RanjitSinghDr7ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ...
(7 ਫਰਵਰੀ 2023)
ਇਸ ਸਮੇਂ ਪਾਠਕ: 260.


ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ
ਇਸਦੇ ਕਾਰਨਾਂ ਦੀ ਘੋਖ ਕਰਨ ਅਤੇ ਪਾਣੀ ਵਿੱਚ ਵਾਧੇ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਿਟਾਂਦਰਾ ਕਰਨ ਦੀ ਥਾਂ ਸਾਰਾ ਭਾਂਡਾ ਕਿਸਾਨਾਂ ਦੇ ਸਿਰ ਭੰਨਿਆ ਜਾ ਰਿਹਾ ਹੈਕੀ ਪੰਜਾਬ ਵਿੱਚ ਹੋ ਰਹੀ ਪਾਣੀ ਦੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਹਨ? ਕਿਸਾਨ ਤਾਂ ਅੰਨਦਾਤਾ ਹੈਆਪ ਭਾਵੇਂ ਢਿੱਡੋਂ ਭੁੱਖਾ ਰਹੇ ਪਰ ਲੋਕਾਈ ਦਾ ਢਿੱਡ ਜ਼ਰੂਰ ਭਰਦਾ ਹੈਉਹ ਤਾਂ ਕੁਦਰਤ ਦੇ ਨੇੜੇ ਹੈ ਅਤੇ ਪਾਣੀ ਨੂੰ ਦੇਵਤਾ ਮੰਨਦਾ ਹੈਪਾਣੀ ਦੀ ਬਰਬਾਦੀ ਜਾਂ ਇਸ ਨੂੰ ਗੰਧਲਾ ਕਰਨ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾਉਸ ਦਾ ਕਿੱਤਾ ਹੀ ਅਜਿਹਾ ਹੈ, ਹੋਰ ਕਿਸੇ ਕਿੱਤੇ ਵਿੱਚ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ ਇਸਦੇ ਨਾਲ ਹੀ ਕੁਦਰਤ ਦੀ ਮਾਰ ਵੀ ਉਸੇ ਨੂੰ ਸਭ ਤੋਂ ਵੱਧ ਝੱਲਣੀ ਪੈਂਦੀ ਹੈਕਿਸਾਨ ਪਾਣੀ ਦੀ ਵਰਤੋਂ ਅਨਾਜ ਪੈਦਾ ਕਰਨ ਲਈ ਕਰਦਾ ਹੈ ਸਾਡੇ ਵਾਂਗ ਉਸ ਦੀ ਬਰਬਾਦੀ ਨਹੀਂ ਕਰਦਾਉਹ ਜਦੋਂ ਖੇਤ ਨੂੰ ਪਾਣੀ ਲਗਾਉਂਦਾ ਹੈ ਤਾਂ ਲਗਭਗ ਅੱਧਾ ਪਾਣੀ ਮੁੜ ਧਰਤੀ ਹੇਠ ਚਲਾ ਜਾਂਦਾ ਹੈ ਇੱਕ ਹਿੱਸਾ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿੱਚ ਵਾਪਸ ਧਰਤੀ ਨੂੰ ਸਿੰਜਦਾ ਹੈ ਤੇ ਬਾਕੀ ਪਾਣੀ ਦਾਣਿਆਂ ਅਤੇ ਨਾੜ ਦੇ ਰਾਹੀਂ ਮਨੁੱਖ ਤੇ ਪਸ਼ੂ ਖਾਂਦੇ ਹਨ

ਸਾਡੇ ਮਾਹਿਰ ਸਾਰੇ ਫਸਾਦ ਦੀ ਜੜ੍ਹ ਝੋਨੇ ਨੂੰ ਮੰਨਦੇ ਹਨ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਝੋਨਾ ਪੰਜਾਬ ਦੀ ਰਿਵਾਇਤੀ ਫਸਲ ਹੈਚੌਲਾਂ ਦਾ ਗੁਣਗਾਣ ਤਾਂ ਵੇਦਾਂ ਵਿੱਚ ਵੀ ਕੀਤਾ ਗਿਆ ਹੈਮੱਕੀ ਬਾਹਰੋਂ ਆਈ ਫਸਲ ਹੈਵਾਰਸ ਸ਼ਾਹ ਨੇ ਆਪਣੀ ਹੀਰ ਵਿੱਚ ਬਾਸਮਤੀ ਦੀਆਂ ਵੀਹ ਤੋਂ ਵੀ ਵੱਧ ਕਿਸਮਾਂ ਦਾ ਜ਼ਿਕਰ ਕੀਤਾ ਹੈਜਦੋਂ ਸਿੰਚਾਈ ਦੇ ਸਾਧਨ ਖੂਹ ਸਨ ਉਦੋਂ ਸਾਉਣੀ ਵਿੱਚ ਬਹੁਤ ਘਟ ਰਕਬੇ ਵਿੱਚ ਫਸਲ ਬੀਜੀ ਜਾਂਦੀ ਸੀਨਿਆਈਂ ਵਿੱਚ ਮੱਕੀ, ਕਮਾਦ, ਕੁਝ ਦਾਲਾਂ, ਸਬਜ਼ੀਆਂ ਤੇ ਚਰ੍ਹੀ ਜਾਂ ਬਾਜਰਾਬਹੁਤੀ ਧਰਤੀ ਖਾਲੀ ਹੀ ਰੱਖੀ ਜਾਂਦੀ ਸੀਮੀਂਹ ਪੈਣ ’ਤੇ ਉਸ ਦੀ ਮੁੜ ਮੁੜ ਵਹਾਈ ਕੀਤੀ ਜਾਂਦੀ ਸੀ ਹਾੜ੍ਹੀ ਦੀ ਬਿਜਾਈ ਲਈ ਬਾਰਸ਼ ਪਿੱਛੋਂ ਖੇਤ ਵਿੱਚ ਗਿੱਲ ਦੱਬ ਲਈ ਜਾਂਦੀ ਸੀਨੀਵੇਂ ਖੇਤਾਂ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀਉਦੋਂ ਬਰਸਾਤ ਬਹੁਤ ਹੁੰਦੀ ਸੀਹਫਤੇ ਹਫਤੇ ਦੀਆਂ ਝੜੀਆਂ ਲੱਗਦੀਆਂ ਸਨਜਦੋਂ ਪਾਣੀ ਦੀ ਸਹੂਲਤ ਹੋਈ ਤਾਂ ਕਿਸਾਨ ਨੇ ਸਾਉਣੀ ਵਿੱਚ ਵੀ ਪੂਰੀ ਫਸਲ ਬੀਜਣੀ ਸ਼ੁਰੂ ਕਰ ਦਿੱਤੀਕਿਸਾਨ ਸਭ ਤੋਂ ਵੱਧ ਮਿਹਨਤ ਕਰਦਾ ਹੈਸਭ ਤੋਂ ਵੱਧ ਖਤਰੇ ਸਹੇੜਦਾ ਹੈ ਪਰ ਫਿਰ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈਇਹ ਝੋਨੇ ਦੀ ਫਸਲ ਹੀ ਹੈ ਕਿ ਕਿਸਾਨ ਦੇ ਘਰ ਚੁੱਲ੍ਹਾ ਮਘਦਾ ਹੈਝੋਨਾ ਸਾਉਣੀ ਦੀ ਸਭ ਤੋਂ ਘਟ ਖਤਰੇ ਵਾਲੀ ਫਸਲ ਹੈਜੇਕਰ ਇਸਦੀ ਲੁਆਈ 20 ਜੂਨ ਤੋਂ ਪਿੱਛੋਂ ਕੀਤੀ ਜਾਵੇ ਤਾਂ ਮਾਹਿਰਾਂ ਅਨੁਸਾਰ ਵਰਤੇ ਪਾਣੀ ਤੇ ਉਪਜ ਦਾ ਆਪੋ ਵਿਚਲਾ ਅਨੁਪਾਤ ਝੋਨੇ ਦਾ ਸਭ ਤੋਂ ਵੱਧ ਹੈਤਿੰਨ ਮਹੀਨਿਆਂ ਦੀ ਫਸਲ ਤੇ 35 ਕੁਇੰਟਲ ਤੋਂ ਵੱਧ ਇੱਕ ਏਕੜ ਵਿੱਚੋਂ ਝਾੜ ਪ੍ਰਾਪਤ ਹੋ ਜਾਂਦਾ ਹੈ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਝੋਨੇ ਹੇਠ ਕੋਈ ਦਸ ਲੱਖ ਹੈਕਟਰ ਧਰਤੀ ਕੱਢ ਕੇ ਦੂਜੀਆਂ ਫਸਲਾਂ ਹੇਠ ਲਿਜਾਣ ਦੀ ਲੋੜ ਹੈਕੀ ਕਿਸੇ ਮਾਹਿਰ ਨੇ ਦੱਸਿਆ ਹੈ ਕਿ ਉਸ ਦਸ ਲੱਖ ਹੈਕਟਰ ਵਿੱਚ ਕੀ ਬੀਜਿਆ ਜਾਵੇ? ਅਸਲ ਵਿੱਚ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਝੋਨੇ ਦੀ ਪੈਦਾਵਾਰ ਘੱਟ ਕੀਤੀ ਜਾਵੇਹਰੇਕ ਵਰ੍ਹੇ ਕੇਂਦਰ ਸਰਕਾਰ ਰਾਜਾਂ ਨੂੰ ਪੈਦਾਵਾਰ ਦੇ ਟੀਚੇ ਦਿੰਦੀ ਹੈ ਤੇ ਇਸ ਵਿੱਚ ਹਰੇਕ ਵਾਰ ਵਾਧਾ ਕੀਤਾ ਜਾਂਦਾ ਹੈਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਅਬਾਦੀ ਵਿੱਚ ਵਾਧਾ ਹੋ ਰਿਹਾ ਹੈਦੇਸ਼ ਦੀ ਸਾਰੀ ਵਸੋਂ ਨੂੰ ਰੱਜਵੀਂ ਰੋਟੀ ਅਜੇ ਵੀ ਨਸੀਬ ਨਹੀਂ ਹੋ ਰਹੀ ਹੈਪੰਜਾਬ ਸਰਕਾਰ ਨੇ ਗਰਮੀਆਂ ਵਿੱਚ ਮੂੰਗੀ ਬੀਜਣ ਨੂੰ ਉਤਸ਼ਾਹਿਤ ਕੀਤਾ ਹੈਇਸ ਨਾਲ ਕਿਸਾਨ ਦੀ ਆਮਦਨ ਤਾਂ ਭਾਵੇਂ ਵਧ ਜਾਵੇ ਪਰ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੈਇਹ ਸਮਰਥਨ ਮੁੱਲ ਮੁੱਖ ਮੌਸਮ ਦੀ ਮੂੰਗੀ ਤੇ ਮੱਕੀ ਲਈ ਦੇਣਾ ਚਾਹੀਦਾ ਹੈਪਾਣੀ ਬਾਰੇ ਕਿਸੇ ਵਿਦਵਾਨ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਹੈ ਕਿ 90% ਪਾਣੀ ਦੀ ਵਰਤੋਂ ਕਿਸਾਨ ਹੀ ਕਰਦੇ ਹਨਸ਼ਾਇਦ ਉਹ ਭੁੱਲ ਗਿਆ ਕਿ ਕਿਸਾਨਾਂ ਦੇ 14 ਲੱਖ ਟਿਊਬਵੈਲ ਹਨ ਜਿਹੜੇ ਸਾਲ ਵਿੱਚ ਛੇ ਕੁ ਮਹੀਨੇ ਹੀ ਚਲਦੇ ਹਨਜਦੋਂ ਕਿ ਗੈਰ ਕਿਸਾਨੀ ਖੇਤਰ ਵਿੱਚ 25 ਲੱਖ ਟਿਊਬਵੈਲ ਹਨਜਿਹੜੇ ਆਕਾਰ ਵਿੱਚ ਵੀ ਵੱਡੇ ਹਨ ਤੇ ਦਿਨ ਰਾਤ ਚਲਦੇ ਹਨਘਰਾਂ ਵਿੱਚ ਪਾਣੀ ਦੀ ਵਰਤੋਂ ਸਮੇਂ ਕੋਈ ਸੰਜਮ ਨਹੀਂ ਵਰਤਿਆ ਜਾਂਦਾਅੱਜ ਤੋਂ ਅੱਧੀ ਸਦੀ ਪਹਿਲਾਂ ਜਦੋਂ ਸੂਬੇ ਦੀ ਆਬਾਦੀ ਇੱਕ ਕਰੋੜ ਤੋਂ ਘੱਟ ਸੀ ਤਾਂ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਸੀਘਰ ਵਿੱਚ ਸਾਰੇ ਦਿਨ ਵਿੱਚ ਮਸਾਂ ਤਿੰਨ ਚਾਰ ਘੜੇ ਪਾਣੀ ਦੀ ਵਰਤੋਂ ਹੁੰਦੀ ਹੈਮਰਦ ਸਾਰੇ ਖੂਹਾਂ ’ਤੇ ਜਾ ਕੇ ਨਹਾਉਂਦੇ ਸਨ ਤੇ ਔਰਤਾਂ ਇੱਕ ਬਾਲਟੀ ਨਾਲ ਨਹਾ ਲੈਂਦੀਆਂ ਸਨਹੁਣ ਅਬਾਦੀ ਤਿੰਨ ਕਰੋੜ ਹੋਣ ਵਾਲੀ ਹੈਘਰਾਂ ਵਿੱਚ ਟੁੱਟੀਆਂ, ਫਲੱਸ਼, ਬਾਥਰੂਮ, ਧੋ ਧੁਆਈ ਤੇ ਗੱਡੀਆਂ ਦੀ ਧੁਆਈ ਲਈ ਪਾਣੀ ਦੀ ਅੰਨੇਵਾਹ ਬਰਬਾਦੀ ਕੀਤੀ ਜਾ ਰਹੀ ਹੈਇਸ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਬਰਬਾਦੀ ਗੈਰ ਖੇਤੀ ਖੇਤਰ ਵਿੱਚ ਹੁੰਦੀ ਹੈ ਤੇ ਸਜ਼ਾ ਕਿਸਾਨ ਨੂੰ ਭੁਗਤਣੀ ਪੈਂਦੀ ਹੈਇਵੇਂ ਹੀ ਘਰਾਂ, ਕਾਰਾਂ, ਦੁਕਾਨਾਂ, ਦਫਤਰਾਂ ਸਭ ਥਾਂਈਂ ਏ ਸੀ ਲੱਗੇ ਹਨਇਸ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈਨੁਕਸਾਨ ਕਿਸਾਨ ਦਾ ਹੋ ਰਿਹਾ ਹੈਇਸ ਵਾਰ ਕਣਕ ਦੇ ਘਟੇ ਝਾੜ ਦਾ ਇਹੋ ਹੀ ਕਾਰਨ ਹੈ

ਜੇਕਰ ਪਾਣੀ ਦੀ ਬੱਚਤ ਕਰਨੀ ਹੈ ਤਾਂ ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨਘਰਾਂ ਵਿੱਚ ਪਾਣੀ ਦੇ ਮੀਟਰ ਲਗਾਏ ਜਾਣ ’ਤੇ ਮਿੱਥੇ ਸਮੇਂ ’ਤੇ ਹੀ ਪਾਣੀ ਦਿੱਤਾ ਜਾਵੇਕਿਸਾਨ ਤੋਂ ਮੱਕੀ, ਦਾਲਾਂ ਦੀ ਖਰੀਦ ਕੀਤੀ ਜਾਵੇ ਤਾਂ ਜੋ ਉਹ ਉੱਚੀਆਂ ਤੇ ਰੇਤਲੀਆਂ ਧਰਤੀਆਂ ਵਿੱਚ ਝੋਨੇ ਦੀ ਖੇਤੀ ਨਾ ਕਰੇਧਰਤੀ ਹੇਠ ਪਾਣੀ ਭੇਜਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣਧਰਤੀ ਹੇਠ ਪਾਣੀ ਦਾ ਕੋਈ ਭੰਡਾਰ ਨਹੀਂ ਹੈਇਹ ਤਾਂ ਬਰਸਾਤ ਤੇ ਦਰਿਆਵਾਂ ਰਾਹੀਂ ਭੰਡਾਰ ਬਣਾਇਆ ਜਾਂਦਾ ਹੈਮਾਲਵੇ ਤੇ ਬਹੁਤੇ ਇਲਾਕੇ ਵਿੱਚ ਤਾਂ ਹੁਣ ਵੀ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ ਹੈਜਦੋਂ ਸਿੰਚਾਈ ਹਲਟਾਂ ਨਾਲ ਹੁੰਦੀ ਸੀ ਉਦੋਂ ਵੀ ਗਰਮੀਆਂ ਵਿੱਚ ਖੂਹਾਂ ਦਾ ਪਾਣੀ ਹੇਠਾਂ ਚਲਾ ਜਾਂਦਾ ਸੀ ਤੇ ਵਾਧੂ ਟਿੰਡਾਂ ਪਾਉਣੀਆਂ ਪੈਂਦੀਆਂ ਸਨਕਈ ਵਾਰ ਤਾਂ ਖੂਹ ਸੁੱਕ ਜਾਂਦੇ ਸਨ ਤੇ ਮੀਂਹ ਪੈਣ ਨਾਲ ਮੁੜ ਭਰਦੇ ਸਨਪੰਜਾਬ ਵਿੱਚ ਕੈਰੋਂ ਸਾਹਿਬ ਨੇ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਲਗਭਗ ਹਰੇਕ ਖੇਤ ਤੀਕ ਨਹਿਰੀ ਪਾਣੀ ਪਹੁੰਚਾਇਆ ਸੀਇਨ੍ਹਾਂ ਨਹਿਰਾਂ ਦੀ ਬਦੌਲਤ ਹੀ ਧਰਤੀ ਹੇਠ ਪਾਣੀ ਦੇ ਭੰਡਾਰ ਵਿੱਚ ਵਾਧਾ ਹੋਇਆ ਸੀਜੇਕਰ ਟਿਊਬਵੈਲ ਨਾ ਲਗਦੇ ਤਾਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਸੇਮ ਹੋ ਜਾਣੀ ਸੀਹੁਣ ਵੀ ਸਾਨੂੰ ਇਹ ਨਹਿਰਾਂ ਤੇ ਖਾਲਿਆਂ ਨੂੰ ਬਰਸਾਤ ਤੋਂ ਪਹਿਲਾਂ ਸਾਫ ਕਰਵਾ ਕੇ ਪਾਣੀ ਨਾਲ ਭਰਨਾ ਚਾਹੀਦਾ ਹੈਬਰਸਾਤ ਵਿੱਚ ਦਰਿਆ ਪਾਣੀ ਨਾਲ ਭਰ ਜਾਂਦੇ ਹਨਇਸ ਕਰਕੇ ਸਾਰੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈਅੱਗੇ ਪਿੰਡਾਂ ਸ਼ਹਿਰਾਂ ਵਿੱਚ ਤਲਾਬ ਤੇ ਟੋਭੇ ਹੁੰਦੇ ਸਨਸੜਕਾਂ ਵੀ ਕੱਚੀਆਂ ਸਨਇੰਝ ਪਾਣੀ ਧਰਤੀ ਹੇਠ ਚਲਾ ਜਾਂਦਾ ਸੀ ਹੁਣ ਟੋਭੇ ਪੂਰ ਦਿੱਤੇ ਗਏ ਹਨਸੜਕਾਂ ਪੱਕੀਆਂ ਹੋ ਗਈਆਂ ਹਨਇਸ ਕਰਕੇ ਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈਟੋਭਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ

ਹੁਣ ਪਾਣੀ ਦੇ ਗੰਦੇ ਹੋਣ ਬਾਰੇ ਚਰਚਾ ਕਰਦੇ ਹਨ ਇਸਦਾ ਦੋਸ਼ੀ ਵੀ ਕਿਸਾਨ ਨੂੰ ਹੀ ਬਣਾਇਆ ਜਾ ਰਿਹਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈ ਪਰ ਇਹ ਪਾਣੀ ਵਿੱਚ ਘੁਲਦੀਆਂ ਨਹੀਂ ਹਨਪਾਣੀ ਨੂੰ ਤਾਂ ਸ਼ਹਿਰੀ ਲੋਕ ਗੰਦਾ ਕਰਦੇ ਹਨਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈਇਹ ਜ਼ਹਿਰੀਲਾ ਪਾਣੀ ਸਤਲੁਜ ਵਿੱਚ ਪੈਂਦਾ ਹੈ ਤੇ ਉੱਥੋਂ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈਲੋਕੀਂ ਇਸੇ ਜ਼ਹਿਰੀਲੇ ਪਾਣੀ ਨੂੰ ਪੀਂਦੇ ਹਨਇਸ ਇਲਾਕੇ ਨੂੰ ਕੈਂਸਰ ਪੱਟੀ ਇਸੇ ਪਾਣੀ ਨੇ ਬਣਾਇਆ ਹੈਅੱਧੀ ਸਦੀ ਤੋਂ ਰੌਲਾ ਪੈ ਰਿਹਾ ਹੈ ਪਰ ਅਜੇ ਤਕ ਇਸ ਗੰਦੇ ਪਾਣੀ ਨੂੰ ਸਤਲੁਜ ਵਿੱਚ ਜਾਣ ਤੋਂ ਰੋਕਿਆ ਨਹੀਂ ਗਿਆਇਸ ਨੂੰ ਸਾਫ ਕਰਕੇ ਸਿੰਚਾਈ ਲਈ ਵਰਤਣ ਦਾ ਵੀ ਕੋਈ ਯਤਨ ਨਹੀਂ ਹੋਇਆਬਹੁਤੇ ਘਰਾਂ ਵਿੱਚ ਗਰਕੀ ਟੌਇਲਟਾਂ ਹਨਇਹ ਸਾਰਾ ਗੰਦ ਧਰਤੀ ਹੇਠ ਪਾਣੀ ਨੂੰ ਗੰਦਾ ਕਰਦਾ ਹੈਬਹੁਤੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਵੇਂ ਹੀ ਧਰਤੀ ਹੇਠ ਭੇਜਿਆ ਜਾਂਦਾ ਹੈਇਸ ਬਾਰੇ ਕਦੇ ਚਰਚਾ ਨਹੀਂ ਹੋਈਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬੱਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਕਾਰਜਕਾਰੀ ਯੋਜਨਾ ਬਣਾਈ ਜਾਵੇ ਤੇ ਉਸ ਉੱਤੇ ਸੰਜੀਦਗੀ ਨਾਲ ਯਤਨ ਕੀਤੇ ਜਾਣਕੇਵਲ ਕਿਸਾਨਾਂ ਦੇ ਸਿਰ ਦੋਸ਼ ਮੜ੍ਹਨ ਨਾਲ ਕੋਈ ਸੁਧਾਰ ਨਹੀਂ ਹੋਵੇਗਾਕਿਸਾਨ ਦੀ ਤਾਂ ਵਾਹੀ ਹੇਠ ਧਰਤੀ ਹਰ ਸਾਲ ਘਟ ਰਹੀ ਹੈ ਤੇ ਅਸੀਂ ਉਸ ਨੂੰ ਖਾਲੀ ਰੱਖਣ ਦੀ ਸਲਾਹ ਦੇ ਰਹੇ ਹਾਂਇਸ ਸ਼ਾਇਦ ਸੰਭਵ ਨਹੀਂ ਹੋਵੇਗਾਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈਸਰਕਾਰੀ ਯਤਨ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਗੰਭੀਰ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਹੈ ਕਿ ਨਹਿਰੀ ਪ੍ਰਬੰਧ ਨੂੰ ਮੁੜ ਕੇ ਚਾਲੂ ਕਰਵਾਉਣ ਇਸ ਨਾਲ ਜਿੱਥੇ ਧਰਤੀ ਹੇਠ ਪਾਣੀ ਜਾਵੇਗਾ, ਉੱਥੇ ਟਿਊਬਵੈਲ ਬੰਦ ਹੋ ਜਾਣਗੇਪਾਣੀ ਤੇ ਬਿਜਲੀ ਦੀ ਬੱਚਤ ਹੋਵੇਗੀਘਟ ਰਹੇ ਪਾਣੀ ਅਤੇ ਵਧ ਰਹੀ ਆਲਮੀ ਤਪਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾਕਿਸਾਨ ਜਥੇਬੰਦੀਆਂ ਸਰਕਾਰ ਨੂੰ ਇਸ ਪਾਸੇ ਫੌਰੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀਆਂ ਹਨ ਅਜਿਹਾ ਕੀਤਿਆਂ ਕਿਸਾਨਾਂ ਦੇ ਹੱਕਾਂ ਦੀ ਸਭ ਤੋਂ ਵਧੀਆ ਢੰਗ ਨਾਲ ਰਾਖੀ ਹੋ ਸਕੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3783)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author