ShangaraSBhullar7ਜਿਸ ਹਲਕੇ ਵਿੱਚੋਂ ਇਹ ਚੁਣੇ ਜਾਂਦੇ ਹਨ, ਕੀ ਇਹ ਉੱਥੇ ਲਗਾਤਾਰ ਰਹਿੰਦੇ ਹਨ? ਲੋਕਾਂ ਦੇ ਦੁੱਖ-ਸੁਖ ਵਿੱਚ  ...
(10 ਮਈ 2019)

 

ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ ਕਈ ਥਾਵਾਂ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਫਿਲਮੀ ਸਿਤਾਰਿਆਂ ਨੂੰ ਚੋਣ ਲੜਾਈ ਗਈਅਮੂਮਨ ਫਿਲਮੀ ਸਿਤਾਰੇ ਦੀ ਪੱਕੀ ਜਿੱਤ ਮੰਨੀ ਜਾਂਦੀ ਹੈਇਨ੍ਹਾਂ ਦੀ ਮੌਜੂਦਾ ਯੁੱਗ ਵਿੱਚ ਬੜੀ ਚਕਾਚੌਂਧ ਅਤੇ ਹਰਮਨ ਪਿਆਰਤਾ ਵੀ ਹੈਵੈਸੇ ਜਿੰਨੇ ਵੀ ਫਿਲਮੀ ਸਿਤਾਰੇ ਇਸ ਵੇਲੇ ਚੋਣ ਪਿੜ ਵਿੱਚ ਹਨ, ਉਨ੍ਹਾਂ ਦੀ ਜਿੱਤ ਹਾਰ ਦਾ ਪਤਾ 23 ਮਈ ਨੂੰ ਚੋਣ ਨਤੀਜਿਆਂ ਵੇਲੇ ਸਾਹਮਣੇ ਆ ਜਾਵੇਗਾਮੈਂ ਨਿੱਜੀ ਤੌਰ ’ਤੇ ਫਿਲਮੀ ਕਲਾਕਾਰਾਂ ਦੇ ਵਿਰੁੱਧ ਨਹੀਂ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਦੀ ਪਾਰਲੀਮੈਂਟ ਵਿੱਚ ਲੋੜ ਕੀ ਹੈ? ਕੀ ਇਹ ਸਦਨ ਵਿੱਚ ਉਸੇ ਤਰ੍ਹਾਂ ਲਗਾਤਾਰ ਹਾਜ਼ਰੀ ਭਰਦੇ ਹਨ ਜਿਵੇਂ ਹੋਰ ਚੁਣੇ ਹੋਏ ਮੈਂਬਰ? ਕੀ ਇਹ ਸਦਨ ਦੀਆਂ ਬਹਿਸਾਂ ਵਿੱਚ ਹਿੱਸਾ ਲੈਂਦੇ ਹਨ? ਕੀ ਇਨ੍ਹਾਂ ਨੇ ਕਦੀ ਕਿਸੇ ਮੰਤਰੀ ਕੋਲੋਂ ਕੋਈ ਸਵਾਲ ਪੁੱਛਿਆ ਹੈ? ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਜਿਸ ਹਲਕੇ ਵਿੱਚੋਂ ਇਹ ਚੁਣੇ ਜਾਂਦੇ ਹਨ, ਕੀ ਇਹ ਉੱਥੇ ਲਗਾਤਾਰ ਰਹਿੰਦੇ ਹਨ? ਲੋਕਾਂ ਦੇ ਦੁੱਖ-ਸੁਖ ਵਿੱਚ ਭਾਈਵਾਲ ਹੁੰਦੇ ਹਨ ਜਾਂ ਫਿਰ ਵਰ੍ਹੇ-ਛਿਮਾਹੀ ਗੇੜਾ ਮਾਰਦੇ ਹਨ? ਜੇ ਇਨ੍ਹਾਂ ਨੇ ਆਪਣੇ ਹਲਕੇ ਵਿੱਚ ਲਗਾਤਾਰ ਰਹਿਣਾ ਨਹੀਂ, ਲੋਕਾਂ ਦੇ ਮਸਲੇ ਹੱਲ ਨਹੀਂ ਕਰਨੇ ਅਤੇ ਜੇ ਇਨ੍ਹਾਂ ਨੇ ਲੋਕ ਸਭਾ ਵਿੱਚ ਵੀ ਪੰਜਾਂ ਸਾਲਾਂ ਵਿੱਚ ਮੁਸ਼ਕਲ ਨਾਲ ਪੰਜ ਵਾਰ ‘ਦਰਸ਼ਨ’ ਦੇਣਾ ਹੈ ਤਾਂ ਫਿਰ ਇਨ੍ਹਾਂ ਦੀ ਲੋੜ ਕੀ ਹੈ? ਕਿਉਂ ਇਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਉਤਾਰ ਕੇ ਉਸ ਹਲਕੇ ਦੇ ਲੋਕਾਂ ਤੇ ਵੋਟਰਾਂ ਨਾਲ ਧੱਕਾ ਕੀਤਾ ਜਾਂਦਾ ਹੈ? ਕਿਉਂ ਇਹ ਸਰਕਾਰੀ ਖ਼ਜ਼ਾਨੇ ’ਤੇ ਬੋਝ ਬਣਾਏ ਜਾਂਦੇ ਹਨ?

ਜ਼ਰਾ ਬੀਤੇ ਸਮੇਂ ’ਤੇ ਇੱਕ ਨਜ਼ਰ ਮਾਰ ਕੇ ਵੇਖੋ ਤਾਂ ਸਭ ਕੁਝ ਸਾਫ਼-ਸਪਸ਼ਟ ਹੋ ਜਾਵੇਗਾਧਰਮਿੰਦਰ ਇੱਕ ਵੇਲੇ ਰਾਜਸਥਾਨ ਦੇ ਬੀਕਾਨੇਰ ਤੋਂ ਐਮ.ਪੀ.ਸੀ.ਉਸ ਤੋਂ ਪਿੱਛੋਂ ਉਹ ਦੋ ਵਾਰ ਹੀ ਰਸਮੀ ਤੌਰ ’ਤੇ ਉੱਥੇ ਗਿਆ ਹੋਵੇਗਾ ਅਤੇ ਇੰਨੀ ਕੁ ਵਾਰ ਹੀ ਲੋਕ ਸਭਾ ਵਿੱਚ? ਇਹ ਸ਼ਖ਼ਸ ਫਿਲਮਾਂ ਵਿੱਚ ਬੜਾ ਹਰਮਨ ਪਿਆਰਾ ਹੈ ਪਰ ਇਸ ਨੇ ਉਨ੍ਹਾਂ ਪੰਜਾਂ ਸਾਲਾਂ ਵਿੱਚ ਬੀਕਾਨੇਰ ਦਾ ਤਾਂ ਕੁਝ ਨਹੀਂ ਸੰਵਾਰਿਆ? ਉਹ ਦੀ ਜੀਵਨ ਸਾਥਣ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੇ ਮਥੁਰਾ ਹਲਕੇ ਤੋਂ ਲੋਕ ਸਭਾ ਦੀ ਮੈਂਬਰ ਰਹੀ ਹੈ ਅਤੇ ਹੁਣ ਵੀ ਉਹ ਚੋਣ ਲੜ ਰਹੀ ਹੈਉਸ ਨੇ ਆਪਣੇ ਹਲਕੇ ਅਤੇ ਲੋਕ ਸਭਾ ਵਿੱਚ ਕਿੰਨਾ ਕੁ ਯੋਗਦਾਨ ਪਾਇਆ ਹੈ, ਇਹ ਸਭ ਜਾਣਦੇ ਹੀ ਹਨ ਜਿਹੜੀ ਬੀਬੀ ਰੰਗ-ਬਰੰਗੀ ਚੋਲੀ ਅਤੇ ਸਾੜੀ ਪਾ ਕੇ ਕਣਕ ਵੱਢਣ ਜਾਂਦੀ ਹੈ ਅਤੇ ਉਹ ਵੀ ਹੈਲੀਕਾਪਟਰ ਵਿੱਚ, ਉਸ ਤੋਂ ਭਲਾ ਆਸ ਵੀ ਕੀ ਰੱਖੀ ਜਾ ਸਕਦੀ ਹੈ? ਹੁਣ ਧਰਮਿੰਦਰ ਦੇ ਪੁੱਤਰ ਸੰਨੀ ਦਿਉਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ਹਲਕੇ ਦੀ ਟਿਕਟ ਦਿੱਤੀ ਗਈ ਹੈਦੋਵੇਂ ਪਿਉ-ਪੁੱਤ ਕਹਿੰਦੇ ਹਨ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਊੜਾ-ਐੜਾ ਵੀ ਨਹੀਂ ਆਉਂਦਾਜੇ ਉਹ ਖ਼ੁਦ ਆਖਦੇ ਹਨ ਤਾਂ ਫਿਰ ਸਿਆਸਤ ਵਿੱਚ ਪੈਰ ਧਰਨ ਦੀ ਕੀ ਜ਼ਰੂਰਤ ਹੈ? ਜੋ ਕੁਝ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਕੀਤਾ ਹੈ, ਉਹੋ ਜਿਹਾ ਹੀ ਸੰਨੀ ਦਿਉਲ ਕਰੇਗਾ?

ਗੁਰਦਾਸਪੁਰ ਹਲਕੇ ਦੀ ਤਾਂ ਕਿਸਮਤ ਹੀ ਮਾੜੀ ਹੈਇਸ ਨੂੰ ਤਾਂ ਸਿਆਸਤਦਾਨਾਂ ਨੇ ਜੀਉਂਦਿਆਂ ਹੀ ਮਾਰ ਦਿੱਤਾ ਹੈਕਾਂਗਰਸ ਦਾ ਉਮੀਦਵਾਰ ਭਲੇ ਹੀ ਸਿਟਿੰਗ ਐੱਮ.ਪੀ. ਹੈ ਪਰ ਉਹ ਵੀ ਇਸ ਹਲਕੇ ਦਾ ਜੰਮਪਲ ਨਹੀਂਹੁਣ ਬੰਬਈਉਂ ਲਿਆ ਕੇ ਸੰਨੀ ਦਿਉਲ ਖੜ੍ਹਾ ਕਰ ਦਿੱਤਾ ਹੈਇਸ ਤੋਂ ਪਹਿਲਾਂ ਵੀ ਫਿਲਮ ਕਲਾਕਾਰ ਵਿਨੋਦ ਖੰਨਾ ਇੱਥੋਂ ਦੇ ਪ੍ਰਤੀਨਿਧ ਸਨਗਾਹੇ-ਬਗਾਹੇ ਹੀ ਉਹਦੇ ਦਰਸ਼ਨ ਹੁੰਦੇ ਸਨ ਵੋਟਰਾਂ ਨੂੰਕੀ ਇਸ ਹਲਕੇ ਵਿੱਚ ਕੋਈ ਵੀ ਅਜਿਹੇ ਮਾਈ ਦੇ ਲਾਲ ਨਹੀਂ, ਜਿਨ੍ਹਾਂ ਨੂੰ ਸਿਆਸੀ ਧਿਰਾਂ ਆਪਣੇ ਉਮੀਦਵਾਰ ਬਣਾ ਸਕਣ? ਪੈਰਾਸ਼ੂਟ ਰਾਹੀਂ ਫਿਲਮੀ ਕਲਾਕਾਰ ਹੋਵੇ ਜਾਂ ਕੋਈ ਹੋਰ, ਇਹ ਨੀਤੀ ਬੰਦ ਹੀ ਹੋਣੀ ਚਾਹੀਦੀ ਹੈਲੋਕਲ ਆਗੂ ਨੂੰ ਤਰਜੀਹ ਦਿੱਤੀ ਜਾਵੇਉਹ ਮਾੜਾ ਹੀ ਹੋਵੇ, ਆਖ਼ਰ ਉਹ ਇੱਥੋਂ ਦਾ ਜੰਮਪਲ ਹੋਵੇਗਾਇਲਾਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇਗਾ ਅਤੇ ਹੱਲ ਵੀ ਕਰਵਾ ਸਕਦਾ ਹੈਕਿੰਨੇ ਕੁ ਫਿਲਮੀ ਸਿਤਾਰੇ ਹੋਏ ਹਨ ਜਿਨ੍ਹਾਂ ਨੇ ਆਪਣੇ ਹਲਕੇ ਵਿੱਚ ਬੈਠ ਕੇ ਲੋਕਾਂ ਦੇ ਮਸਲੇ ਤਹਿਸੀਲਾਂ, ਕਚਹਿਰੀਆਂ ਵਿੱਚ ਹੱਲ ਕਰਵਾਏ ਹੋਣ? ਚੋਣ ਲੜਨ ਅਤੇ ਜਿੱਤਣ ਵਾਲਿਆਂ ਦੀ ਤਾਂ ਘਾਟ ਨਹੀਂ ਪਰ ਸਹੀ-ਸਹੀ ਅਰਥਾਂ ਵਿੱਚ ਇਹ ਲੋਕਾਂ ਦੇ ਬਹੁਤਾ ਸਹਾਈ ਨਹੀਂ ਹੋ ਸਕੇ ਬਲਕਿ ਜੇ ਬਾਹਰ ਗਲੈਮਰ ਦੀ ਦੁਨੀਆਂ ਵਿੱਚ ਤੁਰੇ ਫਿਰਦੇ ਹਨ ਤਾਂ ਲੋਕ ਸਭਾ ਵਿੱਚ ਮੈਂਬਰ ਇਨ੍ਹਾਂ ਦੇ ‘ਦਰਸ਼ਨਾਂ’ ਲਈ ਕਾਹਲੇ ਹਨਦਲੀਪ ਕੁਮਾਰ, ਵਿਜੈਂਤੀ ਬਾਲਾ, ਰਾਜੇਸ਼ ਖੰਨਾ, ਗੋਵਿੰਦਾ ਅਤੇ ਦੱਖਣ ਤੋਂ ਵੀ ਕਈ ਚਿਹਰੇ ਹੋਏ ਹਨਹਾਂ, ਕੁਝ ਕੁ ਫਿਲਮੀ ਸਿਤਾਰਿਆਂ ਨੇ ਚੋਣਾਂ ਜਿੱਤਣ ਪਿੱਛੋਂ ਆਪਣੇ ਆਪ ਨੂੰ ਕਾਫ਼ੀ ਹੱਦ ਤਕ ਸਿਆਸਤ ਨੂੰ ਸਮਰਪਣ ਕਰੀ ਰੱਖਿਆਪਹਿਲੇ ਸੁਨੀਲ ਦੱਤ ਅਤੇ ਦੂਜੇ ਸ਼ਤਰੂਘਨ ਸਿਨਹਾਉਂਜ ਇਨ੍ਹਾਂ ਦੋਹਾਂ ਵਿੱਚੋਂ ਸੁਨੀਤ ਦੱਤ ਵਧੇਰੇ ਵਿਵਾਦ ਰਹਿਤ ਰਿਹਾਪੰਜਾਬ ਦੇ ਕਾਲੇ ਦਿਨਾਂ ਦੇ ਦੌਰ ਦੌਰਾਨ ਉਸ ਸ਼ਖ਼ਸ ਨੇ ਬੰਬਈਉਂ ਅੰਮ੍ਰਿਤਸਰ ਤਕ ਦੀ ਪੰਜਾਬ ਯਾਤਰਾ ਕਰ ਕੇ ਅਮਨ-ਸ਼ਾਂਤੀ ਦਾ ਇੱਕ ਸੰਦੇਸ਼ ਦਿੱਤਾ ਅਤੇ ਦੂਜਾ ਬੰਬਈ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਜਿੰਨਾ ਠੋਸ ਕੰਮ ਕੀਤਾ ਉਸੇ ਦੇ ਸਿਰ ’ਤੇ ਹੁਣ ਉਸ ਦੀ ਧੀ ਪ੍ਰਿਯੰਕਾ ਦੱਤ ਲਗਾਤਾਰ ਐੱਮ.ਪੀ. ਬਣ ਰਹੀ ਹੈਇਹ ਮੁਲਕ ਭਲੇ ਹੀ ਵਿਸ਼ਾਲ ਹੈ ਪਰ ਅੱਜ ਵੀ ਬਹੁਤ ਸਾਰੇ ਖੇਤਰਾਂ ਵਿੱਚ ਪਛੜਿਆ ਹੋਇਆ ਹੈਵੱਡੀ ਵਜ੍ਹਾ ਇਹ ਪਿੰਡਾਂ ਦਾ ਦੇਸ਼ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਪੱਖੋਂ ਜ਼ਮੀਨ-ਅਸਮਾਨ ਦਾ ਫ਼ਰਕ ਹੈਇਸ ਲਿਹਾਜ਼ ਨਾਲ ਦੇਸ਼ ਅਤੇ ਆਪਣੇ ਹਲਕੇ ਦੇ ਵਿਕਾਸ ਲਈ ਜਿੰਨਾ ਕੰਮ ਸਥਾਨਕ ਆਗੂ ਕਰ ਸਕਦੇ ਹਨ, ਉੰਨਾ ਕੋਈ ਬਾਹਰੋਂ ਆ ਕੇ ਨਹੀਂ ਕਰ ਸਕਦਾਸਿਰਫ਼ ਸੀਟ ਜਿੱਤਣ ਖ਼ਾਤਰ ਸਿਆਸੀ ਧਿਰਾਂ ਹਲਕੇ ਦੇ ਲੋਕਾਂ ਨਾਲ ਧੱਕਾ ਕਰ ਕੇ ਫਿਲਮੀ ਸਿਤਾਰੇ ਲਿਆ ਕੇ ਖੜ੍ਹੇ ਕਰਦੀਆਂ ਹਨਇਹੀਉ ਵਜ੍ਹਾ ਹੈ, ਵਿਕਾਸ ਤਾਂ ਚਲੋ ਜੋ ਹੁੰਦਾ ਹੈ ਹੋਣਾ ਹੀ ਹੈ, ਉਲਟਾ ਲੋਕਾਂ ਵਿੱਚ ਅਮੀਰੀ ਅਤੇ ਗ਼ਰੀਬੀ ਦਾ ਪਾੜਾ ਵਧ ਰਿਹਾ ਹੈਦੇਸ਼ ਦੇ ਸਿਆਸਤਦਾਨਾਂ ਨੂੰ ਨਿੱਜ ਦੀ ਥਾਂ ਦੇਸ਼ ਹਿਤਾਂ ਲਈ ਪੈਰਾਸ਼ੂਟ ਦੀ ਵਰਤੋਂ ਦੀ ਨੀਤੀ ਬਦਲਣ ਦੀ ਅੱਜ ਸਖ਼ਤ ਲੋੜ ਹੈ

ਗੱਲ ਇੱਥੇ ਹੀ ਨਹੀਂ ਮੁੱਕਦੀਭਾਜਪਾ ਵਲੋਂ ਅੰਮ੍ਰਿਤਸਰ ਤੋਂ ਵੀ ਪ੍ਰਸਿੱਧ ਫਿਲਮ ਅਭਿਨੇਤਰੀ ਪੂਨਮ ਢਿੱਲੋਂ ਨੂੰ ਚੋਣ ਲੜਾਉਣ ਦੇ ਚਰਚੇ ਸਨਚਲੋ ਉੱਥੇ ਪੂਨਮ ਤਾਂ ਨਹੀਂ ਆਈ, ਉਹਦੀ ਥਾਂ ਕੇਂਦਰ ਸਰਕਾਰ ਦਾ ਇੱਕ ਸਾਬਕਾ ਅਧਿਕਾਰੀ ਜੋ ਇਸ ਵੇਲੇ ਮੋਦੀ ਵਜ਼ਾਰਤ ਦਾ ਮੰਤਰੀ ਵੀ ਹੈ, ਹਰਦੀਪ ਪੁਰੀ, ਉਸ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਗਿਆ ਹੈਇਸਦਾ ਮਤਲਬ ਹੈ ਕਿ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਭਾਜਪਾ ਲੀਡਰਸ਼ਿਪ ਨੂੰ ਇੱਕ ਵੀ ਅਜਿਹਾ ਲੀਡਰ ਨਹੀਂ ਮਿਲ ਸਕਿਆ ਜੋ ਲੋਕਾਂ ਦੇ ਭਰੋਸੇ ’ਤੇ ਪੂਰਾ ਉੱਤਰ ਸਕੇਹਰਦੀਪ ਪੁਰੀ ਭਲੇ ਹੀ ਅੰਮ੍ਰਿਤਸਰ ਨਾਲ ਆਪਣੀ ਪੁਰਾਣੀ ਸਾਂਝ ਦੀ ਦੁਹਾਈ ਦੇਣ ਤਾਂ ਵੀ ਕੀ ਤੁਸੀਂ ਸਮਝ ਸਕਦੇ ਹੋ ਕਿ ਜੇ ਉਹ ਜਿੱਤ ਵੀ ਗਿਆ ਤਾਂ ਕੀ ਇੱਥੇ ਹੀ ਠਹਿਰੇਗਾ? ਜਿਸ ਨੇ ਬਹੁਤਾ ਜੀਵਨ ਦਿੱਲੀ ਵਿੱਚ ਜੀਵਿਆ ਹੈ, ਉਹ ਇੱਥੇ ਕਿਵੇਂ ਰਹੇਗਾ? ਯਕੀਨਨ ਬਾਹਰੋਂ ਲਿਆਂਦੇ ਗਏ ਉਮੀਦਵਾਰ ਪਾਰਟੀ ਦੀ ਵੱਡੀ ਕਮਜ਼ੋਰੀ ਹੈ ਅਤੇ ਸਥਾਨਕ ਲੋਕਾਂ ਨਾਲ ਅਨਿਆਂ? ਇਹ ਇਲਮ ਪੈਰਾਸ਼ੂਟ ਨਾਲ ਉਤਾਰੇ ਫਿਲਮੀ ਸਿਤਾਰਿਆਂ ਅਤੇ ਦੂਜੇ ਉਮੀਦਵਾਰਾਂ ਨੂੰ ਵੀ ਭਲੀਭਾਂਤ ਹੁੰਦਾ ਹੈ ਕਿ ਉਨ੍ਹਾਂ ਨੂੰ ਹਰ ਸੂਰਤ ਵਿੱਚ ਸਥਾਨਕ ਲੀਡਰਸ਼ਿੱਪ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾਇਹ ਮਿਸਾਲ ਹਰਦੀਪ ਪੁਰੀ, ਸੰਨੀ ਦਿਉਲ ਅਤੇ ਹੋਰ ਜਿੱਥੇ ਜਿੱਥੇ ਵੀ ਪੈਰਾਸ਼ੂਟ ਰਾਹੀਂ ਫਿਲਮੀ ਕਲਾਕਾਰ ਜਾਂ ਹੋਰ ਉਮੀਦਵਾਰ ਉਤਾਰੇ ਗਏ ਹਨ, ਉੱਥੇ ਵਿਰੋਧਤਾ ਹੋਵੇਗੀ ਹੀਕੀ ਇਹ ਮੰਨ ਲਿਆ ਜਾਵੇ ਕਿ ਜਿੱਥੇ ਵੀ ਅਜਿਹੇ ਉਮੀਦਵਾਰ ਬਾਹਰੋਂ ਲਿਆਂਦੇ ਜਾਂਦੇ ਹਨ, ਉੱਥੇ ਪਾਰਟੀ ਦੀਆਂ ਜੜ੍ਹਾਂ ਕਮਜ਼ੋਰ ਹਨ? ਜੇ ਕਮਜ਼ੋਰ ਹਨ ਤਾਂ ਕੀ ਇਹੋ ਜਿਹੇ ਉਮੀਦਵਾਰ ਪਾਰਟੀ ਲਈ ਮਜ਼ਬੂਤ ਬਣ ਸਕਣਗੇ? ਸਿਆਣੇ ਕਲਾਕਾਰ ਤਾਂ ਸਿਆਸਤ ਦਾ ਨਾਂ ਲੈਣਾ ਪਸੰਦ ਨਹੀਂ ਕਰਦੇਰਾਜੇਸ਼ ਖੰਨਾ ਅਤੇ ਅਮਿਤਾਭ ਵਰਗਿਆਂ ਨੇ ਇਸਦਾ ਸਵਾਦ ਵੇਖ ਹੀ ਲਿਆਹਾਂ, ਜੇ ਲੋਕ ਸਭਾ ਨੂੰ ਇਨ੍ਹਾਂ ਦੀ ਬਹੁਤ ਹੀ ਲੋੜ ਹੈ ਤਾਂ ਇਨ੍ਹਾਂ ਨੂੰ ਰਾਜ ਸਭਾ ਰਾਹੀਂ ਲੈ ਆਂਦਾ ਜਾਵੇਲੋਕ ਸਭਾ ਵਿੱਚ ਮੈਂ ਅਜਿਹੇ ਚੁਣੇ ਹੋਏ ਨੁਮਾਇੰਦੇ ਹੋਣ ਜੋ ਸੱਚੀ-ਮੁੱਚੀ ਲੋਕਾਂ ਦਾ ਦੁੱਖ ਦਰਦ ਸਮਝ ਸਕਦੇ ਹੋਣਉਹ ਉਨ੍ਹਾਂ ਦੇ ਮਸਲੇ ਨਾ ਸਿਰਫ਼ ਉਠਾਉਣ ਹੀ, ਸਗੋਂ ਹੱਲ ਲਈ ਵੀ ਪੂਰੇ ਯਤਨ ਕਰਨਉਂਜ ਵੀ ਜਦੋਂ ਸਦਨ ਦੇ ਚੁਣੇ ਨੁਮਾਇੰਦਿਆਂ ਅਤੇ ਆਮ ਲੋਕਾਂ ਵਿੱਚ ਵਿੱਥ ਵਧਣੀ ਸ਼ੁਰੂ ਹੋ ਜਾਵੇ ਤਾਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਕਲਿਆਣਕਾਰੀ ਰਾਜ ਨਹੀਂ ਬਣ ਸਕਦਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1577)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author