IsherSinghEng7ਸਾਨੂੰ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੰਤਵ ਬਣਾਉਣਾ ਚਾਹੀਦਾ ਹੈ ਨਾ ਕਿ ਧਨ-ਦੌਲਤ ਨੂੰ ...
(3 ਅਪਰੈਲ 2021)
(ਸ਼ਬਦ: 1900)


ਹਰ ਸਾਲ 20 ਮਾਰਚ ਦਾ ਦਿਨ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ‘ਅੰਤਰ-ਰਾਸ਼ਟਰੀ ਪ੍ਰਸੰਨਤਾ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ‘ਵਿਸ਼ਵ ਪ੍ਰਸੰਨਤਾ ਰਿਪੋਰਟ’
(World Happiness Report) ਵੀ ਜਾਰੀ ਕੀਤੀ ਜਾਂਦੀ ਹੈਇਹ ਰਿਪੋਰਟ ਸੰਗਠਨ ਦੇ ‘ਸਵੈ-ਨਿਰਭਰ ਵਿਕਾਸ ਸਮਾਧਾਨ ਵਿਭਾਗ’ (Sustainable Development Solutions Network) ਵੱਲੋਂ ਤਿਆਰ ਕੀਤੀ ਜਾਂਦੀ ਹੈਇਸ ਵਿੱਚ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ, ਅਤੇ ਦੇਸ਼ਾਂ ਦੀ ਸਮੁੱਚੀ ਪ੍ਰਸੰਨਤਾ ਨਾਲ ਸਬੰਧਿਤ ਅੱਡ-ਅੱਡ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈਹਰ ਸਾਲ ਕੁਝ ਢੁੱਕਵੇਂ ਪੱਖ ਚੁਣੇ ਜਾਂਦੇ ਹਨ, ਜਿਵੇਂ ਕਿ ਇਸ ਸਾਲ ਦੀ ਰਿਪੋਰਟ ਵਿੱਚ ਕੋਵਿਡ-19 ਨੂੰ ਮੁੱਖ ਵਿਸ਼ਾ ਬਣਾਇਆ ਗਿਆ ਹੈਪਿਛਲੇ ਸਾਲ ਪ੍ਰਸੰਨਤਾ ਦੇ, ਸਮਾਜਿਕ ਅਤੇ ਕੁਦਰਤੀ ਵਾਤਾਵਰਣ ਅਤੇ ‘ਸਵੈ-ਨਿਰਭਰ ਵਿਕਾਸ ਟੀਚਿਆਂ’ ਨਾਲ, ਸਬੰਧਾਂ ਨੂੰ ਮੁੱਖ ਵਿਸ਼ਾ ਬਣਾਇਆ ਗਿਆ ਸੀਹਰ ਸਾਲ ਨਵਾਂ ਪੱਖ ਵਿਚਾਰਨ ਤੋਂ ਭਾਵ ਇਹ ਹੈ ਕਿ ਦੇਸ਼ਾਂ ਦੀਆਂ ਸਰਕਾਰਾਂ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਸੰਸਥਾਵਾਂ ਇਸ ਰਿਪੋਰਟ ਦੀਆਂ ਖੋਜਾਂ ਤੋਂ ਸੇਧ ਲੈ ਕੇ ਐਸੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕ ਸਕਣ ਜਿਹੜੇ ਕਿ ਨਾਗਰਿਕਾਂ ਦੀ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ ਵਿੱਚ ਵਾਧਾ ਕਰ ਸਕਣਰਿਪੋਰਟ ਇਸ ਗੱਲ ਉੱਤੇ ਪੂਰਾ ਜ਼ੋਰ ਦਿੰਦੀ ਹੈ ਕਿ ਪ੍ਰਸੰਨਤਾ ਦੇ ਵਾਧੇ ਵਾਸਤੇ ਸਰਕਾਰਾਂ ਅਤੇ ਹੋਰ ਸਬੰਧਿਤ ਸੰਸਥਾਵਾਂ ਦੀਆਂ ਕਾਰਵਾਈਆਂ ਦੇ ਨਾਲ-ਨਾਲ ਵਿਅਕਤੀਗਤ ਪੱਧਰ ’ਤੇ ਸਰਬ-ਪੱਖੀ ਸੁਚੱਜੀ ਜੀਵਨ-ਜਾਚ ਅਪਣਾਉਣ ਦੀ ਵੀ ਜ਼ਰੂਰਤ ਹੈਸੋ ਪ੍ਰਸੰਨਤਾ ਰਿਪੋਰਟ ਜਿੱਥੇ ਸਰਕਾਰਾਂ ਅਤੇ ਹੋਰ ਸਬੰਧਿਤ ਸੰਸਥਾਵਾਂ ਨੂੰ ਇਸ ਵਿਸ਼ੇ ’ਤੇ ਸਿਫਾਰਸ਼ਾਂ ਕਰਦੀ ਹੈ, ਉੱਥੇ ਨਾਲ ਹੀ ਵਿਅਕਤੀਗਤ ਜੀਵਨ ਦੇ ਸਰਬ-ਪੱਖੀ ਵਿਕਾਸ ਵਾਸਤੇ ਵਿਹਾਰਕ ਅਤੇ ਅਰਥ-ਭਰਪੂਰ ਨਸੀਹਤਾਂ ਵੀ ਕਰਦੀ ਹੈ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪ੍ਰਸੰਨਤਾ ਅਤੇ ਭਲਾਈ ਕਦੇ ਵੀ ਸਰਕਾਰਾਂ ਦੀ ਨੀਤੀ ਨਹੀਂ ਰਹੀ ਅਤੇ ਨਾ ਹੀ ਸਾਡੀਆਂ ਸਮਾਜਿਕ ਪ੍ਰਣਾਲੀਆਂ ਇਸ ਵਾਸਤੇ ਸੁਖਾਵੇਂ ਹਾਲਾਤ ਬਣਾ ਸਕੀਆਂ ਹਨਪਹਿਲੇ ਸਮਿਆਂ ਵਿੱਚ ਇਸ ਵਾਸਤੇ ਜੋ ਵੀ ਕੋਸ਼ਿਸ਼ਾਂ ਹੋਈਆਂ ਹਨ ਉਹ ਸਿਰਫ ਧਾਰਮਿਕ ਅਤੇ ਰੂਹਾਨੀ ਆਗੂਆਂ ਵਲੋਂ ਹੀ ਹੋਈਆਂ ਹਨਪਰ ਅੱਜ ਸਰਕਾਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਤਕ ਸਭ ਇਸ ਪ੍ਰਤੀ ਸੁਚੇਤ ਹੋਏ ਹਨ ਜਿਸ ਕਰ ਕੇ ਇਹ ਸਾਲਾਨਾ ਰਿਪੋਰਟ ਹੋਂਦ ਵਿੱਚ ਆਈਹੁਣ ਤਕ ਜਾਰੀ ਰਿਪੋਰਟਾਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਨ੍ਹਾਂ ਵਿੱਚ ਦੁਨੀਆਂ ਦੇ ਮੁੱਖ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਵੀ ਬਣਦੀ ਮਾਨਤਾ ਦਿੱਤੀ ਗਈ ਹੈਇਨ੍ਹਾਂ ਸਿੱਖਿਆਵਾਂ ਦੇ ਵਿਗਿਆਨਕ ਅਤੇ ਮਨੋ-ਵਿਗਿਆਨਕ ਖੋਜਾਂ ਨਾਲ ਸੁਮੇਲ ਨੂੰ ਇਨ੍ਹਾਂ ਦੀਆਂ ਸਿਫਾਰਸ਼ਾਂ ਅਤੇ ਨਸੀਹਤਾਂ ਦਾ ਅਧਾਰ ਬਣਾਇਆ ਜਾਂਦਾ ਹੈਨਿਰਸੰਦੇਹ ਇਨ੍ਹਾਂ ਰਿਪੋਰਟਾਂ ਦਾ ਆਦਰਸ਼ ਅੱਜ ਦੇ ਵਿਗਿਆਨੀਆਂ ਅਤੇ ਮਨੋ-ਵਿਗਿਆਨੀਆਂ ਦੀ ਵਿਚਾਰਧਾਰਾ ‘Finding Modern Truth in Ancient Wisdom’ ਨਾਲ ਮੇਲ ਖਾਂਦਾ ਹੈਇਸ ਵਿਚਾਰਧਾਰਾ ਨੂੰ ਪਹਿਲੀ ਵਾਰ ਪ੍ਰਸਿੱਧ ਅਮਰੀਕੀ ਸਮਾਜਿਕ ਮਨੋਵਿਗਿਆਨੀ ਡਾ. ਜੌਨਥਨ ਹਾਈਟ ਨੇ ਪ੍ਰਭਾਸ਼ਿਤ ਕੀਤਾ ਸੀ

ਮਾਹਰ ਹਰ ਸਾਲ ਬਦਲਦੇ ਹਾਲਾਤ ਅਤੇ ਨਵੀਆਂ ਖੋਜਾਂ ਅਨੁਸਾਰ ਢੁੱਕਵੇਂ ਪੱਖਾਂ ਨੂੰ ਰਿਪੋਰਟ ਦਾ ਅਧਾਰ ਬਣਾਉਂਦੇ ਹਨਸੰਸਾਰ ਦੇ ਚੋਟੀ ਦੇ ਸਮਾਜ-ਸੁਧਾਰਕ, ਮਨੋ-ਵਿਗਿਆਨੀ, ਅਰਥ-ਸ਼ਾਸਤਰੀ ਅਤੇ ਪ੍ਰਸੰਨਤਾ ਦੇ ਮਾਹਰ ਇਸ ਰਿਪੋਰਟ ਨਾਲ ਜੁੜੇ ਹੋਏ ਹਨਇਨ੍ਹਾਂ ਵਿੱਚੋਂ ਤਿੰਨ ਤਾਂ ਇਸਦੇ ਸ਼ੁਰੂ ਹੋਣ ਵੇਲੇ (2012) ਤੋਂ ਹੀ ਜੁੜੇ ਹਨਇਹ ਇਸਦੇ ਬਾਨੀਆਂ ਵਿੱਚੋਂ ਹਨ ਅਤੇ ਵਲੰਟੀਅਰਾਂ ਦੇ ਤੌਰ ’ਤੇ ਕੰਮ ਕਰ ਰਹੇ ਹਨਇਹ ਸਤਿਕਾਰਯੋਗ ਸ਼ਖਸੀਅਤਾਂ ਹਨ: ਡਾ. ਜੈਫਰੀ ਸੈਕਸ, ਡਾ. ਜੌਹਨ ਹੈਲੀਵੈੱਲ ਅਤੇ ਡਾ. ਰਿਚਰਡ ਲੇਅਰਡਇਨ੍ਹਾਂ ਵਿਸ਼ੇਸ਼ਗਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਵਿਸ਼ਵ-ਪ੍ਰਸਿੱਧ ਸੰਸਥਾਵਾਂ ਤੋਂ ਵੀ ਮਦਦ ਲਈ ਜਾਂਦੀ ਹੈ, ਜਿਨ੍ਹਾਂ ਵਿੱਚ ਗੈਲਪ (Gallup) ਦਾ ਨਾਓਂ ਵਰਣਨਯੋਗ ਹੈਇਸ ਸਭ ਦੇ ਬਾਵਜੂਦ ਇਹ ਗੱਲ ਨਿਰਾਸ਼ਾਜਨਕ ਹੈ ਕਿ ਇਸ ਪੱਧਰ ਦੀ ਵਿਸ਼ੇਸ਼ਗ ਅਤੇ ਅਰਥ-ਭਰਪੂਰ ਰਿਪੋਰਟ ਪ੍ਰਤੀ ਵਿਦਵਾਨਾਂ ਅਤੇ ਆਮ ਪਾਠਕਾਂ ਵਿੱਚ ਬਹੁਤ ਘੱਟ ਜਾਗਰੂਕਤਾ ਹੈ ਇਸਦੇ ਸਿਰਫ ਇੱਕ ਪੱਖ ਦਾ ਹੀ ਪਰਚਾਰ ਕੀਤਾ ਜਾਂਦਾ ਹੈ ਕਿ ਇਸ ਵਿੱਚ ਦੁਨੀਆਂ ਦੇ ਦੇਸਾਂ ਦੀ ‘ਪ੍ਰਸੰਨਤਾ ਮੈਰਿਟ ਲਿਸਟ’ ਮਿਥੀ ਹੁੰਦੀ ਹੈ

ਇਹ ਮੈਰਿਟ ਲਿਸਟ ਹੇਠ ਲਿਖੇ ਛੇ ਤੱਥਾਂ ਨੂੰ ਅਧਾਰ ਬਣਾ ਕੇ ਤਿਆਰ ਕੀਤੀ ਜਾਂਦੀ ਹੈ:

  1. (Healthy Life Expectancy)(Social Support)(Freedom to make own life choices), ਸਮਾਜ ਅਤੇ ਵਪਾਰ ਵਿੱਚ ਭ੍ਰਿਸ਼ਟਾਚਾਰ (Sense of how corrupt Govt., Society and Social Institutions are perceived)

ਪਹਿਲੇ ਦੋ ਤੱਥ ਸਬੰਧਿਤ ਦੇਸ਼ਾਂ ਅਤੇ ਵਿਸ਼ਵ ਸਿਹਤ ਸੰਸਥਾ ਦੇ ਹਵਾਲਿਆਂ ਵਿੱਚੋਂ ਲਏ ਜਾਂਦੇ ਹਨ ਅਤੇ ਪਿਛਲੇ ਚਾਰ ਤੱਥਾਂ ਬਾਰੇ ਚੋਣਵੇਂ ਨਾਗਰਿਕਾਂ ਤੋਂ 0 ਤੋਂ 10 ਦੀ ਸਕੇਲ ਅਨੁਸਾਰ ਰਾਇ ਲਈ ਜਾਂਦੀ ਹੈ0 ਤੋਂ ਭਾਵ ਅੱਤ ਦੀ ਨਿਰਾਸਤਾ ਅਤੇ 10 ਤੋਂ ਭਾਵ ਪੂਰੀ ਪ੍ਰਸੰਨਤਾ ਹੈਰਿਪੋਰਟ ਤਿਆਰ ਕਰਨ ਵਾਸਤੇ ਅਪਣਾਏ ਗੁੰਝਲਦਾਰ ਢੰਗ ਦੀ ਇਹ ਇੱਕ ਸਰਲ ਵਿਆਖਿਆ ਹੈ

ਕੋਵਿਡ-19 ਕਰਕੇ ਪੈਦਾ ਹੋਈਆਂ ਦਿੱਕਤਾਂ ਕਾਰਨ ਇਸ ਵਾਰ ਇਸ ਨੂੰ ਤਿਆਰ ਕਰਨ ਦੇ ਢੰਗ ਵਿੱਚ ਲੋੜੀਂਦੇ ਬਦਲਾਓ ਵੀ ਕੀਤੇ ਗਏ ਹਨ ਅਤੇ ਇਸ ਮਹਾਂਮਾਰੀ ਨੂੰ ਹੀ ਇਸ ਰਿਪੋਰਟ ਦਾ ਮੁੱਖ ਵਿਸ਼ਾ ਬਣਾਇਆ ਗਿਆ ਹੈਮਹਾਂਮਾਰੀ ਦੇ ਦੇਸ਼ਾਂ ਅਤੇ ਵਿਅਕਤੀਗਤ ਪ੍ਰਸੰਨਤਾ ਉੱਪਰ ਪਏ ਪ੍ਰਭਾਵਾਂ ਅਤੇ ਸਰਕਾਰਾਂ ਵੱਲੋਂ ਇਸ ਨੂੰ ਕਾਬੂ ਕਰਨ ਵਿੱਚ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈਇੱਕ ਚੰਗਾ ਪੱਖ ਜੋ ਉਜਾਗਰ ਹੋਇਆ ਹੈ ਉਹ ਇਹ ਹੈ ਕਿ ਜਨ-ਸਧਾਰਨ ਵੱਲੋਂ ਬਹੁਤਾ ਕਰਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਵਿੱਚ ਪੂਰੀ ਸੂਝ ਅਤੇ ਦ੍ਰਿੜ੍ਹਤਾ ਦਿਖਾਈ ਗਈ ਹੈ ਅਤੇ ਹਾਲਾਤ ਨਾਲ ਸਕਾਰਾਤਮਕ ਸਮਝੌਤਾ ਕੀਤਾ ਗਿਆ ਹੈ

ਭਾਰਤੀ ਮੂਲ ਦੇ ਕਨੇਡਾ ਅਤੇ ਅਮਰੀਕਾ ਨਿਵਾਸੀਆਂ ਵਾਸਤੇ ਭਾਰਤ, ਕਨੇਡਾ ਅਤੇ ਅਮਰੀਕਾ ਦੀ ਇਸ ਲਿਸਟ ਵਿੱਚ ‘ਰੈਂਕਿੰਗ’ ਬਾਰੇ ਜਾਨਣ ਦੀ ਉਤਸੁਕਤਾ ਕੁਦਰਤੀ ਹੈਭਾਰਤ ਦਾ ਇਸ ਸਾਲ 149 ਦੇਸ਼ਾਂ ਦੀ ਲਿਸਟ ਵਿੱਚੋਂ 139ਵਾਂ ਰੈਂਕ ਹੈ, ਕਨੇਡਾ 11ਵੇਂ ਤੋਂ 15ਵੇਂ ਅਤੇ ਅਮਰੀਕਾ 18ਵੇਂ ਤੋਂ 19ਵੇਂ ਰੈਂਕ ਤਕ ਖਿਸਕੇ ਹਨਭਾਰਤ ਦਾ ਰੈਂਕ ਹਰ ਸਾਲ ਇਸਦੇ ਨੇੜੇ-ਤੇੜੇ ਹੀ ਰਹਿੰਦਾ ਹੈਇਸ ਤੋਂ ਪ੍ਰਤੱਖ ਹੈ ਕਿ ਪ੍ਰਸੰਨਤਾ ਪੱਖੋਂ ਕਿਸੇ ਦੇਸ਼ ਦੀ ਜੀ.ਡੀ.ਪੀ, ਪਦਾਰਿਥਕ ਤਰੱਕੀ ਅਤੇ ਸੈਨਿਕ ਸ਼ਕਤੀ ਦਾ ਕੋਈ ਖਾਸ ਮਹੱਤਵ ਨਹੀਂਅੱਜ-ਕੱਲ੍ਹ ਅਖਬਾਰਾਂ ਵਿੱਚ ਭਾਰਤ ਦੇ ਰੈਂਕ ਬਾਰੇ ਖਾਸ ਚਰਚਾ ਹੈ ਜਿਸ ਕਰ ਕੇ ਬਹੁਤੇ ਸੱਜਣ ਕੁਦਰਤੀ ਤੌਰ ’ਤੇ ਚਿੰਤਿਤ ਹਨਪਰ ਕਈ ਹੋਰ ਇਸ ਨੂੰ ਮੁੱਦਾ ਬਣਾ ਕੇ ਭੰਡੀ-ਪਰਚਾਰ ਵੀ ਕਰਦੇ ਹਨ ਜਿਹੜੀ ਕਿ ਚੰਗੀ ਗੱਲ ਨਹੀਂ‘ਪ੍ਰਸੰਨਤਾ ਲਿਸਟ’ ਨੂੰ ਤਿਆਰ ਕਰਨ ਵਿੱਚ ਊਣਤਾਈਆਂ ਵੀ ਹਨ, ਇਸ ਵਿੱਚ ਅੰਤਰਰਾਸ਼ਟਰੀ ਕੂਟਨੀਤੀ ਵੀ ਕੰਮ ਕਰਦੀ ਹੈ ਅਤੇ ਵੱਡੀ ਗੱਲ ਇਹ ਕਿ ਇਹ ਲਿਸਟ ਰਿਪੋਰਟ ਦਾ ਸਿਰਫ ਇੱਕ ਹਿੱਸਾ ਹੈਇਸ ਰਿਪੋਰਟ ਨੂੰ ਸਮੁੱਚਤਾ ਵਿੱਚ ਵਿਚਾਰਨ ਤੋਂ ਵਗੈਰ ਇਸ ਤੋਂ ਪੂਰਾ ਲਾਹਾ ਲੈਣਾ ਸੰਭਵ ਨਹੀਂ ਇਸਦੀ ਤਿਆਰੀ ਵਾਸਤੇ ਜ਼ਿੰਮੇਵਾਰ ਇੱਕ ਵੱਡੀ ਅਫਸਰ ਸ਼ੈਰਨ ਪੈਕਿਊਲਰ ਦਾ ਕਹਿਣਾ ਹੈ:

‘ਹਰ ਕੋਈ ਸਿੱਧਾ ‘ਰੈਂਕਿੰਗ’ ਦੀ ਗੱਲ ਕਰਦਾ ਹੈ ਪਰ ਗੱਲ ਅਸਲ ਵਿੱਚ ਇਸ ਤੋਂ ਕਿਤੇ ਵੱਧ ਸੰਜੀਦਾ ਹੈ

ਇਸ ਸੰਜੀਦਗੀ ਨੂੰ ਸਮਝਣ ਵਾਸਤੇ ਰਿਪੋਰਟ ਦੇ ਇਤਿਹਾਸ ਅਤੇ ਇਸਦੇ ਮੰਤਵ ਤੇ ਵਿਚਾਰ ਕਰਨੀ ਜ਼ਰੂਰੀ ਹੈਸੰਯੁਕਤ ਰਾਸ਼ਟਰ ਦੀ ਤੁਲਨਾ ਵਿੱਚ ਇਸਦਾ ਇਤਿਹਾਸ ਬਹੁਤ ਨਵਾਂ ਹੈ ਇਸਦਾ ਮੁੱਢ 2012 ਵਿੱਚ ਛੋਟੇ ਜਿਹੇ ਦੇਸ਼ ਭੁਟਾਨ ਦੇ ਪ੍ਰਧਾਨ ਮੰਤਰੀ ਜਿਗਮੇ ਥਿਨਲੀ ਨੇ ਬੰਨ੍ਹਿਆਉਸ ਤੋਂ ਪਹਿਲਾਂ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਸਿਰਫ ਉਸ ਦੀ ਜੀ.ਡੀ.ਪੀ ਨੂੰ ਮੰਨਿਆ ਜਾਂਦਾ ਸੀਭਾਵੇਂ ਹੋਰ ਬਹੁਤ ਦੇਸ਼ ਵੀ ਇਸ ਸਿਸਟਮ ਨਾਲ ਅਸਹਿਮਤ ਸਨ ਪਰ ਇਸ ਨੂੰ ਚੁਣੌਤੀ ਦੇਣ ਦਾ ਕੰਮ ਥਿਨਲੀ ਸਾਹਿਬ ਨੇ ਕੀਤਾਇਹ ਚੁਣੌਤੀ ਉਸ ਨੇ ਆਪਣੀ ਨਵੀਂ ਵਿਚਾਰਧਾਰਾ ਨੂੰ ਆਪਣੇ ਛੋਟੇ ਜਿਹੇ ਦੇਸ਼ ਭੁਟਾਨ ਵਿੱਚ ਸਫਲਤਾ ਪੂਰਨ ਲਾਗੂ ਕਰਨ ਤੋਂ ਪ੍ਰਾਪਤ ਕੀਤੇ ਤਜਰਬੇ ਦੇ ਅਧਾਰ ’ਤੇ ਦਿੱਤੀਸੰਯੁਕਤ ਰਾਸ਼ਟਰ ਨੇ ਨਾ-ਸਿਰਫ ਉਸ ਦੀ ਤਜਵੀਜ਼ ਨੂੰ ਪਰਵਾਨ ਹੀ ਕੀਤਾ ਬਲਕਿ ਉਸ ਨੂੰ ਇਸ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾ ਕੇ ਸਾਰੇ ਸੰਸਾਰ ਵਿੱਚ ਲਾਗੂ ਕਰਨ ਵਾਸਤੇ ਵਿਸਤ੍ਰਿਤ ਖਰੜਾ ਬਣਾਉਣ ਦੀ ਜ਼ਿੰਮੇਵਾਰੀ ਵੀ ਸੌਂਪੀਨਾਲ ਹੀ ਸੰਗਠਨ ਨੇ ਮਤਾ ਪਾਸ ਕਰਕੇ ਇਕੱਲੀ ਜੀ.ਡੀ.ਪੀ. ਨੂੰ ਕਿਸੇ ਦੇਸ਼ ਦੇ ਵਿਕਾਸ ਦਾ ਪ੍ਰਤੀਕ ਮੰਨਣ ਦੀ ਬਜਾਏ ਮਨੁੱਖੀ ਪ੍ਰਸੰਨਤਾ ਅਤੇ ਭਲਾਈ, ਅਤੇ ਹੋਰ ਅਸਰਦਾਰ ਤੱਥਾਂ ਨੂੰ ਇਸ ਵਿੱਚ ਸ਼ਾਮਲ ਕਰਨ ਦਾ ਮਤਾ ਪਾਸ ਕੀਤਾਭੁਟਾਨ ਸਰਕਾਰ ਨੇ ‘ਪ੍ਰਸੰਨਤਾ ਅਤੇ ਭਲਾਈ: ਇੱਕ ਨਵੀਂ ਆਰਥਿਕ ਵਿਚਾਰਧਾਰਾ ਦੀ ਸਿਰਜਣਾ’ ਬਾਰੇ ਇੱਕ ਉੱਚ-ਪੱਧਰੀ ਮੀਟਿੰਗ ਬੁਲਾਈਇਸ ਵਿੱਚ ਸੰਸਾਰ ਭਰ ਦੇ ਰਾਜਨੀਤਿਕ ਨੇਤਾ, ਸਰਕਾਰੀ ਅਫਸਰ, ਦੇਸ਼ਾਂ ਦੀਆਂ ਸਰਕਾਰਾਂ ਦੇ ਨੁਮਾਇੰਦੇ, ਵੱਡੇ ਅਰਥ-ਸ਼ਾਸਤਰੀ, ਵਿਦਵਾਨ ਅਤੇ ਸੰਸਾਰ ਦੇ ਮੁੱਖ ਧਰਮਾਂ ਦੇ ਆਗੂਆਂ ਨੇ ਹਿੱਸਾ ਲਿਆਇਹ ਗੱਲ ਧਿਆਨ ਮੰਗਦੀ ਹੈ ਕਿ ਇਸ ਮੀਟਿੰਗ ਵਿੱਚ ਧਾਰਮਿਕ ਅਤੇ ਅਧਿਆਤਮਿਕ ਆਗੂਆਂ ਨੂੰ ਬਰਾਬਰੀ ਦਾ ਸਥਾਨ ਦਿੱਤਾ ਗਿਆ ਇਸਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ ਅਤੇ ਪਹਿਲੀ ‘ਵਿਸ਼ਵ ਪ੍ਰਸੰਨਤਾ ਰਿਪੋਰਟ’ 2012 ਵਿੱਚ ਜਾਰੀ ਹੋਈਦੱਸਣਯੋਗ ਹੈ ਕਿ ਪਹਿਲਾਂ ਵਰਣਨ ਕੀਤੀਆਂ ਤਿੰਨ ਸ਼ਖਸੀਅਤਾਂ ਨੇ ਨਾ ਸਿਰਫ ਇਨ੍ਹਾਂ ਮੀਟਿੰਗਾਂ ਵਿੱਚ ਭਾਗ ਲਿਆ ਬਲਕਿ ਇਸ ਪੂਰੀ ਰਿਪੋਰਟ ਨੂੰ ਤਿਆਰ ਵੀ ਕੀਤਾਇਸ ਵਿੱਚ ਪ੍ਰਸੰਨਤਾ ਅਤੇ ਭਲਾਈ (Happiness and Well-being) ਨੂੰ ਮੁੱਖ ਵਿਸ਼ਾ ਬਣਾ ਕੇ ਇਸ ਨਾਲ ਸਬੰਧਿਤ ਹੋਰ ਅੰਤਰਰਾਸ਼ਟਰੀ ਪੱਧਰ ਦੇ ਵਿਸ਼ਿਆਂ ਬਾਰੇ ਵੀ ਚਰਚਾ ਕੀਤੀ ਗਈਇਹ ਇੱਕ ਇਤਿਹਾਸਕ ਅਤੇ ਪੜ੍ਹਨਯੋਗ ਦਸਤਾਵੇਜ਼ ਹੈਇਸ ਸਾਰੀ ਪ੍ਰਕਿਰਿਆ ਵਿੱਚ ਭਾਰਤ ਦੀ ਨੁਮਾਇੰਦਗੀ ਪ੍ਰਸਿੱਧ ਵਾਤਾਵਰਣ-ਵਿਸ਼ੇਸ਼ਗ ਅਤੇ ਫ਼ਿਲਾਸਫਰ ਡਾ. ਵੰਦਨਾ ਸ਼ਿਵਾ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਰਹੇ ਹਨ, ਨੇ ਕੀਤੀਅੱਜ-ਕੱਲ੍ਹ ਵੀ ਉਹ ਆਪਣੇ ਖੇਤਰਾਂ ਵਿੱਚ ਪੂਰੇ ਸਰਗਰਮ ਹਨ

ਅੱਜ ਦੇ ਸੰਸਾਰ ਵਿੱਚ ਇਨਸਾਨਾਂ ਵਲੋਂ ਆਪ-ਸਹੇੜੀਆਂ ਮੁਸੀਬਤਾਂ ਦੇ ਮੱਦੇ-ਨਜ਼ਰ, ਹਥਲੇ ਵਿਸ਼ੇ ਦੀ ਪ੍ਰਸੰਗਿਕਤਾ ਅਤੇ ਅਹਿਮੀਅਤ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਸੰਯੁਕਤ ਰਾਸ਼ਟਰ ਵਰਗੀ ਸਿਰਮੌਰ ਸੰਸਥਾ ਨੇ ਇਸ ਨੂੰ ਅਪਣਾਇਆ ਹੈ, ਭਾਵੇਂ ਕਿ ਇਸਦਾ ਮੁੱਖ ਕੰਮ ਸੰਸਾਰ ਭਰ ਵਿੱਚ ਅਮਨ-ਸ਼ਾਂਤੀ ਅਤੇ ਸੁਰੱਖਿਆ ਬਣਾ ਕੇ ਰੱਖਣ ਦਾ ਹੈਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ, ਸਭ ਤੋਂ ਵਿਖਿਆਤ, ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਵੱਧ ਨੁਮਾਇੰਦਗੀ ਵਾਲ਼ਾ ਅੰਤਰ-ਸਰਕਾਰੀ (Inter-Governmental) ਸੰਗਠਨ ਹੈ15 ਅੰਤਰਰਾਸ਼ਟਰੀ ਸੰਸਥਾਵਾਂ ਇਸਦੀ ਸਰਪ੍ਰਸਤੀ ਹੇਠ ਕੰਮ ਕਰਦੀਆਂ ਹਨ1990 ਵਿੱਚ ਸੀਤ-ਯੁੱਧ ਦੀ ਸਮਾਪਤੀ ਤੋਂ ਬਾਅਦ ਇਸ ਨੇ ਵਿਕਾਸ ਅਤੇ ਅੱਡ-ਅੱਡ ਆਫ਼ਤਾਂ ਨਾਲ ਪੀੜਤਾਂ ਦੀ ਮਦਦ ਦਾ ਕੰਮ ਹੋਰ ਤੇਜ਼ੀ ਨਾਲ ਸ਼ੁਰੂ ਕੀਤਾ ਕਿਉਂਕਿ ਇਹ ਮਨੁੱਖਤਾ ਦੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਸੀ ਅਤੇ ਫੌਰੀ ਧਿਆਨ ਦੀ ਮੰਗ ਕਰਦਾ ਸੀਹੁਣ ਸੰਗਠਨ ਵਲੋਂ ਪ੍ਰਸੰਨਤਾ ਅਤੇ ਭਲਾਈ ਦੇ ਕੰਮ ਨੂੰ ਆਪਣੀ ਸਰਪ੍ਰਸਤੀ ਵਿੱਚ ਲੈਣ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਅੱਜ ਭਾਵੇਂ ਅਸੀਂ ਇਸਦੀ ਅਹਿਮੀਅਤ ਨੂੰ ਨਾ ਸਮਝ ਸਕੀਏ ਪਰ ਆਉਣ ਵਾਲ਼ੇ ਸਮੇਂ ਵਿੱਚ ਇਸ ਨੇ ਬਹੁਤ ਪ੍ਰਮੁੱਖ ਬਣ ਜਣਾ ਹੈ ਇਸਦੇ ਮੁੱਖ ਕਾਰਨ ਅੱਜ ਵਿਕਾਸ ਕਰਨ ਦੇ ਸਾਡੇ ਗਲਤ ਢੰਗ ਅਤੇ ਸਾਡੀ ਭੁੱਖੜ ਖਪਤਕਾਰੀ ਹਨ ਜਿਹੜੇ ਕਿ ਵਿਕਾਸ ਦੀ ਬਜਾਏ ਭਵਿੱਖ ਵਾਸਤੇ ਵਿਨਾਸ਼ ਦਾ ਅਧਾਰ ਬਣ ਰਹੇ ਹਨਇਸ ਵਿਨਾਸ਼ ਨੂੰ ਰੋਕਣ ਵਾਸਤੇ ਸੰਗਠਨ ਨੇ ‘ਸਵੈ-ਨਿਰਭਰ ਵਿਕਾਸ ਟੀਚੇ’ (Sustainable Development Goals) ਨਿਯਤ ਕੀਤੇ ਹਨ ਜੋ 2030 ਤਕ ਪ੍ਰਾਪਤ ਕਰਨੇ ਹਨ ਇਹ 17-ਨੁਕਾਤੀ ਅਤੇ ਬਹੁਤ ਹੀ ਉਤਸ਼ਾਹ ਭਰਪੂਰ ਪ੍ਰੋਗਰਾਮ ਹੈ ਅਤੇ ਪੂਰੀ ਤਰ੍ਹਾਂ ਪ੍ਰਸੰਨਤਾ ਅਤੇ ਭਲਾਈ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਾਸਤੇ ਜ਼ਰੂਰੀ ਵੀ ਹੈ ਇਸਦੇ ਕੁਝ ਅੰਗ ਹਨ: ਗਰੀਬੀ ਅਤੇ ਭੁੱਖ-ਮਰੀ ਦਾ ਖਾਤਮਾ, ਸਭ ਵਾਸਤੇ ਤੰਦਰੁਸਤੀ ਅਤੇ ਭਲਾਈ, ਵਿੱਦਿਆ, ਸਵੱਛ ਪਾਣੀ, ਬਰਾਬਰਤਾ ਆਦਿ

ਉਪਰੋਕਤ ਵਿਚਾਰ ਤੋਂ ਪਹਿਲਾ ਪ੍ਰਭਾਵ ਇਹ ਪੈਂਦਾ ਹੈ ਕਿ ਇਹ ਸਭ ਗੱਲਾਂ ਸਿਰਫ ਸੰਯੁਕਤ ਰਾਸ਼ਟਰ, ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਅਧਿਕਾਰ-ਖੇਤਰ ਵਿੱਚ ਹੀ ਹਨ ਅਤੇ ਉਨ੍ਹਾਂ ਦੀਆਂ ਹੀ ਜ਼ਿੰਮੇਵਾਰੀਆਂ ਹਨਇਸ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਜ਼ਰੂਰਤ ਹੈਹੁਣ ਤਕ ਜਾਰੀ ਹੋਈਆਂ ਸਾਰੀਆਂ ਪ੍ਰਸੰਨਤਾ ਰਿਪੋਰਟਾਂ ਨੂੰ ਵਾਚਣ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਸਲਾ ਕਿਉਂਕਿ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ ਦਾ ਹੈਇਸ ਕਰਕੇ ਸੰਸਾਰ ਦੇ ਹਰ ਨਾਗਰਿਕ ਨੂੰ ਇਸ ਕਾਰਜ ਵਿੱਚ ਆਪਣਾ ਬਣਦਾ ਭਰਪੂਰ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਇਹ ਉਸਦਾ ਫਰਜ਼ ਵੀ ਹੈਨਿਰਸੰਦੇਹ ਅਸੀਂ ਸਰਕਾਰੀ ਅਤੇ ਅੰਤਰ-ਰਾਸ਼ਟਰੀ ਨੀਤੀਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਦੇ ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੋਸ਼ਿਸ਼ਾਂ ਨਾਲ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂਅੱਜ ਹਰ ਇਨਸਾਨ ਆਪਣੇ ਪੂਰਵਜਾਂ ਤੋਂ ਹਰ ਪੱਖ ਤੋਂ ਵੱਧ ਸਾਧਨ-ਸੰਪੰਨ ਅਤੇ ਆਤਮ-ਨਿਰਭਰ ਹੈਉਸ ਨੂੰ ਮਿਲੀਆਂ ਇਹ ਸਹੂਲਤਾਂ ਉਸ ਦੇ ਹਿੱਸੇ ਇਹ ਫਰਜ਼ ਲਾਉਂਦੀਆਂ ਹਨ ਕਿ ਉਹ ਆਪਣੇ ਨਿੱਜ, ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ‘ਸਵੈ-ਨਿਰਭਰ ਵਿਕਾਸ ਟੀਚਿਆਂ’ ਦੀ ਪ੍ਰਾਪਤੀ ਵਿੱਚ ਵੀ ਪੂਰਾ ਯੋਗਦਾਨ ਪਾਵੇਅਤੇ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ ਵਾਸਤੇ ਸਰਬ-ਪੱਖੀ ਸੁਚੱਜੀ ਜੀਵਨ-ਜਾਚ ਵੀ ਅਪਣਾਵੇਇਸ ਮੰਤਵ ਵਾਸਤੇ ਇਨ੍ਹਾਂ ਰਿਪੋਰਟਾਂ ਦੇ ਅਧਾਰ ’ਤੇ ਜੋ ਚੰਗੀਆਂ ਆਦਤਾਂ ਧਾਰਨ ਕਰਨੀਆਂ ਬਣਦੀਆਂ ਹਨ, ਉਨ੍ਹਾਂ ਵਿੱਚੋਂ ਕੁਝ ਇਹ ਹਨ:

* ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਵਾਦਤਾ ਨਾਲ ਜੁੜਨਾ।
* ਕੁਦਰਤ ਵੱਲੋਂ ਮਿਲੀਆਂ ਨਿਹਮਤਾਂ ਵਾਸਤੇ ਸ਼ੁਕਰ-ਗੁਜ਼ਾਰੀ ਕਰਨਾ।
* ਨਰਮਾਈ ਅਤੇ ਖਿਮਾ ਭਾਵਨਾ ਰੱਖਣਾ।
* ਸਰੀਰਕ ਅਤੇ ਮਾਨਸਿਕ ਕਸਰਤਾਂ ਕਰਦੇ ਰਹਿਣਾ।
* ਸਮਾਜਿਕ ਮੇਲ-ਜੋਲ ਅਤੇ ਚੰਗਾ ਵਰਤਾਓ ਰੱਖਣਾ।
* ਪੌਸ਼ਟਿਕ ਖੁਰਾਕ ਅਤੇ ਸੌਣ ਦੇ ਠੀਕ ਢੰਗ ਤਰੀਕੇ ਅਪਨਾਉਣਾ।
* ਸਵੈ-ਵਿਕਾਸ
, ਸਵੈ-ਪੜਚੋਲ ਅਤੇ ਸਾਧਨਾ ਨਿਰੰਤਰ ਕਰਦੇ ਰਹਿਣਾ ਆਦਿ।

ਇਸ ਲਿਸਟ ਤੋਂ ਪ੍ਰਤੱਖ ਹੈ ਕਿ ਪ੍ਰਸੰਨਤਾ ਰਿਪੋਰਟਾਂ ਤਿਆਰ ਕਰਨ ਵਿੱਚ ਸਨਾਤਨੀ ਸਿਆਣਪਾਂ (Ancient Wisdom) ਦਾ ਬਹੁਤ ਪ੍ਰਭਾਵ ਹੈ

ਪਹਿਲਾਂ ਵਰਣਨ ਕੀਤੀ ਗਈ ਹਸਤੀ ਡਾ. ਜੈਫਰੀ ਸੈਕਸ (Jeffrey Sachs) ਦਾ ਸੱਜਰਾ ਕਥਨ ਹੈ:

“ਵਿਸ਼ਵ ਪ੍ਰਸੰਨਤਾ ਰਿਪੋਰਟ 2021 ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਨੂੰ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੰਤਵ ਬਣਾਉਣਾ ਚਾਹੀਦਾ ਹੈ ਨਾ ਕਿ ਧਨ-ਦੌਲਤ ਨੂੰ, ਜਿਹੜੀ ਕਿ ਵਿਅਰਥ ਹੋ ਜਾਣੀ ਹੈ, ਜੇ ਅਸੀਂ ਸਵੈ-ਨਿਰਭਰ ਵਿਕਾਸ (sustainable Development) ਪ੍ਰਤੀ ਆਪਣੇ ਫਰਜ਼ ਪੂਰੀ ਤਰ੍ਹਾਂ ਨਾ ਨਿਭਾਏ।”

ਇਹ ਕਥਨ ਸਰਬੱਤ ਦੇ ਭਲੇ ਦੇ ਆਦਰਸ਼ ਦਾ ਇੱਕ ਅੰਗ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2686)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author