀਆਂ ਕੁੱਲ ਵਿਆਹੁਤਾ ਲੜਕੀਆਂ ਦਾ 30 ਫ਼ੀਸਦੀ ਸਨਸੰਨ 2001 ਦੀ ਜਨਗਣਨਾ ਅਨੁਸਾਰ 10 ਤੋਂ 14 ਸਾਲ ਦੀ ਉਮਰ ਦੀਆਂ ਕੁੱਲ 59.2 ਮਿਲੀਅਨ ਬਾਲੜੀਆਂ ਵਿੱਚੋਂ 1.4 ਮਿਲੀਅਨ ਬਾਲੜੀਆਂ ਵਿਆਹੁਤਾ ਸਨ ਜਦੋਂ ਕਿ 15 ਤੋਂ 19 ਸਾਲ ਉਮਰ ਦੀਆਂ ਕੁੱਲ 46.3 ਮਿਲੀਅਨ ਲੜਕੀਆਂ ਵਿੱਚੋਂ 11.3 ਮਿਲੀਅਨ ਬਾਲੜੀਆਂ ਵਿਆਹੁਤਾ ਸਨਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਸੰਨ 2005 ਤੋਂ 2009 ਤਕ ਬਾਲੜੀਆਂ ਦੀ ਵਿਆਹ ਦਰ ਵਿੱਚ 46 ਫ਼ੀਸਦੀ ਦੀ ਕਮੀ ਆਈ ਸੀਕੌਮੀ ਪਰਿਵਾਰ ਸਿਹਤ ਸਰਵੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸੰਨ 2019-2021 ਦਰਮਿਆਨ 23.3 ਫ਼ੀਸਦੀ ਲੜਕੀਆਂ ਦੀ ਸ਼ਾਦੀ ਬਾਲਗ ਹੋਣ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ ਅਤੇ ਅਦਾਲਤਾਂ ਵਿੱਚ ਉਸ ਵੇਲੇ ਬਾਲ ਵਿਆਹ ਦੇ 96 ਫ਼ੀਸਦੀ ਮਾਮਲੇ ਵਿਚਾਰ ਅਧੀਨ ਚੱਲ ਰਹੇ ਸਨ ਭਾਵ ਕਿਸੇ ਤਣ-ਪੱਤਣ ਨਹੀਂ ਲੱਗ ਸਕੇ ਸਨ

ਕੌਮੀ ਮਹਿਲਾ ਕਮਿਸ਼ਨ ਵੱਲੋਂ ਸੰਨ 2006 ਵਿੱਚ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਵਿੱਚ ਉਸ ਸਾਲ ਵੀ ਢਾਈ ਲੱਖ ਦੇਵਦਾਸੀਆਂ ਸਨਜ਼ਿਕਰਯੋਗ ਹੈ ਕਿ ਹਿੰਦੂ ਮਾਨਤਾਵਾਂ ਅਨੁਸਾਰ ਪਰਿਵਾਰ ਵੱਲੋਂ ਆਪਣੀ ਬਾਲੜੀ ਨੂੰ ਮੰਦਰ ਨੂੰ ਸਦਾ ਲਈ ਭੇਂਟ ਕਰ ਦਿੱਤਾ ਜਾਂਦਾ ਸੀ ਜਾਂ ਮੰਦਰ ਦੇ ਦੇਵਤਾ ਨਾਲ ਵਿਆਹੇ ਜਾਣ ਦਾ ਪ੍ਰਪੰਚ ਰਚ ਕੇ ਹਮੇਸ਼ਾ ਲਈ ਮੰਦਰ ਵਿੱਚ ਹੀ ਛੱਡ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਮੰਦਰ ਪ੍ਰਸ਼ਾਸਨ ਜਾਂ ਹੋਰ ਲੋਕਾਂ ਵੱਲੋਂ ਇਨ੍ਹਾਂ ਦੇਵਦਾਸੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀਜਸਟਿਸ ਰਘੂਨਾਥ ਰਾਓ ਕਮੇਟੀ ਦੁਆਰਾ ਅਕਤੂਬਰ, 2022 ਵਿੱਚ ਦਿੱਤੇ ਅੰਕੜਿਆਂ ਅਨੁਸਾਰ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਮੌਜੂਦ ਦੇਵਦਾਸੀਆਂ ਦੀ ਸੰਖਿਆ 80,000 ਦੇ ਕਰੀਬ ਹੈ

ਅੱਜ ਵੀ ਭਾਰਤ ਵਿੱਚ ਅਨੇਕਾਂ ਮਾਸੂਮ ਬਾਲੜੀਆਂ ਨਾਲ ਜਿਸਮਾਨੀ ਛੇੜਛਾੜ ਜਾਂ ਬਲਾਤਕਾਰ ਕੀਤੇ ਜਾਣ ਦੀਆਂ ਸ਼ਰਮਨਾਕ ਘਟਨਾਵਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨਹਰੇਕ 10 ਵਿੱਚੋਂ ਇੱਕ ਬਾਲੜੀ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਗੁਆਂਢੀ, ਸਹਿਪਾਠੀ, ਸਕੂਲ ਸਟਾਫ ਜਾਂ ਬਦਮਾਸ਼ਾਂ ਹੱਥੋਂ ਜਿਸਮਾਨੀ ਛੇੜਛਾੜ ਦੀ ਸ਼ਿਕਾਰ ਬਣ ਰਹੀ ਹੈਮੁਲਕ ਭਰ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਵਿੱਚੋਂ 28 ਫ਼ੀਸਦੀ ਨਾਬਾਲਿਗ ਬਾਲੜੀਆਂ ਹੁੰਦੀਆਂ ਹਨਕਿੰਨੀ ਖ਼ਤਰਨਾਕ ਗੱਲ ਹੈ ਕਿ ਸਾਡੇ ਦੇਸ਼ ਵਿੱਚ ਹਰ ਸਾਲ ਗੁੰਮਸ਼ੁਦਾ ਹੋ ਜਾਣ ਵਾਲੇ ਕੁੱਲ ਬੱਚਿਆਂ ਵਿੱਚੋਂ 70 ਫ਼ੀਸਦੀ ਬਾਲੜੀਆਂ ਹੀ ਹੁੰਦੀਆਂ ਹਨਕੌਮੀ ਅਪਰਾਧ ਬਿਊਰੋ ਅਨੁਸਾਰ ਸਾਲ 2016 ਵਿੱਚ ਮੱਧ ਪ੍ਰਦੇਸ਼ ਅੰਦਰ ਬਲਾਤਕਾਰ ਦੀਆਂ 4882 ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿੱਚੋਂ 2479 ਘਟਨਾਵਾਂ ਵਿੱਚ ਪੀੜਤ ਲੜਕੀਆਂ ਨਾਬਾਲਿਗ ਸਨਸੰਨ 2019 ਵਿੱਚ ਰਾਜਸਥਾਨ ਵਿੱਚ 1313 ਅਤੇ ਉੁੱਤਰ ਪ੍ਰਦੇਸ਼ ਅੰਦਰ ਵਿੱਚ 270 ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਕੀਤਾ ਗਿਆ ਸੀਸਮੁੱਚੇ ਦੇਸ਼ ਅੰਦਰ ਸੰਨ 2019 ਵਿੱਚ 32033 ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 4940 ਮਾਮਲੇ ਨਾਬਾਲਿਗ ਬੱਚੀਆਂ ਨਾਲ ਸਬੰਧਿਤ ਸਨ

ਕਈ ਪੰਜਾਬੀ ਘਰਾਂ ਵਿੱਚ ਧੀਆਂ ਨੂੰ ਬੜਾ ਹੀ ਪਿਆਰ ਦਿੱਤਾ ਜਾਂਦਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਅਜੇ ਵੀ ਅਣਗਿਣਤ ਅਜਿਹੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਚੱਲ ਰਹੇ ਹਨ ਜਿੱਥੇ ਕੁੱਖ ਵਿੱਚ ਪਲਦੀ ਧੀ ਬਾਰੇ ਦੱਸ ਕੇ ਮਾਪਿਆਂ ਨੂੰ ਇਸ ਜੀਅ ਤੋਂ ਪੱਕਾ ਛੁਟਕਾਰਾ ਪਾਉਣ ਦਾ ਮਾਰਗ ਵੀ ਸੁਝਾਇਆ ਜਾਂਦਾ ਹੈਅਜਿਹੇ ਸੈਂਟਰਾਂ ਅਤੇ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਇਸ ਘਿਨਾਉਣੇ ਅਪਰਾਧ ਨੂੰ ਕਰਨ ਤੋਂ ਰੋਕਣਾ ਚਾਹੀਦਾ ਹੈਕਿਸੇ ਜਿਊਂਦੀ ਜਾਗਦੀ ਜਿੰਦ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਦੇ ਹਵਾਲੇ ਕਰ ਦੇਣਾ ਮਨੁੱਖੀ ਕਾਰਾ ਨਹੀਂ ਹੋ ਸਕਦਾ ਹੈ, ਇਹ ਕੰਮ ਕਿਸੇ ਰਾਖ਼ਸ਼ੀ ਸ਼ਖ਼ਸ ਵੱਲੋਂ ਹੀ ਅੰਜਾਮ ਦਿੱਤਾ ਜਾ ਸਕਦਾ ਹੈ ਸੋ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਮਨੁੱਖਤਾ ਵਸਦੀ ਹੈ ਜਾਂ ਅਣਜੰਮੀਆਂ ਬਾਲੜੀਆਂ ਨੂੰ ਕਤਲ ਕਰ ਦੇਣ ਜਾਂ ਉਨ੍ਹਾਂ ਨਾਲ ਦੁਸ਼ਕਰਮ ਕਰਵਾਉਣ ਵਾਲੀ ਰਾਖ਼ਸ਼ੀ ਬਿਰਤੀ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4264)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)