SanjeevSaini7ਫੈਕਟਰੀਆਂ ਦੀਆਂ ਖੁੱਲ੍ਹੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ...
(5 ਫਰਵਰੀ 2023)
ਇਸ ਸਮੇਂ ਪਾਠਕ: 45.


ਹਾਲ ਹੀ ਵਿੱਚ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮੁੱਖ ਮੰਤਰੀ ਵੱਲੋਂ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ
ਤਕਰੀਬਨ ਇਹ ਧਰਨਾ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਸੀਕਿਸਾਨੀ ਅੰਦੋਲਨ ਤੋਂ ਬਾਅਦ ਫੈਕਟਰੀ ਖ਼ਿਲਾਫ਼ ਧਰਨੇ ਨੇ ਸਿੱਧ ਕਰ ਦਿੱਤਾ ਹੈ ਕਿ ਲੋਕਾਂ ਦੇ ਏਕੇ ਦੀ ਜਿੱਤ ਹੋਈ ਹੈਕਿਸਾਨਾਂ ਵੱਲੋਂ ਵੀ ਇਸ ਧਰਨੇ ਵਿੱਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਗਈ ਸੀਲਾਗਲੇ ਪਿੰਡਾਂ ਦਾ ਕਹਿਣਾ ਸੀ ਕਿ ਸ਼ਰਾਬ ਫੈਕਟਰੀ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈਪੀਣ ਵਾਲਾ ਪਾਣੀ ਖਰਾਬ ਹੋ ਚੁੱਕਿਆ ਸੀਸਿਹਤ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈਇਸ ਤੋਂ ਪਹਿਲੇ ਲੁਧਿਆਣਾ ਵਿਖੇ ਮੱਤੇਵਾੜਾ ਜੰਗਲ ਨੂੰ ਟੈਕਸਟਾਈਲ ਪਾਰਕ ਵਿੱਚ ਤਬਦੀਲ ਕਰਨ ਦਾ ਫੈਸਲਾ ਵੀ ਮਾਨ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀਹੁਣ ਇਹ ਦੂਜਾ ਫ਼ੈਸਲਾ ਹੈ, ਜੋ ਕਿ ਸ਼ਲਾਘਾਯੋਗ ਹੈ

ਜੋ ਉਦਯੋਗ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਅਜਿਹੇ ਉਦਯੋਗਾਂ ਦਾ ਕੀ ਫਾਇਦਾ? ਕਾਰਖਾਨਿਆਂ ਦੀਆਂ ਖੁੱਲ੍ਹੀਆਂ ਚਿਮਨੀਆਂ ਵਿੱਚੋਂ ਜ਼ਹਿਰੀਲਾ ਧੂੰਆਂ ਨਿਕਲਣ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈਦਰਿਆਵਾਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਨਿੱਜੀ ਸੁਆਰਥਾਂ ਕਾਰਨ ਇਨਸਾਨ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈਉਤਰਾਖੰਡ ਦੇ ਜੋਸ਼ੀ ਮੱਠ ਵਿੱਚ ਵੀ ਇਹੀ ਕੁਝ ਦੇਖਣ ਨੂੰ ਮਿਲ ਰਿਹਾ ਹੈਲੋਕਾਂ ਦੇ ਘਰਾਂ ਵਿੱਚ ਉੱਥੇ ਦਰਾੜਾਂ ਆ ਚੁੱਕੀਆਂ ਹਨ

ਜ਼ਿੰਦਗੀ ਖੂਬਸੂਰਤ ਹੈਕੁਦਤ ਨੇ ਬਹੁਤ ਹੀ ਖੂਬਸੂਰਤ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੋਈ ਹੈਅਸੀਂ ਕੁਦਰਤ ਦੇ ਹਰ ਲੁਫ਼ਤ ਦਾ ਅਨੰਦ ਮਾਣਦੇ ਹਾਂਜੇ ਪਿਛਲੇ 20ਕੁ ਸਾਲ ਪਹਿਲਾਂ ਵੱਲ ਝਾਤੀ ਮਾਰੀਏ ਤਾਂ ਵਾਤਾਵਰਣ ਬਿਲਕੁਲ ਸਾਫ਼-ਸੁਥਰਾ ਨਜ਼ਰ ਆਉਂਦਾ ਸੀਚਾਰੇ ਪਾਸੇ ਹਰਿਆਲੀ ਸੀ ਲੋਕਾਂ ਨੂੰ ਬਿਮਾਰੀਆਂ ਬਹੁਤ ਘੱਟ ਸਨਖੇਤਾਂ ਵਿੱਚ ਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਸੀਕਿਸੇ ਵੀ ਇਨਸਾਨ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੂਗਰ ਜਾਂ ਹਰਨੀਆਂ, ਪਥਰੀਆਂ ਦੀ ਕੋਈ ਤਕਲੀਫ ਨਹੀਂ ਸੀਘਰ ਦੇ ਖਾਣੇ ਨੂੰ ਤਰਜੀਹ ਦਿੱਤੀ ਜਾਂਦੀ ਸੀਮਿਲਾਵਟ ਬਿਲਕੁਲ ਵੀ ਨਹੀਂ ਸੀਰੁੱਖ ਹੀ ਰੁੱਖ ਨਜ਼ਰ ਆਉਂਦੇ ਸਨਸਾਉਣ ਮਹੀਨੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਕਰਦਾ ਸੀਗਰਮੀ ਵੀ ਘੱਟ ਲਗਦੀ ਸੀਲੋਕਾਂ ਵਿੱਚ ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀਇਨਸਾਨ ਇਨਸਾਨ ਦੀ ਕਦਰ ਕਰਦਾ ਸੀਜ਼ਮਾਨਾ ਬਦਲਿਆਪੱਛਮੀ ਸੱਭਿਆਚਾਰ ਦਾ ਅਸਰ ਦਿਸਣਾ ਸ਼ੁਰੂ ਹੋਇਆਜਿਸ ਕੰਮ ਲਈ ਦਾਤੇ ਨੇ ਇਨਸਾਨ ਨੂੰ ਧਰਤੀ ’ਤੇ ਭੇਜਿਆ ਸੀ, ਉਹ ਕੰਮ ਅੱਜ ਦਾ ਇਨਸਾਨ ਭੁਲਾ ਕੇ ਕੁਝ ਹੋਰ ਕਰ ਰਿਹਾ ਹੈਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈਅੱਜ ਸਾਰਾ ਵਾਤਾਵਰਣ ਜ਼ਹਿਰੀਲਾ ਹੋ ਗਿਆ ਹੈਖਾਣ ਪੀਣ ਵਾਲਾ ਕੁਝ ਵੀ ਸ਼ੁੱਧ ਨਹੀਂ ਰਿਹਾ ਹੈਹਵਾ ਤਕ ਜ਼ਹਿਰੀਲੀ ਹੋ ਚੁੱਕੀ ਹੈਕਹਿਣ ਦਾ ਮਤਲਬ ਹੈ ਕਿ ਪੌਣ, ਪਾਣੀ, ਖਾਣਾ ਸਭ ਦੂਸ਼ਿਤ ਹੋ ਚੁੱਕਿਆ ਹੈਖਾਣ ਵਿੱਚ ਤਾਂ ਨਿਰਾ ਜ਼ਹਿਰ ਹੈਫੈਕਟਰੀਆਂ ਦੀਆਂ ਖੁੱਲ੍ਹੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਪਲੀਤ ਕਰ ਰਿਹਾ ਹੈ

ਸਾਡੀ ਸਿਹਤ ਹੀ ਅਸਲੀ ਧਨ ਦੌਲਤ ਹੈਪਰ ਹੁਣ ਹਵਾ, ਪਾਣੀ, ਵਿੱਚ ਮਿਲਾਵਟ ਹੋ ਚੁੱਕੀ ਹੈਭਾਰਤ ਬੇਸ਼ਕ ਪ੍ਰਦੂਸ਼ਣ ਦੇ ਮਾਮਲੇ ਵਿੱਚ ਪੰਜਵੇਂ ਸਥਾਨ ’ਤੇ ਆਉਂਦਾ ਹੈ ਪਰ ਦਿੱਲੀ ਅਤੇ ਗਾਜ਼ੀਆਬਾਦ ਦੇ ਪ੍ਰਦੂਸ਼ਣ ਨੇ ਚਿੰਤਾਵਾਂ ਵਿੱਚ ਵਾਧਾ ਕੀਤਾ ਹੈਦੀਵਾਲੀ ਨੂੰ ਦਿੱਲੀ ਦੀ ਆਬੋ-ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਪੰਜਾਬ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਗਿਆ ਸੀਖੇਤਾਂ ਵਿੱਚ ਪਰਾਲੀ ਆਮ ਜਲਾਈ ਜਾਂਦੀ ਹੈਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸਦਾ ਕੋਈ ਬਦਲ ਨਹੀਂ ਹੈਪਰਾਲੀ ਜਲਾਉਣ ਨਾਲ ਸਾਰਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ ਸੜਕਾਂ ’ਤੇ ਧੂੰਆਂ ਪਸਰ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈਸੜਕ ਦੁਰਘਟਨਾਵਾਂ ਵਿੱਚ ਕਈ ਜਣਿਆਂ ਦੀ ਜਾਨ ਵੀ ਗਈ ਹੈਸਾਰੇ ਪਾਸੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ, ਜਿਸ ਕਾਰਨ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ

ਪ੍ਰਦੂਸ਼ਣ ਕੁਦਰਤੀ ਵਾਤਾਵਰਣ ਵਿੱਚ ਗੰਦਗੀ ਦੀ ਪਹਿਚਾਣ ਹੈਤਾਜ਼ਾ ਸਰਵੇਖਣ ਮੁਤਾਬਕ ਪੰਜਾਬ ਦੇ 21 ਸ਼ਹਿਰੀ ਪ੍ਰਦੂਸ਼ਣ ਨਾਲ ਪ੍ਰਭਾਵਿਤ ਹਨਹਵਾ ਪ੍ਰਦੂਸ਼ਣ ਨਾਲ ਨਾ ਸਿਰਫ਼ ਮਨੁੱਖੀ ਸਗੋਂ ਕੁਦਰਤੀ ਬਨਸਪਤੀ, ਜਾਨਵਰ ਵੀ ਪ੍ਰਭਾਵਿਤ ਹੋਏ ਹਨਕੈਂਸਰ, ਦਿਲ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, ਹਵਾ ਪ੍ਰਦੂਸ਼ਣ ਕਾਰਨ ਵਧ ਰਹੇ ਹਨ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਗੈਰ ਕਾਨੂੰਨੀ ਮਾਈਨਿੰਗ, ਰੁੱਖਾਂ ਦੀ ਕਟਾਈ ਵੀ ਅਹਿਮ ਜ਼ਿੰਮੇਵਾਰ ਹੈਸੂਬੇ ਦੇ ਤਾਪ ਬਿਜਲੀ ਉਤਪਾਦਨ ਵੀ ਪ੍ਰਦੂਸ਼ਣ ਫੈਲਾਉਣ ਵਿੱਚ ਅਹਿਮ ਭਾਗੀਦਾਰ ਹਨਵਿਕਾਸ ਅਤੇ ਖੁਸ਼ਹਾਲੀ ਕਾਰਨ ਆਵਾਜਾਈ ਦੇ ਤਰੀਕਿਆਂ ਅਤੇ ਵਾਹਨਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਦੇਸ਼ ਦੀ ਵਧਦੀ ਆਬਾਦੀ ਨੇ ਵੀ ਸਥਿਤੀ ਨੂੰ ਹੋਰ ਗੰਭੀਰ ਬਣਾਇਆ ਹੈਹਾਲ ਹੀ ਵਿੱਚ ਭਾਰਤ ਦੀ ਜਨਸੰਖਿਆ 8 ਅਰਬ ਹੋਣ ਦੀ ਖ਼ਬਰ ਅਸੀਂ ਪੜ੍ਹੀ ਹੈਚੀਨ ਆਬਾਦੀ ਪੱਖੋਂ ਮੁਲਕ ਦਾ ਸਭ ਤੋਂ ਪਹਿਲਾ ਦੇਸ਼ ਹੈਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੰਬਰ ਇੱਕ ਮੁਲਕ ਬਣਨ ਜਾ ਰਿਹਾ ਹੈਚੀਨ ਨੇ ਆਬਾਦੀ ਨੂੰ ਕੰਟਰੋਲ ਕਰਨ ਲਈ ਆਪਣਾ ਰਾਹ ਲੱਭ ਲਿਆ ਹੈਹੁਣ ਭਾਰਤ ਨੂੰ ਵੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਰਣਨੀਤੀ ਉਲੀਕਣੀ ਚਾਹੀਦੀ ਹੈਦਿਨੋ-ਦਿਨ ਆਬਾਦੀ ਵਧਦੀ ਜਾ ਰਹੀ ਹੈਆਬਾਦੀ ਨੂੰ ਵਸਾਉਣ ਲਈ ਨਾਮੀ ਕੰਪਨੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਫਲੈਟ ਉਸਾਰੇ ਜਾ ਰਹੇ ਹਨ, ਜਿਸ ਕਾਰਨ ਜੰਗਲਾਂ ਦੀ ਕਟਾਈ ਹੋ ਰਹੀ ਹੈਲਗਾਤਾਰ ਜੰਗਲਾਂ ਦੀ ਕਟਾਈ ਕਾਰਨ ਪ੍ਰਦੂਸ਼ਣ ਵਧ ਰਿਹਾ ਹੈਇਸ ਕਾਰਨ ਲੋਕ ਜ਼ਹਿਰੀਲੀ ਹਵਾ ਵਿੱਚ ਜੀਅ ਰਹੇ ਹਨ

ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈਪਾਈਪਾਂ ਰਾਹੀਂ ਘਰਾਂ ਵਿੱਚ ਜਿਹੜਾ ਪਾਣੀ ਜਾਂਦਾ ਹੈ, ਉਸ ਦੀ ਗੁਣਵੱਤਾ ਚੈੱਕ ਕਰਵਾਈ ਗਈਦਿੱਲੀ ਸਮੇਤ ਅਨੇਕ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ’ਤੇ ਆ ਗਿਆ40 ਫੀਸਦ ਪਾਣੀ ਖਰਾਬ ਹੋ ਚੁੱਕਾ ਹੈਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾਕਈ ਤੱਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਜਲਣਸ਼ੀਲ ਰਸਾਇਣ ਪਾਣੀ ਵਿੱਚ ਮਿਲ ਚੁੱਕੇ ਹਨਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਹੈ ਤਾਂ ਕਿ ਸਮਾਂ ਰਹਿੰਦਿਆਂ ਠੋਸ ਨੀਤੀ ਬਣਾ ਕੇ ਉਸ ’ਤੇ ਅਮਲ ਕੀਤਾ ਜਾ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ

ਪਿੱਛੇ ਜਿਹੇ ਇਹ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਕੈਮੀਕਲ ਫੈਕਟਰੀਆਂ ਰਾਹੀਂ ਧਰਤੀ ਦੇ ਅੰਦਰ ਬੋਰ ਕਰਕੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈਡੇਰਾਬੱਸੀ ਲਾਗੇ ਘੱਗਰ ਦੇ ਪਾਣੀ ਵਿੱਚ ਫੈਕਟਰੀਆਂ ਦਾ ਗੰਦਾ ਜ਼ਹਿਰੀਲਾ ਪਾਣੀ ਮਿਲਾਇਆ ਜਾ ਰਿਹਾ ਹੈ, ਜਿਸ ਕਾਰਨ ਕੁਦਰਤੀ ਜੀਵ ਜੰਤੂ ਵੀ ਪ੍ਰਭਾਵਿਤ ਹੋਏ ਹਨਪੈਸੇ ਦੀ ਤਾਂ ਇੰਨੀ ਹੋੜ ਲੱਗ ਚੁੱਕੀ ਹੈ ਕਿ ਚਾਹੇ ਜੋ ਮਰਜ਼ੀ ਕਿਸੇ ਦੀ ਸਿਹਤ ਨਾਲ ਹੋਵੇ, ਕਿਸੇ ਨੂੰ ਵੀ ਪਰਵਾਹ ਨਹੀਂ ਹੈਚੇਤੇ ਕਰਵਾ ਦੇਈਏ ਕਿ ਜਦੋਂ ਕੋਰੋਨਾ ਕਾਰਨ ਤਾਲਾਬੰਦੀ ਸੀ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਸਾਰਾ ਭਾਰਤ ਸਾਫ਼ ਸੁਥਰਾ ਹੋ ਚੁੱਕਿਆ ਸੀਵਾਤਾਵਰਣ ਸ਼ੁੱਧ ਸੀ‌

ਕਈ ਸੂਬਿਆਂ ਵਿੱਚ ਸ਼ਰਾਬ ਉੱਤੇ ਪੂਰਨ ਪਾਬੰਦੀ ਹੈ, ਫਿਰ ਵੀ ਉਹ ਸੂਬੇ ਵਧੀਆ ਤਰੱਕੀ ਕਰ ਰਹੇ ਹਨਅਜਿਹੀਆਂ ਸ਼ਰਾਬ ਫ਼ੈਕਟਰੀਆਂ, ਜਿਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਨ੍ਹਾਂ ਦਾ ਕੀ ਫ਼ਾਇਦਾ? ਸੂਬੇ ਅੰਦਰ ਹੋਰ ਵੀ ਸਨਅਤਕਾਰਾਂ ਨੂੰ ਕੰਨ ਹੋ ਗਏ ਹੋਣਗੇਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈਜੇ ਨਾਜਾਇਜ਼ ਮਾਇਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਸੂਬੇ ਦਾ ਖ਼ਜ਼ਾਨਾ ਪ੍ਰਫੁਲਿਤ ਹੋ ਜਾਵੇਗਾਹੋਰ ਵੀ ਬਹੁਤ ਸਾਧਨ ਹਨ, ਜਿਨ੍ਹਾਂ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਮਿਲੇਗਾਇਹ ਸਹੀ ਹੈ ਕਿ ਉਦਯੋਗ ਨੀਤੀ ਨਾਲ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈਜੋ ਸਨਅਤਕਾਰ ਗੈਰਕਾਨੂੰਨੀ ਤਰੀਕੇ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਖੇਤਾਂ ਵਿੱਚੋਂ ਵਾਧੂ ਫਸਲ ਲਈ ਕਈ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈਅੱਜ ਪ੍ਰਦੂਸ਼ਣ ਬਹੁਤ ਗੰਭੀਰ ਸਮੱਸਿਆ ਬਣ ਚੁੱਕੀ ਹੈਇਹ ਮੁੱਦਾ ਅਣਗੌਲਿਆ ਨਹੀਂ ਕੀਤਾ ਜਾ ਸਕਦਾਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਵਧੀਆ ਉਦਯੋਗ ਨੀਤੀ ਉਲੀਕਣੀ ਚਾਹੀਦੀ ਹੈ, ਜਿਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3779)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author