JagroopSingh3ਸੁਣ ਬੇਟੀ, ਸਰਵਿਸ ਵਿੱਚ ਮੇਰਾ ਆਖਰੀ ਵਰ੍ਹਾ ਸੀ। ਹਰ ਸਰਕਾਰੀ ਮੁਲਾਜ਼ਮ ਡਰਦਾ ਹੈ ਕਿ ...
(1 ਮਈ 2026)


ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਸਮੇਂ ਸਿਰ ਘੰਟੀ ਵੱਜੀ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ। ਬੇਟੀ ਚੁੱਪ ਚਾਪ ਮੇਰੇ ਕੋਲੋਂ ਲੰਘ ਗਈ। ਮੈਂ ਸੋਚਿਆ ਦਫਤਰ ਵਿੱਚ ਕੋਈ ਗੱਲ ਹੋ ਗਈ ਹੋਣੀ ਹੈ, ਥੋੜ੍ਹੀ ਦੇਰ ਬਾਅਦ ਪੁੱਛਦੇ ਹਾਂ
ਉਂਝ ਆਮ ਦਿਨਾਂ ਵਿੱਚ ਉਹ ਅੰਦਰ ਵੜਦੇ ਹੀ ਪਹਿਲਾਂ ਮੇਰਾ ਹਾਲ-ਚਾਲ ਪੁੱਛਦੀ ਤੇ ਫਿਰ ਆਪਣੇ ਸਹਿਕਰਮੀਆਂ ਅਤੇ ਉੱਪਰਲਿਆਂ ਬਾਰੇ ਚੁਟਕਲੇ ਸੁਣਾਉਣ ਲੱਗ ਜਾਂਦੀਉਹ ਕਦੇ ਕਦੇ ਬੜੇ ਕਟਾਕਸ਼ ਨਾਲ ਗੱਲ ਕਰਦੀ ਅਤੇ ਉੱਚੀ ਦੇਣੇ ਹੱਸਦੀ ਬਹੁਤ ਖੁਸ਼ ਲਗਦੀ ਜਦੋਂ ਉਸਨੇ ਚਾਹ ਵਗੈਰਾ ਪੀ ਲਈ ਤਾਂ ਮੈਂ ਹੌਲੀ ਜਿਹੇ ਗੱਲ ਤੋਰੀ, “ਬੇਟਾ ਜੀ, ਅੱਜ ਕੀ ਹੋਇਆ ਦਫਤਰ ਵਿੱਚ? ਬੜੇ ਚੁੱਪ ਹੋ, ਕੀ ਗੱਲ ਐ?

ਮੇਰੀ ਗੱਲ ਸੁਣਦਿਆਂ ਹੀ ਬੇਟੀ ਬੋਲ ਉੱਠੀ, “ਡੈਡੀ, ਇਹ ਉੱਪਰ ਵਾਲੇ ਪਤਾ ਨੀ ਆਪਣੇ ਆਪ ਨੂੰ ਕੀ ਸਮਝਦੇ ਨੇਕੰਮ ਕਰਦੇ ਆਂ ਤਾਂ ਭੋਰਾ ਸਮਰਥਨ ਨਹੀਂ ਦਿੰਦੇ, ਨਹੀਂ ਕਰਦੇ ਤਾਂ ਡਾਂਟ ’ਤੇ ਡਾਂਟ। ਅੱਜ ਸਵੇਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਦਫਤਰ ਵਿੱਚ ਇੱਕ ਬੰਦਾ ਗ੍ਰਿਫਤਾਰ ਕਰਾਂਗੇ

ਮੈਂ ਹੰਗੂਰਾ ਭਰਿਆ, “ਕਿਉਂ, ਫਿਰ ਕੀ ਹੋਇਆ? ਭੱਜ ਗਿਆ ਉਹ ... ਹੱਥ ਨਹੀਂ ਆਇਆ?”

ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਅਤੇ ਬੋਲੀ, “ਉਹ ਤਾਂ ਨੀ ਭੱਜਿਆ ... ਸਾਡਾ ਵੱਡਾ ਸਾਹਬ ਦਫਤਰ ਛੱਡ ਕੇ ਭੱਜ ਗਿਆ

“ਹੈਂ! ਇਹ ਤਾਂ ਕਦੇ ਨੀ ਸੁਣਿਆ ਬਈ ਸਾਹਿਬ ਹੀ ਭੱਜ ਗਿਆ ਹੋਵੇ ਤੇ ਮੁਲਜ਼ਮ ਬੈਠਾ ਰਿਹਾ ਹੋਵੇ

“ਅੱਜ ਇਵੇਂ ਹੀ ਹੋਇਆ ਡੈਡੀ!”

ਇਸ ਪਿੱਛੋਂ ਉਸਨੇ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ, “ਡੈਡੀ, ਹੋਇਆ ਇਉਂ ਕਿ ਕੁਝ ਮਹੀਨੇ ਪਹਿਲਾਂ ਸਾਡੇ ਇੱਕ ਕੁਲੀਗ ਨੇ ਇੱਕ ਬੰਦੇ ਨੂੰ ਦਫਤਰ ਪੁੱਛਗਿੱਛ ਲਈ ਬੁਲਾਇਆਉਹ ਸਹਿਯੋਗ ਨਹੀਂ ਦੇ ਰਿਹਾ ਸੀਉਸਦਾ ਪੱਖ ਸੁਣ ਕੇ ਰਿਕਾਰਡ ਕਰਦੇ ਕਰਦੇ ਰਾਤ ਪੈ ਗਈਉਸ ਨੂੰ ਸਾਡੇ ਸੀਨੀਅਰ ਦੇ ਦਫਤਰ ਵਿੱਚ ਰੱਖ ਲਿਆ। ... ਦਫਤਰ ਨੂੰ ਹੀ ਲਾਕ-ਅੱਪ ਬਣਾ ਲਿਆਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰ ਕੇ ਮੈਜਿਸਟਰੇਟ ਦੇ ਪੇਸ਼ ਕਰ ਦਿੱਤਾਹੋਇਆ ਕੁਝ ਵੀ ਗਲਤ ਨਹੀਂ ਸੀਨੈਤਿਕਤਾ ਪੱਖੋਂ ਸਭ ਠੀਕ ਸੀ, ਉਸ ਨੂੰ ਰੋਟੀ-ਪਾਣੀ, ਸੌਣ ਲਈ ਗੱਦਾ ਆਦਿ ਸਭ ਦਿੱਤੇ ਗਏ ਸਨਪਰ ...”

“ਪਰ ਕੀ?” ਮੈਂ ਪੁੱਛਿਆ।

“ਉਸਦੇ ਘਰ ਵਾਲਿਆਂ ਨੇ ਵਕੀਲ ਦੀ ਸਲਾਹ ’ਤੇ ਹਾਈ ਕੋਰਟ ਵਿੱਚ Habeas Corpus (ਗ੍ਰਿਫਤਾਰ ਦੋਸ਼ੀ ਦੀ ਗ੍ਰਿਫਤਾਰੀ ਦੀ ਜਾਂਚ ਕਰਨ ਲਈ ਦੋਸ਼ੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਅਰਜ਼ੀ) ਰਿਟ ਲਾ ਦਿੱਤੀਸਾਡੇ ਕੋਲ ਆਏ ਬੰਦੇ ਨੇ ਵਕੀਲ ਦੀ ਸਲਾਹ ’ਤੇ ਆਪਣੇ ਪਿੰਡੇ ਉੱਤੇ ਚਾਰ ਕੁ ਝਰੀਟਾਂ ਮਾਰ ਲਈਆਂ ਸਨ ਅਤੇ ਸਾਡੇ ਅਫਸਰ ਉੱਤੇ ਮਾਰ ਕੁੱਟ ਦਾ ਇਲਜ਼ਾਮ ਲਾ ਦਿੱਤਾ ਸੀਬੜੇ ਸਾਹਿਬ ਨੂੰ ਹਾਈ ਕੋਰਟ ਪੇਸ਼ ਹੋਣਾ ਪਿਆਉਸ ਦਿਨ ਤੋਂ ਸਾਹਿਬ ਨੇ ਹੁਕਮ ਚਾੜ੍ਹ ਦਿੱਤਾ ਕਿ ਦਫਤਰ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ

“ਅੱਜ ਸਾਡੇ ਲਈ ਜ਼ਰੂਰੀ ਸੀ ਕਿ ਬੰਦੇ ਨੂੰ ਹਿਰਾਸਤ ਵਿੱਚ ਲਿਆ ਜਾਵੇਕਾਨੂੰਨ ਦੀ ਮੰਗ ਸੀਜੇਕਰ ਅਸੀਂ ਉਸ ਨੂੰ ਗ੍ਰਿਫਤਾਰ ਨਾ ਕਰਦੇ, ਫਿਰ ਸਾਡੀਆਂ ਜਵਾਬਦੇਹੀਆਂ ਕਰਦੇ ਫਿਰਦੇ ਨੇ ... ਦੱਸਿਆ ਜਾਵੇ ਕਿਉਂ ਗ੍ਰਿਫਤਾਰ ਨੀ ਕੀਤਾ? ਸਾਡੇ ’ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੰਦੇ ਨੇ। ਆਪ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹਨ। ਮਲਾਈ ਚਾਹੀਦੀ ਐ ਇਨ੍ਹਾਂ ਨੂੰ ...”

ਮੇਰੀ ਬੇਟੀ ਹੋਰ ਬੜਾ ਕੁਝ ਕਹਿੰਦੀ ਗਈ ਅਤੇ ਮੈਂ ਚੁੱਪ ਕਰਕੇ ਸੁਣਦਾ ਗਿਆਫਿਰ ਬੇਟੀ ਬੋਲੀ, “ਡੈਡੀ, ਅੱਜ ਨਹੀਂ ਸੁਣਾਓਗੇ ਕੁਝ?ਪਹਿਲਾਂ ਤਾਂ ਬੋਲਣ ਨੀ ਦਿੰਦੇ ਸੀ, ਉਦੋਂ ਹੀ ਲੱਗ ਜਾਂਦੇ ਸੀ, ਸਾਡੇ ਵੇਲੇ ਆਹ ਹੁੰਦਾ ਸੀ, ਸਾਡੇ ਵੇਲੇ ਔਹ ਹੁੰਦਾ ਸੀ

ਜਦੋਂ ਬੇਟੀ ਭਰੀ ਪੀਤੀ ਚੁੱਪ ਹੋ ਗਈ, ਮੈਂ ਕਿਹਾ, “ਸੁਣ ਬੇਟੀ, ਸਰਵਿਸ ਵਿੱਚ ਮੇਰਾ ਆਖਰੀ ਵਰ੍ਹਾ ਸੀਹਰ ਸਰਕਾਰੀ ਮੁਲਾਜ਼ਮ ਡਰਦਾ ਹੈ ਕਿ ਆਖਰੀ ਸਾਲ ਵਿੱਚ ਕੋਈ ਬਿੱਜ ਗਲ਼ ਨਾ ਪੈ ਜਾਵੇਸ਼ਾਂਤੀ ਨਾਲ ਰਿਟਾਇਰਮੈਂਟ ਹੋ ਜਾਵੇਇੱਕ ਦਿਨ ਮੇਰੇ ਇੱਕ ਅਫਸਰ ਨੂੰ ਰਾਜ-ਸਰਕਾਰ ਦੀ ਪੁਲਿਸ ਨੇ ਕਥਿਤ ਤੌਰ ’ਤੇ ਵੱਢੀ ਲੈਂਦੇ ਨੂੰ ਰੰਗੀਂ ਹੱਥੀਂ ਫੜ ਲਿਆ ਅਤੇ ਉਸ ਨੂੰ ਫੜ ਕੇ ਪੁਲਿਸ ਸਟੇਸ਼ਨ ਲੈ ਗਏਮੈਂ ਦਫਤਰ ਹੀ ਬੈਠਾ ਸੀ ਪਰ ਇਸ ਘਟਨਾ ਬਾਰੇ ਮੈਨੂੰ ਪੁਲਿਸ ਨੇ ਭਿਣਕ ਤਕ ਨਾ ਲੱਗਣ ਦਿੱਤੀਪ੍ਰਾਂਤਿਕ ਪੁਲਿਸ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਉੱਤੇ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਸੀਦਫਤਰ ਵਿੱਚ ਪੁਲਿਸ ਦੇਖ ਕੇ ਕਮਜ਼ੋਰ ਦਿਲ ਅਫਸਰ ਅਤੇ ਕਲਰਕ ਸਭ ਦੌੜ ਗਏਮੇਰੇ ਹੈੱਡ ਕੁਆਰਟਰ ਨੇ ਮੈਨੂੰ ਉਸ ਘਟਨਾ ਬਾਰੇ ਸੂਚਿਤ ਕੀਤਾਮੇਰਾ ਉਸ ਵੇਲੇ ਫਰਜ਼ ਬਣਦਾ ਸੀ ਕਿ ਮੈਂ ਇਸਦੀ ਸੂਚਨਾ ਆਪਣੇ ਸੀਨੀਅਰ ਅਫਸਰਾਂ ਨੂੰ ਤੁਰੰਤ ਦੇਵਾਂਮੈਂ ਇੰਝ ਹੀ ਕੀਤਾਬੇਟਾ ਧਿਆਨ ਨਾਲ ਸੁਣ ਜੋ ਮੇਰੀ ਚੀਫ-ਕਮਿਸ਼ਨਰ ਨੇ ਕਿਹਾ, “ਜਗਰੂਪ! ਜਦੋਂ ਤਕ ਆਪਾਂ ਬੰਦਾ ਨੀ ਛੁਡਾ ਲੈਂਦੇ, ਤੁਸੀਂ ਦਫਤਰ ਬੈਠੇ ਰਹਿਣਾ ਹੈ। (ਇਹ ਸਭ ਨੂੰ ਪਤਾ ਸੀ ਕਿ ਮੈਂ ਦਫਤਰ-ਸਮੇਂ ਤੋਂ ਬਾਅਦ ਦੋ ਮਿੰਟ ਵਿੱਚ ਹੀ ਘਰ ਨੂੰ ਚਲਾ ਜਾਂਦਾ ਸੀ) ਚਿੰਤਾ ਨਾ ਕਰ ਆਪਾਂ ਸੂਬਾ ਸਰਕਾਰ ਹਿਲਾ ਦਿਆਂਗੇ। ਇਨ੍ਹਾਂ ਦੀ ਇਹ ਮਜ਼ਾਲ ਕਿ ਬਿਨਾਂ ਕਮਿਸ਼ਨਰ ਦੀ ਇਜਾਜ਼ਤ ਦੇ ਕੇਂਦਰ ਸਰਕਾਰ ਦੇ ਦਫਤਰ ਵਿੱਚ ਵੜ ਜਾਣ

“ਬੇਟਾ, ਵਾਕਈ ਮੇਰੇ ਸੀਨੀਅਰ ਅਫਸਰਾਂ ਨੇ ਸਾਡਾ ਅਫਸਰ ਗ੍ਰਿਫਤਾਰ ਨਹੀਂ ਹੋਣ ਦਿੱਤਾ ਸੀ ਜਦੋਂ ਤਕ ਉਹ ਘਰ ਨਹੀਂ ਚਲਾ ਗਿਆ ਸੀ, ਅਸੀਂ ਸਾਰੇ ਦਫਤਰ ਬੈਠੇ ਰਹੇ ਸੀ...” ਮੈਂ ਬੋਲਦਾ ਗਿਆ, “ਸਾਡਾ ਜ਼ਮਾਨਾ ਕੁਝ ਭਲਾ ਸੀ। ਅਫਸਰ ਮਤਹਿਤਾਂ ਦੀ ਸੁਣਦੇ ਸਨ ਅਤੇ ਮਦਦ ਵੀ ਕਰਦੇ ਸਨਵਕਤ ਬਦਲ ਗਿਆ ਹੈਸਮਾਜਿਕ ਸਰੋਕਾਰ ਬਦਲ ਗਏ ਹਨ। ਨੈਤਿਕਤਾ ਦੇ ਪੈਮਾਨੇ ਬਦਲ ਗਏ ਹਨਇਹ ਹਮੇਸ਼ਾ ਬਦਲਦੇ ਰਹਿੰਦੇ ਹਨ ਪਰ ਸੱਤਾ ਵੱਲੋਂ ਫੈਲਾਇਆ ਅਗਿਆਨਤਾ ਦਾ ਜਾਲ ਇਸ ਬਦਲਾਅ ਨੂੰ ਆਮ ਆਦਮੀ ਦੀ ਸਮਝ ਤੋਂ ਦੂਰ ਰੱਖਦਾ ਹੈਹਾਂ, ਸੱਤਾ ਨੂੰ ਅਫਸਰਸਾਹੀ ਦਾ ਪੂਰਾ ਸਮਰਥਨ ਹੁੰਦਾ ਹੈ

ਉੰਨੀਵੀਂ ਸਦੀ ਦੇ ਅਮਰੀਕੀ ਦਾਰਸ਼ਨਿਕ ਵੈਬਲਿਨ ਦਾ ਖਿਆਲ ਸੀ ਕਿ ਨੈਤਿਕਤਾ ਦਾ ਸਤਿਕਾਰ ਕਰਨ ਵਾਲਾ ਭਲਾ ਪੁਰਸ਼ ਇਸ ਸੰਘਰਸ਼ ਭਰਪੂਰ ਜੀਵਨ ਵਿੱਚ ਇੱਕ ਬੇਲੋੜੀ ਵਸਤੂ ਹੈਵੀਹਵੀਂ ਸਦੀ ਦਾ ਮੰਨਿਆ ਪ੍ਰਮੰਨਿਆ ਬ੍ਰਿਟਿਸ਼ ਦਾਰਸ਼ਨਿਕ ਬਰਤਰੈਂਡ ਰੱਸਲ ਨੈਤਿਕਤਾ ਨੂੰ ਬੇਲੋੜੀ ਹੀ ਨਹੀਂ ਬਲਕਿ ਦੁਖਦਾਈ ਵੀ ਕਹਿਣ ਲੱਗ ਪਿਆ ਸੀਉਸਦਾ ਵਿਚਾਰ ਸੀ ਕਿ ਮਸ਼ੀਨੀ ਸੱਭਿਅਤਾ ਨੂੰ ਸਰਕਾਰੀ ਨੈਤਿਕਤਾ ਜਾਂ ਕਾਨੂੰਨ ਦੀ ਲੋੜ ਤਾਂ ਹੈ ਪਰ ਵਿਅਕਤੀਗਤ ਨੈਤਿਕਤਾ ਦੀ ਕੋਈ ਲੋੜ ਨਹੀਂ ਹੈ

ਕੋਈ ਸ਼ੱਕ ਨਹੀਂ ਕਿ ਅਸੀਂ ਅੱਜ ਮਸ਼ੀਨੀ ਯੁਗ ਵਿੱਚ ਰਹਿ ਰਹੇ ਹਾਂ ਅਤੇ ਜਨ-ਸਮੂਹ ਮੱਧ-ਯੁਗੀ ਨੈਤਿਕਤਾ ਨਾਲ ਜੀਵਨ ਬਸਰ ਕਰਦਾ ਹੈਇਸ ਲਈ ਕੋਈ ਹੈਰਾਨੀ ਨਹੀਂ ਕਿ ਕੋਈ ਅਫਸਰ ਜਾਂ ਵਿਅਕਤੀ ਨੈਤਿਕਤਾ ਦੇ ਪ੍ਰਮਾਣਿਤ ਮਾਪਦੰਡ ਤੋਂ ਥਿੜਕ ਰਿਹਾ ਹੈ ਅਤੇ ਦਾਰਸ਼ਨਿਕਾਂ ਦੇ ਕਥਨ ਨੂੰ ਸੱਚ ਕਰ ਰਿਹਾ ਹੈਬੇਟੀ ਨੇ ਆਹ ਜਿਹੀ ਭਰੀ ’ਤੇ ਉੱਠ ਕੇ ਜਾਣ ਲੱਗੀ ਕਹਿ ਗਈ, “ਡੈਡੀ, ਅਸੀਂ ਦਿਨ-ਬ-ਦਿਨ ਗਰਕਦੇ ਜਾ ਰਹੇ ਹਾਂ

ਬੇਟੀ ਦੇ ਮੂੰਹੋਂ ਅਜਿਹਾ ਸੁਣ ਕੇ ਮੇਰਾ ਉਦਾਸ ਹੋਣਾ ਕੋਈ ਕੁਦਰਤੀ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author