SurinderSharmaNagra7ਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ...
(21 ਸਤੰਬਰ 2023)


SurinderSNagraBookA11978 ਦੇ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਟਕਰਾ ਵਿੱਚ ਬਹੁਤ ਬੰਦੇ ਮਾਰੇ ਗਏ
ਪੰਜਾਬ ਵਿੱਚ ਇੱਕ ਦਮ ਅਸ਼ਾਂਤੀ ਦਾ ਮਾਹੌਲ ਹੋ ਗਿਆਉਸ ਟਕਰਾ ਤੋਂ ਬਾਅਦ ਖ਼ੌਫਜ਼ਦਾ ਮਾਹੌਲ ਦਾ ਬੀਜ ਬੀਜਿਆ ਗਿਆ, ਜਿਸ ਨੇ ਵੱਖਰੀ ਕਿਸਮ ਦੀ ਲਹਿਰ ਨੂੰ ਜਨਮ ਦਿੱਤਾਚੁਣ ਚੁਣ ਕੇ ਬੰਦਿਆਂ ਦੇ ਕਤਲ ਹੋਣ ਲੱਗੇਉਸ ਤੋਂ ਵੀ ਇੱਕ ਮੰਦਭਾਗੀ ਘਟਨਾ ਵਾਪਰੀਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ ਨੀਲਾ ਤਾਰਾ ਅਪਰੇਸ਼ਨ ਹੋਇਆ ਜਿਸ ਨੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ ਕੁਝ ਸਮੇਂ ਲਈ ਮਾਹੌਲ ਥੋੜ੍ਹਾ ਸ਼ਾਂਤ ਹੋਇਆ ਪਰ ਹੌਲ਼ੀ ਹੌਲ਼ੀ ਇਹ ਫਿਰ ਜ਼ੋਰ ਫੜਦਾ ਗਿਆਇਸ ਮਾਹੌਲ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗੁੰਡਾ ਅਨਸਰ ਵੀ ਸ਼ਾਮਲ ਹੋ ਗਏ ਤੇ ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾਪੰਜਾਬ ਵਿੱਚ ਅਜਿਹਾ ਡਰ ਪੈਦਾ ਹੋ ਗਿਆ ਕਿ ਲੋਕਾਂ ਦੇ ਕਾਰੋਬਾਰ ਨੂੰ ਸੱਟ ਲੱਗੀ ਤੇ ਲੋਕ ਪੰਜਾਬ ਛੱਡ ਕੇ ਬਾਹਰਲੇ ਸੂਬਿਆਂ ਵੱਲ ਸ਼ਿਫਟ ਹੋਣ ਲੱਗੇ ਸਮਾਜਿਕ, ਧਾਰਮਿਕ ਤੇ ਵਿਆਹਾਂ ਸ਼ਾਦੀਆਂ ਤੇ ਹੋਰ ਖੁਸ਼ੀ-ਗ਼ਮੀ ਦੇ ਹੋਰ ਸਮਾਗਮ ਕਰਨ ਉੱਤੇ ਵੀ ਬੁਰਾ ਅਸਰ ਹੋਇਆਜੇਕਰ ਕੋਈ ਜ਼ਰੂਰੀ ਸਮਾਗਮ ਕਰਦਾ ਸੀ ਤਾਂ ਡਰ ਦੇ ਪ੍ਰਛਾਵੇਂ ਹੇਠ ਕਰਦਾ ਸੀ

1990 ਦੇ ਸਿਆਲ ਦੇ ਦਿਨ ਸਨ, ਮੇਰੇ ਸਾਲੇ ਦਾ ਵਿਆਹ ਰੱਖਿਆ ਹੋਇਆ ਸੀਬਹੁਤਾ ਇਕੱਠ ਨਾ ਕਰਕੇ ਕੇਵਲ ਚੋਣਵੇਂ ਰਿਸ਼ਤੇਦਾਰ ਹੀ ਸੱਦੇ ਗਏ ਸਨ, ਉਹ ਵੀ ਜਿਹਨਾਂ ਬਿਨਾਂ ਸਰਦਾ ਨਹੀਂ ਸੀਰਿਸ਼ਤੇ ਵਿੱਚ ਮੈਂ ਵੱਡਾ ਪ੍ਰਾਹੁਣਾ ਵੀ ਸੀ ਤੇ ਅਹੁਦਾ ਵੀ ਵੱਡਾ ਸੀਮੈਂ ਸਥਾਨਕ ਹੋਣ ਕਰਕੇ ਰਿਸ਼ਤੇਦਾਰ ਘੱਟ ਤੇ ਪਰਿਵਾਰਕ ਮੈਂਬਰ ਜ਼ਿਆਦਾ ਸੀਵਿਆਹ ਵਿੱਚ ਅੱਧ ਪਚੱਧੇ ਰਿਸ਼ਤੇਦਾਰ ਹੀ ਆਏ ਸਨ ਕਿਉਂਕਿ ਖਾੜਕੂਵਾਦ ਤੇ ਦਹਿਸ਼ਤਗਰਦੀ ਦੇ ਡਰ ਦਾ ਮਾਹੌਲ ਬਣਿਆ ਹੋਇਆ ਸੀਜਿਹੜੇ ਵੀ ਰਿਸ਼ਤੇਦਾਰ ਆਏ, ਉਹ ਵੀ ਬਾਹਲੇ ਖੁਸ਼ ਨਜ਼ਰ ਨਹੀਂ ਆ ਰਹੇ ਸਨਖ਼ੈਰ, ਰਾਤ ਦਾ ਘੋੜੀ ਦਾ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਸੀ ਜਿਹੜਾ ਘਰ ਦੇ ਅੰਦਰ ਹੀ ਦੱਬਵੀਂ ਆਵਾਜ਼ ਵਿੱਚ ਗੀਤ-ਗੂਤ ਗਾ ਕੇ ਢਬ-ਸੀਗਾ ਜਿਹਾ ਪੂਰਾ ਕਰ ਲਿਆਵਿਆਹੁਲੇ ਦੇ ਫ਼ੌਜੀ ਚਾਚਾ ਤੇ ਅਫਸਰ ਚਾਚਾ ਆਪਣੇ ਹੱਥ ਵਿੱਚ ਲਾਇਸੰਸੀ ਬੰਦੂਕ ਤੇ ਰਿਵਾਲਵਰ ਫੜ ਕੇ ਕੰਧਾਂ ਉੱਪਰ ਪਹਿਰਾ ਦਿੰਦੇ ਰਹੇ ਪਰ ਲੱਤਾਂ ਉਨ੍ਹਾਂ ਦੀਆਂ ਵੀ ਕੰਬਦੀਆਂ ਰਹੀਆਂ

ਸਵੇਰੇ ਬਰਾਤ ਜਾਣੀ ਸੀਜਿਹੜੇ ਰਿਸ਼ਤੇਦਾਰ ਔਖੇ ਸੌਖੇ ਪਹੁੰਚੇ ਸਨ ਤਿਆਰ ਤਾਂ ਹੋ ਗਏ ਪਰ ਅੰਦਰੋਂ-ਅੰਦਰੀ ਬਰਾਤ ਚੜ੍ਹਨ ਨੂੰ ਕੋਈ ਤਿਆਰ ਨਾਮੈਨੇਜਰ ਬਣਨ ਤੋਂ ਬਾਅਦ ਬੈਂਕ ਨੇ ਮੈਨੂੰ ਵੀ ਕਾਰ ਦੇ ਦਿੱਤੀ, ਉਹ ਵੀ ਕਰਜ਼ੇ ਉੱਤੇਸਾਰੇ ਰਿਸ਼ਤੇਦਾਰਾਂ ਵਿੱਚ ਕੇਵਲ ਮੇਰੇ ਕੋਲ ਹੀ ਕਾਰ ਸੀ, ਉਹ ਵੀ ਮਾਰੂਤੀ, ਤਤਕਾਲ ਸਕੀਮ ਵਿੱਚ ਲਈ ਸੀਸਿਹਰਾਬੰਦੀ ਦੀਆਂ ਰਸਮਾਂ ਹੋਈਆਂ, ਸਲਾਮੀ ਦਾ ਟਿੱਕਾ ਕੱਢਿਆ ਗਿਆਰਿਸ਼ਤੇਦਾਰਨੀਆਂ ਤੇ ਘਰ ਦੀਆਂ ਤ੍ਰੀਮਤਾਂ ਦੱਬਵੀਂ ਆਵਾਜ਼ ਵਿੱਚ ਗੀਤ ਗਾਉਣ ਲੱਗੀਆਂਖਾੜਕੂਆਂ ਵੱਲੋਂ ਹਦਾਇਤ ਜਾਰੀ ਕੀਤੀ ਜਾਂਦੀ ਸੀ ਕਿ ਵਿਆਹ ਸਮਾਗਮ ਵਿੱਚ ਵੀਹ ਜਣਿਆਂ ਤੋਂ ਵੱਧ ਇਕੱਠੇ ਨਾ ਹੋਣ। ਕੋਈ ਵਾਜਾ-ਗਾਜਾ, ਢੋਲ ਢਮੱਕਾ ਤੇ ਤੜਕ-ਫੜਕ ਨਾ ਹੋਵੇਬਰਾਤ ਵਿੱਚ ਗਿਆਰਾਂ ਬੰਦਿਆਂ ਤੋਂ ਵੱਧ ਬੰਦੇ ਨਾ ਜਾਣਲਾੜੇ ਦਾ ਚਾਚਾ, ਜਿਹੜਾ ਖਾਸਾ ਵੱਡਾ ਅਫਸਰ ਲੱਗਿਆ ਹੋਇਆ ਸੀ, ਕਹਿਣ ਲੱਗਿਆ ਕਿ ਸਿਹਰਾ ਇੱਕ ਵਾਰੀ ਬੰਨ੍ਹ ਲਉ ਫਿਰ ਕਾਰ ਵਿੱਚ ਬਹਿ ਕੇ ਉਤਾਰ ਲੈਣਾਲੜਕੀ ਵਾਲਿਆਂ ਦੇ ਘਰ ਫੇਰਿਆਂ ਵੇਲੇ ਫਿਰ ਬੰਨ੍ਹ ਲੈਣਾਸਾਲਾ ਮੇਰਾ ਐਨਾ ਡਰਪੋਕ ਕਿ ਕਦੇ ਸਿਹਰਾ ਬੰਨ੍ਹ ਲਏ ਤੇ ਕਦੇ ਲਾਹ ਲਏਮੰਦਿਰ ਵਿੱਚ ਮੱਥਾ ਟੇਕਣ ਲੱਗਿਆਂ ਭਗਵਾਨ ਨੂੰ ਮੱਥਾ ਟੇਕਣ ਦੀ ਬਜਾਏ ਤਾਈਆਂ ਚਾਚੀਆਂ ਦੇ ਪੈਰੀਂ ਹੱਥ ਲਾਈਂ ਜਾਵੇ

ਲੋਕਲ ਹੋਣ ਕਰਕੇ ਮੇਰਾ ਪਰਿਵਾਰ ਨਾਲ ਬਹੁਤ ਪਿਆਰ ਸੀ ਤੇ ਮੇਰਾ ਰੁਤਬਾ ਵੀ ਉੱਚਾ ਸੀਮੇਰੀ ਚਾਚੀ ਸੱਸ, ਮਤਲਬ ਵਿਆਹੁਲੇ ਦੀ ਮਾਂ ਮੈਨੂੰ ਕਹਿਣ ਲੱਗੀ, “ਹਾੜ੍ਹੇ! ਹਾੜ੍ਹੇ! ਸਾਊ! ਵਿਆਹੁਲੇ ਨੂੰ ਤੂੰ ਆਪਣੀ ਕਾਰ ਵਿੱਚ ਬੈਠਾ ਲਵੀਂ ਮੈਂ ਗੱਲ ਤਾਂ ਮੰਨ ਲਈ ਪਰ ਇੱਕ ਸ਼ਰਤ ਰੱਖੀ ਕਿ ਵਿਚੋਲਣ ਤੇ ਵਿਆਹੁਲੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਬਿਠਾਉਣਾਮੇਰੇ ਕੋਲ ਕਾਰ ਸੀ ਤੇ ਮੈਂ ਨਿਮਣਾ ਵੀ ਨਹੀਂ ਚਾਹੁੰਦਾ ਸੀ ਪਰ ਦਹਿਸ਼ਤ ਦਾ ਸਾਇਆ ਅੰਦਰੋਂ ਅੰਦਰੀ ਮੈਨੂੰ ਵੀ ਵੱਢ ਵੱਢ ਖਾ ਰਿਹਾ ਸੀ

ਮੈਂ ਲਾੜਾ ਤੇ ਵਿਚੋਲਣ ਕਾਰ ਵਿੱਚ ਬਿਠਾਏ ਤੇ ਨਾਲ ਹੀ ਅਫਸਰ ਚਾਚਾ ਵੀ ਬਿਠਾ ਲਿਆ ਕਿਉਂਕਿ ਉਸ ਕੋਲ ਲਾਇਸੈਂਸੀ ਰਿਵਾਲਵਰ ਸੀ ਜਿਹੜਾ ਉਸ ਲੱਕ ਵਿੱਚ ਦਿੱਤਾ ਹੋਇਆ ਸੀਸੋਚਿਆ, ਸ਼ਾਇਦ ਕਿਤੇ ਹਿਫ਼ਾਜ਼ਤ ਲਈ ਕੰਮ ਹੀ ਆ ਜਾਵੇਬਾਕੀ ਦੋ ਕਾਰਾਂ ਵਿੱਚ ਰਿਸ਼ਤੇਦਾਰ ਅਣਮੰਨੇ ਜਿਹੇ ਮਨ ਨਾਲ ਬੈਠ ਗਏ ਤੇ ਬਰਾਤ ਚੱਲ ਪਈ

ਬਰਾਤ ਧੂਰੀ ਤੋਂ ਚੱਲੀਧੂਰੀ ਤੋਂ ਸੰਗਰੂਰ ਤੇ ਸੰਗਰੂਰ ਤੋਂ ਸੁਨਾਮ ਇੱਥੋਂ ਤਕ ਤਾਂ ਡਰ ਘੱਟ ਲੱਗਿਆ ਪਰ ਸੁਨਾਮ ਟੱਪਣ ਸਾਰ ਦਿਲ ਧੁੜਕੂੰ ਧੁੜਕੂੰ ਕਰਨ ਲੱਗ ਪਿਆਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂਪਰ ਦਿਲ ਕਿਵੇਂ ਟਿਕੇ? ਕੀ ਪਤਾ ਕਿੱਥੇ ਕਾਰ ਰੋਕ ਕੇ ਕਹਿਣ ਕਿ ਆਉ ਥੱਲੇ, ਪਓ ਲੰਮੇ, ਨਹੀਂ ਲਾਓ ਡੰਡ ਬੈਠਕਾਂਮੈਂ ਆਪਣੇ ਸਾਲੇ ਲਾੜੇ ਨੂੰ ਕਿਹਾ, “ਭਰਾਵਾ! ਆਹ ਸਿਹਰਾ ਆਪਣੀ ਝੋਲੀ ਵਿੱਚ ਚੰਗੀ ਤਰ੍ਹਾਂ ਲੁਕਾ ਲੈ, ਕੀ ਪਤਾ ਕਿੱਥੇ ਝੂਠ ਬੋਲਣਾ ਪੈ ਜੇ ਕਿ ਅਸੀਂ ਤਾਂ ਵਿਆਹੁਣ ਨਹੀਂ, ਸਗੋਂ ਭੋਗ ਤੇ ਚੱਲੇ ਹਾਂ

ਰਾਮ ਰਾਮ ਕਰਦੇ ਅਸੀਂ ਛਾਜਲੀ ਟੱਪ ਗਏਜਦੋਂ ਲਹਿਰੇ ਵਾਲਾ ਮੋੜ ਮੁੜ ਕੇ ਸੜਕੇ ਪਏ ਤਾਂ ਸਿਆਲ ਦੇ ਦਿਨਾਂ ਵਿੱਚ ਵੀ ਪਸੀਨੇ ਆਉਣ ਲੱਗੇ ਤੇ ਕੋਟ-ਪੈਂਟ ਪਾਇਆ ਵੀ ਚੁਭੇਕਾਰ ਵਿੱਚ ਚੁੱਪ ਪਸਰ ਗਈਕੋਈ ਸਾਹ ਵੀ ਪੂਰਾ ਨਾ ਲਵੇਮੇਰੇ ਵੀ ਹੱਥਾਂ ਦੇ ਪਸੀਨੇ ਨਾਲ ਸਟੇਅਰਿੰਗ ਗਿੱਲਾ ਹੋ ਗਿਆਮੈਂ ਅਫਸਰ ਚਾਚੇ ਨੂੰ ਕਹਿ ਦਿੱਤਾ ਕਿ ਪਿੰਡ ਗੋਬਿੰਦਗੜ੍ਹ ਖੋਖਰ ਪਹੁੰਚ ਕੇ ਖਾੜਕੂਆਂ ਜੇਕਰ ਬਰਾਤ ਦੇ ਬੰਦੇ ਗਿਣ ਲਏ ਤੇ ਗਿਆਰਾਂ ਤੋਂ ਵੱਧ ਨਿਕਲੇ, ਉਨ੍ਹਾਂ ਪਿੰਡ ਦੇ ਟੋਭੇ ਵਿੱਚ ਵੜਨ ਨੂੰ ਕਹਿ ਦੇਣਾਮੈਂ ਕਾਰ ਵਿੱਚੋਂ ਨਿਕਲ ਕੇ ਖੁੰਢ ’ਤੇ ਜਾ ਕੇ ਬਹਿ ਜਾਣਾ, ਕਹਾਂਗਾ ਕਿ ਮੈਂ ਤਾਂ ਭਾਈ ਇਨ੍ਹਾਂ ਦਾ ਡਰਾਈਵਰ ਹਾਂ, ਇਨ੍ਹਾਂ ਬਰਾਤੀਆਂ ਨਾਲ ਨਿਪਟੋ

ਇਸ ਤਰ੍ਹਾਂ ਜਬਰਦਸਤੀ ਹਾਸੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਪਰ ਅੰਦਰੋਂ ਡਰਦੇ ਹੋਏ ਵਿਆਹ ਵਾਲੇ ਪਿੰਡ ਪਹੁੰਚ ਗਏਮੁੱਖ ਸੜਕ ’ਤੇ ਲੜਕੀ ਵਾਲੇ ਹਾਰ ਲਈ ਬਰਾਤ ਦਾ ਸਵਾਗਤ ਕਰਨ ਲਈ ਖੜ੍ਹੇ ਸਨਉਨ੍ਹਾਂ ਨੂੰ ਵੇਖ ਕੇ ਮਸਾਂ ਸਾਡੇ ਸਾਹ ਵਿੱਚ ਸਾਹ ਆਇਆ

ਅਸੀਂ ਬਿਨਾਂ ਬੈਂਡ ਵਾਜੇ ਦੇ ਲੜਕੀ ਵਾਲਿਆਂ ਦੇ ਘਰ ਪਹੁੰਚ ਗਏਘਰ ਅੱਗੇ ਟੈਂਟ ਲੱਗਿਆ ਹੋਇਆ ਸੀਅੰਦਰ ਮੇਜ਼ ਕੁਰਸੀਆਂ ਡਹੀਆਂ ਹੋਈਆਂ ਸਨਮੇਜ਼ਾਂ ਉੱਪਰ ਭਾਂਤ ਭਾਂਤ ਦੀਆਂ ਮਠਿਆਈਆਂ ਤੇ ਵੰਨ ਸੁਵੰਨੇ ਨਮਕੀਨ ਪਕੌੜੇ ਸਜੇ ਹੋਏ ਸਨ ਲੜਕੀ ਵਾਲਿਆਂ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਪਰ ਡਰ ਅਜੇ ਪੂਰੀ ਤਰ੍ਹਾਂ ਲੱਥਾ ਨਹੀਂ ਸੀਜਦੋਂ ਗੁਲਾਬ ਜਾਮਣ ਮੂੰਹ ਵਿੱਚ ਪਾਈਏ ਤਾਂ ਬਾਹਰ ਨੂੰ ਆਵੇ, ਕਿਤੇ ਖਾੜਕੂ ਹੁਣ ਵੀ ਇੱਥੇ ਨਾ ਆ ਧਮਕਣਪਰ ਲੜਕੀ ਦੇ ਪਿਤਾ ਨੇ ਸਾਨੂੰ ਨਿਸ਼ਚਿੰਤ ਹੋ ਕੇ ਖਾਣ ਲਈ ਕਿਹਾਨਾਸ਼ਤੇ ਤੋਂ ਬਾਅਦ ਫੇਰੇ ਬਗੈਰਾ ਤੇ ਹੋਰ ਰਸਮਾਂ ਪੂਰੀਆਂ ਹੋਈਆਂ

ਖਾਣਾ ਖਾ ਕੇ ਤੇ ਮਿਲਣੀਆਂ ਬਗੈਰਾ ਕਰਕੇ ਅਸੀਂ ਡਰ ਅਤੇ ਅੱਧੀ ਪਚੱਧੀ ਖੁਸ਼ੀ ਦੇ ਸਾਏ ਹੇਠ ਵਿਦਾਅ ਹੋਏਮੈਂ ਲਾੜਾ ਲਾੜੀ ਦੇ ਕਾਰ ਵਿੱਚ ਬੈਠਣ ਸਾਰ ਕਾਰ ਦੀ ਸਪੀਡ ਦੱਬੀ ਤੇ ਧੂਰੀ ਘਰ ਆ ਕੇ ਸਾਹ ਲਿਆ

ਘਰ ਅੱਗੇ ਲਾੜੇ ਦੀ ਮਾਂ ਜਾਣੀਕਿ ਮੇਰੀ ਚਾਚੀ ਸੱਸ ਗੜਬੀ ਵਿੱਚ ਮਿੱਠਾ ਪਾਣੀ ਪਾ ਕੇ ਉੱਪਰ ਨੇਤੀ ਤੇ ਪਿਪਲ ਦੇ ਪੱਤੇ ਰੱਖ ਕੇ ਨੂੰਹ ਉੱਪਰ ਦੀ ਵਾਰਨ ਲਈ ਤਿਆਰ ਖੜ੍ਹੀ ਸੀ। ਮੈਂ ਵੀ ਕੂਲ਼ਾ ਨਹੀਂ ਸੀ, ਕਾਰ ਵਿੱਚੋਂ ਉੱਤਰ ਕੇ ਮੈਂ ਕਾਰ ਦੇ ਅੱਗੇ ਖੜ੍ਹ ਗਿਆ ਤੇ ਕਿਹਾ, “ਮਾਈ! ਕੱਢ ਹਜ਼ਾਰ ਰੁਪਏ ਦਾ ਨੋਟ ਸ਼ਗਨਾਂ ਦਾ, ਬਹੂ ਤਾਂ ਉਤਾਰਨ ਦੇਊਂ। ਐਨੇ ਮੁਸ਼ਕਿਲ ਹਾਲਾਤ ਵਿੱਚ ਤੈਨੂੰ ਨੂੰਹ ਲਿਆ ਕੇ ਦਿੱਤੀ ਹੈ

ਲਾੜੇ ਦੀ ਮਾਂ ਨੂੰ ਸ਼ਾਇਦ ਮੇਰੇ ਸਾਰਾ ਦਿਨ ਪਸੀਨੋ-ਪਸੀਨਾ ਹੋਏ ਰਹਿਣ ਦਾ ਅਹਿਸਾਸ ਹੋ ਗਿਆ ਹੋਵੇ, ਉਹਨੇ ਝਟਪਟ ਹਜ਼ਾਰ ਰੁਪਏ ਦਾ ਨੋਟ ਕੱਢ ਕੇ ਮੇਰੀ ਤਲੀ ਉੱਤੇ ਧਰ ਦਿੱਤਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4237)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author