Sandip Kumar 7ਭਗਤ ਸਿੰਘ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਿਰਫ ਯਾਦਾਂ ਨਹੀਂਅਸਲ ਕੰਮ ਅਤੇ ...
(29 ਮਾਰਚ 2026)


23
ਮਾਰਚ ਦਾ ਦਿਨ ਭਾਰਤੀ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸ ਨੂੰ ਪੂਰੇ ਦੇਸ਼ ਵਿੱਚ ਸ਼ਹਾਦਤ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈਇਸ ਦਿਨ 1931 ਵਿੱਚ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਹੱਸਦੇ ਹੱਸਦੇ ਚੁੰਮਿਆ ਸੀਉਹਨਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਵਾਨ ਜਾਨਾਂ ਨੂੰ ਕੁਰਬਾਨ ਕਰ ਦਿੱਤਾ ਤਾਂ ਜੋ ਭਾਰਤ ਦੀ ਧਰਤੀ ਤੇ ਅੰਗਰੇਜ਼ੀ ਗੁਲਾਮੀ ਦਾ ਅੰਤ ਹੋ ਸਕੇਭਗਤ ਸਿੰਘ ਦੀ ਸੋਚ ਬਹੁਤ ਅੱਗੇ ਦੀ ਸੀ, ਉਹ ਨਾ ਸਿਰਫ ਅੰਗਰੇਜ਼ਾਂ ਨੂੰ ਭਜਾਉਣਾ ਚਾਹੁੰਦੇ ਸਨ ਬਲਕਿ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ ਜਿੱਥੇ ਸ਼ੋਸ਼ਣ, ਬੇਰੁਜ਼ਗਾਰੀ ਅਤੇ ਅਸਮਾਨਤਾ ਨਾ ਹੋਵੇਉਹਨਾਂ ਨੇ ਆਪਣੀ ਸ਼ਹਾਦਤ ਨਾਲ ਨੌਜਵਾਨਾਂ ਵਿੱਚ ਇਨਕਲਾਬ ਦੀ ਚੇਤਨਾ ਜਗਾਈ ਅਤੇ ਦੇਸ਼ ਨੂੰ ਅਜ਼ਾਦੀ ਵੱਲ ਤੇਜ਼ੀ ਨਾਲ ਧੱਕਿਆਪਰ ਅੱਜ ਅਜ਼ਾਦੀ ਨੂੰ ਲਗਭਗ 80 ਸਾਲ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਮਹਾਨ ਸੂਰਵੀਰਾਂ ਨੂੰ ਅਸਲੀ ਸਨਮਾਨ ਮਿਲਣਾ ਅਜੇ ਅਧੂਰਾ ਹੈ

ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਹਰ ਸਾਲ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਹਨਅਖਬਾਰਾਂ ਵਿੱਚ ਵੱਡੇ-ਵੱਡੇ ਵਿਗਿਆਪਨ, ਸੋਸ਼ਲ ਮੀਡੀਆ ’ਤੇ ਪੋਸਟਾਂ, ਟੈਲੀਵਿਜ਼ਨ ਚੈਨਲਾਂ ’ਤੇ ਖਾਸ ਪ੍ਰੋਗਰਾਮ ਅਤੇ ਜਨਤਕ ਪਲੇਟਫਾਰਮਾਂ ’ਤੇ ਭਾਸ਼ਣ ਦਿੱਤੇ ਜਾਂਦੇ ਹਨ ਇਨ੍ਹਾਂ ਵਿੱਚ ਸਰਕਾਰੀ ਪਾਰਟੀਆਂ ਆਪਣੇ ਆਪ ਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਸੱਚਾ ਵਾਰਸ ਦੱਸਦੀਆਂ ਹਨ ਅਤੇ ਲੋਕਾਂ ਨੂੰ ਯਾਦ ਕਰਵਾਉਂਦੀਆਂ ਹਨ ਕਿ ਉਹਨਾਂ ਨੇ ਹੀ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈਪਰ ਇਹ ਸਭ ਕੁਝ ਵੋਟਾਂ ਦੀ ਰਾਜਨੀਤੀ ਦਾ ਹਿੱਸਾ ਲਗਦਾ ਹੈਲੋਕਾਂ ਨੂੰ ਭਾਵਨਾਤਮਕ ਤੌਰ ’ਤੇ ਆਪਣੇ ਨਾਲ ਜੋੜਨ ਲਈ ਇਨ੍ਹਾਂ ਸੂਰਵੀਰਾਂ ਦਾ ਨਾਮ ਵਰਤਿਆ ਜਾਂਦਾ ਹੈ, ਪਰ ਅਸਲ ਵਿੱਚ ਉਹਨਾਂ ਦੀ ਸ਼ਹਾਦਤ ਦਾ ਮੁੱਲ ਚੁਕਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀਸਭ ਤੋਂ ਵੱਡੀ ਅਜੀਬ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਵੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅਧਿਕਾਰਤ ਤੌਰ ’ਤੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆਕਈ ਵਾਰ ਆਰਟੀਆਈ ਰਾਹੀਂ ਪੁੱਛੇ ਗਏ ਸਵਾਲਾਂ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਕੋਲ ਕੋਈ ਅਜਿਹਾ ਰਿਕਾਰਡ ਨਹੀਂ ਹੈ ਜਿਸ ਵਿੱਚ ਇਨ੍ਹਾਂ ਨੂੰ ਸ਼ਹੀਦ ਘੋਸ਼ਿਤ ਕੀਤਾ ਗਿਆ ਹੋਵੇਕੁਝ ਮਾਮਲਿਆਂ ਵਿੱਚ ਅਦਾਲਤਾਂ ਨੇ ਵੀ ਕਿਹਾ ਹੈ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ 18 ਅਨੁਸਾਰ ਰਾਜ ਵੱਲੋਂ ਕਿਸੇ ਨੂੰ ਵੀ ਟਾਈਟਲ ਜਾਂ ਖਿਤਾਬ ਨਹੀਂ ਦਿੱਤਾ ਜਾ ਸਕਦਾ, ਜਿਸ ਕਰਕੇ ਅਜਿਹਾ ਦਰਜਾ ਨਹੀਂ ਦਿੱਤਾ ਜਾ ਸਕਦਾਪਰ ਇਹ ਬਹਾਨੇ ਲਗਦੇ ਹਨ ਕਿਉਂਕਿ ਦੂਜੇ ਤਰ੍ਹਾਂ ਦੇ ਸਨਮਾਨ ਅਤੇ ਪੁਰਸਕਾਰ ਤਾਂ ਦਿੱਤੇ ਜਾਂਦੇ ਹਨਸਰਕਾਰਾਂ ਨੇ ਕਦੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਕੋਈ ਨੀਤੀ ਬਣਾਈ ਹੈ ਜਿਸ ਨਾਲ ਅਜ਼ਾਦੀ ਸੰਘਰਸ਼ ਵਿੱਚ ਜਾਨ ਵਾਰਨ ਵਾਲਿਆਂ ਨੂੰ ਅਧਿਕਾਰਤ ਸ਼ਹੀਦ ਮੰਨਿਆ ਜਾ ਸਕੇ

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੁਝ ਸਿੱਖਿਆ ਸੰਸਥਾਵਾਂ ਵਿੱਚ ਅਜੇ ਵੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲੁਟੇਰੇ, ਡਾਕੂ ਜਾਂ ਅੱਤਵਾਦੀ ਵਜੋਂ ਦਰਸਾਇਆ ਜਾਂਦਾ ਰਿਹਾ ਹੈਅੰਗਰੇਜ਼ਾਂ ਵੱਲੋਂ ਲਿਖੇ ਗਏ ਇਤਿਹਾਸ ਨੂੰ ਅੱਜ ਵੀ ਕਿਤੇ ਨਾ ਕਿਤੇ ਅੱਗੇ ਵਧਾਇਆ ਜਾ ਰਿਹਾ ਹੈਇਸ ਘਟੀਆ ਵਿਚਾਰਧਾਰਾ ਦੇ ਵਿਰੋਧ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਪੂਰੀ ਤਾਕਤ ਨਾਲ ਨਹੀਂ ਖੜ੍ਹੀ ਹੋਈਜੇ ਅਸਲ ਵਿੱਚ ਭਗਤ ਸਿੰਘ ਦੇ ਵਿਚਾਰਾਂ ਨੂੰ ਸਨਮਾਨ ਦੇਣਾ ਹੁੰਦਾ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਕਾਨੂੰਨੀ ਰਾਹ ਲੱਭ ਲਏ ਜਾਂਦੇਪਰ ਇਹ ਨਹੀਂ ਹੋਇਆਇਸ ਨਾਲ ਲਗਦਾ ਹੈ ਕਿ ਸਰਕਾਰਾਂ ਅੰਗਰੇਜ਼ੀ ਪਰੰਪਰਾਵਾਂ ਨੂੰ ਅੱਜ ਵੀ ਜਾਰੀ ਰੱਖ ਰਹੀਆਂ ਹਨ ਅਤੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਰਗੇ ਕ੍ਰਾਂਤੀਕਾਰੀਆਂ ਨੂੰ ਪੂਰਾ ਸਨਮਾਨ ਨਹੀਂ ਦੇਣਾ ਚਾਹੁੰਦੀਆਂ ਸਚਾਈ ਇਹ ਹੈ ਕਿ ਜਦੋਂ ਤਕ ਕੋਈ ਸਰਕਾਰ ਅਸਲੀ ਹੌਸਲੇ ਨਾਲ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਅਧਿਕਾਰਤ ਦਰਜਾ ਨਹੀਂ ਦੇਵੇਗੀ, ਉਦੋਂ ਤਕ 23 ਮਾਰਚ ਨੂੰ ਮਨਾਏ ਜਾਣ ਵਾਲੇ ਸਮਾਗਮ ਸਿਰਫ ਰਸਮੀ ਅਤੇ ਵੋਟਾਂ ਲਈ ਰਾਜਨੀਤੀ ਵਰਗੇ ਲਗਦੇ ਰਹਿਣਗੇਇਹ ਇਨ੍ਹਾਂ ਸੂਰਵੀਰਾਂ ਦੀ ਸ਼ਹਾਦਤ ਨਾਲ ਖਿਲਵਾੜ ਹੈਉਹਨਾਂ ਨੇ ਚੜ੍ਹਦੀ ਜਵਾਨੀ ਵਿੱਚ ਆਪਣੀ ਜਾਨ ਵਾਰੀ, ਪਰ ਅੱਜ ਵੀ ਉਹਨਾਂ ਨੂੰ ਉਹ ਬਣਦਾ ਮਾਣ ਨਹੀਂ ਮਿਲ ਰਿਹਾ ਹੈਸਰਕਾਰਾਂ ਇਨ੍ਹਾਂ ਸੂਰਵੀਰਾਂ ਦੇ ਨਾਮ ’ਤੇ ਸਮਾਗਮ ਕਰਕੇ ਸਿਰਫ ਆਪਣੀ ਮਸ਼ਹੂਰੀ ਕਰਨ ਨੂੰ ਤਰਜੀਹ ਦਿੰਦੀਆਂ ਹਨ, ਪਰ ਅਸਲ ਵਿੱਚ ਸ਼ਹੀਦੇ ਆਜ਼ਮ ਦਾ ਦਿਨ ਤਾਂ ਉਸ ਦਿਨ ਮਨਾਉਣ ਯੋਗ ਹੋਵੇਗਾ ਜਦੋਂ ਇਨ੍ਹਾਂ ਮਹਾਨ ਸੂਰਵੀਰਾਂ ਨੂੰ ਸ਼ਹੀਦ ਦਾ ਪੂਰਾ ਦਰਜਾ ਮਿਲ ਜਾਵੇਗਾ ਅਤੇ ਉਹਨਾਂ ਦੀ ਸ਼ਹਾਦਤ ਨੂੰ ਅਸਲੀ ਮੁੱਲ ਮਿਲੇਗਾ

ਸਰਕਾਰਾਂ ਵੱਲੋਂ ਲੋਕਾਚਾਰੀ ਇਨ੍ਹਾਂ ਦੇ ਦਿਨ ਮਨਾਉਣੇ ਹੋਰ ਕੁਝ ਨਹੀਂ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਉਣ ਵਰਗਾ ਹੈਸਾਨੂੰ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਭਗਤ ਸਿੰਘ ਵਰਗੇ ਵੀਰਾਂ ਨੂੰ ਸੱਚੇ ਮਨ ਨਾਲ ਸਨਮਾਨ ਨਹੀਂ ਦੇ ਸਕਦੇ ਤਾਂ ਉਹਨਾਂ ਦੇ ਨਾਂ ’ਤੇ ਰਾਜਨੀਤੀ ਕਰਨ ਦਾ ਅਧਿਕਾਰ ਵੀ ਨਹੀਂ ਬਣਦਾਭਗਤ ਸਿੰਘ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਿਰਫ ਯਾਦਾਂ ਨਹੀਂ, ਅਸਲ ਕੰਮ ਅਤੇ ਸਨਮਾਨ ਚਾਹੀਦਾ ਹੈਜਿਸ ਦਿਨ ਇਨ੍ਹਾਂ ਸੂਰਵੀਰਾਂ ਨੂੰ ਇਨ੍ਹਾਂ ਦਾ ਬਣਦਾ ਸਨਮਾਨ ਮਿਲੇਗਾ, ਉਸ ਦਿਨ ਹੀ ਉਹਨਾਂ ਵੱਲੋਂ ਦਿੱਤੀ ਉਹਨਾਂ ਦੀ ਸ਼ਹਾਦਤ ਅਤੇ ਉਹਨਾਂ ਵੱਲੋਂ ਦਿੱਤਾ ਨਾਹਰਾ ਸਾਰਥਕ ਹੋਵੇਗਾ ਇਨਕਲਾਬ! ਜ਼ਿੰਦਾਬਾਦ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sandeep Kumar

Sandeep Kumar

Computer Teacher, MA Psychology, MA in Journalism.
Rupnagar, Punjab, India.

WhatsApp: (91 - 70098 - 07121)
Email: (liberalthinker1621@gmail.com)

More articles from this author