ShangaraSBhullar7ਭਾਸ਼ਾ ਦੀ ਅਮੀਰੀ ਵੀ ਉਸ ਕੋਲ ਹੈ। ਰੰਗ ਮੰਚ ਨਾਲ ਜੁੜੀ ਹੋਣ ਕਰਕੇ ਉਹ ਜਿਸ ਤਰ੍ਹਾਂ ...
(17 ਮਾਰਚ 2019)

 

ਕੁਝ ਦਿਨ ਹੋਏ ਇੱਕ ਕਿਤਾਬ ਪੜ੍ਹਨ ਨੂੰ ਮਿਲੀਨਾ ਸੀ ‘ਬੱਸ ਦੀ ਇੱਕ ਸਵਾਰੀ।’ ਇਹ ਸਿਰਲੇਖ ਪੜ੍ਹ ਕੇ ਮੈਂਨੂੰ ਕੁਝ ਭੁਲੇਖਾ ਜਿਹਾ ਪਿਆ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ ਨਾਲ।’ ਲੇਖਕ ਦੀ ਇਸ ਕਹਾਣੀ ਵਿੱਚ ਬਾਰੂ ਟਾਂਗੇ ਵਾਲਾ ਸਵਾਰੀਆਂ ਲੈ ਕੇ ਜਾਣ ਲਈ ਤਿਆਰ ਹੈਉਸ ਨੂੰ ਇੱਕ ਸਵਾਰੀ ਦੀ ਲੋੜ ਹੈਉਹ ਟਾਂਗਾ ਭਰ ਕੇ ਲਿਜਾਣਾ ਚਾਹੁੰਦਾ ਹੈ ਤਾਂ ਕਿ ਚਾਰ ਪੈਸੇ ਬਣ ਸਕਣਇਸੇ ਦੌਰਾਨ ਅੱਡੇ ਵਿੱਚ ਇੱਕ ਬੱਸ ਆਉਂਦੀ ਹੈ ਅਤੇ ਟਾਂਗੇ ਵਿਚਲੀਆਂ ਸਾਰੀਆਂ ਸਵਾਰੀਆਂ ਫਟਾਫਟ ਉੱਤਰ ਕੇ ਬੱਸ ਵਿੱਚ ਬੈਠ ਜਾਂਦੀਆਂ ਹਨਉੱਧਰ ਬਾਰੂ ਹੈ ਕਿ ਹੱਕਾ ਬੱਕਾ ਵੇਖਦਾ ਰਹਿ ਜਾਂਦਾ ਹੈਉਹਦੀ ਆਰਥਿਕਤਾ ਉੱਤੇ ਮਸ਼ੀਨੀ ਯੁੱਗ ਦੀ ਬੱਸ ਨਿੱਤ ਨਵਾਂ ਡਾਕਾ ਮਾਰਦੀ ਹੈਖੈਰ! ਇਹ ਕਿਤਾਬ ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਇਲਮ ਹੋਣ ਲੱਗਾ ਕਿ ਇਹ ਤਾਂ ਬੱਸ ਦੀ ਇੱਕ ਸਵਾਰੀ ਵਲੋਂ ਬੱਸ ਵਿੱਚ ਜੋ ਕੁਝ ਵੀ ਹੁੰਦਾ ਵਾਪਰਦਾ ਹੈ, ਉਸ ਨੂੰ ਦਿਲ ਟੁੰਬਵੇਂ ਸ਼ਬਦਾਂ ਵਿੱਚ ਪੇਸ਼ ਕਰਨ ਦਾ ਯਤਨ ਹੈ

ਕਿਤਾਬ ਦੀ ਲੇਖਿਕਾ ਦੀਪਤੀ ਬਬੂਟਾ ਹੈ ਅਤੇ ਇਹ ਖੂਬਸੂਰਤ ਕਿਤਾਬ ਛਾਪੀ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਹੈਕਿਤਾਬ ਦਾ ਮੁੱਲ 270 ਰੁਪਏ ਰੱਖਿਆ ਹੈਇਸਦੇ ਚਾਰ ਕਾਂਡ ਹਨ ਜੋ 216 ਪੰਨਿਆਂ ਵਿੱਚ ਫੈਲੇ ਹੋਏ ਹਨ

ਮੈਂ ਦੀਪਤੀ ਬਬੂਟਾ ਨੂੰ ਕਦੀ ਮਿਲਿਆ ਨਹੀਂ, ਹਾਂ ਦੋ ਚਾਰ ਵਾਰੀ ਫੋਨ ਉੱਤੇ ਜ਼ਰੂਰ ਗੱਲਬਾਤ ਹੋਈ ਹੈਉਹ ਪੱਤਰਕਾਰ ਹੈ, ਵਾਰਤਾਕਾਰ ਲੇਖਿਕਾ ਹੈ, ਸ਼ਾਇਰ ਵੀ ਹੈ ਅਤੇ ਰੰਗ ਮੰਚ ਨਾਲ ਵੀ ਨੇੜਿਉਂ ਜੁੜੀ ਹੋਈ ਹੈਸਕੂਲ ਅਧਿਆਪਕਾ ਵੀ ਹੈ ਅਤੇ ਪ੍ਰਿੰਸੀਪਲ ਵੀ, ਅਤੇ ਫਿਰ ਜ਼ਿਲ੍ਹਾ ਖਪਤਕਾਰ ਝਗੜਾ ਫੋਰਮ ਮੋਗਾ ਦੀ ਨਿਆਇਕ ਅਧਿਕਾਰੀ ਵੀਸੁੱਘੜ ਸੁਚੇਤ ਬੱਚਿਆਂ ਦੀ ਮਾਂ ਵੀ ਹੈ ਅਤੇ ਇੱਕ ਚੰਗੀ ਗ੍ਰਹਿਸਥਣਪੇਕੇ ਉਹਦੇ ਜਲਾਲਾਬਾਦ ਹਨ, ਜਿਹੜਾ ਹੁਣ ਜ਼ਿਲ੍ਹਾ ਬਣ ਗਿਆ ਹੈ, ਜਿੱਥੇ ਉਹ ਆਪਣਾ ਸਕੂਲ ਚਲਾਉਂਦੀ ਰਹੀ ਹੈ

ਮੋਹਾਲੀ, ਚੰਡੀਗੜ੍ਹ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਵੀ ਦੀਪਤੀ ਬਬੂਟਾ ਅਕਸਰ ਹਿੱਸਾ ਲੈਂਦੀ ਹੈਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਦੀ ਝੋਲੀ ਪੰਜ ਪੁਸਤਕਾਂ ਪਾ ਚੁੱਕੀ ਹੈਇਨ੍ਹਾਂ ਵਿੱਚ ਦੋ ਕਥਾ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ, ਇੱਕ ਗੀਤ ਸੰਗ੍ਰਹਿ ਅਤੇ ਇੱਕ ਇਕਾਂਗੀ ਸੰਗ੍ਰਹਿ ਸ਼ਾਮਲ ਹਨਉਹਦੇ ਕੁਝ ਨਾਟਕ ਵੱਖ ਵੱਖ ਰੰਗਮੰਚ ਗਰੁੱਪਾਂ ਵਲੋਂ ਖੇਡੇ ਗਏ ਹਨਇਹ ਕਹਿ ਲਓ ਕਿ ਉਹ ਕਈ ਕੁਝ ਦਾ ਸੁਮੇਲ ਹੈ ਅਤੇ ਆਪਣੇ ਇਸੇ ਅਨੁਭਵ ਨੂੰ ਉਸਨੇ ਬੱਸ ਦੀ ਇੱਕ ਸਵਾਰੀ ਵਜੋਂ ਯਾਤਰਾ ਬਿਰਤਾਂਤ ਦੇ ਰੂਪ ਵਿੱਚ ਪੇਸ਼ ਕੀਤਾ ਹੈਹਾਲਾਂਕਿ ਮੇਰੀ ਜਾਚੇ ਯਾਤਰਾ ਧਾਰਮਿਕ ਸਥਾਨਾਂ ਦੀ ਕੀਤੀ ਜਾਂਦੀ ਹੈਜਿਸ ਬੱਸ ਸਫ਼ਰ ਦੇ ਦ੍ਰਿਸ਼ ਉਸਨੇ ਪੇਸ਼ ਕੀਤੇ ਹਨ ਇਹ ਤਾਂ ਸਵਾਰੀਆਂ ਲਈ ਮੁਸ਼ਕਲਾਂ ਝਾਗਣ ਵਾਲਾ ਪੈਂਡਾ ਹੈ

ਬੱਸ ਦੇ ਇਸ ਸਫਰ ਨੂੰ ਲੇਖਿਕਾ ਨੇ ਚਾਰ ਕਾਂਡਾਂ ਵਿੱਚ ਵੰਡਿਆ ਹੈਮੋਹਾਲੀ ਤੋਂ ਲੁਧਿਆਣਾਲੁਧਿਆਣਾ ਤੋਂ ਮੋਗਾ, ਮੋਗਾ ਤੋਂ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਤੋਂ ਜਲਾਲਾਬਾਦਮੂਲ ਰੂਪ ਵਿੱਚ ਇਸ ਪੁਸਤਕ ਵਿਚਲਾ ਬਿਰਤਾਂਤ ਇੱਕ ਦਿਨ ਦਾ ਦਿਖਾਇਆ ਹੈਹਕੀਕਤ ਵਿੱਚ ਇਹ ਇੱਕ ਦਿਨ ਦਾ ਨਹੀਂ ਸਗੋਂ ਉਸਦਾ ਮੋਹਾਲੀ ਤੋਂ ਆਪਣੇ ਪੇਕੇ ਜਲਾਲਾਬਾਦ ਜਾਣਾ ਅਤੇ ਫਿਰ ਪੰਜ ਸਾਲ ਜਿਵੇਂ ਉਹ ਰੋਜ਼ ਮੋਹਾਲੀ ਤੋਂ ਬੱਸਾਂ ਰਾਹੀਂ ਧੱਕੇ ਖਾ ਖਾ ਕੇ ਮੋਗਾ ਡਿਊਟੀ ਕਰਨ ਜਾਂਦੀ ਰਹੀ ਹੈ ਅਤੇ ਫਿਰ ਵਾਪਸ ਆਉਂਦੀ ਰਹੀ ਹੈ, ਦਾ ਵੇਰਵਾ ਹੈਇਸ ਬਿਰਤਾਂਤ ਵਿੱਚ ਬਹੁਤ ਸਾਰਾ ਹਿੱਸਾ ਉਨ੍ਹਾਂ ਵਰ੍ਹਿਆਂ ਦੀ ਰੋਜ਼ ਦਿਹਾੜੀ ਦਾ ਬੱਸ ਵਿੱਚ ਖੱਜਲ ਖੁਆਰ ਹੁੰਦੀਆਂ ਸਵਾਰੀਆਂ ਦਾ ਜ਼ਿਕਰ ਹੈਇਹ ਲੇਖਿਕਾ ਦੀ ਕਲਾ ਹੀ ਹੈ ਅਤੇ ਸ਼ਬਦਾਂ ਦਾ ਹੁਨਰ ਕਿ ਉਨ੍ਹਾਂ ਨੇ ਵਰ੍ਹਿਆਂ ਦੇ ਲੰਬੇ ਸਫ਼ਰ ਨੂੰ ਇੱਕ ਦਿਨ ਦਾ ਪੈਂਡਾ ਬਣਾ ਕੇ ਪੇਸ਼ ਕਰ ਦਿੱਤਾ ਹੈ

ਸਿਰਫ਼ ਇੱਕ ਦ੍ਰਿਸ਼ ਦੇਖੋਬੱਸ ਮੋਹਾਲੀ ਦੇ ਅੱਡੇ ਤੋਂ ਸਵੇਰੇ ਤੁਰਦੀ ਹੈਬੱਸ ਪ੍ਰਾਈਵੇਟ ਹੈ, ਏ ਸੀ ਹੈ ਅਤੇ ਨਾਨ ਸਟਾਪ ਵੀਬੱਸ ਨੇ ਮੋਹਾਲੀ ਤੋਂ ਤੁਰ ਕੇ ਮੋਰਿੰਡਾ, ਸਮਰਾਲਾ, ਨੀਲੋਂ ਅਤੇ ਫਿਰ ਲੁਧਿਆਣਾ ਜਾ ਕੇ ਹੀ ਰੁਕਣਾ ਹੈ, ਰਸਤੇ ਵਿੱਚ ਕਿਤੇ ਵੀ ਨਹੀਂਬੱਸ ਦਾ ਕੰਡਕਟਰ ਵੀ ਤਾਕੀ ਵਿੱਚ ਖੜ੍ਹਾ ਇਹੀਓ ਕਹਿ ਕੇ ਸਵਾਰੀਆਂ ਨੂੰ ਬੱਸ ਅੰਦਰ ਆਉਣ ਦਾ ਇਸ਼ਾਰਾ ਕਰ ਰਿਹਾ ਹੈਕੁਝ ਸਵਾਰੀਆਂ ਬੈਠ ਗਈਆਂ ਹਨਬੱਸ ਰਿੜ੍ਹਨ ਲੱਗੀ ਹੈ ਪਰ ਪਿਛਲੀ ਬੱਸ ਵਾਲੇ ਉਸ ਨੂੰ ਤੁਰ ਜਾਣ ਲਈ ਕਹਿ ਰਹੇ ਹਨਬਹੁਤੀਆਂ ਸਵਾਰੀਆਂ ਇਹ ਸੋਚ ਕੇ ਬੱਸ ਵਿੱਚ ਭੱਜ ਕੇ ਚੜ੍ਹ ਜਾਂਦੀਆਂ ਹਨ ਕਿ ਇਹ ਐਕਸਪ੍ਰੈੱਸ ਹੈ ਅਤੇ ਲੁਧਿਆਣੇ ਛੇਤੀ ਹੀ ਪਹੁੰਚ ਜਾਵੇਗੀਉੱਧਰ ਬੱਸ ਹੈ ਕਿ ਮੋਹਾਲੀ ਤੋਂ ਨਿਕਲਦਿਆਂ ਨਿਕਲਦਿਆਂ ਹੀ ਪੰਜ ਸੱਤ ਥਾਂਈਂ ਰੁਕ ਕੇ ਸਵਾਰੀਆਂ ਚੜ੍ਹਾਉਣ ਲੱਗ ਜਾਂਦੀ ਹੈਇਹੀਓ ਹਾਲ ਖਰੜ ਤਕ ਦਾ ਹੈ ਅਤੇ ਖਰੜ ਤਕ ਆਉਂਦਿਆਂ ਆਉਂਦਿਆਂ ਸਵਾਰੀਆਂ ਕਾਹਲੀਆਂ ਪੈਣ ਲਗਦੀਆਂ ਹਨ ਕਿ ਇਹ ਚੰਗੀ ਐਕਸਪ੍ਰੈੱਸ ਬੱਸ ਹੈ? ਇਹ ਤਾਂ ਲੋਕਲ ਬੱਸ ਨਾਲੋਂ ਵੀ ਹੌਲੀ ਲਗਦੀ ਹੈਕੁਝ ਸਵਾਰੀਆਂ ਕੁੜ੍ਹ ਕੁੜ੍ਹ ਵੀ ਕਰਨ ਲਗਦੀਆਂ ਹਨਕੰਡਕਟਰ ਸਵਾਰੀਆਂ ਚੜ੍ਹਾਉਣ ਅਤੇ ਲਾਹੁਣ ਦੇ ਕੰਮ ਵਿੱਚ ਰੁੱਝਾ ਹੋਇਆ ਹੈਜਿਹੜੀ ਬੱਸ ਨੂੰ ਵੱਧ ਤੋਂ ਵੱਧ ਡੇਢ ਘੰਟੇ ਵਿੱਚ ਲੁਧਿਆਣੇ ਪਹੁੰਚਣਾ ਚਾਹੀਦਾ ਸੀ, ਉਹ ਢਾਈ ਘੰਟਿਆਂ ਵਿੱਚ ਪਹੁੰਚਦੀ ਹੈਫਿਰ ਰਸਤੇ ਵਿੱਚ ਜਿਸ ਤਰ੍ਹਾਂ ਮੁਲਾਜ਼ਮਾਂ, ਮਾਸਟਰਾਣੀਆਂ, ਸਕੂਲ ਕਾਲਜਾਂ ਦੇ ਮੁੰਡੇ ਕੁੜੀਆਂ, ਬਜ਼ੁਰਗ ਮਾਈਆਂ ਬੀਬੀਆਂ ਅਤੇ ਬੱਚਿਆਂ ਨੂੰ ਢਕੇ ਲਾਈ ਔਰਤਾਂ ਚੜ੍ਹ ਰਹੀਆਂ ਹਨ ਅਤੇ ਅੱਗੋਂ ਬੱਸ ਵਿੱਚ ਬੈਠਣ ਲਈ ਥਾਂ ਨਹੀਂ ਪਰ ਕੰਡਕਟਰ ਉਨ੍ਹਾਂ ਨੂੰ ਅੱਗੇ ਅੱਗੇ ਜਾਣ ਲਈ ਹੋਕਾ ਦੇਈ ਜਾਂਦਾ ਹੈਉਹ ਕਈਆਂ ਦੀਆਂ ਟਿਕਟਾਂ ਕੱਟ ਕੇ ਬਕਾਇਆ ਪਿੱਛੇ ਲਿਖ ਦਿੰਦਾ ਹੈ ਅਤੇ ਨੇੜੇ ਵਾਲੀਆਂ ਸਵਾਰੀਆਂ ਕੋਲੋਂ ਪੈਸੇ ਲੈ ਕੇ ਟਿਕਟਾਂ ਦੇਂਦਾ ਹੀ ਨਹੀਂਬਜ਼ੁਰਗਾਂ ਲਈ ਸੀਟਾਂ ਨਾ ਹੋਣ ਕਰਕੇ ਹਾਲ ਪਾਹਰਿਆ ਮੱਚਦੀ ਹੈਬੈਠੀਆਂ ਅਤੇ ਖਲੋਤੀਆਂ ਸਵਾਰੀਆਂ ਦੀ ਨਜ਼ਰ ਕਾਲਜੀਏਟ ਜਾਂ ਨੌਕਰੀ ਜਾ ਰਹੀਆਂ ਕੁੜੀਆਂ ਦੇ ਅੱਧਨੰਗੇ ਪਹਿਰਾਵੇ’ਤੇ ਪੈਂਦੀ ਹੈ ਅਤੇ ਬੱਸ ਉੱਥੋਂ ਹੀ ਬੱਸ ਵਿਚਲੀਆਂ ਸਵਾਰੀਆਂ ਦੀ ਜ਼ਮਾਨੇ ਦੇ ਦਸਤੂਰ ਬਾਰੇ ਟਿੱਪਣੀ ਸ਼ੁਰੂ ਹੋ ਜਾਂਦੀ ਹੈਹਰ ਕੋਈ ਆਪਣੀ ਗੱਲ ਸੁਣਾਉਣ ਲਈ ਕਾਹਲਾ ਪਿਆ ਹੁੰਦਾ ਹੈਵੇਖਦਿਆਂ ਵੇਖਦਿਆਂ ਬੱਸ ਅੰਦਰਲਾ ਦ੍ਰਿਸ਼ ਇੱਕ ਚੰਗੇ ਤਕੜੇ ਸੈਮੀਨਾਰ ਦਾ ਰੂਪ ਧਾਰ ਲੈਂਦਾ ਹੈਇਸ ਵਿੱਚ ਘਰ ਪਰਿਵਾਰ ਦੇ ਦੁੱਖ ਸੁਖ ਦੀਆਂ ਗੱਲਾਂ, ਨੂੰਹਾਂ ਸੱਸਾਂ ਦੀਆਂ ਬਦਖੋਈਆਂ, ਬੇਰੁਜ਼ਗਾਰੀ, ਮਹਿੰਗਾਈ, ਜ਼ਮਾਨੇ ਦੇ ਬਦਲਦੇ ਹਾਲਾਤ, ਸਿਆਸਤ ਦੀ ਤਸਵੀਰ ਅਤੇ ਕਈ ਕੁਝ ਹੋਰ ਪੇਸ਼ ਕੀਤਾ ਜਾਂਦਾ ਹੈ

ਬੱਸ ਅੱਡਿਆਂ ਤੇ ਉੱਤਰਨ ਵਾਲੀਆਂ ਸਵਾਰੀਆਂ ਹੇਠਾਂ ਜਾਣ ਲਈ ਕਾਹਲੀਆਂ ਹੁੰਦੀਆਂ ਹਨ ਅਤੇ ਚੜ੍ਹਨ ਵਾਲੀਆਂ ਬੇਸਬਰੀ ਨਾਲ ਧੱਕਾਮੁੱਕੀ ਕਰਕੇ ਪਹਿਲਾਂ ਚੜ੍ਹਨਾ ਲੋਚਦੀਆਂ ਹਨਅੰਦਰ ਪੈਰ ਧਰਨ ਨੂੰ ਥਾਂ ਨਹੀਂ ਹੁੰਦੀਇੱਕ ਦੂਜੇ ਦੇ ਪੈਰ ਮਿੱਧਦੀਆਂ ਹਨਸਵਾਰੀਆਂ ਕੰਡਕਟਰ ਡਰਾਈਵਰ ਨੂੰ ਬਥੇਰਾ ਮਾੜਾ ਚੰਗਾ ਬੋਲਦੀਆਂ ਹਨ ਪਰ ਨਾ ਉੱਤਰਨ ਜੋਗੀਆਂ ਅਤੇ ਨਾ ਬੈਠੇ ਰਹਿਣ ਜੋਗੀਆਂਹਰ ਅੱਡੇ’ਤੇ ਬੱਸ ਦੇ ਅੰਦਰ ਹੀ ਮੰਗਤੇ, ਮੰਗਤੀਆਂ ਦੀ ਭਰਮਾਰ, ਦੁਆਈਆਂ ਤੇ ਹੋਰ ਨਿਕ ਸੁਕ ਵੇਚਣ ਵਾਲਿਆਂ ਦਾ ਲਗਦਾ ਤਾਂਤਾ, ਬੱਸ ਅੱਡੇ ਵਿਚਲੀਆਂ ਦੁਕਾਨਾਂ ਤੇ ਬਜ਼ਾਰ ਨਾਲੋਂ ਡੇਢ ਦੁੱਗਣੇ ਭਾਅ ਵਿਕਦੀਆਂ ਖਾਣ ਪੀਣ ਵਾਲੀਆਂ ਚੀਜ਼ਾਂਇਹ ਸਭ ਕੀ ਹੈ? ਬੱਸ ਮੁਸਾਫਰਾਂ ਦੀ ਲੁੱਟ? ਉਨ੍ਹਾਂ ਦੇ ਸਫ਼ਰ ਦੀ ਬੇਸਵਾਦੀ? ਉਹ ਚਾਹ ਕੇ ਵੀ ਵੇਲੇ ਸਿਰ ਦਫਤਰ ਨਹੀਂ ਪਹੁੰਚ ਸਕਦੇ ਤੇ ਨਾ ਹੀ ਕੋਰਟ ਕਚਹਿਰੀ ਜਾਂ ਜਿੱਥੇ ਕਿਤੇ ਵੀ ਜਾਣਾ ਹੈ

ਬੱਸ ਇਸੇ ਮਜਬੂਰੀ ਵਿੱਚ ਸਵਾਰੀਆਂ ਆਪਣੀ ਭਾਸ਼ਨ ਪ੍ਰਤੀਯੋਗਤਾ ਸ਼ੁਰੂ ਕਰਕੇ ਵਕਤ ਨੂੰ ਧੱਕਾ ਦੇਣ ਲਈ ਮਜਬੂਰ ਹਨਲੇਖਿਕਾ ਇਸ ਸਭ ਕਾਸੇ’ਤੇ ਨਾ ਕੇਵਲ ਤਿੱਖੀ ਅੱਖ ਰੱਖਦੀ ਹੈ ਸਗੋਂ ਲਗਦੀ ਵਾਹੇ ਹਰ ਸੈਮੀਨਾਰ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਹੈਕੁੱਲ ਮਿਲਾ ਕੇ ਇਹ ਹਾਲ ਹੈ ਸਾਡੀਆਂ ਬੱਸਾਂ ਦਾਅਜੇ ਤਾਂ ਇਹ ਮੋਹਾਲੀ ਤੋਂ ਲੁਧਿਆਣੇ ਦੇ ਸਫ਼ਰ ਦਾ ਹੀ ਕਿੱਸਾ ਹੈਅਗਲੇ ਤਿੰਨ ਪੜਾਵਾਂ ਦਾ ਕਿੱਸਾ ਇਸ ਤੋਂ ਵੀ ਦੁਖਦਾਈ ਹੈ ਅਤੇ ਰੋਜ਼ ਦੇ ਸੜਕਾਂ’ਤੇ ਅਕਸਰ ਲਗਦੇ ਜਾਮਾਂ ਤੋਂ ਮੁਸਾਫਰ ਕਈ ਵਾਰੀ ਬਹੁਤ ਹੀ ਖੱਜਲ ਖੁਆਰ ਹੁੰਦੇ ਹਨਉਂਜ ਬੱਸ ਅੰਦਰਲੀ ਚਲਦੀ ਵਿਚਾਰ ਚਰਚਾ ਤੋਂ ਪੰਜਾਬ ਦੀਆਂ ਕਈ ਗੰਭੀਰ ਸਮੱਸਿਆਵਾਂ ਦਾ ਵੀ ਜ਼ਿਕਰ ਛਿੜਦਾ ਹੈ ਅਤੇ ਉਨ੍ਹਾਂ ਦਾ ਹੱਲ ਵੀ ਸੁਝਾਇਆ ਹੁੰਦਾ ਹੈਇਸ’ਤੇ ਅਮਲ ਤਾਂ ਦੇਸ਼ ਦੇ ਹੁਕਮਰਾਨਾਂ ਨੇ ਹੀ ਕਰਨਾ ਹੈ ਅਤੇ ਉਹ ਲੋਕਾਂ ਨੂੰ ਸੁਖੀ ਰੱਖ ਕੇ ਤਾਂ ਵੋਟ ਬੈਂਕ ਹਾਸਲ ਨਹੀਂ ਨਾ ਕਰ ਸਕਦੇਬੱਸਾਂ ਦੀ ਇਹ ਹਾਲਤ ਦੇਖ ਕੇ ਸਵਾਲ ਵੀ ਪੈਦਾ ਹੁੰਦਾ ਹੈ ਕਿ ਇਸ ਸੂਬੇ ਵਿੱਚ ਹਰਿਆਣਾ, ਮਹਾਰਾਸ਼ਟਰ ਵਰਗੀ ਜਨਤਕ ਬੱਸ ਸੇਵਾ ਕਦੇ ਸ਼ੁਰੂ ਹੋ ਸਕੇਗੀ ਜਾਂ ਨਹੀਂ? ਪੰਜਾਬ ਵਿੱਚ ਤਾਂ ਫਿਲਹਾਲ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦਾ ਹੀ ਬੋਲਬਾਲਾ ਹੈ ਜਿਨ੍ਹਾਂ ਲਈ ਸਵਾਰੀਆਂ ਖਾਤਰ ਕੋਈ ਨਿਯਮ ਨਹੀਂ ਹਨਉਨ੍ਹਾਂ ਦਾ ਨਿਯਮ ਸਿਰਫ਼ ਪੈਸਾ ਕਮਾਉਣਾ ਹੀ ਹੈ

ਸਾਡੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਇੱਕ ਸਮੇਂ ਬੱਸ ਵਿੱਚ ਉਸੇ ਤਰ੍ਹਾਂ ਧੱਕੇ ਖਾਣੇ ਪਏ ਹਨ, ਜਿਵੇਂ ਬੱਸ ਦੀ ਇੱਕ ਸਵਾਰੀ ਨੇ ਲਿਖਿਆ ਹੈਇਹ ਅਨੁਭਵ ਉਸਦਾ ਘੱਟੋ ਘੱਟ ਪੰਜੀ ਤੀਹ ਸਾਲਾ ਪੁਰਾਣਾ ਹੈਅਫਸੋਸ ਹੈ ਕਿ ਬੱਸਾਂ ਦੀ ਹਾਲਤ ਅੱਜ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀਵਾਲਵੋ ਜਾਂ ਏ ਸੀ ਬੱਸਾਂ ਨੂੰ ਛੱਡ ਕੇ ਕਿਸੇ ਵੀ ਬੱਸ ਵਿੱਚ ਸਫ਼ਰ ਸ਼ਾਇਦ ਬਹੁਤਾ ਆਰਾਮਦਾਇਕ ਨਹੀਂਕੀਤਾ ਕੀ ਜਾਵੇ? ਬਹੁਤੇ ਲੋਕਾਂ ਦੀ ਮਜਬੂਰੀ ਇਨ੍ਹਾਂ ਬੱਸਾਂ ਰਾਹੀਂ ਹੀ ਇੱਧਰ ਉੱਧਰ ਜਾਣ ਆਉਣ ਦੀ ਹੈਅਸਲ ਵਿੱਚ ਲੇਖਿਕਾ ਨੇ ਸਵਾਰੀਆਂ ਦੀ ਇਸੇ ਮਜਬੂਰੀ ਅਤੇ ਦਰਦ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈਕਿਉਂਕਿ ਇਸ ਵਿਸ਼ੇ’ਤੇ ਉਸਦੀ ਪਕੜ ਬੜੀ ਪਕੇਰੀ ਹੈ ਅਤੇ ਤੇ ਉਸਦੇ ਖੁਦ ਜਾਂ ਕੁਝ ਹੋਰਾਂ ਨੂੰ ਸੂਤਰਧਾਰ ਬਣਾ ਕੇ ਦੇਸ਼ ਕੌਮ ਦੇ ਬਦਲਦੇ ਹਾਲਾਤ ਦੀ ਤਸਵੀਰ ਪੇਸ਼ ਕਰਨ ਲਈ ਵਿਚਾਰ ਬੜੇ ਸਪਸ਼ਟ ਹਨਇਸ ਲਈ ਉਸ ਨੂੰ ਇਸ ਸਭ ਕਾਸੇ ਨੂੰ ਲੜੀਬੰਦ ਕਰਨ ਲਈ ਕੋਈ ਦਿੱਕਤ ਪੇਸ਼ ਨਹੀਂ ਹੋਈਭਾਸ਼ਾ ਦੀ ਅਮੀਰੀ ਵੀ ਉਸ ਕੋਲ ਹੈਰੰਗ ਮੰਚ ਨਾਲ ਜੁੜੀ ਹੋਣ ਕਰਕੇ ਉਹ ਜਿਸ ਤਰ੍ਹਾਂ ਦੇ ਪਾਤਰ ਬੱਸ ਵਿੱਚ ਸਫ਼ਰ ਕਰਦੇ ਹਨ, ਉਸੇ ਹਿਸਾਬ ਨਾਲ ਉਨ੍ਹਾਂ ਦੇ ਮੂੰਹੋਂ ਹਿੰਦੀ, ਅੰਗਰੇਜ਼ੀ ਦੇ ਸ਼ਬਦ ਅਖਵਾਉਂਦੀ ਹੈਇਸ ਤਰ੍ਹਾਂ ਦਾ ਵਾਰਤਾਲਾਪ ਸਰੋਤਿਆਂ/ਪਾਠਕਾਂ ਵਿੱਚ ਬੇਰਸੀ ਨਹੀਂ ਪੈਦਾ ਹੋਣ ਦਿੰਦਾ

ਮੈਂ ਵੀ ਇਸ ਪੁਸਤਕ ਨੂੰ ਬੜੇ ਗਹੁ ਨਾਲ ਪੜ੍ਹਿਆ ਹੈ ਅਤੇ ਮੈਂਨੂੰ ਵੀ ਕਾਲਜ ਪੜ੍ਹਨ ਵਾਲੇ ਅਤੇ ਨੌਕਰੀ ਦੇ ਮੁੱਢਲੇ ਸਮਿਆਂ ਵਿੱਚ ਇਸੇ ਤਰ੍ਹਾਂ ਬੱਸਾਂ ਵਿੱਚ ਖਾਧੇ ਧੱਕਿਆਂ ਦੀ ਯਾਦ ਆਈ ਹੈਬੱਸ ਪ੍ਰਬੰਧ ਤੇ ਉਂਗਲ ਟਿਕਾ ਕੇ ਅਤੇ ਸਰਕਾਰ ਨੂੰ ਰਤਾ ਹਲੂਣਾ ਦਿੰਦਿਆਂ ਲੇਖਿਕਾ ਨੇ ਇੱਕ ਚੰਗਾ ਉਪਰਾਲਾ ਕੀਤਾ ਹੈਇਹ ਪੁਸਤਕ ਸਭ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈਲੇਖਿਕਾ ਨੂੰ ਢੇਰ ਸਾਰੀਆਂ ਮੁਬਾਰਕਾਂ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1512)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author