SurinderSharmaNagra7ਕੁਝ ਦਹਾਕਿਆਂ ਤੋਂ ਰਾਜਨੀਤਿਕ ਲੀਡਰਾਂ ਨੇ ਆਪਣੀਆਂ ਵੋਟਾਂ ਖ਼ਾਤਿਰ ਤੇ ਡੰਮ੍ਹ ਗੁਰੂਆਂ ਨੇ ਆਪਣੀਆਂ ਦੁਕਾਨਾਂ ...
(7 ਮਾਰਚ 2023)
ਇਸ ਸਮੇਂ ਪਾਠਕ: 542.


ਅੱਜ-ਕੱਲ੍ਹ ਜਾਤ-ਪਾਤ ਤੇ ਧਰਮਾਂ ਦਾ ਅਡੰਬਰ ਐਨਾ ਵਧ ਗਿਆ ਹੈ ਕਿ ਮਨੁਖਾਂ ਵਿੱਚੋਂ ਇੱਕ ਆਮ ਇਨਸਾਨ ਲੱਭਣਾ ਮੁਸ਼ਕਿਲ ਹੋ ਗਿਆ ਹੈ
ਨਵੇਂ ਨਵੇਂ ਧਰਮ ਬਹੁਤ ਪੈਦਾ ਹੋ ਗਏ ਹਨ ਕਿ ਵਿਅਕਤੀ ਨੂੰ ਸਮਝ ਹੀ ਨਹੀਂ ਆਉਂਦਾ ਕਿ ਕਿਸ ਧਰਮ ਨੂੰ ਮੰਨੇ ਜਾਂ ਕਿਸ ਨੂੰ ਨਾ ਮੰਨੇਇਸ ਤਰ੍ਹਾਂ ਵੱਖਰੋ-ਵੱਖਰੀਆਂ ਜਾਤਾਂ ਜਿਹੜੀਆਂ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀਆਂ ਸੁਣੀਆਂ ਹੁੰਦੀਆਂ ਸਨ, ਉੱਘੜ ਉੱਘੜ ਕੇ ਸਾਹਮਣੇ ਆ ਰਹੀਆਂ ਹਨਫਿਰ ਜਾਤ-ਪਾਤ ਤੇ ਧਰਮਾਂ ਦੇ ਨਾਂ ’ਤੇ ਲੜਾਈ ਝਗੜੇ, ਫਸਾਦ, ਨਫ਼ਰਤ ਤੇ ਦੰਗੇ ਭੜਕਦੇ ਅਸੀਂ ਆਮ ਦੇਖ ਰਹੇ ਹਾਂਜਿਉਂ ਜਿਉਂ ਲੋਕ ਜਾਗਰੂਕ ਹੋ ਰਹੇ ਹਨ ਤੇ ਪੜ੍ਹ ਲਿਖ ਰਹੇ ਹਨ ਓਨਾ ਹੀ ਉਨ੍ਹਾਂ ਦਾ ਕੱਟੜਤਾ ਵੱਲ ਵਧ ਝੁਕਾਅ ਹੋ ਰਿਹਾ ਹੈਇਹ ਕੱਟੜਤਾ ਕੋਈ ਪੰਦਰਾਂ-ਵੀਹ ਸਾਲਾਂ ਤੋਂ ਵਧ ਰਹੀ ਹੈ

ਸਨ 1963-64 ਵਿੱਚ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਤਕਰੀਬਨ ਹਰ ਜਾਤ ਨਾਲ ਸਬੰਧਿਤ ਵਿਦਿਆਰਥੀ ਮੇਰੇ ਨਾਲ ਪੜ੍ਹਦੇ ਸੀ ਮੇਰੇ ਪਿੰਡ ਵਿੱਚ ਹਰ ਜਾਤ ਦੇ ਲੋਕ ਬਹੁਤ ਹੀ ਭਾਈਚਾਰਕ ਸਾਂਝ ਨਾਲ ਰਹਿ ਰਹੇ ਸਨ ਜਿਵੇਂ ਮਹਾਜਨ (ਬਾਣੀਏ), ਬ੍ਰਾਹਮਣ, ਜਿੰਮੀਦਾਰ (ਜੱਟ), ਨਾਈ, ਛੀਂਬੇ, ਮੁਸਲਮਾਨ, ਮਰਾਸੀ, ਰਮਦਾਸੀਏ, ਮਜ੍ਹਬੀ, ਤੇਲੀ, ਘੁਮਿਆਰ, ਝਿਉਰ, ਲੁਹਾਰ, ਤਰਖਾਣ ਤੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਪਿੰਡ ਵਿੱਚ ਬੜੇ ਪਿਆਰ ਮੁਹੱਬਤ, ਮੇਲ-ਮਿਲਾਪ ਤੇ ਸਦਭਾਵਨਾ ਨਾਲ ਰਹਿੰਦੇ ਸਨਧਾਰਮਿਕ ਕੱਟੜਤਾ ਤਾਂ ਬਿਲਕੁਲ ਨਹੀਂ ਸੀ, ਸਭ ਇੱਕੋ ਜਿਹੇ ਲੱਗਦੇ ਸਨਪਿੰਡ ਵਿੱਚ ਕੋਈ ਮਸੀਤ, ਕੋਈ ਗੁਰਦੁਆਰਾ, ਕੋਈ ਮੰਦਿਰ ਜਾਂ ਕੋਈ ਚਰਚ ਨਹੀਂ ਸੀਕੇਵਲ ਇੱਕ ਸ਼ਿਵਾਲਾ ਸੀ ਬਹੁਤ ਪ੍ਰਾਚੀਨ, ਸ਼ਾਇਦ ਪਿੰਡ ਬੰਨ੍ਹਣ ਵੇਲੇ ਦਾ ਸੀਗੁਰਦੁਆਰਾ ਵੀ ਬਹੁਤ ਸਾਲਾਂ ਬਾਅਦ ਜਾ ਕੇ ਬਣਿਆਇੱਕਾ ਦੁੱਕਾ ਕੱਟੜ ਬੰਦਿਆਂ ਨੂੰ ਛੱਡ ਕੇ ਬਾਕੀ ਸਭ ਆਪਣੇ ਕੰਮਾਂ-ਕਾਰਾਂ ਵਿੱਚ ਮਸਤ ਤੇ ਭਾਈਚਾਰਕ ਸਾਂਝ ਨਾਲ ਰਹਿੰਦੇ ਸਨ

1963-64 ਦੀ ਗੱਲ ਹੈ, ਜਦੋਂ ਮੈਂ ਤੀਜੀ ਜਮਾਤ ਵਿੱਚ ਪੜ੍ਹਦਾ ਸੀਮੇਰੇ ਨਾਲ ਜੀਤਾ (ਜਿਸਦਾ ਅਸਲੀ ਨਾਂ ਅਮਰਜੀਤ ਸੀ) ਰਮਦਾਸੀਆਂ ਦਾ ਮੁੰਡਾ, ਲੇਡਾ (ਅਸਲੀ ਨਾਂ ਤੇਜਾ) ਮਜ਼ਬੀਆਂ ਦਾ ਮੁੰਡਾ, ਸ਼ੇਰਾ (ਅਸਲੀ ਨਾਂ ਸ਼ਮਸ਼ੇਰ ਅਲੀ) ਤੇਲੀਆਂ ਦਾ ਮੁੰਡਾ, ਘੁੱਦਾ (ਅਸਲੀ ਨਾਂ ਕਰਮਾ) ਨਾਈਆਂ ਦਾ ਮੁੰਡਾ, ਸ਼ਿੰਦਰ ਛੀਂਬਿਆਂ ਦਾ ਮੁੰਡਾ ਤੇ ਪੂਰਨ ਬਾਣੀਆਂ ਦਾ ਮੁੰਡਾ, ਅਸੀਂ ਸਾਰੇ ਹਮ ਜਮਾਤੀ ਸੀਇਕੱਠੇ ਪੜ੍ਹਦੇ, ਇਕੱਠੇ ਖੇਡਦੇ ਅਤੇ ਇਕੱਠੇ ਖਾਂਦੇ ਸੀਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰਾਂ ਦਾ ਧਿਆਨ ਜ਼ਮੀਨਾਂ ਦੀ ਮੁਰੱਬੇਬੰਦੀ, ਪਾਣੀ ਤੇ ਬਿਜਲੀ ਦੀ ਪੈਦਾਵਾਰ, ਜਿਸ ਲਈ ਨਹਿਰਾਂ ਤੇ ਡੈਮਾਂ ਦਾ ਨਿਰਮਾਣ, ਸਿਹਤ ਵਿੱਦਿਆ ਤੇ ਲੋਕਾਂ ਨੂੰ ਰੋਜ਼ਗਾਰ ਦੇਣ ਵੱਲ ਗਿਆਬੱਚੇ ਤੇ ਇਸਤਰੀਆਂ ਦੇ ਘੱਟ ਪੋਸ਼ਣ ਵਲ ਗਿਆਵੱਖਰੇ ਵੱਖਰੇ ਹੋਰ ਕਾਨੂੰਨਾਂ ਦੇ ਨਾਲ ਚਿਲਡਰਨ ਐਕਟ 1961 ਲਿਆਂਦਾ ਜਿਸਦੇ ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਮੁਹਈਆ ਕਰਵਾਉਣ ਲਈ ਸੰਸਾਰ ਸਿਹਤ ਸੰਸਥਾ (ਖੁਰਾਕ) ਜਿਹੜੀ ਇਨ੍ਹਾਂ ਕੰਮਾਂ ਲਈ ਮੋਹਰੀ ਸੀ, ਨਾਲ ਸਮਝੌਤਿਆਂ ਅਧੀਨ ਸੁੱਕਾ ਦੁੱਧ, ਬੇਸਨ ਤੇ ਸੋਇਆਬੀਨ ਦਾ ਤੇਲ ਬਾਹਰਲੇ ਦੇਸ਼ਾਂ ਤੋਂ ਮੰਗਵਾ ਕੇ ਸਕੂਲਾਂ ਵਿੱਚ ਵੰਡਿਆਉਸ ਸਮੇਂ ਸਾਡੇ ਸਕੂਲ ਵਿੱਚ ਵੀ ਇਹ ਸਾਰਾ ਸਾਮਾਨ ਆਇਆਸੁੱਕਾ ਦੁੱਧ ਘੋਲ ਕੇ ਸਾਨੂੰ ਪੀਣ ਲਈ ਦਿੱਤਾ ਜਾਂਦਾਪਿੱਤਲ ਦੇ ਕੱਪ ਜਾਂ ਬਾਟੀ ਅਸੀਂ ਘਰੋਂ ਲੈ ਕੇ ਆਉਂਦੇਇੱਕ ਦਿਨ ਜੀਤਾ ਕੱਪ ਘਰੇ ਭੁੱਲ ਆਇਆ ਤਾਂ ਅਸੀਂ ਰਲ਼ ਕੇ ਇੱਕੋ ਕੱਪ ਵਿੱਚ ਦੁੱਧ ਪੀਤਾਜਿਹੜਾ ਵੀ ਰੋਟੀ ਪਾਣੀ ਘਰੋਂ ਲਿਆਉਂਦੇ ਇਕੱਠੇ ਬੈਠ ਕੇ ਖਾਂਦੇ ਬਲਕਿ ਇੱਕ ਦੂਜੇ ਤੋਂ ਖੋਹ ਖੋਹ ਕੇ ਖਾਂਦੇਕੋਈ ਵਹਿਮ ਭਰਮ ਨਹੀਂ ਸੀ ਤੇ ਨਾ ਹੀ ਸਾਡੇ ਮਾਪਿਆਂ ਨੇ ਸਾਨੂੰ ਜਿਹਾ ਕੁਝ ਸਿਖਾਇਆ ਸੀ

ਛੁੱਟੀ ਵਾਲੇ ਦਿਨ ਜੇਕਰ ਵਿਹੜੇ ਵਿੱਚ ਗੁੱਲੀ ਡੰਡਾ ਜਾਂ ਖੁੱਦੋ-ਖੂੰਡੀ ਖੇਡਣ ਚਲੇ ਜਾਂਦੇ ਤਾਂ ਲੇਡੇ ਕੇ ਘਰੋਂ ਮੱਲੋ ਜੋਰੀ ਚਾਹ ਪੀ ਆਉਂਦੇਬਾਬੇ ਸਿੱਧ ਤੇ ਜਦੋਂ ਦੁਆਦਸੀ ਨੂੰ ਲੰਗਰ ਲੱਗਦਾ ਤਾਂ ਇੱਕੋ ਪੱਤਲ ਵਿੱਚ ਚੌਲ ਪਵਾ ਕੇ ਖਾ ਆਉਂਦੇਕੋਈ ਕਿਸੇ ਕਿਸਮ ਦਾ ਭੇਦ ਭਾਵ ਨਹੀਂ ਸੀਜਦੋਂ ਕਦੇ ਦਾਣੇ ਭੁਨਾਉਣ ਲਈ ਮੁਸਲਮਾਨਾਂ ਦੀ ਗਲ਼ੀ ਫੱਤੋ ਝਿਊਰੀ ਦੀ ਭੱਠੀ ’ਤੇ ਜਾਂਦੇ, ਮੁੜਦੇ ਹੋਏ ਸ਼ੇਰੇ ਦੇ ਘਰ ਅੱਗੇ ਉਸਦੀ ਮਾਂ ਤੰਦੂਰ ’ਤੇ ਰੋਟੀਆਂ ਲਾਹ ਰਹੀ ਹੁੰਦੀ ਤਾਂ ਦੋ ਦੋ ਰੋਟੀਆਂ ਉੱਥੇ ਹੀ ਖਾ ਆਉਂਦੇਸਾਡੇ ਪਿੰਡ ਦਾ ਜੀਵਨ ਤੇ ਸਾਡੇ ਪੜ੍ਹਾਕੂਆਂ ਦਾ ਸਮਾਂ ਬੜੀ ਸਦਭਾਵਨਾ ਤੇ ਸੁਹਿਰਦਤਾ ਨਾਲ ਲੰਘਿਆ

ਪ੍ਰਾਇਮਰੀ ਸਕੂਲ ਤੋਂ ਬਾਅਦ ਹਾਈ ਸਕੂਲ ਵਿੱਚ ਵੀ ਕੋਈ ਜਾਤ-ਪਾਤ ਦਾ ਭੇਦਭਾਵ ਨਹੀਂ ਸੀਫਿਰ ਕਾਲਜਾਂ ਵਿੱਚ ਇਹ ਭਾਵਨਾ ਹੋਰ ਦ੍ਰਿੜ੍ਹ ਹੁੰਦੀ ਗਈਹੋਸਟਲਾਂ ਵਿੱਚ ਰਹਿਣਾ ਇਕੱਠਿਆਂ ਮੈੱਸ ਵਿੱਚ ਭੋਜਨ ਕਰਨਾ, ਇੱਕ ਦੂਜੇ ਦੇ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰਨੀ ਤੇ ਦੇਰ ਰਾਤ ਗਏ ਉੱਥੇ ਹੀ ਸੌਂ ਜਾਣਾ ਆਮ ਗੱਲ ਸੀ ਸਰਵਿਸ ਸਮੇਂ ਵੀ ਕੋਈ ਜਾਤੀਵਾਦ, ਕੋਈ ਰੰਗ ਭੇਦ ਭਾਵ ਲਾਗੇ ਨਹੀਂ ਆਇਆਅੱਜ ਸੱਤਰ ਸਾਲਾਂ ਦੇ ਨੇੜੇ ਤੇੜੇ ਢੁੱਕ ਚੁੱਕੇ ਹਾਂ, ਅੱਜ ਵੀ ਕੋਈ ਜਿਹੀ ਭਾਵਨਾ ਮਨ ਮਸਤਿਕ ਵਿੱਚ ਨਹੀਂ ਹੈ

ਦਰਅਸਲ ਜਦੋਂ ਦੀ ਸ੍ਸ਼ਰਿਟੀ ਹੋਂਦ ਵਿੱਚ ਆਈ ਹੈ ਮਨੁੱਖਾਂ ਵਿੱਚ ਇਨਸਾਨੀਅਤ ਦੀ ਹੀ ਭਾਵਨਾ ਰਹੀ ਹੈਸੰਸਾਰ ਦੇ ਸਭ ਤੋਂ ਪਹਿਲਾਂ ਰਚੇ ਗਏ ਵੇਦ ਗ੍ਰੰਥਾਂ ਵਿੱਚ ਕੋਈ ਜਾਤ-ਪਾਤ ਦਾ ਜ਼ਿਕਰ ਨਹੀਂ ਹੈ, ਕੇਵਲ ਭਿੰਨ ਭਿੰਨ ਪ੍ਰਕਾਰ ਦੇ ਕੰਮ ਕਰਨ ਵਾਲਿਆਂ ਨੂੰ ਪੁਕਾਰਨ ਜਾਂ ਸੰਬੋਧਨ ਕਰਨ ਲਈ ਵੱਖ ਵੱਖ ਨਾਂ ਦਿੱਤੇ ਗਏਬਾਅਦ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੇ ਉਨ੍ਹਾਂ ਨੂੰ ਜਾਤਾਂ ਦਾ ਰੂਪ ਦੇ ਦਿੱਤਾ ਪਰ ਸਦਭਾਵਨਾ ਤੇ ਸੁਹਿਰਦਤਾ ਵਿੱਚ ਕੋਈ ਫ਼ਰਕ ਨਹੀਂ ਆਇਆਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਸਮੇਂ ਸਮੇਂ ’ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ

ਮਾਨਸ ਕੀ ਜਾਤ ਏਕ ਹੀ ਪਹਿਚਾਨਵੋ’

‘ਏਕ ਨੂਰ ਸੇ ਸਭ ਜੱਗ ਉਪਜਿਆ ਕੋਈ ਭਲੇ ਕੋ ਮੰਦੇ’

ਕੁਝ ਦਹਾਕਿਆਂ ਤੋਂ ਰਾਜਨੀਤਿਕ ਲੀਡਰਾਂ ਨੇ ਆਪਣੀਆਂ ਵੋਟਾਂ ਖ਼ਾਤਿਰ ਤੇ ਡੰਮ੍ਹ ਗੁਰੂਆਂ ਨੇ ਆਪਣੀਆਂ ਦੁਕਾਨਾਂ ਚਲਾਉਣ ਖ਼ਾਤਿਰ ਜਾਤੀਵਾਦ ਨੂੰ ਬਹੁਤ ਉਭਾਰਿਆਡੰਮ੍ਹ ਗੁਰੂਆਂ ਨੇ ਧਰਮ ਦੇ ਨਾਂ ’ਤੇ ਥਾਂ ਥਾਂ ਡੇਰੇ ਬਣਾ ਲਏ, ਪੂਜਾ ਸਥੱਲਾਂ ਦਾ ਨਿਰਮਾਣ ਕਰ ਲਿਆਲੋਕਾਂ ਨੂੰ ਭਰਮਾਂ ਵਹਿਮਾਂ ਵਿੱਚ ਪਾ ਕੇ ਆਪਣੇ ਪਿੱਛੇ ਲਾ ਲਿਆਕੱਟੜ ਆਗੂਆਂ ਨੇ ਲੋਕਾਂ ਨੂੰ ਜਾਤੀਵਾਦ ਦੇ ਨਾਂ ’ਤੇ ਇੱਕ ਦੂਜੇ ਦੇ ਨਾਲ ਲੜਾਇਆ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾਇਆਪਰ ਅੱਜ ਵੀ ਪਚੰਨਵੇਂ ਪ੍ਰਤੀਸ਼ਤ ਲੋਕ ਸਦਭਾਵਨਾ, ਸੁਹਿਰਦਤਾ ਤੇ ਸਹਿਣਸ਼ੀਲਤਾ ਵਿੱਚ ਰਹਿਣਾ ਚਾਹੁੰਦੇ ਹਨ, ਕੇਵਲ ਪੰਜ ਪ੍ਰਤੀਸ਼ਤ ਲੋਕ ਹੀ ਕੱਟੜ, ਤੁਅਸਵੀ ਤੇ ਜਾਤ-ਪਾਤ, ਰੰਗ-ਭੇਦ ਵਿੱਚ ਗੜੁੱਚ ਹਨ ਜਿਹੜੇ ਬਾਕੀ ਲੋਕਾਂ ਨੂੰ ਗੁਮਰਾਹ ਕਰਦੇ ਹਨਇਸ ਲਈ ਸਾਨੂੰ ਇਸ ਧਰਤੀ ’ਤੇ ਆਨੰਦਮਈ ਜੀਵਨ ਗੁਜ਼ਾਰ ਲਈ ਇਨ੍ਹਾਂ ਚੰਦ ਕੱਟੜਤਾ ਵਾਦੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3836)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author