JagroopSingh3ਰਿਟਾਇਰਮੈਂਟ ਸ਼ੁਰੂ ਹੋਣ ਤੋਂ ਤਕਰੀਬਨ ਵੀਹ ਸਾਲ ਬਾਅਦ ਪਿਛਲਝਾਤ ਮਾਰਦਿਆਂ ...
(15 ਜੂਨ 2026)


ਪੰਤਾਲੀ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਨਵਾਂ ਨਵਾਂ ਅਫਸਰ ਬਣਿਆ ਸੀ
ਦੇਸ਼ ਸੇਵਾ ਦਾ ਬੜਾ ਜੋਸ਼ ਅਤੇ ਚਾਅ ਸੀ ਮੁੰਬਈ ਵਿਖੇ ਤਾਇਨਾਤੀ ਵੇਲੇ ਚਾਰ ਕੁ ਮਿੱਤਰਾਂ ਦੀ ਜੁੰਡਲੀ ਨੂੰ ਚੰਗੇ ਅਫਸਰ ਸਮਝਿਆ ਜਾਣ ਲੱਗਿਆਟੈਕਸ ਚੋਰਾਂ ਦੀਆਂ ਨਜ਼ਰਾਂ ਵਿੱਚ ਅਸੀਂ ਸਰਕਾਰ ਦੇ ਗੁੰਡੇ ਸੀ ਜਿੱਥੇ ਕਿਤੇ ਔਖੀ ਤਲਾਸ਼ੀ ਵਾਲਾ ਕੰਮ ਹੁੰਦਾ, ਉੱਥੇ ਸਾਨੂੰ ਬਦਮਾਸ਼ਾਂ ਨੂੰ ਭੇਜਿਆ ਜਾਂਦਾ ਕੁਝ ਦੇਰ ਬਾਅਦ ਕਹਿਣ ਲੱਗੇ ਕਿ ਉਹ ਇਕੱਲਾ ਹੀ ਬਹੁਤ ਹੈ, ਸਾਰੀ ਫੌਜ ਦੀ ਜ਼ਰੂਰਤ ਨਹੀਂ ਹੈ ਖਾਰ ਖਾਂਦੀ ਇੱਕ ਹੋਰ ਢਾਣੀ ਉੱਭਰ ਰਹੀ ਸੀ ਜਿਹੜੀ ਰਾਜੇ ਅਤੇ ਉਸਦੇ ਅਹਿਲਕਾਰਾਂ ਦੇ ਗਲਤ-ਮਲਤ ਕੰਮ ਕਰਦੀ ਜ਼ੋਰ ਫੜ ਗਈ ਸੀ ਆਮ ਹਵਾ ਸੀ ਕਿ ਉਹ ਬੜੇ ਖੱਬੀਖਾਨ ਅਫਸਰ ਸਨ ਕੋਈ ਵੀ ਕੰਮ ਕਰਵਾ ਸਕਦੇ ਸਨ ਇੱਕ ਦਿਨ ਮੈਂ ਇਕੱਲਾ ਹੀ ਕਿਤੇ ਮੋਰਚਾ ਸੰਭਾਲ ਰਿਹਾ ਸੀ ਮੇਰੇ ਹੀ ਪਿਆਦਿਆਂ ਤੋਂ ਮੇਰੀ ਪਿੱਠ ਵਿੱਚ ਛੁਰਾ ਮਰਵਾ ਦਿੱਤਾ ਬਾਦਸ਼ਾਹ ਨੂੰ ਆਪਣੇ ਨਿਸ਼ਾਨਚੀ ਦਾ ਇੱਕ ਪਿਆਦੇ ਹੱਥੋਂ ਮਾਤ ਪੈ ਜਾਣਾ ਮਨਜ਼ੂਰ ਨਹੀਂ ਸੀ ਮੈਨੂੰ ਸਜ਼ਾ ਦਿੱਤੀ ਗਈ ਇੱਕ ਅਜਿਹੇ ਕਮਰੇ ਵਿੱਚ ਬਿਠਾ ਦਿੱਤਾ ਜਿਸ ਨੂੰ ਜੇਲ੍ਹ ਸਮਝਿਆ ਜਾਂਦਾ ਸੀ ਫਿਰ ਵੀ ਸਮੇਂ ਸਮੇਂ ਪੈਰੋਲ ਦੇ ਕੇ ਅੜਿਆ ਗੱਡਾ ਕਢਵਾ ਲਿਆ ਜਾਂਦਾ ਸੀ

ਖੈਰ, ਸਮੇਂ ਨਾਲ ਸ਼ਜਾ ਮੁਆਫ ਹੋ ਗਈ, ਕਿਉਂਕਿ ਮੈਂ ਗੁਨਹਗਾਰ ਤਾਂ ਨਹੀਂ ਸੀ ਪਰ ਬਣਾ ਦਿੱਤਾ ਗਿਆ ਸੀ ਤਰੱਕੀ ਵੀ ਹੋ ਗਈ ਬਾਦਸ਼ਾਹਾਂ ਦਾ ਗੁੱਸਾ ਜਲਦੀ ਠੰਢਾ ਨਹੀਂ ਹੁੰਦਾ ਹੁਕਮ ਹੋਇਆ ਕਿ ਇਸ ਹਰਾਮਖੋਰ ਨੂੰ ਹੋਰ ਸਜ਼ਾ ਦਿੱਤੀ ਜਾਵੇ ਮੁੰਬਈ ਮਹਾਂਨਗਰ ਦੀ ਰੰਗੀਨ ਜ਼ਿੰਦਗੀ ਵਿੱਚੋਂ ਕੱਢ ਕੇ ਗੁਜਰਾਤ ਦੇ ਮਹਾਂ-ਖੁਸ਼ਕ ਸ਼ਹਿਰ ਭਾਵਨਗਰ ਸੁੱਟ ਦਿੱਤਾ ਗਿਆ ਕੰਨੀ ਅਵਾਜ਼ਾਂ ਪੈਣ ਲੱਗੀਆਂ ਕਿ ਹੁਣ ਘੱਟੋ ਘੱਟ ਪੰਜ ਸਾਲ ਇਸੇ ਕਾਲ ਕੋਠੜੀ ਵਿੱਚ ਹੀ ਸੜੇਗਾ ਦੂਸਰੀ ਢਾਣੀ ਦਾ ਇੱਕ ਖੱਬੀਖਾਨ ਵੀ ਇਸੇ ਇਲਾਕੇ ਦੇ ਸ਼ਹਿਰ ਜਾਮਨਗਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ ਇਨਸਾਨ ਆਦਤ ਤੋਂ ਮਜਬੂਰ ਰਹਿੰਦਾ ਹੈ ਅਸੀਂ ਆਪਣਾ ਡੰਡਾ ਇੱਥੇ ਵੀ ਚਲਾਉਣਾ ਸ਼ੁਰੂ ਕਰ ਦਿੱਤਾ ਆਪਣੇ ਹੀ ਮਨਿਸਟਰ ਦੇ ਭਾਈ ਸਾਹਿਬ ਨੂੰ ਡੁੱਕ ਲਿਆ ਹੁਣ ਇੱਥੋਂ ਤਾਂ ਅੱਗੇ ਸਮੁੰਦਰ ਹੀ ਸੀ, ਜਿਸ ਵਿੱਚ ਉਹ ਸੁੱਟ ਨਹੀਂ ਸਕਦੇ ਸਨ ਤਾੜਨਾ ਹੋਈ, ...ਮੁਆਫੀ ਹੋਈ

ਫਿਰ ਇੱਕ ਦਿਨ ਖੱਬੀਖਾਨ ਸਾਹਬ ਦਾ ਫੋਨ ਆਇਆ, “ਓ ਯਾਰ ਦਿੱਲੀਓਂ ਵੱਡੇ ਸਾਹਬ ਦਾ ਕੰਮ ਐ ਫਲਾਂ ਫਲਾਂ ਜਗ੍ਹਾ ਤੇ ਇੰਸਪੈਕਟਰ ਭੇਜ ਦੇ

ਮੈਂ ਕਿਹਾ, “ਭਾਈ ਸਾਹਿਬ ਇਹ ਤਾਂ ਦੱਸੋ ਕਿ ਆਪਣੇ ਕੋਲ ਕੀ ਜਾਣਕਾਰੀ ਹੈ ਜਿਸਦੇ ਅਧਾਰ ’ਤੇ ਮੈਂ ਕਿਸੇ ਦੇ ਘਰ ਇੰਸਪੈਕਟਰ ਭੇਜ ਦਿਆਂ?”

ਉਹ ਕਹਿਣ ਲੱਗੇ, “ਜਾਣਕਾਰੀ ਜੂਣਕਾਰੀ ਕੀ ਹੁੰਦੀ ਐ, ਤੂੰ ਭੇਜ ਦੇ ਯਾਰ ...” ਉਹਨੇ ਬੋਲਣਾ ਜਾਰੀ ਰੱਖਿਆ, “ਆਪਾਂ ਸਾਹਬ ਦਾ ਕੰਮ ਕਰਵਾਉਣਾ ਹੈ, ਕਸਟਮ ਵਾਲੇ ਏ ਸੀ, ਐੱਸ ਪੀ ਨੂੰ ਕਹਿ ਲਓ ...” ਮੈਂ ਸੁਣਦਾ ਰਿਹਾ

ਕਹਿੰਦੇ ਨੇ ਤੁਹਾਡੀ ਸਾਖ-ਧਾਂਕ ਤੁਹਾਡੇ ਨਾਲੋਂ ਪਹਿਲਾਂ ਪਹੁੰਚ ਜਾਂਦੀ ਹੈ, ਤੇਜ਼ੀ ਨਾਲ ਸਫਰ ਕਰਦੀ ਹੈ ਉੱਥੋਂ ਦੇ ਸਥਾਨਕ ਅਫਸਰਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਉਨ੍ਹਾਂ ਦੇ ਕੰਮ ਦਾ ਬੰਦਾ ਨਹੀਂ ਸੀ ਉਹ ਸਾਫ ਜਵਾਬ ਦੇ ਗਏ ਕਹਿਣ, ਕੁਝ ਤਾਂ ਦੱਸੋ ਉਸ ਆਦਮੀ ਦੇ ਵਿਰੁੱਧ ਕੀ ਹੈ ਸਿਧਾਂਤਕ ਤੌਰ ’ਤੇ ਉਹ ਸਹੀ ਸਨ ਜਦੋਂ ਕੋਈ ਗੱਲ ਨਾ ਬਣੀ ਤਦ ਮੈਂ ਖੱਬੀਖਾਨ ਸਾਹਬ ਨੂੰ ਕਿਹਾ, “ਮੈਂ ਫਾਈਲ ’ਤੇ ਲਿਖ ਕੇ ਰੱਖ ਲੈਨਾਂ ਕਿ ਫਲਾਂ ਫਲਾਂ ਸਾਹਬ ਦੇ ਫੋਨ ’ਤੇ ...” ਐੱਨਾ ਸੁਣਦੇ ਹੀ ਸਾਹਬ ਭੱਜ ਨਿਕਲੇ, “ਨਾ ਨਾ ਫਾਈਲ ਤੇ ਕੁਝ ਨਹੀਂ ਕਰਨਾ … ਮੇਰੇ ’ਤੇ ਗੱਲ ਆ ਜਾਊ

ਮੇਰਾ ਖਹਿੜਾ ਛੁੱਟਿਆਭਾਈ ਸਾਹਿਬ ਦੀ ਖੱਬੀਖਾਨੀ ਪਰਖੀ ਗਈ

ਫਿਰ ਮੈਂ ਪੰਜਾਬ ਆ ਗਿਆ ਘਟਨਾਵਾਂ ਸਿਰਫ ਸਥਾਨ ਬਦਲਦੀਆਂ ਹਨ ਪਰ ਨਿਰੰਤਰ ਆਪਣੇ ਹੀ ਰੰਗ’ ਵਿੱਚ ਘਟਦੀਆਂ ਰਹਿੰਦੀਆਂ ਹਨ ਇੱਥੇ ਖੱਬੀਖਾਨੀ ਦਾ ਵੱਖਰਾ ਰੂਪ ਦੇਖਿਆ ਪਤਾ ਲੱਗਿਆ ਕਿ ਅਫਸਰ ਜੋ ਕਹਿੰਦੇ ਸਨ ਉਹ ਹੀ ਕਾਨੂੰਨ ਸੀਸਿਆਸਤਦਾਨ ਕਹਿਣ, ਕਾਨੂੰਨ ਕੀ ਹੁੰਦਾ ਹੈ? ਜੋ ਮੈਂ ਕਹਿ ਰਿਹਾ ਹਾਂ ਉਹੀ ਕਾਨੂੰਨ ਹੈ ਮੈਨੂੰ ਲੱਗਿਆ ਇੱਥੇ ਸਭ ਖੱਬੀਖਾਨ ਹਨ ਸਟਾਫ, ਚਪੜਾਸੀ, ਡਰਾਈਵਰ, ਮਰਜ਼ੀ ਨਾਲ ਆ ਰਹੇ ਸਨ। ਅਫਸਰਾਂ ਨੂੰ ਆਪਣੀ ਜੇਬ ਵਿੱਚ ਸਮਝਦੇ ਸਨ ਆਪਣੀ ਦਾਲ ਇੱਥੇ ਵੀ ਘੱਟ ਹੀ ਗਲੀ ਤੇ ਫਿਰ ਜਲਾਵਤਨ ਕਰ ਦਿੱਤਾ ਗਿਆਜਾਓ ਜੀ ਆਪਣੀ ਅਸਲੀ ਥਾਂ, ਗੜਬੜੀ ਵਾਲੇ ਇਲਾਕੇ ਅਸਾਮ, ਗੁਹਾਟੀ ... ਕਰੋ ਦੇਸ਼ ਸੇਵਾ

ਖੱਬੀਖਾਨੀ ਉੱਥੇ ਵੀ ਘੱਟ ਨਹੀਂ ਸੀ, ਵੱਖਰਾ ਪਹਿਰਾਵਾ ਸੀ ਅਸਾਮੀ ਲਾਹੇ-ਲਾਹੇ (ਸਹਿਜੇ-ਸਹਿਜੇ) ਵਾਲੇ ਆਪਣੇ ਹੀ ਸੱਭਿਆਚਾਰਕ ਗਰੂਰ ਵਿੱਚ ਮਸਤ ਸਨ ਅਤੇ ਬੰਗਾਲੀ ਬੁੱਧੀਮਾਨੀ ਦੇ ਖੁਮਾਰ ਵਿੱਚ ਗੜੁੱਚ ਸਨ ਦੋਵੇਂ ਭਾਈਚਾਰੇ ਪੰਜਾਬੀਆਂ ਨੂੰ ਮੋਟੀ ਬੁੱਧੀ ਵਾਲੇ ਘੁੱਗੂ ਹੀ ਸਮਝਦੇ ਸਨ ਇੱਕ ਬੰਗਾਲੀ ਸਹਿਯੋਗੀ ਨੇ ਗਾਂਠ-ਸਾਂਠ ਕਰਕੇ ਆਪਣੇ ਸਾਰੇ ਮਤਹਿਤ ਪੂਰੇ ਕਰ ਲਏ ਤੇ ਮੇਰੇ ਕੰਮ ਉਨ੍ਹਾਂ ਨੂੰ ‘ਵਾਧੂ ਚਾਰਜ’ ਥਮ੍ਹਾ ਦਿੱਤੇ ਅਰਥਾਤ ਮੇਰਾ ਕੋਈ ਰੈਗੂਲਰ ਮਤਹਿਤ ਨਹੀਂ ਸੀ ਉਸਦੀ ਇਹ ਕਾਰਸਤਾਨੀ ਸਾਡੇ ਨਵੇਂ ਬਾਸ ਨੂੰ ਦੱਸ ਦਿੱਤੀ ਅਤੇ ਉਹ ਸਮਝ ਵੀ ਗਏ ਉਨ੍ਹਾਂ ਪਹਿਲੀ ਹੀ ਮੀਟਿੰਗ ਵਿੱਚ ਉਸ ਸਾਹਿਬ ਨੂੰ ਝਾੜ ਜਿਹੀ ਪਾਉਂਦੇ ਕੁਝ ਇਸ ਤਰ੍ਹਾਂ ਕਿਹਾ, “ਮਿਸਟਰ ਰਾਏ! ਤੁਸੀਂ ਇਹ ਸਭ ਇਸ ਲਈ ਕੀਤਾ ਕਿ ਤੁਹਾਡਾ ਬਜਟ ਹੋ ਜਾਵੇ ਪੂਰਾ ਤੇ ਗਰੀਬ ਜਗਰੂਪ ਰਹੇ ਲਟਕਦਾ ਗੜਬੜੀ ਵਾਲੇ ਇਲਾਕੇ ਵਿੱਚਇਸ ਨੂੰ ਘਰੋਂ ਹੋਰ ਦੂਰ ਫਾਹੇ ਲਾ ਦਿੱਤਾ ਜਾਵੇ ਤੇ ਤੁਸੀਂ ਆਪਣੇ ਘਰ ਵਾਪਸ ਚਲੇ ਜਾਵੋਂ, ਕੋਲਕਾਤਾ” ਉਨ੍ਹਾਂ ਆਦੇਸ਼ ਕੀਤਾ ਕਿ ਮੈਂ ਆਪਣੀ ਮਰਜ਼ੀ ਦੇ ਮਤਹਿਤ ਚੁਣਾ, ਉਹ ਅੱਜ ਹੀ ਆਰਡਰ ਕਰ ਦੇਣਗੇ ਇਹ ਟਟਪੂੰਝੀਆਂ ਵਾਲੀ ਖੱਬੀ ਖਾਨੀ ਸੀ

ਬਣਵਾਸ ਖਤਮ ਹੋਣ ਤੇ ਮੈਂ ਫਿਰ ਵਾਪਸ ਪੰਜਾਬ ਆ ਗਿਆ। ਸਰਵਿਸ ਦਾ ਆਖਰੀ ਸਾਲ ਆ ਗਿਆ ਹੈ ਸਾਰੇ ਖੱਬੀਖਾਨ ਅਫਸਰ ਅਕਸਰ ਰਾਜਧਾਨੀ ਵਿੱਚ ਹੀ ਨੌਕਰੀ ਦਾ ਸਮਾਂ ਪੂਰਾ ਕਰ ਲੈਂਦੇ ਹਨ ਵੱਡੇ ਸਾਹਿਬ ਨੇ ਮਾਰਚ ਵਿੱਚ ਬਜਟ ਸੰਬੰਧੀ ਮੀਟਿੰਗ ਬੁਲਾਈ ਸਾਰੇ ਖੱਬੀਖਾਨ ਕਹਿਣ, “ਜਗਰੂਪ, ਜੇਕਰ ਤੂੰ ਫੇਲ ਹੋ ਗਿਆ ਤਾਂ ਅਸੀਂ ਸਾਰੇ ਫੇਲ ਹੋ ਜਾਵਾਂਗੇ

ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਸਰਕਾਰ ਦਾ ਕੰਮ ਕਰਨ ਵੇਲੇ ਇਨ੍ਹਾਂ ਦੀ ਖੱਬੀਖਾਨੀ ਪਤਾ ਨਹੀਂ ਕਿੱਥੇ ਜਾਂਦੀ ਹੈ ਮੈਂ ਕਿਹਾ, “ਯਾਰ ਸਖਤਾਈ ਕਰਕੇ ਸਾਰੀ ਉਮਰ ਸਜ਼ਾ ਹੀ ਭੁਗਤੀ ਹੈ, ਆਖਰੀ ਸਾਲ ਹੈ, ਕਿਉਂ ਮਰਵਾਉਂਦੇ ਹੋ ਮੈਨੂੰ?”

ਮੇਰੀ ਖਚਰੀ ਹਾਸੀ ਦੇਖ ਕੇ ਉਹ ਹੱਸ ਪਏਉਹ ਸਮਝ ਗਏ ਕਿ ਕੰਮ ਬਣ ਜਾਵੇਗਾ...ਤੇ ਸਾਡਾ ਬਜਟ ਪੂਰਾ ਹੋ ਗਿਆ ਸੀ

ਰਿਟਾਇਰਮੈਂਟ ਸ਼ੁਰੂ ਹੋਣ ਤੋਂ ਤਕਰੀਬਨ ਵੀਹ ਸਾਲ ਬਾਅਦ ਪਿਛਲਝਾਤ ਮਾਰਦਿਆਂ ਸੋਚਦਾ ਹਾਂ ਕਿ ਸਾਡੀ ਸਮਾਜਿਕ ਅਤੇ ਆਰਥਿਕ ਅਰਾਜਕਤਾ ਲਈ ਘਾਗ ਸਿਆਸਤਦਾਨ ਅਤੇ ਉੱਚ-ਅਫਸਰਸ਼ਾਹੀ ਦਾ ਗੱਠਜੋੜ ਜ਼ਿੰਮੇਵਾਰ ਹੈ, ਜਿਹੜਾ ਚਾਪਲੂਸਾਂ ਨੂੰ ਖੱਬੀਖਾਨ ਅਤੇ ਕਾਮਿਆਂ ਨੂੰ ਸਜ਼ਾਯਾਫਤਾ ਬਣਾ ਦਿੰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author