SanjeevSaini8ਆਮ ਜਨਤਾ ਮੁਹੱਲਾ ਕਲੀਨਿਕਾਂ ਦਾ ਲਾਹਾ ਲੈ ਰਹੀ ਹੈ, ਜਿਨ੍ਹਾਂ ਵਿੱਚ ਮੁਫ਼ਤ ਟੈੱਸਟ ਵੀ ਕੀਤੇ ਜਾਂਦੇ ਹਨ। ਲੋਕਾਂ ਨੂੰ ...
(6 ਮਾਰਚ 2024)
ਇਸ ਸਮੇਂ ਪਾਠਕ: 370.


ਭਗਵੰਤ ਮਾਨ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਨੂੰ ਤਕਰੀਬਨ ਪੂਰੇ ਦੋ ਸਾਲ ਹੋਣ ਵਾਲੇ ਹਨ
ਸੂਬੇ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਹੋਣੇ ਸ਼ੁਰੂ ਹੋ ਚੁੱਕੇ ਹਨਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਤਕਰੀਬਨ 800 ਤੋਂ ਵੱਧ ਹੋ ਚੁੱਕੀ ਹੈਆਮ ਜਨਤਾ ਮੁਹੱਲਾ ਕਲੀਨਿਕਾਂ ਦਾ ਲਾਹਾ ਲੈ ਰਹੀ ਹੈ, ਜਿਨ੍ਹਾਂ ਵਿੱਚ ਮੁਫ਼ਤ ਟੈੱਸਟ ਵੀ ਕੀਤੇ ਜਾਂਦੇ ਹਨਲੋਕਾਂ ਨੂੰ ਮਾਨ ਸਾਹਿਬ ਤੋਂ ਬਹੁਤ ਉਮੀਦਾਂ ਹਨ

ਇਸ ਸਮੇਂ ਸ਼ੰਭੂ ਬਾਰਡਰ ’ਤੇ ਕਿਸਾਨ ਬੈਠੇ ਹਨਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਗਾ ਦਿੱਤੀ ਗਈਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆਭਗਵੰਤ ਮਾਨ ਜੀ ਨੇ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕੀਤੀਆਪ ਵਿੱਚ ਬਹਿ ਕੇ ਕੇਂਦਰ ਦੇ ਮੰਤਰੀਆਂ ਤੇ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਈਆਂਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਕੇਂਦਰ ਦੇ ਵਜ਼ੀਰਾਂ ਨੂੰ ਆਪਣੇ ਸੂਬੇ ਵਿੱਚ ਬੁਲਾ ਕੇ ਕਿਸਾਨਾਂ ਨਾਲ ਮੀਟਿੰਗਾਂ ਰੱਖੀਆਂ ਹੋਣ। ਪਰ ਫਿਰ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਸਕਿਆ, ਇਹ ਭਗਵੰਤ ਮਾਨ ਦੀ ਸ਼ਲਾਘਾਯੋਗ ਪਹਿਲ ਰਹੀ ਹੈ

ਹਾਲ ਹੀ ਵਿੱਚ ਲੋਕਾਂ ਨੂੰ ਘਰ ਬੈਠੇ ਹੀ ਸਹੂਲਤਾਂ ਮਿਲ ਰਹੀਆਂ ਹਨਪੰਜਾਬ ਸਰਕਾਰ ਵੱਲੋਂ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਨਵੀਂ ਯੋਜਨਾ ਸ਼ੁਰੂ ਕੀਤੀ ਹੋਈ ਹੈਇਸ ਤੋਂ ਇਲਾਵਾ ‘ਆਪ ਦੀ ਸਰਕਾਰ ਆਪ ਦੇ ਦੁਆਰਤਹਿਤ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸਦੀ ਸ਼ੁਰੂਆਤ ਖ਼ੁਦ ਮੁੱਖ ਮੰਤਰੀ ਸਾਹਿਬ ਵੱਲੋਂ ਡੇਰਾਬੱਸੀ ਦੇ ਭੰਖਰਪੁਰ ਪਿੰਡ ਤੋਂ ਸ਼ੁਰੂ ਕੀਤੀ ਗਈਹਰ ਰੋਜ਼ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲੋਕ ਆਪਣੇ ਰੁਕੇ ਹੋਏ ਕੰਮ ਕਰਵਾ ਰਹੇ ਹਨਤਹਿਸੀਲਦਾਰ, ਐੱਸਡੀਐੱਮ, ਬੀਡੀਪੀਓ ਹੋਰ ਵੱਖ-ਵੱਖ ਵਿਭਾਗਾਂ ਦੇ ਅਫਸਰ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾ ਰਹੇ ਹਨਵਿਆਹ ਸੰਬੰਧੀ ਸਰਟੀਫ਼ਿਕੇਟ, ਪੈਨਸ਼ਨ, ਇੰਤਕਾਲ, ਹੋਰ ਵੀ ਤਰ੍ਹਾਂ ਤਰ੍ਹਾਂ ਦੇ ਕੰਮ ਜੋ ਸਰਕਾਰੀ ਦਫਤਰਾਂ ਵਿੱਚ ਹੁੰਦੇ ਸਨ, ਹੁਣ ਕੈਂਪਾਂ ਵਿੱਚ ਨਾਲ ਦੀ ਨਾਲ ਅਜਿਹੇ ਕੰਮਾਂ ਦਾ ਨਿਪਟਾਰਾ ਹੋ ਰਿਹਾ ਹੈਲੋਕ ਬਹੁਤ ਖੁਸ਼ ਹਨ

ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸੀਅਕਸਰ ਲੋਕ ਕਹਿੰਦੇ ਸਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈਚੇਤੇ ਕਰਵਾ ਦੇਈਏ ਕਿ ਜਦੋਂ ਮਾਨ ਜੀ ਇਲੈਕਸ਼ਨ ਪ੍ਰਚਾਰ ਲਈ ਪਿੰਡਾਂ ਵਿੱਚ ਜਾਂਦੇ ਸਨ ਤਾਂ ਪਿੰਡਾਂ ਦੀਆਂ ਮਹਿਲਾਵਾਂ ਚੁੰਨੀ ਦਾ ਪੱਲਾ ਅੱਡ ਕੇ ਮਾਨ ਸਾਹਿਬ ਨੂੰ ਕਹਿੰਦੀਆਂ ਸਨ ਕਿ ਸਾਡੇ ਪੁੱਤਾਂ ਨੂੰ ਬਚਾ ਲੈ, ਬਚਾ ਲੈ ਭਗਵੰਤ ਮਾਨ ਪੰਜਾਬ ਨੂੰ? ਮਾਨ ਸਾਹਿਬ ਕਹਿੰਦੇ ਸਨ ਕਿ ਤੁਸੀਂ ਇੱਕ ਵਾਰ ਸਾਨੂੰ ਸੂਬੇ ਦੀ ਵਾਗਡੋਰ ਦੇਵੋ, ਅਸੀਂ ਤੁਹਾਡੇ ਹਰ ਮਸਲੇ ਦਾ ਹੱਲ ਕਰਾਂਗੇਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਵੱਖ ਵੱਖ ਥਾਵਾਂ ਤੇ ਸਰਚ ਆਪ੍ਰੇਸ਼ਨ ਕੀਤੇ ਜਾ ਰਹੇ ਹਨਨਸ਼ੇੜੀਆਂ ਨੂੰ ਫੜਿਆ ਵੀ ਜਾ ਰਿਹਾ ਹੈਸੂਬੇ ਨਾਲ ਲੱਗਦੇ ਸਰਹੱਦੀ ਖੇਤਰਾਂ ਵਿੱਚ ਸਪੈਸ਼ਲ ਸਰਚ ਅਪਰੇਸ਼ਨ ਚਲਾ ਕੇ ਨਸ਼ਾ ਤਸਕਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈਗੈਂਗਸਟਰ ਕਾਬੂ ਕੀਤੇ ਹਨਕਰੋੜਾਂ ਰੁਪਏ ਦੀ ਹੁਣ ਤਕ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਕੁਰਕ ਹੋ ਰਹੀਆਂ ਹਨ

ਸੱਤਾ ਵਿੱਚ ਆਉਂਦੇ ਹੀ ਮਾਨ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਸੀ ਕਿ ਜੇ ਕਿਸੇ ਬੰਦੇ ਤੋਂ ਕੋਈ ਵੀ ਸਰਕਾਰੀ ਮੁਲਾਜ਼ਮ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਉਸ ਨੰਬਰ ’ਤੇ ਦਰਜ ਕਰਵਾ ਸਕਦਾ ਹੈਬਹੁਤ ਬੰਦਿਆਂ ਦੀ ਸ਼ਿਕਾਇਤਾਂ ਦਾ ਹੱਲ ਵੀ ਹੋਇਆ ਹੈਰਿਸ਼ਵਤ ਨੂੰ ਕੁਝ ਹੱਦ ਤਕ ਠੱਲ੍ਹ ਵੀ ਪਈ ਹੈਅਕਸਰ ਜਦੋਂ ਕਿਸੇ ਵੀ ਸਰਕਾਰੀ ਦਫਤਰ ਵਿੱਚ ਆਪਣਾ ਨਿੱਜੀ ਕੰਮ ਕਰਵਾਉਣ ਲਈ ਜਾਣਾ ਪੈਂਦਾ ਸੀ, ਤਾਂ ਚਪੜਾਸੀ ਤੋਂ ਲੈ ਕੇ ਉੱਪਰਲੇ ਅਫਸਰਾਂ ਤਕ ਦੀ ਮੁੱਠੀ ਗਰਮ ਕਰਨੀ ਪੈਂਦੀ ਸੀਕਈ ਵਾਰ ਤਾਂ ਅਜਿਹਾ ਦੇਖਣ ਵਿੱਚ ਆਉਂਦਾ ਸੀ ਕਿ ਫਾਈਲ ਇੱਕ ਹੀ ਥਾਂ ’ਤੇ ਪਈ ਹੈ, ਲੰਮਾ ਸਮਾਂ ਉਸ ਫਾਈਲ ਉੱਤੇ ਕੋਈ ਵੀ ਸਬੰਧਿਤ ਅਧਿਕਾਰੀ ਦੇ ਸਾਈਨ ਤਕ ਨਹੀਂ ਹੋਏ ਹੁੰਦੇ ਹਨਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ, 15 ਤੋਂ ਵੱਧ ਕਲਾਸ ਵਨ ਅਫਸਰਾਂ, ਹੋਰ ਪਤਾ ਨਹੀਂ ਕਿੰਨੇ ਹੀ ਵਿਭਾਗਾਂ ਦੇ ਮੁਲਾਜ਼ਮ ਰਿਸ਼ਵਤ ਲੈਂਦੇ ਹੋਏ ਫੜੇ ਗਏ ਹਨਵਿਚਾਰਨ ਵਾਲੀ ਗੱਲ ਹੈ ਕਿ ਜਿਸਦਾ ਆਪਣੀ ਤਨਖਾਹਾਂ ਵਿੱਚ ਗੁਜ਼ਾਰਾ ਨਹੀਂ ਹੁੰਦਾ, ਉਹ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਹੈਕਈ ਪੁਲਿਸ ਵਾਲੇ ਇੰਸਪੈਕਟਰ ਰੈਂਕ ਦੇ ਬੰਦੇ ਹਜ਼ਾਰਾਂ ਰੁਪਏ ਰਿਸ਼ਵਤ ਲੈਣ ਕਰਕੇ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ

300 ਯੂਨਿਟ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ ਮੁਫ਼ਤ ਬਿਜਲੀ ਮਿਲ ਰਹੀ ਹੈ, ਜਿਸਦਾ ਤਕਰੀਬਨ 92 ਫੀਸਦੀ ਪਰਿਵਾਰਾਂ ਨੂੰ ਲਾਭ ਪਹੁੰਚਿਆ ਹੈਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਗਿਆ ਹੈ, ਜਿਸਦੀ ਕੀਮਤ 1080 ਕਰੋੜ ਰੁਪਏ ਹੈਖੁਦ ਜ਼ਿਮੀਦਾਰ ਕਹਿ ਰਹੇ ਹਨ ਕਿ ਸਾਨੂੰ ਤਾਂ ਰਾਤਾਂ ਨੂੰ ਹੀ ਖੇਤਾਂ ਨੂੰ ਪਾਣੀ ਦੇਣ ਲਈ ਜਾਗਣਾ ਪੈਂਦਾ ਸੀ, ਕਿਉਂਕਿ ਰਾਤ ਨੂੰ ਹੀ ਖੇਤਾਂ ਲਈ ਬਿਜਲੀ ਮਿਲਦੀ ਸੀਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਿਨ ਵੇਲੇ ਵੀ ਖੇਤਾਂ ਲਈ ਬਿਜਲੀ ਮਿਲ ਰਹੀ ਹੈਇਹੀ ਬਦਲਾਅ ਹੈਇਸ ਸਮੇਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਪਾਰੀ ਵਰਗ ਨਾਲ ਲਗਾਤਾਰ ਗੱਲਬਾਤ ਵੀ ਕਰ ਰਹੇ ਹਨਜੋ ਸਨਅਤਕਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਬਾਰੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਨਿਕਲੇਗਾ

ਪੰਜਾਬ ਸਰਕਾਰ ਵੱਲੋਂ 13 ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਗਏ ਹਨਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਨੀਟ ਅਤੇ ਜੇਈਈ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈਉਹਨਾਂ ਨੇ ਦਾਅਵੇ ਨਾਲ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚਿਆ ਜਾਵੇਗਾਪੰਜਾਬੀ ਹੁਣ ਭਗਵੰਤ ਮਾਨ ਤੋਂ ਬਹੁਤ ਉਮੀਦ ਲਗਾ ਕੇ ਬੈਠੇ ਹਨ,ਉਨ੍ਹਾਂ ਲੱਗ ਰਿਹਾ ਹੈ ਕਿ ਜਲਦੀ ਮੁੜ ਰੰਗਲਾ ਪੰਜਾਬ ਬਣ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4781)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author