KulwinderBathDr7ਲਖਵਿੰਦਰ ਦੀ ਰੂਹ ਅਤੇ ਦਿਲ ਦੀਆਂ ਗੱਲਾਂ ਕਰਦੀ ਇਸ ਕਿਤਾਬ ਦੀਆਂ ਕਈ ਹੋਰ ਵਿਸ਼ੇਸ਼ਤਾਵਾਂ ...LakhwinderSJohal7
(14 ਜੁਲਾਈ 2025)


LakhwinderSJohal7ਅਨੇਕਾਂ ਮਿਆਰੀ ਪੁਸਤਕਾਂ ਦੇ ਰਚਣਹਾਰ ਲਖਵਿੰਦਰ ਸਿੰਘ ਜੌਹਲ ਦੁਆਰਾ ਰਚਿਤ ਅਤੇ ਕੁਝ ਸਮਾਂ ਪਹਿਲਾਂ ਛਪੀ ਪੁਸਤਕ “ਹਾਜ਼ਰ - ਗ਼ੈਰਹਾਜ਼ਰ” ਨੂੰ ਪੜ੍ਹਨ ਦਾ ਮੌਕਾ ਮਿਲਿਆ
ਓਪਰੀ ਨਜ਼ਰੇ ਕੁਝ ਭੁਲੇਖਾ ਵੀ ਪਿਆ, ਇਹ ਸੋਚਦਿਆਂ ਕਿ ‘ਹਾਜ਼ਰ - ਗ਼ੈਰਹਾਜ਼ਰ’ ਅਤੇ ‘ਗ਼ੈਰਹਾਜ਼ਰ - ਹਾਜ਼ਰ’ ਕਿਵੇਂ ਹੋ ਸਕਦਾ ਹੈ? ਪਰ ਪੁਸਤਕ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮਨ ਦੇ ਭੁਲੇਖੇ ਵੀ ਨਿਕਲਦੇ ਗਏ

ਦੋ-ਆਬਾਂ ਦੀ ਧਰਤੀ ’ਤੇ ਘੁੱਗ ਵਸਦੇ ਸ਼ਹਿਰ ਨੁਮਾ ਪਿੰਡ ਜੰਡਿਆਲਾ ਮੰਜਕੀ ਵਿੱਚ ਜਨਮਿਆ ਅਤੇ ਜਵਾਨ ਹੋਇਆ ਲਖਵਿੰਦਰ ਸਿੰਘ ਜੌਹਲ ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਦਾ ਉਹ ਨਾਂਅ ਹੈ ਜਿਸਦੀ ਜਾਣ-ਪਛਾਣ ਕਰਾਉਣ ਦੀ ਬਹੁਤੀ ਜ਼ਰੂਰਤ ਰਹਿ ਨਹੀਂ ਜਾਂਦੀਤੇਰਾਂ ਕੁ ਕਾਵਿ ਸੰਗ੍ਰਹਿ ਅਤੇ ਬਹੁਤ ਸਾਰੀਆਂ ਹੋਰ ਖ਼ੂਬਸੂਰਤ ਪੰਜਾਬੀ ਰਚਨਾਵਾਂ ਦਾ ਇਹ ਰਚਣਹਾਰਾ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਅੱਜ ਵੀ ਪੂਰੇ ਜੋਸ਼ ਨਾਲ ਸਰਗਰਮ ਹੈਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਆਪਣਾ ਬਣਦਾ ਯੋਗਦਾਨ ਪਾ ਚੁੱਕਾ ਹੈਲਫ਼ਜ਼ਾਂ ਨਾਲ ਖੇਡਣ ਅਤੇ ਸ਼ਬਦਾਂ ਨੂੰ ਲਿਖਤਾਂ ਵਿੱਚ ਖ਼ੂਬਸੂਰਤੀ ਨਾਲ ਪ੍ਰੋਣ ਦੀ ਜਾਦੂਗਰੀ ਵਿੱਚ ਵੀ ਪੂਰਾ ਨਿਪੁੰਨ ਹੈਇਸਦੀਆਂ ਸ਼ਬਦੀ-ਸਾਂਝਾਂ ਜ਼ਿੰਦਗੀ ਦੇ ਸਫ਼ਰ ’ਤੇ ਪਾਠਕਾਂ ਦਾ ਮਾਰਗ ਦਰਸ਼ਨ ਵੀ ਕਰਦੀਆਂ ਹਨਕਵਿਤਾ ਲਿਖਣ ਦੇ ਸੰਗ-ਸੰਗ ਕਵਿਤਾ ਨੂੰ ਜਿਊਂਦਾ ਵੀ ਹੈਨਿਰਸੰਦੇਹ ਇਸਦੇ ਪਾਠਕਾਂ ਦਾ ਘੇਰਾ ਵੀ ਵਿਸ਼ਾਲ ਹੈ

ਹਾਜ਼ਰ - ਗ਼ੈਰਹਾਜ਼ਰ…

ਜੀਵਨ ਦੇ ਪਲ ਪਲ ਬੀਤਦੇ ਪਲਾਂ ਦਰਮਿਆਨ ਜਦੋਂ ਕੱਲ੍ਹ ਦੇ ਕੁਝ ਕੁ ਹੁਸੀਨ ਪਲ ਅੱਜ ਦੀਆਂ ਖ਼ੂਬਸੂਰਤ ਯਾਦਾਂ ਬਣ ਜਾਣ ਤਾਂ ਭਲਾ ਕੌਣ ਉਨ੍ਹਾਂ ਨੂੰ ਜਾਣਨਾ ਜਾਂ ਮਾਣਨਾ ਨਹੀਂ ਚਾਹੇਗਾ? ਲਖਵਿੰਦਰ ਜੌਹਲ ਦੇ ਮਨ ਦੇ ਇਨ੍ਹਾਂ ਵਲਵਲਿਆਂ, ਅਹਿਸਾਸਾਂ ਅਤੇ ਖਿਆਲਾਂ ਨੇ ਇੱਕ ਖ਼ੂਬਸੂਰਤ ਅਤੇ ਸ਼ਾਹਕਾਰ ਰਚਨਾ ਬਣਦਿਆਂ ਸੁਹਿਰਦ ਪਾਠਕਾਂ ਦੇ ਦਰਵਾਜ਼ੇ ’ਤੇ ਆ ਦਸਤਕ ਦਿੱਤੀਲਖਵਿੰਦਰ ਦੀ ਰੂਹ ਅਤੇ ਦਿਲ ਦੀਆਂ ਗੱਲਾਂ ਕਰਦੀ ਇਸ ਕਿਤਾਬ ਦੀਆਂ ਕਈ ਹੋਰ ਵਿਸ਼ੇਸ਼ਤਾਵਾਂ ਤੋਂ ਇਲਾਵਾ ‘ਸਿਮਰਤੀਆਂ ਵਿੱਚ ਸਮਾਏ ਹੋਏ ਸੱਚ’ ਨੂੰ ਰੂਹ ਨਾਲ ਲਫ਼ਜ਼ਾਂ ਵਿੱਚ ਪ੍ਰੋਣ ਦੀ ਪ੍ਰਕਿਰਿਆ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ - ਅਸਲੀ ਪਾਤਰਾਂ ਦੀਆਂ ਅਸਲੀ ਕਹਾਣੀਆਂ ਅਤੇ ਸ਼ਬਦ-ਚਿੱਤਰ!

ਦੋਸਤੋ, … ਭਰ ਚਾਨਣੀ ਰਾਤ ਵਿੱਚ ਖੁੱਲ੍ਹੇ ਅਸਮਾਨ ਵੱਲ ਨਿਗ੍ਹਾ ਮਾਰੀਏ ਤਾਂ ਕਦੇ-ਕਦੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਚੰਨ ਅਤੇ ਤਾਰਿਆਂ ਨਾਲ ਭਰੇ ਆਕਾਸ਼ ਦਾ ਚੰਦੋਆ ਪੂਰੀ ਕਾਇਨਾਤ ਨੂੰ ਲਿਸ਼ਕਦੇ ਮੋਤੀਆਂ ਨਾਲ ਸ਼ਿੰਗਾਰ ਰਿਹਾ ਹੋਵੇਜ਼ਰਾ ਕੁ ਹੋਰ ਗਹੁ ਨਾਲ ਦੇਖੀਏ ਤਾਂ ਇਨ੍ਹਾਂ ਅਣਗਿਣਤ ਟਿਮ-ਟਿਮਾਉਂਦੇ ਤਾਰਿਆਂ ਦੇ ਝੁਰਮਟ ਦਰਮਿਆਨ ਕੁਝ ਸਿਤਾਰੇ ਕੁਝ ਕੁ ਅਲੱਗ ਅਤੇ ਨਵੇਕਲੀਆਂ ਰੌਸ਼ਨੀਆਂ ਵਖੇਰਦੇ ਨਜ਼ਰੀਂ ਪੈਂਦੇ ਹਨਇੰਜ ਹੀ ਆਪਣੇ ਜੀਵਨ ਵਿੱਚ ਪਿਛਲ-ਝਾਤ ਮਾਰਦਿਆਂ, ਲਖਵਿੰਦਰ ਸਿੰਘ ਜੌਹਲ ਨੇ ਸਮਾਜ ਦੇ ਮੋਤੀਆਂ ਵਿੱਚੋਂ ਚੌਦਾਂ ਕੁ ਨਗੀਨਿਆਂ ਨੂੰ ਚੁਣਿਆ ਅਤੇ ਬੜੀ ਰੂਹ ਨਾਲ ਇਸ ਪੁਸਤਕ ਵਿੱਚ ਖ਼ੂਬਸੂਰਤ ਲਫ਼ਜ਼ਾਂ ਨਾਲ ਪਰੋ ਦਿੱਤਾਲੇਖਕ ਇਨ੍ਹਾਂ ‘ਹੀਰੇ ਸੱਜਣਾਂ’ ਦੇ ਅੰਗ-ਸੰਗ ਵਿਚਰਨ ਦਾ ਨਿੱਘ ਮਾਣਦਾ ਰਿਹਾ ਹੈ, ਜਿਸਦਾ ਉਸਦੀ ਖੁਦ ਦੀ ਸ਼ਖ਼ਸੀਅਤ ਉੱਪਰ ਗਹਿਰਾ ਅਸਰ ਪਿਆਇਹ ਵਿਲੱਖਣ ਸ਼ਖ਼ਸੀਅਤਾਂ ਭਾਵੇਂ ਸਰੀਰਕ ਤੌਰ ’ਤੇ ਤਾਂ ਅੱਗੜ-ਪਿੱਛੜ ਤੁਰ ਕੇ ‘ਗ਼ੈਰ-ਹਾਜ਼ਰ’ ਹੋ ਗਈਆਂ ਪਰ ਉਨ੍ਹਾਂ ਦੀ ਵਿਲੱਖਣਤਾ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਨੂੰ ਅੱਜ ਵੀ ‘ਹਾਜ਼ਰ’ ਰੱਖ ਰਹੀ ਹੈ

ਕੁਦਰਤ ਦੇ ਅਸੂਲ ਮੁਤਾਬਕ ਜੋ ਇਸ ਦੁਨੀਆਂ ’ਤੇ ਆਇਆ ਹੈ, ਉਹ ਇੱਕ ਦਿਨ ਜ਼ਰੂਰ ਚਲੇ ਵੀ ਜਾਵੇਗਾਪਰ ਸੱਚ ਇਹ ਵੀ ਹੈ ਕਿ ਸੁਖ਼ਨਵਰ ਜਾ ਕੇ ਵੀ… ਕਦੇ ਨਹੀਂ ਜਾਂਦੇਉਹ ਆਪਣੇ ਕੀਤੇ ਹੋਏ ਕੰਮਾਂ-ਕਾਜਾਂ, ਬੋਲਾਂ ਜਾਂ ਲਫ਼ਜ਼ਾਂ ਦੇ ਸੰਗ ਜਿਊਂਦੇ ਰਹਿੰਦੇ ਹਨਲਖਵਿੰਦਰ ਜੌਹਲ ਦੀ ‘ਹਾਜ਼ਰ - ਗੈਰਹਾਜ਼ਰ’ ਪੁਸਤਕ ਉਨ੍ਹਾਂ ਮਹਾਨ ਸਪੂਤਾਂ ਦੇ ਮਨਾਂ ਵਿਚਲੀ ਮੁਹੱਬਤ ਅਤੇ ਉਨ੍ਹਾਂ ਦੀਆਂ ਰਮਣੀਕ ਅਤੇ ਸੰਦਲੀ ਪੈੜਾਂ ਨੂੰ ਸਲਾਮ ਵੀ ਹੈ!! ਇਸ ਦਸਤਾਵੇਜ਼ੀ ਪੁਸਤਕ ਨੂੰ ਪੜ੍ਹਦਿਆਂ, ਪੰਜਾਬੀ ਕਵਿਤਾ ਦੇ ਹਸਤਾਖਰ ਅਤੇ ਵਿਲੱਖਣ ਸ਼ਖ਼ਸੀਅਤ ਸੁਰਜੀਤ ਪਾਤਰ ਦੀਆਂ ਸੁੰਦਰ ਲਾਈਨਾਂ ਯਾਦ ਆ ਗਈਆਂ…

ਜਦੋਂ ਤਕ ਲਫ਼ਜ਼ ਜਿਊਂਦੇ ਨੇ ਸੁਖਨਵਰ ਜਿਊਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ

(ਸੁਰਜੀਤ ਪਾਤਰ)

ਪੁਸਤਕ ਦੀ ਸ਼ੁਰੂਆਤ ਪੰਜਾਬੀ ਸਾਹਿਤ ਦੇ ਬਹੁ-ਪੱਖੀ ਅਤੇ ਬਹੁ-ਵਿਧਾਵੀ ਲੇਖਕ, ਨਾਵਲ ਦੇ ਸਿਰਨਾਵੇਂ, ਅਤੇ ਦੂਰਅੰਦੇਸ਼ੀ ਸੋਚਣੀ ਦੇ ਮਾਲਕ ਜਸਵੰਤ ਸਿੰਘ ਕੰਵਲ ਨਾਲ ਕਰਦਿਆਂ ਲਖਵਿੰਦਰ ਜੌਹਲ ਨੇ ਲਿਖਿਆ, “ਉਸ ਨੂੰ ਮਿਲਦਿਆਂ ਇਹ ਅਹਿਸਾਸ ਕਦੇ ਨਹੀਂ ਸੀ ਹੁੰਦਾ ਕਿ ਅਸੀਂ ਇੱਕ ਯੁਗ ਪੁਰਸ਼ ਨੂੰ ਮਿਲ ਰਹੇ ਹਾਂ! ਜਮਾਤਾਂ ਦੇ ਨਜ਼ਰੀਏ ਤੋਂ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਜਿਹਾ ਦੂਰਅੰਦੇਸ਼ੀ ਵਾਲਾ ਅਕਾਦਮਿਕ ਅਮਲ ਜਸਵੰਤ ਸਿੰਘ ਕੰਵਲ ਦਾ ਉਹ ਹਾਸਲ ਹੈ, ਜਿਹੜਾ ਉਸ ਨੂੰ, ਉਨ੍ਹਾਂ ਪੰਜਾਬੀ ਲੇਖਕਾਂ ਨਾਲੋਂ ਨਿਖੇੜ ਦਿੰਦਾ ਹੈ, ਜਿਹੜੇ ਖੋਪੇ ਲੱਗੇ ਬਲਦ ਵਾਂਗ, ਸਾਊ ਬਣੇ ਹੋਏ, ਪਹਿਲੀਆਂ ਪੈੜਾਂ ਨੂੰ ਹੀ ਹੋਰ ਗੂੜ੍ਹਾ ਕਰੀ ਜਾਣ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਅਜਿਹਾ ਕਰਨ ਵਿੱਚ ਹੀ ਅਨੰਦ ਪ੍ਰਾਪਤ ਕਰਦੇ ਸਨਪੰਜਾਬੀਅਤ ਦੀ ਰੂਹ ਜਸਵੰਤ ਸਿੰਘ ਕੰਵਲ ਦੀ ਰੂਹ ਵਿੱਚ ਇਸ ਕਦਰ ਰਮ ਚੁੱਕੀ ਸੀ ਕਿ ਦੋਹਾਂ ਨੂੰ ਇੱਕ ਦੂਸਰੇ ਤੋਂ ਵਿਛੁੰਨਣਾ ਮੁਸ਼ਕਿਲ ਸੀਉਸਦੀ ਜੀਵਨ-ਕਥਾ, ਦੰਦ-ਕਥਾ, ਲੋਕ-ਕਥਾ ਅਤੇ ਅਸਧਾਰਨ ਲੋਹ-ਕਥਾ ਨੂੰ ਸੌ ਸੌ ਸਲਾਮਾਂ।”

ਗੁਰੂ ਨਾਨਕ ਦੇ ਸਿੱਖ ਅਤੇ ਲੈਨਿਨ ਦੇ ਸਿਪਾਹੀ, ਸ. ਸੰਤੋਖ ਸਿੰਘ ਧੀਰ ਦਾ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹੈਉੱਚਕੋਟੀ ਦਾ ਸ਼੍ਰੋਮਣੀ ਸਾਹਿਤਕਾਰ ਅਤੇ ਕਹਾਣੀਕਾਰ, ਜਿਸਦੀਆਂ ਅਨੇਕਾਂ ਰਚਨਾਵਾਂ ਉਸ ਨੂੰ ਅਮਰ ਕਰ ਗਈਆਂ, ਉਹ ਸਾਹਿਤ, ਜ਼ਿੰਦਗੀ ਅਤੇ ਮਨੁੱਖਤਾ ਪ੍ਰਤੀ ਇੱਕੋ ਜਿੰਨਾ ਪ੍ਰਤੀਬੱਧ ਸੀਉਸਦੇ ਜ਼ਿੰਦਗੀ ਨੂੰ ਜਿਊਣ ਦੇ ਆਪਣੇ ਅਸੂਲ ਸਨ, ਜਿਨ੍ਹਾਂ ਨੂੰ ਨਿਭਾਉਣ ਲਈ ਉਹ ਜਨੂੰਨ ਦੀ ਹੱਦ ਤਕ ਲੜਾਈ ਲੜਦਾ ਸੀਉਸਦੀ ਅਸੂਲਾਂ ਪ੍ਰਤੀ ਲੜਾਈ ਨੂੰ ਲਖਵਿੰਦਰ ਜੌਹਲ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਇੰਜ ਬਿਆਨਿਆ ਹੈ, “ਜਾਗ੍ਰਿਤੀ ਰਸਾਲੇ ਉੱਤੇ ਉਸਨੇ ਆਪਣੀਆਂ ਰਚਨਾਵਾਂ ਨੂੰ ਤੋੜ-ਮਰੋੜ ਕੇ ਛਾਪਣ ਦਾ ਮੁਕੱਦਮਾ ਕਰ ਦਿੱਤਾਪਹਿਲੀ ਵਾਰ ਹਾਰਨ ਬਾਅਦ ਉਸਨੇ ਫਿਰ ਸਿਰਫ ਇੱਕ ਰੁਪਏ ਦੇ ਹਰਜਾਨੇ ਲਈ ਮੁਕੱਦਮਾ ਕੀਤਾਉਸਨੇ ਉਂਗਲੀ ਖੜ੍ਹੀ ਕਰਕੇ ਕਿਹਾ, “ਗੱਲ ਪੈਸੇ ਦੀ ਨਹੀਂ, ਅਸੂਲ ਦੀ ਹੈਇਹ ਲੇਖਕ ਦੀ ਖ਼ੁਦਦਾਰੀ ਦਾ ਸਵਾਲ ਹੈ, ਮੈਂ ਪਿੱਛੇ ਨਹੀਂ ਹਟਾਂਗਾ” ਸਾਲਾਂ ਤਕ ਮੁਕੱਦਮਾ ਚੱਲਿਆ ਤੇ ਆਖ਼ਰ ਸਰਕਾਰ ਹਾਰ ਗਈਧੀਰ ਸਾਹਿਬ ਜਿੱਤ ਗਏਇਹ ਜਿੱਤ ਬੇਅਸੂਲੀ ਉੱਤੇ ਅਸੂਲ ਦੀ ਜਿੱਤ ਸੀਸਾਹਿਤ ਦੇ ਸੰਤੋਖ ਸਿੰਘ ਧੀਰ ਅਤੇ ਜ਼ਿੰਦਗੀ ਦੇ ‘ਬੀਰੂ ਤਾਂਗੇ ਵਾਲੇ’, “ਸਵੇਰ ਹੋਣ ਤੱਕ’ ਮੁੜ-ਮੁੜ ਜੰਮਦੇ ਰਹਿਣਗੇ।”

ਸਖ਼ਤ ਸੁਭਾਅ ਵਾਲੇ ਨਰਮ ਦਿਲ ਇਨਸਾਨ ਜਗਜੀਤ ਸਿੰਘ ਅਨੰਦ ਤੋਂ ਭਲਾ ਕੌਣ ਵਾਕਿਫ ਨਹੀਂ? ਪੰਜਾਬੀ ਪੱਤਰਕਾਰੀ ਦਾ ਨਵੇਕਲਾ ਹਸਤਾਖ਼ਰ ਹੈਉਸਦੇ ਗੁੱਸੇ ਬਾਰੇ ਕਾਮਰੇਡ ਸੋਹਣ ਸਿੰਘ ਜੋਸ਼ ਦੇ ਬੋਲਾਂ ਨੂੰ ਲਖਵਿੰਦਰ ਜੌਹਲ ਨੇ ਇੰਜ ਲਫ਼ਜ਼ਾਂ ਵਿੱਚ ਪ੍ਰੋਇਆ ਹੈ, “ਜੇਕਰ ਅਨੰਦ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾ ਲੈਣ ਦੀ ਮੁਹਾਰਤ ਹੁੰਦੀ ਤਾਂ ਪੰਡਤ ਨਹਿਰੂ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਕ ਸ਼ਖ਼ਸੀਅਤ ਹੁੰਦੀ ਅਤੇ ਇਸਦਾ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਪਹੁੰਚਣਾ ਸੰਭਵ ਸੀ।” ਕਾਮਰੇਡ ਅਨੰਦ ਦਾ ਲੇਖਕ ਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਨਿਖਾਰਨ ਵਿੱਚ ਵੱਡਾ ਯੋਗਦਾਨ ਸੀ ਜਿਸ ਬਾਰੇ ਲਖਵਿੰਦਰ ਨੇ ਲਿਖਿਆ, “ਮੇਰੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਕਾਮਰੇਡ ਅਨੰਦ ਦੇ ਯੋਗਦਾਨ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਮੇਰੀ ਵਿਚਰਨ ਕਲਾ ਅਤੇ ਲਿਖਣ ਕਲਾ, ਮੈਨੂੰ ਉਨ੍ਹਾਂ ਦੀ ਹੀ ਦੇਣ ਦਿਸਦਾ ਹੈ।”

ਸੁਰਜਨ ਸਿੰਘ ਜ਼ੀਰਵੀ ਨਾਲ ਬਿਤਾਏ ਪਲਾਂ ਨੂੰ ਲੇਖਕ ਨੇ ਖੁੱਲ੍ਹ ਕੇ ਅਤੇ ਬਾਖੂਬੀ ਨਾਲ ਬਿਆਨਿਆ ਹੈ, “ਚਿਹਰੇ ’ਤੇ ਮੁਸਕਾਨ, ਜ਼ੁਬਾਨ ਉੱਤੇ ਹਾਸੇ-ਮਜ਼ਾਕ ਨਾਲ ਭਰਪੂਰ ਚੁਟਕਲੇ, ਦਿਮਾਗ਼ ਵਿੱਚ ਦਗਦੇ ਵਿਚਾਰ ਅਤੇ ਦਿਲ ਵਿੱਚ ਦੇਸ਼, ਦੁਨੀਆ, ਦੋਸਤਾਂ ਦਾ ਦਰਦ, ਇਹੀ ਸੀ- ਸੁਰਜਨ ਜ਼ੀਰਵੀ… ਜੋ ਮਹਿਜ਼ ਮੁਸਕਰਾ ਕੇ ਹੀ ਜ਼ਿੰਦਗੀ ਦੇ ਗ਼ਮ ਨਿਖਾਰ ਲੈਂਦਾ ਸੀ।”

ਲਖਵਿੰਦਰ ਜੌਹਲ ਖੁਦ ਇੱਕ ਬਹੁਤ ਵਧੀਆ ਕਵੀ ਹੈਉਸਦੀਆਂ ਰਚਨਾਵਾਂ ਵਿੱਚੋਂ ਆਸ ਅਤੇ ਸਕਾਰਾਤਮਕਤਾ ਗਾਇਬ ਨਹੀਂ ਹੁੰਦੀਉਹ ਬਾਖੂਬੀ ਇਹ ਵੀ ਜਾਣਦਾ ਹੈ ਕਿ ਜੀਵਨ ਜਿਊਂਦਿਆਂ ਹਰ ਪਲ ਦਾ ਆਪਣਾ ਰੰਗ ਹੁੰਦਾ ਹੈ, ਜਿਸ ਨੂੰ ਮਾਣਨਾ ਵੀ ਜ਼ਿੰਦਗੀ ਦਾ ਜਸ਼ਨ ਹੁੰਦਾ ਹੈ“ਕਾਮਰੇਡ ਕਵੀ ਬਾਰੇ ਮੇਰਾ ਹਲਫ਼ੀਆ ਬਿਆਨ” ਦੇ ਲੇਖ ਵਿੱਚ ਉਹ ਉੱਘੇ ਕਵੀ ਹਰਭਜਨ ਸਿੰਘ ਹੁੰਦਲ ਨਾਲ ਬਿਤਾਏ ਕਈ ਪਲਾਂ ਵਿੱਚੋਂ ਇੱਕ ਪਲ ਨੂੰ ਇੰਜ ਬਿਆਨ ਕਰਦਾ ਹੈ… “ਮੇਰੀ ਕਵਿਤਾ ਦੀ ਨਵੀਂ ਕਿਤਾਬ ਛਪੀ… ਜਲੰਧਰ ਵਿੱਚ ਗੋਸ਼ਟੀ ਹੋਈਹਰਭਜਨ ਸਿੰਘ ਹੁੰਦਲ ਨੇ ਇਸ ਗੋਸ਼ਟੀ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, “ਜੌਹਲ ਦੀ ਕਵਿਤਾ ਮੇਰੇ ਮਨ ਨੂੰ ਧੂਹ ਪਾਉਣ ਵਾਲੀ ਕਵਿਤਾ ਨਹੀਂ ਹੈ” ਲਖਵਿੰਦਰ ਜੌਹਲ ਅੱਗੇ ਲਿਖਦੇ ਹਨ ਕਿ… “ਉਸ ਦੇ ਇਸ ਬਿਆਨ ਉੱਤੇ ਮੈਂ ਉਦੋਂ ਵੀ ਕੋਈ ਟਿੱਪਣੀ ਨਾ ਕੀਤੀ, ਅਤੇ ਉਸਦੇ ਜਿਊਂਦੇ ਰਹਿਣ ਤਕ ਵੀ, ਮੈਂ ਉਸਦੇ ਮਨ ਨੂੰ ਧੂਹ ਪਾਉਣ ਵਾਲੀ ਆਪਣੀ ਕਿਸੇ ਕਵਿਤਾ ਦੀ ਨਿਸ਼ਾਨਦੇਹੀ ਨਹੀਂ ਕਰ ਸਕਿਆ…।” ਇਹ ਲਖਵਿੰਦਰ ਜੌਹਲ ਦੇ ਵਿਸ਼ਾਲ ਹਿਰਦੇ ਅਤੇ ਵਡੱਪਣ ਦਾ ਪ੍ਰਮਾਣ ਹੈ

ਸੋਹਣ ਸਿੰਘ ਮੀਸ਼ੇ ਨੂੰ ਲਖਵਿੰਦਰ ਜੌਹਲ ਨੇ ਆਪਣਾ ਆਦਰਸ਼ ਐਲਾਨਿਆਕਵਿਤਾ ਵਿੱਚ ਅਤੇ ਕਿੱਤੇ ਵਿੱਚ ਵੀਉਸ ਬਾਰੇ ਲਿਖੇ ਇਹ ਸ਼ਬਦ ਖੁਦ ਬੋਲ ਰਹੇ ਨੇ…

ਮੇਰੇ ਕੰਨਾਂ ਵਿੱਚ
ਧੀਮਾ ਧੀਮਾ ਮੀਸ਼ਾ ਬੋਲੇ…

ਧੀਮੇ ਬੋਲਾਂ ਦਾ ਬੁਲੰਦ ਕਵੀ” ਲੇਖ ਵਿੱਚ ਲਖਵਿੰਦਰ ਨੇ ਮੀਸ਼ੇ ਬਾਰੇ ਅਤੇ ਉਸ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਸੁਰਜੀਤ ਕੀਤਾ ਹੈ- ਬੜੀ ਰੂਹ ਅਤੇ ਖ਼ੂਬਸੂਰਤੀ ਨਾਲ! ਸਮੇਂ ਦਾ ਮਹਾਨ ਕਵੀ, ਬੇਸ਼ੁਮਾਰ ਕਾਵਿ-ਝੀਲਾਂ ਦਾ ਤਾਰੂ ਮੀਸ਼ਾ ਆਖਰ ਕਾਂਜਲੀ ਝੀਲ ਵਿੱਚ ਕਿਵੇਂ ਡੁੱਬ ਗਿਆ? ਇਹ ਸਵਾਲ ਲੇਖਕ ਦੇ ਕੋਮਲ ਮਨ ਨੂੰ ਅੱਜ ਵੀ ਹੈਰਾਨ ਅਤੇ ਪਰੇਸ਼ਾਨ ਕਰਦਾ ਹੈ!

ਆਪਣੇ ਪਿਤਾ ਦੇ ਕਰੀਬੀ ਦੋਸਤ, ਇਨਕਲਾਬੀ ਕਵੀ ਡਾ. ਜਗਤਾਰ ਬਾਰੇ ਲਖਵਿੰਦਰ ਜੌਹਲ ਲਿਖਦਾ ਹੈ ਕਿ, … ਉਸਦੀ ਸਮੁੱਚੀ ਦਿੱਖ ਇੱਕ ਖਿਝੇ ਹੋਏ ਆਦਮੀ ਵਰਗੀ ਸੀਉਹ ਮੁਸਕਰਾਉਂਦਾ ਜਾਂ ਹੱਸਦਾ ਵੀ, ਆਪਣੇ ਚਿਹਰੇ ਤੋਂ ਗੰਭੀਰਤਾ ਨੂੰ ਉਰੇ ਪਰੇ ਨਹੀਂ ਸੀ ਹੋਣ ਦਿੰਦਾ32 ਤੋਂ ਵੱਧ ਕਿਤਾਬਾਂ ਦੇ ਰਚਨਹਾਰੇ ਡਾ. ਜਗਤਾਰ ਦੀ ਜ਼ਿੰਦਗੀ ਦੇ ਚੰਗੇ-ਮਾੜੇ ਅਤੇ ਰੰਗ-ਬਰੰਗੇ ਪਲਾਂ ਨੂੰ ਸੁੰਦਰ ਸ਼ਬਦਾਂ ਵਿੱਚ ਉਤਾਰਦਾ ਜਾਂਦਾ ਹੈ… ਜ਼ਿੰਦਗੀ ਦੇ ਸੱਚ ਨੂੰ ਲਿਖਣਾ ਅਤੇ ਅਜਿਹੀ ਲੇਖਣੀ ਦੀ ਪਰਚਮ ਹੱਥਾਂ ਵਿੱਚ ਲੈ ਕੇ ਅਡੋਲ ਖੜ੍ਹੇ ਹੋਣ ਤੇ ਮਾਣ ਮਹਿਸੂਸ ਕਰਨਾ, ਜਗਤਾਰ ਦਾ ਹਾਸਲ ਹੈ …।

ਰਸੂਲ ਹਮਜ਼ਾਤੋਵ ਦੁਆਰਾ ਅਵਾਰ ਬੋਲੀ ਵਿੱਚ ਲਿਖੀ ਸੰਸਾਰ ਪ੍ਰਸਿੱਧ ਕਿਤਾਬ ‘ਮੇਰਾ ਦਾਗ਼ਿਸਤਾਨ’ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੀ ਵਿਲੱਖਣ ਸ਼ਖ਼ਸੀਅਤ ਗੁਰਬਖ਼ਸ਼ ਸਿੰਘ ਫਰੈਂਕ ਨਾਲ ਬਿਤਾਏ ਵਕਤ ਨੂੰ “ਸੁਹਜ, ਸਹਿਜ ਅਤੇ ਸਿਰੜ ਦੀ ਤ੍ਰਿਵੈਣੀ” ਲੇਖ ਅੰਦਰ ਬਾਖੂਬੀ ਨਾਲ ਪਾਠਕਾਂ ਅੱਗੇ ਪਰੋਸਿਆ ਹੈ

ਪੁਸਤਕ ਵਿੱਚ ਅੱਗੇ ਚਲਦਿਆਂ ਜਗਦੀਸ਼ ਸਿੰਘ ਵਰਿਆਮ, ਪ੍ਰਮਿੰਦਰਜੀਤ, ਅਮਿਤੋਜ ਅਤੇ ਪ੍ਰੇਮ ਗੋਰਖੀ ਦੇ ਸ਼ਬਦ-ਚਿੱਤਰ ਉਲੀਕਦਿਆਂ ਇਨ੍ਹਾਂ ਖ਼ੂਬਸੂਰਤ ਰੂਹਾਂ ਨਾਲ ਬਿਤਾਏ ਪਲਾਂ ਨੂੰ ਮੁੜ ਚਿਤਵਣ ਦਾ ਬਹੁਤ ਚੰਗਾ ਉਪਰਾਲਾ ਕੀਤਾ ਹੈ, ਲਖਵਿੰਦਰ ਜੌਹਲ ਨੇ!

ਆਪਣੇ ਇਲਾਕੇ ਦੇ ਕਵੀ ਡਾ. ਰਣਧੀਰ ਸਿੰਘ ਚੰਦ ਨੂੰ ਯਾਦ ਕਰਦਿਆਂ ਲਖਵਿੰਦਰ ਜੌਹਲ ਲਿਖਦੇ ਹਨ ਕਿ… “ਰਣਧੀਰ ਸਿੰਘ ਚੰਦ ਉਨ੍ਹਾਂ ਕਵੀਆਂ ਵਿੱਚੋਂ ਸੀ, ਜਿਨ੍ਹਾਂ ਦੇ ਮੈਂ ਆਪਣੀ ਚੜ੍ਹਦੀ ਉਮਰ ਵਿੱਚ ਹੀ ਬਹੁਤ ਨੇੜੇ ਹੋ ਗਿਆ ਸਾਂਇਹ ਇਲਾਕੇ ਦਾ ਮੋਹ ਸੀ? ਉਸਦੀ ਸ਼ਖ਼ਸੀਅਤ ਦਾ ਤਲਿੱਸਮ ਸੀ? ਜਾਂ ਉਸਦੀ ਗ਼ਜ਼ਲਗੋਈ ਦਾ ਕਮਾਲ? ਇਸਦਾ ਫੈਸਲਾ ਕਰਨਾ ਮੁਸ਼ਕਿਲ ਹੈ।” ਅੱਗੇ ਚੱਲ ਕੇ ਲਿਖਦੇ ਨੇ ਕਿ… “ਡਾ. ਚੰਦ ਨੂੰ ਦੋਸਤ ਅਤੇ ਦੁਸ਼ਮਣ ਬਣਾਉਣ ਦੀ ਇੱਕੋ ਜਿੰਨੀ ਮੁਹਾਰਤ ਹਾਸਲ ਸੀਉਹ ਜਿਸਦੇ ਨੇੜੇ ਹੁੰਦਾ, ਪੂਰੀ ਤਰ੍ਹਾਂ ਹੁੰਦਾ, ਜਿਸ ਤੋਂ ਦੂਰ ਹੁੰਦਾ ਤਾਂ ਵੀ ਪੂਰੀ ਤਰ੍ਹਾਂ ਹੁੰਦਾਫਿਰ ਵੀ ਸਾਡਾ ‘ਦਿਲ-ਦਰਿਆ’, ਰਣਧੀਰ ਸਿੰਘ ਚੰਦ ‘ਕਤਰੇ ਵਿੱਚ ਸਮੁੰਦਰ’ ਸੀ …”

ਲਖਵਿੰਦਰ ਜੌਹਲ ਨੇ ਪਾਸ਼ ਨਾਲ ਬਿਤਾਏ ਕੁਝ ਪਲਾਂ ਦੀਆਂ ਯਾਦਾਂ ਨੂੰ ਬਹੁਤ ਭਾਵਪੂਰਤੀ ਨਾਲ ਇੰਜ ਬਿਆਨਿਆ… “ਪਾਸ਼ ਇੱਕ ਵਰਤਾਰੇ ਦਾ ਨਾਮ ਹੈ, ਜੋ ਪੰਜਾਬੀ ਕਵਿਤਾ ਵਿੱਚ ਵਾਵਰੋਲੇ ਵਾਂਗ ਆਇਆ ਅਤੇ ਆਪਣੇ ਪਿੱਛੇ ਬਹੁਤ ਕੁਝ ਅਜਿਹਾ ਛੱਡ ਗਿਆ, ਜਿਸ ਨੂੰ ਸਮਝਣਾ, ਉਸਦੇ ਵਿਛੜ ਜਾਣ ਤੋਂ ਇੰਨੇ ਸਾਲਾਂ ਬਾਅਦ ਵੀ ਇੱਕ ਰਹੱਸ ਬਣਿਆ ਹੋਇਆ ਹੈਉਹ ਨਕਸਲੀ ਕਾਰਕੁਨ ਸੀ? ਕਵੀ ਸੀ? ਸਮਾਜ ਸੁਧਾਰਕ ਸੀ? ਇਨਕਲਾਬੀ ਯੋਧਾ ਸੀ? ਜਾਂ ਫਿਰ ਇੱਕ ਤਿੱਖਾ ਸ਼ਰਾਰਤੀ-ਛਿੱਦਰੀ ਨੌਜਵਾਨ ਸੀ, ਜੋ ਪੈਰ ਪੈਰ ਉੱਤੇ ਬਦਲਦਾ, ਪਲਾਇਨ ਕਰਦਾ ਅਤੇ ਆਪਣੇ ਆਸ਼ਿਆਂ ਵੱਲ ਅੱਗੇ ਵਧਦਾ ਜਾਂਦਾ ਸੀ? ਉਹ ਇੱਕੋ ਵੇਲੇ ਬੁਲੰਦ ਕਵੀ ਸੀ, ਅਤਿ ਦਰਜੇ ਦਾ ਗਹਿਰ ਗੰਭੀਰ ਚਿੰਤਕ ਸੀ ਤੇ ਬੇਹੱਦ ਲਚਕੀਲਾ ਅਤੇ ਚੁਲਬੁਲਾ ਵਿਅਕਤੀ ਵੀ ਸੀਉਸਦੀ ਸ਼ਖ਼ਸੀਅਤ ਦੀ ਇਹੀ ਵਿਲੱਖਣਤਾ, ਬਹੁਤ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ, ਉਸ ਨੂੰ ਸਾਡਾ ਦੋਸਤ ਬਣਾਈ ਰੱਖਦੀ ਸੀ।”

ਦੋਸਤੋ, ਇਸ ਖ਼ੂਬਸੂਰਤ ਪੁਸਤਕ ਵਿੱਚ ਹੋਰ ਬਹੁਤ ਕੁਝ ਵੀ ਪੜ੍ਹ ਕੇ ਜਾਣਨ ਅਤੇ ਮਾਣਨ ਵਾਲਾ ਹੈ ਜੋ ਮੈਂ ਸਾਹਿਤ ਦੇ ਸੁਹਿਰਦ ਪਾਠਕਾਂ ਦੇ ਨਜ਼ਰੀਏ ’ਤੇ ਛੱਡਣਾ ਹੀ ਬਿਹਤਰ ਸਮਝਦਾ ਹਾਂਮੈਨੂੰ ਉਮੀਦ ਹੀ ਨਹੀਂ ਬਲਕਿ ਪੂਰਾ ਯਕੀਨ ਵੀ ਹੈ ਕਿ ਪਾਠਕਾਂ ਨੂੰ ਇਹ ਵਿਲੱਖਣ ਅਤੇ ਸ਼ਾਹਕਾਰ ਰਚਨਾ ਜ਼ਰੂਰ ਪਸੰਦ ਆਵੇਗੀਮੇਰੇ ਵੱਲੋਂ ਲਖਵਿੰਦਰ ਜੌਹਲ ਨੂੰ ਇਸ ਨਵੇਕਲੀ ਕੋਸ਼ਿਸ਼ ਅਤੇ ਕਾਮਯਾਬੀ ਲਈ ਢੇਰ ਸਾਰੀਆਂ ਮੁਬਾਰਕਾਂ ਅਤੇ ਅਗਲੇ ਸਾਹਿਤਿਕ ਸਫ਼ਰ ਲਈ ਸ਼ੁਭ ਕਾਮਨਾਵਾਂ ਵੀ!!

ਜ਼ਿੰਦਗੀ ਜ਼ਿੰਦਾਬਾਦ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)