ShangaraSBhullar7ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕੁਝ ਦੋਸਤ ਬੈਠੇ ਹੋਏ ਸਾਂ। ਗੱਲਾਂ ਗੱਲਾਂ ਵਿੱਚ ...
(14 ਜੁਲਾਈ 2019)

 

BarjinderSinghBook2ਬਰਜਿੰਦਰ ਸਿੰਘ, ਬਰਜਿੰਦਰ ਹਮਦਰਦ ਅਤੇ ਬਰਜਿੰਦਰ ਸਿੰਘ ਹਮਦਰਦ ਇੱਕੋ ਹੀ ਨਾਂ ਹੈਪਹਿਲਾਂ ਉਹ ਬਰਜਿੰਦਰ ਹਮਦਰਦ ਸੀਫਿਰ ਬਰਜਿੰਦਰ ਸਿੰਘ ਹਮਦਰਦ ਅਤੇ ਹੁਣ ਬਰਜਿੰਦਰ ਸਿੰਘਉਹ ਪੰਜਾਬੀ ਪਤੱਰਕਾਰੀ ਦਾ ਸ਼ਾਹ ਸਵਾਰ ਹੈਪਿਛਲੇ ਲਗਭਗ ਛੇਆਂ ਦਹਾਕਿਆਂ ਤੋਂ ਉਹ ਪੱਤਰਕਾਰੀ ਵਿੱਚ ਰੁਚਿਤ ਹੈਇਹ ਉਸਨੂੰ ਵਿਰਸੇ ਵਿੱਚ ਮਿਲੀ ਹੈਉਹਦਾ ਪਿਤਾ ਡਾ. ਸਾਧੂ ਸਿੰਘ ਹਮਦਰਦ ਆਪਣੇ ਸਮਿਆਂ ਦਾ ਕਹਿੰਦਾ-ਕਹਾਉਂਦਾ ਪੱਤਰਕਾਰ ਸੀ - ਸੰਪਾਦਕ ਸੀ ਅਤੇ ਲੇਖਕ ਵੀਉਦੋਂ ਉਹਦੀ ਸਰਕਾਰੇ ਦਰਬਾਰੇ ਅਤੇ ਪੰਥਕ ਹਲਕਿਆਂ ਵਿੱਚ ਤੂਤੀ ਬੋਲਦੀ ਸੀਬਰਜਿੰਦਰ ਸਿੰਘ ਕਾਲਜ ਦੀ ਪੜ੍ਹਾਈ ਵੇਲੇ ਵੀ ਪੱਤਰਕਾਰ ਸੀਯੂਨੀਵਰਸਿਟੀ ਪੜ੍ਹਦਿਆਂ ਵੀ ਅਤੇ ਯੂਨੀਵਰਸਿਟੀ ਪਿੱਛੋਂ ਤਾਂ ਉਹ ਪੱਕਾ ਹੀ ਇਸ ਕਿੱਤੇ ਵਿੱਚ ਖੁੱਭ ਗਿਆਉਹ ਪੱਤਰਕਾਰ ਵੀ ਹੈਸੰਪਾਦਕ ਵੀ ਹੈਸ਼ਾਇਰ ਵੀ ਹੈ ਅਤੇ ਗਾਇਕ ਵੀਲੇਖਕ ਵੀ ਹੈਕੀ ਸਿਆਸਤ, ਕੀ ਸਾਹਿਤ ਅਤੇ ਕਈ ਹੋਰ ਖੇਤਰਾਂ ਵਿੱਚ ਸਭ ਥਾਂ ਪ੍ਰਵਾਨ ਹੈਉਹਨੇ ਭਰਪੂਰ ਜੀਵਨ ਜੀਵਿਆ ਹੈਅੰਦਰ ਤਿੱਖਾ ਘੋਲ ਚੱਲਣ ਦੇ ਬਾਵਜੂਦ ਜੇ ਉਹ ਰਤਾ ਮਾਸਾ ਰੌਂਅ ਵਿੱਚ ਹੈ ਤਾਂ ਉਹ ਤੁਹਾਡੇ ਸਾਹਮਣੇ ਜਾਂ ਫਿਰ ਫੋਨ ’ਤੇ ਖੁੱਲ੍ਹ ਕੇ ਅਤੇ ਖਿੜ-ਖਿੜਾ ਕੇ ਹੱਸਦਾ ਹੈਉਹਦਾ ਹਾਸਾ ਟੱਲੀ ਵਾਂਗ ਟੁਣਕਦਾ ਹੈ ਜੋ ਆਂਢ ਗਵਾਂਢ ਵੀ ਸੁਣਾਈ ਦੇਂਦਾ ਹੈਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈੱਸਰ ਅਤੇ ਰਾਜ ਸਭਾ ਦੇ ਮੈਂਬਰ ਡਾ. ਵਿਸਵਾ ਨਾਥ ਤਿਵਾੜੀ (ਮਰਹੂਮ) ਨੇ ਕਿਤੇ ਲਿਖਿਆ ਸੀ ਕਿ ਜੇ ਦਫਤਰ ਵਿੱਚ ਬਰਜਿੰਦਰ ਸਿੰਘ ਦਾ ਪਤਾ ਕਰਨਾ ਹੋਵੇ ਤਾਂ ਕੰਨ ਲਾ ਕੇ ਸੁਣੋ। ਜਿੱਧਰੇ ਹਾਸੇ ਦੀਆਂ ਟੁਣਕਾਰਾਂ ਆਉਣ, ਉੱਧਰ ਤੁਰ ਪਵੋਆਪੇ ਬਰਜਿੰਦਰ ਸਿੰਘ ਦਾ ਥਾਂ ਟਿਕਾਣਾ ਲੱਭ ਜਾਵੇਗਾ

ਮੈਂ ਬਰਜਿੰਦਰ ਸਿੰਘ ਨੂੰ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਜਾਣਦਾ ਹਾਂਉਹਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਿਆਫਿਰ ਡੇਢ ਕੁ ਦਹਾਕੇ ਪਿੱਛੋਂ ਉਹਦੇ ਆਖਣ ’ਤੇ ਉਹਦੇ ਨਾਲ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਸਹਿਯੋਗੀ ਵਜੋਂ ਕੰਮ ਕੀਤਾਫਿਰ ਵੀਹ ਕੁ ਸਾਲ ਪਿੱਛੋਂ ਉਹਦੇ ਸ਼ਹਿਰ ਜਲੰਧਰ ਵਿੱਚ ਇੱਕ ਸਮਕਾਲੀ ਵਜੋਂ ਕੰਮ ਕੀਤਾਹੁਣ ਵੀ ਮੈਂ ਭਾਵੇਂ ਉਹਦਾ ਸਮਕਾਲੀ ਹਾਂ ਪਰ ਸਹੀ ਅਰਥਾਂ ਵਿੱਚ ਕਿੱਥੇ ਉਹ ਤੇ ਕਿੱਥੇ ਮੈਂ? ਬਿਲਕੁਲ ਰਾਜਾ ਭੋਜ ਅਤੇ ਗੰਗੂ ਤੇਲੀ ਵਾਲੀ ਗੱਲ ਹੈਉਹ ਅਖਬਾਰੀ ਅਸਟੇਟ ਦਾ ਮਾਲਕ ਹੈ ਅਤੇ ਬੜੀ ਮੜਕ ਨਾਲ ਰਹਿਣ ਵਾਲਾਫੰਨੇ ਖਾਂਸਰਕਾਰਾਂ ਨੂੰ ਵੀ ਉਹਨੇ ਕਦੀ ਨਹੀਂ ਗੌਲਿਆਜੋ ਚੰਗਾ ਲੱਗਾ ਹੈ ਉਹੀ ਕੀਤਾ ਹੈ ਅਤੇ ਇਸਦੇ ਸਿਰ ’ਤੇ ਅੱਜੇ ਵੀ ਉਹਦੀ ਬਾਦਸ਼ਾਹਤ ਕਾਇਮ ਹੈ

ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕੁਝ ਦੋਸਤ ਬੈਠੇ ਹੋਏ ਸਾਂਗੱਲਾਂ ਗੱਲਾਂ ਵਿੱਚ ਬਰਜਿੰਦਰ ਸਿੰਘ ਦੀ ਗੱਲ ਚੱਲ ਪਈ ਅਤੇ ਫਿਰ ਉਹਦੇ ਵਲੋਂ ਯੂਨੀਵਰਸਿਟੀ ਦੀ ਪੜ੍ਹਾਈ ਨੂੰ ਫੋਕਸ ਕਰਦੇ ਲਿਖੀ ਇੱਕ ਨਾਵਲਿਟ ‘ਕੁਝ ਪੱਤਰੇ’ ਦੀ ਗੱਲ ਛਿੜ ਪਈਇਹ ਨਾਵਲਿਟ ਮੈਂ 25-30 ਸਾਲ ਪਹਿਲਾਂ ਪੜ੍ਹਿਆ ਤਾਂ ਸੀ ਪਰ ਪੂਰੀ ਤਰ੍ਹਾਂ ਸਭ ਕੁਝ ਚੇਤੇ ਨਹੀਂ ਆਇਆਤਦੇ ਮੈਂ ਬਰਜਿੰਦਰ ਸਿੰਘ ਨੂੰ ਫੋਨ ਕਰਕੇ ਇਸ ਨਾਵਲਿਟ ਦੇ ਉਪਲਬਧ ਹੋਣ ਬਾਰੇ ਪੁੱਛਿਆਜਵਾਬ ਮਿਲਿਆ ਕਿ ਉਪਲਬਧ ਹੈ ਅਤੇ ਇੱਕ ਦੋ ਦਿਨ ਤਕ ਮੇਰੇ ਘਰ ਪਹੁੰਚ ਜਾਵੇਗਾਬਰਜਿੰਦਰ ਸਿੰਘ ਨਾ ਕੇਵਲ ਦਫ਼ਤਰੀ ਕੰਮ ਸਗੋਂ ਜੀਵਨ ਦੇ ਹਰ ਕੰਮ ਵਿੱਚ ਬੜਾ ਅਨੁਸ਼ਾਸਨਬੱਧ ਹੈ ਅਤੇ ਮੇਰੀ ਆਸ ਤੋਂ ਕਿਤੇ ਪਹਿਲਾਂ ਇਹ ਨਾਵਲਿਟ ਮੇਰੇ ਘਰ ਪਹੁੰਚ ਗਿਆ ਸੀ

ਅਗਲੇ ਦਿਨ ਹੀ ਮੈਂ ਇਸ ਨੂੰ ਨਿੱਠ ਕੇ ਪੜ੍ਹ ਲਿਆਪੜ੍ਹਦਿਆਂ ਯੂਨੀਵਰਸਿਟੀ ਦੇ ਉਹ ਦਿਨ ਅੱਖਾਂ ਅੱਗੇ ਆ ਗਏ ਜਿਨ੍ਹਾਂ ਨੂੰ ਪਿੱਠ ਭੂਮੀ ਬਣਾ ਕੇ ਬਰਜਿੰਦਰ ਸਿੰਘ ਨੇ ਇਹ ਨਾਵਲਿਟ ਲਿਖਿਆ ਹੈਇਹ ਦ੍ਰਿਸ਼ ਭੂਮੀ ਤਾਂ ਸੱਤਰਵਿਆਂ ਤੋਂ ਥੋੜ੍ਹਾ ਚਿਰ ਪਹਿਲਾਂ ਦੀ ਹੈ ਪਰ ਬਰਜਿੰਦਰ ਸਿੰਘ ਨੇ ਲਿਖਿਆ ਇਸ ਨੂੰ ਦੋ ਦਹਾਕਿਆਂ ਬਾਅਦ ਹੈਇਹ ਨਾਵਲ ਬਰਜਿੰਦਰ ਸਿੰਘ ਦੀ ਮਾਂ ਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਫਲੈਸ਼ ਬੈਕ ਰਾਹੀਂ ਏਸ਼ੀਆ ਦੇ ਇਸ ਖੂਬਸੂਰਤ ਆਖੇ ਜਾਂਦੇ ਸ਼ਹਿਰ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਵਿਸ਼ਾਲ ਕੈਂਪਸ ਹੈ ਜਿੱਥੇ ਉਹ ਪੋਸਟ ਗਰੇਜੂਏਸ਼ਨ ਦੀ ਪੜ੍ਹਾਈ ਲਈ ਆਇਆ ਹੋਇਆ ਸੀਇਤਫਾਕ ਇਹ ਕਿ ਇਨ੍ਹਾਂ ਸਤਰਾਂ ਦਾ ਲੇਖਕ ਵੀ ਉਸ ਵੇਲੇ ਉਸੇ ਯੂਨੀਵਰਸਿਟੀ ਅਤੇ ਉਸੇ ਵਿਭਾਗ ਦਾ ਵਿਦਿਆਰਥੀ ਸੀ ਜਿਸ ਵਿੱਚ ਬਰਜਿੰਦਰ ਸਿੰਘ ਪੜ੍ਹਦਾ ਸੀਉਹਦਾ ਨਾਂ ਭਾਵੇਂ ਉਹਦੀ ਅਖਬਾਰ ਕਰਕੇ ਬਹੁਤ ਪਹਿਲਾਂ ਸੁਣਿਆ ਹੋਇਆ ਸੀ ਪਰ ਉਹਦੇ ਨਾਲ ਮੁਲਾਕਾਤ ਪਹਿਲੀ ਵਾਰ ਉੱਥੇ ਹੀ ਹੋਈ ਸੀਉਹ ਬੜਾ ਸੰਗਾਊ ਜਿਹਾ ਪਰ ਸੀ ਪੜ੍ਹਾਕੂ ਅਤੇ ਉਸਦੇ ਇਸ ਸੁਭਾਅ ਦਾ ਪਤਾ ਇਸ ਪਹਿਲੂ ਤੋਂ ਲਗਦਾ ਹੈ, ਮੈਂ ਜਿੰਨਾ ਸਮਾਂ ਉਹਦੇ ਨਾਲ ਕੰਮ ਕੀਤਾ ਹੈ ਜਾਂ ਪਿੱਛੋਂ ਮਿਲਦਾ ਰਿਹਾ ਹਾਂ, ਮੈਂ ਉਸਨੂੰ ਪੜ੍ਹਦਿਆਂ ਹੀ ਵੇਖਿਆ ਹੈਉਹਦੇ ਚਾਰ ਚੁਫ਼ੇਰੇ ਅਖ਼ਬਾਰਾਂ ਰਿਸਾਲੇ ਅਤੇ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਖਿਲਰੀਆਂ ਰਹਿੰਦੀਆਂ ਸਨਉਹ ਲਿਖਦਾ ਘੱਟ ਸੀਸਿਰਫ਼ ਪੱਤਰਕਾਰੀ ਦੀ ਜ਼ਰੂਰਤ ਖਾਤਰ ਲਿਖਣਾ ਪੈਂਦਾ ਸੀਉਂਜ ਉਸਦਾ ਇਹ ਨਾਵਲਿਟ ਪੜ੍ਹ ਕੇ ਮੈਂਨੂੰ ਲਗਦਾ ਹੈ ਕਿ ਪੱਤਰਕਾਰੀ ਨੇ ਸਾਡੇ ਕੋਲੋਂ ਇੱਕ ਚੰਗਾ ਨਾਵਲਕਾਰ ਖੋਹ ਲਿਆ ਹੈ

ਇਸ ਨਾਵਲਿਟ ਦੇ ਉਹਨੇ ਬਿਨਾਂ ਕਿਸੇ ਭੂਮਿਕਾ ਚੌਦਾਂ ਪੱਤਰੇ ਲਿਖੇ ਹਨਨਾਵਲਿਟ ਦਾ ਪਹਿਲਾ ਅਤੇ ਤੇਰ੍ਹਵਾਂ ਪੱਤਰਾ ਉਹਦੀ ਮਾਂ ਨਾਲ ਜੁੜਿਆ ਹੋਇਆ ਹੈ ਜਦੋਂ ਕਿ ਦੋ ਤੋਂ ਲੈ ਕੇ ਬਾਰ੍ਹਵੇਂ ਪੱਤਰੇ ਤਕ ਵਿੱਚ ਯੂਨੀਵਰਸਿਟੀ ਦੇ ਦ੍ਰਿਸ਼ ਫੈਲੇ ਹੋਏ ਹਨਆਖਰੀ ਅਤੇ ਚੌਦ੍ਹਵੇਂ ਪੱਤਰੇ ਵਿੱਚ ਉਹਨੇ ਆਪਣੇ ਆਪ ਨੂੰ ਪੱਤਰਕਾਰੀ ਦੇ ਕੰਮ ਵਿੱਚ ਖੁਭਾ ਲਿਆ ਹੈਕਹਿ ਲਓ ਨਾਵਲਿਟ ਦਾ ਬਹੁਤਾ ਭਾਗ ਉਹਦੇ ਯੂਨੀਵਰਸਿਟੀ ਦੀ ਪੜ੍ਹਾਈ ਅਤੇ ਇਸ ਦੌਰਾਨ ਉਹਦੀ ਜ਼ਿੰਦਗੀ ਵਿੱਚ ਆਏ ਉਤਰਾਵਾਂ ਚੜ੍ਹਾਵਾਂ ਨਾਲ ਜੁੜਿਆ ਹੋਇਆ ਹੈਇਹੋ ਜਿਹੀ ਰਚਨਾ ਤੁਹਾਨੂੰ ਇੱਕ ਅਨੋਖਾ ਅਤੇ ਅਨੂਠਾ ਜਿਹਾ ਸਵਾਦ ਦੇਂਦੀ ਹੈ ਕਿਉਂਕਿ ਤੁਸੀਂ ਵੀ ਤਾਂ ਉਸ ਸਮੇਂ ਨੂੰ ਆਪਣੇ ਢੰਗ ਨਾਲ ਹੰਢਾਇਆ ਹੈਯੂਨੀਵਰਸਿਟੀ ਦੀ ਪੜ੍ਹਾਈ ਉਂਜ ਹੀ ਦਿਵਾਨੀ ਮਸਤਾਨੀ ਹੁੰਦੀ ਹੈਕਲਾਸ ਰੂਮ, ਹੋਸਟਲ, ਕੰਨਟੀਨ ਜਾਂ ਦੋਸਤਾਂ ਦੀ ਮੰਡਲੀਨਾ ਬਹੁਤਾ ਫਿਕਰ, ਨਾ ਫਾਕਾ

ਇੱਕ ਗੱਲ ਤਾਂ ਪੱਕੀ ਹੈ ਕਿ ਉਸ ਵੇਲੇ ਬਰਜਿੰਦਰ ਸਿੰਘ ਨੂੰ ਉਹਦੇ ਕੁਝ ਜਮਾਤੀ ਅਤੇ ਹੋਰ ਭਾਵੇਂ ਨਾ ਜਾਣਦੇ ਹੋਣ ਪਰ ਅਧਿਆਪਕ ਅਮਲੇ ਸਮੇਤ ਹਰ ਕੋਈ ਜਾਣਦਾ ਸੀਇਸੇ ਲਈ ਉਹਦੀ ਪੈਂਦੀ ਸੱਟੇ ਜਾਅ ਨਾਲ ਸਾਂਝ ਪੈ ਗਈਫਿਰ ਕੁਝ ਹੋਰ ਪ੍ਰੋਫੈਸਰਾਂ ਨਾਲ ਅਤੇ ਫਿਰ ਕਾਅ ਅਤੇ ਲਾਅ ਨਾਲਉੱਥੇ ਪੜ੍ਹਦਿਆਂ ਉਹਦੇ ਜੀਵਨ ਦੀ ਇੱਕ ਤਿਕੋਨ ਜਿਹੀ ਬਣ ਗਈ ਸੀਕਾਅ ਵਲ ਝੁਕਦਾ ਝੁਕਦਾ ਉਹ ਕਿਸੇ ਨੇਕ ਸਲਾਹ ਤੇ ਲਾਅ ਵਲ ਝੁਕ ਗਿਆ ਅਤੇ ਇਸੇ ਦੁਬਿਧਾ ਨੇ ਉਹਨੂੰ ਆਪਣੀ ਉਸ ਮਾਂ ਅੱਗੇ ਹਰਾ ਦਿੱਤਾ ਸੀ ਜਿਸ ਨੂੰ ਉਹ ਹਮੇਸ਼ਾ ਹਰਾਉਂਦਾ ਆਇਆ ਸੀਮਾਂ ਦੀਆਂ ਹਿੱਲਦੀਆਂ ਕੰਨਾਂ ਦੀਆਂ ਵਾਲੀਆਂ ਉਹਦੇ ਜੀਉਂਦੇ ਜਾਗਦੇ ਹੋਣ ਦੀ ਨਿਸ਼ਾਨੀ ਸੀਜਿਸ ਦਿਨ ਆਪ੍ਰੇਸ਼ਨ ਥੀਏਟਰ ਵਿੱਚ ਉਸ ਦੀਆਂ ਵਾਲੀਆਂ ਹਿਲਣੀਆਂ ਬੰਦ ਹੋ ਗਈਆਂ, ਨਾਲ ਹੀ ਮਾਂ ਦੇ ਦਿਲ ਦੀ ਧੜਕਨ ਬੰਦ ਹੋ ਗਈ ਤੇ ਬਰਜਿੰਦਰ ਸਿੰਘ ਦੀ ਤੇਜ਼ਇਨ੍ਹਾਂ ਪੱਤਰਿਆਂ ਵਿੱਚ ਉਹਨੇ ਕਈ ਦਿਲਚਸਪ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈਅਸੀਂ ਉਦੋਂ ਕੈਂਪਸ ਦੇ ਲਾਅਨ ਵਿੱਚ ਹੀ ਇੱਕ ਕਬੱਡੀ ਮੈਚ ਵੀ ਖੇਡੇ ਸਾਂਇਸਦਾ ਜ਼ਿਕਰ ਕਰਨਾ ਉਹਦੇ ਚੇਤੇ ਨਹੀਂ ਰਿਹਾ ਜਾਂ ਜਾਣਬੁੱਝ ਕੇ ਨਹੀਂ ਕੀਤਾਇਸ ਕਬੱਡੀ ਮੈਚ ਵਿੱਚ ਬਰਜਿੰਦਰ ਸਿੰਘ ਨੇ ਦੂਜੇ ਪਾਸਿਉਂ ਆਏ ਧਾਵੀ ਦੇ ਕਛਹਿਰੇ ਨੂੰ ਐਸਾ ਹੱਥ ਪਾਇਆ ਕਿ ਉਹਦਾ ਨਾਲਾ ਟੁੱਟ ਗਿਆ ਸੀ ਅਤੇ ਉਹ ਨੰਗਾ ਹੋ ਗਿਆਉੱਥੇ ਹਾਜ਼ਰ ਮੁੰਡੇ ਕੁੜੀਆਂ ਵਿੱਚ ਬੜੀ ਹਾਸੜ ਮੱਚੀ ਸੀਕਹਿ ਸਕਦਾ ਹਾਂ ਕਿ ਬੜੇ ਕਮਾਲ ਦੇ ਦਿਨ ਸਨ ਉਹ

ਪੁੱਤਰਾਂ ਨੂੰ ਮਾਵਾਂ ਨਾਲ ਬੜਾ ਮੋਹ ਹੁੰਦਾ ਹੈ ਅਤੇ ਮੈਂ ਵੇਖਦਾ ਰਿਹਾ ਹਾਂ ਕਿ ਬਰਜਿੰਦਰ ਸਿੰਘ ਨੂੰ ਕੁਝ ਜ਼ਿਆਦਾ ਹੀ ਸੀਉਹ ਬੜਾ ਸੰਵੇਦਨਸ਼ੀਲ ਹੈ, ਇਸ ਲਈ ਉਹਦੀ ਮਾਂ ਵੀ ਉਹਦਾ ਬੜਾ ਖਿਆਲ ਰੱਖਦੀਸੱਤਰਵਿਆਂ ਵਿੱਚ ਮੈਂ ਜਦੋਂ ਜਲੰਧਰ ਦੇ ਇੱਕ ਅਖਬਾਰ ਵਿੱਚ ਨੌਕਰੀ ਕਰਦਾ ਸਾਂ ਤਾਂ ਮੈਂ ਉਸ ਨੂੰ ਕਦੀ ਕਦੀ ਦਫਤਰ ਮਿਲਣ ਜਾਂਦਾ ਸਾਂਉਹਦੀ ਮਾਂ ਦਫਤਰ ਹੀ ਸਾਨੂੰ ਚਾਹ ਪਿਲਾ ਜਾਂਦੀ ਸੀਹਮਦਰਦ ਪਰਵਾਰ ਦੀ ਰਿਹਾਇਸ਼ ਵੀ ਉਸੇ ਬਿਲਡਿੰਗ ਵਿੱਚ ਸੀ ਜਿਸ ਵਿਖ ਅਖਬਾਰ ਛਪਦਾ ਸੀਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਹਮਦਰਦ ਸਾਹਿਬ ਜੀਉਂਦੇ ਸਨਬਰਜਿੰਦਰ ਦੇ ਪਰਵਾਰ ਵਿੱਚ ਆਇਆਂ ਗਿਆਂ ਦੀਆਂ ਰੌਣਕਾਂ ਲਗਦੀਆਂਹੁਣ ਵੀ ਲਗਦੀਆਂ ਹਨ

ਇਹ ਨਾਵਲ ਭਾਵੇਂ ਵੀਹ ਪੱਚੀ ਸਾਲ ਪਹਿਲਾਂ ਛਪਿਆ ਪਰ ਅੱਜ ਵੀ ਨਵਾਂ ਨਕੋਰ ਲਗਦਾ ਹੈਬਰਜਿੰਦਰ ਸਿੰਘ ਨੇ ਯੂਨੀਵਰਸਿਟੀ ਪੜ੍ਹਾਈ ਅਤੇ ਆਪਣੇ ਜੀਵਨ ਅਤੇ ਪਰਵਾਰ ਦੇ ਕੁਝ ਪੱਤਰੇ ਫਰੋਲੇ ਹਨਹਰ ਪੱਤਰੇ ਵਿੱਚ ਵਡਮੁੱਲੀ ਅਤੇ ਨਿਵੇਕਲੀ ਜਾਣਕਾਰੀ ਹੈਇਸ ਨਾਵਲਿਟ ਦਾ ਪਹਿਲਾ ਫਿਕਰਾ ਹੀ ਤੁਹਾਨੂੰ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਫਿਰ ਉਂਗਲ ਫੜਕੇ ਚੌਦ੍ਹਵੇਂ ਪੱਤਰੇ ਦੀ ਸਮਾਪਤੀ ਤਕ ਲੈ ਆਉਂਦਾ ਹੈਤੁਸੀਂ ਕਿਤੇ ਵੀ ਬੋਰੀਅਤ ਮਹਿਸੂਸ ਨਹੀਂ ਕਰਦੇਨਾ ਕਹਾਣੀ ਦੇ ਵਿਸ਼ੇ ਦੀ ਪਕੜ ਕਰਕੇ ਅਤੇ ਨਾ ਹੀ ਠੇਠ ਪੰਜਾਬੀ ਦੀ ਕਿਸੇ ਘਾਟ ਕਰਕੇ116 ਪੰਨਿਆਂ ਵਿੱਚ ਹੀ ਮੈਂਨੂੰ ਇੱਕ ਵੀ ਸ਼ਬਦ ਐਸਾ ਨਹੀਂ ਰੜਕਿਆ ਜੋ ਮੇਰੀ ਸਮਝ ਜਾਂ ਪਕੜ ਵਿੱਚ ਨਾ ਆਇਆ ਹੋਵੇਜਦੋਂ ਲੇਖਕ ਆਪਣੀ ਰਚਨਾ ਬਾਰੇ ਇੰਨਾ ਸੁਚੇਤ ਅਤੇ ਪ੍ਰੋੜ ਹੋਵੇ ਤਾਂ ਫਿਰ ਰਚਨਾ ਨੇ ਲੇਖੇ ਲੱਗਣਾ ਹੀ ਹੁੰਦਾ ਹੈ ਅਤੇ ਇਹ ਲੱਗੀ ਵੀ ਹੈ। ਜਦੋਂ ਇਹ ਨਾਵਲਿਟ ਛਪਿਆ ਸੀ ਤਾਂ ਉਹਨੀ ਦਿਨੀਂ ਇਸਦੀ ਬੜੀ ਚਰਚਾ ਹੋਈ ਸੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author