AjitKhannaLec7“(2) ਗੁਰਸ਼ਰਨ ਸਿੰਘ ਰੁਪਾਲ ਅਤੇ ਪਰਿਵਾਰ ਨੂੰ ਸਦਮਾGursharanSRupal1
(12 ਮਈ 2026)

 

(1) ਕਿਤਾਬਾਂ ਨਾਲ ਦੋਸਤੀ - ਸਫਲਤਾ ਵੱਲ ਇੱਕ ਕਦਮ --- ਅਜੀਤ ਖੰਨਾ ਲੈਕਚਰਾਰ
ਕਿਤਾਬਾਂ ਗਿਆਨ ਦਾ ਭਰਪੂਰ ਖ਼ਜ਼ਾਨਾ ਹਨ
ਇਹ ਸਾਡੀ ਸੋਚ ਨੂੰ ਵਿਸ਼ਾਲ ਕਰਦੀਆਂ ਹਨ, ਸਾਡਾ ਮਾਨਸਿਕ ਵਿਕਾਸ ਕਰਦੀਆਂ ਹਨ ਅਤੇ ਕਿਤਾਬਾਂ ਪੜ੍ਹਨ ਨਾਲ ਅਸੀਂ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦੇ ਹਾਂਇਹ ਇਕੱਲੇਪਣ ਨੂੰ ਦੂਰ ਕਰਦੀਆਂ ਹਨ ਅਤੇ ਸਾਡਾ ਮਾਰਗਦਰਸ਼ਨ ਵੀ ਕਰਦੀਆਂ ਹਨਕਿਤਾਬਾਂ ਨਾਲ ਸਾਡੀ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ ਇਨ੍ਹਾਂ ਨੂੰ ਪੜ੍ਹ ਕੇ ਅਸੀਂ ਆਪਣੇ ਗਿਆਨ ਦਾ ਘੇਰਾ ਵਿਸ਼ਾਲ ਕਰ ਸਕਦੇ ਹਾਂਕਿਤਾਬਾਂ ਪੜ੍ਹ ਕੇ ਅਸੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅਸਾਨੀ ਨਾਲ ਸਫਲਤਾ ਪਾ ਸਕਦੇ ਹਾਂਧਿਆਨ ਦੇਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਉੱਚਾ ਮੁਕਾਮ ਹਾਸਲ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਡਾ. ਅੰਬੇਡਕਰ ਸਾਹਿਬ, ਅਬਰਾਹਿਮ ਲਿੰਕਨ, ਡਾਕਟਰ ਅਬਦੁਲ ਕਲਾਮ ਤੇ ਡਾਕਟਰ ਮਨਮੋਹਨ ਸਿੰਘ ਦੀ ਕਿਤਾਬਾਂ ਨਾਲ ਹਮੇਸ਼ਾ ਗਹਿਰੀ ਦੋਸਤੀ ਰਹੀ ਹੈਇਹ ਸ਼ਖਸੀਅਤਾਂ ਸਾਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੀਆਂ ਹਨ

ਕਹਿੰਦੇ ਹਨ ਕੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਅੰਬੇਡਕਰ ਜਦੋਂ ਲੰਡਨ ਵਿੱਚ ਉਚੇਰੀ ਸਿੱਖਿਆ ਲੈ ਰਹੇ ਸਨ ਤਾਂ ਉਨ੍ਹਾਂ ਨੂੰ ਕਿਤਾਬਾਂ ਨਾਲ ਇੰਨਾ ਲਗਾਓ ਸੀ ਕਿ ਉਹ ਦੇਰ ਸ਼ਾਮ ਤਕ ਲਾਇਬਰੇਰੀ ਵਿੱਚ ਕਿਤਾਬਾਂ ਪੜ੍ਹਦੇ ਰਹਿੰਦੇ। ਲਾਇਬਰੇਰੀ ਦਾ ਸੇਵਾਦਾਰ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਲਾਇਬਰੇਰੀ ਦੇ ਸਾਰੇ ਕੋਨੇ ਬੜੇ ਧਿਆਨ ਨਾਲ ਹਰ ਰੋਜ਼ ਚੈੱਕ ਕਰਦਾ ਕਿ ਅੰਬੇਡਕਰ ਸਾਹਿਬ ਕਿਸੇ ਕੋਨੇ ਵਿੱਚ ਤਾਂ ਨਹੀਂ ਬੈਠੇ ਪੜ੍ਹ ਰਹੇ ਉਨ੍ਹਾਂ ਦੇ ਕਿਤਾਬਾਂ ਨਾਲ ਮੋਹ ਦੀ ਇੱਕ ਹੋਰ ਕਹਾਣੀ ਵੀ ਪਾਠਕਾਂ ਨਾਲ ਸਾਂਝੀ ਕਰਨੀ ਲੋਚਦਾ ਹਾਂਉਹ ਇਹ ਹੈ ਕਿ ਜਦੋਂ ਡਾ. ਅੰਬੇਡਕਰ ਆਪਣੀ ਪੜ੍ਹਾਈ ਮੁਕੰਮਲ ਕਰਕੇ ਇੰਡੀਆ ਆਉਣ ਦੀ ਤਿਆਰੀ ਵਿੱਚ ਸਨ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਜੋ ਵਜ਼ੀਫੇ ਦੀ ਰਕਮ ਮਿਲੀ, ਉਸਦੀਆਂ ਸਾਰੀਆਂ ਕਿਤਾਬਾਂ ਖਰੀਦ ਲਈਆਂ ਉਨ੍ਹਾਂ ਦਿਨਾਂ ਦਿਨਾਂ ਸਮੁੰਦਰੀ ਜਹਾਜ਼ ਜ਼ਰੀਏ ਹੀ ਆਵਾਜਾਈ ਸੀਡਾ. ਅੰਬੇਡਕਰ ਨੇ ਆਪਣੀਆਂ ਸਾਰੀਆਂ ਕਿਤਾਬਾਂ ਇੱਕ ਜਹਾਜ਼ ਵਿੱਚ ਭੇਜ ਦਿੱਤੀਆਂ ਤੇ ਆਪ ਦੂਜੇ ਜਹਾਜ਼ ਰਾਹੀਂ ਇੰਡੀਆ ਵੱਲ ਚੱਲ ਪਏਕਹਿੰਦੇ ਹਨ ਕਿ ਉਨ੍ਹਾਂ ਦਾ ਕਿਤਾਬਾਂ ਵਾਲਾ ਜਹਾਜ਼ ਪਾਣੀ ਵਿੱਚ ਡੁੱਬ ਗਿਆਜਦੋਂ ਭਾਰਤ ਪਹੁੰਚਕੇ ਇਸ ਗੱਲ ਦਾ ਡਾ. ਅੰਬੇਡਕਰ ਸਾਹਿਬ ਨੂੰ ਪਤਾ ਲੱਗਾ ਤਾਂ ਉਹ ਰੋ ਪਏ ਕਿ ਮੇਰੀਆਂ ਲੱਖ ਰੁਪਈਏ ਦੀਆਂ ਕਿਤਾਬਾਂ ਸਮੁੰਦਰ ਵਿੱਚ ਡੁੱਬ ਗਈਆਂ ਹਨ

ਕਿਤਾਬਾਂ ਨਾਲ ਜੁੜ ਕੇ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂਭਾਵੇਂ ਅੱਜ ਕਿਤਾਬਾਂ ਪੜ੍ਹਨ ਦਾ ਰੁਝਾਨ ਪਹਿਲਾਂ ਵਾਂਗ ਨਹੀਂ ਰਿਹਾ ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਕਿਤਾਬਾਂ ਨਾਲ ਸਾਂਝ ਪਾ ਕੇ, ਉਨ੍ਹਾਂ ਨਾਲ ਦੋਸਤੀ ਕਰਕੇ, ਉਨ੍ਹਾਂ ਤੋਂ ਗਿਆਨ ਪ੍ਰਾਪਤ ਕਰਦੇ ਹਨ

ਕਿਤਾਬਾਂ ਵਿਹਲਾ ਸਮਾਂ ਬਤੀਤ ਕਰਨ ਦਾ ਵੀ ਚੰਗਾ ਸਾਧਨ ਸਾਬਤ ਹੁੰਦੀਆਂ ਹਨ ਕਿਉਂਕਿ ਜਦੋਂ ਸਾਡੇ ਕੋਲ ਅਜਿਹਾ ਸਮਾਂ ਹੁੰਦਾ ਹੈ, ਜਿਸ ਵਿੱਚ ਅਸੀਂ ਵਿਹਲੇ ਹੁੰਦੇ ਹਾਂ ਤਾਂ ਉਸ ਵਕਤ ਕਿਤਾਬਾਂ ਨਾਲ ਦੋਸਤੀ ਪਾ ਲਓਯਕੀਨਨ ਤੁਹਾਡਾ ਸਮਾਂ ਵਧੀਆ ਲੰਘੇਗਾ ਅਤੇ ਤੁਹਾਡੇ ਗਿਆਨ ਵਿੱਚ ਵੀ ਵਾਧਾ ਹੋਵੇਗਾਤੁਸੀਂ ਰੁੱਝੇ ਰਹੋਗੇਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਬੇਸ਼ਕ ਅਜੋਕੇ ਯੁਗ ਵਿੱਚ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਅੱਜ ਹਰ ਬੰਦੇ ਕੋਲ ਮੋਬਾਇਲ ਰਹਿੰਦਾ ਹੈ, ਜਿਸ ਕਰਕੇ ਸੋਸ਼ਲ ਮੀਡੀਆ ਮਨੁੱਖ ਉੱਤੇ ਵਧੇਰੇ ਭਾਰੂ ਰਹਿੰਦਾ ਹੈ ਪਰ ਜੋ ਪੱਕੀ, ਸਹੀ ਅਤੇ ਵਿਸਥਾਰਪੂਰਵਕ ਜਾਣਕਾਰੀ ਸਾਨੂੰ ਕਿਤਾਬਾਂ ਤੋਂ ਮਿਲਦੀ ਹੈ, ਉਸਦੇ ਮੁਕਾਬਲੇ ਸੋਸ਼ਲ ਮੀਡੀਆ ਤੋਂ ਨਹੀਂ ਮਿਲ ਸਕਦੀ

ਅਗਰ ਅਸੀਂ ਕਿਤਾਬਾਂ ਨਾਲ ਗੂੜ੍ਹੀ ਸਾਂਝ ਪਾ ਕੇ ਉਨ੍ਹਾਂ ਨੂੰ ਪੜ੍ਹਨ ਦੀ ਆਦਤ ਪਾ ਲਈ ਤਾਂ ਸਮਝੋ ਅਸੀਂ ਆਪਣੀ ਜ਼ਿੰਦਗੀ ਸੰਵਾਰ ਲਈਕਿਤਾਬਾਂ ਨਾਲ ਦੋਸਤੀ ਕਰਨ ਨਾਲ ਤੁਹਾਡੇ ਵਰਤ ਵਰਤਾਓ ਵਿੱਚ ਵੀ ਬਦਲਾਅ ਆਵੇਗਾਕਿਤਾਬਾਂ ਪੜ੍ਹਨ ਨਾਲ ਤੁਸੀਂ ਸਹਿਜ ਸੁਭਾਅ ਵਾਲੇ ਬਣੋਗੇਤੁਹਾਡਾ ਸੁਭਾਅ ਵੀ ਸੌਫਟ ਬਣ ਜਾਵੇਗਾ। ਤੁਸੀਂ ਸਾਹਿਤਕ ਸੁਭਾਅ ਦੇ ਮਾਲਕ ਬਣ ਜਾਵੋਗੇਕਿਤਾਬਾਂ ਪੜ੍ਹਨ ਨਾਲ ਤੁਹਾਡੇ ਸੰਗੀ ਸਾਥੀ ਵੀ ਕਿਤਾਬਾਂ ਪੜ੍ਹਨ ਵਾਲੇ ਹੀ ਬਣ ਜਾਣਗੇਤੁਸੀਂ ਖ਼ੁਦ ਬਖ਼ੁਦ ਕਿਤਾਬਾਂ ਬਾਰੇ ਜਾਣਕਾਰੀ ਹਾਸਲ ਕਰਨ ਲੱਗ ਜਾਵੋਗੇਚੰਗੀਆਂ ਕਿਤਾਬ ਪੜ੍ਹਨ ਨਾਲ ਤੁਸੀਂ ਸਿਆਣੇ ਅਤੇ ਸਮਝਦਾਰ ਬਣ ਜਾਵੋਗੇ ਕਿਉਂਕਿ ਕਿਤਾਬਾਂ ਮਨੁੱਖੀ ਸੁਭਾਅ ਵਿੱਚ ਬਦਲਾਅ ਦੀ ਤਾਕਤ ਰੱਖਦੀਆਂ ਹਨਤੁਹਾਨੂੰ ਕਾਮਯਾਬ ਕਰਨ ਦੀ ਹਿੰਮਤ ਰੱਖਦੀਆਂ ਹਨਜੇ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੈ ਜਾਂ ਤੁਹਾਡੀ ਕਿਤਾਬਾਂ ਵਿੱਚ ਰੁਚੀ ਨਹੀਂ ਹੈ ਤਾਂ ਅੱਜ ਤੋਂ ਹੀ ਕਿਤਾਬਾਂ ਨਾਲ ਸਾਂਝ ਪਾ ਕੇ ਉਨ੍ਹਾਂ ਨਾਲ ਦੋਸਤੀ ਕਰ ਲਵੋਕਿਤਾਬਾਂ ਸਭ ਤੋਂ ਵਧੀਆ ਦੋਸਤ ਹਨ, ਇਸ ਲਈ ਕਿਤਾਬਾਂ ਪੜ੍ਹੋ, ਗਿਆਨ ਵਿੱਚ ਵਾਧਾ ਕਰੋ ਤੇ ਕਿਤਾਬਾਂ ਰਾਹੀਂ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਕਰੋ ਤੇ ਆਪਣਾ ਮੁਕਾਮ ਹਾਸਲ ਕਰੋ

ਕਿਤਾਬਾਂ ਨਾ ਕੇਵਲ ਤੁਹਾਡਾ ਬੌਧਿਕ ਵਿਕਾਸ ਕਰਦੀਆਂ ਹਨ ਸਗੋਂ ਤੁਹਾਡੀਆਂ ਮੁਸ਼ਕਲਾਂ ਨੂੰ ਨਜਿੱਠਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ ਇੱਕ ਗੱਲ ਹੋਰ, ਘਰ ਵਿੱਚ ਇੱਕ ਛੋਟੀ ਜਿਹੀ ਲਾਇਬਰੇਰੀ ਜ਼ਰੂਰ ਬਣਾਓਜਦੋਂ ਮੌਕਾ ਲੱਗੇ, ਗਾਹੇ ਬਗਾਹੇ ਚੰਗੀਆਂ ਕਿਤਾਬਾਂ ਖਰੀਦ ਕੇ ਘਰ ਦੀ ਲਾਇਬਰੇਰੀ ਵਿੱਚ ਰੱਖ ਲਵੋਘਰ ਵਿੱਚ ਬਣੀ ਲਾਇਬਰੇਰੀ ਤੁਹਾਡੀ ਸੋਚ ਨੂੰ ਦਰਸਾਉਂਦੀ ਹੈ, ਤੁਹਾਡੀ ਪ੍ਰਤਿਭਾ ਨੂੰ ਨਿਖਾਰਦੀ ਹੈਸੋਚ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀ ਹੈਇਸ ਨਾਲ ਘਰ ਵਿੱਚ ਵਿਹਲੇ ਸਮੇਂ ਵਿੱਚ ਤੁਸੀਂ ਕੋਈ ਵੀ ਕਿਤਾਬ ਚੁੱਕ ਕੇ ਪੜ੍ਹ ਸਕਦੇ ਹੋ ਫਿਰ ਜੇ ਕੋਈ ਬਾਹਰੋਂ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਉੱਤੇ ਵੀ ਤੁਹਾਡਾ ਪ੍ਰਭਾਵ ਚੰਗਾ ਪੈਂਦਾ ਹੈ

ਆਮ ਦੇਖਿਆ ਹੈ ਕਿ ਅਸੀਂ ਘਰਾਂ ਵਿੱਚ ਸ਼ਰਾਬ ਲਈ ਬਾਰ ਤਾਂ ਬਣਾ ਲੈਂਦੇ ਹਾਂ ਪਰ ਇੱਕ ਛੋਟੀ ਜਿਹੀ ਲਾਇਬਰੇਰੀ ਨਹੀਂ ਬਣਾਉਂਦੇ ਅਸੀਂ ਹਜ਼ਾਰ ਦੋ ਹਜ਼ਾਰ ਜਾਂ ਇਸ ਤੋਂ ਵੀ ਮਹਿੰਗੀ ਦਾਰੂ ਤਾਂ ਖਰੀਦ ਕੇ ਘਰ ਵਿੱਚ ਰੱਖ ਲੈਂਦੇ ਹਾਂ ਪਰ ਡੇਢ ਦੋ ਸੌ ਦੀ ਕਿਤਾਬ ਨਹੀਂ ਖਰੀਦਦੇਇਹ ਸਾਡੀ ਤ੍ਰਾਸਦੀ ਹੈ ਜਦੋਂ ਕਿ ਸਚਾਈ ਇਹ ਹੈ ਕਿ ਦਾਰੂ ਸਾਡੀ ਸਿਹਤ ਖਰਾਬ ਕਰਦੀ ਹੈ ਤੇ ਕਿਤਾਬਾਂ ਸਾਨੂੰ ਚੰਗੀ ਜੀਵਨ ਜਾਂਚ ਸਿਖਾਉਂਦੀਆਂ ਹਨ, ਸਾਡੀ ਬੌਧਿਕ ਸ਼ਕਤੀ ਨੂੰ ਮਜ਼ਬੂਤੀ ਦਿੰਦੀਆਂ ਹਨ, ਸਾਨੂੰ ਕਾਮਯਾਬੀ ਵੱਲ ਲੈ ਕੇ ਜਾਂਦੀਆਂ ਹਨਅੱਜ ਲੋੜ ਹੈ ਸੋਚ ਨੂੰ ਬਦਲਣ ਦੀ

ਇਸ ਤੋਂ ਬਿਨਾਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਕਿਤਾਬਾਂ ਦੀ ਮਹੱਤਤਾ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਰੁਝਾਨ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣ ਲਈ ਆਖਣਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਨਾਲ ਦੋਸਤੀ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਹੈ ਕਿ ਅਸੀਂ ਮਾੜੀਆਂ ਆਦਤਾਂ ਤੋਂ ਬਚੇ ਰਹਿੰਦੇ ਹਾਂਸੋ ਆਉ! ਜੇ ਸਾਡੀ ਕਿਤਾਬਾਂ ਵਿੱਚ ਰੁਚੀ ਨਹੀਂ ਹੈ ਤਾਂ ਅੱਜ ਹੀ ਕਿਤਾਬਾਂ ਪੜ੍ਹਨ ਵਿੱਚ ਰੁਚੀ ਪੈਦਾ ਕਰੀਏ, ਕਿਤਾਬਾਂ ਨੂੰ ਦੋਸਤ ਬਣਾਈਏ, ਚੰਗੀਆਂ ਕਿਤਾਬਾਂ ਖਰੀਦੀਏ ਅਤੇ ਘਰ ਵਿੱਚ ਕਿਤਾਬਾਂ ਦਾ ਕੋਨਾ ਬਣਾਈਏ। ਮੁੱਕਦੀ ਗੱਲ! ਕਿਤਾਬਾਂ ਨੂੰ ਰੱਖੋ ਅੰਗ ਸੰਗ ਅਤੇ ਘਰ ਵਿੱਚ ਬਣਾਓ ਜ਼ਰੂਰ ਇੱਕ ਕਿਤਾਬਾਂ ਦਾ ਕੋਨਾ

*       *       *       *       *

(2) ਗੁਰਬਚਨ ਸਿੰਘ ਰੁਪਾਲ ਅਤੇ ਪਰਿਵਾਰ ਨੂੰ ਸਦਮਾ - ਪੁੱਤਰ ਦੀ ਬੇਵਕਤ ਮੌਤ --- ਸਰੋਕਾਰ

GursharanSRupal1 
ਹਰ ਦਿਲ ਅਜ਼ੀਜ਼ ਗੁਰਸ਼ਰਨ ਸਿੰਘ ਰੁਪਾਲ ਦਾ ਜਨਮ 16 ਅਗਸਤ 1976 ਨੂੰ ਬੱਸੀ ਪਠਾਣਾ ਦੇ ਸਭ ਤੋਂ ਪਹਿਲੇ ਗੋਲਡ ਮੈਡਲਿਸਟ ਪੱਤਰਕਾਰ ਗੁਰਬਚਨ ਸਿੰਘ ਰੁਪਾਲ ਦੇ ਗ੍ਰਹਿ ਵਿਖੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ। ਉਹ ਵਿੱਦਿਆ ਪ੍ਰਾਪਤ ਕਰਕੇ ਪੱਤਰਕਾਰੀ ਦੇ ਵਿੱਚ ਆਪਣੇ ਪਿਤਾ ਦਾ ਹੱਥ ਵੀ ਵਟਾਉਂਦਾ ਰਿਹਾ। ਇਸੇ ਦੌਰਾਨ ਪੱਤਰਕਾਰੀ ਦੀ ਲਗਨ ਲੱਗ ਗਈ। ਗੁਰਸ਼ਰਨ ਸਿੰਘ ਦਾ ਸਾਦਾ ਵਿਆਹ 2001 ਵਿਚ ਭੈਰੋਪੁਰ (ਫਤਿਹਗੜ੍ਹ ਸਾਹਿਬ)ਦੇ ਸਵ: ਜੋਗਿੰਦਰ ਸਿੰਘ ਫੋਰਮੈਨ ਦੀ ਸਪੁੱਤਰੀ ਰੀਨਾ ਰਾਣੀ ਨਾਲ ਹੋਇਆ, ਜਿਸ ਦੀ ਕੁੱਖ ਤੋਂ ਦੋ ਲੜਕੀਆਂ ਹਰਸ਼ਪ੍ਰੀਤ ਕੌਰ, ਮਹਿਕਪ੍ਰੀਤ ਕੌਰ ਅਤੇ ਇੱਕ ਬੇਟੇ ਸਹਜਪ੍ਰੀਤ ਸਿੰਘ ਨੇ ਜਨਮ ਲਿਆ। ਗੁਰਸ਼ਰਨ ਸਿੰਘ ਪੱਤਰਕਾਰੀ ਜੀਵਨ 2008 ਵਿਚ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ ਤੋਂ ਸ਼ੁਰੂ ਕਰਕੇ ਸਮੇਂ ਸਮੇਂ ਸਿਰ ਸਮਾਜ ਅਤੇ ਸਰਕਾਰ ਪ੍ਰਤੀ ਆਪਣਾ ਫਰਜ ਨਿਭਾਉਂਦੇ ਰਹੇ। ਗੁਰਸ਼ਰਨ ਸਿੰਘ ਰੁਪਾਲ ਨੂੰ ਉਸਦੇ ਦੋਸਤ ਮਿੱਤਰ ਜ਼ਿਆਦਾਤਰ ਉਪਨਾਮ ਲਾਲੀ ਨਾਲ ਸੰਬੋਧਨ ਕਰਦੇ ਸਨ। ਉਹ ਵੱਡੇ ਵੀਰ ਗੁਰਜੀਤ ਸਿੰਘ ਨਾਲ ਮਿਲਕੇ ਧਾਰਮਿਕ ਕਾਰਜਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ। 1992 ਵਿੱਚ ਵੀਰ ਗੁਰਜੀਤ ਸਿੰਘ ਰੁਪਾਲ ਦੀ ਅਗਵਾਈ ਵਿੱਚ ਪੰਜਾਬੀ ਵਿੱਚ ਪਹਿਲੀ ਵਾਰੀ ਰਾਮਲੀਲਾ ਆਪਣੇ ਦੇ ਘਰ ਦੇ ਵਿਹੜੇ ਵਿੱਚ 10 ਦਿਨ ਖੇਡੀ। ਉਸਨੇ ਪੱਤਰਕਾਰੀ ਵਿੱਚ ਮੋਹਰੇ ਹੋ ਕੇ ਕੰਮ ਕੀਤਾ, ਜਿਸ ਸਦਕਾ ਉਹ ਕਈ ਸਾਲ ਯੂਥ ਪ੍ਰੈੱਸ ਕਲੱਬ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰ ਅਤੇ ਐਂਟੀ ਕੁਰੱਪਸ਼ਨ ਫਰੰਟ ਪੰਜਾਬ ਦੇ ਪ੍ਰੈੱਸ ਸਕੱਤਰ ਵਜੋਂ ਡਾਕਟਰ ਐੱਮ ਐੱਸ ਰੋਹਟਾ ਦੇ ਨਾਲ ਕਈ ਸਾਲ ਸੇਵਾ ਨਿਭਾਈ। ਉਹ ਸਖਤ ਮਿਹਨਤ ਕਰਨ ਵਾਲਿਆਂ ਅਤੇ ਅਣਥੱਕ ਅਖਵਾਉਣ ਵਾਲਿਆਂ ਵਿੱਚ ਮੋਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਸੀ। ਪਿਤਾ ਡਾਕਟਰ ਗੁਰਬਚਨ ਸਿੰਘ ਰੁਪਾਲ ਵਾਲੇ ਸਾਰੇ ਗੁਣ ਗੁਰਸ਼ਰਨ ਸਿੰਘ ਵਿੱਚ ਮੌਜੂਦ ਸਨ, ਜਿਨ੍ਹਾਂ ਰਾਹੀਂ ਉਹ ਸਮਾਜ ਵਿੱਚ ਵਿਚਰਦਾ ਰਿਹਾ ਅਤੇ ਸਮਾਜ ਦੇ ਦੁੱਖ-ਸੁਖ, ਖੁਸ਼ੀ-ਗਮੀ ਦੇ ਸਮਾਗਮਾਂ ਵਿੱਚ ਬਿਰਧ ਅਵਸਥਾ ਦੌਰਾਨ ਪਿਤਾ ਦੀ ਡਿਊਟੀ ਨਿਭਾਉਂਦਾ ਆ ਰਿਹਾ ਸੀ। ਗੁਰਸ਼ਰਨ ਸਿੰਘ ਦੋ ਕੁ ਸਾਲ ਤੋਂ ਸ਼ੂਗਰ ਰੋਗ ਤੋਂ ਪੀੜਤ ਹੋਣ ਤੇ ਉਸਦਾ ਇਲਾਜ ਲਗਾਤਾਰ ਚਲ ਰਿਹਾ ਸੀ। ਆਖਿਰ 30 ਅਪ੍ਰੈਲ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਵਿਚ ਚੈੱਕਅਪ ਲਈ ਦਾਖਲ ਹੋਇਆ। ਉਸਦੇ ਟੈੱਸਟ ਚੱਲ ਰਹੇ ਸਨ ਪ੍ਰੰਤੂ 4 ਮਈ ਦੀ ਰਾਤ 11 ਵਜੇ ਅਚਾਨਕ ਖੂਨ ਵਿੱਚ ਸੋਡੀਅਮ ਦੀ ਘਾਟ ਨੇ ਉਸਦੀ ਜਾਨ ਲੈ ਲਈ ਅਤੇ 5 ਮਈ ਦੀ ਸਵੇਰ ਭਰੇ ਪਰਿਵਾਰ ਨੂੰ ਸਦਾ ਲਈ ਰੋਂਦੇ ਕੁਰਲਾਉਂਦੇ ਛੱਡਕੇ 4 ਵਜੇ ਮੌਤ ਨਾਲ ਲੜਦਾ ਟੁਰ ਗਿਆ।

ਗੁਰਸ਼ਰਨ ਸਿੰਘ ਰੁਪਾਲ ਨਮਿਤ ਅੰਤਿਮ ਅਰਦਾਸ 13 ਮਈ ਨੂੰ ਬੱਸੀ ਪਠਾਣਾ ਦੀ ਸਬ ਜੇਲ੍ਹ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋ ਰਹੀ ਹੈ, ਜਿੱਥੇ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਪੱਤਰਕਾਰੀ ਖੇਤਰ ਦੀਆਂ ਸ਼ਖਸੀਅਤਾਂ ਸੰਗਤ ਦੇ ਰੂਪ ਵਿੱਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਕੀਤੀ ਜਾ ਰਹੀ ਅਰਦਾਸ ਵਿੱਚ ਸ਼ਾਮਲ ਹੋ ਰਹੀਆਂ ਹਨ।
GurbachanSRupal7

ਬੇਨਤੀਕਾਰ: ਗੁਰਬਚਨ ਸਿੰਘ ਰੁਪਾਲ 

 

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author