SanjeevSaini7ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਉਸ ਮੰਜ਼ਿਲ ...
(6 ਦਸੰਬਰ 2021)

 

ਜ਼ਿੰਦਗੀ ਬਹੁਤ ਖੂਬਸੂਰਤ ਹੈਸਾਡੀ ਜ਼ਿੰਦਗੀ ਵਿੱਚ ਬਹੁਤ ਉਤਰਾ ਚੜ੍ਹਾ ਆਉਂਦੇ ਹਨਇਹ ਉਤਰਾ-ਚੜ੍ਹਾ ਸਾਨੂੰ ਜ਼ਿੰਦਗੀ ਨੂੰ ਹੋਰ ਵਧੀਆ ਜਿਊਣ ਲਈ ਪ੍ਰੇਰਿਤ ਕਰਦੇ ਹਨਜਿਹੜਾ ਇਨਸਾਨ ਅਜਿਹੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ, ਉਹ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈਕਦੇ ਵੀ ਉਦਾਸ ਨਾ ਬੈਠੋਕਦੇ ਵੀ ਇਹ ਨਾ ਸੋਚੋ ਕਿ ਮੇਰੀ ਕਿਸਮਤ ਬਹੁਤ ਮਾੜੀ ਹੈਜੇ ਜ਼ਿੰਦਗੀ ਵਿੱਚ ਕਿਸੇ ਮੁਕਾਮ ’ਤੇ ਸਫ਼ਲਤਾ ਨਹੀਂ ਮਿਲਦੀ ਤਾਂ ਉਸ ’ਤੇ ਵਿਚਾਰ ਕਰੋ ਕਿ ਸਾਡੀ ਵਲੋਂ ਅਜਿਹੀ ਕਿਹੜੀ ਅਜਿਹੀ ਕਮੀ ਰਹਿ ਗਈ ਕਿ ਸਾਨੂੰ ਉਹ ਟੀਚਾ ਹਾਸਿਲ ਨਹੀਂ ਹੋ ਸਕਿਆਆਪਣੇ ਆਪ ਨੂੰ ਹੋਰ ਮਜ਼ਬੂਤ ਕਰੋਗਲਤੀਆਂ ਤੋਂ ਸਿੱਖੋਆਪਣੇ ਅੰਦਰ ਅਜਿਹਾ ਜਨੂੰਨ ਪੈਦਾ ਕਰੋ ਕਿ ਮੈਂ ਇਹ ਟੀਚਾ ਹਾਸਲ ਕਰ ਸਕਦਾ ਹਾਂਮੈਂ ਇਹ ਮੰਜ਼ਿਲ ਸਰ ਕਰ ਸਕਦਾ ਹਾਂ

ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈਉਸ ਮੰਜ਼ਿਲ ਵੱਲ ਵਧਦੇ ਹੋਏ ਸਾਨੂੰ ਨਕਾਰਾਤਮਕ ਸੋਚ ਵਾਲੇ ਬੰਦੇ ਵੀ ਮਿਲਣਗੇਉਹ ਸਾਨੂੰ ਕਈ ਵਾਰ ਇਹ ਗੱਲ ਵੀ ਕਹਿਣਗੇ ਕਿ ਛੱਡ ਪਰੇ! ਤੂੰ ਇਹ ਕੰਮ ਨਹੀਂ ਕਰ ਸਕਦਾ। ਉਹ ਸਾਡੇ ਅੰਦਰ ਨਕਾਰਾਤਮਕ ਊਰਜਾ ਪੈਦਾ ਕਰ ਦੇਣਗੇ ਨਕਾਰਾਤਮਕ ਵਿਚਾਰਾਂ ਵਾਲੇ ਉਹ ਇਨਸਾਨ ਹੁੰਦੇ ਹਨ, ਜਿਨ੍ਹਾਂ ਨੇ ਕਦੇ ਵੀ ਕੋਈ ਟੀਚਾ ਹਾਸਲ ਨਹੀਂ ਕੀਤਾ ਹੁੰਦਾਨਾ ਉਹ ਕਦੇ ਕਿਸ ਮੁਕਾਮ ’ਤੇ ਪਹੁੰਚ ਸਕਦੇ ਹਨ

ਕੋਈ ਵੀ ਟੀਚਾ ਹਾਸਲ ਕਰਨ ਲਈ ਪਹਿਲਾਂ ਸਾਨੂੰ ਅੰਦਰੋਂ ਮਜ਼ਬੂਤ ਹੋਣਾ ਪੈਂਦਾ ਹੈਆਪਣੇ ਅੰਦਰ ਧਾਰਨਾ ਬਣਾਉਣੀ ਪੈਂਦੀ ਹੈ ਕਿ ਮੈਂ ਇਹ ਮੁਕਾਮ ਹਰ ਕੀਮਤ ’ਤੇ ਹਾਸਿਲ ਕਰਨਾ ਹੈਮਿਹਨਤ ਕਰਨੀ ਹੈਜੇ ਬਾਰ-ਬਾਰ ਅਸਫ਼ਲ ਹੋ ਰਹੇ ਹੋ ਤਾਂ ਕਾਰਣਾਂ ਦਾ ਪਤਾ ਲਗਾਓ ਕਿ ਕਿਉਂ ਅਸਫ਼ਲ ਹੋ ਰਹੇ ਹਾਂਕਦੇ ਵੀ ਉਦਾਸ ਨਾ ਬੈਠੋਠੀਕ ਹੈ, ਅਸਫ਼ਲ ਹੋਏ ਹੋ, ਅਸਫ਼ਲਤਾ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਯੋਜਨਾ ਮੁਤਾਬਕ ਵਧੀਆ ਢੰਗ ਤਰੀਕੇ ਨਾਲ ਉਸ ਮੁਕਾਮ ਨੂੰ ਹਾਸਲ ਕਰਨ ਲਈ ਆਪਣਾ ਇਰਾਦਾ ਹੋਰ ਮਜ਼ਬੂਤ ਕਰੋਮਾਹਿਰਾਂ ਦੀ ਸਲਾਹ ਲਵੋਵਧੀਆ ਵਧੀਆ ਲੋਕਾਂ ਦੀਆਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪ੍ਰਾਪਤੀਆਂ ਕੀਤੀਆਂ ਹਨ, ਦਿਆਂ ਜੀਵਨੀਆਂ ਪੜ੍ਹੋਜੇ ਅਸੀਂ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤਾਂ ਸਾਨੂੰ ਫਲ ਜ਼ਰੂਰ ਮਿਲੇਗਾਅਜਿਹੀਆਂ ਉਦਾਹਰਣਾਂ ਸਾਡੇ ਸਾਹਮਣੇ ਬਹੁਤ ਹਨ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਅਸਫ਼ਲ ਹੋਏ। ਫਿਰ ਉਹਨਾਂ ਨੇ ਆਪਣਾ ਇਰਾਦਾ ਹੋਰ ਮਜ਼ਬੂਤ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾਅਸੀਂ ਅਬਰਾਹਿਮ ਲਿੰਕਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂਬਾਰ ਬਾਰ ਅਸਫਲ ਹੋਣ ਤੋਂ ਬਾਅਦ ਵੀ ਉਸਨੇ ਹੌਸਲਾ ਨਹੀਂ ਛੱਡਿਆਇੱਕ ਦਿਨ ਮਿਹਨਤ ਕਰਕੇ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਿਆ

ਕੇਰਲ ਦੀ 104 ਉਮਰਾਂ ਦੀ ਭਾਗੀਰਥੀ ਅੰਮਾ ਨੇ ਦਰਜਾ ਚਾਰ ਨੌਕਰੀ ਹਾਸਲ ਕੀਤੀ ਮਹੀਨੇ ਹੀ ਉਹ ਸਵਰਗ ਸਿਧਾਰੇ ਹਨਉਹਨਾਂ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ ਸੀ ਤੇ ਹੌਸਲਾ ਕਦੇ ਨਹੀਂ ਛੱਡਿਆਅਜਿਹੀਆਂ ਉਦਾਹਰਣਾਂ ਸਾਨੂੰ ਹੋਰ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ

ਹਰ ਇੱਕ ਦਿਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈਕਦੇ ਵੀ ਆਪਣੇ ਕਰਮਾਂ ਨੂੰ ਨਾ ਕੋਸੀਏਹਰ ਇੱਕ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈਯੋਜਨਾ ਮੁਤਾਬਕ ਸਾਰਾ ਦਿਨ ਵਧੀਆ ਨਿਕਲ ਜਾਂਦਾ ਹੈਜਦੋਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਪੂਰੇ ਦਿਨ ਦਾ ਮੁਲਾਂਕਣ ਜ਼ਰੂਰ ਕਰੋ- ਅੱਜ ਅਸੀਂ ਕੀ ਖੱਟਿਆ ਅਤੇ ਕੀ ਗੁਆਇਆ ਹੈ। ਹਰ ਇੱਕ ਦਿਨ ਜੀਵਨ ਨੂੰ ਸੇਧ ਦੇਣ ਵਾਲਾ ਹੁੰਦਾ ਹੈਕਦੇ ਵੀ ਨਿਰਾਸ਼ ਨਾ ਹੋਵੋ

ਆਪਣੇ ਆਪ ਦੀ ਕਦੇ ਵੀ ਦੂਜਿਆਂ ਨਾਲ ਬਰਾਬਰੀ ਨਾ ਕਰੋਹਰ ਇੱਕ ਇਨਸਾਨ ਦੇ ਅੰਦਰ ਕੁਝ ਨਾ ਕੁਝ ਕਰਨ ਦੀ ਕਲਾ ਜ਼ਰੂਰ ਹੁੰਦੀ ਹੈਆਪਣੀ ਕਲਾ ਨੂੰ ਨਿਖਾਰੋਲੋਕਾਂ ਦੀਆਂ ਗੱਲਾਂ ਘੱਟ ਸੁਣੋਜਿਹੜੇ ਵਿਦਿਆਰਥੀ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰਦੇ ਹਨ, ਅਕਸਰ ਉਨ੍ਹਾਂ ਨੂੰ ਸਫ਼ਲਤਾ ਬਹੁਤ ਦੇਰ ਬਾਅਦ ਮਿਲਦੀ ਹੈਮੁਕਾਬਲੇ ਦੀਆਂ ਪ੍ਰੀਖਿਆ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਕਿਉਂਕਿ ਸਿਵਿਲ ਸੇਵਾ ਪ੍ਰੀਖਿਆ ਤਿੰਨ ਪੜਾ ਵਿੱਚ ਹੁੰਦੀ ਹੈ ਤੇ ਥੋੜ੍ਹੀ ਮੁਸ਼ਕਿਲ ਵੀ ਹੁੰਦੀ ਹੈਜੋ ਲਗਾਤਾਰ ਮਿਹਨਤ ਕਰਕੇ ਇਹ ਪ੍ਰੀਖਿਆ ਪਾਸ ਕਰਦੇ ਹਨ, ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ

ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖੋਕੋਸ਼ਿਸ਼ ਕਰੋ ਕਿ ਭਵਿੱਖ ਵਿੱਚ ਉਹ ਗਲਤੀ ਨਾ ਦੁਹਰਾਈ ਜਾਵੇਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈਸਕਾਰਾਤਮਕ ਵਿਚਾਰ ਰੱਖੋਵਧੀਆ ਦੋਸਤਾਂ ਨਾਲ ਮਿੱਤਰਤਾ ਕਰੋ, ਜਿਹੜੇ ਮੁਸੀਬਤ ਵੇਲੇ ਹੌਸਲਾ ਦੇਣ ਦੂਸਰਿਆਂ ਨੂੰ ਵੀ ਹਮੇਸ਼ਾ ਹੌਸਲਾ ਦਿੰਦੇ ਰਹੋ। ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਅਜਿਹੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਆਪਣਾ ਹਰ ਦਿਨ ਵਧੀਆ ਗੁਜ਼ਾਰ ਸਕਦੇ ਹਾਂ ਅਤੇ ਮੰਜ਼ਿਲ ’ਤੇ ਪਹੁੰਚ ਸਕਦੇ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3187)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author