SandeepKumar7ਗੂਗਲਜੋ ਦੁਨੀਆਂ ਦਾ ਸਭ ਤੋਂ ਮਸ਼ਹੂਰ ਸਰਚ ਇੰਜਨ ਹੈਇੱਕ ਹੋਰ ...
(19 ਜੁਲਾਈ 2025)


ਅੱਜ ਦੇ ਤਕਨੀਕੀ ਯੁਗ ਵਿੱਚ ਇੰਟਰਨੈੱਟ ਦੀ ਸਹੂਲਤ ਬੇਮਿਸਾਲ ਹੈ
ਇਸਨੇ ਮਨੁੱਖੀ ਜੀਵਨ ਨੂੰ ਇਸ ਤਰ੍ਹਾਂ ਬਦਲ ਦਿੱਤਾ ਹੈ ਕਿ ਅੱਜ ਦੁਨੀਆਂ ਦਾ ਕੋਈ ਵੀ ਕੋਨਾ ਇਸਦੀ ਪਹੁੰਚ ਤੋਂ ਬਾਹਰ ਨਹੀਂ ਹੈਇੰਟਰਨੈੱਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਲੋਕਾਂ ਨੇ ਇਸਦਾ ਸਹੀ ਉਪਯੋਗ ਕੀਤਾ, ਉਹ ਅੱਜ ਤਰੱਕੀ ਦੇ ਸਿਖਰ ’ਤੇ ਪਹੁੰਚ ਚੁੱਕੇ ਹਨਦੂਜੇ ਪਾਸੇ ਜਿਨ੍ਹਾਂ ਨੇ ਇਸ ਨੂੰ ਮਨੋਰੰਜਨ ਦਾ ਸਾਧਨ ਸਮਝਕੇ ਸਮੇਂ ਦੀ ਬਰਬਾਦੀ ਦਾ ਸਾਧਨ ਬਣਾਇਆ, ਉਹ ਸਮਾਜ ਵਿੱਚ ਪਛੜ ਗਏਇੰਟਰਨੈੱਟ ਇੱਕ ਅਜਿਹੀ ਤਾਕਤ ਹੈ ਜਿਸਨੇ ਨਾ ਸਿਰਫ਼ ਵਿਅਕਤੀਗਤ ਜੀਵਨ ਨੂੰ ਸੌਖਾ ਕੀਤਾ, ਸਗੋਂ ਵਪਾਰ, ਸਿੱਖਿਆ, ਸੰਚਾਰ ਅਤੇ ਮਨੋਰੰਜਨ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆਂਦੀ

ਇੰਟਰਨੈੱਟ ਦੀ ਸ਼ੁਰੂਆਤ 1960 ਦੇ ਦਹਾਕੇ ਵਿੱਚ ਇੱਕ ਛੋਟੇ ਜਿਹੇ ਨੈੱਟਵਰਕ ਦੇ ਰੂਪ ਵਿੱਚ ਹੋਈ ਜਿਸਦਾ ਮਕਸਦ ਸਰਕਾਰੀ ਅਤੇ ਸੈਨਿਕ ਉਦੇਸ਼ਾਂ ਲਈ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨਾ ਸੀਸਮੇਂ ਦੇ ਨਾਲ ਇਹ ਨੈੱਟਵਰਕ ਵਿਸ਼ਵ ਪੱਧਰ ’ਤੇ ਫੈਲ ਗਿਆ ਅਤੇ ਅੱਜ ਇੰਟਰਨੈੱਟ ਦੁਨੀਆਂ ਦਾ ਸਭ ਤੋਂ ਵੱਡਾ ਸੰਚਾਰ ਮਾਧਿਅਮ ਬਣ ਗਿਆਇਸਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸਨੇ ਦੂਰੀਆਂ ਨੂੰ ਖਤਮ ਕਰ ਦਿੱਤਾ, ਜਾਣਕਾਰੀ ਨੂੰ ਸੌਖਾ ਕਰ ਦਿੱਤਾ ਅਤੇ ਵਪਾਰ ਦੇ ਨਵੇਂ ਰਾਹ ਖੋਲ੍ਹ ਦਿੱਤੇਜਿਨ੍ਹਾਂ ਨੇ ਇਸ ਤਾਕਤ ਨੂੰ ਸਮਝਿਆ ਅਤੇ ਸਹੀ ਦਿਸ਼ਾ ਵਿੱਚ ਇਸਤੇਮਾਲ ਕੀਤਾ, ਉਨ੍ਹਾਂ ਨੇ ਅਜਿਹੇ ਮੁਕਾਮ ਹਾਸਲ ਕੀਤੇ, ਜੋ ਪਹਿਲਾਂ ਅਸੰਭਵ ਜਾਪਦੇ ਸਨ

ਆਉ ਸਭ ਤੋਂ ਪਹਿਲਾਂ ਗੱਲ ਕਰੀਏ ਐਮਾਜ਼ੋਨ ਦੀਐਮਾਜ਼ੋਨ, ਜਿਸਦਾ ਆਪਣਾ ਕੋਈ ਭੌਤਿਕ ਸਟੋਰ ਨਹੀਂ, ਨੇ ਇੰਟਰਨੈੱਟ ਦੀ ਤਾਕਤ ਨੂੰ ਸਮਝਦਿਆਂ ਆਨਲਾਈਨ ਵਪਾਰ ਦੀ ਦੁਨੀਆਂ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕੀਤਾ, ਜਿਸਦਾ ਅੱਜ ਕੋਈ ਮੁਕਾਬਲਾ ਨਹੀਂਇਸਨੇ ਲੋਕਾਂ ਨੂੰ ਘਰ ਬੈਠੇ ਹਰ ਤਰ੍ਹਾਂ ਦਾ ਸਾਮਾਨ ਖਰੀਦਣ ਦੀ ਸਹੂਲਤ ਦਿੱਤੀ ਅਤੇ ਇੰਟਰਨੈੱਟ ਦੇ ਜ਼ਰੀਏ ਵਿਸ਼ਵ ਪੱਧਰ ’ਤੇ ਆਪਣਾ ਜਾਲ ਫੈਲਾਇਆਇਸਦੀ ਸਫਲਤਾ ਦਾ ਰਾਜ਼ ਇੰਟਰਨੈੱਟ ਦੀ ਤਾਕਤ ਨੂੰ ਸਮਝਣਾ ਅਤੇ ਇਸ ਨੂੰ ਗਾਹਕਾਂ ਦੀ ਸਹੂਲਤ ਲਈ ਇਸਤੇਮਾਲ ਕਰਨਾ ਸੀਇਸੇ ਤਰ੍ਹਾਂ, ਓਲਾ ਨਾਂ ਦੀ ਟੈਕਸੀ ਕੰਪਨੀ ਨੇ ਵੀ ਇੰਟਰਨੈੱਟ ਦੀ ਵਰਤੋਂ ਨਾਲ ਇੱਕ ਨਵਾਂ ਇਤਿਹਾਸ ਰਚਿਆਓਲਾ ਕੋਲ ਆਪਣੀ ਕੋਈ ਕਾਰ ਨਹੀਂ, ਪਰ ਇਸਨੇ ਇੰਟਰਨੈੱਟ ਅਤੇ ਮੋਬਾਇਲ ਐਪ ਦੀ ਮਦਦ ਨਾਲ ਟਰਾਂਸਪੋਰਟ ਦੇ ਖੇਤਰ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕੀਤਾ, ਜੋ ਹੋਰ ਕੰਪਨੀਆਂ ਲਈ ਸੁਪਨਾ ਬਣਿਆ ਹੋਇਆ ਹੈਇਸਨੇ ਲੋਕਾਂ ਨੂੰ ਸੌਖੇ ਅਤੇ ਕਫਾਇਤੀ ਸਫਰ ਦੀ ਸਹੂਲਤ ਦਿੱਤੀ, ਜੋ ਸਿਰਫ਼ ਇੰਟਰਨੈੱਟ ਦੀ ਤਾਕਤ ਨਾਲ ਹੀ ਸੰਭਵ ਹੋ ਸਕਿਆ

ਇਸੇ ਤਰ੍ਹਾਂ, ਓਯੋ ਨੇ ਹੋਟਲ ਉਦਯੋਗ ਵਿੱਚ ਇੰਟਰਨੈੱਟ ਦੀ ਮਦਦ ਨਾਲ ਇੱਕ ਵੱਡੀ ਕ੍ਰਾਂਤੀ ਲਿਆਂਦੀਇਸ ਕੰਪਨੀ ਕੋਲ ਆਪਣਾ ਕੋਈ ਹੋਟਲ ਨਹੀਂ, ਪਰ ਇੰਟਰਨੈੱਟ ਦੇ ਜ਼ਰੀਏ ਇਸਨੇ ਲੋਕਾਂ ਨੂੰ ਸਸਤੇ ਅਤੇ ਸੁਵਿਧਾਜਨਕ ਰਿਹਾਇਸ਼ ਦੇ ਵਿਕਲਪ ਦਿੱਤੇਓਯੋ ਨੇ ਆਨਲਾਈਨ ਪਲੇਟਫਾਰਮ ਦੀ ਮਦਦ ਨਾਲ ਹੋਟਲ ਮਾਲਕਾਂ ਅਤੇ ਗਾਹਕਾਂ ਨੂੰ ਜੋੜਿਆ ਅਤੇ ਅੱਜ ਇਹ ਹੋਟਲ ਉਦਯੋਗ ਵਿੱਚ ਇੱਕ ਬੇਮਿਸਾਲ ਨਾਮ ਬਣ ਚੁੱਕਾ ਹੈਇਸ ਤੋਂ ਬਾਅਦ ਗੱਲ ਕਰੀਏ ਯੂਟਿਊਬ ਦੀ, ਜੋ ਦੁਨੀਆਂ ਦਾ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈਯੂਟਿਊਬ ਖੁਦ ਕੋਈ ਕੰਟੈਂਟ ਨਹੀਂ ਬਣਾਉਂਦਾ, ਪਰ ਇਸਨੇ ਇੰਟਰਨੈੱਟ ਦੀ ਤਾਕਤ ਨਾਲ ਲੋਕਾਂ ਨੂੰ ਆਪਣਾ ਕੰਟੈਂਟ ਸਾਂਝਾ ਕਰਨ ਦਾ ਮੌਕਾ ਦਿੱਤਾਅੱਜ ਲੱਖਾਂ ਲੋਕ ਯੂਟਿਊਬ ’ਤੇ ਵੀਡੀਓ ਬਣਾ ਕੇ ਨਾ ਸਿਰਫ਼ ਮਸ਼ਹੂਰੀ ਹਾਸਲ ਕਰ ਰਹੇ ਹਨ, ਸਗੋਂ ਕਰੋੜਾਂ ਰੁਪਏ ਵੀ ਕਮਾ ਰਹੇ ਹਨਇਸਨੇ ਸਾਬਤ ਕੀਤਾ ਕਿ ਇੰਟਰਨੈੱਟ ਦੀ ਸਹੀ ਵਰਤੋਂ ਕਿਸੇ ਵੀ ਖੇਤਰ ਵਿੱਚ ਸਫਲਤਾ ਦਿਵਾ ਸਕਦੀ ਹੈ

ਮਨੋਰੰਜਨ ਜਗਤ ਵਿੱਚ ਨੈਟਫਲਿਕਸ ਇੱਕ ਹੋਰ ਅਜਿਹਾ ਨਾਮ ਹੈ, ਜਿਸਨੇ ਇੰਟਰਨੈੱਟ ਦੀ ਤਾਕਤ ਨੂੰ ਸਮਝਿਆਨੈਟਫਲਿਕਸ ਕੋਲ ਆਪਣਾ ਕੋਈ ਟੀਵੀ ਚੈਨਲ ਨਹੀਂ, ਪਰ ਇਸਨੇ ਆਨਲਾਈਨ ਸਟਰੀਮਿੰਗ ਦੇ ਜ਼ਰੀਏ ਮਨੋਰੰਜਨ ਦੀ ਦੁਨੀਆਂ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾਇਸਨੇ ਲੋਕਾਂ ਨੂੰ ਘਰ ਬੈਠੇ ਫਿਲਮਾਂ, ਸੀਰੀਜ਼ ਅਤੇ ਹੋਰ ਮਨੋਰੰਜਨ ਦਾ ਸਾਮਾਨ ਮੁਹਈਆ ਕਰਵਾਇਆ, ਜੋ ਸਿਰਫ਼ ਇੰਟਰਨੈੱਟ ਦੀ ਮਦਦ ਨਾਲ ਹੀ ਸੰਭਵ ਹੋ ਸਕਿਆ ਹੈਇਸੇ ਤਰ੍ਹਾਂ ਜ਼ੋਮੈਟੋ ਨੇ ਭੋਜਨ ਪਦਾਰਥ ਉਦਯੋਗ ਵਿੱਚ ਇੰਟਰਨੈੱਟ ਦੀ ਤਾਕਤ ਨਾਲ ਹੀ ਆਪਣੀ ਬਾਦਸ਼ਾਹਤ ਕਾਇਮ ਕੀਤੀਜ਼ੋਮੈਟੋ ਕੋਲ ਆਪਣਾ ਕੋਈ ਰੈਸਟੋਰੈਂਟ ਨਹੀਂ, ਪਰ ਇਸਨੇ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਰੈਸਟੋਰੈਂਟਾਂ ਅਤੇ ਗਾਹਕਾਂ ਨੂੰ ਜੋੜਿਆ ਅਤੇ ਘਰ-ਘਰ ਭੋਜਨ ਪਹੁੰਚਾਉਣ ਦੀ ਸਹੂਲਤ ਦਿੱਤੀਇਸਦੀ ਸਫਲਤਾ ਇੰਟਰਨੈੱਟ ਦੀ ਬਦੌਲਤ ਹੀ ਸੰਭਵ ਹੋਈ ਹੈ

ਗੂਗਲ, ਜੋ ਦੁਨੀਆਂ ਦਾ ਸਭ ਤੋਂ ਮਸ਼ਹੂਰ ਸਰਚ ਇੰਜਨ ਹੈ, ਇੱਕ ਹੋਰ ਅਜਿਹੀ ਮਿਸਾਲ ਹੈਗੂਗਲ ਖੁਦ ਕੋਈ ਆਰਟੀਕਲ ਜਾਂ ਜਾਣਕਾਰੀ ਪੋਸਟ ਨਹੀਂ ਕਰਦਾ, ਪਰ ਇਸਨੇ ਇੰਟਰਨੈੱਟ ਦੀ ਮਦਦ ਨਾਲ ਦੁਨੀਆਂ ਭਰ ਦੀ ਜਾਣਕਾਰੀ ਨੂੰ ਇੱਕ ਥਾਂ ’ਤੇ ਇਕੱਠਾ ਕੀਤਾਲੋਕ ਆਪਣੀ ਜਾਣਕਾਰੀ ਗੂਗਲ ’ਤੇ ਸਾਂਝੀ ਕਰਦੇ ਹਨ ਅਤੇ ਇਸਦੇ ਜ਼ਰੀਏ ਦੁਨੀਆਂ ਭਰ ਦੇ ਲੋਕ ਇਸ ਤਕ ਪਹੁੰਚ ਕਰਦੇ ਹਨਗੂਗਲ ਨੇ ਸਾਬਤ ਕੀਤਾ ਕਿ ਇੰਟਰਨੈੱਟ ਦੀ ਤਾਕਤ ਨਾਲ ਜਾਣਕਾਰੀ ਨੂੰ ਸੌਖਾ ਅਤੇ ਪਹੁੰਚਯੋਗ ਬਣਾਇਆ ਜਾ ਸਕਦਾ ਹੈਇਸ ਤੋਂ ਇਲਾਵਾ ਅੱਜ ਦੇ ਸਮੇਂ ਵਿੱਚ ਡਿਜਿਟਲ ਕਰੰਸੀ ਬਿਟਕੌਇਨ ਨੇ ਵੀ ਇੰਟਰਨੈੱਟ ਦੀ ਬਦੌਲਤ ਇੱਕ ਵੱਡਾ ਮੁਕਾਮ ਹਾਸਲ ਕੀਤਾਬਿਟਕੌਇਨ ਦਾ ਕੋਈ ਭੌਤਿਕ ਸਿੱਕਾ ਨਹੀਂ, ਪਰ ਇੰਟਰਨੈੱਟ ਅਤੇ ਬਲਾਕਚੇਨ ਤਕਨੀਕ ਦੀ ਮਦਦ ਨਾਲ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਡਿਜਿਟਲ ਕਰੰਸੀ ਬਣ ਗਈਇਸਨੇ ਸਾਬਤ ਕੀਤਾ ਕਿ ਇੰਟਰਨੈੱਟ ਦੀ ਤਾਕਤ ਨਾਲ ਕਿਸੇ ਵੀ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ

ਉਪਰੋਕਤ ਉਦਾਹਰਨਾਂ ਤੋਂ ਸਪਸ਼ਟ ਹੈ ਕਿ ਇੰਟਰਨੈੱਟ ਦੀ ਤਾਕਤ ਨੇ ਤਰੱਕੀ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨਐਮਾਜ਼ੌਨ, ਓਲਾ, ਓਯੋ, ਯੂਟਿਊਬ, ਨੈੱ ਟਫਲਿਕਸ, ਜ਼ੋਮੈਟੋ, ਗੂਗਲ ਅਤੇ ਬਿਟਕੌਇਨ ਵਰਗੀਆਂ ਕੰਪਨੀਆਂ ਅਤੇ ਸੰਸਥਾਵਾਂ ਨੇ ਇੰਟਰਨੈੱਟ ਦੀ ਸਹੀ ਵਰਤੋਂ ਕਰਕੇ ਦੁਨੀਆਂ ਵਿੱਚ ਆਪਣੇ ਝੰਡੇ ਗੱਡੇਇਨ੍ਹਾਂ ਨੇ ਸਾਬਤ ਕੀਤਾ ਕਿ ਇੰਟਰਨੈੱਟ ਦੀ ਤਾਕਤ ਅਜਿਹੀ ਹੈ ਕਿ ਜੇ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਵੀ ਵਿਅਕਤੀ ਜਾਂ ਸੰਸਥਾ ਤਰੱਕੀ ਦੇ ਸਿਖਰ ’ਤੇ ਪਹੁੰਚ ਸਕਦੀ ਹੈਪਰ ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਇੰਟਰਨੈੱਟ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਬਣਾਇਆ ਅਤੇ ਸਮੇਂ ਦੀ ਬਰਬਾਦੀ ਕੀਤੀ, ਉਹ ਅੱਜ ਸਮਾਜ ਵਿੱਚ ਪਛੜ ਗਏਇੰਟਰਨੈੱਟ ਦੀ ਵਰਤੋਂ ਸਿੱਖਿਆ, ਕਾਰੋਬਾਰ, ਜਾਣਕਾਰੀ ਅਤੇ ਨਵੇਂ ਮੌਕਿਆਂ ਲਈ ਕੀਤੀ ਜਾ ਸਕਦੀ ਹੈ, ਪਰ ਇਸਦਾ ਦੁਰਉਪਯੋਗ ਸਮੇਂ ਅਤੇ ਸਰੋਤਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ

ਇੰਟਰਨੈੱਟ ਦੀ ਤਾਕਤ ਨੂੰ ਸਮਝਣ ਅਤੇ ਇਸਦਾ ਸਹੀ ਉਪਯੋਗ ਕਰਨ ਦੀ ਜ਼ਿੰਮੇਵਾਰੀ ਹਰ ਇਨਸਾਨ ਦੀ ਖੁਦ ਦੀ ਹੈਇਹ ਇੱਕ ਅਜਿਹਾ ਸਾਧਨ ਹੈ, ਜੋ ਸਹੀ ਹੱਥਾਂ ਵਿੱਚ ਤਰੱਕੀ ਦੀ ਚਾਬੀ ਬਣ ਸਕਦਾ ਹੈ ਅਤੇ ਗਲਤ ਵਰਤੋਂ ਨਾਲ ਬਰਬਾਦੀ ਦਾ ਕਾਰਨ ਵੀਜਿੰਨੀ ਜਲਦੀ ਇਨਸਾਨ ਇਸ ਤਾਕਤ ਨੂੰ ਸਮਝ ਲਵੇ ਅਤੇ ਇਸ ਨੂੰ ਆਪਣੀ ਸਿੱਖਿਆ, ਕਾਰੋਬਾਰ, ਸਮਾਜਿਕ ਸੰਬੰਧਾਂ ਅਤੇ ਨਿੱਜੀ ਵਿਕਾਸ ਲਈ ਇਸਤੇਮਾਲ ਕਰੇ, ਉੰਨੀ ਹੀ ਜਲਦੀ ਉਹ ਤਰੱਕੀ ਦੇ ਰਾਹ ’ਤੇ ਅੱਗੇ ਵਧ ਸਕਦਾ ਹੈਇੰਟਰਨੈੱਟ ਨੇ ਸਾਬਤ ਕੀਤਾ ਹੈ ਕਿ ਇਸਦੀ ਤਾਕਤ ਅਸੀਮਤ ਹੈ, ਬਸ਼ਰਤੇ ਇਸ ਨੂੰ ਸਹੀ ਦਿਸ਼ਾ ਵਿੱਚ ਲਾਇਆ ਜਾਵੇਇਸ ਲਈ ਹਰ ਇਨਸਾਨ ਨੂੰ ਇਸ ਤਕਨੀਕੀ ਯੁਗ ਵਿੱਚ ਇੰਟਰਨੈੱਟ ਦੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ ਅਤੇ ਇਸ ਨੂੰ ਆਪਣੀ ਤਰੱਕੀ, ਸਮਾਜ ਦੀ ਬਿਹਤਰੀ ਅਤੇ ਇੱਕ ਸਾਰਥਕ ਜੀਵਨ ਲਈ ਇਸਤੇਮਾਲ ਕਰਨਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sandeep Kumar

Sandeep Kumar

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author