AjitKhannaLec7ਪਿਛਲੇ ਦਿਨੀਂ ਮੈਨੂੰ ਰੇਲ ਅਤੇ ਬੱਸ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆ। ਸਫ਼ਰ ਦੌਰਾਨ ਮੈਂ ...
(30 ਜੁਲਾਈ 2025)

 

ਹਾਲ ਹੀ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਭਿਖਾਰੀਆਂ ਖਿਲਾਫ ਸਖ਼ਤੀ ਅਪਣਾਉਂਦਿਆਂ ਬਹੁਤ ਸਾਰੇ ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਹੀ ਸੂਬਾ ਸਰਕਾਰ ਵੱਲੋਂ ਭਿਖਾਰੀਆਂ ਦਾ ਡੋਪ ਟੈੱਸਟ ਕੀਤੇ ਜਾਣ ਦਾ ਨਿਰਣਾ ਵੀ ਲਿਆ ਗਿਆ ਹੈਇਹ ਇੱਕ ਚੰਗਾ ਕਦਮ ਹੈਸਰਕਾਰ ਨੂੰ ਭਿਖਾਰੀਆਂ ਦੇ ਨਾਲ ਨਾਲ ਕਿੰਨਰਾਂ ਖਿਲਾਫ ਵੀ ਸਖਤ ਕਦਮ ਪੁੱਟਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਦੇਸ਼ ਤੇ ਖ਼ਾਸ ਕਰ ਪੰਜਾਬ ਅੰਦਰ ਭਿਖਾਰੀਆਂ ਤੇ ਕਿੰਨਰਾਂ ਵੱਲੋਂ ਮੰਗਣ ਦੀ ਪ੍ਰਥਾ ਇੱਕ ਗੋਰਖ ਧੰਦਾ ਬਣ ਗਈ ਹੈਤੇਜ਼ੀ ਨਾਲ ਪਣਪ ਰਿਹਾ ਇਹ ਗੋਰਖ ਧੰਦਾ ਸਮਾਜ ਲਈ ਇੱਕ ਵੱਡੀ ਚੁਨੌਤੀ ਬਣਦਾ ਜਾ ਰਿਹਾ, ਜਿਸ ਨੂੰ ਲੈ ਕੇ ਆਮ ਲੋਕ ਡਾਢੇ ਦੁਖੀ ਹਨ

ਕੋਈ ਸਮਾਂ ਸੀ ਜਦੋਂ ਵਿਆਹ-ਸ਼ਾਦੀ ਅਤੇ ਮੁੰਡਾ ਜੰਮਣ ’ਤੇ ਲੋਕ ਖੁਸ਼ੀ ਨਾਲ ਕਿੰਨਰਾਂ (ਹੀਜੜਿਆਂ) ਨੂੰ ਆਪਣੇ ਘਰ ਬੁਲਾਉਂਦੇ ਕਿਉਂਕਿ ਇਨ੍ਹਾਂ ਕਿੰਨਰਾਂ ਨੂੰ ਘਰ ਬੁਲਾਉਣਾ ਚੰਗਾ ਸਮਝਿਆ ਜਾਂਦਾ ਸੀਪਹਿਲੇ ਵਕਤਾਂ ਵਿੱਚ ਕਿੰਨਰਾਂ ਨੂੰ 1100 ਰੁਪਇਆ ਤੇ ਕੁਝ ਕੱਪੜੇ ਆਦਿ ਸ਼ਗਨ ਵਜੋਂ ਦਿੱਤੇ ਜਾਂਦੇ ਸਨ ਪਰ ਹੌਲੀ ਹੌਲੀ ਇਹ ਕਿੰਨਰ ਦਿੱਤੀ ਜਾਣ ਵਾਲੀ ਰਕਮ ਵਿੱਚ ਵਾਧਾ ਕਰਦੇ ਗਏ ਗਿਆਰਾਂ ਸੌ ਤੋਂ ਬਾਅਦ 3100 ਤੇ ਉਸ ਮਗਰੋਂ 5100 ਰੁਪਏ ਇਹ ਸ਼ਗਨ ਵਜੋਂ ਲੈਣ ਲੱਗ ਪਏਕਈ ਸਰਦੇ ਪੁੱਜਦੇ ਘਰਾਂ ਵਿੱਚੋਂ ਇਹ ਕਿੰਨਰ ਤੈਅ ਰਿਵਾਜ਼ ਤੋਂ ਵੱਧ ਪੈਸੇ ਵੀ ਲੈ ਜਾਂਦੇ।

ਪਰ ਅੱਜ ਹਾਲਾਤ ਬਿਲਕੁਲ ਬਦਲ ਗਏ ਹਨਇਨ੍ਹਾਂ ਕਿੰਨਰਾਂ ਨੇ ਘਰ ਬੁਲਾਏ ਜਾਣ ਉੱਤੇ ਰਕਮ ਵਿੱਚ ਅਥਾਹ ਵਾਧਾ ਕਰਦਿਆਂ ਆਪਣੀ ਫੀਸ ਘੱਟੋ ਘੱਟ 51 ਹਜ਼ਾਰ ਕਰ ਦਿੱਤੀ ਹੈ ਜਦੋਂ ਕਿ ਮਾਣਯੋਗ ਸਰਵਉੱਚ ਅਦਾਲਤ ਦੀ ਇੱਕ ਜਜਮੈਂਟ ਮੁਤਾਬਕ ਹੁਣ ਕਿੰਨਰ ਕਿਸੇ ਵੀ ਘਰ ਤੋਂ ਵਿਆਹ ਸਮੇਂ 1100 ਰੁਪਏ ਅਤੇ ਬੇਟਾ ਹੋਣ ’ਤੇ 500 ਰੁਪਇਆ ਹੀ ਲੈ ਸਕਦੇ ਹਨਪਰ ਇਸਦੇ ਬਾਵਜੂਦ ਇਹ ਕਿੰਨਰ ਫਿਰ ਵੀ ਘਰਾਂ ਵਿੱਚੋਂ ਵੱਧ ਪੈਸਿਆਂ ਦੀ ਮੰਗ ਕਰਦੇ ਹਨਦੂਜੇ ਪਾਸੇ ਕਿੰਨਰ ਤੁਹਾਨੂੰ ਰੇਲ ਗਡੀਆਂ ਅਤੇ ਬੱਸਾਂ ਵਿੱਚ ਵੱਡੀ ਤਾਦਾਦ ਵਿੱਚ ਮਿਲਣਗੇਸਫ਼ਰ ਦੌਰਾਨ ਇੱਕ ਪਾਸੇ ਇਹ ਕਿੰਨਰ ਤੇ ਦੂਜੇ ਪਾਸੇ ਭਿਖਾਰੀ, ਤੁਹਾਨੂੰ ਚੌਰਾਹਿਆਂ ਉੱਤੇ ਅਕਸਰ ਮਿਲਣਗੇਇਨ੍ਹਾਂ ਕਿੰਨਰਾਂ ਅਤੇ ਭਿਖਾਰੀਆਂ ਵਿੱਚ ਛੋਟੇ ਛੋਟੇ ਮੁੰਡੇ ਕੁੜੀਆਂ ਵੀ ਕਾਫੀ ਗਿਣਤੀ ਵਿੱਚ ਦੇਖਣ ਨੂੰ ਮਿਲਦੇ ਹਨਇਨ੍ਹਾਂ ਬੱਚਿਆਂ ਨੂੰ ਨਸ਼ਾ ਵਗੈਰਾ ਦੇ ਕੇ ਭੀਖ ਮੰਗਣ ਉੱਤੇ ਲਾਇਆ ਜਾਂਦਾ ਹੈਇਹ ਬੱਚੇ ਉਹਨਾਂ ਦੇ ਆਪਣੇ ਨਹੀਂ ਹੁੰਦੇ ਸਗੋਂ ਵਧੇਰੇ ਬੱਚੇ ਬਾਹਰਲੇ ਰਾਜਾਂ ਤੋਂ ਅਗਵਾ ਕਰਕੇ ਲਿਆਂਦੇ ਹੋਏ ਹੁੰਦੇ ਹਨ ਜਾਂ ਫਿਰ ਖਰੀਦ ਕੇ ਲਿਆਂਦੇ ਹੁੰਦੇ ਹਨ ਅਤੇ ਫਿਰ ਇਨ੍ਹਾਂ ਤੋਂ ਭੀਖ ਮੰਗਣ ਦਾ ਕਾਰੋਬਾਰ ਕਰਵਾਇਆ ਜਾਂਦਾ ਹੈਇਨ੍ਹਾਂ ਬੱਚਿਆਂ ਦੇ ਕਰਤਾ ਧਰਤਾ ਇਨ੍ਹਾਂ ਬੱਚਿਆਂ ਨੂੰ ਮਹਿਜ਼ ਖਾਣ ਲਈ ਦੋ ਡੰਗ ਦੀ ਰੋਟੀ ਦਿੰਦੇ ਹਨ।

ਪਿਛਲੇ ਦਿਨੀਂ ਮੈਨੂੰ ਰੇਲ ਅਤੇ ਬੱਸ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆਸਫ਼ਰ ਦੌਰਾਨ ਮੈਂ ਦੇਖਿਆ ਕੇ ਰੇਲ ਅਤੇ ਬੱਸ ਵਿੱਚ ਇਨ੍ਹਾਂ ਕਿੰਨਰਾਂ ਅਤੇ ਭਿਖਾਰੀਆਂ ਵੱਲੋਂ ਸ਼ਰੇਆਮ ਪੈਸੇ ਮੰਗੇ ਜਾ ਰਹੇ ਸਨਕੁਝ ਲੋਕ ਤਾਂ ਆਪਣੇ ਆਪ ਪੈਸੇ ਦੇ ਦਿੰਦੇ ਹਨ ਪਰ ਜ਼ਿਆਦਾਤਰ ਲੋਕ ਮਜਬੂਰੀਵੱਸ ਇਨ੍ਹਾਂ ਨੂੰ ਪੈਸੇ ਦਿੰਦੇ ਹਨ ਕਿਉਂਕਿ ਇਹ ਸਫ਼ਰ ਕਰ ਰਹੇ ਯਾਤਰੀਆਂ ਨੂੰ ਤੰਗ ਅਤੇ ਪ੍ਰੇਸ਼ਾਨ ਹੀ ਇੰਨਾ ਕਰਦੇ ਹਨ ਕੇ ਉਹਨਾਂ ਨੂੰ ਮਜਬੂਰਨ 10-20 ਰੁਪਏ ਦੇਣੇ ਪੈਂਦੇ ਹਨ

ਇਸੇ ਤਰ੍ਹਾਂ ਮੇਰੇ ਆਪਣੇ ਸ਼ਹਿਰ ਵਿੱਚ ਇੱਕ ਔਰਤ ਹੈ, ਜੋ ਪਹਿਲਾਂ ਸਵੇਰੇ ਸਵੇਰੇ ਕੋਰਟ ਵਿੱਚ ਭੀਖ ਮੰਗਦੀ ਹੈ ਤੇ ਉਸ ਮਗਰੋਂ ਕੋਰਟ ਦੇ ਕੋਲ ਹੀ ਇੱਕ ਡਾਕਟਰ ਦਾ ਹਸਪਤਾਲ ਹੈ, ਜਿੱਥੇ ਕਾਫੀ ਮਰੀਜ਼ ਆਉਂਦੇ ਹਨਉਹ ਔਰਤ ਹਸਪਤਾਲ ਆਉਣ ਵਾਲੇ ਹਰ ਬੰਦੇ ਤੋਂ ਪੈਸੇ ਮੰਗਦੀ ਹੈਸੁਣਨ ਵਿੱਚ ਆਇਆ ਹੈ ਕਿ ਉਹ ਹਰ ਰੋਜ਼ 2000 ਰੁਪਏ ਦੇ ਕਰੀਬ ਇਕੱਠਾ ਕਰ ਲੈਂਦੀ ਹੈਉਹ ਆਪਣੀਆਂ ਪੋਤੀਆਂ ਨੂੰ ਵੀ ਭੀਖ ਵਾਸਤੇ ਭੇਜਦੀ ਹੈਅਸਲ ਵਿੱਚ ਅੱਜ ਕਿੰਨਰ ਅਤੇ ਭੀਖਰੀਪੁਣਾ ਇੱਕ ਗੋਰਖ ਧੰਦਾ ਬਣ ਚੁੱਕਾ ਹੈਆਪਾਂ ਸਾਰਿਆਂ ਨੇ ਕਈ ਵਾਰ ਮੀਡੀਆ ਵਿੱਚ ਪੜ੍ਹਿਆ ਸੁਣਿਆ ਹੋਵੇਗਾ ਕਿ ਫਲਾਣਾ ਭਿਖਾਰੀ ਕਰੋੜਾਂ ਰੁਪਇਆ ਦਾ ਮਾਲਕ ਹੈਪਹਿਲਾਂ ਪਹਿਲ ਅਜਿਹੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਸੀ ਪਰ ਹੁਣ ਨਹੀਂਕਿਉਂਕਿ ਹੁਣ ਇਹ ਧੰਦਾ ਕਾਫੀ ਫੈਲ ਚੁੱਕਿਆ ਹੈਇੱਥੋਂ ਤਕ ਕਿ ਇਹ ਭਿਖਾਰੀ ਤੁਹਾਨੂੰ ਹਰ ਗਲੀ ਮੁਹੱਲੇ, ਬਜ਼ਾਰ ਅਤੇ ਜਨਤਕ ਥਾਂਵਾਂ, ਜਿਵੇਂ ਬੱਸ ਅੱਡੇ, ਰੇਲਵੇ ਸਟੇਸ਼ਨ, ਹਸਪਤਾਲ, ਪਾਰਕ, ਮਾਲਜ਼ ਵਗੈਰਾ ਆਦਿ ਜਗ੍ਹਾ ’ਤੇ ਭੀਖ ਮੰਗਦੇ ਆਮ ਮਿਲ ਜਾਣਗੇਇਨ੍ਹਾਂ ਕਿੰਨਰਾਂ ਅਤੇ ਭਿਖਾਰੀਆਂ ਤੋਂ ਲੋਕ ਬੇਹੱਦ ਦੁਖੀ ਹਨਮੈਂ ਖੁਦ ਕਈ ਵਾਰ ਇਨ੍ਹਾਂ ਭਿਖਾਰੀਆਂ ਤੋਂ ਤੰਗ ਆ ਚੁੱਕਾ ਹਾਂਕਈ ਵਾਰ ਤਾਂ ਇਹ ਤਿੱਖੜ ਦੁਪਹਿਰ ਆ ਕੇ ਘਰ ਦੀ ਘੰਟੀ ਵਜਾ ਦਿੰਦੇ ਹਨਜਦੋਂ ਘਰ ਵਾਲਾ ਆਪਣਾ ਕੰਮ ਛੱਡ ਕੇ ਗੇਟ ’ਤੇ ਪਹੁੰਚਦਾ ਹੈ ਤਾਂ ਅੱਗੋਂ ਇਨ੍ਹਾਂ ਭਿਖਾਰੀਆਂ ਨੂੰ ਦੇਖ ਕੇ ਕਲਪ ਜਾਂਦਾ ਹੈਇਹ ਕੋਈ ਸਮਾਂ ਨਹੀਂ ਦੇਖਦੇ ਕਿ ਬੰਦਾ ਆਰਾਮ ਕਰ ਰਿਹਾ ਜਾਂ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਿਹਾ ਹੈ।ਫਿਰ ਮੰਗਣਗੇ ਵੀ ਪੂਰੇ ਰੋਅਬ ਨਾਲ, ਜਿਵੇਂ ਤੁਸੀਂ ਉਹਨਾਂ ਨੂੰ ਦਾਨ ਨਾ ਦੇਣਾ ਹੁੰਦਾ ਬਲਕਿ ਉਹਨਾਂ ਦਾ ਕਰਜ਼ਾ ਮੋੜਨਾ ਹੋਵੇਇੱਕ ਦੋ ਰੁਪਏ ਤਾਂ ਇਹ ਫੜਦੇ ਹੀ ਨਹੀਂ ਤੇ ਮੰਗ ਵੀ 10 ਤੋਂ ਘੱਟ ਨਹੀਂ ਕਰਦੇ

ਪਹਿਲਾ ਕੋਈ ਸਮਾਂ ਹੁੰਦਾ ਸੀ, ਲੋਕ ਘਰ ਆਏ ਮੰਗਤੇ ਨੂੰ ਆਟਾ ਵਗੈਰਾ ਪਾ ਦਿਆ ਕਰਦੇ ਸਨ, ਉਹ ਚੁੱਪ ਚਾਪ ਲੈ ਕੇ ਚਲਾ ਜਾਂਦਾ ਸੀਪਰ ਅੱਜ ਕੱਲ੍ਹ ਦੇ ਮੰਗਤੇ ਜਾਂ ਭਿਖਾਰੀ ਤਾਂ ਤੋਬਾ ਤੋਬਾ! ਘੱਟ ਪੈਸੇ ਦੇਣ ’ਤੇ ਬੜੇ ਰੋਹਬ ਨਾਲ ਕਹਿਣਗੇ, “ਸਰਦਾਰ ਜੀ, ਇਸ ਸੇ ਕਿਆ ਬਣੇਗਾ? ਥੋੜ੍ਹੇ ਔਰ ਤੋਂ ਦੇ ਦੋ ਨਾ

ਇਨ੍ਹਾਂ ਵਿੱਚੋਂ ਬਹੁਤ ਸਾਰੇ ਭਿਖਾਰੀ ਅਜਿਹੇ ਹੁੰਦੇ ਹਨ, ਜਿਹੜੇ ਸਿਹਤ ਪੱਖੋਂ ਚੰਗੇ ਹੱਟੇ ਕੱਟੇ ਹੁੰਦੇ ਹਨਉਹ ਚੰਗਾ ਭਲਾ ਕੰਮ ਕਰ ਸਕਦੇ ਹਨ ਪਰ ਦੇਖੋ ਦੇਖੀ ਇਹ ਲੋਕ ਭੀਖ ਮੰਗਣ ਲੱਗ ਜਾਂਦੇ ਹਨ, ਜੋ ਇੱਕ ਲਾਹਨਤ ਹੈ

ਕਿੰਨਰਾਂ ਅਤੇ ਭਿਖਾਰੀਆਂ ਦੀ ਵਧ ਰਹੀ ਤਾਦਾਦ ਸਾਡੇ ਲਈ ਇੱਕ ਚੁਨੌਤੀ ਹੈਸਰਕਾਰ ਨੂੰ ਇਸ ਪ੍ਰਤੀ ਕੋਈ ਨਾ ਕੋਈ ਸਖ਼ਤ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਭਿਖਾਰੀਆਂ ਅਤੇ ਕਿੰਨਰਾਂ ਦੀ ਅਮਰਵੇਲ ਵਾਂਗ ਵਧ ਰਹੀ ਬਿਮਾਰੀ ਨੂੰ ਰੋਕਿਆ ਜਾ ਸਕੇਬੰਦਾ ਦੁਕਾਨ ਤੋਂ ਕੋਈ ਸਾਮਾਨ ਲੈ ਰਿਹਾ ਹੁੰਦਾ ਹੈ ਜਾਂ ਕੁਝ ਖਾ ਰਿਹਾ ਹੁੰਦਾ, ਇਹ ਛੋਟੇ ਛੋਟੇ ਬੱਚੇ ਉਸਦੇ ਕੱਪੜੇ ਖਿੱਚੀ ਜਾਣਗੇਬੰਦਾ ਖਫ਼ਾ ਹੋ ਜਾਂਦਾ ਹੈਇਨ੍ਹਾਂ ਬੱਚਿਆਂ ਵਿੱਚੋਂ ਕਈ ਤਾਂ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਮੰਗਣ ਦੇ ਲਾਲਚ ਸਕੂਲ ਵੀ ਨਹੀਂ ਜਾਂਦੇ

ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ 10-10, 12-12 ਸਾਲ ਦੀਆਂ ਕੁੜੀਆਂ ਭੀਖ ਮੰਗ ਰਹੀਆਂ ਹੁੰਦੀਆਂ ਹਨਮੰਗਣ ਦੀ ਵਜਾਹ ਕਰਕੇ ਗਲਤ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈਜੋ ਸਾਡੇ ਸਮਾਜ ਵਾਸਤੇ ਚਣੌਤੀ ਹੈਇਸ ਤੋਂ ਬਿਨਾਂ ਇਸ ਨਾਲ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈਇਹ ਵੀ ਪ੍ਰਸ਼ਾਸਨ ਵਾਸਤੇ ਅਤੇ ਆਮ ਲੋਕਾਂ ਲਈ ਇੱਕ ਚੁਣੌਤੀ ਅਤੇ ਮੁਸ਼ਕਿਲ ਤੋਂ ਘਟ ਨਹੀਂ ਹੈਸੋ ਸਰਕਾਰ ਨੂੰ ਕਿੰਨਰਾਂ ਅਤੇ ਭਿਖਾਰੀਆਂ ਦੀ ਵਧ ਰਹੀ ਸਮੱਸਿਆ ਨੂੰ ਲਗਾਮ ਪਾਉਣ ਵਾਸਤੇ ਕਾਨੂੰਨ ਬਣਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਨੂੰ ਇਸ ਪਣਪ ਰਹੇ ਗੋਰਖ ਧੰਦੇ ਤੋਂ ਨਜਾਤ ਮਿਲ ਸਕੇ।

ਪਿਛਲੇ ਹਫ਼ਤੇ ਤੋਂ ਸਰਕਾਰ ਵੱਲੋਂ ਭਿਖਾਰੀਆਂ ਪ੍ਰਤੀ ਸਖ਼ਤੀ ਵਾਲੇ ਕਦਮ ਚੁੱਕੇ ਜਾਣ ਦੇ ਫੈਸਲੇ ਦੀ ਜਿੱਥੇ ਅਸੀਂ ਸਰਾਹਨਾ ਕਰਦੇ ਹਾਂ, ਉੱਥੇ ਨਾਲ ਹੀ ਮਾਨ ਸਰਕਾਰ ਨੂੰ ਕਿੰਨਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਵੀ ਕਰਦੇ ਹਾਂ ਤਾਂ ਜੋ ਉਕਤ ਦੋਵੇਂ ਗੋਰਖ ਧੰਦਿਆਂ ਨੂੰ ਬੇਨਕਾਬ ਕਰਕੇ ਲੋਕਾਂ ਨੂੰ ਇਨ੍ਹਾਂ ਤੋਂ ਨਿਜਾਤ ਦਿਵਾਈ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author