SandeepKumar7ਮਸ਼ਹੂਰੀ ਦੇ ਨਸ਼ੇ ਅਤੇ ਪੈਸੇ ਦੀ ਲਾਲਸਾ ਵਿੱਚ ਜੇ ਅਸੀਂ ਆਪਣਾ ਚਰਿੱਤਰ ਗੁਆ ਬੈਠੇ ਤਾਂ ...
(18 ਮਾਰਚ 2026)


ਪੰਜਾਬ
, ਪੰਜ ਦਰਿਆਵਾਂ ਦੀ ਧਰਤੀ ਹੈ, ਜਿਸਦੀ ਮਿੱਟੀ ਵਿੱਚ ਸਦੀਆਂ ਤੋਂ ਬਹਾਦਰੀ, ਸਾਹਸ ਅਤੇ ਸਚਾਈ ਦੀਆਂ ਕਹਾਣੀਆਂ ਸਮਾਈਆਂ ਹੋਈਆਂ ਹਨਇਹ ਉਹ ਧਰਤੀ ਹੈ ਜਿਸਨੇ ਮਾਂ ਦੀ ਇੱਜ਼ਤ ਲਈ ਸਿਰ ਕਟਾਉਣ ਵਾਲੇ, ਧਰਮ ਦੀ ਰਾਖੀ ਲਈ ਸਬਕ ਸਿਖਾਉਣ ਵਾਲੇ ਅਤੇ ਦੇਸ਼ ਦੀ ਹਿਫਾਜ਼ਤ ਲਈ ਛਾਤੀ ਤਾਣ ਕੇ ਖੜ੍ਹੇ ਹੋਣ ਵਾਲੇ ਸੂਰਮੇ ਪੈਦਾ ਕੀਤੇਪਰ ਸਮਾਂ ਬਦਲਦਾ ਹੈ ਅਤੇ ਇਸਦੇ ਨਾਲ ਹੀ ਸਾਡੀ ਇਹ ਪਵਿੱਤਰ ਧਰਤੀ ਵੀ ਆਪਣੇ ਆਪ ਨੂੰ ਬਦਲਦੇ ਹੋਏ ਮਹਿਸੂਸ ਕਰ ਰਹੀ ਹੈਜਿੱਥੇ ਇੱਕ ਸਮੇਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਦੇ ਪਾਣੀ ਪੰਜਾਬ ਦੀ ਰੂਹ ਨੂੰ ਸਿੰਜਦੇ ਸਨ, ਉੱਥੇ ਹੀ ਪਿਛਲੇ ਕੁਝ ਦਹਾਕਿਆਂ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗ ਪਿਆ, ਜਿਸਨੇ ਸਾਡੀ ਜਵਾਨੀ ਦੀ ਜੜ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਅਤੇ ਹੁਣ ਇਸ ਤੋਂ ਵੀ ਅੱਗੇ, ਇੱਕ ਸੱਤਵਾਂ ਦਰਿਆ ਉੱਭਰ ਆਇਆ ਹੈ- ਭੇਧਾਰੀਆਂ ਦਾ ਦਰਿਆਇਹ ਵਿਸ਼ਾ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਸਮਾਜ ਦੀ ਬਦਲਦੀ ਤਸਵੀਰ ਅਤੇ ਚਰਿੱਤਰਕ ਪਤਨ ਦੀ ਦਰਦਨਾਕ ਹਕੀਕਤ ਨੂੰ ਉਜਾਗਰ ਕਰਨ ਲਈ ਲਿਖਿਆ ਗਿਆ ਹੈ

ਇੱਕ ਸਮਾਂ ਸੀ ਜਦੋਂ ਪੰਜਾਬ ਦਾ ਨੌਜਵਾਨ ਆਪਣੀ ਮਾਂ ਦੀ ਇੱਜ਼ਤ ਦੀ ਲਾਜ ਰੱਖਣ ਲਈ ਬਾਜ਼ਾਂ ਵਾਂਗ ਉਡਦਾ ਸੀਉਸਦੇ ਅੰਦਰ ਇੱਕ ਅਜਿਹੀ ਤਾਕਤ ਸੀ, ਜੋ ਨਾ ਸਿਰਫ ਆਪਣੇ ਘਰ-ਪਰਿਵਾਰ, ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਲਈ ਖੜ੍ਹੀ ਹੋ ਜਾਂਦੀ ਸੀਪਰ ਅੱਜ ਦਾ ਨੌਜਵਾਨ ਇੱਕ ਅਜਿਹੀ ਦਿਸ਼ਾ ਵੱਲ ਲਿਜਾਇਆ ਜਾ ਰਿਹਾ ਹੈ, ਜਿੱਥੇ ਉਹ ਨਾ ਤਾਂ ਆਪਣੀ ਪੁਰਾਣੀ ਪਛਾਣ ਨੂੰ ਬਰਕਰਾਰ ਰੱਖ ਸਕਿਆ ਹੈ ਅਤੇ ਨਾ ਹੀ ਕੋਈ ਆਪਣੀ ਨਵੀਂ ਪਛਾਣ ਸਥਾਪਤ ਕਰ ਸਕਿਆ ਹੈਸਮਾਜ ਵਿੱਚ ਅਜਿਹੀ ਨੌਜਵਾਨੀ ਵਧਦੀ ਜਾ ਰਹੀ ਹੈ, ਜੋ ਨਾ ਮੁੰਡਾ ਰਿਹਾ ਅਤੇ ਨਾ ਹੀ ਕੁੜੀਸੋਸ਼ਲ ਮੀਡੀਆ ਦੇ ਦੌਰ ਵਿੱਚ ਇਹ ਨੌਜਵਾਨ ਆਪਣੇ ਆਪ ਨੂੰਮਿੱਡ-ਕਰੈਕਟਰਦੇ ਰੂਪ ਵਿੱਚ ਪੇਸ਼ ਕਰ ਰਹੇ ਹਨ ਭਾਵ ਨਾ ਤਾਂ ਉਹ ਪੁਰਸ਼ੀ ਗੁਣਾਂ ਦੀ ਪਛਾਣ ਰੱਖਦੇ ਹਨ ਅਤੇ ਨਾ ਹੀ ਇਸਤਰੀ ਸੰਵੇਦਨਾਵਾਂ ਦੇ ਮਾਪਦੰਡਾਂ ’ਤੇ ਖਰੇ ਉੱਤਰਦੇ ਹਨਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਸੰਪੂਰਨ ਹੋਣ ਦੇ ਬਾਵਜੂਦ, ਉਹ ਆਪਣੇ ਆਪ ਨੂੰ ਕਿਸੇ ਹੋਰ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ

ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਜੇਕਰ ਕੋਈ ਵਿਅਕਤੀ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਜਨਮ ਤੋਂ ਹੀ ਦੂਜੇ ਲਿੰਗ ਦੇ ਲੱਛਣਾਂ ਨਾਲ ਪੈਦਾ ਹੁੰਦਾ ਹੈ, ਤਾਂ ਇਹ ਇੱਕ ਅਲੱਗ ਮਾਮਲਾ ਹੈਅਜਿਹੇ ਲੋਕਾਂ ਦੀ ਜ਼ਿੰਦਗੀ ਹਰ ਪਲ ਇੱਕ ਸੰਘਰਸ਼ ਹੁੰਦੀ ਹੈਉਨ੍ਹਾਂ ਦੀਆਂ ਮੁਸ਼ਕਿਲਾਂ, ਸਮਾਜਿਕ ਦਬਾਅ ਅਤੇ ਅੰਦਰੂਨੀ ਤਣਾਅ ਨੂੰ ਸਮਝਣ ਦੀ ਲੋੜ ਹੈਉਨ੍ਹਾਂ ਨੂੰ ਇੱਜ਼ਤ ਅਤੇ ਹਮਦਰਦੀ ਦੀ ਨਜ਼ਰ ਨਾਲ ਦੇਖਣਾ ਸਾਡਾ ਫਰਜ਼ ਹੈਪਰ ਜੋ ਲੋਕ ਸਰੀਰਕ ਤੌਰ ’ਤੇ ਬਿਲਕੁਲ ਠੀਕ ਹਨ ਅਤੇ ਸਿਰਫ ਪੈਸੇ, ਮਸ਼ਹੂਰੀ ਜਾਂ ਸੋਸ਼ਲ ਮੀਡੀਆ ’ਤੇ ਧਿਆਨ ਖਿੱਚਣ ਦੇ ਲਾਲਚ ਵਿੱਚ ਆਪਣੇ ਆਪ ਨੂੰਮਿੱਡ-ਕਰੈਕਟਰਦੇ ਰੂਪ ਵਿੱਚ ਪੇਸ਼ ਕਰਦੇ ਹਨ, ਉਹ ਇੱਕ ਅਜਿਹੀ ਖੇਡ ਖੇਡ ਰਹੇ ਹਨ, ਜੋ ਸਮਾਜ ਦੀਆਂ ਨੀਹਾਂ ਨੂੰ ਹਿਲਾ ਰਹੀ ਹੈਇਸ ਸਾਰੇ ਮਾਮਲੇ ਦੀ ਜੜ੍ਹ ਪੈਸੇ ਅਤੇ ਪ੍ਰਸਿੱਧੀ ਦੀ ਭੁੱਖ ਹੈਸੋਸ਼ਲ ਮੀਡੀਆ ਨੇ ਇੱਕ ਅਜਿਹਾ ਪਲੇਟਫਾਰਮ ਮੁਹਈਆ ਕਰਵਾ ਦਿੱਤਾ ਹੈ, ਜਿੱਥੇ ਇਨਸਾਨ ਆਪਣੇ ਅਸਲੀ ਰੂਪ ਨੂੰ ਤਿਆਗ ਕੇ ਇੱਕ ਨਕਲੀ ਸ਼ਖਸੀਅਤ ਬਣਾ ਸਕਦਾ ਹੈਅੱਜ ਦੇ ਦੌਰ ਵਿੱਚ ਕੁੜੀਆਂ ਮੁੰਡਿਆਂ ਵਾਲੀ ਜ਼ਿੰਦਗੀ ਜੀ ਰਹੀਆਂ ਹਨ ਅਤੇ ਮੁੰਡੇ ਕੁੜੀਆਂ ਵਾਲੀਉਨ੍ਹਾਂ ਦੀਆਂ ਰੀਲਾਂ, ਉਨ੍ਹਾਂ ਦੇ ਭੇਸ, ਉਨ੍ਹਾਂ ਦੀਆਂ ਗੱਲਾਂ, ਸਭ ਕੁਝ ਚਰਿੱਤਰ ਦੀਆਂ ਸੀਮਾਵਾਂ ਤੋਂ ਪਰੇ ਜਾ ਚੁੱਕਾ ਹੈਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅਜਿਹੇ ਚਰਿੱਤਰ ਦੇ ਲੋਕ ਸਿਰਫ ਫੇਮ, ਪੈਸੇ ਦੀ ਲਾਲਸਾ ਅਤੇ ਆਪਣੇ ਆਪਣੇ ਨੂੰ ਸਮਾਜ ਤੋਂ ਅਲੱਗ ਦਿਖਾਉਣ ਦੇ ਇਸ ਰੁਝਾਨ ਦੇ ਪਿੱਛੇ ਭੱਜ ਰਹੇ ਹਨਅਜਿਹੇ ਚਰਿੱਤਰ ਦੇ ਮਾਲਕ ਲੋਕਾਂ ਨੂੰ ਇਸ ਗੱਲ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਿ ਸਮਾਜ ਵਿੱਚ ਇਨ੍ਹਾਂ ਦੇ ਇਸ ਵਰਤਾਰੇ ਕਰਕੇ ਲੋਕ ਇਨ੍ਹਾਂ ਨੂੰ ਟੈਂਪੂ, ਸਟੂਲਾ, ਮਿੱਠਾ ਅਤੇ ਕਈ ਹੋਰ ਅਜਿਹੀ ਭੱਦੀ ਸ਼ਬਦਾਬਲੀ ਵਾਲੇ ਨਾਂਵਾਂ ਦੀ ਵਰਤੋਂ ਕਰਦੇ ਹੋਏ ਤੰਜ ਕੱਸ ਰਹੇ ਹਨ

ਇਹ ਰੁਝਾਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਨੌਜਵਾਨ ਆਪਣੀ ਅਸਲੀ ਪਛਾਣ ਨੂੰ ਭੁੱਲਦੇ ਜਾ ਰਹੇ ਹਨਉਹਭੇਧਾਰੀ ਸੰਸਕ੍ਰਿਤੀਲਾਲਸਾ ਦੇ ਜਾਲ ਵਿੱਚ ਫਸ ਰਹੇ ਹਨ, ਜਿੱਥੇ ਉਨ੍ਹਾਂ ਦਾ ਇੱਕੋ-ਇੱਕ ਟੀਚਾਲਾਈਕਸਅਤੇਫਾਲੋਅਰਜ਼ਬਣ ਗਿਆ ਹੈਜਿਹੜੇ ਨੌਜਵਾਨ ਆਉਣ ਵਾਲੀ ਪੀੜ੍ਹੀ ਲਈ ਮਿਸਾਲ ਬਣਨੇ ਚਾਹੀਦੇ ਸਨ, ਉਹ ਅੱਜ ਆਪਣੇ ਆਪ ਵਿੱਚ ਇੱਕ ਤਮਾਸ਼ਾ ਬਣ ਗਏ ਹਨਉਹ ਸੋਚਦੇ ਹਨ ਕਿ ਉਹਟ੍ਰੈਂਡਿੰਗਵਿੱਚ ਹਨ, ਪਰ ਅਸਲ ਵਿੱਚ ਉਨ੍ਹਾਂ ਦੀ ਚਰਿੱਤਰਕ ਮੌਤ ਹੋ ਚੁੱਕੀ ਹੈਸਮਾਜ ਵਿੱਚ ਜਦੋਂ ਅਜਿਹੇ ਲੋਕਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਜਾਂਦਾ ਹੈ, ਤਾਂ ਸਵਾਲ ਉੱਠਦਾ ਹੈ ਕਿ ਕਿਸ ਅਧਾਰ ’ਤੇ? ਕੀ ਆਪਣੇ ਚਰਿੱਤਰ ਨਾਲ ਸਮਝੌਤਾ ਕਰਨਾ ਅਤੇ ਆਤਮਾ ਨੂੰ ਮਾਰ ਕੇਲਾਈਕਸਇਕੱਠੇ ਕਰਨਾ ਹੁਣ ਸਮਾਜ ਵਿੱਚ ਇੱਜ਼ਤ ਦਾ ਮਾਪਦੰਡ ਬਣ ਗਿਆ ਹੈ? ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਕਿਹੋ ਜਿਹੀ ਮਿਸਾਲ ਛੱਡਾਂਗੇ? ਇਸਦੇ ਨਾਲ ਹੀ ਇੱਕ ਹੋਰ ਖ਼ਤਰਨਾਕ ਰੁਝਾਨ ਵੀ ਸਾਹਮਣੇ ਆ ਰਿਹਾ ਹੈਮੁੰਡੇ ਆਪਸ ਵਿੱਚ ਰਿਸ਼ਤੇ ਬਣਾ ਰਹੇ ਹਨ ਅਤੇ ਕੁੜੀਆਂ, ਕੁੜੀਆਂ ਨਾਲ ਵਿਆਹ ਦੀ ਗੱਲ ਕਰ ਰਹੀਆਂ ਹਨਇਹ ਸਿਰਫ ਨੈਤਿਕ ਮੁੱਲਾਂ ਦੀ ਉਲੰਘਣਾ ਹੀ ਨਹੀਂ, ਸਗੋਂ ਸਮਾਜਿਕ ਸੰਸਕਾਰਾਂ ਦੀ ਤੌਹੀਨ ਵੀ ਹੈਇਹ ਪ੍ਰਵਿਰਤੀ ਸਾਡੀਆਂ ਸੱਭਿਆਚਾਰਕ ਜੜ੍ਹਾਂ ਨੂੰ ਕਮਜ਼ੋਰ ਕਰ ਰਹੀ ਹੈਜੇਕਰ ਅਸੀਂ ਅੱਜ ਚੁੱਪ ਰਹੇ ਤਾਂ ਕੱਲ੍ਹ ਨੂੰ ਇਹੀ ਲੋਕ ਸਮਾਜ ਨੂੰ ਰਾਹ ਦਿਖਾਉਣ ਵਾਲੇ ਬਣ ਜਾਣਗੇਫਿਰ ਅਸੀਂ ਆਪਣੇ ਬੱਚਿਆਂ ਨੂੰ ਸੱਚ ਅਤੇ ਝੂਠ ਦੀ ਪਛਾਣ ਕਿਵੇਂ ਸਿਖਾਵਾਂਗੇ? ਅਜਿਹੇ ਸਮੇਂ ਵਿੱਚ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ

ਇਹ ਸੱਤਵਾਂ ਦਰਿਆ - ਭੇਧਾਰੀਆਂ ਦਾ ਦਰਿਆ, ਨਸ਼ਿਆਂ ਦੇ ਦਰਿਆ ਤੋਂ ਵੀ ਜ਼ਿਆਦਾ ਖ਼ਤਰਨਾਕ ਹੈਨਸ਼ੇ ਸਰੀਰ ਨੂੰ ਖੋਖਲਾ ਕਰਦੇ ਹਨ, ਪਰ ਇਹ ਭੇਧਾਰੀ ਸੰਸਕ੍ਰਿਤੀ, ਮਨ, ਚਰਿੱਤਰ ਅਤੇ ਆਤਮਾ ਨੂੰ ਤਬਾਹ ਕਰ ਰਹੀ ਹੈਜਿਹੜੇ ਲੋਕ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਦਇਆ ਦੇ ਪਾਤਰ ਬਣਾ ਕੇ ਮਸ਼ਹੂਰੀ ਹਾਸਲ ਕਰਦੇ ਹਨ, ਉਹ ਉਨ੍ਹਾਂ ਸੱਚੇ ਲੋਕਾਂ ਦੀ ਬੇਇੱਜ਼ਤੀ ਕਰ ਰਹੇ ਹਨ, ਜੋ ਪ੍ਰਕਿਰਤੀ ਦੇ ਭਾਣੇ ਅਨੁਸਾਰ ਅਜਿਹੇ ਰੂਪ ਵਿੱਚ ਜਨਮ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਇੱਜ਼ਤ ਨਾਲ ਜੀਉਂਦੇ ਹਨਇਹ ਉਨ੍ਹਾਂ ਲਈ ਇੱਕ ਤੰਜ ਬਣ ਜਾਂਦਾ ਹੈ, ਜਿਨ੍ਹਾਂ ਨੇ ਸਮਾਜਿਕ ਤਾਣੇਬਾਣੇ ਵਿੱਚ ਰਹਿੰਦਿਆਂ ਆਪਣੀ ਲੜਾਈ ਲੜੀਸਾਡੀ ਸੱਭਿਆਚਾਰਕ ਵਿਰਾਸਤ, ਸਾਡੀ ਮਾਂ-ਬੋਲੀ, ਸਾਡੇ ਧਰਮ ਅਤੇ ਸੱਭਿਆਚਾਰ, ਸਭ ਕੁਝ ਇਸ ਨਕਲੀ ਦਿੱਖ ਅਤੇ ਚਰਿੱਤਰਕ ਘਾਟ ਦੇ ਹੇਠਾਂ ਦੱਬਦਾ ਜਾ ਰਿਹਾ ਹੈਪੰਜਾਬ, ਜੋ ਸਦਾ ਹੀ ਧਰਮ, ਬਹਾਦਰੀ ਅਤੇ ਸਚਾਈ ਦੀ ਪਛਾਣ ਰਿਹਾ, ਅੱਜ ਇਸ ਸੱਤਵੇਂ ਦਰਿਆ ਦੇ ਵਹਾਅ ਕਾਰਨ ਆਪਣੀ ਪਛਾਣ ਗੁਆਉਂਦਾ ਨਜ਼ਰ ਆ ਰਿਹਾ ਹੈਇਸਦਾ ਅਸਰ ਸਿਰਫ ਅੱਜ ਦੀ ਪੀੜ੍ਹੀ ’ਤੇ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਪਵੇਗਾਜੇਕਰ ਅਸੀਂ ਹੁਣ ਨਾ ਜਾਗੇ, ਤਾਂ ਕੱਲ੍ਹ ਨੂੰ ਸਾਡੇ ਬੱਚੇ ਇਨ੍ਹਾਂ ਭੇਸਧਾਰੀਆਂ ਦੇ ਨਕਲੀ ਸੰਸਾਰ ਨੂੰ ਹੀ ਸੱਚ ਮੰਨ ਲੈਣਗੇ

ਇਸ ਸਮੱਸਿਆ ਦਾ ਹੱਲ ਸਿਰਫ ਸਰਕਾਰ ਜਾਂ ਕਾਨੂੰਨ ਦੇ ਹੱਥ ਵਿੱਚ ਨਹੀਂ ਹੈਸਮਾਜ ਦੇ ਹਰ ਹਿੱਸੇ, ਭਾਵ ਸਿੱਖਿਆ ਵਿਭਾਗ, ਧਾਰਮਿਕ ਸੰਸਥਾਵਾਂ, ਪਰਿਵਾਰ ਅਤੇ ਮੀਡੀਆ ਨੂੰ ਮਿਲ ਕੇ ਇਸ ਪ੍ਰਵਿਰਤੀ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇਸਿੱਖਿਆ ਰਾਹੀਂ ਨੌਜਵਾਨਾਂ ਨੂੰ ਆਪਣੀ ਅਸਲੀ ਪਛਾਣ ਦੀ ਕੀਮਤ ਸਮਝਾਉਣ ਦੀ ਲੋੜ ਹੈਧਾਰਮਿਕ ਸਥਾਨਾਂ ’ਤੇ ਚਰਿੱਤਰ ਅਤੇ ਨੈਤਿਕਤਾ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈਪਰਿਵਾਰਾਂ ਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਪਵੇਗੀ ਤਾਂ ਜੋ ਉਹ ਸੋਸ਼ਲ ਮੀਡੀਆ ਦੇ ਇਸ ਭੰਵਰ ਵਿੱਚ ਨਾ ਫਸਣ ਅਤੇ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਮਹਿਮਾਨ ਬਣਾਉਣ ਦੀ ਬਜਾਏ ਸਮਾਜ ਦੇ ਅਸਲੀ ਨਾਇਕਾਂ ਨੂੰ ਅੱਗੇ ਲਿਆਵੇ

ਮਸ਼ਹੂਰੀ ਦੇ ਨਸ਼ੇ ਅਤੇ ਪੈਸੇ ਦੀ ਲਾਲਸਾ ਵਿੱਚ ਜੇ ਅਸੀਂ ਆਪਣਾ ਚਰਿੱਤਰ ਗੁਆ ਬੈਠੇ ਤਾਂ ਸਾਡੇ ਕੋਲ ਬਚੀ-ਖੁਚੀ ਇੱਜ਼ਤ ਵੀ ਨਹੀਂ ਰਹੇਗੀਇਹਭੇਧਾਰੀਆਂ ਦਾ ਦਰਿਆਅਜੇ ਵੀ ਰੁਕ ਸਕਦਾ ਹੈ, ਬਸ਼ਰਤੇ ਅਸੀਂ ਹੌਸਲਾ, ਸੱਚ ਦੀ ਪਛਾਣ ਅਤੇ ਸਮਝਦਾਰੀ ਨਾਲ ਕੰਮ ਲਈਏਪੰਜਾਬ ਦੀ ਆਪਣੀ ਪੁਰਾਣੀ ਸ਼ਾਨ ਵਾਪਸ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ, ਨਹੀਂ ਤਾਂ ਇਹ ਸੱਤਵਾਂ ਦਰਿਆ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਹਾ ਕੇ ਲੈ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sandeep Kumar

Sandeep Kumar

Computer Teacher, MA Psychology, MA in Journalism.
Rupnagar, Punjab, India.

WhatsApp: (91 - 70098 - 07121)
Email: (liberalthinker1621@gmail.com)

More articles from this author