ShangaraSBhullar7ਵੱਡੀ ਗੱਲ ਇਹ ਹੈ ਕਿ ਉਹ ਤੁਹਾਨੂੰ ਰਚਨਾ ਸੁਣਾਉਂਦਾ ਆਪਣੇ ਨਾਲ ਤੋਰ ...
(8 ਦਸੰਬਰ 2018)

 

SupinderRanaBook4ਪੰਜਾਬੀ ਦਾ ਇਕ ਚਰਚਿਤ ਲੇਖਕ ਹੈ ਡਾ. ਹਰਚੰਦ ਸਿੰਘ ਸਰਹਿੰਦੀ, ਸਰਹੰਦ, ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾਮੂਲ ਰੂਪ ਵਿਚ ਉਹ ਪਸ਼ੂ ਹਸਪਤਾਲ ਦਾ ਡਾਕਟਰ ਸੀ ਪਰ ਉਸ ਨੂੰ ਚੜ੍ਹਦੀ ਉਮਰੇ ਸਾਹਿਤ ਦੀ ਚੇਟਕ ਲੱਗ ਗਈਉਸ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੀਆਂ ਵੱਖ-ਵੱਖ ਰਚਨਾਵਾਂ ਬਾਰੇ ‘ਸੰਪਾਦਕ ਦੀ ਡਾਕ’ ਵਿਚ ਆਪਣੀ ਲਿਖਤੀ ਪ੍ਰਤੀਕਿਰਿਆ ਦੇਣੀ ਸ਼ੁਰੂ ਕੀਤੀਲਗਾਤਾਰ ਛਪਦੀਆਂ ਚਿੱਠੀਆਂ ਨੇ ਉਸ ਨੂੰ ਸਾਹਿਤ ਲਿਖਣ ਵਾਲੇ ਪਾਸੇ ਲਾ ਦਿੱਤਾ ਅਤੇ ਅੱਜ ਉਹਦੇ ਨਾਂ ਕਈ ਕਿਤਾਬਾਂ ਹਨਉਹ ਸਾਹਿਤਕ ਸਮਾਗਮਾਂ ਵਿਚ ਇਹ ਗੱਲ ਬੜੇ ਮਾਣ ਨਾਲ ਆਖਦਾ ਸੀ ਕਿ ਮੈਨੂੰ ਚਿੱਠੀਆਂ ਨੇ ਲੇਖਕ ਬਣਾ ਦਿੱਤਾ ਹੈ

ਕੁੱਝ ਇਹੋ ਜਿਹੀ ਧਾਰਨਾ ਸੁਪਿੰਦਰ ਸਿੰਘ ਰਾਣਾ ’ਤੇ ਲਾਗੂ ਹੁੰਦੀ ਹੈਉਹ ਪੰਜਾਬੀ ਟ੍ਰਿਬਿਊਨ ਵਿਚ ਲੰਬੇ ਸਮੇਂ ਤੋਂ ਕੰਮ ਕਰਦਾ ਹੈ ਅਤੇ ਮੇਰਾ ਸਾਥੀ ਰਿਹਾ ਹੈਆਪਣੇ ਵੇਲੇ ਤਾਂ ਮੈਂ ਉਸ ਨੂੰ ਲਿਖਦੇ ਨਹੀਂ ਵੇਖਿਆ ਪਰ ਪਿਛਲੇ ਕੁੱਝ ਵਰ੍ਹਿਆਂ ਤੋਂ ਮੈਂ ਉਸਦੇ ਮਿਡਲ ਪੜ੍ਹਦਾ ਰਿਹਾ ਹਾਂਮੈਨੂੰ ਪਹਿਲਾਂ ਤਾਂ ਯਕੀਨ ਨਹੀਂ ਆਇਆ ਕਿ ਇਹ ਉਹੀਓ ਸਾਊ ਜਿਹਾ ਸੁਪਿੰਦਰ ਰਾਣਾ ਹੈ ਜਿਹੜਾ ਗੱਲਬਾਤ ਬੜੇ ਸਲੀਕੇ ਨਾਲ ਕਰਦਾ ਹੈਉਹ ਆਪਣੇ ਕੰਮ ਨਾਲ ਅਜਿਹੀ ਸ਼ਿੱਦਤ ਨਾਲ ਜੁੜਿਆ ਕਿ ਹੌਲੀ ਹੌਲੀ ਲਿਖਣਾ ਸਿੱਖ ਗਿਆ ਹੈਲਿਖਣਾ ਪੜ੍ਹਨਾ ਰੱਬੀ ਦਾਤ ਹੈਦੂਜਾ, ਜੇ ਤੁਹਾਡੇ ਮਨ ਦੀਆਂ ਚਿਣਗਾਂ ਇਸ ਪਾਸੇ ਤੁਰ ਪੈਣ ਤਾਂ ਕਾਗਜ਼ ਉੱਤੇ ਇਕ ਕਲਾਕ੍ਰਿਤੀ ਸਿਰਜੀ ਜਾਂਦੀ ਹੈਰਾਣਾ ਪਿਛਲੇ ਸਾਲਾਂ ਤੋਂ ਲਿਖਣ ਦੇ ਰਾਹ ਪਿਆ ਹੋਇਆ ਹੈਹੁਣ ਉਸਨੇ ਆਪਣੇ ਇਨ੍ਹਾਂ ਮਿਡਲਾਂ ਦੀ ਪੁਸਤਕ ‘ਬੇਬੇ ਦਾ ਸੰਦੂਕ’ ਛਪਵਾ ਕੇ “ਕੱਛ ਵਿੱਚੋਂ ਮੂੰਗਲੀ ਬਾਹਰ ਕੱਢ ਮਾਰੀ ਹੈ” ਉਹ ਪੱਤਰਕਾਰ ਹੈ ਅਤੇ ਪੱਤਰਕਾਰੀ ਸਾਹਿਤ ਸਿਰਜਣਾ ਵੀ ਹੈ

ਪਿਛਲੇ ਦਿਨੀਂ ਸੁਪਿੰਦਰ ਸਿੰਘ ਰਾਣਾ ਆਪਣੀ ਕਿਤਾਬ ‘ਬੇਬੇ ਦਾ ਸੰਦੂਕ’ ਦੇਣ ‘ਸਪੋਕਸਮੈਨ’ ਦੇ ਮੇਰੇ ਦਫ਼ਤਰ ਆਇਆਮੇਰੀ ਮੁਲਾਕਾਤ ਤਾਂ ਉਹਦੇ ਨਾਲ ਨਹੀਂ ਹੋ ਸਕੀ ਪਰ ਜਗਿਆਸਾ ਵੱਸ ਉਹਦੀ ਕਿਤਾਬ ਦੇ ਪੰਨੇ ਪਲਟਣੇ ਸ਼ੁਰੂ ਕੀਤੇਕੁਝ ਪੰਨਿਆਂ ’ਤੇ ਨਜ਼ਰ ਵੀ ਮਾਰੀਰਚਨਾਵਾਂ ਦਿਲਚਸਪ ਲੱਗੀਆਂਲੋਕਗੀਤ ਵਲੋਂ ਛਾਪੀ ਪੁਸਤਕ ਅੰਦਰੋਂ ਬਾਹਰੋਂ ਖੂਬਸੂਰਤ ਸੀਬੇਬੇ ਦੇ ਸੰਦੂਕ ਵਾਲੀ ਤਸਵੀਰ ਪੰਜਾਬੀ ਦੇ ਹਰ ਲੇਖਕ, ਪਾਠਕ ਅਤੇ ਪੰਜਾਬੀ ਪ੍ਰੇਮੀ ਨੂੰ ਘੱਟੋ ਘੱਟ ਆਪਣੇ ਮਾਂ ਦੇ ਉਸ ਸੰਦੂਕ (ਪੇਟੀ) ਦੀ ਯਾਦ ਕਰਵਾ ਦਿੰਦੀ ਹੈ ਜਿਸ ਵਿਚ ਮਾਂ ਆਪਣੀ ਔਲਾਦ ਲਈ ਖਜ਼ਾਨਾ ਸਾਂਭ ਕੇ ਰੱਖਦੀ ਹੈਫਿਰ ਕਿਤਾਬ ਅੰਦਰਲੀ ਸਮੱਗਰੀ ਜੇ ਦਮਦਾਰ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈਰਾਣੇ ਦੀ ਪਹਿਲੀ ਪੁਸਤਕ ਨੇ ਹੀ ਉਸ ਨੂੰ ਲੇਖਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈਕਿਤਾਬ ਦੇ ਆਰੰਭ ਵਿਚ ਉਸ ਨੂੰ ਗੁਰਬਚਨ ਸਿੰਘ ਭੁੱਲਰ, ਕਰਨੈਲ ਸਿੰਘ ਸੋਮਲ ਅਤੇ ਮਨਮੋਹਨ ਸਿੰਘ ਦਾਊਂ ਨੇ ਅਸੀਸਾਂ ਦਿੱਤੀਆਂ ਹਨ

ਹੱਥਲੀ ਪੁਸਤਕ ਨੂੰ ਜਿਉਂ ਹੀ ਪੜ੍ਹਨਾ ਸ਼ੁਰੂ ਕੀਤਾ ਤਾਂ ਇਸ ਨੇ ਪੈਂਦੀ ਸੱਟੇ ਮੈਨੂੰ ਆਪਣੇ ਨਾਲ ਤੋਰ ਲਿਆਇਕ ਡੇਢ ਦਿਨ ਵਿਚ ਮੈਂ ਇਸ ਦਾ ਮੁਕੰਮਲ ਪਾਠ ਕਰ ਲਿਆ128 ਪੰਨਿਆ ਵਿਚ ਫੈਲੀ ਇਸ ਪੁਸਤਕ ਵਿਚ 41 ਵੰਨ ਸੁਵੰਨੇ ਅਤੇ ਛੋਟੇ ਛੋਟੇ ਮਿਡਲ ਲੇਖ ਹਨ ਜਿਹੜੇ ਸਮਾਜਕ ਵਰਤਾਰੇ ਨੂੰ ਦਰਸਾਉਂਦੇ ਹਨਇਨ੍ਹਾਂ ਵਿਚ ਬਹੁਤ ਸਾਰੀਆਂ ਘਟਨਾਵਾਂ ਅਤੇ ਵਿਸ਼ੇ ਤੁਹਾਡੇ ਆਪਣੇ ਹੀ ਹਨ, ਤੁਹਾਡੇ ਨਾਲ ਜੁੜੇ ਹੋਏਕੁਝ ਮਾਰਮਿਕ, ਕੁਝ ਹੁਲਾਰਾ ਦੇਣ ਵਾਲੇ ਅਤੇ ਕੁਝ ਸੇਧ ਸਿੱਖਿਆ ਦੇਣ ਵਾਲੇਮਿਡਲ ਤਾਂ ਉਹੀਓ ਚੰਗਾ ਮੰਨਿਆ ਗਿਆ ਹੈ ਜਿਹੜਾ ਸਮਾਜਕ ਦ੍ਰਿਸ਼ ਵੀ ਪੇਸ਼ ਕਰੇ ਅਤੇ ਨਾਲ ਹੀ ਕੋਈ ਵਡਮੁੱਲੀ ਸੇਧ ਵੀ ਦੇਵੇਮੈਂ ਰਾਣੇ ਦੇ ਸਾਰੇ ਦੇ ਸਾਰੇ ਲੇਖ ਪੜ੍ਹੇ ਹਨ। ਉਨ੍ਹਾਂ ਵਿਚ ਇਕ ਇਕ ਨਹੀਂ ਬਲਕਿ ਕਈ ਕਈ ਸਿੱਖਿਆਵਾਂ ਦੀਆਂ ਲੜੀਆਂ ਪਰੋਈਆਂ ਪਈਆਂ ਹਨਉਹਨੇ ਆਪਣੇ ਆਲੇ ਦੁਆਲੇ ਦੇ ਜੀਵਨ ਵਿਚ ਜੋ ਕੁੱਝ ਵੀ ਚੰਗਾ ਮਾੜਾ ਵਾਪਰਦਾ ਦੇਖਿਆ ਹੈ, ਉਸੇ ਨੂੰ ਆਪਣੇ ਮਿਡਲਾਂ ਦਾ ਆਧਾਰ ਬਣਾਇਆ ਹੈਸਾਹਿਤ ਜਾਂ ਕੋਈ ਲਿਖਤ ਦਮਦਾਰ ਵੀ ਉਹੋ ਮੰਨੀ ਜਾਂਦੀ ਹੈ ਜੋ ਸਮਾਜ ਨਾਲ ਜੁੜੀ ਹੋਵੇਉਹਦੀ ਇੱਛਾ ਹੈ ਕਿ ਬੱਚੇ ਆਪਣੇ ਮਾਂ ਪਿਓ ਦੀ ਉਸੇ ਤਰ੍ਹਾਂ ਸੇਵਾ ਕਰਨ ਜਿਵੇਂ ਸਰਵਣ ਪੁੱਤਰ ਨੇ ਕੀਤੀ ਸੀਬਿਰਧ ਆਸ਼ਰਮ ਵਧਣ ਦਾ ਉਸ ਨੂੰ ਝੋਰਾ ਹੈਪਰਿਵਾਰਕ ਏਕਤਾ ਨੂੰ ਉਹ ਵਰ ਮੰਨਦਾ ਹੈ ਪਰ ਬਦਕਿਸਮਤੀ ਨਾਲ ਪਰਵਾਰ ਲਗਾਤਾਰ ਛੋਟੇ ਹੋ ਰਹੇ ਹਨਇਕ ਗੱਲ ਦੀ ਉਸ ਨੂੰ ਖੁਸ਼ੀ ਵੀ ਹੈ ਕਿ ਹੁਣ ਧੀਆਂ ਦੇ ਵੀ ਜਨਮ ਦਿਨ ਅਤੇ ਲੋਹੜੀ ਮਨਾਈ ਜਾਣ ਲੱਗੀ ਹੈਇਹ ਲੋਕ ਮਨਾਂ ਵਿਚ ਆਈ ਹਾਂ ਪੱਖੀ ਸੋਚ ਦਾ ਸੰਕੇਤ ਹੈਉਹ ਇਸ ਗੱਲ ਦਾ ਹਾਮੀ ਹੈ ਕਿ ਜਿਉਂਦਿਆਂ ਦੀ ਕਦਰ ਹੋਵੇ ਨਾ ਕਿ ਬਜ਼ੁਰਗੀਅਤ ਵਿਚ ਉਹ ਰੁਲ ਜਾਣ ਪਰ ਉਨ੍ਹਾਂ ਦੇ ਮਰਨੇ ਪਰਨੇ ਤੇ ਲੱਡੂ ਜਲੇਬੀਆਂ ਦਾ ਵਿਖਾਵਾ ਕੀਤਾ ਜਾਵੇ

ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜਿਆ ਹੋਰ ਬਹੁਤ ਕੁੱਝ ਵੀ ਹੈ ਇਸ ਕਿਤਾਬ ਵਿਚਨਮੂਨੇ ਵਜੋਂ ਸੁਪਿੰਦਰ ਰਾਣਾ ਦੀਆਂ ਲਿਖਤਾਂ ਵਿੱਚੋਂ ਕੁਝ ਸਿੱਖਿਆਵਾਂ, ਜੀਵਨ ਸਚਾਈਆਂ ਵੇਖੋ:

ਅਰਥੀ ਨਾਲ ਜਾਂਦੇ ਨੂੰ ਚੇਤੇ ਨਹੀਂ ਹੁੰਦਾ ਕਿ ਇਕ ਦਿਨ ਉਹਨੇ ਵੀ ਇਸੇ ਰਾਹ ਤੁਰਨਾ ਹੈ
ਨਸ਼ਾ ਮੁਕਤੀ ਕੇਂਦਰਾਂ ਵਾਂਗ ਬਿਰਧ ਆਸ਼ਰਮ ਵੀ ਵਧਣ ਲੱਗੇ ਹਨ
ਮਾਪੇ ਦੇਣਾ ਜਾਣਦੇ ਹਨ ਲੈਣਾ ਨਹੀਂ।
ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਬੜਾ ਔਖਾ ਹੁੰਦਾ ਹੈ

ਸਿਰਜਕ ਕੋਲ ਜਦੋਂ ਵਿਸ਼ੇ ਹੋਣ, ਖਿਆਲ ਹੋਣ ਅਤੇ ਢੁੱਕਵੇਂ ਸ਼ਬਦ ਵੀ ਤਾਂ ਫਿਰ ਰਚਨਾ ਖੁਦ ਬਖੁਦ ਬੜੀ ਸਰਲ ਅਤੇ ਸਪਸ਼ਟ ਹੋ ਨਿੱਬੜਦੀ ਹੈਰਾਣੇ ਦੀ ਲਿਖਤ ਦਾ ਇਹੋ ਮੀਰੀ ਗੁਣ ਹੈਇਕ ਤਾਂ ਉਹਦੀ ਰਚਨਾ ਛੋਟੀ ਹੁੰਦੀ ਹੈ ਜਿਹੜੀ ਪੜ੍ਹਨੀ ਬੜੀ ਆਸਾਨ ਹੁੰਦੀ ਹੈਦੂਜਾ ਲਿਖਤ ਦੇ ਛੋਟੇ ਛੋਟੇ ਵਾਕ, ਛੋਟੇ ਛੋਟੇ ਪੈਰੇਹਰ ਪੈਰੇ ਵਿਚ ਨਵਾਂ ਵਿਚਾਰ ਅਤੇ ਪੂਰੀ ਲਿਖਤ ਵਿਚ ਵਿਚਾਰਾਂ ਦੀ ਇਕ ਅਹਿਮ ਲੜੀਲਿਖਤ ਕਿਤੇ ਵੀ ਅਕਾਊ ਨਹੀਂ ਲਗਦੀ, ਇਹ ਇਸ ਲਈ ਵੀ ਕਿਉਂਕਿ ਲਿਖਤ ਵਿਚ ਹਰ ਤਰ੍ਹਾਂ ਦਾ ਰੰਗ ਹੈਵੱਡੀ ਗੱਲ ਇਹ ਹੈ ਕਿ ਉਹ ਤੁਹਾਨੂੰ ਰਚਨਾ ਸੁਣਾਉਂਦਾ ਆਪਣੇ ਨਾਲ ਤੋਰ ਲੈਂਦਾ ਹੈਸੁਪਿੰਦਰ ਰਾਣਾ ਜੰਮਪਲ ਤਾਂ ਪੁਆਧ ਖੇਤਰ ਦਾ ਹੈ, ਰੋਪੜ ਨੇੜਲੇ ਇਕ ਪਿੰਡ ਦਾ ਪਰ ਦੇਰ ਤੋਂ ਚੰਡੀਗੜ੍ਹ. ਮੁਹਾਲੀ ਰਹਿਣ ਕਰਕੇ ਉਹਦੀ ਭਾਸ਼ਾ ਪੂਰੀ ਟਕਸਾਲੀ ਹੈ ਅਤੇ ਯਕੀਨਨ ਇਹ ਉਹਨੇ ਪੰਜਾਬੀ ਟ੍ਰਿਬਿਊਨ ਤੋਂ ਹੀ ਲਈ ਹੈ

ਹੁਣ ਪੁਸਤਕ ਲਿਖਣ ਅਤੇ ਛਪਵਾਉਣ ਦਾ ਉਸਦਾ ਝਾਕਾ ਖੁੱਲ੍ਹ ਗਿਆ ਹੈਆਸ ਹੈ ਸਾਲ ਵਿਚ ਘੱਟੋ ਘੱਟ ਇਹੋ ਜਿਹੀ ਇੱਕ ਪੁਸਤਕ ਤਾਂ ਉਹ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਹੀ ਦਿਆ ਕਰੇਗਾਫਿਲਹਾਲ ਉਹਨੂੰ ‘ਬੇਬੇ ਦਾ ਸੰਦੂਕ’ ਲਈ ਮੁਬਾਰਕਾਂ

*****

(1421)

ਸੁਪਿੰਦਰ ਸਿੰਘ ਰਾਣਾ ਦੀਆਂ ‘ਸਰੋਕਾਰ’ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://sarokar.ca/2015-04-08-03-15-11/2015-05-04-23-41-51/928-2017-10-21-02-30-41

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author