SandeepKumar7ਜਦੋਂ ਤਕ ਹਰ ਨਾਗਰਿਕ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹੋਵੇਗਾ ਅਤੇ ਤੰਬਾਕੂ ਨੂੰ ...
(7 ਅਗਸਤ 2025)


ਤੰਬਾਕੂ ਦੀ ਵਰਤੋਂ ਸਦੀਆਂ ਤੋਂ ਮਨੁੱਖੀ ਸਮਾਜ ਦਾ ਹਿੱਸਾ ਰਹੀ ਹੈ
, ਪਰ ਇਸਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਜਾਣਦਿਆਂ ਹੋਇਆਂ ਵੀ ਇਸਦਾ ਸੇਵਨ ਅਤੇ ਵਪਾਰ ਅੱਜ ਵੀ ਜਾਰੀ ਹੈਹਰ ਸਾਲ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਵੱਲੋਂ ਤੰਬਾਕੂ ਦੇ ਖਤਰਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਮੁਹਿੰਮ ਹੈ ਵਿਸ਼ਵ ਨੋ ਤੰਬਾਕੂ ਦਿਵਸ’, ਜੋ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈਇਸ ਸਾਲ 31 ਮਈ 2025 ਨੂੰ h ਦਿਵਸ ਨੂੰ ਪੂਰੇ ਵਿਸ਼ਵ ਵਿੱਚ ਉਤਸ਼ਾਹ ਨਾਲ ਮਨਾਇਆ ਗਿਆਅਖਬਾਰਾਂ, ਮੀਡੀਆ ਅਤੇ ਸਮਾਜਿਕ ਪਲੇਟਫਾਰਮਾਂ ਰਾਹੀਂ ਤੰਬਾਕੂ ਦੇ ਸਿਹਤ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆਲੇਖਕਾਂ, ਸਿਹਤ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਮੌਕੇ ਤੰਬਾਕੂ ਦੇ ਸਰੀਰਕ ਨੁਕਸਾਨਾਂ ਦੀ ਵਿਆਖਿਆ ਕਰਦਿਆਂ ਲੋਕਾਂ ਨੂੰ ਇਸਦੀ ਵਰਤੋਂ ਛੱਡਣ ਲਈ ਪ੍ਰੇਰਿਤ ਕੀਤਾਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਤੰਬਾਕੂ ਦੇ ਨੁਕਸਾਨ ਇੰਨੇ ਖਤਰਨਾਕ ਹਨ, ਜੋ ਮਨੁੱਖ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ, ਤਾਂ ਸਰਕਾਰਾਂ ਇਸਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਅਸਮਰੱਥ ਕਿਉਂ ਹਨ? ਕੀ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ ਦੀ ਕੋਈ ਪਰਵਾਹ ਨਹੀਂ? ਇਹ ਇੱਕ ਗੰਭੀਰ ਸਮਾਜਿਕ ਪ੍ਰਸ਼ਨ ਹੈ, ਜਿਸਦਾ ਜਵਾਬ ਅਰਥਵਿਵਸਥਾ, ਸਮਾਜਿਕ ਰੁਝਾਨਾਂ ਅਤੇ ਸਰਕਾਰੀ ਨੀਤੀਆਂ ਦੇ ਗੁੰਝਲਦਾਰ ਮੇਲ ਵਿੱਚ ਲੁਕਿਆ ਹੈ

‘ਵਿਸ਼ਵ ਨੋ ਤੰਬਾਕੂ ਦਿਵਸ 2025’ ਦੇ ਮੌਕੇ ’ਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਦੀ ਥੀਮ ਤੰਬਾਕੂ ਦੀ ਧੋਖੇਬਾਜ਼ੀ ਨੂੰ ਬੇਨਕਾਬ ਕਰੋਰੱਖੀਇਸ ਮੁਹਿੰਮ ਦਾ ਮੁੱਖ ਉਦੇਸ਼ ਸੀ ਲੋਕਾਂ ਨੂੰ ਤੰਬਾਕੂ ਅਤੇ ਨਿਕੋਟੀਨ ਉਦਯੋਗ ਦੀਆਂ ਚਾਲਬਾਜ਼ੀਆਂ ਤੋਂ ਜਾਗਰੂਕ ਕਰਨਾ, ਜੋ ਨੌਜਵਾਨਾਂ ਅਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਰੰਗੀਨ ਪੈਕਿੰਗ, ਫਲੇਵਰਡ ਉਤਪਾਦ ਅਤੇ ਆਕਰਸ਼ਕ ਇਸ਼ਤਿਹਾਰਾਂ ਦੀ ਵਰਤੋਂ ਕਰਦੇ ਹਨਅਖਬਾਰਾਂ ਵਿੱਚ ਛਪੇ ਲੇਖਾਂ ਨੇ ਸਿਹਤ ਮਾਹਿਰਾਂ ਦੇ ਹਵਾਲੇ ਨਾਲ ਦੱਸਿਆ ਕਿ ਤੰਬਾਕੂ ਦਾ ਸੇਵਨ ਸਿਰਫ਼ ਇੱਕ ਆਦਤ ਨਹੀਂ, ਸਗੋਂ ਇੱਕ ਗੰਭੀਰ ਨਸ਼ਾ ਹੈ, ਜੋ ਮਨੁੱਖੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈਤੰਬਾਕੂ ਵਿੱਚ ਮੌਜੂਦ ਨਿਕੋਟੀਨ, ਜੋ ਇੱਕ ਅਤਿ ਜ਼ਹਿਰੀਲਾ ਪਦਾਰਥ ਹੈ, ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈਇਸਦੀ ਵਰਤੋਂ ਨਾਲ ਫੇਫੜਿਆਂ ਦਾ ਕੈਂਸਰ, ਦਿਲ ਦੀਆਂ ਬਿਮਾਰੀਆਂ, ਮੂੰਹ ਅਤੇ ਗਲੇ ਦਾ ਕੈਂਸਰ, ਸਾਹ ਦੀਆਂ ਸਮੱਸਿਆਵਾਂ ਅਤੇ ਹੋਰ 30 ਤੋਂ ਵੱਧ ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਹਰ ਸਾਲ ਤੰਬਾਕੂ ਦੀ ਵਰਤੋਂ ਕਾਰਨ ਦੁਨੀਆ ਭਰ ਵਿੱਚ 80 ਲੱਖ ਤੋਂ ਵੱਧ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ, ਜਿਨ੍ਹਾਂ ਵਿੱਚੋਂ 8 ਲੱਖ ਤੋਂ ਵੱਧ ਮੌਤਾਂ ਭਾਰਤ ਵਿੱਚ ਹੁੰਦੀਆਂ ਹਨਇਸ ਤੋਂ ਇਲਾਵਾ ਤੰਬਾਕੂ ਦਾ ਧੂੰਆਂ ਨਾ ਸਿਰਫ਼ ਸੇਵਨ ਕਰਨ ਵਾਲੇ ਨੂੰ, ਸਗੋਂ ਉਸਦੇ ਆਸ-ਪਾਸ ਬੈਠੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨੂੰ ਸੈਕੰਡ-ਹੈਂਡ ਸਮੋਕਿੰਗ ਕਿਹਾ ਜਾਂਦਾ ਹੈ

ਇੰਨੇ ਗੰਭੀਰ ਨੁਕਸਾਨਾਂ ਦੇ ਬਾਵਜੂਦ ਮਨੁੱਖ ਤੰਬਾਕੂ ਦੀ ਵਰਤੋਂ ਤੋਂ ਪਿੱਛੇ ਨਹੀਂ ਹਟਦਾਸ਼ੁਰੂ ਵਿੱਚ ਕਈ ਲੋਕ ਇਸ ਨੂੰ ਸ਼ੌਕ ਜਾਂ ਸਮਾਜਿਕ ਦਬਾਅ ਕਾਰਨ ਅਪਣਾਉਂਦੇ ਹਨ ਪਰ ਜਲਦੀ ਹੀ ਇਹ ਇੱਕ ਲਤ ਬਣ ਜਾਂਦੀ ਹੈਨਿਕੋਟੀਨ ਦੀ ਜ਼ਹਿਰੀਲੀ ਤਾਕਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇੱਕ ਵਾਰ ਇਸਦੀ ਆਦਤ ਪੈਣ ’ਤੇ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਦੂਜੇ ਪਾਸੇ ਤੰਬਾਕੂ ਦਾ ਵਪਾਰ ਕਰਨ ਵਾਲੇ ਵਪਾਰੀ ਵੀ ਇਸਦੀ ਵਿਕਰੀ ਨੂੰ ਵਧਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨਤੰਬਾਕੂ ਉਤਪਾਦਾਂ ਦੀ ਪੈਕਿੰਗ ’ਤੇ ਸਰਕਾਰ ਦੁਆਰਾ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ, ਜਿਵੇਂ ਕਿ ਸਿਹਤ ਚਿਤਾਵਣੀਆਂ ਅਤੇ ਇਹ ਸੰਦੇਸ਼ ਕਿ ਤੰਬਾਕੂ ਦਾ ਸੇਵਨ ਮੌਤ ਦਾ ਕਾਰਨ ਬਣ ਸਕਦਾ ਹੈ।’ ਪਰ ਜਨਤਾ ਇਨ੍ਹਾਂ ਚਿਤਾਵਣੀਆਂ ਨੂੰ ਨਜ਼ਰਅੰਦਾਜ਼ ਕਰਦੀ ਹੋਈ ਨਿਰੰਤਰ ਇਸਦਾ ਸੇਵਨ ਕਰ ਰਹੀ ਹੈਇਸਦਾ ਇੱਕ ਕਾਰਨ ਇਹ ਵੀ ਹੈ ਕਿ ਤੰਬਾਕੂ ਉਦਯੋਗ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦਾ ਹੈ, ਜਿਵੇਂ ਕਿ ਫਲੇਵਰਡ ਸਿਗਰੇਟ ਅਤੇ ਈ-ਸਿਗਰੇਟ ਵਰਗੇ ਉਤਪਾਦ, ਜੋ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਲੁਭਾਉਂਦੇ ਹਨ

ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰਾਂ ਨੂੰ ਤੰਬਾਕੂ ਦੇ ਇੰਨੇ ਖਤਰਨਾਕ ਨੁਕਸਾਨਾਂ ਦਾ ਪਤਾ ਹੈ ਤਾਂ ਉਹ ਇਸਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਅਸਫਲ ਕਿਉਂ ਹਨ? ਕੀ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ ਦੀ ਕੋਈ ਚਿੰਤਾ ਨਹੀਂ? ਇਸਦਾ ਜਵਾਬ ਕਈ ਪੱਖਾਂ ਵਿੱਚ ਲੁਕਿਆ ਹੈ, ਪਰ ਸਭ ਤੋਂ ਮੁੱਖ ਕਾਰਨ ਅਰਥਵਿਵਸਥਾ ਨਾਲ ਜੁੜਿਆ ਹੋਇਆ ਹੈਤੰਬਾਕੂ ਉਦਯੋਗ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਹੈਭਾਰਤ ਵਰਗੇ ਦੇਸ਼ਾਂ ਵਿੱਚ ਤੰਬਾਕੂ ਇੱਕ ਮੁਨਾਫੇ ਵਾਲੀ ਫਸਲ ਹੈ, ਜੋ ਕਿਸਾਨਾਂ, ਵਪਾਰੀਆਂ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਵੱਡੀ ਆਮਦਨ ਪ੍ਰਦਾਨ ਕਰਦੀ ਹੈਤੰਬਾਕੂ ਦੀ ਖੇਤੀ, ਪ੍ਰੋਸੈਸਿੰਗ, ਉਤਪਾਦਨ ਅਤੇ ਵਿਕਰੀ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈਸਰਕਾਰ ਨੂੰ ਤੰਬਾਕੂ ਉਤਪਾਦਾਂ ’ਤੇ ਲਾਏ ਜਾਣ ਵਾਲੇ ਉੱਚੇ ਟੈਕਸਾਂ ਰਾਹੀਂ ਅਰਬਾਂ ਰੁਪਏ ਦੀ ਆਮਦਨ ਹੁੰਦੀ ਹੈ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈਇਸ ਲਈ ਨਾ ਚਾਹੁੰਦੇ ਹੋਏ ਵੀ ਸਰਕਾਰਾਂ ਤੰਬਾਕੂ ਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਪਾਉਂਦੀਆਂ

ਇਹ ਸਥਿਤੀ ਇੱਕ ਅਨੈਤਿਕ ਪਹਿਲੂ ਨੂੰ ਵੀ ਜਨਮ ਦਿੰਦੀ ਹੈਕੀ ਅਰਥਵਿਵਸਥਾ ਦਾ ਵਿੱਤੀ ਲਾਭ ਦੇਸ਼ ਦੇ ਨਾਗਰਿਕਾਂ ਦੀ ਜਾਨ ਤੋਂ ਵੱਡਾ ਹੋ ਸਕਦਾ ਹੈ? ਇਹ ਇੱਕ ਗੰਭੀਰ ਸਵਾਲ ਹੈ, ਜਿਸਦਾ ਜਵਾਬ ਸਿਰਫ਼ ਸਰਕਾਰੀ ਨੀਤੀਆਂ ਵਿੱਚ ਹੀ ਨਹੀਂ, ਸਗੋਂ ਸਮਾਜ ਦੀ ਜਾਗਰੂਕਤਾ ਅਤੇ ਨਾਗਰਿਕਾਂ ਦੀ ਸੋਚ ਵਿੱਚ ਵੀ ਲੁਕਿਆ ਹੋਇਆ ਹੈਸਰਕਾਰਾਂ ਨੇ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਲਈ ਕਈ ਕਦਮ ਉਠਾਏ ਹਨ, ਜਿਵੇਂ ਕਿ ਸਿਗਰਟ ਅਤੇ ਤੰਬਾਕੂ ਪ੍ਰੋਡਕਟਸ ਐਕਟ 2003 ਨੂੰ ਸਖ਼ਤੀ ਨਾਲ ਲਾਗੂ ਕਰਨਾ, ਸਕੂਲਾਂ ਦੇ ਆਲੇ-ਦੁਆਲੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਤੰਬਾਕੂ ਦੀ ਮੰਗ ਅਤੇ ਸਪਲਾਈ ਵਿੱਚ ਕਮੀ ਨਹੀਂ ਆ ਰਹੀਇਸ ਸਮੱਸਿਆ ਦਾ ਅਸਲ ਹੱਲ ਤਾਂ ਉਦੋਂ ਹੀ ਸੰਭਵ ਹੈ ਜਦੋਂ ਦੇਸ਼ ਦਾ ਹਰ ਨਾਗਰਿਕ ਆਪਣੀ ਸਿਹਤ ਪ੍ਰਤੀ ਸੁਜਾਗਾ ਹੋ ਜਾਵੇਜੇਕਰ ਲੋਕ ਇਹ ਪ੍ਰਣ ਕਰ ਲੈਣ ਕਿ ਉਹ ਭਵਿੱਖ ਵਿੱਚ ਕਦੇ ਵੀ ਤੰਬਾਕੂ ਪਦਾਰਥਾਂ ਦਾ ਸੇਵਨ ਨਹੀਂ ਕਰਨਗੇ ਤਾਂ ਇਸਦੀ ਮੰਗ ਆਪਣੇ ਆਪ ਘਟ ਜਾਵੇਗੀਜਦੋਂ ਕਿਸੇ ਪਦਾਰਥ ਦੀ ਵਿਕਰੀ ਘਟ ਜਾਂਦੀ ਹੈ, ਤਾਂ ਉਤਪਾਦਕ ਅਤੇ ਵਪਾਰੀ ਵੀ ਇਸ ਨੂੰ ਬਣਾਉਣ ਅਤੇ ਵੇਚਣ ਵਿੱਚ ਦਿਲਚਸਪੀ ਘਟ ਜਾਂਦੀ ਹਠ। ਅਜਿਹੀ ਸਥਿਤੀ ਵਿੱਚ ਸਰਕਾਰਾਂ ਨੂੰ ਵੀ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾਸਰਕਾਰਾਂ ਨੂੰ ਤੰਬਾਕੂ ਦੀ ਥਾਂ ਵਧੇਰੇ ਸਿਹਤਮੰਦ ਅਤੇ ਟਿਕਾਊ ਉਤਪਾਦਾਂ ਦੀ ਪ੍ਰੋਡਕਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਨਾ ਸਿਰਫ਼ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਸਗੋਂ ਨਾਗਰਿਕਾਂ ਦੀ ਸਿਹਤ ਦੀ ਰਾਖੀ ਵੀ ਕਰਨ

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਤੰਬਾਕੂ ਦਾ ਮਸਲਾ ਸਿਰਫ਼ ਸਰਕਾਰੀ ਨੀਤੀਆਂ ਜਾਂ ਅਰਥਵਿਵਸਥਾ ਦਾ ਮਾਮਲਾ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਅਤੇ ਵਿਅਕਤੀਗਤ ਜ਼ਿੰਮੇਵਾਰੀ ਦਾ ਵੀ ਮਸਲਾ ਹੈਜਦੋਂ ਤਕ ਹਰ ਨਾਗਰਿਕ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹੋਵੇਗਾ ਅਤੇ ਤੰਬਾਕੂ ਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਦੇਵੇਗਾ, ਇਸ ਸਮੱਸਿਆ ਦਾ ਪੂਰਾ ਹੱਲ ਸੰਭਵ ਨਹੀਂਸਰਕਾਰਾਂ ਨੂੰ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰਦੇ ਹੋਏ ਵਿੱਤੀ ਲਾਭ ਦੀ ਬਜਾਏ ਨਾਗਰਿਕਾਂ ਦੀ ਜਾਨ ਨੂੰ ਪਹਿਲ ਦੇਣੀ ਚਾਹੀਦੀ ਹੈਸਿਰਫ਼ ਇਸ ਤਰ੍ਹਾਂ ਹੀ ਅਸੀਂ ਇੱਕ ਸਿਹਤਮੰਦ ਅਤੇ ਤੰਬਾਕੂ-ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author