ShangaraSBhullar7ਫਿਰ ਵੀ ਵੇਖਦੇ ਹਾਂ ਯੂਨੀਵਰਸਿਟੀ ਕੋਲ ਇਸ ਸੱਚ ਦਾ ਕੋਈ ਜਵਾਬ ਹੈ ਜਾਂ ਨਹੀਂ ...
(30 ਮਈ 2019)

 

ਲਗਭਗ ਛੇ ਦਹਾਕੇ ਪਹਿਲਾਂ ਪੰਜਾਬੀ ਭਾਸ਼ਾ, ਕਲਾ ਅਤੇ ਸਭਿਆਚਾਰ ਦੇ ਵਿਕਾਸ ਦੇ ਨਾਂ ’ਤੇ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਾਲ ਇਹ ਹੈ ਕਿ ਸੂਬੇ ਵਿੱਚ ਮਾਂ ਬੋਲੀ ਪੰਜਾਬੀ ਨਾਲ ਜਿੱਥੇ ਪੈਰ-ਪੈਰ ’ਤੇ ਧੱਕਾ ਤਾਂ ਹੋ ਹੀ ਰਿਹਾ ਹੈ, ਉੱਥੇ ਇਹ ਯੂਨੀਵਰਸਿਟੀ ਵੀ ਪਿੱਛੇ ਨਹੀਂਇਸਦਾ ਇੱਕ ਮਕਸਦ ਹੋਰ ਵੀ ਸੀ ਅਤੇ ਉਹ ਇਹ ਕਿ ਪੰਜਾਬੀ ਨੂੰ ਵਿਗਿਆਨ ਦੀ ਉਚੇਰੀ ਸਿੱਖਿਆ ਦੇ ਮਾਧਿਅਮ ਦੇ ਤੌਰ ’ਤੇ ਵਿਕਸਤ ਕਰਨਾਇਸ ਨੂੰ ਮਾਧਿਅਮ ਪਰਿਵਰਤਨ ਦਾ ਨਾਂ ਦਿੱਤਾ ਗਿਆ ਅਤੇ ਇਹ ਬੀੜਾ ਤਕਰੀਬਨ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਹੀ ਚੁੱਕਿਆਵਜ੍ਹਾ ਇਹ ਸੀ ਕਿ ਸਾਇੰਸ ਦੇ ਵੱਖ-ਵੱਖ ਵਿਸ਼ਿਆਂ ਨੂੰ ਪੰਜਾਬੀ ਵਿੱਚ ਜਾਂ ਦੂਜੇ ਸੂਬਿਆਂ ਦੀ ਮਾਤਭਾਸ਼ਾ ਵਿੱਚ ਸੌਖੀ ਤਕਨੀਕੀ ਸ਼ਬਦਾਵਲੀ ਰਾਹੀਂ ਪੜ੍ਹਾਉਣਾ ਸੀਸ਼ਾਇਦ ਇਹ ਰੁਜ਼ਗਾਰ ਮੁਖੀ ਟੀਚਾ ਸੀਹਥਲਾ ਲੇਖਕ ਚੂੰਕਿ ਪੰਜਾਬੀ ਯੂਨੀਵਰਸਿਟੀ ਨਾਲ ਤੁਅਲੱਕ ਰੱਖਦਾ ਹੈ, ਇਸ ਲਈ ਸਵਾਲਾਂ ਦਾ ਸਵਾਲ ਇਹ ਹੈ ਕਿ ਵਿਗਿਆਨ ਦੇ ਵਿਸ਼ੇ ਨੂੰ ਪੰਜਾਬੀ ਮਾਧਿਅਮ ਦੇ ਪਰਿਵਰਤਨ ਵਿੱਚ ਇਹ ਯੂਨੀਵਰਸਿਟੀ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਕਿੰਨੀ ਕੁ ਸਫ਼ਲ ਰਹੀ ਹੈ?

ਇਸ ਕੰਮ ਦਾ ਜਾਇਜ਼ਾ ਲੈਣ ਲਈ ਇਸੇ ਯੂਨੀਵਰਸਿਟੀ ਦੇ ਦੋ ਸਾਬਕਾ ਅਧਿਆਪਕਾਂ ਡਾ. ਹਰਜਿੰਦਰ ਸਿੰਘ ਰੋਜ਼ ਅਤੇ ਡਾ. ਭੋਜ ਰਾਜ ਨੇ ਬੀੜਾ ਚੁੱਕਿਆਡਾ. ਰੋਜ਼ ਇਸੇ ਯੂਨੀਵਰਸਿਟੀ ਦੇ ਜ਼ੁਆਲੋਜੀ (ਜੀਵ ਵਿਗਿਆਨ) ਦੇ ਪ੍ਰੋਫ਼ੈਸਰ ਅਤੇ ਮੁਖੀ ਰਹੇ ਹਨਉਹ 1971 ਤੋਂ ਵੱਖ-ਵੱਖ ਅਦਾਰਿਆਂ ਵਿੱਚ ਜੀਵ ਵਿਗਿਆਨ ਪੜ੍ਹਾਉਂਦੇ ਰਹੇ ਅਤੇ 2006 ਵਿੱਚ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏਇਸ ਲਈ ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਪਿਛਲੇ ਲੰਮੇ ਵਰ੍ਹਿਆਂ ਵਿੱਚ ਜੀਵ ਵਿਗਿਆਨ ਸਬੰਧੀ ਜੋ ਪੁਸਤਕਾਂ ਮਾਧਿਅਮ ਪਰਿਵਰਤਨ ਲਈ ਛਪਵਾਈਆਂ ਜਾਂ ਤਿਆਰ ਕੀਤੀਆਂ ਗਈਆਂ, ਉਨ੍ਹਾਂ ਦੀ ਬਾਰੀਕੀ ਨਾਲ ਨਿਰਖ ਪਰਖ ਕੀਤੀਇਸ ਕੰਮ ਵਿੱਚ ਉਨ੍ਹਾਂ ਦੇ ਸਾਥੀ ਡਾ. ਭੋਜ ਰਾਜ ਨੇ ਹੱਥ ਵਟਾਇਆ ਹੈ ਜੋ ਇਤਿਹਾਸ ਅਤੇ ਫਰਾਂਸੀਸੀ ਵਿਸ਼ਿਆਂ ਵਿੱਚ ਪੀ.ਐੱਚ.ਡੀ. ਹਨ ਅਤੇ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾ ਵਿਭਾਗ ਦੇ ਸਾਬਕਾ ਲੈਕਚਰਾਰ ਹਨਡਾ. ਭੋਜ ਰਾਜ ਕਈ ਵਿਦੇਸ਼ੀ ਜ਼ੁਬਾਨਾਂ ਜਾਣਦੇ ਹਨ, ਜਿਨ੍ਹਾਂ ਵਿੱਚ ਰੂਸੀ, ਜਰਮਨ, ਸਪੇਨੀ ਆਦਿ ਸ਼ਾਮਲ ਹਨਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋਂ ਕਈ ਲੇਖਾਂ ਦਾ ਅਨੁਵਾਦ ਵੀ ਕੀਤਾ ਹੈਇੱਕ ਦਰਜਨ ਤੋਂ ਵੱਧ ਖੋਜ ਪੱਤਰ ਅਤੇ ਕਈ ਪੁਸਤਕਾਂ ਲਈ ਲੇਖ ਵੀ ਲਿਖ ਚੁੱਕੇ ਹਨਇਨ੍ਹਾਂ ਦੋਹਾਂ ਨੇ ਰਲ ਕੇ ‘ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ’ ਨਾਂ ਦੀ ਜਾਇਜ਼ਾ ਪੁਸਤਕ ਤਿਆਰ ਕੀਤੀ ਹੈਇਸ ਪੁਸਤਕ ਦੇ 12 ਅਧਿਆਏ ਅਤੇ ਇਹ 136 ਪੰਨਿਆਂ ਵਿੱਚ ਫੈਲੀ ਹੋਈ ਹੈ

ਬੁਨਿਆਦੀ ਤੌਰ ’ਤੇ ਸਾਇੰਸ ਨੂੰ ਪੰਜਾਬੀ ਵਿੱਚ ਮਾਧਿਆਮ ਪਰਿਵਰਤਨ ਜ਼ਰੀਏ ਪੜ੍ਹਾਏ ਜਾਣ ਲਈ ਯੂਨੀਵਰਸਿਟੀ ਵਲੋਂ ਪੌਦਾ ਵਿਗਿਆਨ (ਬਾਟਨੀ) ਵਿੱਚ ਅੱਠ, ਭੌਤਿਕ ਵਿਗਿਆਨ (ਫਿਜ਼ਿਕਸ) ਵਿੱਚ 16, ਰਸਾਇਣ ਵਿਗਿਆਨ (ਕੈਮਿਸਟਰੀ) ਵਿੱਚ 8, ਜੀਵ ਵਿਗਿਆਨ (ਜ਼ੁਆਲੋਜੀ) ਵਿੱਚ 21 ਤੋਂ ਵਧ ਪੁਸਤਕਾਂ ਤਿਆਰ ਕਰਵਾਈਆਂ ਗਈਆਂ ਹਨਇਸ ਵਿਸ਼ੇ ’ਤੇ ਸਭ ਤੋਂ ਵੱਧ 14 ਪੁਸਤਕਾਂ ਇਸੇ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਹਨਸੇਵਾ ਮੁਕਤ ਹੋਣ ਪਿੱਛੋਂ ਉਹ ਇਸੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਸ (ਜ਼ੁਆਲੋਜੀ) ਹਨਇਹ ਪੁਸਤਕਾਂ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਅਤੇ ਯੋਜਨਾ ਵਿਭਾਗ ਵਲੋਂ ਤਿਆਰ ਕਰਵਾਈਆਂ ਗਈਆਂ, ਜਿਸ ਨੂੰ ਆਮ ਤੌਰ ’ਤੇ ਪੈਸੇ ਵਾਲਾ ਮਹਿਕਮਾ ਕਿਹਾ ਜਾਂਦਾ ਹੈਇਹ ਕਿਤਾਬਾਂ ਯੂਨੀਵਰਸਟੀ ਦੇ ਪਬਲੀਕੇਸ਼ਨ ਬਿਊਰੋ ਵਲੋਂ ਛਾਪੀਆਂ ਗਈਆਂ ਹਨਇਸ ਮਹਿਕਮੇ ਦੇ ਮੁਖੀ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਤੋਂ ਲੈ ਕੇ ਜਸਬੀਰ ਸਿੰਘ ਆਹਲੂਵਾਲੀਆਂ ਆਈ.ਏ.ਐੱਸ. (ਰਿਟਾ.) ਵਾਈਸ ਚਾਂਸਲਰ ਵੀ ਰਹੇ ਹਨ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਯੂਨੀਵਰਸਿਟੀ ਨੇ ਆਪਣੇ ਵਲੋਂ ਇਹ ਕੰਮ ਬੜੇ ਇਮਾਨਦਾਰਾਨਾ ਢੰਗ ਨਾਲ ਤੋਰਿਆਡਾ. ਕ੍ਰਿਪਾਲ ਸਿੰਘ ਨਾਰੰਗ ਅਤੇ ਡਾ. ਅਮਰੀਕ ਸਿੰਘ ਵਰਗੇ ਵਾਈਸ ਚਾਂਸਲਰਾਂ ਨੇ ਪੰਜਾਬੀ ਮਾਧਿਅਮ ਦੇ ਇਸ ਪਰਿਵਰਤਨ ਪ੍ਰਾਜੈਕਟ ਨੂੰ ਬੜੀ ਹੱਲਾਸ਼ੇਰੀ ਦਿੱਤੀ1967 ਵਿੱਚ ਇਸ ਉੁਦੇਸ਼ ਹੇਠ ਡਾ. ਸੁਰਜੀਤ ਸਿੰਘ ਢਿੱਲੋਂ ਦੀ ਪਹਿਲੀ ਪੁਸਤਕ ‘ਜੀਵਨ ਦਾ ਵਿਕਾਸ’ ਪ੍ਰਕਾਸ਼ਤ ਹੋਈਅਸਲ ਵਿੱਚ ਇਸੇ ਕਿਤਾਬ ਤੋਂ ਉਤਸ਼ਾਹਿਤ ਹੋ ਕੇ ਹੀ ਡਾ. ਨਾਰੰਗ ਨੇ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਵਿਭਾਗ ਦੀ ਪ੍ਰਵਾਨਗੀ ਦਿੱਤੀ ਸੀਵਿਗਿਆਨ ਦੀ ਆਸਾਨ ਪੜ੍ਹਾਈ ਲਈ ਇੱਕ ਤਾਂ ਇਸਦਾ ਜ਼ਰੂਰੀ ਹਿੱਸਾ ਤਕਨੀਕੀ ਸ਼ਬਦਾਵਲੀ ਹੁੰਦਾ ਹੈ ਜੋ ਥੋੜ੍ਹੀ ਬਹੁਤ ਪਹਿਲਾਂ ਹੀ ਮੌਜੂਦ ਹੁੰਦੀ ਹੈਕੁਝ ਨਵੀਂ ਘੜਨੀ ਪੈਂਦੀ ਹੈਯਾਨੀ ਇਸੇ ਤਕਨੀਕੀ ਸ਼ਬਦਾਵਲੀ ਦੇ ਆਧਾਰ ’ਤੇ ਹੀ ਵਿਗਿਆਨਕ ਗਿਆਨ ਦਾ ਵਿਕਾਸ ਹੁੰਦਾ ਹੈਇਉਂ ਵੀ ਕਿਹਾ ਜਾ ਸਕਦਾ ਹੈ ਕਿ ਮਾਧਿਅਮ ਪਰਿਵਰਤਨ ਵਿੱਚ ਸਭ ਤੋਂ ਵੱਡੀ ਜ਼ਰੂਰਤ ਆਪਣੀ ਭਾਸ਼ਾ ਵਿੱਚ ਇਹ ਸ਼ਬਦਾਵਲੀ ਤਿਆਰ ਕਰਨਾ ਹੁੰਦਾ ਹੈਇਸ ਨੂੰ ਇੰਜ ਵੀ ਕਹਿ ਸਕਦੇ ਹਾਂ ਕਿ ਵਿਗਿਆਨ ਦੇ ਜਿਹੜੇ ਤਕਨੀਕੀ ਸ਼ਬਦ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਰਗਾ ਰੂਪ ਹੀ ਦੇਣਾ ਹੈ ਤਾਂ ਕਿ ਵਿਥਿਆਰਥੀ ਨੂੰ ਵਿਸ਼ੇ ਦੀ ਸਮਝ ਆ ਸਕੇਜੇ ਉਸ ਨੂੰ ਨਵੇਂ ਤਿਆਰ ਕੀਤੇ ਗਏ ਸ਼ਬਦਾਂ ਦੀ ਸਮਝ ਹੀ ਨਹੀਂ ਆਉਂਦੀ ਤਾਂ ਉਹ ਯਕੀਨਨ ਮੱਥਾ ਫੜ ਕੇ ਬੈਠ ਜਾਵੇਗਾ ਅਤੇ ਸਮਝੋ ਕਿ ਉਹ ਤਕਨੀਕੀ ਸ਼ਬਦਾਵਲੀ ਵੀ ਵਾਜਬ ਨਹੀਂਲੋੜ ਇਹ ਵੀ ਹੈ ਕਿ ਇਹ ਸ਼ਬਦਾਵਲੀ ਜਿਸ ਵੀ ਵਿਦਵਾਨ ਵਲੋਂ ਤਿਆਰ ਕੀਤੀ ਗਈ ਹੋਵੇ, ਉਸ ਵਿੱਚ ਉਨ੍ਹਾਂ ਸ਼ਬਦਾਂ ਲਈ ਨਵੇਂ ਰੂਪ ਨਾ ਘੜ ਲਏ ਜਾਣ ਤਾਂ ਕਿ ਵਿਦਿਆਰਥੀਆਂ ਲਈ ਭੰਬਲਭੂਸਾ ਖੜ੍ਹਾ ਹੋ ਜਾਵੇਸਾਫ਼ ਸ਼ਬਦਾਂ ਵਿੱਚ ਤਕਨੀਕੀ ਸ਼ਬਦਾਵਲੀ ਜੋ ਪਹਿਲਾਂ ਤਿਆਰ ਕੀਤੀ ਗਈ ਹੈ ਜਾਂ ਅੱਜ ਕੀਤੀ ਗਈ ਹੈ ਜਾਂ ਭਵਿੱਖ ਵਿੱਚ ਕੀਤੀ ਜਾਣੀ ਹੈ, ਇਸਦੀ ਸ਼ਬਦ ਇਕਸਾਰਤਾ ਕਾਇਮ ਰਹਿਣੀ ਲਾਜ਼ਮੀ ਹੈ ਪਰ ਯੂਨੀਵਰਸਿਟੀ ਵਲੋਂ ਕਰਵਾਏ ਕੰਮ ਵਿੱਚ ਇਹ ਇਕਸਾਰ ਨਹੀਂ ਹੈ

ਬਿਨਾਂ ਸ਼ੱਕ ਲੇਖਕ ਨੇ ਆਪਣੇ ਵਲੋਂ ਇਹ ਸ਼ਬਦਾਵਲੀ ਤਿਆਰ ਕਰਨ ਲਈ ਪੂਰਾ ਪੂਰਾ ਜ਼ੋਰ ਲਾਇਆ ਪਰ ਜੋ ਕੁਝ ਉਪਰੋਕਤ ਦੋਹਾਂ ਵਿਦਵਾਨਾਂ ਨੇ ਥਾਂ-ਥਾਂ ’ਤੇ ਸਹੀ ਅਤੇ ਗ਼ਲਤ ਦੇ ਨਿਰਣੇ ਦਿੱਤੇ ਹਨ ਉਸ ਤੋਂ ਲਗਦਾ ਹੈ ਕਿ ਇੰਨੀਆਂ ਕਿਤਾਬਾਂ ਤਾਂ ਭਲੇ ਹੀ ਤਿਆਰ ਹੋ ਗਈਆਂ ਹਨ ਪਰ ਗੁਣਵੱਤਾ ਅਤੇ ਵਾਜਬੀਅਤ ਦੇ ਪੱਖੋਂ ਇਨ੍ਹਾਂ ਵਿੱਚ ਕਈ ਕਮੀਆਂ ਪੇਸ਼ੀਆਂ ਹਨਮੈਂ ਲੰਮੇ ਅਰਸੇ ਤੋਂ ਪੱਤਰਕਾਰੀ ਨਾਲ ਜੁੜਿਆ ਹੋਇਆ ਹਾਂਇਸ ਵਿੱਚ ਮੌਲਿਕਤਾ ਦੇ ਨਾਲ-ਨਾਲ ਅਨੁਵਾਦ ਦੀ ਵੀ ਬੜੀ ਮਹੱਤਤਾ ਹੈ ਅਤੇ ਅਖ਼ਬਾਰੀ ਅਨੁਵਾਦ ਕਰਨਾ ਵੀ ਤੁਰਤ ਫੁਰਤ ਪੈਂਦਾ ਹੈਸੋ ਅਨੁਵਾਦ ਬਹੁਤ ਹੀ ਸੌਖਾ ਅਤੇ ਢੁੱਕਵਾਂ ਹੋਣਾ ਚਾਹੀਦਾ ਹੈਮੈਂ ਇਹ ਕਿਤਾਬ ਬਹੁਤ ਧਿਆਨ ਨਾਲ ਪੜ੍ਹੀ ਹੈਭਾਵੇਂ ਮੈਂ ਵਿਗਿਆਨ ਦਾ ਵਿਦਿਆਰਥੀ ਨਹੀਂ ਅਤੇ ਜੀਵ ਵਿਗਿਆਨ ਦਾ ਬਿਲਕੁਲ ਨਹੀਂ, ਫਿਰ ਵੀ ਪੁਸਤਕ ਵਿੱਚ ਉਪਰੋਕਤ ਖ਼ੋਜਕਾਰਾਂ ਵਲੋਂ ਜੋ ਹਵਾਲੇ ਜਾਂ ਮਿਸਾਲਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਤੋਂ ਦੋ ਗੱਲਾਂ ਸਾਫ਼ ਹੋ ਜਾਂਦੀਆਂ ਹਨਪਹਿਲੀ, ਯੂਨੀਵਰਸਿਟੀ ਦੇ ਵਿਭਾਗ ਵਿੱਚ ਖੋਜ ਦੇ ਕੰਮ ਹੁੰਦੇ ਹਨ, ਸੈਮੀਨਾਰ ਵੀ ਹੁੰਦੇ ਹਨ, ਪੁਸਤਕਾਂ ਵੀ ਤਿਆਰ ਹੁੰਦੀਆਂ ਹਨ ਜਿਨ੍ਹਾਂ ਤੇ ਲੱਖਾਂ ਰੁਪਏ ਖ਼ਰਚ ਹੁੰਦੇ ਹਨ ਪਰ ਨਾ ਤਾਂ ਇਹੋ ਜਿਹੇ ਕੰਮਾਂ ਦੀ ਡੂੰਘਾਈ ਨਾਲ ਪੁਣਛਾਣ ਕੀਤੀ ਜਾਂਦੀ ਹੈ ਅਤੇ ਨਾ ਹੀ ਇਸ ਵਿੱਚ ਕਿਸੇ ਦੀ ਜਵਾਬਦੇਹੀ ਹੁੰਦੀ ਹੈਰਲ ਮਿਲ ਕੇ ਸਭ ਇੱਕ ਦੂਜੇ ਦਾ ਸਿਰ ਗੁੰਦ ਕੇ ਚੁੱਪੀ ਧਾਰੀ ਰੱਖਦੇ ਹਨਹੈਰਾਨੀ ਹੈ ਕਿ ਇੱਕ ਵੇਲੇ ਯੂਨੀਵਰਸਿਟੀ ਨੇ ਪੰਜਾਬੀ ਦੇ ਮਹਾਨ ਸਪੂਤ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਜ਼ੁਬਾਨ ਦੇ ਮੁਦਈ ਕੋਲੋਂ ਵੀ ਯੂਨੀਵਰਸਿਟੀ ਵਿੱਚ ਪੰਜਾਬੀ ਜ਼ੁਬਾਨ ਦੇ ਹੋ ਰਹੇ ਕੰਮ ਕਾਜ ਸਬੰਧੀ ਇੱਕ ਰਿਪੋਰਟ ਵੀ ਤਿਆਰ ਕਰਵਾਈ ਸੀ ਜੋ ਬਹੁਤੀ ਉਤਸ਼ਾਹਜਨਕ ਨਹੀਂ ਸੀ, ਸਗੋਂ ਯੂਨੀਵਰਸਿਟੀ ਪ੍ਰਬੰਧਕਾਂ, ਖ਼ਾਸ ਕਰ ਕੇ ਵਾਈਸ ਚਾਂਸਲਰ ਦੇ ਰਵਈਏ ’ਤੇ ਕਈ ਸਵਾਲ ਖੜ੍ਹੇ ਕਰਦੀ ਸੀਅਫ਼ਸੋਸ ਹੈ ਕਿ ਉਸ ਰਿਪੋਰਟ ਦੇ ਬਾਵਜੂਦ ਯੂਨੀਵਰਸਿਟੀ ਪ੍ਰਬੰਧਕਾਂ ਨੇ ਹੁਣ ਤਕ ਉਸ ਤੋਂ ਕੋਈ ਸਬਕ ਨਹੀਂ ਲਿਆਸ਼ਾਇਦ ਇਹੀਉ ਕਾਰਨ ਹੈ ਕਿ ਡਾ. ਰੋਜ਼ ਅਤੇ ਡਾ. ਭੋਜ ਰਾਜ ਨੇ ਪੰਜਾਬੀ ਮਾਧਿਅਮ ਲਈ ਤਿਆਰ ਕਰਵਾਈਆਂ ਪੁਸਤਕਾਂ ਤੋਂ ਜੋ ਸਿੱਟਾ ਕੱਢਿਆ ਹੈ ਉਹ ਇਹ ਕਿ ਇਸੇ ਸਬੰਧ ਵਿੱਚ ਜਿਹੜਾ ਕੰਮ 1967 ਵਿੱਚ ਜਿਸ ਪੱਧਰ ’ਤੇ ਸ਼ੁਰੂ ਹੋਇਆ ਸੀ ਉਹ ਅੱਧੀ ਸਦੀ ਲੰਘ ਜਾਣ ਦੇ ਬਾਵਜੂਦ ਅੱਗੇ ਤਾਂ ਵਧਿਆ ਨਹੀਂ, ਸਗੋਂ ਹੋਰ ਵੀ ਪਿਛਲਪੈਰੀਂ ਹੋਇਆ ਹੈਯਾਨੀ ਨਤੀਜਾ ਸਿਫਰ ਦਾ ਸਿਫ਼ਰ

ਯੂਨੀਵਰਸਿਟੀਆਂ ਕੋਲ ਆਮਦਨ ਦਾ ਜ਼ਰੀਆ ਇੱਕ ਤਾਂ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ ਰਾਹੀਂ ਹੁੰਦਾ ਹੈ ਅਤੇ ਦੂਜਾ ਪੰਜਾਬ ਸਰਕਾਰ ਵਲੋਂ ਗਰਾਂਟਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੀ ਗਰਾਂਟ ਦਿੰਦਾ ਹੈਸਰਕਾਰ ਤਾਂ ਵੱਧ-ਘੱਟ ਗਰਾਂਟ ਦੇ ਕੇ ਚੁੱਪ ਰਹਿੰਦੀ ਹੈਬਾਕੀ ਸਾਰੇ ਕੰਮ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਇਸਦੇ ਪ੍ਰਬੰਧਕਾਂ ਦੀ ਹੈਪਿਛਲੇ ਕੁਝ ਸਾਲਾਂ ਤੋਂ ਜੋ ਕੁਝ ਵੇਖ ਰਹੇ ਹਾਂ ਉਸ ਮੁਤਾਬਕ ਪੰਜਾਬੀ ਯੂਨੀਵਰਸਟੀ ਸਣੇ ਲਗਭਗ ਸਭ ਸਰਕਾਰੀ ਯੂਨੀਵਰਸਟੀਆਂ ਡੂੰਘੇ ਮਾਲੀ ਸੰਕਟ ਵਿੱਚੋਂ ਲੰਘ ਰਹੀਆਂ ਹਨਇੱਕ ਪਾਸੇ ਜੇ ਸੱਚੀ-ਮੁੱਚੀ ਯੂਨੀਵਰਸਿਟੀਆਂ ਗੰਭੀਰ ਮਾਲੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਜਿਨ੍ਹਾਂ ਪ੍ਰਾਜੈਕਟਾਂ ਦਾ ਕੋਈ ਸਿਰ-ਮੂੰਹ ਹੀ ਨਹੀਂ ਹੁੰਦਾ, ਉਨ੍ਹਾਂ ਤੇ ਵੱਡੀ ਰਕਮ ਖ਼ਰਚ ਕਰਨਾ ਕਿਧਰ ਦੀ ਸਿਆਣਪ ਹੈ? ਚਲੋ ਇਹ ਪ੍ਰਾਜੈਕਟ ਮਜਬੂਰੀ ਵੀ ਹੈ ਪਰ ਕੀ ਇਹ ਵੀ ਕੋਈ ਮਜਬੂਰੀ ਹੈ ਕਿ ਕੀਤੇ ਗਏ ਕੰਮ ਦਾ ਸਮੇਂ-ਸਮੇਂ ਜਾਇਜ਼ਾ ਨਾ ਲਿਆ ਜਾਵੇ ਅਤੇ ਸਬੰਧਤ ਵਿਦਵਾਨਾਂ ਦੀ ਜਵਾਬਦੇਹੀ ਨਾ ਹੋਵੇਇਸ ਛੋਟੀ ਜਿਹੀ ਕਿਤਾਬ ਵਿੱਚ ਯਕੀਨਨ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਪੰਜਾਬੀ ਦੇ ਵਿਕਾਸ ਵਿੱਚ ਅੱਧੀ ਸਦੀ ਵਿੱਚ ਜੋ ਯੋਗਦਾਨ ਰਿਹਾ, ਉਸ ਦਾ ਸੱਚ ਕੱਢ ਕੇ ਪੇਸ਼ ਕੀਤਾ ਗਿਆ ਹੈਇਸ ਨੇ ਯੂਨੀਵਰਸਿਟੀ ਪ੍ਰਬੰਧਕਾਂ ਲਈ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈਪੰਜਾਬੀ ਦੇ ਨਾਂ ’ਤੇ ਇਹ ਯੂਨੀਵਰਸਿਟੀ ਅਕਸਰ ਕਈ ਹੋਰ ਸਵਾਲਾਂ ਵਿੱਚ ਘਿਰੀ ਅਤੇ ਘਿਰਦੀ ਰਹਿੰਦੀ ਹੈ ਕਿ ਕੰਮ ਕਰਨ ਤੇ ਕਰਾਉਣ ਵਾਲੇ ਦੋਵੇਂ ਹੀ ਗੰਭੀਰ ਨਹੀਂਫਿਰ ਵੀ ਵੇਖਦੇ ਹਾਂ ਯੂਨੀਵਰਸਿਟੀ ਕੋਲ ਇਸ ਸੱਚ ਦਾ ਕੋਈ ਜਵਾਬ ਹੈ ਜਾਂ ਨਹੀਂ? ਫਿਲਹਾਲ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਕੰਮ ਕਾਜ ਦਾ ਜਾਇਜ਼ਾ ਲੈਣਾ ਵੀ ਜ਼ਰੂਰੀ ਹੋ ਗਿਆ ਹੈ ਅਤੇ ਦੋਵੇਂ ਵਿਦਵਾਨ ਡਾ. ਰੋਜ਼ ਅਤੇ ਭੋਜ ਰਾਜ ਪ੍ਰਸ਼ੰਸਾ ਦੇ ਪਾਤਰ ਹਨ ਜਿਨ੍ਹਾਂ ਨੇ ਇੱਕ ਅਹਿਮ ਵਿਸ਼ੇ ਵਲ ਦੂਜੇ ਵਿਦਵਾਨਾਂ ਦਾ ਧਿਆਨ ਦੁਆਇਆ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1613)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

More articles from this author