SurinderSharmaNagra7ਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ...
(18 ਜੁਲਾਈ 2022)
ਮਹਿਮਾਨ: 777.


ਇਨ੍ਹਾਂ ਕੰਜਰਾਂ ਵਾਸਤੇ ਬਹੁਤ ਮਿਹਨਤ ਕੀਤੀ, ਨਾ ਹਾੜ੍ਹ ਦੇਖਿਆ ਨਾ ਸਿਆਲ਼, ਮੌਲੇ ਢੱਗੇ ਵਾਂਗ ਕਮਾਈ ਕੀਤੀ, ਇਨ੍ਹਾਂ ਨੂੰ ਖੇਤੀਬਾੜੀ ਵਿੱਚ ਨਾ ਪਾਇਆ ਜਾਵੇ ਇਸ ਲਈ ਬਥੇਰਾ ਪੜ੍ਹਾਉਣ ਦੀ ਕੋਸ਼ਿਸ਼ ਕੀਤੀਵੱਡਾ ਚਾਰ ਅੱਖਰ ਪੜ੍ਹ ਗਿਆ, ਦੋਂਹ ਪੈਸਿਆਂ ਦੀ ਨੌਕਰੀ ਮਿਲ਼ ਗਈ, ਜਾ ਕੇ ਸ਼ਹਿਰ ਰਹਿਣ ਲੱਗ ਪਿਆਪਰ ਦੋਨੋਂ ਛੋਟੇ ਨਾ ਪੜ੍ਹੇ ਨਾ ਸਾਲਿਆਂ ਨੇ ਖੇਤੀਬਾੜੀ ਸੰਭਾਲੀਂਇੰਨਾ ਕਹਿੰਦਾ ਹੋਇਆ ਸੁੰਦਰ ਨੰਬਰਦਾਰ ਜ਼ਮੀਨ ’ਤੇ ਸੋਟੀ ਪਟਕ ਕੇ ਧਸ ਦੇਣੇ ਮੰਜੇ ’ਤੇ ਬਹਿ ਗਿਆ ਤੇ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਸੋਚਣ ਲੱਗ ਪਿਆ

ਕੁਝ ਤਾਂ ਉਹ ਸਰੀਰ ਪੱਖੋਂ ਹਾਰ ਗਿਆ ਸੀ, ਬਾਕੀ ਰਹਿੰਦਾ ਖੂੰਹਦਾ ਆਹ ਨਿਕੰਮੀ ਔਲਾਦ ਨੇ ਹਰਾ ਦਿੱਤਾ ਸੀਸੁੰਦਰ ਨੰਬਰਦਾਰ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਤਿੰਨ ਕੁ ਕਿਲੇ ਜ਼ਮੀਨ ਸੀ ਉਹ ਵੀ ਟਿੱਬਿਆਂ ਵਾਲੀ ਰੇਤਲੀਉਨ੍ਹਾਂ ਸਮਿਆਂ ਵਿੱਚ ਖੇਤੀ ਪੱਤੀ ਬਹੁਤੀ ਲਾਹੇਵੰਦ ਨਹੀਂ ਸੀਬਰਸਾਤ ਵਧੀਆ ਪੈ ਜਾਂਦੀ ਤਾਂ ਦਾਣਾ ਫੱਕਾ ਵਧੀਆ ਹੋ ਜਾਂਦਾ, ਨਹੀਂ ਤਾਂ ਸਮਾਂ ਔੜ ਵਿੱਚ ਹੀ ਲੰਘ ਜਾਂਦਾਸੁੰਦਰ ਸਿੰਘ ਨੂੰ ਨੰਬਰਦਾਰੀ ਪੀੜ੍ਹੀ ਦਰ ਪੀੜ੍ਹੀ ਮਿਲ਼ ਗਈ ਸੀ ਉੱਧਰੋਂ ਵੀ ਸਰਕਾਰ ਦੇ ਖਜ਼ਾਨੇ ਵਿੱਚੋਂ ਚੰਦ ਰੁਪਏ ਨੰਬਰਦਾਰੀ ਵਜੋਂ ਮਿਲ਼ ਜਾਂਦੇ ਸਨਰਲ਼ਾ ਮਿਲਾ ਕੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਉਨ੍ਹਾਂ ਸਮਿਆਂ ਵਿੱਚ ਵਿਅਕਤੀ ਦੀਆਂ ਲੋੜਾਂ ਵੀ ਸੀਮਤ ਸਨ

ਜ਼ਮੀਨ ਕੁਝ ਘੱਟ ਹੋਣ ਕਰਕੇ ਤੇ ਕੁਝ ਮਾਰੂ ਦੀ ਵਜਾਹ ਨਾਲ ਚੜ੍ਹਦੀ ਜਵਾਨੀ ਉਮਰੇ ਸੁੰਦਰ ਸਿੰਘ ਦਾ ਰਿਸ਼ਤਾ ਨਾ ਹੋਇਆਬਾਅਦ ਵਿੱਚ ਰਿਸ਼ਤੇਦਾਰਾਂ ਨੇ ਇੱਧਰੋਂ ਉੱਧਰੋਂ ਕਰਕੇ ਪਿਛਲੀ ਉਮਰ ਵਿਆਹ ਕਰਵਾ ਦਿੱਤਾਘਰਵਾਲੀ ਚਿਤੰਨ ਕੌਰ ਬੜੀ ਸੁੱਘੜ ਸਿਆਣੀ ਤੇ ਕੰਮ ਦੀ ਕਰੇਂਦੀ ਸੀਆਉਂਦੀ ਨੇ ਘਰ ਸੰਭਾਲ ਲਿਆਪਹਿਲਾ ਮੁੰਡਾ ਹੋਇਆ ਤਾਂ ਖੁਸ਼ੀਆਂ ਮਨਾਈਆਂ ਗਈਆਂਪਹਿਲੀ ਲੋਹੜੀ ਧੂਮਧਾਮ ਨਾਲ ਮਨਾਈਖੇਤੀ ਵਿੱਚ ਵੀ ਸੁਧਾਰ ਹੋਇਆਜ਼ਮੀਨ ਕਰਾਹ ਲਵਾ ਕੇ ਕਾਫੀ ਪੱਧਰ ਕਰ ਲਈਕਰਜ਼ਾ ਲੈ ਕੇ ਮੋਟਰ ਲਵਾ ਲਈ ਫ਼ਸਲ ਵਧੀਆ ਹੋਣ ਲੱਗੀਨੰਬਰਦਾਰ ਦੇ ਘਰ ਰੌਣਕਾਂ ਲੱਗ ਗਈਆਂਪਲੋਠੀ ਦਾ ਮੁੰਡਾ ਵਿਸਾਖ ਦੇ ਮਹੀਨੇ ਹੋਇਆ ਸੀ, ਜਿਸ ਕਰਕੇ ਉਸਦਾ ਨਾਮ ਉਨ੍ਹਾਂ ਵਿਸਾਖਾ ਸਿੰਘ ਰੱਖਿਆਵਿਸਾਖਾ ਅਜੇ ਤਿੰਨ ਕੁ ਸਾਲ ਦਾ ਹੋਇਆ ਸੀ, ਚਿਤੰਨ ਕੌਰ ਦੇ ਫਿਰ ਮੁੰਡਾ ਹੋ ਗਿਆਵਿਹੜੇ ਵਿੱਚ ਫਿਰ ਰੌਣਕਾਂ ਹੋ ਗਈਆਂਸਮਾਂ ਲੰਘਦਾ ਗਿਆਦੋ ਸਾਲਾਂ ਬਾਅਦ ਫਿਰ ਤੀਜਾ ਮੁੰਡਾ ਉਨ੍ਹਾਂ ਦੇ ਘਰ ਪੈਦਾ ਹੋਇਆਤਿੰਨਾਂ ਮੁੰਡਿਆਂ ਨਾਲ ਵਿਹੜਾ ਭਰਿਆ ਭਰਿਆ ਲੱਗਣ ਲੱਗਾ। ਸੁੰਦਰ ਨੰਬਰਦਾਰ ਤੇ ਚਿਤੰਨ ਕੌਰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣ ਲੱਗੇ

ਬੱਚੇ ਬੜੇ ਹੋਏ, ਸਕੂਲ ਪੜ੍ਹਨ ਪਾ ਦਿੱਤੇਵਿਸਾਖਾ ਤਾਂ ਪੜ੍ਹਨ ਵਿੱਚ ਹੁਸ਼ਿਆਰ ਸੀ, ਪੜ੍ਹ ਗਿਆਪੜ੍ਹਨ ਤੋਂ ਬਾਅਦ ਨੌਕਰੀ ਮਿਲ਼ ਗਈ ਤੇ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਪਰ ਛੋਟੇ ਸੁਰਜਨ ਤੇ ਅਰਜਨ ਪੜ੍ਹਾਈ ਵਿੱਚ ਨਿਕੰਮੇ ਨਿਕਲੇਉਨ੍ਹਾਂ ਪੜ੍ਹਾਈ ਵਿੱਚ ਛੱਡ ਦਿੱਤੀਨੰਬਰਦਾਰ ਨੇ ਹਾਰ ਕੇ ਖੇਤੀ ਵਿੱਚ ਲਾ ਦਿੱਤੇ

ਨੰਬਰਦਾਰ ਹੁਣ ਸਿਹਤ ਪੱਖੋਂ ਹਾਰਨ ਲੱਗ ਪਿਆ। ਖੇਤ ਵੀ ਘੱਟ ਹੀ ਗੇੜਾ ਮਾਰਦਾ

ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਭੁੱਕੀ ਦਾ ਰੁਝਾਨ ਬਹੁਤ ਹੋ ਗਿਆ ਸੀਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ਉਹ ਵੀ ਭੁੱਕੀ ਦਾ ਸੁਆਦ ਦੇਖ ਲੈਂਦੇਹੌਲੀ ਹੌਲੀ ਸੁਆਦ ਦੇਖਦੇ ਦੇਖਦੇ ਭੁੱਕੀ ਦੇ ਆਦੀ ਹੋ ਗਏ

ਫਿਰ ਸੁਰਜਨ ਤੇ ਅਰਜਨ ਥੋੜ੍ਹਾ ਬਹੁਤ ਮਾਵਾ (ਅਫੀਮ) ਵੀ ਛਕਣ ਲੱਗ ਪਏਨੰਬਰਦਾਰ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ

ਵਿਸਾਖੇ ਨੂੰ ਸਰਕਾਰੀ ਨੌਕਰੀ ਹੋਣ ਕਰਕੇ ਰਿਸ਼ਤਾ ਹੋ ਗਿਆ ਤੇ ਉਹ ਘਰਵਾਲੀ ਨੂੰ ਸ਼ਹਿਰ ਨਾਲ ਹੀ ਲੈ ਗਿਆ ਪ੍ਰੰਤੂ ਜ਼ਮੀਨ ਥੋੜ੍ਹੀ ਹੋਣ ਕਰਕੇ ਤੇ ਨਸ਼ਿਆਂ ਦੇ ਆਦੀ ਹੋਣ ਕਰਕੇ ਅਰਜਨ ਤੇ ਸੁਰਜਨ ਨੂੰ ਰਿਸ਼ਤਾ ਨਾ ਹੋਇਆਛੜੇ ਰਹਿਣ ਕਰਕੇ ਹੋਰ ਉਹ ਹੋਰ ਵੀ ਨਸ਼ਿਆਂ ਵਿੱਚ ਡੁੱਬ ਗਏਨੰਬਰਦਾਰ ਨੇ ਬਥੇਰਾ ਸਮਝਾਇਆ, ਬੜੇ ਓਹੜ ਪੋਹੜ ਕੀਤੇ ਪਰ ਗੱਲ ਸੂਤ ਨਾ ਆਈ

ਸੁੰਦਰ ਨੰਬਰਦਾਰ ਤੇ ਚਿਤੰਨ ਕੌਰ ਦੋਵੇਂ ਬੁੱਢੇ ਹੋ ਰਹੇ ਸਨ ਤੇ ਵਿਹੜੇ ਵਿੱਚੋਂ ਰੌਣਕ ਖ਼ਤਮ ਹੋ ਗਈ ਸੀਆਖਿਰ ਨੰਬਰਦਾਰ ਘਰ ਦੀਆਂ ਨਿੱਘਰ ਰਹੀਆਂ ਹਾਲਤਾਂ ਕਰਕੇ ਪੂਰਾ ਹੋ ਗਿਆਤਿੰਨਾਂ ਭਾਈਆਂ ਨੇ ਕਿੱਲਾ ਕਿੱਲਾ ਜ਼ਮੀਨ ਵੰਡ ਲਈਵਿਸਾਖਾ ਸਿੰਘ ਆਪਣਾ ਹਿੱਸਾ ਵੇਚ ਕੇ ਸ਼ਹਿਰ ਚਲਾ ਗਿਆਸੁਰਜਨ ਤੇ ਅਰਜਨ ਥੋੜ੍ਹੀ ਬਹੁਤ ਖੇਤੀ ਪੱਤੀ ਕਰਦੇ ਰਹੇ ਪਰ ਐਨੇ ਵਿੱਚ ਗੁਜ਼ਾਰਾ ਕਿੱਥੇ ਹੁੰਦਾ ਸੀਮਾਤਾ ਚਿਤੰਨ ਕੌਰ ਸਾਰਾ ਦਿਨ ਝੂਰਦੀ ਰਹਿੰਦੀ ਤੇ ਅੱਖਾਂ ਵਿੱਚ ਹੰਝੂ ਭਰਕੇ ਰੋਂਦੀ ਰਹਿੰਦੀਬਹੁਤਾ ਰੋਣ ਕਰਕੇ ਅੱਖਾਂ ਦੀ ਰੋਸ਼ਨੀ ਬਿਲਕੁਲ ਘਟ ਗਈ। ਝੌਲਾ ਝੌਲਾ ਦਿਸਣ ਲੱਗ ਪਿਆਪਹਿਲਾਂ ਪਹਿਲ ਤਾਂ ਚਿਤੰਨ ਕੌਰ ਅਰਜਨ ਤੇ ਸੁਰਜਨ ਨੂੰ ਗਾਲ਼ਾਂ ਕੱਢਦੀ ਰਹਿੰਦੀ ਪਰ ਅਸਰ ਨਾ ਹੋਣ ਕਰਕੇ ਹੌਲੀ ਹੌਲੀ ਉਹ ਗਾਲ਼ਾਂ ਕੱਢਣੋਂ ਵੀ ਹਟ ਗਈਜਿਹੋ ਜਿਹੀ ਰੁੱਖੀ ਮਿੱਸੀ ਉਹ ਦੋਵੇਂ ਮਾਂ ਨੂੰ ਦੇ ਦਿੰਦੇ, ਖਾ ਲੈਂਦੀ ਤੇ ਪਾਣੀ ਪੀ ਕੇ ਸਬਰ ਕਰ ਲੈਂਦੀ

ਸਮਾਂ ਲੰਘਦਾ ਗਿਆਦੋਨਾਂ ਨੇ ਜ਼ਮੀਨ ਵੇਚਣ ਨੂੰ ਵਾਢਾ ਲਾ ਲਿਆਨਸ਼ਿਆਂ ਦੇ ਐਨੇ ਆਦੀ ਹੋ ਗਏ ਕਿ ਖੇਤ ਮੋਟਰ ’ਤੇ ਮਹਿਫਲਾਂ ਲੱਗਣ ਲੱਗ ਪਈਆਂਦੋ ਕੁ ਸਾਲਾਂ ਵਿੱਚ ਦੋਵੇਂ ਜ਼ਮੀਨ ਤੋਂ ਵਿਹਲੇ ਹੋ ਗਏਇੱਕ ਦਿ,ਨ ਸੁਰਜਨ ਜ਼ਿਆਦਾ ਨਸ਼ਾ ਕਰਕੇ ਸੌਂ ਗਿਆ ਤੇ ਮੁੜਕੇ ਨਹੀਂ ਉੱਠਿਆਮਾਂ ਪਿੱਟ ਪਿੱਟ ਬੈਠ ਗਈਸੋਚਦੀ ਕਿ ਉਸ ਨੇ ਅਜਿਹੇ ਕਿਹੜੇ ਮਾੜੇ ਕਰਮ ਕੀਤੇ ਨੇ ਜਿਨ੍ਹਾਂ ਦੀ ਸਜ਼ਾ ਮਿਲ ਰਹੀ ਹੈ

ਅਰਜਨ ਨੂੰ ਹੁਣ ਨਸ਼ਾ ਕਿਤੋਂ ਮਿਲਦਾ ਨਹੀਂ ਸੀ, ਉਸ ਨੇ ਹੌਲੀ ਹੌਲੀ ਮਾਂ ਤੋਂ ਅੱਖ ਬਚਾ ਕੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਪੂਰਾ ਕਰਨ ਲੱਗਿਆਘਰ ਦੇ ਖੇਤੀ ਦੇ ਸੰਦ, ਦਰੀਆਂ ਖੇਸ, ਚਰਖੇ ਪੀੜ੍ਹੇ, ਗਹਿਣੇ ਗੱਟੇ ਤੇ ਭਾਂਡੇ ਟੀਂਡੇ ਜਿਹੜਾ ਵੀ ਕੁਝ ਹੱਥ ਲੱਗਦਾ ਉਹ ਘਰੋਂ ਚੁੱਕ ਕੇ ਵੇਚ ਦਿੰਦਾਵਿਸਾਖਾ ਸਾਲ ਛਿਮਾਹੀ ਗੇੜਾ ਮਾਰਦਾ ਪਰ ਕਰ ਕੀ ਸਕਦਾ ਸੀਮਾਂ ਨੂੰ ਸ਼ਹਿਰ ਲਿਜਾਣ ਲਈ ਉਸਦੀ ਘਰਵਾਲੀ ਨਹੀਂ ਮੰਨਦੀ ਸੀਇਸ ਕਰਕੇ ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ਉੱਤੇ ਛੱਡ ਕੇ ਚਲਾ ਜਾਂਦਾ ਸੀ

ਇੱਕ ਦਿਨ ਕੀ ਹੋਇਆ ਕਿ ਅਰਜਨ ਭਰਤ ਦਾ ਪਤੀਲਾ, ਜਿਹੜਾ ਘਰ ਦਾ ਆਖਰੀ ਭਾਂਡਾ ਸੀ, ਘਰੋਂ ਚੁੱਕ ਕੇ ਡਿਉਢੀ ਵਿੱਚੋਂ ਦੀ ਲੰਘਣ ਲੱਗਿਆ ਕਿ ਅੜਕ ਕੇ ਡਿਗ ਪਿਆ ਤੇ ਪਤੀਲਾ ਹੱਥੋਂ ਛੁੱਟ ਕੇ ਮਾਂ ਚਿਤੰਨੀ ਦੇ ਪੈਰਾਂ ਵਿੱਚ ਜਾ ਵੱਜਿਆਪਤੀਲੇ ਨੂੰ ਸੰਭਾਲ ਕੇ ਤੇ ਹੱਥ ਵਿੱਚ ਫੜ ਕੇ ਉਸ ਨੇ ਅਰਜਨ ਨੂੰ ਧੁਰ ਅੰਦਰੋਂ ਦਰਸੀਸ ਦਿੱਤੀ, “ਹਾਏ ਵੇ ਅਰਜਨਾ! ਤੇਰਾ ਕੱਖ ਨਾ ਰਹੇਆਹ ਆਖ਼ਰੀ ਪਤੀਲਾ ਵੇਚ ਕੇ ਫਿਰ ਕੀ ਵੇਚੇਂਗਾਮੇਰੇ ਤਾਂ ਜਿਉਂਦੇ ਜੀਅ ਹੱਥ ਵਿੱਚ ਠੂਠਾ ਫੜਾ’ਤਾ” ਇੰਨਾ ਕਹਿੰਦੀ ਹੋਈ ਚਿਤੰਨ ਕੌਰ ਹੁਬਕੀਏਂ ਰੋਣ ਲੱਗ ਪਈਆਪਣੇ ਜੰਮਣ ਵਾਲਿਆਂ ਨੂੰ, ਅਗਲੇ ਪਿਛਲੇ ਵਡੇਰਿਆਂ ਨੂੰ ਤੇ ਨਾਲ਼ੇ ਰੱਬ ਨੂੰ ਨਾਂ ਲੈ ਲੈ ਕੇ ਕੋਸਣ ਲੱਗ ਪਈ

ਅਰਜਨ ਕੌਲ਼ੇ ਨਾਲ ਲੱਗਿਆ ਸੁੰਨ ਹੋਇਆ ਖੜ੍ਹਾ ਸੀਪਰ ਹੁਣ ਕੀ ਬਣਨਾ ਸੀ, ਹੁਣ ਤਾਂ ਪਾਣੀ ਸਿਰ ਉੱਤੋਂ ਦੀ ਲੰਘ ਕੇ ਕਿਤੇ ਦੂਰ ਨਸ਼ੇ ਦੇ ਦਰਿਆ ਵਿੱਚ ਜਾ ਪਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3693)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author