Sandip Kumar 7ਇਸ ਸਥਿਤੀ ਨੂੰ ਬਦਲਣ ਲਈ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ। ਵੋਟਾਂ ਵੇਲੇ ਵੱਡੇ ...
(18 ਫਰਵਰੀ 2026)


ਅੱਜ ਦੇ ਸਮੇਂ ਵਿੱਚ ਭਾਰਤੀ ਰਾਜਨੀਤੀ ਨੂੰ ਦੇਖ ਕੇ ਅਕਸਰ ਅਜਿਹਾ ਲਗਦਾ ਹੈ ਜਿਵੇਂ ਇੱਕ ਵੱਡਾ ਡਰਾਮਾ ਚੱਲ ਰਿਹਾ ਹੋਵੇ
, ਜਿੱਥੇ ਰਾਜਨੇਤਾ ਰਾਜੇ ਬਣ ਜਾਂਦੇ ਹਨ ਅਤੇ ਆਮ ਜਨਤਾ ਨੂੰ ਭਿਖਾਰੀ ਵਾਂਗ ਬੇਸਹਾਰਾ ਛੱਡ ਦਿੱਤਾ ਜਾਂਦਾ ਹੈਇਹ ਸਿਰਲੇਖ “ਰਾਜਨੇਤਾ ਰਾਜਾ – ਜਨਤਾ ਭਿਖਾਰੀਬਹੁਤ ਹੀ ਆਤਮਿਕ ਅਤੇ ਵਿਅੰਗਾਤਮਕ ਹੈ, ਜੋ ਸਾਡੇ ਦੇਸ਼ ਦੀ ਮੌਜੂਦਾ ਰਾਜਨੀਤਿਕ ਵਿਵਸਥਾ ਨੂੰ ਨੰਗਾ ਕਰਦਾ ਹੈਇਸ ਵਿੱਚ ਇਹ ਵਿਚਾਰ ਛੁਪਿਆ ਹੋਇਆ ਹੈ ਕਿ ਜਿਹੜੇ ਲੋਕ ਰਾਜਨੀਤੀ ਵਿੱਚ ਆਉਂਦੇ ਹਨ, ਉਹ ਚੋਣਾਂ ਤੋਂ ਪਹਿਲਾਂ ਤਾਂ ਆਮ ਨਾਗਰਿਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਉਂਦੇ ਹਨ, ਪਰ ਜਿੱਤਣ ਉਪਰੰਤ ਉਹ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਪੈਂਦੇ ਹਨ ਅਤੇ ਜਨਤਾ ਨੂੰ ਉਸ ਦੇ ਰਹਿਮੋ-ਕਰਮ ’ਤੇ ਨਿਰਭਰ ਭਿਖਾਰੀ ਬਣਾ ਦਿੰਦੇ ਹਨ

ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲੇ ਵਿਅਕਤੀਆਂ ਨੂੰ ਦੇਖ ਕੇ ਸ਼ੁਰੂ ਵਿੱਚ ਅਜਿਹਾ ਲਗਦਾ ਹੈ ਜਿਵੇਂ ਉਹ ਇੱਕ ਪਵਿੱਤਰ ਸੰਤ ਹੋਣ ਚੋਣਾਂ ਤੋਂ ਪਹਿਲਾਂ ਉਹ ਵੱਡੇ-ਵੱਡੇ ਵਾਅਦੇ ਕਰਦੇ ਹਨ, ਗਰੀਬੀ ਹਟਾਉਣਾ, ਰੁਜ਼ਗਾਰ ਵਧਾਉਣਾ, ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣਾਉਨ੍ਹਾਂ ਦੇ ਮੂੰਹੋਂ ਨਿਕਲਦੇ ਸ਼ਬਦ ਅਜਿਹੇ ਹੁੰਦੇ ਹਨ ਜਿਵੇਂ ਉਹ ਸੱਚੇ ਸਮਾਜ ਸੇਵਕ ਹੋਣ ਅਤੇ ਦੇਸ਼ ਦੀ ਭਲਾਈ ਲਈ ਜੀਵਨ ਸਮਰਪਿਤ ਕਰਨ ਵਾਲੇ ਹੋਣਆਮ ਲੋਕ ਉਨ੍ਹਾਂ ਦੇ ਇਨ੍ਹਾਂ ਵਾਅਦਿਆਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾ ਦਿੰਦੇ ਹਨਪਰ ਇਹ ਵਿਸ਼ਵਾਸ ਕਿੰਨਾ ਨਾਜ਼ਕ ਹੁੰਦਾ ਹੈ, ਇਹ ਚੋਣਾਂ ਜਿੱਤਣ ਉਪਰੰਤ ਪਤਾ ਲੱਗ ਜਾਂਦਾ ਹੈਜਿੱਤਦੇ ਹੀ ਉਹ ਵਿਅਕਤੀ ਆਪਣਾ ਅਸਲ ਰੂਪ ਵਿਖਾ ਦਿੰਦਾ ਹੈਗਿਰਗਟ ਵਾਂਗ ਰੰਗ ਬਦਲਣ ਵਾਲੇ ਇਹ ਰਾਜਨੇਤਾ ਆਪਣੇ ਆਲੇ-ਦੁਆਲੇ ਨੂੰ ਵੀ ਅਜਿਹਾ ਬਣਾ ਲੈਂਦੇ ਹਨ ਕਿ ਉਨ੍ਹਾਂ ਦੇ ਲੱਕੜ ਬੱਗਿਆਂ ਵਰਗੇ ਚੇਲੇ-ਚਪਾਟੇ ਵੀ ਆਮ ਜਨਤਾ ਨੂੰ ਕੀੜੇ-ਮਕੌੜੇ ਸਮਝਣ ਲੱਗ ਪੈਂਦੇ ਹਨਉਹ ਲੋਕ ਜਿਨ੍ਹਾਂ ਨੇ ਵੋਟਾਂ ਨਾਲ ਇਨ੍ਹਾਂ ਨੂੰ ਰਾਜੇ ਬਣਾਇਆ ਹੁੰਦਾ ਹੈ, ਉਨ੍ਹਾਂ ਨਾਲ ਹੀ ਭਿਖਾਰੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ

ਇਨ੍ਹਾਂ ਦਾ ਵਿਵਹਾਰ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਹੁਤ ਵੱਖਰਾ ਹੁੰਦਾ ਹੈ ਚੋਣਾਂ ਤੋਂ ਪਹਿਲਾਂ ਰਾਜਨੇਤਾ ਆਮ ਲੋਕਾਂ ਨੂੰ ਹੱਥ ਜੋੜ ਕੇ ਮਿਲਦੇ ਹਨ, ਉਨ੍ਹਾਂ ਨਾਲ ਗਲੇ ਮਿਲਦੇ ਹਨ, ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਚਾਹ ਪੀਂਦੇ ਹਨ ਅਤੇ ਵੱਡੇ-ਵੱਡੇ ਵਾਅਦੇ ਕਰਦੇ ਹਨਉਹ ਅਜਿਹਾ ਬੋਲਦੇ ਹਨ ਜਿਵੇਂ ਉਹ ਲੋਕਾਂ ਦੇ ਸੱਚੇ ਹਮਦਰਦ ਹੋਣਪਰ ਜਿੱਤਣ ਉਪਰੰਤ ਇਹੀ ਰਾਜਨੇਤਾ ਬਦਲ ਜਾਂਦੇ ਹਨਉਨ੍ਹਾਂ ਨੂੰ ਮਿਲਣ ਲਈ ਆਮ ਨਾਗਰਿਕ ਨੂੰ ਦਫਤਰਾਂ ਵਿੱਚ ਘੰਟੇ ਬਿਤਾਉਣੇ ਪੈਂਦੇ ਹਨ, ਸਕਿਊਰਿਟੀ ਵਾਲੇ ਉਨ੍ਹਾਂ ਨੂੰ ਰੋਕਦੇ ਹਨ ਅਤੇ ਅਖੀਰ ਵਿੱਚ ਵੀ ਇਹ ਯਕੀਨੀ ਨਹੀਂ ਹੁੰਦਾ ਕਿ ਮੇਲ ਹੋਵੇਗਾ ਜਾਂ ਨਹੀਂ, ਕੰਮ ਪੂਰਾ ਹੋਣ ਦੀ ਗੱਲ ਤਾਂ ਬਹੁਤ ਦੂਰ ਦੀ ਹੈਇਹ ਰਾਜਨੇਤਾ ਸਰਕਾਰੀ ਬੰਗਲਿਆਂ ਵਿੱਚ ਰਹਿੰਦੇ ਹਨ, ਵੀਆਈਪੀ ਸਹੂਲਤਾਂ ਦਾ ਅਨੰਦ ਮਾਣਦੇ ਹਨ ਅਤੇ ਆਮ ਜਨਤਾ ਲਈ ਨੀਤੀਆਂ ਬਣਾਉਂਦੇ ਹਨ, ਜੋ ਅਕਸਰ ਉਨ੍ਹਾਂ ਦੇ ਆਪਣੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨਉਹ ਆਪਣੇ ਆਲੇ-ਦੁਆਲੇ ਨੂੰ ਚਾਪਲੂਸਾਂ ਨਾਲ ਘੇਰ ਲੈਂਦੇ ਹਨ ਜੋ ਆਮ ਲੋਕਾਂ ਨੂੰ ਦੂਰ ਰੱਖਦੇ ਹਨਇਸ ਨਾਲ ਜਨਤਾ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਭਿਖਾਰੀ ਵਾਂਗ ਹਨ ਜੋ ਰਾਜੇ ਦੇ ਰਹਿਮ ’ਤੇ ਨਿਰਭਰ ਹਨ

ਇੱਕ ਵੱਡੀ ਵਿਡੰਬਨਾ ਇਹ ਵੀ ਹੈ ਕਿ ਜਦੋਂ ਇਹ ਰਾਜਨੇਤਾ ਕਿਸੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਹਨ ਜਾਂ ਉਸ ਨੂੰ ਪੂਰਾ ਕਰ ਕੇ ਉਦਘਾਟਨ ਕਰਦੇ ਹਨ ਤਾਂ ਆਲੇ-ਦੁਆਲੇ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਨਾਮ ਦੇ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਪੈਂਦੇ ਹਨ ਅਤੇ ਧੰਨਵਾਦ ਕਰਨਾ ਪੈਂਦਾ ਹੈਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਧੰਨਵਾਦ ਕਿਸ ਗੱਲ ਲਈ? ਇਹ ਤਾਂ ਉਨ੍ਹਾਂ ਦਾ ਕੰਮ ਹੈਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਾਲ ਚੁਣਿਆ ਹੈ ਤਾਂ ਜੋ ਉਹ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨਰਸਤੇ ਬਣਾਉਣਾ, ਹਸਪਤਾਲ ਖੋਲ੍ਹਣਾ, ਸਕੂਲ ਬਣਾਉਣਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਇਹ ਸਭ ਉਨ੍ਹਾਂ ਦੀ ਜ਼ਿੰਮੇਵਾਰੀ ਹੈਪਰ ਭਾਰਤ ਵਿੱਚ ਬਿਲਕੁਲ ਇਸਦੇ ਉਲਟ ਹੋ ਰਿਹਾ ਹੈਰਾਜਨੇਤਾ ਇਨ੍ਹਾਂ ਕੰਮਾਂ ਨੂੰ ਆਪਣੀ ਮਿਹਰਬਾਨੀ ਵਾਂਗ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੇ ਅਹਿਸਾਨਮੰਦ ਬਣਨ ਲਈ ਮਜਬੂਰ ਕਰਦੇ ਹਨਇਹ ਵਿਵਹਾਰ ਜਨਤਾ ਨੂੰ ਭਿਖਾਰੀ ਵਾਂਗ ਮਹਿਸੂਸ ਕਰਵਾਉਂਦਾ ਹੈ ਜੋ ਰਾਜੇ ਦੇ ਟੁੱਕੜਾਂ ’ਤੇ ਜੀਅ ਰਹੀ ਹੈ

ਭਾਰਤੀ ਰਾਜਨੀਤੀ ਦੀ ਇਸ ਵਿਵਸਥਾ ਨੇ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈਇੱਕ ਵਾਰ ਰਾਜਨੀਤੀ ਵਿੱਚ ਵੜਨ ਵਾਲੇ ਵਿਅਕਤੀ ਦੀ ਜ਼ਿੰਦਗੀ ਬਦਲ ਜਾਂਦੀ ਹੈਉਸ ਨੂੰ ਵੱਡੇ ਬੰਗਲੇ, ਕਾਰਾਂ, ਸਕਿਊਰਿਟੀ ਅਤੇ ਅਨੇਕਾਂ ਸਹੂਲਤਾਂ ਮਿਲ ਜਾਂਦੀਆਂ ਹਨਉਹ ਅਮੀਰ ਬਣ ਜਾਂਦੇ ਹਨ, ਉਨ੍ਹਾਂ ਦੇ ਬੈਂਕ ਬੈਲੈਂਸ ਵਧ ਜਾਂਦੇ ਹਨ ਅਤੇ ਉਹ ਆਪਣੇ ਪਰਿਵਾਰ ਨੂੰ ਵੀ ਉੱਚੇ ਅਹੁਦਿਆਂ ’ਤੇ ਬਿਠਾ ਲੈਂਦੇ ਹਨਪਰ ਆਮ ਜਨਤਾ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈਗਰੀਬੀ ਵਧ ਰਹੀ ਹੈ, ਬੇਰੁਜ਼ਗਾਰੀ ਨੌਜਵਾਨਾਂ ਨੂੰ ਖਾ ਰਹੀ ਹੈ। ਸਿਹਤ ਅਤੇ ਸਿੱਖਿਆ ਵਿਵਸਥਾ ਬੁਰੀ ਹਾਲਤ ਵਿੱਚ ਹੈਰਾਜਨੇਤਾ ਆਪਣੇ ਹਿਤਾਂ ਲਈ ਨੀਤੀਆਂ ਬਣਾਉਂਦੇ ਹਨ, ਜੋ ਅਮੀਰਾਂ ਨੂੰ ਹੋਰ ਅਮੀਰ ਅਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਂਦੀਆਂ ਹਨਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਵਰਗਾਂ ਲਈ ਇੱਕ ਤਰਫਾ ਪੱਖ-ਪਾਤੀ ਨਿਯਮ ਭਾਵ ਕਾਨੂੰਨਾਂ ਦਾ ਨਿਰਮਾਣ ਕਰ ਕੀਤਾ ਜਾਂਦਾ ਹੈਉਹ ਪਾਰਲੀਮੈਂਟ ਵਿੱਚ ਬੈਠ ਕੇ ਝਗੜੇ ਕਰਦੇ ਹਨ, ਉਹ ਬਿੱਲ ਪਾਸ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਨਿੱਜੀ ਲਾਭ ਹੁੰਦਾ ਹੈ ਅਤੇ ਉਹ ਜਨਤਾ ਨੂੰ ਭੁੱਲ ਜਾਂਦੇ ਹਨ

ਇਸ ਵਿਵਸਥਾ ਨੇ ਸਮਾਜ ਵਿੱਚ ਅਸਮਾਨਤਾ ਵਧਾ ਦਿੱਤੀ ਹੈਅੱਜ ਨੌਜਵਾਨ ਰਾਜਨੀਤੀ ਵੱਲ ਨਫਰਤ ਨਾਲ ਦੇਖਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਇੱਕ ਅਜਿਹੀ ਖੇਡ ਹੈ ਜਿੱਥੇ ਸਿਰਫ ਅਮੀਰ ਅਤੇ ਸੱਤਾਧਾਰੀ ਜਿੱਤਦੇ ਹਨਆਮ ਆਦਮੀ ਨੂੰ ਵੋਟਾਂ ਵੇਲੇ ਯਾਦ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਭੁੱਲ ਜਾਂਦਾ ਹੈਰਾਜਨੇਤਾ ਆਪਣੇ ਆਲੇ-ਦੁਆਲੇ ਨੂੰ ਚਾਪਲੂਸਾਂ ਅਤੇ ਬ੍ਰੋਕਰਾਂ ਨਾਲ ਘੇਰ ਲੈਂਦੇ ਹਨ ਜੋ ਆਮ ਲੋਕਾਂ ਨੂੰ ਲੁੱਟਦੇ ਹਨਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ, ਗੇੜੀਆਂ ਲਾਉਣੀਆਂ ਪੈਂਦੀਆਂ ਹਨ ਅਤੇ ਅਖੀਰ ਵਿੱਚ ਵੀ ਨਤੀਜਾ ਜ਼ੀਰੋ ਹੁੰਦਾ ਹੈਇਹ ਵਿਵਹਾਰ ਜਨਤਾ ਨੂੰ ਨਿਰਾਸ਼ ਕਰਦਾ ਹੈ ਅਤੇ ਉਹ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੀ ਹੈਰਾਜਨੀਤੀ, ਜੋ ਕਿ ਜਨਤਾ ਦੀ ਸੇਵਾ ਲਈ ਹੋਣੀ ਚਾਹੀਦੀ ਹੈ, ਉਹ ਹੁਣ ਸੱਤਾ ਅਤੇ ਪੈਸੇ ਦੀ ਖੇਡ ਬਣ ਗਈ ਹੈ

ਇਸ ਸਥਿਤੀ ਨੂੰ ਬਦਲਣ ਲਈ ਜਨਤਾ ਨੂੰ ਜਾਗਰੂਕ ਹੋਣਾ ਪਵੇਗਾਵੋਟਾਂ ਵੇਲੇ ਵੱਡੇ ਵਾਅਦਿਆਂ ’ਤੇ ਨਹੀਂ ਬਲਕਿ ਪਿਛਲੇ ਕੰਮਾਂ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈਰਾਜਨੇਤਾਵਾਂ ਨੂੰ ਜਵਾਬਦੇਹ ਬਣਾਉਣ ਲਈ ਨਿਯਮ ਅਤੇ ਕਾਨੂੰਨ ਬਣਾਉਣੇ ਚਾਹੀਦੇ ਹਨਮੀਡੀਆ ਅਤੇ ਸਮਾਜ ਨੂੰ ਉਨ੍ਹਾਂ ਦੇ ਕੰਮਾਂ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈਜੇਕਰ ਅਸੀਂ ਇਸ ਵਿਵਸਥਾ ਨੂੰ ਨਹੀਂ ਬਦਲਾਂਗੇ ਤਾਂ ਰਾਜਨੇਤਾ ਰਾਜੇ ਬਣੇ ਰਹਿਣਗੇ ਅਤੇ ਜਨਤਾ ਭਿਖਾਰੀ ਵਾਂਗ ਤੜਫਦੀ ਰਹੇਗੀਲੋਕ ਜਾਗਰੂਕ ਹੋਣ ਅਤੇ ਵੋਟਾਂ ਵੇਲੇ ਵੱਡੇ ਵਾਅਦਿਆਂ ਉੱਤੇ ਨਹੀਂ ਬਲਕਿ ਪਿਛਲੇ ਕੰਮਾਂ ਉੱਤੇ ਵਿਸ਼ਵਾਸ ਕਰਨਭਾਰਤ ਨੂੰ ਇੱਕ ਅਜਿਹੀ ਰਾਜਨੀਤੀ ਦੀ ਲੋੜ ਹੈ ਜਿੱਥੇ ਰਾਜਨੇਤਾ ਸੇਵਕ ਹੋਣ ਨਾ ਕਿ ਰਾਜੇ ਅਤੇ ਜਨਤਾ ਮਾਲਕ ਹੋਵੇ ਨਾ ਕਿ ਭਿਖਾਰੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology, MA in Journalism.
Rupnagar, Punjab, India.

WhatsApp: (91 - 70098 - 07121)
Email: (liberalthinker1621@gmail.com)

More articles from this author