SanjeevSSaini7ਨਾਲਿਆਂ ਵਿੱਚ ਅਸਮਾਨ ਛੂੰਹਦੀਆਂ ਇਮਾਰਤ ਉਸਾਰ ਦਿੱਤੀਆਂ ਗਈਆਂ। ਗਲਤ ਤਰੀਕਿਆਂ ਨਾਲ ...
(24 ਅਕਤੂਬਰ 2025)

 

ਹਾਲ ਹੀ ਵਿੱਚ ਨਸ਼ਰ ਹੋਈ ਤਾਜ਼ਾ ਰਿਪੋਰਟ ਮੁਤਾਬਿਕ ਦਿੱਲੀ ਇੱਕ ਵਾਰ ਫਿਰ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਰਿਪੋਰਟ ਮੁਤਾਬਿਕ ਭਾਰਤ ਦੇ ਕਈ ਸ਼ਹਿਰਾਂ ਦੀ ਸਥਿਤੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ 10 ਵਿੱਚੋਂ 8 ਲੋਕ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੇ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਦੁਨੀਆਂ ਦੇ ਸਿਖਰਲੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਚੌਥੇ ਨੰਬਰ ’ਤੇ ਹੈ। ਤਾਜ਼ਾ ਰਿਪੋਰਟ ਮੁਤਾਬਿਕ ਇੱਕ ਸਾਲ ਵਿੱਚ ਕਈ ਗੁਣਾ ਪ੍ਰਦੂਸ਼ਣ ਦਿੱਲੀ ਵਿੱਚ ਵਧ ਗਿਆ ਹੈ।

ਦਿਵਾਲੀ ’ਤੇ ਦਿੱਲੀ ਵਿੱਚ ਖੂਬ ਪਟਾਕੇ ਚੱਲੇ। ਆਬੋ ਹਵਾ ਬਹੁਤ ਖਰਾਬ ਹੋਈ। ਅਕਸਰ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਜਾਂਦੀ ਹੈ। ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਯੂਪੀ, ਐੱਨ ਸੀ ਆਰ ਦੀ ਹਾਲਤ ਵੀ ਤਰਸਯੋਗ ਹੈ। ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲਾ ਧੂੰਆਂ, ਵਾਹਨਾਂ ਦੇ ਨਿਕਾਸ, ਢੋਆ-ਢੁਆਈ ਵਾਲੀ ਥਾਂਵਾਂ ਤੋਂ ਧੂੜਾਂ ਦਾ ਉਡਣਾ ਹੈ। ਚਿਮਨੀਆਂ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀਆਂ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀਆਂ ਹਨ। ਹਵਾ ਪ੍ਰਦੂਸ਼ਣ ਜਾਨਵਰਾਂ ਅਤੇ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਕਰਦਾ ਹੈ। ਇਸ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਕੈਂਸਰ, ਦਮਾ, ਖਾਂਸੀ, ਸਾਹ ਲੈਣ ਵਿੱਚ ਮੁਸ਼ਕਿਲ ਅਤੇ ਚਮੜੀ ਰੋਗ ਹੋ ਜਾਂਦੇ ਹਨ।

ਅੱਜ ਕੱਲ੍ਹ ਇਹ ਸਮੱਸਿਆ ਬਹੁਤ ਹੀ ਗੰਭੀਰ ਹੋ ਰਹੀ ਹੈ। ਜਦੋਂ ਫਸਲਾਂ ਦੀ ਕਟਾਈ ਹੁੰਦੀ ਹੈ, ਉਦੋਂ ਕਿਸਾਨਾਂ ਵੱਲੋਂ ਨਾੜ ਨੂੰ ਖੇਤਾਂ ਵਿੱਚ ਹੀ ਅੱਗ ਲਾ ਦਿੱਤੀ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਅਸੀਂ ਆਮ ਦੇਖਦੇ ਹਾਂ ਕਿ ਅਸੀਂ ਕਈ ਵਾਰ ਆਪਣੇ ਘਰਾਂ ਦਾ ਕੂੜਾ ਕਰਕਟ ਖੁੱਲ੍ਹੇ ਵਿੱਚ ਹੀ ਜਲਾਉਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਪਤਝੜ ਹੁੰਦੀ ਹੈ ਤਾਂ ਸੁੱਕੇ ਪੱਤੇ ਧਰਤੀ ਤੇ ਡਿਗ ਜਾਂਦੇ ਹਨ, ਫਿਰ ਉਨ੍ਹਾਂ ਨੂੰ ਇਕੱਠਾ ਕਰ ਕੇ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਖਬਰਾਂ ਅਸੀਂ ਆਮ ਸੁਣਦੇ ਹਾਂ ਕਿ ਖੁੱਲ੍ਹੇ ਵਿੱਚ ਕੂੜੇ ਕਰਕਟ ਨੂੰ ਜਲਾ ਦਿੱਤਾ ਗਿਆ। ਚਿੰਤਾ ਵਾਲੀ ਗੱਲ ਇਹ ਹੈ ਕਿ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 60 ਤੋਂ ਵੱਧ ਸ਼ਹਿਰ ਭਾਰਤ ਦੇ ਹਨ। ਰਿਪੋਰਟ ਅਨੁਸਾਰ ਦੇਸ਼ ਦੀ ਅਰਥਵਿਵਸਤਾ ’ਤੇ ਵੀ ਪ੍ਰਦੂਸ਼ਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਮਨੁੱਖੀ ਕਾਰਨਾਂ ਕਰਕੇ ਵੀ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਅਕਸਰ ਦਿਨ ਪ੍ਰਤੀ ਦਿਨ ਦੇਸ਼ ਦੀ ਅਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਇੰਨੀ ਅਬਾਦੀ ਨੂੰ ਵਸਾਉਣ ਲਈ ਦ੍ਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ।

ਮਨੁੱਖ ਵੀ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਜਦੋਂ ਕਰੋਨਾ ਮਹਾਂਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਤਾਂ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਅਸੀਂ ਦੇਖਿਆ ਹੈ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਸਾਰਾ ਵਾਤਾਵਰਣ ਸਾਫ-ਸੁਥਰਾ ਹੋ ਚੁੱਕਿਆ ਸੀ ਕਿਉਂਕਿ ਮਨੁੱਖ ਕੈਦ ਸੀ ਤੇ ਜੀਵ-ਜੰਤੂ ਆਜ਼ਾਦ ਸਨ। ਪੂਰੇ ਦੇਸ਼ ਦੀ ਹਵਾ ਵਿੱਚ ਬਹੁਤ ਸੁਧਾਰ ਹੋਇਆ ਸੀ। ਅੱਜ ਫਿਰ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਮਨੁੱਖ ਨੂੰ ਅਜੇ ਵੀ ਸਮਝ ਨਹੀਂ ਆਈ। ਹਾਲਾਂਕਿ ਤਿਉਹਾਰਾਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਫਿਰ ਵੀ ਰਾਤ ਨੂੰ ਤੜਕੇ 3 ਵਜੇ ਤਕ ਪਟਾਕੇ ਚੱਲੇ। ਅਕਸਰ ਅੱਜ ਕੱਲ੍ਹ ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰ ਹੈ। ਦਵਾਈਆਂ ਲੈ ਕੇ ਲੋਕ ਸੌਂਦੇ ਹਨ, ਜਿਸ ਕਾਰਨ ਉਹਨਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਜੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਤਾਂ ਅਜਿਹੇ ਮਰੀਜ਼ ਬੇਚੈਨ ਹੋ ਜਾਂਦੇ ਹਨ। ਸ਼ਹਿਰਾਂ ਵਿੱਚ ਤੰਗ ਥਾਂਵਾਂ ’ਤੇ ਵੀ ਪਟਾਕੇ ਦੇ ਟੈਂਟ ਲੱਗੇ ਹੋਏ ਸਨ। ਹਾਲਾਂਕਿ ਲੱਕੀ ਡਰਾਅ ਕੱਢਿਆ ਜਾਂਦਾ ਹੈ ਕਿ ਉਹੀ ਲੋਕ ਪਟਾਕੇ ਵੇਚਣ, ਜਿਨਾਂ ਦਾ ਡਰਾ ਨਿਕਲਿਆ। ਇੱਕ ਦੁਕਾਨ ਵਾਲਾ ਅੱਠ-ਤੋਂ ਦੱਸ ਦੁਕਾਨਾਂ ਲਾ ਕੇ ਬੈਠਿਆ ਸੀ, ਕਿਉਂਕਿ ਉਸਦਾ ਲੱਕੀ ਡਰਾਅ ਨਿਕਲ ਗਿਆ ਸੀ। ਇਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ। ਪ੍ਰਸ਼ਾਸਨ ਨੂੰ ਚੈੱਕ ਕਰਨਾ ਚਾਹੀਦਾ ਸੀ।

ਜੇ ਅਸੀਂ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਦੇ ਰਹਾਂਗੇ ਤਾਂ ਸਾਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਦਿੱਲੀ ਵਿਖੇ ਏਅਰ ਕੁਆਲਿਟੀ ਇੰਡੈਕਸ 500 ਤੋਂ ਵੀ ਉੱਪਰ ਪਹੁੰਚ ਗਿਆ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਬੱਸਾਂ ਗੱਡੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੱਜੀ ਸਾਧਨ ਬਹੁਤ ਘੱਟ ਚਲਾਉਣੇ ਚਾਹੀਦੇ ਹਨ। ਸਾਈਕਲ ਚਲਾਉਣਾ ਚਾਹੀਦਾ ਹੈ। ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਸੈਮੀਨਾਰ ਲਾਉਣੇ ਚਾਹੀਦੇ ਹਨ ਤਾਂ ਜੋ ਲੋਕ ਪ੍ਰਦੂਸ਼ਣ ਬਾਰੇ ਜਾਗਰੂਕ ਹੋ ਸਕਣ। ਸਕੂਲਾਂ ਵਿੱਚ ਅਧਿਆਪਕ ਬੱਚਿਆਂ ਨੂੰ ਜਾਗਰੂਕ ਕਰਨ। ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਠੋਸ ਨੀਤੀ ਉਲੀਕਣੀ ਚਾਹੀਦੀ ਹੈ।

**

ਅਸੀਂ ਕਿੱਥੇ ਖੜ੍ਹੇ ਹਾਂ ...

ਅੱਜ ਅਸੀਂ ਏ ਆਈ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂਅਜਿਹੀ ਤਕਨੀਕਾਂ ਆ ਰਹੀਆਂ ਹਨ ਕਿ ਮਸ਼ੀਨਾਂ ਮਨੁੱਖ ਵਾਂਗੂੰ ਕੰਮ ਕਰ ਰਹੀਆਂ ਹਨਕਈ ਵੱਡੇ ਸ਼ਹਿਰਾਂ ਵਿੱਚ ਰੋਬੌਟ ਕੰਮ ਕਰ ਰਹੇ ਹਨਰਾਜਸੀ ਨੇਤਾ ਪੈਸੇ ਸਦਕਾ ਸੱਤਾ ਵਿੱਚ ਆ ਜਾਂਦੇ ਹਨ ਤੇ ਹੋਰ ਤਾਕਤ ਲਗਾ ਕੇ ਪੈਸਾ ਇਕੱਠਾ ਕਰ ਰਹੇ ਹਨਲਾਲਚੀ ਮਨੋਬਿਰਤੀ ਕਾਰਨ ਕਈ ਤਰ੍ਹਾਂ ਦੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨਫੈਕਟਰੀਆਂ ਦੀ ਰਹਿੰਦ ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਜੀਵ ਜੰਤੂ ਵਨਸਪਤੀ ਪ੍ਰਭਾਵਿਤ ਹੋਈ ਹੈਵੱਡੇ ਵੱਡੇ ਜੰਗਲ ਤਬਾਹ ਕਰਕੇ ਏ ਕਲਾਸ ਕਲੋਨੀਆਂ ਦਾ ਨਿਰਮਾਣ ਹੋ ਰਿਹਾ ਹੈਜਿਵੇਂ ਜਿਵੇਂ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ, ਮਨੁੱਖ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈਵਾਤਾਵਰਣ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀਪੁਰਾਣੇ ਵੇਲਿਆਂ ਵਿੱਚ ਕਿਸੇ ਦੇ ਵੀ ਘਰ ਆਰ ਓ (ਸਾਫ ਪਾਣੀ) ਪੀਣ ਵਾਲੇ ਨਹੀਂ ਹੁੰਦੇ ਸਨ ਪਰ ਅੱਜ ਘਰ ਘਰ ਵਿੱਚ ਆਰ ਓ ਲੱਗੇ ਹੋਏ ਹਨ, ਤਾਂ ਵੀ ਲੋਕ ਨਾਮੁਰਾਦ ਬਿਮਾਰੀਆਂ ਨਾਲ ਪੀੜਤ ਹਨਅੱਜ ਲੱਖਾਂ ਲੋਕ ਜ਼ਹਿਰੀਲਾ, ਰਸਾਇਣ ਯੁਕਤ ਪਾਣੀ ਪੀਣ ਕਾਰਨ ਬਿਮਾਰੀਆਂ ਦਾ ਸੰਤਾਪ ਭੋਗ ਰਹੇ ਹਨਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਲਿਵਰ, ਚਮੜੀ ਦਾ ਕੈਂਸਰ, ਗੁਰਦਿਆਂ ਵਿੱਚ ਸੋਜ਼, ਕੈਂਸਰ ਵਰਗੀ ਨਾਮ ਮੁਰਾਦ ਬਿਮਾਰੀਆਂ ਨੇ ਘੇਰ ਲਿਆ ਹੈਪਾਣੀ ਦੀ ਬੂੰਦ ਬੂੰਦ ਲਈ ਲੋਕ ਤਰਸ ਰਹੇ ਹਨਮਹਾਂ ਨਗਰਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈਭੁੱਖਮਰੀ, ਕੁਪੋਸ਼ਣ ਵਰਗੀ ਬਿਮਾਰੀਆਂ ਨਾਲ ਲੱਖਾਂ ਔਰਤਾਂ ਅਤੇ ਬੱਚੇ ਪੜਿਤ

ਅੱਜ ਨਸ਼ਿਆਂ ਦਾ ਫੈਲਾਓ ਪੂਰੀ ਦੁਨੀਆ ਵਿੱਚ ਹੈਨਸ਼ਾ ਮੁਕਤੀ ਕੇਂਦਰ ਵੀ ਨਸ਼ੇੜੀਆਂ ਨਾਲ ਭਰੇ ਹੋਏ ਹਨਜਿਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ, ਉਹਨਾਂ ਨੇ ਆਪਣੇ ਨਸ਼ੇੜੀ ਪੁੱਤਾਂ ਨੂੰ ਘਰ ਵਿੱਚ ਹੀ ਜੇਲ੍ਹਾਂ ਵਾਂਗੂੰ ਰੱਖਿਆ ਹੋਇਆ ਹੈਨਸ਼ਿਆਂ ਦੀ ਇਸ ਹਨੇਰੀ ਵਿੱਚ ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ ਨੌਜਵਾਨ ਚਿੱਟੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨਪੈਸਾ ਇਕੱਠਾ ਕਰਨ ਦੀ ਹੋੜ ਵਿੱਚ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੈ

ਪਹਾੜੀ ਖੇਤਰਾਂ ਵਿੱਚ ਨਦੀਆਂ ਨਾਲਿਆਂ ਵਿੱਚ ਇਮਾਰਤਾਂ ਉਸਾਰ ਕੇ ਨਦੀਆਂ ਨਾਲ਼ੇ ਤੰਗ ਕਰ ਦਿੱਤੇ ਗਏਅੱਜ ਉੱਤਰਾਖੰਡ, ਹਿਮਾਚਲ ਵਿੱਚ ਲਗਾਤਾਰ ਬੱਦਲ ਫਟ ਰਹੇ ਹਨਜੰਮੂ ਕਸ਼ਮੀਰ, ਹਿਮਾਚਲ, ਪੰਜਾਬ ਹੜ੍ਹਾਂ ਦੀ ਮਾਰ ਝੱਲ ਰਹੇ ਹਨਡੈਮਾਂ ਦੇ ਗੇਟ ਖੋਲ੍ਹੇ ਗਏ ਹਨਡੈਮਾਂ ਵਿੱਚ ਸਮਰੱਥਾ ਨਾਲੋਂ ਵੱਧ ਪਾਣੀ ਆ ਚੁੱਕਿਆ ਹੈਪੰਜਾਬ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਆਉਣ ਕਾਰਨ ਘਰਾਂ ਦਾ ਸਮਾਨ ਵੀ ਖਰਾਬ ਹੋ ਚੁੱਕਿਆ ਹੈਪਸ਼ੂ ਵੀ ਹੜ੍ਹਾਂ ਦਾ ਸ਼ਿਕਾਰ ਹੋਏ ਹਨ2023 ਵਿੱਚ ਪੁਆਧ ਦਾ ਖੇਤਰ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀਨਾਲਿਆਂ ਵਿੱਚ ਅਸਮਾਨ ਛੂਹਦੀਆਂ ਇਮਾਰਤ ਉਸਾਰ ਦਿੱਤੀਆਂ ਗਈਆਂਗਲਤ ਤਰੀਕਿਆਂ ਨਾਲ ਨਕਸ਼ੇ ਪਾਸ ਹੋਏਪੈਸਿਆਂ ਨਾਲ ਜੇਬਾਂ ਭਰੀਆਂ ਗਈਆਂਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਕੁਦਰਤ ਬੇਅੰਤ ਹੈਕੁਦਰਤ ਆਪਣਾ ਪੂਰਾ ਹਿਸਾਬ ਕਿਤਾਬ ਰੱਖਦੀ ਹੈਕੁਦਰਤ ਹੀ ਰੱਬ ਹੈਭ੍ਰਿਸ਼ਟਾਚਾਰ ਫੈਲਦਾ ਜਾ ਰਿਹਾ ਹੈਕੁਦਰਤੀ ਬਨਸਪਤੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈਪਿੱਛੇ ਜਿਹੇ ਤੇਲੰਗਾਨਾ ਵਿੱਚ ਜੋ ਇੰਨਾ ਵੱਡਾ ਜੰਗਲ ਤਬਾਹ ਕੀਤਾ ਜਾ ਰਿਹਾ ਸੀ, ਉਹ ਲੋਕਾਂ ਦੀ ਆਵਾਜ਼ ਕਾਰਨ ਰੁਕ ਗਿਆਹਜ਼ਾਰਾਂ ਜੰਗਲੀ ਜੀਵ ਜੰਤੂ ਪ੍ਰਭਾਵਿਤ ਹੋਏ ਸਨ, ਕਿਉਂਕਿ ਉੱਥੋਂ ਦੀ ਸਰਕਾਰ ਉੱਥੇ ਵੱਡੀ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੀ ਸੀ

ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਧਰਤੀ ਦਾ ਤਾਪਮਾਨ ਕਿੱਥੇ ਤੱਕ ਪੁੱਜ ਚੁੱਕਾ ਹੈਲਾਲਚੀ ਮਨੋ ਬਿਰਤੀ ਸਾਡੇ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਰਹੀ ਹੈਦਿਨੋ ਦਿਨ ਪਾਣੀ ਡੂੰਘਾ ਅਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈਆਉਣ ਵਾਲੇ ਸਮੇਂ ਵਿੱਚ ਭਿਆਨਕ ਸਮੱਸਿਆਵਾਂ ਪੈਦਾ ਹੋਣਗੀਆਂਅੱਜ ਪੌਣ-ਪਾਣੀ, ਖਾਣ ਪੀਣ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈਕਈ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਅਸੀਂ ਸਿਰਫ਼ ਇੰਟਰਨੈੱਟ ਜਾਂ ਕਿਤਾਬਾਂ ਵਿੱਚ ਹੀ ਪੜ੍ਹ ਸਕਦੇ ਹਾਂਸਮਾਜ ਸੇਵੀ ਸੰਸਥਾਵਾਂ ਸਾਉਣ ਦੇ ਮਹੀਨੇ ਵਿੱਚ ਰੁੱਖ ਲਾਉਂਦੀਆਂ ਹਨਸਮਾਜ ਦੇ ਕੁਝ ਸੁਹਿਰਦ ਲੋਕ ਆਵਾਜ਼ ਚੁੱਕਦੇ ਹਨਸਾਡੀ ਸਾਰਿਆਂ ਦੀ ਹੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਜੰਗਲਾਂ, ਦਰਿਆਵਾਂ, ਜਲ ਸਰੋਤਾਂ ਨੂੰ ਬਚਾਉਣ ਲਈ ਪ੍ਰਣ ਕਰੀਏ ਤਾਂ ਜੋ ਇਹ ਧਰਤੀ ਆਉਣ ਵਾਲੀ ਪੁਸ਼ਤਾਂ ਲਈ ਰਹਿਣਯੋਗ ਬਣੀ ਰਹੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author