GurjinderSSahdara7ਆਖਰ ਜਦੋਂ ਸਰਕਾਰ ਨੂੰ ਛੋਟਾ ਜਿਹਾ ਸੰਘਰਸ਼ ਇੱਕ ਵੱਡਾ ਵਿਦਰੋਹ ਬਣਦਾ ...
(25 ਜੁਲਾਈ 2026)


ਬੇਸ਼ਕ ਤਿੰਨ ਖੇਤੀ ਬਿੱਲਾਂ, ਜਿਨ੍ਹਾਂ ਨੂੰ ਕਾਲੇ ਕਾਨੂੰਨ ਵੀ ਕਿਹਾ ਜਾਂਦਾ ਹੈ, ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਇੱਕ ਲੰਬੀ ਜੱਦੋਜਹਿਦ ਕਰਨੀ ਪਈ
, ਲੰਬੀ ਲੜਾਈ ਲੜਨੀ ਪਈਕਿਸਾਨਾਂ ਨੇ ਸਰਦੀਆਂ ਦੀਆਂ ਠੰਢੀਆਂ ਰਾਤਾਂ ਦਿੱਲੀ ਦੀਆਂ ਬਾਰਡਰਾਂ ’ਤੇ ਕੱਟੀਆਂ, ਗਰਮੀਆਂ ਦੀ ਲੂ ਝੱਲੀ, 700 ਤੋਂ ਵੱਧ ਸ਼ਹੀਦੀਆਂ ਹੋਈਆਂਪਰ ਉਸ ਸੰਘਰਸ਼ ਨੇ ਇੱਕ ਦੀਵਾ ਜਗਾ ਦਿੱਤਾਉਹ ਘੋਲ ਇੱਕ ਚਾਨਣ ਦਸੇਰਾ ਬਣ ਗਿਆ ਕਿ ਜੇਕਰ ਅਸੀਂ ਹਿੰਮਤ ਅਤੇ ਲਗਨ ਨਾਲ ਕੋਈ ਸੰਘਰਸ਼ ਕਰਾਂਗੇ ਤਾਂ ਜ਼ਰੂਰ ਕਾਮਯਾਬ ਹੋਵਾਂਗੇ

ਲੜਾਈ ਲੰਬੀ ਹੋਣ ਦਾ ਕਾਰਨ ਦੇਖੀਏ ਤਾਂ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਹਲਕੇ ਵਿੱਚ ਲਿਆ, ਕਮਜ਼ੋਰ ਅਤੇ ਉਮਾਰ ਹੰਢਾਏ ਬਜ਼ੁਰਗ ਸਮਝਿਆਅਨਪੜ੍ਹ, ਗੰਵਾਰ, ਵਿਹਲੜ ਅਤੇ ਸਾਧਨ ਹੀਣ ਸਮਝਿਆਸੋਚਿਆ, ਚਾਰ ਕੁ ਡੰਡੇ ਮਾਰ ਕੇ ਖਦੇੜ ਦਿਆਂਗੇਭੁੱਖੇ ਮਰਨਗੇ ਤਾਂ ਭੱਜ ਜਾਣਗੇਟੀਵੀ ’ਤੇ ਬੈਠੇ ਐਂਕਰਾਂ ਨੇ ਵੀ “ਖਾਲਿਸਤਾਨੀ” ਅਤੇ “ਵਿਰੋਧੀ ਧਿਰਾਂ ਦੇ ਪਿੱਠੂ” ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀਪਰ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਸੀਸ਼ਾਇਦ ਅਣਜਾਣ ਸਨ ਕਿ ਦੇਸ਼ ਦੇ ਕਿਸਾਨ ਦੀ ਤਾਂ ਭੁੱਖੇ ਰਹਿ ਕੇ ਕੰਮ ਕਰਨ ਦੀ ਆਦਤ ਬਣ ਗਈ ਹੈਆਪ ਭੁੱਖੇ ਰਹਿ ਕੇ ਦੂਜਿਆਂ ਦਾ ਢਿੱਡ ਭਰਨ ਵਿੱਚ ਤਸੱਲੀ ਮਿਲਦੀ ਹੈਜਿਸ ਕੌਮ ਨੇ ਲੰਗਰ ਛਕਾ ਕੇ ਦੁਨੀਆ ਨੂੰ ਖੁਆਇਆ, ਉਸਨੂੰ ਭੁੱਖ ਨਾਲ ਡਰਾਇਆ ਨਹੀਂ ਜਾ ਸਕਦਾ ਸੀ

ਦੂਜੀ ਗੱਲ ਕੇਂਦਰ ਦੀ ਸੋਚ ਸੀ ਕਿ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ, ਇਹ ਪੰਜਾਬ ਦੇ ਕਿਸਾਨ ਕਿੰਨਾ ਕੁ ਲੜ ਲੈਣਗੇਪਹਿਲਾਂ ਵੀ ਪੰਜਾਬ ਵਿੱਚ ਭਾਜਪਾ ਨੂੰ ਕੋਈ ਮੂੰਹ ਨਹੀਂ ਲਾਉਂਦਾ, ਰਹਿ ਮੁੱਕੀ ਨੂੰ ਅਕਾਲੀਆਂ ਨਾਲ ਰਲ ਕੇ ਸਰਕਾਰ ਤਾਂ ਬਣ ਹੀ ਜਾਂਦੀ ਹੈਪਰ ਹੋਇਆ ਇਹ ਕਿ ਲੋਕ ਦੇ ਸੰਘਰਸ਼ ਅੱਗੇ ਭਾਜਪਾ ਦੇ ਪਿੱਠੂ ਬਾਦਲਾਂ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇਣਾ ਪਿਆ, ਚਾਹੇ ਉਤਲੇ ਮਨੋਂ ਹੀ ਸਹੀਕੇਂਦਰ ਦੀ ਵਜ਼ੀਰੀ ਛੱਡਣੀ ਪਈ, ਚਾਹੇ ਮਜਬੂਰੀ ਵਿੱਚ ਹੀ ਸਹੀਅੱਖਾਂ ਤਾਂ ਉਦੋਂ ਖੁੱਲ੍ਹੀਆਂ ਜਦੋਂ ਪਹਿਲਾਂ ਉੱਤਰੀ ਭਾਰਤ ਤੇ ਫਿਰ ਸਮੁੱਚੇ ਦੇਸ਼ ਦੇ ਕਿਸਾਨ ਅੰਦੋਲਨ ਆ ਰਲ਼ੇਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਕਿਸਾਨ ਜਦੋਂ ਦਿੱਲੀ ਵੱਲ ਤੁਰੇ ਤਾਂ ਕੇਂਦਰ ਨੂੰ ਸਮਝ ਆਈ ਕਿ ਇਹ ਸਿਰਫ ਪੰਜਾਬ ਦਾ ਮਸਲਾ ਨਹੀਂ ਰਿਹਾ

ਤੀਜੀ ਸੋਚ ਇਹ ਸੀ ਕਿ ਕਿਸਾਨ ਵਿਰੋਧੀ ਧਿਰਾਂ ਨੂੰ ਹਥਿਆਰ ਦੇ ਤੌਰ ’ਤੇ ਕਿਸਾਨਾਂ ਵਿਰੁੱਧ ਵਰਤ ਲਵਾਂਗੇਕਿਸਾਨਾਂ ਵਿੱਚ ਫੁੱਟ ਪਾ ਦੇਵਾਂਗੇਪਰ ਸਿਆਣੇ ਆਗੂਆਂ ਦੀ ਬਦੌਲਤ ਏਕਤਾ ਬਣੀ ਰਹੀ ਅਤੇ ਉਹ ਹਥਿਆਰ ਵੀ ਬੇਕਾਰ ਗਿਆ

ਹੁਣ ਜਦੋਂ ਵਿਦਿਆਰਥੀ ਰੋਸ ਅੰਦੋਲਨ ਦਾ ਰੂਪ ਲੈਣ ਲੱਗਾ ਤਾਂ ਕੇਂਦਰ ਸਰਕਾਰ ਨੂੰ ਪੁਰਾਣੇ ਦਿਨ ਚੇਤੇ ਆ ਗਏ ਬੇਸ਼ਕ ਉੱਪਰੋਂ ਸਖਤ ਦਿਸਣ ਦਾ ਨਾਟਕ ਕੀਤਾ ਪਰ ਅੰਦਰੋਂ ਪੂਰੇ ਡਰੇ ਹੋਏ ਸਨਇੱਕ ਕਾਰਨ ਹੋਰ ਵੀ ਹੈ ਕਿ ਕਿਸਾਨ ਤਾਂ ਪੰਜਾਬੀ ਸਨ, ਉਨ੍ਹਾਂ ਦੇ ਵਿਰੋਧੀ ਸਨ, ਦੂਰੋਂ ਆ ਰਹੇ ਸਨਮੀਡੀਆ ਵੀ ਦਿਖਾ ਸਕਦਾ ਸੀ ਕਿ “ਬਾਹਰਲੇ ਲੋਕ ਆਏ ਹਨ।”

ਪਰ ਇਹ ਵਿਦਿਆਰਥੀ ਤਾਂ ਉਹ ਸਨ ਜਿਨ੍ਹਾਂ ਦੇ ਮਾਪਿਆਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਸਨਸਥਾਨਕ ਸਨਸ਼ਹਿਰਾਂ ਵਿੱਚ ਰਹਿਣ ਵਾਲੇ, ਪੜ੍ਹੇ-ਲਿਖੇ, ਤਕਨੀਕੀ ਸਿੱਖਿਆ ਦੇ ਮਾਹਰ ਅਤੇ ਭਵਿੱਖ ਦੇ ਅਫਸਰ ਅਤੇ ਲੀਡਰਇਨ੍ਹਾਂ ਦੇ ਮੋਬਾਇਲ ਫੋਨ ਵਿੱਚ ਕੈਮਰਾ ਸੀ, ਸੋਸ਼ਲ ਮੀਡੀਆ ਸੀਇੱਕ ਘੰਟੇ ਵਿੱਚ ਪੂਰੇ ਦੇਸ਼ ਵਿੱਚ ਵੀਡੀਓ ਵਾਇਰਲ ਹੋ ਜਾਂਦੀ ਸੀਕਿਸੇ ਦਾ ਪਿਓ ਪਾਰਟੀ ਦਾ ਵਰਕਰ ਸੀ, ਕਿਸੇ ਦੀ ਮਾਂ ਅਫਸਰ ਸੀਆਮ ਘਰਾਂ ਦੇ ਵਿਦਿਆਰਥੀਆਂ ਨਾਲ ਵੱਡੇ ਵੱਡੇ ਅਫਸਰਾਂ, ਕਾਰੋਬਾਰੀਆਂ, ਵਕੀਲਾਂ ਅਤੇ ਲੀਡਰਾਂ ਦੇ ਧੀਆਂ-ਪੁੱਤਰ ਅਤੇ ਸਕੇ ਸੰਬੰਧੀ ਸਨ

ਚੌਥਾ ਅਤੇ ਸਭ ਤੋਂ ਵੱਡਾ ਫਰਕ ਪੁਲਿਸ ਅਤੇ ਮੀਡੀਆ ਦੇ ਵਤੀਰੇ ਦਾ ਸੀ

ਕਿਸਾਨ ਅੰਦੋਲਨ ਸਮੇਂ ਪੁਲਿਸ ਨੇ ਸ਼ੁਰੂ ਵਿੱਚ ਬੈਰੀਕੇਡ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਅਤੇ ਲਾਠੀਚਾਰਜ ਕੀਤਾਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਵੀ ਕਿਸਾਨਾਂ ਨੂੰ “ਖਾਲਿਸਤਾਨੀ”, ਟੁਕੜੇ-ਟੁਕੜੇ ਗੈਂਗ” ਅਤੇ “ਵਿਰੋਧੀ ਧਿਰਾਂ ਦੇ ਮੋਹਰੇ” ਕਹਿ ਕੇ ਪੇਸ਼ ਕੀਤਾ26 ਜਨਵਰੀ ਵਾਲੀ ਘਟਨਾ ਨੂੰ ਵੱਡਾ ਕਰਕੇ ਪੂਰੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈਇਸ ਕਰਕੇ ਕਿਸਾਨਾਂ ਨੂੰ ਆਪਣੀ ਗੱਲ ਲੋਕਾਂ ਤਕ ਪਹੁੰਚਾਉਣ ਲਈ ਖੁਦ ਅੱਗੇ ਆਉਣਾ ਪਿਆ, ਖੁਦ ਸੋਸ਼ਲ ਮੀਡੀਆ ਚਲਾਉਣਾ ਪਿਆ

ਪਰ ਵਿਦਿਆਰਥੀ ਅੰਦੋਲਨ ਸਮੇਂ ਤਸਵੀਰ ਬਦਲੀ ਹੋਈ ਸੀ ਪੁਲਿਸ ਵੀ ਝਿਜਕ ਰਹੀ ਸੀ ਕਿਉਂਕਿ ਮਾਰਨ ਵਾਲਾ ਹੱਥ ਵੀ ਉਸੇ ਸਮਾਜ ਦਾ ਸੀ ਜਿਸਦਾ ਪੁੱਤਰ ਸੜਕ ’ਤੇ ਸੀਮੀਡੀਆ ਵੀ ਹੁਣ ਸਾਵਧਾਨ ਸੀਕਿਸਾਨ ਅੰਦੋਲਨ ਤੋਂ ਬਾਅਦ ਲੋਕਾਂ ਨੇ ਮੁੱਖ ਧਾਰਾ ਦੇ ਮੀਡੀਆ ’ਤੇ ਭਰੋਸਾ ਘੱਟ ਕਰ ਦਿੱਤਾ ਸੀਹੁਣ ਹਰ ਵਿਦਿਆਰਥੀ ਦੇ ਹੱਥ ਵਿੱਚ ਮੋਬਾਇਲ ਸੀਲਾਈਵ ਆਉਂਦਾ ਸੀ, ਟਵੀਟ ਕਰਦਾ ਸੀਸਰਕਾਰ ਨੂੰ ਪਤਾ ਸੀ ਕਿ ਜੇਕਰ ਇੱਕ ਵੀ ਲਾਠੀ ਚੱਲੀ ਤਾਂ 10 ਮਿੰਟ ਵਿੱਚ ਦੇਸ਼ ਭਰ ਵਿੱਚ ਅੱਗ ਲੱਗ ਜਾਊਗੀਇਸੇ ਕਰਕੇ ਗੱਲਬਾਤ ਦਾ ਰਾਹ ਛੇਤੀ ਖੁੱਲ੍ਹਿਆ ਸੰਖੇਪ ਵਿੱਚ ਕਹੀਏ ਤਾਂ ਕਿਸਾਨਾਂ ਨੇ ਸਿਸਟਮ ਨਾਲ ਲੜ ਕੇ ਰਾਹ ਬਣਾਇਆ, ਵਿਦਿਆਰਥੀਆਂ ਨੂੰ ਉਹ ਰਾਹ ਬਣਿਆ ਬਣਾਇਆ ਮਿਲ ਗਿਆ

ਕਿਸਾਨ ਦੂਜੇ ਸਨ ਪਰ ਵਿਦਿਆਰਥੀ ਆਪਣੇਆਖਰ ਜਦੋਂ ਸਰਕਾਰ ਨੂੰ ਛੋਟਾ ਜਿਹਾ ਸੰਘਰਸ਼ ਇੱਕ ਵੱਡਾ ਵਿਦਰੋਹ ਬਣਦਾ ਦਿਖਾਈ ਦੇਣ ਲੱਗਾ, ਜਦੋਂ ਲੱਗਿਆ ਕਿ ਹੁਣ ਇਹ ਸਾਡੇ ਆਪਣੇ ਵੋਟਰਾਂ ਦੇ ਘਰਾਂ ਤਕ ਪਹੁੰਚ ਜਾਵੇਗਾ ਤਾਂ ਸਰਕਾਰ ਨੂੰ ਝੁਕਣਾ ਪਿਆ ਅਤੇ ਮੰਗਾਂ ਮੰਨਣ ਵਿੱਚ ਹੀ ਭਲਾਈ ਸਮਝੀ

ਸਿੱਟਾ ਇਹੀ ਨਿਕਲਦਾ ਹੈ ਕਿ ਸੰਘਰਸ਼ ਦੀ ਲੰਬਾਈ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸੱਤਾ ਤੁਹਾਨੂੰ ਕਿੰਨਾ “ਆਪਣਾ” ਸਮਝਦੀ ਹੈਵੈਸੇ ਵੀ ਜਦੋਂ ਆਪਣੇ ਘਰਾਂ ਨੂੰ ਅੱਗ ਲਗਦੀ ਹੈ ਤਾਂ ਪਾਣੀ ਛੇਤੀ ਸੁੱਟਣਾ ਪੈਂਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author