GurjinderSSahdara7ਲੋਕਾਂ ਨੂੰ ਜਾਤਾਂ, ਧਰਮਾਂ ਵਿੱਚ ਵੰਡ ਕੇ ਕੁਰਸੀ ਜਾਂ ਰਾਜ ਭਾਗ ਤਾਂ ਹਾਸਲ ਕਰ ਲਓਗੇ ਤੁਸੀਂ, ਪਰ ...
(7 ਫਰਵਰੀ 2026)


ਅਜੋਕੇ ਸਿਆਸਤਦਾਨ ਰੰਗ ਬਦਲਣ ਵਿੱਚ ਇੰਨੇ ਮਾਹਿਰ ਅਤੇ ਤੇਜ਼-ਤਰਾਰ ਹੋ ਗਏ ਨੇ ਕਿ ਗਿਰਗਿਟ ਵੀ ਇਨ੍ਹਾਂ ਮੋਹਰੇ ਸ਼ਰਮਸਾਰ ਹੈ।
ਕਈ ਵਾਰ ਇਹ ਇੱਦਾਂ ਦੇ ਬਿਆਨ ਦਿੰਦੇ ਹਨ, ਪੜ੍ਹ ਕੇ ਬੰਦਾ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਯਾਰ ਇਹ ‘ਉਹੀ’ ਹਨ?

ਪਹਿਲਾ ਸਮਾਂ ਹੋਰ ਸੀ। ਅਕਸਰ ਰਾਜਨੀਤਿਕ ਨੇਤਾਵਾਂ ਦੇ ਬਿਆਨ ਸਮੇਂ ਨਾਲ ਲੋਕਾਂ ਨੂੰ ਭੁੱਲ-ਭੁਲਾ ਜਾਂਦੇ ਸਨ ਜਾਂ ਕਹਿ ਲਓ ਉਹਨਾਂ ਉੱਪਰ ਝੂਠ ਦੇ ਪਰਦੇ ਵੀ ਪੈ ਜਾਂਦੇ ਸਨ ਪਰ ਹੁਣ ਉਹ ਜ਼ਮਾਨਾ ਨਹੀਂ ਰਿਹਾ, ਸੋਸ਼ਲ ਮੀਡੀਆ ਦੀ ਬਦੌਲਤ ਵਰ੍ਹਿਆਂ ਪਹਿਲਾਂ ਕਹੀਆਂ ਹੋਈਆਂ ਗੱਲਾਂ ਵੀ ਝੱਟ ਲੋਕਾਂ ਕੋਲ ਪਹੁੰਚ ਜਾਂਦੀਆਂ ਜਨਉਸ ਵੇਲੇ ਬੰਦਾ ਸੋਚਦਾ ਹੈ ਕਿ ਯਾਰ ਹੁਣ ਇਹ ਕਿਹੜਾ ਮੂੰਹ ਲੈ ਕੇ ਉਹਨਾਂ ਲੋਕਾਂ ਅੱਗੇ ਜਾ ਕੇ ਖੜ੍ਹਦੇ ਹੋਣਗੇ, ਜਿਨ੍ਹਾਂ ਨੂੰ ਕਦੀ ਗਾਲ੍ਹਾਂ ਕੱਢਦੇ ਸਨਬੱਸ ਇਹੋ ਕਹਿ ਸਕਦੇ ਹਾਂ, ਜਿਹੋ ਜਿਹੇ ਮਰਨ ਵਾਲੇ, ਉਹੋ ਜਿਹੇ ਫੂਕਣ ਵਾਲੇ

ਰਵਨੀਤ ਬਿੱਟੂ! ਕੀ ਕਹੀਏ!! ਜਦੋਂ ਕਾਂਗਰਸ ਵਿੱਚ ਸੀ ਤਾਂ ਭਾਜਪਾ ਵਿਰੁੱਧ ਉਹ ਕੁਝ ਉਗਲਦਾ ਸੀ ਕਿ ਰਹੇ ‘ਰੱਬ’ ਦਾ ਨਾਂਕਿਸਾਨ ਧਰਨੇ ਦੌਰਾਨ ਦਿੱਲੀ ਵਿੱਚ ਸੰਸਦ ਦੇ ਬਾਹਰ ਜੋ ਹੰਗਾਮਾ ਜਾਂ ਕਹਿ ਲਓ ਡਰਾਮਾ ਕੀਤਾ, ਸਭ ਨੂੰ ਯਾਦ ਹੀ ਹੋਵੇਗਾਸਿੱਧੇ ਪ੍ਰਸਾਰਨ ਦੌਰਾਨ ਇੱਥੋਂ ਤਕ ਕਹਿ ਦਿੱਤਾ ਕਿ ਭਾਜਪਾ ਨੇਤਾਵਾਂ ਨਾਲ ਡਿਬੇਟ ਕਰਨੀ ਤਾਂ ਦੂਰ, ਮੈਂ ਇਨ੍ਹਾਂ ਦੀ ਮਕਾਣ ਤਕ ਨੀ ਜਾਂਦਾਰਾਹੁਲ ਗਾਂਧੀ ਦੀ ਉਸਤਤ ਵਿੱਚ ਉਹ ਸੋਹਲੇ ਗਾਏ ਕਿ ਭਗਤੀ ਵਾਲੀਆਂ ਹੱਦਾਂ ਅਤੇ ਕਸਰਾਂ ਹੀ ਮੁਕਾ ਦਿੱਤੀਆਂਇੱਥੋਂ ਤਕ ਕਿ ਆਪਣੇ ਸਿਰ ’ਤੇ ਪੱਗ ਬੰਨ੍ਹਣ ਤਕ ਦਾ ਸਿਹਰਾ ਵੀ ਰਾਹੁਲ ਗਾਂਧੀ ਨੂੰ ਦਿੱਤਾ, ਅਤੇ ਅੱਜ? ਉਸੇ ਰਾਹੁਲ ਗਾਂਧੀ ਨੂੰ ਪੱਗ ਦਾ ਦੁਸ਼ਮਣ ਕਹਿ ਰਿਹਾ ਹੈ। ਕਾਂਗਰਸ ਨੂੰ ਸਿੱਖਾਂ ਦੀ ਕਾਤਲ ਕਹਿ ਰਿਹਾ ਹੈਭੁੱਲ ਗਿਆ ਆਪਣੇ ਦਾਦੇ ਨੂੰ? ਉਹ ਵੀ ਤਾਂ ਨਾਲ ਹੀ ਸੀ ਕਾਂਗਰਸ ਦੇਜੇ ਕਾਂਗਰਸ ਕਾਤਲ ਹੈ ਤਾਂ ਫਿਰ ਤੇਰਾ ਦਾਦਾ, ਬੇਅੰਤ ਸਿੰਘ ਕੀ ਹੋਇਆ?

ਬਿੱਟੂ ਜੀ ਦੀ ਰਾਜਨੀਤਿਕ ਉਪਲਬਧੀ ਅਤੇ ਕੈਰੀਅਰ ਬਾਰੇ ਗੱਲ ਕਰੀਏ ਤਾਂ ਜਿੱਥੋਂ ਤਕ ਮੈਨੂੰ ਪਤਾ ਹੈ, ਯੂਥ ਕਾਂਗਰਸ ਦੀ ਚੋਣ ਸੀ ਤੇ ਮਰਹੂਮ ਬੇਅੰਤ ਸਿੰਘ ਦਾ ਪੋਤਾ ਗੁਰਕੀਰਤ ਕੋਟਲੀ ਪ੍ਰਧਾਨਗੀ ਦਾ ਮੁੱਖ ਦਾਅਵੇਦਾਰ ਸੀ। ਪਰ ਕੁਝ ਕੁ ਦਿਨਾਂ ਦੇ ਫਰਕ ਨਾਲ ਉਸਦੀ ਉਮਰ ਵੱਧ ਨਿਕਲੀ ਤਾਂ ਚਚੇਰੇ ਭਰਾ ਰਵਨੀਤ ਬਿੱਟੂ ਦਾ, ਜਿਸ ਨੂੰ ਉਦੋਂ ਤਕ ਕੋਈ ਜਾਣਦਾ ਤਕ ਨਹੀਂ ਸੀ, ਦਾਅ ਲੱਗ ਗਿਆਕੰਮ ਐਨਾ ਫਿੱਟ ਬੈਠਿਆ ਅਤੇ ਕਿਸਮਤ ਅਜਿਹੀ ਮਿਹਰਬਾਨ ਹੋਈ ਕਿ ਇਸ ਤੋਂ ਬਾਅਦ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਚੁਣਿਆ ਗਿਆਪੂਰੀ ਤਰ੍ਹਾਂ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆਰਾਹੁਲ ਗਾਂਧੀ ਦਾ ਖ਼ਾਸਮਖਾਸ ਬਣ ਗਿਆਇੱਥੋਂ ਤਕ ਕਿ ਲੋਕ ਪੰਜਾਬ ਦੇ ਭਵਿੱਖ ਦੇ ਮੁੱਖ ਮੰਤਰੀ ਵਜੋਂ ਦੇਖਣ ਲੱਗੇ ਪਰ ਇੱਥੇ ਆ ਕੇ ਉਹ ਗਲਤੀ ਕਰ ਗਿਆਸਿਖਰ ’ਤੇ ਪਹੁੰਚਣ ਦੀ ਕਾਹਲ ਕਹਿ ਲਓ ਜਾਂ ਫਿਰ ਕੋਈ ਅੰਦਰੂਨੀ ਘੁੰਡੀ, ਭਾਜਪਾ ਨਾਲ ਜਾ ਰਲਿਆਆਪਣੇ ਕਿਸੇ ਵੇਲੇ ਦੇ ਮਿੱਤਰ ਰਾਜੇ ਵੜਿੰਗ ਖਿਲਾਫ ਲੋਕ ਸਭਾ ਦੀ ਚੋਣ ਲੜੀ, ਪਰ ਹਾਰ ਗਿਆਹਾਰਨ ਦੇ ਬਾਵਜੂਦ ਭਾਜਪਾ ਨੇ ਰਾਜਸਥਾਨ ਤੋਂ ਰਾਜ ਸਭਾ ਮੈਂਬਰੀ ਬਖਸ਼ ਕੇ ਕੇਂਦਰ ਵਿੱਚ ਮੰਤਰੀ ਬਣਾ ਲਿਆ

ਚਲੋ ਇਹ ਤਾਂ ਸੀ ਇਹਦਾ ਜਾਤੀ ਮਸਲਾ ਜਾਂ ਕਹਿ ਲਓ ਨਿੱਜੀ ਲਾਲਸਾਕੋਈ ਲੈਣ-ਦੇਣ ਨਹੀਂਪਰ ਦੁੱਖ ਇਸ ਗੱਲ ਦਾ ਹੈ ਕਿ ਹਰ ਵਾਰ ਪੱਗ ਨੂੰ ਹੀ ਕਿਉਂ ਹਥਿਆਰ ਬਣਾਇਆ ਜਾ ਰਿਹਾ ਹੈ? ਕਦੀ ਤਾਂ ਪੱਗ ਨੂੰ ਰਾਹੁਲ ਗਾਂਧੀ ਦੀ ਬਖਸ਼ਿਸ਼ ਜਾਂ ਦੇਣ ਦੱਸਦਾ ਸੀ ਤੇ ਹੁਣ ਉਸੇ ਪੱਗ ਦੇ ਹਵਾਲੇ ਨਾਲ ਮੋਦੀ ਸਾਹਿਬ ਵੱਲੋਂ ਬਿਆਨ ਦੁਆ ਰਿਹਾ ਹੈ ਕਿ ਰਾਹੁਲ ਨੇ ਮੈਨੂੰ ਸਿੱਖ ਹੋਣ ਕਰਕੇ ਗੱਦਾਰ ਕਿਹਾ ਹੈਇਹ ਮੇਰੀ ਨਹੀਂ, ਸਮੂਹ ਸਿੱਖ ਭਾਈਚਾਰੇ ਦੀ ਬੇਇੱਜ਼ਤੀ ਹੈਬੱਸ ਇਹੀ ਦੁੱਖ ਦੀ ਗੱਲ ਹੈਕਿਉਂ ਧਰਮਾਂ ਅਤੇ ਜਾਤਾਂ ਦੇ ਸਹਾਰੇ ਮਾਹੌਲ ਖਰਾਬ ਕਰਨ ’ਤੇ ਤੁਲੇ ਹੋਏ ਓ ਯਾਰ? ਲੋਕਾਂ ਨੂੰ ਜਾਤਾਂ, ਧਰਮਾਂ ਵਿੱਚ ਵੰਡ ਕੇ ਕੁਰਸੀ ਜਾਂ ਰਾਜ ਭਾਗ ਤਾਂ ਹਾਸਲ ਕਰ ਲਓਗੇ ਤੁਸੀਂ, ਪਰ ਕਦੀ ਇਹ ਸੋਚਿਆ ਹੈ ਕਿ ਮੁਲਕ ਨੂੰ ਕਿੱਥੇ ਅਤੇ ਕਿਸ ਪਾਸੇ ਲਿਜਾ ਰਹੀ ਹੈ ਤੁਹਾਡੀ ਇਹ ਘਟੀਆ ਸਿਆਸਤ? ਕੀ ਸਿਰਫ ਸੱਤਾ ਦਾ ਸੁਖ ਮਾਣਨਾ ਹੀ ਮਨੋਰਥ ਅਤੇ ਮਕਸਦ ਰਹਿ ਗਿਆ ਹੈ ਤੁਹਾਡਾ?

ਕਿੰਨਾ ਚਿਰ, ਆਖਰ ਕਿੰਨਾ ਚਿਰ ਘਰ ਦੀਆਂ ਕੰਧਾਂ ਨੂੰ ਖੋਖਲੀਆਂ ਕਰ ਕੇ ਛੱਤ ’ਤੇ ਚੜ੍ਹ ਕੇ ਜਸ਼ਨ ਮਨਾਓਗੇ? ਆਖਰ ਕਦੇ ਤਾਂ ਉਹ ਕਮਜ਼ੋਰ ਹੋ ਚੁੱਕੀਆਂ ਕੰਧਾਂ ਡਿਗਣਗੀਆਂ ਹੀ ਤੇ ਜਦੋਂ ਉਹ ਕੰਧਾਂ ਡਿਗ ਗਈਆਂ ਤਾਂ ਬਚਣੀ ਛੱਤ ਵੀ ਨਹੀਂਯਾਦ ਰੱਖੋ ਇਹ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ, ਮਹਿਜ਼ ਲੋਕ ਨਹੀਂ, ਇਹ ਭਾਰਤ ਦੇਸ਼ ਦੀਆਂ ਦਿਵਾਰਾਂ ਨੇਜਿੰਨੀਆਂ ਮਜ਼ਬੂਤ ਹੋਣਗੀਆਂ ਇਹ ਦਿਵਾਰਾਂ, ਉੰਨਾ ਹੀ ਮਜ਼ਬੂਤ ਹੋਵੇਗਾ ਇਹ ਦੇਸ਼

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)