JagroopSingh3

ਉਹ ਕਹਿਣ ਲੱਗਾ, “ਤੁਸੀਂ ਵੀ ਵੀ ਆਈ ਪੀ ਨਹੀਂ ਹੋ ਸਕਦੇ? ਮਾਰੂਤੀ ਵਾਲਾ ...
(6 ਮਈ 2026)


ਅੱਜ ਤੋਂ ਕੋਈ ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਬਾਹਰਲੇ ਸੂਬਿਆਂ ਵਿੱਚ ਤਾਇਨਾਤੀ ਪੂਰੀ ਕਰਕੇ ਨਵਾਂ ਨਵਾਂ ਪੰਜਾਬ ਆਇਆ ਸੀ
ਹਾਲਾਂ ਕਿ ਮੈਂ ਸਰਕਾਰੀ ਕਾਰ ਲਈ ਹੱਕਦਾਰ ਨਹੀਂ ਸੀ ਪਰ ਅਪਰੇਸ਼ਨਲ ਵਹੀਕਲ ਦੇ ਪੱਜ ਮੈਨੂੰ ਆਉਂਦਿਆਂ ਹੀ ਜਿਪਸੀ ਮਿਲ ਗਈ, ਉਹ ਵੀ ਲਾਲ ਬੱਤੀ ਅਤੇ ਹੂਟਰ ਨਾਲਅੰਦਰੋਂ ਅੰਦਰੀਂ ਤਾਂ ਮੈਂ ਬੜਾ ਖੁਸ਼ ਹੋਇਆ ਕਿਉਂਕਿ ਵੀਹ ਸਾਲ ਵੱਡੇ ਸ਼ਹਿਰਾਂ ਵਿੱਚ ਨੌਕਰੀ ਕਰਦੇ ਬੱਸਾਂ ਅਤੇ ਲੋਕਲ ਗੱਡੀਆਂ ਦੇ ਧੱਕਿਆਂ ਨੇ ਭੁਲਾ ਹੀ ਦਿੱਤਾ ਸੀ ਕਿ ਮੈਂ ਵੀ ਭਾਰਤੀ ਰੈਵੇਨਿਊ ਸਰਵਿਸ ਦਾ ਮੈਂਬਰ ਸੀ ਪਰ ਮਨ ਬੇਚੈਨ ਸੀ ਕਿ ਜਿਸ ਚੀਜ਼ ਦਾ ਮੈਂ ਅਧਿਕਾਰਿਤ ਤੌਰ ’ਤੇ ਹੱਕਦਾਰ ਹੀ ਨਹੀਂ ਹਾਂ, ਮੈਂ ਉਹ ਵਰਤ ਰਿਹਾ ਹਾਂਆਪਣੇ ਸਹਿਯੋਗੀਆਂ ਨਾਲ ਗੱਲ ਕੀਤੀ। ਉਹ ਕਹਿਣ, ਯਾਰ ਤੈਨੂੰ ਅੰਬ ਖਾਣ ਨਾਲ ਮਤਲਬ ਹੈ ਜਾਂ ਗੁਟਲੀਆਂ ਗਿਣਨ ਨਾਲ? ਉਹ ਇਸ ਖਿੱਤੇ ਵਿੱਚ ਹੀ ਨੌਕਰੀ ਕਰਦੇ ਰਹੇ ਸਨਕਿਸੇ ਨਾ ਕਿਸੇ ਦੇ ਚਹੇਤੇ ਹੋਣਗੇ ...। ਖੈਰ, ਪਤਾ ਲੱਗਿਆ ਕਿ ਸਾਡੇ ਤੋਂ ਵੀ ਜੂਨੀਅਰ ਅਧਿਕਾਰੀ ‘ਲਾਲ ਬੱਤੀ’ ਦਾ ਅਨੰਦ ਮਾਣ ਰਹੇ ਸਨ

ਉਹ ਆਪਣੀ ਜਗ੍ਹਾ ਠੀਕ ਵੀ ਸਨਉਨ੍ਹਾਂ ਦਿਨੀਂ ਪੰਜਾਬ ਵਿੱਚ ਵੀ ਆਈ ਪੀ ਕਲਚਰ ਜ਼ੋਰ ਫੜ ਗਿਆ ਸੀਕਿਸੇ ਵੀ ਸਿਆਸੀ ਪਾਰਟੀ ਦਾ ਮਾਮੂਲੀ ਕਾਰਕੁਨ ਗੱਡੀ ਅਤੇ ਲਾਲ ਬੱਤੀ ਅਤੇ ਅੱਗੇ-ਪਿੱਛੇ ਵੀ ਆਈ ਪੀ ਸਟਿੱਕਰ ਲਾ ਕੇ ਟੌਹਰ ਬਣਾਈ ਫਿਰਦਾ ਸੀਟਰੈਫਿਕ ਪੁਲਿਸ ਦੇ ਸਿਪਾਹੀ ਉੱਤੇ ਰੋਹਬ ਤਾਂ ਆਪਣੇ ਆਪ ਪੈ ਜਾਂਦਾ ਪਰ ਉਹ ਹੂਟਰ ਮਾਰ ਕੇ ਆਪਣੇ ਲਈ ਸੜਕ ਵੀ ਖਾਲੀ ਚਾਹੁੰਦਾ ਸੀਦੋ ਤਿੰਨ ਸਾਲ ਬੀਤ ਗਏ, ਪਦ ਉੱਨਤੀ ਹੋ ਗਈ ਅਤੇ ਅਧਿਕਾਰਿਤ ਲਾਲ ਬੱਤੀ ਵਾਲੀ ਗੱਡੀ ਵੀ ਮਿਲ ਗਈ ਜ਼ਮਾਨਾ ਹੋਰ ਅੱਗੇ ਛਲਾਂਗ ਲਾ ਗਿਆਵੀ ਵੀ ਆਈ ਪੀ ਉੱਗਣ ਲੱਗੇ ਸਨ

ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਸੀਬੇਟੇ ਦੀ ਨਵੀਂ ਨਵੀਂ ਸ਼ਾਦੀ ਹੋਈ ਸੀਨੂੰਹ ਰਾਣੀ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਪਰਿਵਾਰ ਨਾਲ ਸਮਾਰੋਹ ਦੇਖਣਾ ਚਾਹੁੰਦੀ ਹੈਸਹੁਰਾ ਵੱਡਾ ਅਫਸਰ ਹੋਵੇ ਤਾਂ...। ਫਿਰ ਉਸਦੀ ਮੰਗ ਕੋਈ ਵੱਡੀ ਵੀ ਨਹੀਂ ਸੀਮੈਂ ਕਿਹਾ, ਸਾਰੇ ਚੱਲਾਂਗੇਇਤਿਫਾਕਨ ਉਸ ਦਿਨ ਮੇਰੀ ਸਰਕਾਰੀ ਗੱਡੀ ਖਰਾਬ ਹੋਣ ਕਰਕੇ ਮੈਨੂੰ ਆਪਣੀ ਨਿੱਜੀ ਮਾਰੂਤੀ ਹੀ ਲੈ ਕੇ ਜਾਣ ਦੀ ਮਜਬੂਰੀ ਹੋ ਗਈ ਸੀ ਜ਼ਿਲ੍ਹੇ ਦੇ ਐੱਸ ਪੀ ਸਾਹਿਬ ਦੀ ਧਰਮ ਪਤਨੀ ਮੇਰੀ ਮਤਹਿਤ ਸੀਉਸ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਸਾਹਿਬ ਸਮਾਗਮ ’ਤੇ ਜਾ ਰਹੇ ਨੇਇਸ ਲਈ ਉਸਨੇ ਗੱਡੀ ਦੀ ਪਾਰਕਿੰਗ ਲਈ ਵੀ ਵੀ ਆਈ ਪੀ ਸਟਿੱਕਰ ਭਿਜਵਾ ਦਿੱਤਾਅਸੀਂ ਉਹ ਸਟਿੱਕਰ ਮਾਰੂਤੀ ’ਤੇ ਲਾ ਕੇ ਸਟੇਡੀਅਮ ਪਹੁੰਚ ਗਏਕੇਂਦਰ ਦੇ ਖੇਡ ਮੰਤਰੀ ਮੁੱਖ ਮਹਿਮਾਨ ਸਨਅਕਾਲੀ ਪਾਰਟੀ ਦੀ ਸਰਕਾਰ ਸੀਪਾਰਟੀ ਵਰਕਰ ਅਤੇ ਛੋਟੇ ਮੋਟੇ ਲੀਡਰਾਂ ਦਾ ਜਮਘਟਾ ਸੀ ਜਦੋਂ ਮੈਂ ਆਪਣੀ ਮਾਰੂਤੀ ਵੀ ਵੀ ਆਈ ਪੀ ਪਾਰਕਿੰਗ ਵੱਲ ਮੋੜੀ ਤਾਂ ਟਰੈਫਿਕ ਪੁਲਿਸ ਦੇ ਸਿਪਾਹੀ ਨੇ ਹੱਥ ਨਾਲ ਇਸ਼ਾਰਾ ਕੀਤਾ ਕਿ ਮੈਂ ਉੱਧਰ ਪਾਰਕਿੰਗ ਲਈ ਨਾ ਆਵਾਂਮੈਂ ਉਸ ਨੂੰ ਕੋਲ ਬੁਲਾਇਆ ਤੇ ਕਿਹਾ, “ਭਾਈ, ਆਹ ਸਟਿੱਕਰ ਦੇਖ

ਉਹ ਕਹਿਣ ਲੱਗਾ, “ਤੁਸੀਂ ਵੀ ਵੀ ਆਈ ਪੀ ਨਹੀਂ ਹੋ ਸਕਦੇ? ਮਾਰੂਤੀ ਵਾਲਾ ਵੀ ਵੀ ਆਈ ਪੀ ਕਿਵੇਂ ਹੋ ਸਕਦੈ? ਸਟਿੱਕਰ ਕਿਸੇ ਤੋਂ ਮੰਗਵਾ ਲਿਆ ਹੋਊ

ਮੈਂ ਕਿਹਾ, “ਤੈਂ ਤਾਂ ਸਟਿੱਕਰ ਦੇਖ ਕੇ ਪਾਰਕਿੰਗ ਦੇਣੀ ਹੈ, ਕਾਰ ਭਾਵੇਂ ਵੱਡੀ ਹੋਵੇ ਜਾਂ ਛੋਟੀ? ਪੁਲਿਸ ਵਿਭਾਗ ਨੇ ਸਟਿੱਕਰ ਦਿੱਤਾ ਹੈ, ਤੁਹਾਡੇ ਐੱਸ ਪੀ ਦੇ ਦਸਤਖ਼ਤ ਨੇ ਇਹਦੇ ’ਤੇ।”

ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਉੱਥੇ ਖੜ੍ਹੇ ਖੜ੍ਹੇ ਨੇ ਮੈਂ ਆਪਣੀ ਮਾਤਹਿਤ ਐੱਸ ਪੀ ਸਾਹਿਬ ਦੀ ਪਤਨੀ ਨੂੰ ਫੋਨ ਕੀਤਾਉਸਨੇ ਆਪਣਾ ਗੁੱਸਾ ਸਿਪਾਹੀ ’ਤੇ ਉਤਾਰਿਆਸਿਪਾਹੀ ਸਾਹਿਬ ਕਹਿਣ ਲੱਗੇ, “ਸਰ, ਤੁਸੀਂ ਪਹਿਲਾਂ ਹੀ ਆਪਣਾ ਅਹੁਦਾ ਦੱਸ ਦਿੰਦੇ ...।”

ਮੈਂ ਕਿਹਾ, “ਭਾਈ, ਤੁਸੀਂ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀਤੁਹਾਨੂੰ ਤਾਂ ਵੱਡੀਆਂ ਗੱਡੀਆਂ ਵਾਲੇ, ਜਿਨ੍ਹਾਂ ਵੱਡੇ ਬਾਦਲ ਸਾਹਿਬ ਦੀ ਤਰਜ਼ ’ਤੇ ਚਿੱਟੇ ਕੁੜਤਿਆਂ ਨਾਲ ਲਟਕਦੇ ਨਾਲਿਆਂ ਵਾਲੇ ਪਜਾਮੇਂ ਪਾਏ ਹੋਏ ਸਨ, ਸਾਰੇ ਹੀ ਵੀ ਵੀ ਆਈ ਪੀ ਲੱਗ ਰਹੇ ਸਨ ਪਰ ਮੇਰੀ ਮਾਰੂਤੀ ਰੜਕ ਰਹੀ ਸੀ... ਤੇ ਹੋਰ ਫਜ਼ੂਲ ਦਾ ਕਿੰਨਾ ਕੁਝ ਬੋਲਣਾ ਪਿਆ ਕਿਉਂਕਿ ਮੈਂ ਪਰਿਵਾਰ ਸਾਹਮਣੇ ਛੋਟਾ ਪੈ ਰਿਹਾ ਸੀ, ਉਹ ਵੀ ਉਦੋਂ, ਜਦੋਂ ਮੇਰੇ ਕੋਲ ਸੱਚੀ-ਮੁੱਚੀ ਦਾ ਅਹੁਦਾ ਅਤੇ ਸਟਿੱਕਰ ਸੀਛੋਟੇ ਅਤੇ ਹੋਛੇ ਕਿਰਦਾਰਾਂ ਦੇ ਹਾਵੀ ਹੋਣ ਦਾ ਵੀ ਮੈਨੂੰ ਗੁੱਸਾ ਚੜ੍ਹ ਰਿਹਾ ਸੀਇਹ ਸਾਰੇ ਘਟਨਾਕ੍ਰਮ ਦੇ ਚਲਦੇ ਮੈਨੂੰ ਸੱਠਵਿਆਂ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਤੋਂ ਚਲਦਾ ਗੀਤ, “ਨੱਚਾਂ ਮੈਂ ਪਟਿਆਲੇ ਮੇਰੀ ਧਮਕ ਜਲੰਧਰ ਪੈਂਦੀ।’ ਮੇਰੇ ਜ਼ਿਹਨ ਵਿੱਚ ਵੱਜਣ ਲੱਗ ਪਿਆ ਸੀ ਕਿਉਂਕਿ ਜਦੋਂ ਮਾਰੂਤੀ ਚੱਲੀ ਸੀ ਤਦ ਭਾਵੇਂ ਇਹ ਮੇਰੇ ਕੋਲ ਪਿੰਡ ਤੋਂ 1500 ਕਿਲੋਮੀਟਰ ’ਤੇ ਸੀ ਪਰ ਪਿੰਡ ਵਿੱਚ ਸਾਡੇ ਘਰ ਨੂੰ ‘ਉਹ ਮਾਰੂਤੀ ਆਲੇ’ ਬਣਾ ਦਿੱਤਾ ਸੀਅੱਜ ਉਹੀ ਮਾਰੂਤੀ ਅਤੇ ਮਾਰੂਤੀ ਆਲਾ ...।

ਲਾਲ-ਬੱਤੀ ਕਲਚਰ ਦੇ ਵਿਵਹਾਰ ਤੋਂ ਖਤਰਾ ਐਨਾ ਵਧ ਗਿਆ ਸੀ ਕਿ ਸਰਕਾਰ ਨੂੰ ਰੋਕ ਥਾਮ ਕਰਨ ਲਈ ਸਖ਼ਤ ਕਦਮ ਉਠਾਉਣੇ ਪਏਲਾਲ-ਬੱਤੀ ਦੀ ਵਰਤੋਂ ਹੀ ਬੰਦ ਕਰ ਦਿੱਤੀ ਗਈ ਸੀਉਸ ਦਿਨ ਮੇਰੀ ਮਾਰੂਤੀ ’ਤੇ ਲੱਗੇ ਵੀ ਵੀ ਆਈ ਪੀ ਸਟਿੱਕਰ ਨੇ ਪੰਜਾਬੀ ਸਮਾਜ ਦੀ ਉਹ ਤਸਵੀਰ ਦਿਖਾਈ, ਜਿਹੜੀ ਦਫਤਰ ਬੈਠਿਆਂ ਜਾਂ ਇਨਕਮ-ਟੈਕਸ ਦੀਆਂ ਫਾਈਲਾਂ ਫਰੋਲਦਿਆਂ ਨਜ਼ਰ ਨਹੀਂ ਆਉਂਦੀ ਸੀਹੋਛਾਪਨ ਦਿਨ ਬਦਿਨ ਵਧਦਾ ਹੀ ਜਾ ਰਿਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author