IsherSinghEng7ਯੂ.ਐੱਨ.ਜੀ.ਏ. ਦਾ ਮੌਜੂਦਾ ਮਤਾ ਇਸ ਮੰਤਵ ਦੀ ਪ੍ਰਾਪਤੀ ਲਈ ਇੱਕ ਠੋਸ ਉਪਰਾਲਾ ਹੈ। ਅਸੀਂ ਜਨ-ਸਧਾਰਨ ਆਪਣੇ ...
(20 ਮਈ 2024)
ਇਸ ਸਮੇਂ ਪਾਠਕ: 310.


ਅੱਜ ਸਾਇੰਸ ਅਤੇ ਤਕਨੌਲੋਜੀ ਦੇ ਇਜ਼ਾਰੇਦਾਰਾਂ ਨੇ ਇਸ ਨੂੰ ਅਤੇ ਖਾਸ ਕਰ ਕੇ ਇਸਦੀ ਬਰਾਂਚ ਕੰਪਿਊਟਰ ਸਾਇੰਸ ਨੂੰ
, ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਕੱਢ ਕੱਢ ਕੇ ਆਪਣੇ ਰਸਤੇ ਤੋਂ ਭਟਕਾਇਆ ਹੋਇਆ ਹੈਡੇਢ ਕੁ ਸਾਲ ਪਹਿਲਾਂ ਵਿਕਸਿਤ ਕੀਤੀ ਇਸਦੀ ਇੱਕ ਉਪ-ਕਾਢ (ਚੈਟ-ਜੀਪੀਟੀ 4) ਨੇ ਇਸਦੇ ਹਾਮੀਆਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈਸੰਸਾਰ ਭਰ ਦੇ 27 ਹਜ਼ਾਰ ਤੋਂ ਵੱਧ ਬਣਾਉਟੀ ਬੁੱਧੀ ਦੇ ਮਾਹਿਰਾਂ, ਸਾਇੰਸਦਾਨਾਂ ਅਤੇ ਫ਼ਿਲਾਸਫ਼ਰਾਂ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਸ ਤਰ੍ਹਾਂ ਦੀਆਂ ਕਾਢਾਂ ’ਤੇ ਕੁਛ ਸਮੇਂ ਲਈ ਰੋਕ ਲਾਉਣ ਦੀ ਅਪੀਲ ਕੀਤੀ ਹੈਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਾਢਾਂ ਨੂੰ ਕਾਬੂ ਤੋਂ ਬਾਹਰ ਹੋ ਰਹੀ ਤਕਨੌਲੋਜੀ ਦਾ ਪ੍ਰਤੀਕ ਗਰਦਾਨਿਆ ਹੈ

ਜਿਸ ਚੈਟ-ਜੀਪੀਟੀ 4 ਨੇ ਇਹ ਸਥਿਤੀ ਪੈਦਾ ਕੀਤੀ ਹੈ, ਉਹ ਬਣਾਉਟੀ ਬੁੱਧੀ ਦੀ ਅਗਲੀ ਸਟੇਜ ਹੈਸਰਲ ਢੰਗ ਨਾਲ ਕਹਿ ਸਕਦੇ ਹਾਂ ਕਿ ਪਹਿਲੀ ਸਟੇਜ ਦੀ ਬਣਾਉਟੀ ਬੁੱਧੀ ਹਰ ਖੇਤਰ ਦੀ ਆਪੋ-ਆਪਣੀ ਹੁੰਦੀ ਹੈ ਇਸਦੀ ਆਪੋ-ਆਪਣੀ ਲਿਪੀ ਜਾਂ ਭਾਸ਼ਾ ਹੁੰਦੀ ਹੈ, ਜਿਸਦਾ ਜਨ-ਸਧਾਰਨ ਨਾਲ ਕੋਈ ਤੁਅੱਲਕ ਨਹੀਂ ਹੁੰਦਾ ਇਸਦੀ ਅਗਲੀ ਸਟੇਜ ‘ਜਨਰਲ ਬਣਾਉਟੀ ਬੁੱਧੀ’ ਹੈ ਜੋ ਸੰਸਾਰ ਦੀਆਂ ਮੁੱਖ ਭਾਸ਼ਾਵਾਂ ਵਿੱਚ ਅਤੇ ਅਨੇਕਾਂ ਖੇਤਰਾਂ ਵਿੱਚ ਅੱਡ-ਅੱਡ ਕੰਮ ਕਰ ਸਕਦੀ ਹੈਇਹ ਮੌਲਿਕ ਵਰਗਾ ਸਾਹਿਤ ਲਿਖ ਸਕਦੀ ਹੈ, ਸਕਰੀਨ-ਪਲੇਅ, ਕਵਿਤਾ, ਹਾਸ-ਰਸ, ਅਤੇ ਹਰ ਕਿਸਮ ਦੇ ਲੇਖ ਅਤੇ ਕਹਾਣੀਆਂ ਲਿਖ ਸਕਦੀ ਹੈਖ਼ੁਦ ਕੰਪਿਊਟਰਾਂ ਲਈ ਕੋਡ ਤਿਆਰ ਕਰ ਸਕਦੀ ਹੈਅਖ਼ਬਾਰੀ ਖ਼ਬਰਾਂ ਅਤੇ ਕਾਨੂੰਨੀ ਦਸਤਾਵੇਜ਼ ਲਿਖ ਸਕਦੀ ਹੈਡੀਪ-ਫੇਕ ਬਣਾ ਸਕਦੀ ਹੈ, ਅਵਾਜ਼ ਦੀ ਨਕਲ ਕਰ ਸਕਦੀ ਹੈ ਅਤੇ ਇੰਨ-ਬਿੰਨ ਸ਼ਕਲਾਂ ਬਣਾ ਸਕਦੀ ਹੈਸਮਾਜ ਦੇ ਮੰਦੇ ਅਨਸਰਾਂ ਦੇ ਹੱਥ ਚੜ੍ਹ ਕੇ ਇਹ ਸੰਸਾਰ ਵਿੱਚ ਅਨੇਕਾਂ ਨੁਕਸਾਨ ਕਰ ਸਕਦੀ ਹੈ ਥੋੜ੍ਹੇ ਸਮੇਂ ਵਿੱਚ ਹੀ ਇਸਦਾ ਸੋਸ਼ਲ ਮੀਡੀਆ ’ਤੇ ਪੈ ਰਿਹਾ ਮਾੜਾ ਪ੍ਰਭਾਵ ਪ੍ਰਤੱਖ ਦਿਸ ਰਿਹਾ ਹੈ ਅਤੇ ਵੋਟਾਂ ਦੇ ਸਮੇਂ ਇਸਦਾ ਵਿਗੜਿਆ ਹੋਇਆ ਰੂਪ ਹੋਰ ਵੀ ਘਿਣਾਉਣਾ ਹੋ ਰਿਹਾ ਹੈ

ਚੈਟ-ਜੀਪੀਟੀ 4 ਅਤੇ ਇਸ ਵਰਗ ਦੀਆਂ ਹੋਰ ਉਪ-ਕਾਢਾਂ ਦੀ ਦੁਰਵਰਤੋਂ ਦਾ ਯੂ.ਐੱਨ.ਓ ਸਣੇ ਸਾਰੇ ਦੇਸ਼ਾਂ ਨੇ ਗੰਭੀਰ ਨੋਟਿਸ ਲਿਆ ਹੈਸਭ ਨੇ ਇੱਕ-ਮਤ ਹੋ ਕੇ ਚਿੰਤਾ ਪਰਗਟ ਕੀਤੀ ਹੈ ਅਤੇ ਬਣਾਉਟੀ ਬੁੱਧੀ ਦੇ ਬੇਲੋੜੇ ਉਭਾਰ ਨੂੰ ਠੱਲ੍ਹਣ ਅਤੇ ਨਿਯੰਤਰਣ ਕਰਨ ਲਈ ਹੋਰ ਪ੍ਰਭਾਵਕਾਰੀ ਉਪਰਾਲੇ ਕਰਨ ਦੀ ਲੋੜ ਨੂੰ ਦੁਹਰਾਇਆ ਹੈਫ਼ੌਰੀ ਕਾਰਵਾਈ ਕਰਦਿਆਂ ਯੂ.ਐੱਨ ਜਨਰਲ ਅਸੈਂਬਲੀ ਨੇ (21 ਮਾਰਚ, 2024 ਨੂੰ), ਇਸ ਸੰਬੰਧ ਵਿੱਚ ਅਮਰੀਕਾ ਵੱਲੋਂ ਪੇਸ਼ ਕੀਤਾ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮਤਾ ਵਿਚਾਰਿਆ ਅਤੇ ਵੋਟਾਂ ਤੋਂ ਬਗੈਰ ਹੀ ਸਰਬ-ਸੰਮਤੀ ਨਾਲ ਪਾਸ ਕੀਤਾਅਮਰੀਕਾ ਵੱਲੋਂ ਪੇਸ਼ ਕੀਤੇ ਅਤੇ ਚੀਨ ਅਤੇ ਭਾਰਤ ਸਣੇ ਸਾਰਿਆਂ ਦੇਸ਼ਾਂ ਵੱਲੋਂ ਸਰਬ-ਸੰਮਤੀ ਨਾਲ ਪਾਸ ਕੀਤੇ ਇਸ ਮਤੇ ਨੂੰ ‘ਲੈਂਡ-ਮਾਰਕ’ ਸਮਝਿਆ ਜਾਂਦਾ ਹੈਇਸ ਲਈ ਕਿ ਇਹ ਇਸ ਪਰਮੁੱਖ ਅਸੈਂਬਲੀ ਦੇ ਇਤਿਹਾਸ ਵਿੱਚ ਪਹਿਲਾ ਮਤਾ ਹੈ ਜੋ ਕਿਸੇ ਉੱਭਰ ਰਹੇ ਵਿਸ਼ੇ ਨੂੰ ਨਿਯੰਤਰਣ ਕਰਨ ਲਈ ਅਗਾਮੀ ਹੀ ਪਾਸ ਕੀਤਾ ਗਿਆ ਹੋਵੇ

ਇਸ ਵਿਸ਼ੇ ਨਾਲ ਜੁੜੀ ਦਿਲਚਸਪ ਜਾਣਕਾਰੀ ਇਹ ਹੈ ਕਿ ਅੱਜਕੱਲ੍ਹ ਸ਼੍ਰੀ ਅਮਨਦੀਪ ਸਿੰਘ ਗਿੱਲ, ਯੂ.ਐੱਨ.ਓ ਦੇ ਸਕੱਤਰ-ਜਨਰਲ ਦੇ ‘ਐਨਵੁਆਇ ਔਨ ਤਕਨੌਲੋਜੀ’ ਦੀ ਅਹਿਮ ਪੋਸਟ ’ਤੇ ਨਿਯੁਕਤ ਹਨਆਪ ਬਣਾਉਟੀ ਬੁੱਧੀ (ਏ ਆਈ) ਦੇ ਸੰਸਾਰ ਦੇ ਚੋਟੀ ਦੇ ਮਾਹਿਰਾਂ ਵਿੱਚੋਂ ਹਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਰਹੇ ਹਨ ਅਤੇ ਪੰਜਾਬੀ ਦੇ ਵਿਦਵਾਨ ਹਨਇਸ ਮਤੇ ਦੀ ਪੈਰਵੀ ਸੰਬੰਧੀ ਕਾਰਵਾਈਆਂ ਵਿੱਚ ਉਹ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ

ਇਸ ਮਤੇ ਰਾਹੀਂ ਸਾਰੇ ਦੇਸ਼ਾਂ ਅਤੇ ਸੰਬੰਧਿਤ ਅਦਾਰਿਆਂ ਨੂੰ ਬਣਾਉਟੀ ਬੁੱਧੀ ਦੀ ਲਾਭਕਾਰੀ, ਸੁਰੱਖਿਅਤ ਅਤੇ ਭਰੋਸੇਯੋਗ ਵਰਤੋਂ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ ਹੈਵਿਸ਼ੇਸ਼ ਤੌਰ ’ਤੇ ਕਿਹਾ ਗਿਆ ਕਿ ਬਣਾਉਟੀ ਬੁੱਧੀ ਦੇ ਡੀਜ਼ਾਈਨ, ਵਿਕਾਸ ਅਤੇ ਵਰਤੋਂ ਕਰਨ ਦੌਰਾਨ ਮਨੁੱਖੀ ਮਾਣ-ਮਰਯਾਦਾ, ਸੁਰੱਖਿਆ ਅਤੇ ਭਲਾਈ ਯਕੀਨੀ ਬਣਾਈਆਂ ਜਾਣਇਹ ਹਰ ਖੋਜ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਅਨੁਸਾਰੀ ਬਣਾਉਣ ਅਤੇ ਬਣਾਉਟੀ ਬੁੱਧੀ ਦਾ ਸਵੈ-ਨਿਰਭਰਤਾ ਅਤੇ ਵਿਸ਼ਵ-ਵਿਆਪੀ ਖ਼ੁਸ਼ਹਾਲੀ ਨਾਲ ਸੁਮੇਲ ਕਰਨ ਦਾ ਸੁਨੇਹਾ ਹੈਇਹ ਸਮੁੱਚੇ ਮਾਡਰਨ ਸੰਸਾਰ ਲਈ ਇੱਕ ਉਦੇਸ਼ ਤੋਂ ਵੱਧ ਇੱਕ ਆਦੇਸ਼ ਹੈ, ਸਭ ਲਈ ਵੰਗਾਰ ਹੈ ਕਿ ਅਸੀਂ ਸਭ ਰਲ਼ ਕੇ ਬਣਾਉਟੀ ਬੁੱਧੀ ਦੀ ਹਰ ਕਾਢ ਨੂੰ ਸਿਆਣਪ ਨਾਲ ਵਰਤੀਏਇਸ ਰਾਹੀਂ ਇੱਕ ਅਜਿਹੀ ਸਿਰਜਣਾ ਕਰੀਏ ਜੋ ਉੱਚਤਮ ਮਨੁੱਖੀ ਆਦਰਸ਼ਾਂ ਅਤੇ ਡੂੰਘੀਆਂ ਨੈਤਿਕ ਕਦਰਾਂ-ਕੀਮਤਾਂ ਦਾ ਚਿਤਰਣ ਕਰਦੀ ਹੋਵੇ

ਮਤੇ ਨੂੰ ਪੜ੍ਹਦਿਆਂ ਇਸ ਗੱਲ ਦਾ ਕੋਈ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਸਾਇੰਸਦਾਨਾਂ ਅਤੇ ਰਾਜਨੀਤਕਾਂ ਵੱਲੋਂ ਤਿਆਰ ਕੀਤਾ ਗਿਆ ਹੈਬਲਕਿ ਇਹ ਸਮਾਜ-ਸੁਧਾਰਕਾਂ, ਮਨੁੱਖਤਾ ਦੀ ਸਮੁੱਚੀ ਭਲਾਈ ਅਤੇ ਸਰਬ-ਸਾਂਝੀਵਾਲਤਾ ਦੇ ਹਾਮੀਆਂ ਵੱਲੋਂ ਲਿਖੀ ਆਸ਼ਾਜਨਕ ਵਾਰਤਾ ਲਗਦਾ ਹੈਇਸ ਵਿਸ਼ੇ ਨਾਲ ਜੁੜੇ ਹਰ ਵਧੀਆ ਸ਼ਬਦ ਦਾ ਸੰਗ੍ਰਹਿ ਲਗਦਾ ਹੈਮਤੇ ਦਾ ਸਾਰ-ਤੱਤ ਹੈ ਕਿ: ‘ਅਸੀਂ ਬਣਾਉਟੀ ਬੁੱਧੀ ਨੂੰ ਪੂਰੀ ਤਰ੍ਹਾਂ ਨਿਯੰਤਰਤ ਕਰੀਏ ਬਜਾਇ ਇਸਦੇ ਕਿ ਇਹ ਸਾਨੂੰ ਨਿਯੰਤਰਤ ਕਰੇ।’

ਇਸ ਨੇ ਸਾਡੀ ਵਿਚਾਰਧਾਰਾ ਨੂੰ ਨਵੀਂ ਸੇਧ ਦਿੱਤੀ ਹੈ ਅਤੇ ਬਣਾਉਟੀ ਬੁੱਧੀ ਸਣੇ ਸਾਇੰਸ ਅਤੇ ਤਕਨੌਲੋਜੀ ਦੇ ਸਮੁੱਚੇ ਖੇਤਰ ਨੂੰ ਨਵੇਂ ਪਰਿਪੇਖ ਵਿੱਚ ਵਿਚਾਰਨ ਲਈ ਉਤਸ਼ਾਹਿਤ ਕੀਤਾ ਹੈਕਿਉਂਕਿ ਇਹ ਸਾਡੀਆਂ ਅਜੋਕੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ, ਇਸ ਕਰ ਕੇ ਇਸਦੀ ਪਹਿਲ ਨੂੰ ਬਦਲਣ ਦੀ ਲੋੜ ਹੈ ਅਤੇ ਮਤਾ ਇਸ ਨਵੀਂ ਪਹੁੰਚ ਦਾ ਸੂਚਕ ਹੈ ਨਵੀਂਆਂ ਕਾਢਾਂ ਕੱਢਣ ਦੀ ਬਜਾਇ ਹੁਣ ਤਕ ਹੋ ਚੁੱਕੀਆਂ ਦੀ, ਸਦ-ਵਰਤੋਂ ਅਤੇ ਇਨ੍ਹਾਂ ਨੂੰ ਸਾਰੇ ਸੰਸਾਰ ਵਿੱਚ ਫੈਲਾਉਣ ’ਤੇ ਜ਼ੋਰ ਦਿੱਤਾ ਹੈਇਸ ਮਤੇ ਦੀ ਅਹਿਮੀਅਤ ਸਮਝਣ ਅਤੇ ਇਸ ਉੱਤੇ ਸੰਜੀਦਗੀ ਅਤੇ ਸੁਹਿਰਦਤਾ ਨਾਲ ਅਮਲ ਕਰਨ ਲਈ, ਅਸਲੀ ਅਤੇ ਬਣਾਉਟੀ ਬੁੱਧੀ ਦੇ ਸੰਕਲਪ ਨੂੰ ਵੀ ਮਾਡਰਨ ਸਚਾਈਆਂ ਦੇ ਸੰਦਰਭ ਵਿੱਚ ਵਿਚਾਰਨ ਦੀ ਲੋੜ ਹੈ

ਅੱਜ ਬਹੁਤੀ ਚਰਚਾ ‘ਬਣਾਉਟੀ ਬੁੱਧੀ’ ਦੀ ਹੀ ਹੁੰਦੀ ਹੈ ਅਤੇ ‘ਅਸਲੀ ਬੁੱਧੀ’ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈਭਾਵੇਂ ਮਨੋ-ਵਿਗਿਆਨੀ ਸ਼ੁਰੂ ਤੋਂ ਹੀ ਇਸ ਸੰਬੰਧ ਵਿੱਚ ਖੋਜਾਂ ਕਰ ਰਹੇ ਹਨ ਪਰ ਅੱਧੀ-ਅਧੂਰੀ ਖੋਜ ਕਾਰਨ ਸਮਝਿਆ ਜਾ ਰਿਹਾ ਹੈ ਕਿ ਸਾਡੀ ਵਿਅਕਤੀਗਤ/ਨਿੱਜੀ/ਕੁਦਰਤੀ ਬੁੱਧੀ ਹੀ ਅਸਲੀ ਬੁੱਧੀ (ਇੰਟੈਲੀਜੈਂਸ) ਹੈਇਹ ਜਨਮ ਵੇਲੇ ਕੁਦਰਤ ਵੱਲੋਂ ਮਨੁੱਖ ਨੂੰ ਮਿਲੀ ਇੱਕ ਵਿਲੱਖਣ ਪ੍ਰਤਿਭਾ ਹੈ, ਜਿਸ ਕਰ ਕੇ ਅਸੀਂ ਸੋਚਣ, ਸਮਝਣ ਅਤੇ ਕਲਪਨਾ ਕਰਨ ਦੇ ਸਮਰੱਥ ਹਾਂਜੀਵਨ ਦੇ ਤਜਰਬੇ ਸਾਂਭ ਸਕਣ ਅਤੇ ਲੋੜ ਪੈਣ ’ਤੇ ਇਨ੍ਹਾਂ ਨੂੰ ਯਾਦ ਕਰਨ ਅਤੇ ਵਰਤਣ ਦੇ ਸਮਰੱਥ ਬਣੇ ਹੋਏ ਹਾਂਮੌਲਿਕ ਸਿਰਜਣਾ ਕਰਨ ਅਤੇ ਨਵੇਂ ਬਿਰਤਾਂਤ ਸਿਰਜਣ ਦੀ ਸਮਰੱਥਾ ਰੱਖਦੇ ਹਾਂਜਜ਼ਬਾਤਾਂ ਅਤੇ ਭਾਵਨਾਵਾਂ ਸਦਕਾ ‘ਸੁਪਰ ਸੋਸ਼ਲ ਐਨੀਮਲ’ ਹਾਂ ਅਤੇ ਵੱਡੀਆਂ-ਵੱਡੀਆਂ ਸੰਸਥਾਵਾਂ ਬਣਾ ਸਕੇ ਹਾਂਹਰ ਖੇਤਰ ਵਿੱਚ ਅਭੂਤ-ਪੂਰਨ ਤਰੱਕੀ ਕਰ ਸਕੇ ਹਾਂ ਅਤੇ ਆਪਣੇ-ਆਪ ਨੂੰ ਸਿਆਣਾ ਮਨੁੱਖ (‘ਹੋਮੋ ਸੇਪੀਅਨਜ਼’) ਕਹਿੰਦੇ ਹਾਂ

ਜੇ ਸਾਡੀ ਵਿਅਕਤੀਗਤ/ਨਿੱਜੀ/ਕੁਦਰਤੀ ਬੁੱਧੀ ਨੂੰ ਅਸਲੀ ਬੁੱਧੀ ਮੰਨ ਲਿਆ ਜਾਵੇ, ਤਾਂ ਹਰ ਕਿਸਮ ਦੀ ਬਾਹਰੀ ਬੁੱਧੀ ਬਣਾਉਟੀ ਬੁੱਧੀ ਹੈਪਰ ਮਨੁੱਖ ਤਾਂ ਜਨਮ ਤੋਂ ਹੀ ਬਾਹਰੀ ਬੁੱਧੀ ’ਤੇ ਨਿਰਭਰ ਹੁੰਦਾ ਹੈ ਅਤੇ ਸਾਰੀ ਉਮਰ ਇਸ ’ਤੇ ਨਿਰਭਰ ਰਹਿੰਦਾ ਹੈਭੁੱਲ ਜਾਂਦੇ ਹਾਂ ਕਿ ਇਨਸਾਨ ਨੂੰ ਉਸ ਦੀ ਵਿਅਕਤੀਗਤ/ਨਿੱਜੀ ਬੁੱਧੀ ਤੋਂ ਕਿਤੇ ਵੱਧ ਸਾਂਝੀ, ਸਮੂਹਕ ਅਤੇ ਹਜ਼ਾਰਾਂ ਸਾਲਾਂ ਦੀ ਇਕੱਤਰ ਹੋਈ ਸੰਚਿਤ ਬੁੱਧੀ ਲਾਭਕਾਰੀ ਹੈ ਇਸਦੀ ਵਰਤੋਂ ਰਾਹੀਂ ਹੀ ਉਸ ਦੀ ਹੋਂਦ ਕਾਇਮ ਰਹੀ ਹੈ ਅਤੇ ਉਹ ਬਹੁ-ਪੱਖੀ ਤਰੱਕੀ ਕਰ ਸਕਿਆ ਹੈਸਪਸ਼ਟ ਹੈ ਕਿ ਮਨੁੱਖ ਆਦਿ ਕਾਲ ਤੋਂ ਹੀ ਵਿਕਸਿਤ ਬੁੱਧੀ ਵਰਤ ਰਿਹਾ ਹੈ, ਅਤੇ ਕੰਪਿਊਟਰ ਸਾਇੰਸ ਨੇ ਸਿਰਫ ਇਸਦਾ ਸਰੂਪ ਬਦਲਿਆ ਹੈ

ਅਸਲੀ ਬੁੱਧੀ ਦਾ ਇੰਨਾ ਹੀ ਅਹਿਮ ਦੂਜਾ ਪੱਖ ਵੀ ਹੈ ਜਦੋਂ ਅਸੀਂ ਬਣਾਉਟੀ ਬੁੱਧੀ ਦੀ ਦੁਰਵਰਤੋਂ ਦੀ ਗੱਲ ਕਰਦੇ ਹਾਂ ਤਾਂ ਤੁਰਤ ਵਿਚਾਰ ਆਉਂਦਾ ਹੈ ਕਿ ਪੂਰੀ ਤਰ੍ਹਾਂ ਨਾਲ ਸਦਵਰਤੋਂ ਤਾਂ ਮਨੁੱਖ ਅਸਲੀ ਬੁੱਧੀ ਦੀ ਵੀ ਨਹੀਂ ਕਰ ਸਕਿਆਕੰਪਿਊਟਰ ਸਾਇੰਸ ਵਾਲੀ ਬਣਾਉਟੀ ਬੁੱਧੀ ਤਾਂ ਸਿਰਫ 7-8 ਦਹਾਕੇ ਪਹਿਲਾਂ ਹੀ ਹੋਂਦ ਵਿੱਚ ਆਈ ਹੈ, ਉਸ ਤੋਂ ਹਜ਼ਾਰਾਂ ਸਾਲ ਪਹਿਲਾਂ ਤਾਂ ਅਸੀਂ ਅਸਲ ਬੁੱਧੀ ਹੀ ਵਰਤਦੇ ਸੀਸੰਸਾਰ ਦਾ ਇਤਿਹਾਸ ਅਤੇ ਮੌਜੂਦਾ ਹਾਲਾਤ ਇਸ ਤੱਥ ਦੇ ਸਬੂਤ ਹਨ ਕਿ ਮਨੁੱਖ ਪਹਿਲਾਂ ਵੀ ਇਸਦਾ ਪੂਰਾ ਸਦ-ਉਪਯੋਗ ਨਹੀਂ ਕਰ ਸਕਿਆ ਇਸਦਾ ਕਾਰਨ ਹੈ ਕਿ ਮਨੁੱਖ ਦੀ ਅਸਲ ਬੁੱਧੀ ਵਿੱਚ ਵੀ ਬਹੁਤ ਨੁਕਸ, ਕਮੀਆਂ ਤੇ ਤਰੱਟੀਆਂ ਵੀ ਹਨ ਜਿਨ੍ਹਾਂ ਕਰ ਕੇ ਬਣਾਉਟੀ ਬੁੱਧੀ ਦੀ ਕਾਢ ਦੀ ਲੋੜ ਪਈਮਨੁੱਖੀ ਬੁੱਧੀ ਚਲਾਇਮਾਨ ਅਤੇ ਤਰਕਹੀਣ (ਇਰ-ਰੈਸ਼ਨਲ) ਹੁੰਦੀ ਹੈਸਾਡੇ ਜਨਮ, ਪੜ੍ਹਾਈ, ਮੂਡ, ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਪਖੰਡ, ਗਿਆਨ ਅਤੇ ਸਮਰੱਥਾ ਬਾਰੇ ਭੁਲੇਖੇ ਆਦਿ ’ਤੇ ਨਿਰਭਰ ਕਰਦੀ ਹੈਅਧਿਆਤਮਿਕ ਮਹਾਂ-ਪੁਰਖਾਂ ਨੇ ਇਨ੍ਹਾਂ ਤਰੁੱਟੀਆਂ ਕਰ ਕੇ ਮਨੁੱਖ ਦੀ ਨਖੇਧੀ ਵੀ ਬਹੁਤ ਕੀਤੀ ਹੈ

ਪਰ ਹੁਣ ਪੱਛਮੀ ਸਿਆਣਿਆਂ ਅਤੇ ਹੋਰ ਪ੍ਰਸਿੱਧ ਮਨੋ-ਵਿਗਿਆਨੀਆਂ ਨੇ ਵੀ ਖੋਜਾਂ ਕਰ-ਕਰ ਕੇ ਇਨ੍ਹਾਂ ਤਰੁੱਟੀਆਂ ਨੂੰ ਉਜਾਗਰ ਕੀਤਾ ਹੈਇਨ੍ਹਾਂ ਵਿੱਚ 2002 ਦੇ ਨੋਬਲ ਪੁਰਸਕਾਰ ਜੇਤੂ ਡੈਨੀਅਲ ਕਾਹਨਮਿਨ ਪ੍ਰਮੁੱਖ ਹਨਇਹ ਸਿੱਟੇ ਹੀ ਮਾਰਟਿਨ ਸੈਲਿਗਮੈਨ ਅਤੇ ਜੌਨਾਥਨ ਹਾਈਟ ਵਰਗੇ ਨੈਤਿਕ ਕਦਰਾਂ-ਕੀਮਤਾਂ ਦੇ ਮਾਹਿਰ ਸਮਾਜਿਕ ਮਨੋ-ਵਿਗਿਆਨੀਆਂ ਨੇ ਕੱਢੇ ਹਨਉਨ੍ਹਾਂ ਦੀਆਂ ਖੋਜਾਂ ਅਨੁਸਾਰ, ਆਪੋ-ਆਪਣੀ ਜਗ੍ਹਾ ਅਸਲੀ ਅਤੇ ਬਣਾਉਟੀ, ਦੋਵੇਂ ਬੁੱਧੀਆਂ ਜੰਤਰ ਹਨ, ਜਿਨ੍ਹਾਂ ਦੀ ਵਰਤੋਂ ਮਨ ਕਰਦਾ ਹੈਪੂਰਬੀ ਅਤੇ ਖਾਸ ਕਰਕੇ ਭਾਰਤੀ ਫ਼ਲਸਫ਼ਾ ਇਸ ਤੋਂ ਅਗਲੀ ਗੱਲ ਕਰਦਾ ਹੈ ਕਿ ਦਰਅਸਲ ਮਨ ਬੁਰਿਆਈਆਂ ਦਾ ਸ੍ਰੋਤ ਹੈਗੁਰੂ ਗ੍ਰੰਥ ਸਾਹਿਬ ਵਿੱਚ ਮਨ ਲਈ ਹਰ ਮੰਦਾ ਵਿਸ਼ੇਸ਼ਣ ਵਰਤਿਆ ਗਿਆ ਹੈ ਇਸਦੇ ਔਗੁਣ ਹੀ ਅੱਗੇ ਬੁੱਧੀ ਸਣੇ ਸਾਡੀ ਹਰ ਕਾਰਵਾਈ ਵਿੱਚ ਝਲਕ ਰਹੇ ਹਨਸੁਧਾਰ ਅਤੇ ਵਿਕਾਸ ਮਨ ਦਾ ਕਰਨ ਦੀ ਲੋੜ ਹੈ, ਡਸਿਪਲਨ ਵਿੱਚ ਇਸ ਨੂੰ ਲਿਆਉਣ ਦੀ ਲੋੜ ਹੈਇਸ ਕਰ ਕੇ ਹੀ ਅੱਜ ਪੱਛਮੀ ਜਗਤ ਇਸ ਗੱਲ ਦਾ ਮੁਦਈ ਬਣ ਰਿਹਾ ਹੈ ਕਿ ਮਨ ਦਾ ਇਲਾਜ ਮਾਡਰਨ ਸਚਾਈਆਂ ਅਤੇ ਪੁਰਾਤਨ ਸਿਆਣਪਾਂ ਦੇ ਸੁਮੇਲ ਅਨੁਸਾਰ ਜੀਵਨ ਜਿਊਣ ਨਾਲ ਹੀ ਸੰਭਵ ਹੈਅੱਜ ਦੇ ਪ੍ਰਸਿੱਧ ਫ਼ਿਲਾਸਫ਼ਰ-ਇਤਿਹਾਸਕਾਰ ਯੂਵਲ ਹਰਾਰੀ ਦਾ ਕਹਿਣਾ ਹੈ ਕਿ ਜਿੰਨਾ ਸਮਾਂ, ਜ਼ੋਰ ਅਤੇ ਪੈਸਾ ਬਣਾਉਟੀ ਬੁੱਧੀ ਦੇ ਵਿਕਾਸ ਲਈ ਵਰਤਿਆ ਜਾ ਰਿਹਾ ਹੈ, ਉਸ ਤੋਂ ਕਿਤੇ ਘੱਟ ਨਾਲ ਇਹ ਕੰਮ ਹੋ ਸਕਦਾ ਹੈਸੋ ਬਣਾਉਟੀ ਬੁੱਧੀ ਦੀ ਪਰਚਲਤ ਨਖੇਧੀ ਨਿਰਮੂਲ ਹੈ, ਇਸਦੀ ਸਦ-ਵਰਤੋਂ ਦੀ ਲੋੜ ਹੈ

ਤਕਨੌਲੋਜੀ ਦੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਹਰ ਨਵੀਂ ਤਕਨੌਲੋਜੀ ਨੇ ਸਮਾਜ ਵਿੱਚ ਨਾ-ਬਰਾਬਰੀ ਅਤੇ ਬੇ-ਇਨਸਾਫ਼ੀ ਨੂੰ ਵਧਾਇਆ ਹੈਇਸ ਵਿੱਚ ਸੁਧਾਰ ਤਾਂ ਸਿਰਫ ਸਮਾਜ-ਸੁਧਾਰਕਾਂ, ਸਿਆਣਿਆਂ ਅਤੇ ਸੁਹਿਰਦ ਸਿਆਸਤਦਾਨਾਂ ਨੇ ਹੀ ਕੀਤੇ ਹਨਅੱਜ ਦੀ ਤ੍ਰਾਸਦੀ ਵੀ ਇਹ ਹੈ ਕਿ ਇਸ ਖੇਤਰ ’ਤੇ ਕਾਬਜ਼ ਇਜ਼ਾਰੇਦਾਰਾਂ ਨੇ ਸਾਨੂੰ ਇਸ ਭੁਲੇਖੇ ਵਿੱਚ ਪਾ ਰੱਖਿਆ ਹੈ ਕਿ ਹੈ ਕਿ ਇਹ ਸਾਇੰਸ ਅਤੇ ਤਕਨੌਲੋਜੀ ਦੀ ਸਮੱਸਿਆ ਹੈ ਅਤੇ ਇਸਦਾ ਹੱਲ ਇਸ ਰਾਹੀਂ ਹੀ ਹੋਣਾ ਹੈਇਸ ਭੁਲੇਖੇ ਓਹਲੇ ਉਹ ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਤਾਂ ਕਢਦੇ ਹੀ ਹਨ ਅਤੇ ਨਾਲ ਧਰਤੀ ਦੇ ਵਡਮੁੱਲੇ ਕੁਦਰਤੀ ਸਾਧਨਾਂ ਨੂੰ ਵੀ ਬਰਬਾਦ ਕਰ ਰਹੇ ਹਨਇਹ ਮਾਇਕ, ਰਾਜਨੀਤਕ ਅਤੇ ਲੌਬੀਇੰਗ ਪੱਖੋਂ ਬਹੁਤ ਤਕੜੇ ਹੋ ਚੁੱਕੇ ਹਨ ਅਤੇ ਆਪਣੇ ਮੰਤਵਾਂ ਨੂੰ ਹਾਸਲ ਕਰ ਸਕਣ ਦੇ ਹਰ ਲੀਵਰ ’ਤੇ ਇਨ੍ਹਾਂ ਦਾ ਕਬਜ਼ਾ ਹੈਇਕੱਠੇ ਹੋ ਕੇ ਇਹ ਯੂ.ਐੱਨ.ਓ ਸਣੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ

ਸਾਇੰਸ ਅਤੇ ਤਕਨੌਲੋਜੀ ਅਤੇ ਖਾਸ ਕਰ ਕੇ ਕੰਪਿਊਟਰ ਦੀਆਂ ਕਾਢਾਂ ਸਮਾਜ ਨੂੰ ਲੁੱਟਣ ਦਾ ਸਭ ਤੋਂ ਕਾਰਗਰ ਅਤੇ ਸਸਤਾ ਢੰਗ ਹੈਇਸ ਲਈ ਕਿਸੇ ਨਵੇਂ ਨਿਵੇਸ਼ ਦੀ ਲੋੜ ਨਹੀਂ, ਸਰੀਰਕ ਅਤੇ ਬੌਧਿਕ ਮਿਹਨਤ ਦੀ ਲੋੜ ਨਹੀਂ ਅਤੇ ਕਾਢਾਂ ਵੀ ਏ.ਸੀ ਦਫਤਰਾਂ ਵਿੱਚ ਬੈਠ ਕੇ ਕੀਤੀਆਂ ਜਾ ਰਹੀਆਂ ਹਨਇਸ ਕਰਕੇ ਹੀ ਸੰਸਾਰ ਦੇ ਉੱਪਰਲੇ ਦਸ ਖਰਬ-ਪਤੀਆਂ ਵਿੱਚੋਂ ਸੱਤ ਇਸ ਖੇਤਰ ਨਾਲ ਜੁੜੇ ਹੋਏ ਹਨਇਸ ਖੇਤਰ ਨੂੰ ਦਿੱਤੀ ਜਾ ਰਹੀ ਨਜਾਇਜ਼ ਪਹਿਲ ਕਰ ਕੇ ਹੀ ਪਿਛਲੇ 65-70 ਸਾਲ ਤੋਂ ਖੇਤੀ-ਬਾੜੀ ਜਾਂ ਉਦਯੋਗ ਵਿੱਚ ਕੋਈ ਕਾਢ ਜਾਂ ਖੋਜ ਨਹੀਂ ਕੀਤੀ ਗਈਖੇਤੀ-ਬਾੜੀ ਦੀ ਸਭ ਤੋਂ ਜ਼ਰੂਰੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਫਸਲਾਂ ਵਿਕਸਿਤ ਕੀਤੀਆਂ ਜਾਣ ਜੋ ਦਾਲਾਂ ਵਾਂਗ ਹਵਾ ਦੀ ਨਾਈਟ੍ਰੋਜਨ ਵਰਤ ਸਕਣਐਟਮੀ ਬਿਜਲੀ ਨੂੰ ਹੋਰ ਵਿਕਸਿਤ ਕਰਨ ਦੀ ਲੋੜ ਹੈਅਨਾਜ ਅਤੇ ਖੁਰਾਕ ਦੀ ਬਰਬਾਦੀ ਨੂੰ ਰੋਕਣਾ ਵੱਡਾ ਕੰਮ ਹੈ

ਉਹ ਸੰਸਾਰ ਦਾ ਮੂੰਹ ਇਸ ਪਾਸੇ ਵਲ ਹੋਣ ਹੀ ਨਹੀਂ ਦਿੰਦੇ ਕਿ ਅੱਜ ਇਸ ਨੂੰ ਸਹੀ ਵੰਡ-ਵੰਡਾਈ, ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦੀ ਲੋੜ ਹੈਸਾਨੂੰ ਕਿਸੇ ਨਵੇਂ ਗਿਆਨ, ਜਾਣਕਾਰੀ ਜਾਂ ਹੋਰ ਉਪਜ (ਗਰੋਥ) ਦੀ ਲੋੜ ਨਹੀਂ, ਬਲਕਿ ਆਪਣੀਆਂ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪ੍ਰਬੰਧ-ਪ੍ਰਣਾਲੀਆਂ ਨੂੰ ਸਮਕਾਲੀ ਅਤੇ ਪ੍ਰਭਾਵਕਾਰੀ ਬਣਾਉਣ ਦੀ ਲੋੜ ਹੈਇਨ੍ਹਾਂ ਪ੍ਰਣਾਲੀਆਂ ਵਿੱਚ ਮਾਡਰਨ ਸਚਾਈਆਂ ਅਤੇ ਪੁਰਾਤਨ ਸਿਆਣਪਾਂ ਦੇ ਸੁਮੇਲ ਅਨੁਸਾਰ ਪਰਿਵਰਤਨ ਦੀ ਲੋੜ ਹੈਯੂ.ਐੱਨ.ਜੀ.ਏ. ਦਾ ਮੌਜੂਦਾ ਮਤਾ ਇਸ ਮੰਤਵ ਦੀ ਪ੍ਰਾਪਤੀ ਲਈ ਇੱਕ ਠੋਸ ਉਪਰਾਲਾ ਹੈਅਸੀਂ ਜਨ-ਸਧਾਰਨ ਆਪਣੇ ਨਿੱਜੀ ਜੀਵਨ ਨੂੰ ਇਸ ਮਤੇ ਦੇ ਅਨੁਸਾਰੀ ਬਣਾ ਕੇ ਸਹੀ ਜਾਣਕਾਰੀ ਹਾਸਿਲ ਕਰ ਕੇ ਅਤੇ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਹੱਥ ਮਜ਼ਬੂਤ ਕਰ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4984)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author