KulwinderBathDr7ਅੱਜ ਪਿਛਲਝਾਤ ਮਾਰਦਿਆਂ ਮੈਂ ਸੋਚਦਾ ਹਾਂ ਕਿ ਕਿੰਨੀਆਂ ਸੱਚੀਆਂ ਅਤੇ ਸੁੱਚੀਆਂ ਗੱਲਾਂ ...
(27 ਅਪਰੈਲ 2026)


ਮਿਸਤਰੀ ਮਿਹਰ ਸਿੰਘ ਘਰਾਂ ਦੇ ਦਰਵਾਜ਼ੇ
, ਤਾਕੀਆਂ, ਮੰਜੇ, ਪੀੜ੍ਹੀਆਂ, ਪਾਵੇ, ਅਤੇ ਚੂਲਾਂ ਵਗੈਰਾ ਦਰੁਸਤ ਕਰਨ ਦਾ ਕੰਮ ਕਰਦੇ ਹੁੰਦੇ ਸਨਸਧਾਰਨ ਜਿਹੇ ਪੇਂਡੂ ਰਹਿਣ-ਸਹਿਣ ਦਾ ਜੀਵਨ ਜਿਊਂਦਿਆਂ ਵੀ ਉਹ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਉਨ੍ਹਾਂ ਦੀ ਇੱਕੋ-ਇੱਕ ਲੜਕੀ ਦੂਰ ਕਿਸੇ ਦੂਸਰੇ ਸੂਬੇ ਵਿੱਚ ਵਿਆਹੀ ਹੋਈ ਸੀਉਹ ਆਪਣੀ ਪਤਨੀ ਰਤਨ ਕੌਰ ਨਾਲ ਚੰਗਾ ਸੁਖੀ ਜੀਵਨ ਜੀਅ ਰਹੇ ਸਨ

ਘਰ ਤਾਂ ਉਨ੍ਹਾਂ ਦਾ ਪਿੰਡ ਦੇ ਵਿਚਕਾਰ ਹੋਇਆ ਕਰਦਾ ਸੀ, ਪਰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਅਤੇ ਜ਼ਿੰਦਗੀ ਦੇ ਢਲਦੇ ਪ੍ਰਛਾਵਿਆਂ ਦੌਰਾਨ ਉਸਨੇ ਆਪਣੇ ਕੰਮਕਾਜ ਵਾਲੀ ਹਵੇਲੀ ਨੂੰ ਹੀ ਆਖਰ ਵਿੱਚ ਘਰ ਬਣਾ ਲਿਆ ਸੀਹਾਲਾਂ ਕਿ ਇਹ ਹਵੇਲੀ ਵੀ ਘਰ ਤੋਂ ਕੋਈ ਬਹੁਤੀ ਜ਼ਿਆਦਾ ਦੂਰ ਤਾਂ ਨਹੀਂ ਸੀ ਪਰ ਖੁਦ ਦੀ ਡਿਗ ਰਹੀ ਸਿਹਤ ਅਤੇ ਤੁਰਨ-ਫਿਰਨ ਵਿੱਚ ਤਕਲੀਫ ਹੋਣ ਕਾਰਨ ਹਵੇਲੀ ਹੀ ਉਨ੍ਹਾਂ ਦਾ ਚੌਵੀ ਘੰਟੇ ਦਾ ਟਿਕਾਣਾ ਬਣ ਗਿਆ

ਪਿੰਡ ਦੇ ਗੁਰਦੁਆਰੇ ਦੇ ਨਾਲ ਲਗਦੀ ਕੰਧ ਵਾਲੀ ਹਵੇਲੀ ਦਾ ਅਗਲਾ ਪਾਸਾ ਛੱਤਿਆ ਹੁੰਦਾ ਸੀ ਅਤੇ ਪਿਛਲੇ ਪਾਸੇ ਕਾਫੀ ਜਗ੍ਹਾ ਖਾਲੀ ਪਈ ਹੁੰਦੀ ਸੀਹਵੇਲੀ ਦੇ ਬਿਲਕੁਲ ਮੋਹਰੇ ਕੱਚਾ ਚੌੜਾ ਰਸਤਾ ਸੀ ਜਿੱਥੇ ਅਕਸਰ ਨਿਆਣੇ ਬੰਟੇ ਜਾਂ ਗੁੱਲੀ-ਡੰਡਾ ਵਗੈਰਾ ਖੇਡਦੇ ਅਤੇ ਰੌਲਾ-ਰੱਪਾ ਪਾਉਂਦੇ ਰਹਿੰਦੇਉੱਥੇ ਹੀ ਸਾਰੀ ਦਿਹਾੜੀ ਬਾਬੀ ਜੀ ਵੀ ਕੁਝ ਨਾ ਕੁਝ ਕਰਦੇ ਰਹਿੰਦੇ

ਬਾਬਾ ਜੀ ਨੂੰ ਨਸਵਾਰ ਲੈਣ ਦੀ ਭੈੜੀ ਆਦਤ ਸੀਨਸਵਾਰ ਦੀ ਚੁਟਕੀ ਨਾਸਾਂ ਵਿੱਚ ਤੁੰਨਣ ਤੋਂ ਪਹਿਲਾਂ ਉਹ ਪਰਨੇ ਨਾਲ ਆਪਣੀ ਲੰਮੀ ਅਤੇ ਚਿੱਟੀ ਦਾੜ੍ਹੀ ਨੂੰ ਸੁਆਰ ਕੇ ਢਕ ਲੈਂਦੇਫਿਰ ਇੱਕ ਇੱਕ ਚੁਟਕੀ ਨਾਸਾਂ ਵਿੱਚ ਤੁੰਨਕੇ ਲੰਮੇ ਸਾਹ ਖਿੱਚਦੇ

ਹੱਸਦੇ ਵਸਦੇ ਦੋ ਮੈਂਬਰੀ ਘਰ ਵਿੱਚੋਂ ਇੱਕ ਪਿਆਰੇ ਦਾ ਢਲਦੀ ਉਮਰ ਵਿੱਚ ਤੁਰ ਜਾਣਾ ਅਸਹਿ ਤਾਂ ਸੀ, ਪਰ ਫਿਰ ਵੀ ਜ਼ਿੰਦਗੀ ਤਾਂ ਜਿਊਣੀ ਹੀ ਪੈਣੀ ਸੀਹਵੇਲੀ ਦੇ ਗੁਆਂਢ ਵਾਲੇ ਉਸ ਨੂੰ ਰੋਟੀ ਅਤੇ ਚਾਹ-ਪਾਣੀ ਫੜਾ ਜਾਂਦੇਇਸ ਵਾਰ ਪਿੰਡ ਫੇਰੀ ਦੌਰਾਨ ਮੈਂ ਦੇਖਿਆ ਕਿ ਉਸ ਹਵੇਲੀ ਦਾ ਹੁਣ ਨਾਮ ਨਿਸ਼ਾਨੀ ਵੀ ਨਹੀਂ ਹੈਤੇਜ਼ੀ ਨਾਲ ਬਦਲ ਰਹੇ ਟਾਈਮ ਦੀਆਂ ਧੂੜਾਂ ਵਿੱਚ ਕਿਤੇ ਅਲੋਪ ਹੋ ਗਈ

ਮੈਂ ਅਜੇ ਕਾਲਜ ਵਿੱਚ ਪੜ੍ਹਨਾ ਸ਼ੁਰੂ ਹੀ ਕੀਤਾ ਸੀਅਕਸਰ ਹੀ ਮੈਂ ਬਾਬਾ ਜੀ (ਮਿਹਰ ਸਿੰਘ) ਦੇ ਕੰਮ ਕਰਨ ਵਾਲੀ ਜਗ੍ਹਾ ਦੇ ਲਾਗੇ ਹੀ ਪਏ ਖਾਲੀ ਮੰਜੇ ਉੱਪਰ ਬੈਠ ਕੇ ਆਪਣਾ ਕੁਝ ਨਾ ਕੁਝ ਪੜ੍ਹਦਾ ਰਹਿੰਦਾਉਹ ਤੇਸੇ-ਆਰੀਆਂ ਚਲਾਉਂਦੇ ਵੀ ਮੂੰਹ ਵਿੱਚ ਕੁਝ ਨਾ ਕੁਝ ਗੁਣਗੁਣਾਉਂਦੇ ਰਹਿੰਦੇਗੁਰਮੁਖੀ ਦੇ ਕਈ ਪੁਰਾਣੇ ਕਿੱਸੇ ਵੀ ਰੱਖੇ ਹੁੰਦੇ ਸਨ ਜੋ ਉਹ ਅਕਸਰ ਮੈਨੂੰ ਪੜ੍ਹਨ ਲਈ ਦੇ ਦਿੰਦੇ ਅਤੇ ਪੜ੍ਹਨ ਲਈ ਪ੍ਰੇਰਦਾ ਵੀ ਰਹਿੰਦੇਸਾਹਿਤ ਜਾਂ ਕਿੱਸਿਆਂ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਦੀਆਂ ਗੱਲਾਂ ਮੈਨੂੰ ਬੜੀਆਂ ਦਿਲਚਸਪ, ਸੁਆਦਲੀਆਂ, ਸਿਆਣੀਆਂ ਅਤੇ ਸਿਖਿਆਦਾਇਕ ਲਗਦੀਆਂ ਸਨਕਦੇ ਕਦੇ ਇੰਜ ਲਗਦਾ, ਜਿਵੇਂ ਕੋਈ ਮਹਾਂਪੁਰਸ਼ ਸਿੱਖਿਆ ਦੇ ਰਿਹਾ ਹੋਵੇ ਪਿਛਲ ਝਾਤ ਮਾਰਦਿਆਂ ਮੈਨੂੰ ਯਾਦ ਹੈ ਕਿ ਉਹ ਅਕਸਰ ਹੀ ਆਪਣੀ ਪਤਨੀ ਰਤਨ ਕੌਰ ਨੂੰ ਯਾਦ ਕਰਦਿਆਂ ਉਦਾਸ ਤਾਂ ਹੋ ਜਾਂਦੇ ਸਨ ਪਰ ਫਿਰ ਵੀ ਕਦੇ-ਕਦੇ ਕਹਿ ਦਿੰਦੇ, “ਇਹ ਜੀਵਨ ਤਾਂ ਬਈ ਚਲੋ-ਚਲੀ ਦਾ ਮੇਲਾ ਹੀ ਆ… ਪਤਾ ਨਹੀਂ ਕਦੋਂ ਛਿੜ ਜਾਵੇਰਤਨ ਕੌਰ ਦਾ ਮੈਨੂੰ ਬੜਾ ਆਸਰਾ ਸੀ… ਹੁਣ ਐਸ ਬੁਢਾਪੇ ਦੀ ਉਮਰੇ ਜਦੋਂ ਹੋਰ ਵੀ ਜਿਆਦਾ ਜਰੂਰਤ ਸੀ ਤਾਂ ਉਹ ਛੱਡ ਕੇ ਦੂਰ ਚਲੀ ਗਈ… ਕਿਸੇ ਦਿਨ ਮੈਂ ਵੀ ਚਲੇ ਹੀ ਜਾਣਾ ਆ ... ਉਹਦੇ ਕੋਲ!”

ਇੱਕ ਦਿਨ ਜਦੋਂ ਮੈਂ ਬਾਬਾ ਜੀ ਕੋਲ ਜਾ ਕੇ ਅਜੇ ਬੈਠਿਆ ਹੀ ਸੀ ਤਾਂ ਉਹ ਹੱਥ ਵਿੱਚ ਫੜੇ ਹੋਏ ਤੇਸੇ ਨੂੰ ਇੱਕ ਪਾਸੇ ਰੱਖਦਿਆਂ, ਨਸਵਾਰ ਦੀ ਚੁਟਕੀ ਲੈਂਦਿਆਂ, ਅੱਖਾਂ ਬੰਦ ਕਰਕੇ ਅਤੇ ਉੱਚੀ ਸੁਰ ਵਿੱਚ ਗਾਉਣ ਲੱਗ ਪਏ, “ਉਹ… ਮੇਰੇ ਸਾਹਿਬਾ…ਕਾਉਣੁ… ਜਾਣੈ ਗੁਣ ਤੇਰੇ… ਮੇਰੇ ਸਾਹਿਬਾ… ਮੇਰੇ ਸਾਹਿਬਾ… ਕਾਉਣੁ ਜਾਣੈ ਗੁਣ ਤੇਰੇ!”

ਫਿਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਬੋਲੇ, “ਉਏ ਮੁੰਡਿਆ! ‘ਆਧ, ਬਿਆਧ ਅਤੇ ਉਪਾਧ’ ਤਿੰਨ ਅਜਿਹੇ ਤਾਪ ਅਤੇ ਸੰਤਾਪ ਹਨ ਜੋ ਸਾਨੂੰ ਧੂਹ ਕੇ ਮਰਨ ਦੇ ਕੰਢੇ ਕਰ ਦਿੰਦੇ ਹਨ ਜਾਂ ਫਿਰ ਸਮਝੋ ਮਾਰ ਹੀ ਦਿੰਦੇ ਨੇ! ਇਹ ਮੈਂ ਨਹੀਂ, ਇਹ ਤਾਂ ਬਾਣੀ ਕਹਿੰਦੀ ਆਕਈ ਬੰਦੇ ਅੰਦਰੋ-ਅੰਦਰੀ ਜਾਂ ਕਹਿ ਲਓ ਮਾਨਸਿਕ ਤੌਰ ’ਤੇ ਮਰ ਜਾਂਦੇ ਹਨ। ਕਈ ਸਰੀਰਕ ਤੌਰ ’ਤੇ, ਕਈ ਸਮਾਜਿਕ ਇਲਜ਼ਾਮਾਂ ਜਾਂ ਫਿਰ ਭੈੜੇ ਕੰਮਾਂ ਜਾਂ ਮਾੜੇ ਚਰਿੱਤਰਾਂ ਕਰਕੇ ਜਿਊਂਦੇ ਜੀਅ ਹੀ ਮਰ ਜਾਂਦੇ ਹਨਬਾਕੀ ਦੀ ਰਹਿੰਦ-ਖੂੰਹਦ ਨੂੰ ‘ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ’ ਵਰਗੇ ਵਿਕਾਰ ਮਾਰ ਲੈਂਦੇ ਹਨ …!”

ਭਾਵੇਂ ਉਸ ਵਕਤ ਮੈਨੂੰ ਇਨ੍ਹਾਂ ਸੰਤਾਪਾਂ, ਵਿਕਾਰਾਂ ਜਾਂ ਵਿਹਾਰਾਂ ਵਿੱਚ ਬਹੁਤੀ ਦਿਲਚਸਪੀ ਜਾਂ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਬਾਬਾ ਜੀ ਨੇ ਗੱਲ ਅਗਾਂਹ ਤੋਰ ਲਈ, “ਜੇ ਬੰਦਾ ਸੰਤਾਪਾਂ ਤੋਂ ਬਚ ਜਾਵੇ ਤਾਂ ਇਹ ਵਿਕਾਰ ਮਧੋਲ ਦਿੰਦੇ ਹਨ …

ਫਿਰ ਬਾਬਾ ਜੀ ਨੇ ਥੋੜ੍ਹਾ ਮੇਰੇ ਕੋਲ ਜਿਹੇ ਹੁੰਦਿਆਂ ਇੱਕ ਮਹਾਂਪੁਰਸ਼ ਵਾਂਗ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ, “ਕਾਮ - ਕਾਮ ਇਨਸਾਨ ਅਤੇ ਜੀਵ ਜੰਤੂਆਂ ਦੇ ਜੀਵਨ ਲਈ ਬਹੁਤ ਜ਼ਰੂਰੀ ਅਤੇ ਇੱਕ ਮੁਢਲੀ ਪ੍ਰਕਿਰਿਆ ਹੁੰਦੀ ਹੈ… ਜਿਸ ਤੋਂ ਬਗੈਰ ਜੀਵਨ ਦੀ ਉਤਪਤੀ ਨਹੀਂ ਹੋ ਸਕਦੀ, ਜ਼ਿੰਦਗੀ ਅੱਗੇ ਨਹੀਂ ਚੱਲ ਸਕਦੀਇਹ ਪਰਮਾਤਮਾ ਦੁਆਰਾ ਦਿੱਤੀ ਉਹ ਦਾਤ ਹੈ ਜਿਸ ਨਾਲ ਸੰਸਾਰ ਅੱਗੇ ਚਲਦਾ ਆਇਆ ਹੈ ਅਤੇ ਚਲਦਾ ਵੀ ਰਹੇਗਾਕਾਮ ਵਿਕਾਰ ਤਾਂ ਸਿਰਫ ਉਦੋਂ ਹੀ ਬਣਦਾ ਹੈ ਜਦੋਂ ਇਹ ਦਾਇਰੇ ਜਾਂ ਮਰਯਾਦਾ ਦੀ ਉਲੰਘਣਾ ਕਰਦਿਆਂ ਅੱਗੇ ਅਤੇ ਹੋਰ ਅੱਗੇ ਨਿਕਲ ਜਾਂਦਾ ਹੈਇਹ ਮਰਯਾਦਾਵਾਂ ਰੱਬ ਵੱਲੋਂ ਜਾਂ ਫਿਰ ਕੁਝ ਕੁ ਸਮਾਜ ਵੱਲੋਂ ਤੈਅ ਕੀਤੀਆਂ ਹਨ, ਜਿਸਦੀ ਉਲੰਘਣਾ ਕਰਦਾ ਜੀਵ ਖ਼ੁਦ ਨੂੰ ਕਾਮ ਰੂਪੀ ਤਾਕਤ ਦੇ ਸਮਰਪਣ ਕਰ ਦਿੰਦਾ ਹੈਜਦੋਂ ਕਾਮ ਇਨਸਾਨ ਨੂੰ ਕਾਬੂ ਕਰ ਲੈਂਦਾ ਹੈ ਤਾਂ ਜ਼ਿੰਦਗੀ ਦੀ ਉਹੀ ਮੁਢਲੀ ਜ਼ਰੂਰਤ ਇੱਕ ਵਿਕਾਰ ਬਣ ਜਾਂਦੀ ਹੈ!

ਕ੍ਰੋਧ - ਕ੍ਰੋਧ ਦਾ ਦੂਸਰਾ ਨਾਮ ਗੁੱਸਾ ਹੈਗੁੱਸੇ ਦਾ ਇਨਸਾਨਾਂ ਅਤੇ ਜੀਵਾਂ ਵਿੱਚ ਹੋਣਾ ਜ਼ਰੂਰੀ ਵੀ ਹੈ...”

ਇਹ ਗੱਲ ਸੁਣ ਕੇ ਜਦੋਂ ਮੈਂ ਹੈਰਾਨਗੀ ਨਾਲ ਬਾਬਾ ਜੀ ਵੱਲ ਦੇਖਿਆ ਤਾਂ ਉਨ੍ਹਾਂ ਨੇ ਕਿਹਾ, “ਦੇਖ, ਗੁੱਸਾ ਤਾਂ ਇੱਕ ਭਾਵਨਾ ਹੁੰਦਾ ਹੈ ਜੋ ਹਰ ਜੀਵ ਨੂੰ ਔਕੜਾਂ ਅਤੇ ਮੁਸੀਬਤਾਂ ਦਾ ਟਾਕਰਾ ਕਰਨ ਲਈ ਬਹੁਤ ਜ਼ਰੂਰੀ ਹੈ। ਮੁਸੀਬਤਾਂ ਜਾਂ ਮੁਸ਼ਕਲਾਂ ਤੋਂ ਭੱਜਣ ਦੀ ਲੋੜ ਨਹੀਂ! ਅੱਖਾਂ ਮੀਟ ਕੇ ਮੁਸੀਬਤ ਜਾਂ ਮੁਸ਼ਕਿਲ ਕਦੇ ਹੱਲ ਨਹੀਂ ਹੁੰਦੀਇਹੀ ਗੁੱਸਾ ਤੇ ਕ੍ਰੋਧ ਜਦੋਂ ਜੀਵ ਨੂੰ ਹੀ ਢਾਹ ਲਵੇ, ਕਾਬੂ ਤੋਂ ਬਾਹਰ ਹੋ ਜਾਵੇ ਤਾਂ ਇਹ ਇੱਕ ਵਿਕਾਰ ਬਣ ਜਾਂਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ

ਲੋਭ - ਜੀਵਨ ਜਿਊਂਦਿਆਂ, ਮੁੱਢ ਕਦੀਮ ਤੋਂ ਹੀ ਇਨਸਾਨ ਨੂੰ ਪਦਾਰਥਾਂ ਦੀ ਜ਼ਰੂਰਤ ਪੈਂਦੀ ਹੈਪਦਾਰਥਾਂ ਬਿਨਾਂ ਜ਼ਿੰਦਗੀ ਦੀ ਗੱਡੀ ਨਹੀਂ ਚਲਦੀਪਰ ਜਦੋਂ ਮਨ ਆਪਣੇ ਖੁਦ ’ਤੇ ਹੀ ਕੇਂਦ੍ਰਿਤ ਹੋ ਕੇ ਲੋੜ ਤੋਂ ਬਹੁਤ ਜ਼ਿਆਦਾ ਪਦਾਰਥ ਇਕੱਠੇ ਕਰਦਿਆਂ ਇਹ ਵੀ ਭੁੱਲ ਜਾਵੇ ਕਿ ਉਹ ਕਿਸੇ ਹੋਰ ਦਾ ਨੁਕਸਾਨ ਕਰ ਰਿਹਾ ਹੈ ਤਾਂ ਇਸ ਲਾਲਚੀ ਮਨ ਨੂੰ ਲੋਭ ਦਾ ਰੋਗ ਲੱਗ ਜਾਂਦਾ ਹੈਲੋਭ ਵਿੱਚ ਆਇਆ ਇਹ ਪਸ਼ੂ-ਮਨ ਆਪਣੇ ਖੁਦ ਦਾ ਜਾਂ ਫਿਰ ਟੱਬਰ ਟੀਰ੍ਹ ਦਾ ਫਾਇਦਾ ਕਰਦਿਆਂ ਸਮਾਜ ਦਾ ਅਤੇ ਲੋਕਾਂ ਦਾ ਨੁਕਸਾਨ ਕਰ ਜਾਂਦਾ ਹੈ

ਮੋਹ - ਜ਼ਿੰਦਗੀ ਵਿੱਚ ਸਨੇਹ, ਪਿਆਰ, ਮੁਹੱਬਤ ਅਤੇ ਮੋਹ ਦਾ ਬਹੁਤ ਮਹੱਤਵ ਹੈਜ਼ਿੰਦਗੀ ਦੇ ਜਸ਼ਨਾਂ ਲਈ ਮੋਹ ਦਾ ਹੋਣਾ ਬਹੁਤ ਜ਼ਰੂਰੀ ਹੈਸਿਰਫ ਇਨਸਾਨ ਹੀ ਨਹੀਂ ਬਲਕਿ ਜੀਵ-ਜਾਨਵਰ ਅਤੇ ਪਸ਼ੂ-ਪੰਛੀ ਵੀ ਮੋਹ ਮੁਹੱਬਤਾਂ ਨੂੰ ਲੋਚਦੇ ਹਨਮੋਹ ਦੀਆਂ ਕਈ ਵੰਨਗੀਆਂ ਹਨ। ਜਿਵੇਂ ਕਿ ਮਾਂ-ਬਾਪ ਦਾ ਮੋਹ, ਭੈਣ-ਭਰਾਵਾਂ ਦਾ, ਔਲਾਦ ਦਾ ਮੋਹ, ਦੋਸਤ ਦਾ ਦੂਸਰੇ ਦੋਸਤ ਪ੍ਰਤੀ ਮੋਹ, ਨਾਲ ਕੰਮਕਾਜ ਕਰਦਿਆਂ ਜਾਂ ਫਿਰ ਸਧਾਰਨ ਹੀ ਇੱਕ ਵਿਅਕਤੀ ਦਾ ਦੂਸਰੇ ਪ੍ਰਤੀ ਸੁਨੇਹ, ਕੁਦਰਤ ਨਾਲ ਮੋਹ, ਅਤੇ ਹੋਰ ਅਨੇਕਾਂ ਹੀ ਮੋਹਵੰਤੇ ਰਿਸ਼ਤਿਆਂ ਨਾਤਿਆਂ ਦਾ ਮੋਹਇਹ ਮੋਹ ਮੁਹੱਬਤ ਤਾਂ ਜ਼ਿੰਦਾ ਰਹਿਣੀ ਚਾਹੀਦੀ ਹੈਪ੍ਰੇਮ, ਮੋਹ ਤੋਂ ਬਗੈਰ ਤਾਂ ਜ਼ਿੰਦਗੀ ਬਹੁਤ ਰੁੱਖੀ ਹੋ ਜਾਵੇਗੀ

ਮੋਹ ਦਾ ਹੋਣਾ ਵਿਕਾਰ ਨਹੀਂ ਪਰ ਜਦੋਂ ਮੋਹ ਦੀਵਾਰਾਂ ਨੂੰ ਟੱਪ ਕੇ ਅਤੇ ਹੱਦਾਂ ਨੂੰ ਪਾਰ ਕਰਦਿਆਂ ਦੂਸਰਿਆਂ ਦਾ ਨੁਕਸਾਨ ਕਰਦਾ ਹੈ ਤਾਂ ਇਹ ਵਿਕਾਰ ਬਣਦਾ ਹੈਆਪਣੇ ਟੱਬਰ ਜਾਂ ਆਪਣੀ ਔਲਾਦ ਦੇ ਅੰਨ੍ਹੇ ਮੋਹ ਖਾਤਰ ਆਪਣੇ ਹੀ ਭੈਣ ਭਾਈਆਂ ਦੀਆਂ ਜ਼ਮੀਨਾਂ, ਹਵੇਲੀਆਂ, ਜਾਇਦਾਦਾਂ ਵਗੈਰਾ ’ਤੇ ਕਾਬਜ਼ ਹੋ ਜਾਣਾ ਵਿਕਾਰ ਬਣ ਜਾਂਦਾ ਹੈ...”

ਗੁਰਦੁਆਰੇ ਦੀ ਕੰਧ ਵੱਲ ਇਸ਼ਾਰਾ ਕਰਦਿਆਂ ਬਾਬਾ ਜੀ ਬੋਲੇ, “ਸਾਡੇ ਗੁਰੂਆਂ ਅਤੇ ਗੁਰਬਾਣੀ ਤੋਂ ਵਧੀਆ ਰਾਹ ਦਸੇਰਾ ਕੌਣ ਹੋ ਸਕਦਾ ਹੈ? ਗੱਲ ਪਹਿਲੇ ਗੁਰੂ ਦੀ ਹੋਵੇ ਜਾਂ ਦਸਵੇਂ ਦੀ ਕਰ ਲਓ - ਪਹਿਲੇ ਨੇ ਔਲਾਦ ਦੇ ਹੁੰਦਿਆਂ ਵੀ ਗੁਰਗੱਦੀ ਉਨ੍ਹਾਂ ਨੂੰ ਨਹੀਂ ਦਿੱਤੀ, ਕਿਉਂਕਿ ਉਹ ਇਸਦੇ ਕਾਬਲ ਨਹੀਂ ਸਨਦਸਵੇਂ ਗੁਰੂ, ਸਰਬੰਸ ਦਾਨੀ ਨੇ ਤਾਂ ਜ਼ੁਲਮ ਜਬਰ ਖਿਲਾਫ ਲੜਦਿਆਂ ਟੱਬਰ ਦੀ ਲਾਸਾਨੀ ਕੁਰਬਾਨੀ ਦੇ ਦਿੱਤੀ

ਹੰਕਾਰ - ਹੰਕਾ ਜਦੋਂ ਕੋਈ ਸਧਾਰਨ ਬੰਦਾ ਖੁਦ ਦੀ ਜ਼ਿੰਦਗੀ ਵਿੱਚ ਅੰਬਰੀ ਪਰਵਾਜ਼ਾਂ ਭਰ ਲਵੇ ਤਾਂ ਕਦੇ ਕਦੇ ਉਸ ਨੂੰ ਦੂਸਰੇ ਇਨਸਾਨ ਛੋਟੇ ਲੱਗਣ ਲੱਗ ਪੈਂਦੇ ਹਨਇਹ ਸੋਚਣੀ ਹੰਕਾਰ ਜਿਹੇ ਵਿਕਾਰ ਨੂੰ ਜਨਮ ਦਿੰਦੀ ਹੈਚੰਗਾ ਭਲਾ ਮਨੁੱਖ ਹੰਕਾਰੀ ਬਣ ਜਾਂਦਾ ਹੈ ਇਹ ਸੋਚ ਕਿ ਮੈਥੋਂ ਵੱਡਾ ਕੋਈ ਵੀ ਨਹੀਂ! ਜਾਂ ਫਿਰ ਇਹ ਸੋਚਣਾ ਕਿ ਇਹ ਕੰਮਕਾਰ ਸਿਰਫ ਅਤੇ ਸਿਰਫ ਮੈਂ ਹੀ ਕਰ ਸਕਦਾ ਹਾਂਸਵੈਮਾਣ ਅਤੇ ਹੰਕਾਰ ਵਿਚਕਾਰ ਇੱਕ ਕੰਧ ਹੁੰਦੀ ਹੈ, ਜਿਸਨੂੰ ਟੱਪਦਿਆਂ ਹੀ ਸਵੈਮਾਣ ਹੰਕਾਰ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਵਿਕਾਰ ਬਣ ਜਾਂਦਾ ਹੈ!”

ਉਸ ਸਮੇਂ ਮੈਨੂੰ ਬਾਬਾ ਜੀ ਦੀਆਂ ਇਹ ਗੱਲਾਂ ਐਵੇਂ ਸਧਾਰਨ ਜਿਹੀਆਂ ਅਤੇ ਰਟੀਆਂ-ਰਟਾਈਆਂ ਜਿਹੀਆਂ ਹੀ ਲੱਗੀਆਂਪਰ ਅੱਜ ਪਿਛਲਝਾਤ ਮਾਰਦਿਆਂ ਮੈਂ ਸੋਚਦਾ ਹਾਂ ਕਿ ਕਿੰਨੀਆਂ ਸੱਚੀਆਂ ਅਤੇ ਸੁੱਚੀਆਂ ਗੱਲਾਂ ਕਰਦੇ ਹੁੰਦੇ ਸਨ ਉਹ ਬਜ਼ੁਰਗ! ਇਹ ਵਿਕਾਰ ਜਾਂ ਮਨੁੱਖ ਅੰਦਰਲੇ ਪਸ਼ੂ ਤਾਂ ਅੱਜ ਵੀ ਵਧ-ਫੁੱਲ ਰਹੇ ਹਨ ਅਤੇ ਇਨ੍ਹਾਂ ਉੱਪਰ ਕਾਬੂ ਪਾਉਣਾ ਵੀ ਮਨੁੱਖ ਵਾਸਤੇ ਤਕੜਾ ਸੰਘਰਸ਼ ਬਣਿਆ ਹੋਇਆ ਹੈਅਸੀਂ ਖੁਦ ਦੇ ਅੰਦਰ ਝਾਤੀ ਤਾਂ ਘੱਟ ਹੀ ਮਾਰਦੇ ਹਾਂ, ਬੱਸ ਬਾਹਰ ਹੀ ਇੱਕ ਦੂਸਰੇ ਨਾਲ ਲੜ-ਝਗੜ ਅਤੇ ਗਾਲੋ-ਗਾਲੀ ਹੋ ਕੇ ਸਾਰ ਲੈਂਦੇ ਹਾਂ, ਵੱਡੇ ਬਣ ਜਾਂਦੇ ਹਾਂਖੁਦ ਦੇ ਅੰਦਰਲੇ ਪਸ਼ੂ ਨੂੰ ਮਾਰਨ ਦੀ ਜਗ੍ਹਾ ਖੁਦ ਦੀ ਇਨਸਾਨੀਅਤ ਮਾਰ ਬਹਿੰਦੇ ਹਾਂ

ਨਰੂ ਮਰੈ ਨਰ ਕਾਮ ਨਾ ਆਵੈ
ਪਸ਼ੂ ਮਰੈ ਦਸ ਕਾਜ ਸਵਾਰੇ

ਜਦੋਂ ਨਰ (ਬੰਦੇ/ਇਨਸਾਨ) ਦੇ ਅੰਦਰ ਨਰੂ (ਇਨਸਾਨੀਅਤ) ਮਰ ਜਾਂਦੀ ਹੈ ਤਾਂ ਉਹ ਕਿਸੇ ਕੰਮ ਦਾ ਹੀ ਨਹੀਂ ਰਹਿੰਦਾਯਾਨੀ ਕਿ ਬੰਦਾ ਜਿਊਂਦਾ ਹੀ ਮਰ ਜਾਂਦਾ ਹੈ ਪਰ ਜਦੋਂ ਉਸ ਨਰ ਅੰਦਰਲਾ ਪਸ਼ੂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਮੀਨਾਪਣ, ਜਾਂ ਪਸ਼ੂਪਣ) ਮਰ ਜਾਵੇ ਤਾਂ ਉਹ ਦਸ (ਗਿਣਤੀ ਦੇ ਦਸ ਨਹੀਂ, ਬਲਕਿ ਅਣਗਿਣਤ) ਕੰਮ ਸੰਵਾਰ ਸਕਦਾ ਹੈਯਾਨੀ ਕਿ ਬੰਦਾ ‘ਬੰਦਾ’ ਬਣ ਸਕਦਾ ਹੈ!

ਜੀਵਨ ਇੱਕ ਸੰਘਰਸ਼ ਅਤੇ ਜੱਦੋਜਹਿਦ ਹੈ ਇਨ੍ਹਾਂ ਪਸ਼ੂ ਵਿਹਾਰਾਂ ਅਤੇ ਵਿਕਾਰਾਂ ਤੋਂ ਬਚ ਕੇ ਰਹਿਣ ਲਈਖੁਦ ਦੇ ਅੰਦਰ ਝਾਤੀ ਮਾਰਨ ਦੀ ਬਜਾਏ ਬੰਦਾ ਰੱਬ ਦੇ ਸਿਰ ਦੋਸ਼ ਮੜ੍ਹ ਕੇ ਖਿਸਕਣਾ ਸੌਖਾ ਕਰ ਲੈਂਦਾ ਹੈਬੰਦੇ ਨੂੰ ਰੱਬ ਨਹੀਂ ਲੱਭ ਰਿਹਾ ਅਤੇ ਰੱਬ ਆਪਣੇ ਭੇਜੇ ਹੋਏ ਬੰਦਿਆਂ ਦੀ ਭੀੜ ਵਿੱਚੋਂ ‘ਬੰਦੇ’ ਨੂੰ ਲੱਭਦਾ ਫਿਰਦਾ ਹੈ…

ਖੁਦ ਨੂੰ ਖੁਦ ਤਾਂ ਕਦੇ ਵੀ ਮਿਲਿਆ ਨਾ,
ਭਾਲਦਾ ਰੱਬ ਨੂੰ ਗਿਆ ਗੁਆਚ ਬੰਦਾ

ਐਵੇਂ ਫਸ ਨਾ ਜਾਵੀਂ ਵਿੱਚ ਉਲਝਣਾਂ ਦੇ,
ਵੰਡਦਾ ਨੁਸਖੇ ਉਲਝਿਆ ਆਪ ਬੰਦਾ

ਮਾਨਸ ਜਾਤ ਇੱਕੋ… ਕੋਈ ਦੋ ਨਾ ਹੀ,
ਭਾਲਦਾ ਜਾਤ ਵਿੱਚੋਂ ਜਾਤਾਂ ਦੇ ਬੰਦੇ ਬੰਦਾ

ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਕੇ ਮੈਂ ਕੱਛ ਵਿੱਚ ਅੱਵਲ ਕਲਾਸ ਦੀਆਂ ਡਿਗਰੀਆਂ ਅਤੇ ਅਮਰੀਕਾ ਦਾ ਵੀਜ਼ਾ ਲੈ ਸਿੰਘਾਪੁਰ ਏਅਰ ਲਾਈਨਜ਼ ਦੀ ਸੈਨ-ਫਰਾਂਸਿਸਕੋ ਦੀ ਟਿਕਟ ਕਟਾ ਲਈਸਿਰਫ ਵੀਹ ਡਾਲਰ ਹੀ ਜੇਬ ਵਿੱਚ ਸਨਵੀਹ ਡਾਲਰ ਦਾ ਨੋਟ ਵੀ ਪਹਿਲੀ ਵਾਰੀ ਹੀ ਦੇਖਿਆ ਸੀਜਹਾਜ਼ ਚੜ੍ਹਦਿਆਂ ਹੀ ਸਵਰਗੀ ਦੇਸ਼ ਵਿੱਚ ਵਧੀਆ ਨੌਕਰੀ ਅਤੇ ਸੁਖਾਲੀ ਜ਼ਿੰਦਗੀ ਦੇ ਰੰਗੀਨ ਸੁਪਨੇ ਬੁਣਦਿਆਂ ਜਹਾਜ਼ ਦਾ ਘੰਟਿਆਂ ਬੱਧੀ ਅਕਾਊ ਅਤੇ ਲੰਮਾ ਸਫਰ ਵੀ ਝੱਟ ਵਿੱਚ ਹੀ ਮੁੱਕ ਗਿਆਜਹਾਜ਼ ਹਵਾ ਵਿੱਚ, ਮੈਂ ਜਹਾਜ਼ ਵਿੱਚ, ਅਤੇ ਸੁਪਨੇ ਮੇਰੇ ਵਿੱਚ… ਬੱਸ ਉਡਦੇ ਹੀ ਜਾਣ! ਫਲਾਈਟ ਵਿੱਚ ਮੇਰੇ ਨਾਲ ਇੱਕ ਜਪਾਨੀ ਜੋੜਾ ਬੈਠਾ ਸੀ, ਜੋ ਦੇਖਣ ਨੂੰ ਪੜ੍ਹਿਆ ਲਿਖਿਆ ਅਤੇ ਬੜਾ ਸੁਲਝਿਆ ਹੋਇਆ ਲਗਦਾ ਸੀਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਏ ਅਤੇ ਬੋਲੇ, “ਸਾਡਾ ਲੜਕਾ ਮੈਡੀਕਲ ਫੀਲਡ ਵਿੱਚ ਸਾਇੰਟਿਸਟ ਹੈ ਅਤੇ ਕੈਲੇਫੋਰਨੀਆ ਦੇ ਬੇ-ਏਰੀਏ ਵਿੱਚ ਇੱਕ ਵੱਡੀ ਕੰਪਨੀ ਵਿੱਚ ਟਾਪ ਐਡਮਨਿਸਟਰੇਟਰ ਹੈ

ਇਹ ਜ਼ਿੰਦਾ-ਦਿਲ ਇਨਸਾਨ ਨਾ ਜਾਣਦੇ-ਪਛਾਣਦੇ ਹੋਏ ਵੀ ਮੈਨੂੰ ਹੌਸਲਾ ਦਿੰਦਾ ਹੋਇਆ ਬੋਲਿਆ, “ਤੂੰ ਵੀ ਇੱਕ ਦਿਨ ਜ਼ਰੂਰ ਤਰੱਕੀ ਕਰੇਂਗਾ!”

ਉਸ ਸਮੇਂ ਨਾ ਹੀ ਮੈਨੂੰ ਬੇ-ਏਰੀਏ ਵਾਰੇ ਪਤਾ ਸੀ ਅਤੇ ਨਾ ਹੀ ਮੈਂ ਉਨ੍ਹਾਂ ਦਾ ਫ਼ੋਨ ਨੰਬਰ ਲੈਣ ਦੀ ਕੋਸ਼ਿਸ਼ ਹੀ ਕੀਤੀ ਮੈਨੂੰ ਇਸਦਾ ਅੱਜ ਤਕ ਪਛਤਾਵਾ ਹੈ।

ਭਾਵੇਂ
ਕਦੇ ਕਦਾਈਂ ਹੀ ਸਹੀ
ਪਰ ਕੁਝ ਕੁ ਜ਼ਿੰਦਾ-ਦਿਲ ਲੋਕ
ਮਿਲਦੇ ਹਨ ਤਾਂ ਮਹਿਕਾਂ ਫੈਲਾ ਜਾਂਦੇ ਨੇ
ਲੰਘਦੇ-ਲੰਘਦੇ ਸੰਦਲੀ ਪੈੜਾਂ ਪਾ ਜਾਂਦੇ ਨੇ।

ਸਿਆਣੇ ਬੰਦੇ ਅਕਸਰ ਹੀ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਆਪਣੀਆਂ ਗੱਲਬਾਤਾਂ ਰਾਹੀਂ ਆਉਣ ਵਾਲੀ ਪੀੜ੍ਹੀਆਂ ਨਾਲ ਸਾਂਝਾ ਕਰਦੇ ਰਹਿੰਦੇ ਹਨਪਰ ਔਲੇ ਦੇ ਖਾਣ ਵਾਂਗ ਸਿਆਣਿਆਂ ਦੇ ਕਹੇ ਦਾ ਪਤਾ ਵੀ ਦੇਰ ਬਾਅਦ ਲਗਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author