RanjitSinghDr7ਅਧਿਕਾਰੀਆਂ ਨੂੰ ਮੇਰਾ ਭਾਸ਼ਣ ਚੰਗਾ ਨਾ ਲੱਗਿਆ ਪਰ ਸੰਬੰਧਿਤ ਅਧਿਕਾਰੀ ਨੇ ਮੇਰੇ ਨਾਲ ਗਿਲਾ ਕੀਤਾ ...
(7 ਨਵੰਬਰ 2021)

 

ਗੁੱਸਾ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈਇਸ ਨਾਲ ਜਿੱਥੇ ਆਪਸੀ ਰਿਸ਼ਿਤਿਆਂ ਵਿੱਚ ਤ੍ਰੇੜਾਂ ਆਉਂਦੀਆਂ ਹਨ, ਦੁਸ਼ਮਣੀਆਂ ਵਿੱਚ ਵਾਧਾ ਹੁੰਦਾ ਹੈ, ਉੱਥੇ ਮਨੁੱਖ ਦੀ ਆਪਣੀ ਸਿਹਤ ਉੱਤੇ ਵੀ ਅਸਰ ਹੁੰਦਾ ਹੈਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਉਹ ਬੰਦਾ ਗੁੱਸੇ ਵਿੱਚ ਕੰਬਣ ਲੱਗ ਜਾਂਦਾ ਹੈ, ਚਿਹਰਾ ਲਾਲ ਹੋ ਜਾਂਦਾ ਹੈਗੁੱਸੇ ਕਾਰਨ ਮਨੁੱਖ ਹੋਸ਼ ਵੀ ਗੁਆ ਬੈਠਦਾ ਹੈ। ਉਹ ਬਿਨਾਂ ਸੋਚੇ ਸਮਝੇ ਕੁਝ ਅਜਿਹਾ ਬੋਲ ਜਾਂਦਾ ਹੈ ਜਿਸਦਾ ਨਤੀਜਾ ਪਿੱਛੋਂ ਭੁਗਤਣਾ ਪੈਂਦਾ ਹੈਸਿਆਣੇ ਮਨੁੱਖ ਨੂੰ ਜੇਕਰ ਗੁੱਸਾ ਆਉਂਦਾ ਵੀ ਹੈ ਤਾਂ ਉਹ ਉਸ ਉੱਤੇ ਕਾਬੂ ਪਾ ਲੈਂਦਾ ਹੈਕਈ ਵਾਰ ਭਾਵਨਾਵਾਂ ਵਿੱਚ ਵਹਿ ਕੇ ਗੁੱਸੇ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਤੇ ਅਜਿਹੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ ਜਿਨ੍ਹਾਂ ਨੂੰ ਮੁੜ ਵਾਪਸ ਲੈਣਾ ਔਖਾ ਹੋ ਜਾਂਦਾ ਹੈ

ਮੈਂ ਆਪਣੀ ਨੌਕਰੀ ਦੌਰਾਨ ਹਮੇਸ਼ਾ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਹੈਆਪਣੇ ਸਹਿਯੋਗੀਆਂ ਨੂੰ ਲੋੜ ਪੈਣ ’ਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਜਦੋਂ ਗੁੱਸੇ ਉੱਤੇ ਕਾਬੂ ਪਾਉਣਾ ਮੁਸ਼ਕਿਲ ਜਾਪੇ ਤਾਂ ਮੈਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ਹੈਪਰ ਦੋ ਘਟਨਾਵਾਂ ਅਜਿਹੀਆਂ ਹੋਈਆਂ, ਜਦੋਂ ਮੈਂ ਆਪਣੇ ਗੁੱਸੇ ਉੱਤੇ ਕਾਬੂ ਨਾ ਪਾ ਸਕਿਆ ਤੇ ਮੂੰਹੋਂ ਅਜਿਹੇ ਤਲਖ ਸ਼ਬਦ ਨਿਕਲ ਗਏ, ਜਿਨ੍ਹਾਂ ਦੀ ਸਜ਼ਾ ਮੈਂਨੂੰ ਭੁਗਤਣੀ ਪਈਪਰਿਵਾਰ, ਦਫਤਰ ਜਾਂ ਦੋਸਤਾਂ ਦੇ ਘੇਰੇ ਵਿੱਚ ਗੁੱਸੇ ਵਿੱਚ ਕਹੇ ਦੋ ਬੋਲ ਰਿਸ਼ਤਿਆਂ ਵਿੱਚ ਅਜਿਹੀਆਂ ਤ੍ਰੇੜਾਂ ਪਾ ਦਿੰਦੇ ਹਨ, ਜਿਨ੍ਹਾਂ ਨੂੰ ਮੇਟਣਾ ਔਖਾ ਹੋ ਜਾਂਦਾ ਹੈ

ਪਹਿਲੀ ਵਾਰ ਮੈਂਨੂੰ ਗੁੱਸਾ ਉਦੋਂ ਆਇਆ ਜਦੋਂ ਮੋਗਾ ਕਾਂਡ ਪਿੱਛੋਂ ਸਾਰੇ ਪੰਜਾਬ ਵਿੱਚ ਵਿਦਿਆਰਥੀ ਅੰਦੋਲਨ ਚੱਲ ਰਿਹਾ ਸੀਸੰਨ 1972 ਵਿੱਚ ਹੋਇਆ ਇਹ ਅੰਦੋਲਨ ਪੰਜਾਬ ਵਿੱਚ ਸਭ ਤੋਂ ਵੱਡਾ ਅੰਦੋਲਨ ਆਖਿਆ ਜਾ ਸਕਦਾ ਹੈਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੀ ਇਸਦੀ ਲਪੇਟ ਵਿੱਚ ਆ ਗਈ ਸੀਜਿਹੜੀ ਵਿਦਿਆਰਥੀ ਸੰਸਥਾ ਇਸ ਅੰਦੋਲਨ ਨੂੰ ਚਲਾ ਰਹੀ ਸੀ, ਉਸ ਦਾ ਪ੍ਰਧਾਨ ਸਾਡੀ ਯੂਨੀਵਰਸਿਟੀ ਦਾ ਵਿਦਿਆਰਥੀ ਸੀਉਦੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿੰਦਰ ਸਿੰਘ ਰੰਧਾਵਾ ਸਨਮੈਂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਲੀਡਰੀ ਵਿੱਚ ਪੈਰ ਰੱਖਦਾ ਸਾਂ, ਹੁਣ ਜਦੋਂ ਅਧਿਆਪਕ ਬਣਿਆ ਤਾਂ ਅਧਿਆਪਕ ਜਥੇਬੰਦੀ ਵਿੱਚ ਵੀ ਸਰਗਰਮ ਹੋ ਗਿਆ ਸਾਂ ਡਾ. ਰੰਧਾਵਾ ਦੀ ਸੋਚ ਸੀ ਕਿ ਵਿਦਿਆਰਥੀਆਂ ਨਾਲ ਨਰਮੀ ਨਾਲ ਪੇਸ਼ ਆਇਆ ਜਾਵੇ ਜਦੋਂ ਕਿ ਵਿਦਿਆਰਥੀ ਭਲਾਈ ਅਧਿਕਾਰੀ ਸਖਤੀ ਦੇ ਹੱਕ ਵਿੱਚ ਸਨਮੇਰੀ ਦੋਵਾਂ ਨਾਲ ਨੇੜਤਾ ਸੀ ਪਰ ਮੈਂ ਵੀ ਨਰਮੀ ਦੇ ਹੱਕ ਵਿੱਚ ਸਾਂਇੱਕ ਅਧਿਆਪਕ ਨੂੰ ਪੁਲਿਸ ਨੇ ਇਸ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਕਿ ਉਹ ਵਿਦਿਆਰਥੀਆਂ ਨੂੰ ਉਕਸਾ ਰਿਹਾ ਸੀਅਧਿਆਪਕਾਂ ਨੇ ਇਸ ਦੇ ਵਿਰੋਧ ਵਿੱਚ ਰੈਲੀ ਕੀਤੀਰੈਲੀ ਪਿੱਛੋਂ 30 ਕੁ ਅਧਿਆਪਕ ਇਸ ਥਾਂ ਇਕੱਠੇ ਖੜ੍ਹੇ ਸਨ ਕਿ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆਅਧਿਆਪਕ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਬੁਲਾਈ ਗਈ

ਡਾ. ਰੰਧਾਵਾ ਨੇ ਮੈਂਨੂੰ ਬੁਲਾ ਕੇ ਆਖਿਆ ਕਿ ਮੈਂ ਯਤਨ ਕਰ ਰਿਹਾ ਹਾਂ, ਸ਼ਾਮ ਤਕ ਸਾਰੇ ਅਧਿਆਪਕ ਛੱਡ ਦਿੱਤੇ ਜਾਣਗੇ ਤੇ ਤੂੰ ਅਧਿਆਪਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕਰੀਂਮੀਟਿੰਗ ਵਿੱਚ ਜਦੋਂ ਮੇਰੀ ਬੋਲਣ ਦੀ ਵਾਰੀ ਆਈ ਤਾਂ ਪਤਾ ਨਹੀਂ ਮੈਂਨੂੰ ਕਿਉਂ ਗੁੱਸਾ ਆ ਗਿਆ ਤੇ ਮੈਥੋਂ ਜੋਸ਼ ਵਿੱਚ ਆਖਿਆ ਗਿਆ ਕਿ ਯੂਨੀਵਰਸਿਟੀ ਵਿੱਚ ਪੁਲਿਸ ਦਾ ਆਉਣਾ ਮੰਦਭਾਗਾ ਹੈ, ਜਿਸ ਅਧਿਕਾਰੀ ਨੇ ਪੁਲਿਸ ਬੁਲਾਈ ਹੈ, ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇਖੂਬ ਤਾੜੀਆਂ ਵੀ ਵੱਜੀਆਂ ਤੇ ਨਿਖੇਧੀ ਵੀ ਕੀਤੀ ਗਈਸ਼ਾਮ ਤਕ ਅਧਿਆਪਕ ਰਿਹਾ ਕਰ ਦਿੱਤੇ ਗਏਜੋਸ਼ ਠੰਢਾ ਪੈ ਗਿਆਅਧਿਕਾਰੀਆਂ ਨੂੰ ਮੇਰਾ ਭਾਸ਼ਣ ਚੰਗਾ ਨਾ ਲੱਗਿਆ ਪਰ ਸੰਬੰਧਿਤ ਅਧਿਕਾਰੀ ਨੇ ਮੇਰੇ ਨਾਲ ਗਿਲਾ ਕੀਤਾ ਕਿ ਤੈਨੂੰ ਇੰਝ ਨਹੀਂ ਸੀ ਆਖਣਾ ਚਾਹੀਦਾਉਸੇ ਅਧਿਕਾਰੀ ਨੇ ਪੁਲਿਸ ਨੂੰ ਚਿੱਠੀ ਲਿਖੀ ਕਿ ਰਣਜੀਤ ਸਿੰਘ ਵਿਦਿਆਰਥੀਆਂ ਨੂੰ ਭੜਕਾ ਰਿਹਾ ਹੈ, ਇਸਦੇ ਵਿਰੁੱਧ ਕਾਰਵਾਈ ਕੀਤੀ ਜਾਵੇਉਨ੍ਹਾਂ ਦਿਨਾਂ ਵਿੱਚ ਮੇਰੀ ਸਹਿਯੋਗੀ ਪ੍ਰੋਫੈਸਰ ਦੇ ਤੌਰ ਉੱਤੇ ਚੋਣ ਹੋ ਚੁੱਕੀ ਸੀਕੇਸ ਨੂੰ ਪ੍ਰਬੰਧਕੀ ਬੋਰਡ ਵਿੱਚੋਂ ਰਸਮੀ ਪ੍ਰਵਾਨਗੀ ਲਈ ਭੇਜਣਾ ਸੀਉਸੇ ਅਧਿਕਾਰੀ ਨੇ ਵਾਈਸ ਚਾਂਸਲਰ ਨੂੰ ਵੀ ਚਿੱਠੀ ਲਿਖੀ ਕਿ ਇਸਦੀ ਚੋਣ ਰੱਦ ਕਰ ਦਿੱਤੀ ਜਾਵੇ

ਪੁਲਿਸ ਵੱਲੋਂ ਮੇਰੀ ਗ੍ਰਿਫਤਾਰੀ ਦੇ ਵਰੰਟ ਕੱਢ ਦਿੱਤੇ ਗਏਕੁਦਰਤੀ ਇੱਕ ਪੁਲਿਸ ਅਧਿਕਾਰੀ ਨੇ ਇਹ ਖ਼ਬਰ ਮੈਂਨੂੰ ਪਹੁੰਚਾ ਦਿੱਤੀ ਤੇ ਮੈਂਨੂੰ ਕੁਝ ਦਿਨਾਂ ਲਈ ਰੂਪੋਸ਼ ਹੋਣਾ ਪਿਆ ਡਾ. ਰੰਧਾਵਾ ਨੇ ਮੇਰੀ ਬੜੀ ਮਦਦ ਕੀਤੀਉਨ੍ਹਾਂ ਪੁਲਿਸ ਅਧਿਕਾਰੀ ਨੂੰ ਮੇਰੇ ਵਰੰਟਾਂ ਵਿਰੁੱਧ ਚਿੱਠੀ ਲਿਖੀ ਤੇ ਮੇਰੀ ਨਿਯੁਕਤੀ ਉੱਤੇ ਵੀ ਰੋਕ ਨਾ ਲਗਾਈ ਪਰ ਇਸ ਦੋ ਮਿੰਟ ਦੇ ਗੁੱਸੇ ਦਾ ਚੋਖਾ ਖਮਿਆਜਾ ਭੁਗਤਣਾ ਪਿਆਜੇਕਰ ਡਾ. ਰੰਧਾਵਾ ਮੇਰੇ ਜਾਣੂ ਨਾ ਹੁੰਦੇ ਤਾਂ ਚੋਖਾ ਨੁਕਸਾਨ ਹੋ ਸਕਦਾ ਸੀ

ਮੇਰੇ ਸੇਵਾਕਾਲ ਵਿੱਚ ਇੱਕ ਹੋਰ ਅਜਿਹਾ ਮੌਕਾ ਆਇਆ ਜਦੋਂ ਮੈਂ ਆਪਣੇ ਗੁੱਸੇ ਉੱਤੇ ਕਾਬੂ ਨਾ ਪਾ ਸਕਿਆਇਸ ਦੀ ਮੈਂਨੂੰ ਭਾਰੀ ਕੀਮਤ ਚੁਕਾਣੀ ਪਈਇੱਕ ਵਾਰ ਯੋਜਨਾ ਕਮਿਸ਼ਨ ਦੇ ਇੱਕ ਮੈਂਬਰ ਨੇ ਸਾਡੀ ਯੂਨੀਵਰਸਿਟੀ ਦਾ ਦੌਰਾ ਰੱਖਿਆਉਨ੍ਹਾਂ ਮਹਾਰਾਸ਼ਟਰ ਦੇ ਪਿਛੜੇ ਵਰਗ ਦੇ ਲੋਕਾਂ ਦੇ ਵਿਕਾਸ ਲਈ ਚੋਖਾ ਕੰਮ ਕੀਤਾ ਸੀਇੱਕ ਮਿਹਨਤੀ ਅਤੇ ਹਿੰਮਤੀ ਕਿਸਾਨ ਸੰਗੀਤਾ ਬਾਰੇ ਮੇਰਾ ਲੇਖ ਅੰਗਰੇਜ਼ੀ ਮੈਗਜ਼ੀਨ ਫੈਮਿਨਾ ਵਿੱਚ ਛਪਿਆ ਸੀਉਸ ਨੂੰ ਪੜ੍ਹ ਕੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪ ਆ ਕੇ ਉਨ੍ਹਾਂ ਦਾ ਕੰਮ ਵੇਖਣਾ ਚਾਹੁੰਦੇ ਸਨਯੂਨੀਵਰਸਿਟੀ ਵਿੱਚ ਆਉਣ ਵਾਲੇ ਵਿਸ਼ੇਸ਼ ਵਿਅਕਤੀਆਂ ਦੀ ਆਉ ਭਗਤ ਤੇ ਪ੍ਰੋਗਰਾਮ ਉੇਲੀਕਣਾ ਮੇਰੀ ਜ਼ਿੰਮੇਵਾਰੀ ਸੀਪਰ ਸਾਡੇ ਵਾਈਸ ਚਾਂਸਲਰ ਸ਼ਾਇਦ ਵੱਧ ਹੀ ਸਤਰਕ ਹੋ ਗਏ ਤੇ ਉਨ੍ਹਾਂ ਇਹ ਜ਼ਿੰਮੇਵਾਰੀ ਰਜਿਸਟਰਾਰ ਨੂੰ ਸੌਂਪ ਦਿੱਤੀ ਤੇ ਚਿੱਠੀ ਦੀ ਕਾਪੀ ਮੈਂਨੂੰ ਭੇਜ ਦਿੱਤੀਖੈਰ, ਮੈਂ ਸਾਰਾ ਪ੍ਰੋਗਰਾਮ ਉਲੀਕ ਕੇ ਲੋੜੀਂਦੇ ਪ੍ਰਬੰਧ ਕਰ ਦਿੱਤੇਵਾਈਸ ਚਾਂਸਲਰ ਬਾਹਰ ਗਏ ਹੋਏ ਸਨ ਪਰ 15 ਅਗਸਤ ਦੇ ਸਮਾਗਮ ਸਮੇਂ ਉਨ੍ਹਾਂ ਨਾਲ ਮੁਲਾਕਾਤ ਹੋ ਗਈਉਨ੍ਹਾਂ ਮੈਂਨੂੰ ਆਖਿਆ ਕਿ ਮੈਂਬਰ ਦਾ ਪ੍ਰੋਗਰਾਮ ਕਿੱਥੇ ਹੈ, ਤੂੰ ਮੇਰੇ ਨਾਲ ਆ ਕੇ ਵਿਚਾਰ ਵਿਟਾਂਦਰਾ ਕਿਉਂ ਨਹੀਂ ਕੀਤਾਮੈਂ ਆਖਿਆ ਕਿ ਇਹ ਡੀਊਟੀ ਤੁਸੀਂ ਰਜਿਸਟਰਾਰ ਦੀ ਲਗਾਈ ਸੀਇਸ ਕਰਕੇ ਮੈਂ ਤੁਹਾਡੇ ਕੋਲ ਨਹੀਂ ਆਇਆਉਂਝ ਸਾਰਾ ਪ੍ਰਬੰਧ ਹੋ ਗਿਆ ਹੈ ਕਿਉਂਕਿ ਮੈਂਬਰ ਸਾਹਿਬ ਨਾਲ ਮੇਰੀ ਫ਼ੋਨ ’ਤੇ ਸਾਰੀ ਗੱਲਬਾਤ ਹੋ ਚੁੱਕੀ ਸੀਉੱਥੇ ਹੋਰ ਵੀ ਯੂਨੀਵਰਸਿਟੀ ਅਧਿਕਾਰੀ ਖੜ੍ਹੇ ਸਨਵੀ ਸੀ ਸਾਹਿਬ ਜ਼ਰਾ ਗੁੱਸੇ ਵਿੱਚ ਬੋਲੇ, “ਪਰ ਜ਼ਿੰਮੇਵਾਰੀ ਤੇਰੀ ਸੀ, ਤੈਨੂੰ ਮੇਰੇ ਕੋਲ ਆਉਣਾ ਚਾਹੀਦਾ ਸੀ।”

ਮੈਨੂੰ ਅਚਾਨਕ ਗੁੱਸਾ ਆ ਗਿਆ, “ਮੇਰੇ ਨਾਲ ਗੁੱਸੇ ਹੋਣ ਦੀ ਲੋੜ ਨਹੀਂਰਜਿਸਟਰਾਰ ਖੜ੍ਹਾ, ਇਨ੍ਹਾਂ ਤੋਂ ਪੁੱਛੋ

ਉਨ੍ਹਾਂ ਨੂੰ ਵੀ ਗੁੱਸਾ ਆ ਗਿਆ ਤੇ ਉਨ੍ਹਾਂ ਆਖਿਆ “ਮੈਂ ਦੇਖ ਲਵਾਂਗਾ

ਮੈਥੋਂ ਵੀ ਆਖਿਆ ਗਿਆ, “ਜੋ ਕਰਨਾ ਕਰ ਲਿਓ

ਵੀ ਸੀ ਸਾਹਿਬ ਨੇ ਮੇਰਾ ਨੁਕਸਾਨ ਤਾਂ ਕੋਈ ਨਾ ਕੀਤਾ ਪਰ ਸਾਡੇ ਰਿਸ਼ਤੇ ਵਿੱਚ ਫ਼ਰਕ ਪੈ ਗਿਆਪਹਿਲਾਂ ਅਸੀਂ ਦੋਸਤਾਂ ਵਾਂਗ ਸਾਂ, ਹੁਣ ਬੇਗਾਨਿਆਂ ਵਾਂਗ ਬਣ ਗਏ ਤੇ ਉਨ੍ਹਾਂ ਅਗਲੀ ਕਿਸੇ ਕੁਰਸੀ ਲਈ ਮੇਰੀ ਚੋਣ ਨਹੀਂ ਹੋਣ ਦਿੱਤੀ

ਗੁੱਸਾ ਬੜਾ ਘਾਤਕ ਹੁੰਦਾ ਹੈਕੰਮਕਾਜ ਵਿੱਚ ਅਜਿਹੇ ਹਾਲਾਤ ਨਿੱਤ ਹੀ ਸਾਹਮਣੇ ਆਉਂਦੇ ਹਨ ਜਦੋਂ ਗੁੱਸਾ ਆਉਂਦਾ ਹੈਜੇਕਰ ਗੁੱਸੇ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਸਥਿਤੀ ਵਿਗੜ ਜਾਂਦੀ ਹੈਜਿਸ ਵਿਰੁੱਧ ਗੁੱਸਾ ਆਉਂਦਾ ਹੈ ਉਸ ਨਾਲ ਸੰਬੰਧਾਂ ਵਿੱਚ ਤ੍ਰੇੜਾਂ ਆ ਜਾਂਦੀਆਂ ਹਨਸੁਖਾਵੇਂ ਕੰਮਕਾਜੀ ਸੰਬੰਧਾਂ ਲਈ ਗੁੱਸੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈਇਹ ਅਸੂਲ ਆਪਸੀ ਰਿਸ਼ਤਿਆਂ ਉੱਤੇ ਵੀ ਲਾਗੂ ਹੁੰਦਾ ਹੈਬਾਬਾ ਫਰੀਦ ਜੀ ਦੇ ਇਹ ਬਚਨ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ:

ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗ ਨ ਲਗਈ ਪਲੈ ਸਭ ਕਿਛੁ ਪਾਇ॥ (1382)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3130)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author