SurinderSharmaNagra7ਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ। ਬਾਬਾ ਮੈਨੂੰ ...
(22 ਜੂਨ 2022)
ਮਹਿਮਾਨ: 507.


1990-91
ਦੇ ਅਰਸੇ ਦੌਰਾਨ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਕੌਮੀਕਰਨ ਕੀਤੇ ਬੈਂਕਾਂ ਨੂੰ ਖੇਤੀਬਾੜੀ ਵਾਸਤੇ ਅਤੇ ਹੋਰ ਖੇਤੀ ਨਾਲ ਸੰਬੰਧਤ ਕਿੱਤਿਆਂ ਵਾਸਤੇ ਖੁੱਲ੍ਹੇ ਦਿਲ ਨਾਲ ਕਰਜ਼ ਦੇਣ ਲਈ ਹਦਾਇਤਾਂ ਜਾਰੀ ਕੀਤੀਆਂਬੈਂਕ ਦੇ ਵਿੱਤੀ ਸਾਲ ਦੇ ਅੰਤ ਉੱਤੇ ਕੁੱਲ ਕਰਜ਼ੇ ਦਾ 40 ਪ੍ਰਤਿਸ਼ਤ ਪ੍ਰਾਥਮਿਕਤਾ ਸੈਕਟਰ ਨੂੰ ਕਰਜ਼ ਹਰ ਹਾਲਤ ਵਿੱਚ ਦੇਣਾ ਹੈ ਜਿਸ ਵਿੱਚੋਂ 18 ਪ੍ਰਤੀਸ਼ਤ ਨਿਰੋਲ ਖੇਤੀਬਾੜੀ ਵਾਸਤੇ 12 ਪ੍ਰਤੀਸ਼ਤ ਖੇਤੀ ਨਾਲ ਸੰਬਧਿਤ ਧੰਦਿਆਂ (ਜਿਵੇਂ ਦੁੱਧ ਉਤਪਾਦਨ, ਮੱਛੀ ਪਾਲਣ, ਮਧੂ ਮੱਖੀਆਂ ਪਾਲਣ, ਸੂਰ ਪਾਲਣ ਆਦਿ) ਵਾਸਤੇ ਬਾਕੀ ਛੋਟੇ ਉਦਯੋਗਿਕ ਖੇਤਰ ਲਈ, ਖਾਦੀ ਤੇ ਪੇਂਡੂ ਉਦਯੋਗ ਵਿਕਾਸ ਵਾਸਤੇ ਦੇਣਾ ਹੈ

ਇਨ੍ਹਾਂ ਖੇਤਰਾਂ ਲਈ ਕਰਜ਼ਾ ਦੇਣ ਵਾਸਤੇ ਕਿਉਂਕਿ ਜ਼ਮੀਨ ਗਹਿਣੇ ਰੱਖਣ ਦੀ ਸਹੂਲਤ ਸੀ ਇਸ ਕਰਕੇ ਬੈਂਕਾਂ ਨੇ ਆਪਣੇ ਕਰਜ਼ੇ ਮਹਿਫੂਜ਼ ਸਮਝਦੇ ਹੋਏ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇਖੇਤੀਬਾੜੀ ਨੇ ਅਜੇ ਪੂਰੀ ਰਫ਼ਤਾਰ ਨਹੀਂ ਫੜੀ ਸੀਬਹੁਤ ਜ਼ਮੀਨਾਂ ਅਜੇ ਬੇਆਬਾਦ ਸਨ ਜਾਂ ਟਿੱਬਿਆਂ ਵਾਲੀਆਂ ਸਨਕਿਸਾਨਾਂ ਨੇ ਧੜਾਧੜ ਟ੍ਰੈਕਟਰ ਕਰਜ਼ੇ ਉੱਪਰ ਲੈਕੇ ਜ਼ਮੀਨਾਂ ਉਪਜਾਊ ਬਣਾਉਣੀਆਂ ਸ਼ੁਰੂ ਕਰ ਦਿੱਤੀਆਂਉਸ ਨਾਲ ਫ਼ਸਲ ਦੀ ਪੈਦਾਵਾਰ ਵਧਣ ਲੱਗੀ ਤੇ ਕਿਸਾਨ ਖੁਸ਼ਹਾਲ ਹੋਣ ਲੱਗੇ

ਮੈਂ ਜਦੋਂ ਪਹਿਲੀ ਵਾਰ ਸਾਡੇ ਬੈਂਕ ਦੀ ਪਿੰਡ ਦੀ ਬਰਾਂਚ ਦਾ ਬਤੌਰ ਮੈਨੇਜਰ ਕਾਰਜ ਸੰਭਾਲਿਆ ਤਾਂ ਬਰਾਂਚ ਵਿੱਚ ਮੇਰੇ ਤੋਂ ਪਹਿਲਾਂ ਵੀ ਟਰੈਕਟਰ ਲੋਨ ਹੋਏ ਹੋਏ ਸਨਦੋ ਤਿੰਨ ਮਹੀਨੇ ਵਿੱਚ ਤਕਰੀਬਨ ਬਰਾਂਚ ਦੀ ਜਾਣਕਾਰੀ ਹੋ ਗਈਟਰੈਕਟਰ ਲੋਨਾਂ ਦੇ ਬਾਕੀ ਸਾਰੇ ਤਾਂ ਖ਼ਾਤੇ ਠੀਕ ਚੱਲ ਰਹੇ ਸਨ ਪਰ ਚਾਰ ਪੰਜ ਖਾਤਿਆਂ ਵਿੱਚ ਕਿਸ਼ਤ ਨਹੀਂ ਆਈ ਸੀਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਆਉਂਦੀ ਫ਼ਸਲ ’ਤੇ ਖਾਤੇ ਠੀਕ ਕਰਨ ਦਾ ਵਾਅਦਾ ਕੀਤਾਉਨ੍ਹਾਂ ਵਿੱਚੋਂ ਇੱਕ ਖਾਤਾ ਅਜਿਹਾ ਸੀ ਜਿਸ ਵਿੱਚ ਪਿਛਲੇ ਦੋ ਸਾਲ ਤੋਂ ਕਿਸ਼ਤ ਨਹੀਂ ਆਈ ਸੀਖ਼ਾਤਾ ਐਨਪੀਏ ਹੋਣ ਵਾਲ਼ਾ ਸੀ ਤੇ ਰਿਜਨਲ ਆਫਿਸ ਤੋਂ ਵੀ ਉਸ ਖ਼ਾਤੇ ਬਾਰੇ ਕਈ ਵਾਰ ਫੋਨ ਆਇਆ ਸੀ

ਇੱਕ ਦਿਨ ਸਮਾਂ ਕੱਢ ਕੇ ਮੈਂ ਸਕੂਟਰ ਚੱਕਿਆ ਤੇ ਉਸ ਖ਼ਾਤਾ ਧਾਰਕ ਕਿਸਾਨ ਦੇ ਘਰ ਚਲਿਆ ਗਿਆਘਰ ਜਾ ਕੇ ਦੇਖਿਆ, ਕਿਸਾਨ ਮੰਜੇ ਉੱਤੇ ਬਿਮਾਰ ਪਿਆ ਸੀਘਰ ਵਿੱਚ ਖੇਤੀਬਾੜੀ ਦੇ ਸੰਦ ਬਗੈਰਾ ਵੀ ਨਹੀਂ ਸਨ, ਇਕੱਲਾ ਟਰੈਕਟਰ ਹੀ ਖ਼ਸਤਾ ਹਾਲਤ ਵਿੱਚ ਖੜ੍ਹਾ ਸੀਘਰ ਦੀ ਹਾਲਤ ਦੇਖ਼ਣ ਤੋਂ ਪਤਾ ਲੱਗਦਾ ਸੀ ਕਿ ਵਿੱਤੀ ਹਾਲਤ ਬਹੁਤੀ ਵਧੀਆ ਨਹੀਂ ਸੀਟਰੈਕਟਰ ਦਾ ਲੋਨ ਹੋਏ ਨੂੰ ਸੱਤ ਸਾਲ ਬੀਤ ਗਏ ਸਨਪਹਿਲਾਂ ਪਹਿਲਾਂ ਤਾਂ ਕਿਸ਼ਤਾਂ ਠੀਕ ਆਉਂਦੀਆਂ ਰਹੀਆਂ ਪਰ ਪਿਛਲੇ ਦੋ ਕੁ ਸਾਲ ਤੋਂ ਕਿਸ਼ਤ ਨਹੀਂ ਆਈ ਸੀਮੈਂ ਕਿਸਾਨ ਨੂੰ ਪੁੱਛਿਆ ਕਿ ਬਜ਼ੁਰਗੋ! ਕੀ ਗੱਲ ਕਿਸ਼ਤ ਨਹੀਂ ਜਮ੍ਹਾਂ ਕਰਵਾਈਪਹਿਲਾਂ ਤਾਂ ਉਸ ਨੇ ਪਛਾਣਿਆ ਨਹੀਂ, ਮੇਰੇ ਦੱਸਣ ’ਤੇ ਉਹ ਜਾਣ ਗਿਆ ਕਿ ਬੈਂਕ ਮੈਨੇਜਰ ਉਗਰਾਹੀ ਲਈ ਆਇਆ ਹੈਉਹ ਉੱਠ ਕੇ ਮੰਜੇ ’ਤੇ ਬੈਠ ਗਿਆ ਤੇ ਚਾਹ ਬਣਾਉਣ ਵਾਸਤੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀਮੈਂ ਬਥੇਰਾ ਨਾਂਹ ਕੀਤੀ ਪਰ ਉਹ ਨਾ ਮੰਨਿਆ

ਗੱਲ ਸ਼ੁਰੂ ਕਰਨ ਲੱਗਿਆਂ ਉਸ ਦੇ ਹੰਝੂ ਵਹਿ ਤੁਰੇ। ਮੈਂ ਉਸ ਨੂੰ ਦਿਲਾਸਾ ਦਿੱਤਾਥੋੜ੍ਹੀ ਦੇਰ ਬਾਅਦ ਉਹ ਸੰਭਲ ਗਿਆ ਤੇ ਆਪਣੀ ਵਿਥਿਆ ਸੁਣਾਉਣ ਲੱਗਾ, “ਮੈਨੈਜਰ ਸਾਹਿਬ! ਮੇਰੇ ਕੋਲ ਚਾਰ ਕਿੱਲੇ ਭੋਏਂ ਹੈਇੱਕ ਮੇਰਾ ਮੁੰਡਾ ਸੀਪੰਜ ਛੇ ਕਿੱਲੇ ਹੋਰ ਠੇਕੇ ’ਤੇ ਲੈਕੇ ਵਧੀਆ ਖੇਤੀ ਕਰਦਾ ਸੀਬੜਾ ਰੰਗ-ਭਾਗ ਲੱਗਿਆ ਹੋਇਆ ਸੀਤੁਹਾਡੀ ਕਿਸ਼ਤ ਵੀ ਨਹੀਂ ਟੁੱਟਣ ਦਿੰਦਾ ਸੀਪਰ ਕੀ ਹੋਇਆ ਕਿ ਪਿਛਲੇ ਤੋਂ ਪਿਛਲੇ ਸਾਲ ਖੇਤ ਵਿੱਚ ਟਿਊਬਵੈਲ ਦੀ ਖੂਹੀ ਵਿੱਚੋਂ ਮੋਟਰ (ਮੋਨੋਬਲਾਕ) ਕੱਢਦੇ ਹੋਏ ਮੇਰੇ ਮੁੰਡੇ ਦਾ ਪੈਰ ਤਿਲ੍ਹਕ ਗਿਆ, ਸਣੇ ਮੋਟਰ ਖੂਹੀ ਵਿੱਚ ਜਾ ਡਿੱਗਾਡਿਗਦੇ ਦੀ ਮੋਟਰ ’ਤੇ ਵੱਜ ਕੇ ਰੀੜ੍ਹ ਦੀ ਹੱਡੀ ਟੁੱਟ ਗਈਚੁੱਕ ਕੇ ਹਸਪਤਾਲ ਲੈ ਗਏ, ਉਨ੍ਹਾਂ ਚੰਡੀਗੜ੍ਹ ਪੀਜੀਆਈ ਭੇਜ ਦਿੱਤਾਮੈਨੇਜਰ ਸਾਹਿਬ, ਉਸਦਾ ਬਹੁਤ ਇਲਾਜ ਕਰਵਾਇਆ, ਜਿਹੜੀ ਰੁਣੀ-ਝੁਣੀ ਸੀ, ਉਸ ਦੇ ਇਲਾਜ ਤੇ ਲੱਗ ਗਈ। ਹੋਰ ਵੀ ਆੜ੍ਹਤੀਏ ਤੋਂ ਕਰਜ਼ਾ ਲੈਕੇ ਉਸ ਦੇ ਇਲਾਜ ਉੱਪਰ ਲਾਇਆ ਪਰ ਉਹ ਨਾ ਬਚ ਸਕਿਆਉਸਦਾ ਮਰ ਕੇ ਖਹਿੜਾ ਛੁੱਟਿਆ ਕਿਉਂਕਿ ਉਹਦੀ ਵਧੀ ਨਹੀਂ ਸੀਖੇਤੀ ਪੱਤੀ ਦਾ ਸਾਰਾ ਕੰਮ ਖੜ੍ਹ ਗਿਆਉੱਪਰੋਂ ਉਹਦੇ ਦੁੱਖ ਵਿੱਚ ਮੈਂ ਬਿਮਾਰ ਹੋ ਗਿਆਚਾਰੇ ਕਿੱਲੇ ਠੇਕੇ ’ਤੇ ਦੇ ਕੇ ਆੜ੍ਹਤੀਏ ਦਾ ਕਰਜ਼ ਲਾਹ ਰਹੇ ਹਾਂ, ਸੰਦ-ਸੰਦੇੜਾ ਵੀ ਸਭ ਵਿਕ ਗਿਆ, ਹੁਣ ਤਾਂ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਹੈ

ਉਸਦੀ ਕਹਾਣੀ ਸੁਣ ਕੇ ਮੈਂ ਵੀ ਸੁੰਨ ਹੋ ਗਿਆਹੁਣ ਮੈਂ ਉਸ ਨੂੰ ਕਿਸ਼ਤ ਲਈ ਕਿਵੇਂ ਆਖਾਂ, ਕੁਝ ਸਮਝ ਨਹੀਂ ਆ ਰਹੀ ਸੀਉਸ ਨੇ ਪੂਰੀ ਬੇਵਸੀ ਜ਼ਾਹਰ ਕੀਤੀਊਂ ਉੱਪਰਲੇ ਮਨੋਂ ਉਸ ਨੇ ਪੈਸੇ ਜ਼ਮੀਨ ਵੇਚ ਕੇ ਭਰਨ ਲਈ ਕਿਹਾਮੈਂ ਸੋਚਿਆ, ਜੇ ਜੱਟ ਦੀ ਜ਼ਮੀਨ ਹੀ ਵਿਕ ਗਈ ਤਾਂ ਖਾਏਗਾ ਕਿੱਥੋਂ?

ਮੈਂ ਬੈਂਕ ਵਾਪਸ ਆ ਗਿਆ ਤੇ ਉਸਦਾ ਖ਼ਾਤਾ ਖੰਘਾਲਣ ਲੱਗਾਦੋ ਲੱਖ ਉਸਨੇ ਲੋਨ ਲਿਆ ਸੀ ਤੇ ਬਕਾਇਆ ਉਸਦਾ ਸੈਂਤੀ ਕੁ ਹਜਾਰ ਖੜ੍ਹਾ ਸੀਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਰਿਜਨਲ ਆਫਿਸ ਵਿੱਚ ਸਾਡੇ ਚੀਫ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀਉਹ ਬਹੁਤ ਹੀ ਸਿਆਣੇ, ਤਜਰਬੇਕਾਰ ਤੇ ਸੁਭਾਅ ਦੇ ਦਿਆਲੂ ਸਨਮੈਂ ਉਨ੍ਹਾਂ ਨੂੰ ਸਾਰੀ ਗੱਲ ਸਮਝਾਈਉਨ੍ਹਾਂ ਮੈਨੂੰ ਸਾਰੇ ਖਾਤੇ ਦੀ ਨਕਲ ਤਿਆਰ ਕਰਕੇ ਰਿਜਨਲ ਆਫਿਸ ਲਿਆਉਣ ਲਈ ਕਿਹਾਮੈਂ ਖਾਤੇ ਦੀ ਸ਼ੀਟ ਤਿਆਰ ਕੀਤੀ ਤੇ ਅਗਲੇ ਦਿਨ ਉਨ੍ਹਾਂ ਪਾਸ ਚਲਾ ਗਿਆਉਨ੍ਹਾਂ ਸਾਰਾ ਖ਼ਾਤਾ ਚੈੱਕ ਕਰਕੇ, ਲੋਨ ਦੀ ਰਕਮ ਦਾ ਤੇ ਆਈਆਂ ਕਿਸ਼ਤਾਂ ਦਾ ਜੋੜ ਲਾ ਕੇ ਮੈਨੂੰ ਦੱਸਿਆ ਕਿ ਜਿੰਨਾ ਅਸੀਂ ਇਸ ਨੂੰ ਲੋਨ ਦਿੱਤਾ ਹੈ, ਉਸ ਤੋਂ ਦੋਗੁਣਾ ਪੈਸੇ ਤਾਂ ਉਸ ਤੋਂ ਲੈ ਚੁੱਕੇ ਹਾਂਇਹ ਬਕਾਇਆ ਰਕਮ ਤਾਂ ਮੈਨੂੰ ਲਗਦਾ ਹੈ ਬੀਮਾ, ਇੰਸੀਡੈਂਟਲ ਚਾਰਜਿਜ਼ ਅਤੇ ਪੈਨਲ ਬਿਆਜ ਆਦਿ ਦਾ ਹੈਬੈਂਕ ਦੀਆਂ ਹਦਾਇਤਾਂ ਅਨੁਸਾਰ ਬੈਂਕ ਇਨ੍ਹਾਂ ਖਰਚਿਆਂ ਨੂੰ ਛੱਡ ਸਕਦਾ ਹੈਅਗਰ ਕਿਸਾਨ ਥੋੜ੍ਹੇ ਬਹੁਤੇ ਪੈਸੇ (ਅੰਦਾਜ਼ਾ ਪੰਜ ਸੱਤ ਹਜ਼ਾਰ ਭਰਨ ਨੂੰ ਤਿਆਰ ਹੋ ਜਾਏ ਤਾਂ ਬਾਕੀ ਦੇ ਬੈਂਕ ਮੁਆਫ਼ ਕਰ ਦੇਵੇਗਾਮੈਂ ਕਿਹਾ ਸਰ, ਉਸਦੇ ਢੋਲ ਵਿੱਚ ਤਾਂ ਦਾਣੇ ਨਹੀਂ, ਦਵਾਈ ਬੂਟੀ ਵੱਲੋਂ ਉਹ ਔਖਾ ਹੈ, ਉਹ ਕਿੱਥੋਂ ਪੰਜ ਸੱਤ ਹਜ਼ਾਰ ਭਰੇਗਾ ਚੀਫ ਸਾਹਿਬ ਨੇ ਲੰਬਾ ਜਿਹਾ ਸਾਹ ਲੈ ਕੇ ਕਿਹਾ, “ਅੱਛਾ! ਚਲੋ ਮੈਂ ਹੈੱਡ ਆਫਿਸ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਹਾਂ

ਅਗਲੇ ਦਿਨ ਉਨ੍ਹਾਂ ਦਾ ਫ਼ੋਨ ਆ ਗਿਆ ਕਿ ਪੂਰੀ ਰਾਈਟ ਆਫ (ਵੱਟੇ ਖਾਤੇ ਪਾਉਣ ਲਈ) ਦੀ ਫਾਈਲ ਬਣਾ ਕੇ ਲੈ ਆਓਮੈਂ ਸਾਰੀ ਫਾਈਲ ਬਣਾ ਕੇ ਤੇ ਬਰਾਂਚ ਮੈਨੇਜਰ ਵਲੋਂ ਵਿਸ਼ੇਸ਼ ਸਿਫ਼ਾਰਸ਼ (ਸਪੈਸਫਿਕ ਰਿਕਮੈਂਡੇਸ਼ਨ) ਨਾਲ ਤਸਦੀਕ ਕਰਕੇ ਰਿਜਨਲ ਆਫਿਸ ਦੇ ਆਇਆਹਫ਼ਤੇ ਬਾਅਦ ਉਸ ਟਰੈਕਟਰ ਲੋਨ ਦੀ ਰਕਮ ਦੀ ਮੁਆਫੀ ਆ ਗਈਮੈਂ ਯਥਾਯੋਗ ਬੈਂਕ ਦੇ ਹਿਸਾਬ ਅਨੁਸਾਰ ਖ਼ਾਤਾ ਬੰਦ ਕੀਤਾ, ਉਸ ਕਿਸਾਨ ਦੀ ਜ਼ਮੀਨ ਦੇ ਫੱਕ (ਨਾਨ ਇਨਕੰਬਰੈਂਸ) ਦਾ ਲੈਟਰ ਬਣਾਇਆ ਤੇ ਉਸ ਦੇ ਘਰ ਦੇਣ ਚਲਾ ਗਿਆਮੈਂ ਉਸ ਨੂੰ ਕਿਹਾ, “ਲੈ ਬਾਬਾ, ਤੇਰਾ ਸਾਰਾ ਕਰਜ਼ਾ ਬੈਂਕ ਨੇ ਮੁਆਫ਼ ਕਰ ਦਿੱਤਾ, ਆਹ ਫੜ ਚਿੱਠੀ ਤੇ ਆਫਿਸ ਕਾਪੀ ’ਤੇ ਦਸਤਖ਼ਤ ਕਰਦੇ

ਉਸ ਨੂੰ ਸਮਝ ਨਾ ਆਵੇ ਕਿ ਕੀ ਕਹੇਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਅੱਖਾਂ ਵਿੱਚ ਹੰਝੂ ਆ ਗਏਉਹ ਮੁਸ਼ਕਿਲ ਨਾਲ ਮੰਜੇ ਤੋਂ ਉੱਠ ਕੇ ਮੇਰੇ ਪੈਰੀਂ ਹੱਥ ਲਾਉਣ ਤਾਈਂ ਗਿਆ ਪਰ ਮੈਂ ਬਾਹਾਂ ਤੋਂ ਫੜ ਕੇ ਜੱਫੀ ਵਿੱਚ ਲੈ ਲਿਆਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂਬਾਬਾ ਮੈਨੂੰ ਅਸੀਸਾਂ ਦੇ ਰਿਹਾ ਸੀ ਪਰ ਮੈਂ ਭਾਵੁਕਤਾ ਵੱਸ ਸੋਚ ਰਿਹਾ ਸੀ ਕਿ ਅੱਜ ਮੈਂ ਇੱਕ ਭਲੇ ਦਾ ਕੰਮ ਕੀਤਾ ਹੈ, ਇੱਕ ਗਊ ਗਾਰੇ ਵਿੱਚੋਂ ਕੱਢੀ ਹੈ, ਇਸ ਕਰਕੇ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀਪਰ ਇੱਕ ਦੂਜੇ ਦੇ ਵਗਦੇ ਹੰਝੂਆਂ ਦੀ ਬੋਲੀ ਅਸੀਂ ਦੋਨੋਂ ਭਲੀ ਭਾਂਤ ਸਮਝ ਰਹੇ ਸਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3643)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)