GurjinderSSahdara7ਜੇ ਆਪਣੀ ਗੱਲ ਕਰਾਂ ਤਾਂ ਮੇਰੇ ਪਿਓ ਨੇ ਪਤੰਗਬੰਟੇ ਅਤੇ ਗੁੱਲੀ-ਡੰਡਾ, ਤਿੰਨਾਂ ਦੇ ਨੇੜੇ ਨਹੀਂ ...14 JAN 2026 2
(14 ਜਨਵਰੀ 2026)


14 JAN 2026 2
11 ਜਨਵਰੀ ਦੀ ਖ਼ਬਰ ਹੈ ਸੰਗਰੂਰ ਦੇ ਪਿੰਡ ਤੁੰਗਾਂ ਦਾ ਛੇਵੀਂ ਜਮਾਤ ਵਿੱਚ ਪੜ੍ਹਦਾ
12 ਸਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਹਰਜੋਤ ਸਿੰਘ ਪਤੰਗ ਉਡਾਉਂਦਾ ਤੀਜੀ ਮੰਜ਼ਲ ਤੋਂ ਹੇਠਾਂ ਡਿਗ ਕੇ ਦਮ ਤੋੜ ਗਿਆਅਣਗਹਿਲੀ ਕਹਿ ਲਓ ਜਾਂ ਲਾਪਰਵਾਹੀ, ਇਸ ਮੰਦਭਾਗੀ ਘਟਨਾ ਨੇ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂਪਲਾਂ ਵਿੱਚ ਮਾਸੂਮ ਜਿੰਦ ਹੈ ਤੋਂ ਸੀ ਹੋ ਗਈਮਨਹੂਸ ਖਬਰ ਸੁਣ ਕੇ ਸਰੀਰ ਕੰਬ ਗਿਆ ਤੇ ਹਿਰਦਾ ਝੰਜੋੜਿਆ ਗਿਆ ਪਰ ਜੋ ਹੋਣਾ ਸੀ ਹੋ ਗਿਆ, ਕਰ ਵੀ ਕੀ ਸਕਦੇ ਹਾਂਇਹੀ ਕਹਿ ਸਕਦੇ ਹਾਂ, ਜੋ ਭਾਣਾ ਵਰਤਣਾ ਸੀ ਉਹ ਤਾਂ ਵਾਪਰ ਗਿਆ, ਅਗਾਂਹ ਲਈ ਸੋਚੋ, ਸਮਝੋ ਅਤੇ ਵਿਚਾਰੋਗੌਰ ਕਰੀਏ ਤਾਂ ਇਹ ਕੋਈ ਪਹਿਲੀ ਵਾਰ ਇਸ ਤਰ੍ਹਾਂ ਦੀ ਦੁਰਘਟਨਾ ਨਹੀਂ ਹੋਈ, ਸਗੋਂ ਹਰ ਸਾਲ ਹੀ ਅਜਿਹੀਆਂ ਖ਼ਬਰਾਂ ਸੁਣਨ ਵਿੱਚ ਆਉਂਦੀਆਂ ਹਨਮੇਰੇ ਜਿਹੇ ਹੋਰ ਕਈ ਹਰ ਸਾਲ ਰੌਲਾ ਪਾਉਂਦੇ ਹਨ ਪਰ ਕਿਸੇ ਉੱਤੇ ਕੋਈ ਅਸਰ ਨਹੀਂ ਹੁੰਦਾਫਿਰ ਵੀ ਡੁੰਘਾਈ ਨਾਲ ਸੋਚੀਏ ਅਤੇ ਸਮਝੀਏ ਤਾਂ ਇਹ ਘਟਨਾ ਉਨ੍ਹਾਂ ਮਾਪਿਆਂ ਲਈ ਇੱਕ ਗੰਭੀਰ ਚਿਤਾਵਣੀ ਹੈ, ਜਿਨ੍ਹਾਂ ਦੇ ਬੱਚੇ ਪਤੰਗ ਉਡਾਉਣ ਦੇ ਸ਼ੌਕੀਨ ਹਨਪਹਿਲਾਂ ਜ਼ਮਾਨਾ ਹੋਰ ਸੀ, ਉਦੋਂ ਲੋਕ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਪਤੰਗ ਉਡਾਉਂਦੇ ਸਨਘਰ ਵੀ ਕੱਚੇ ਅਤੇ ਉਚਾਈ ਵਿੱਚ ਘੱਟ ਹੁੰਦੇ ਸਨ ਤੇ ਹੇਠਾਂ ਵਿਹੜੇ ਵੀ ਕੱਚੇ ਹੁੰਦੇ ਸਨਜੇ ਕਿਤੇ ਕੋਈ ਡਿਗ ਵੀ ਜਾਂਦਾ ਸੀ ਤਾਂ ਵੱਧ ਤੋਂ ਵੱਧ ਲੱਤ/ਬਾਂਹ ਟੁੱਟ ਜਾਂਦੀ ਸੀ ਪਰ ਹੁਣ ਦੋ-ਦੋ, ਤਿੰਨ-ਤਿੰਨ ਮੰਜ਼ਲਾਂ ਪੱਕੇ ਘਰ ਹਨ, ਹੇਠਾਂ ਫਰਸ਼ ਵੀ ਪੱਕੇ ਹਨ, ਜੇਕਰ ਕੋਈ ਡਿਗਦਾ ਹੈ ਤਾਂ ਸਿੱਧਾ ਸਿਰ ਫਟਦਾ ਹੈਜੇ ਮੌਤ ਨਹੀਂ ਤਾਂ ਭਿਆਨਕ ਸੱਟ ਤਾਂ ਪੱਕੀਉੱਪਰੋਂ ਮਾਪੇ ਅੱਖਾਂ ਮੀਚੀ ਬੈਠੇ ਰਹਿੰਦੇ ਨੇਕਿਤੇ ਪੀ ਜੀ ਆਈ, ਡੀ ਐੱਮ ਸੀ ਜਾਂ ਕਿਸੇ ਹੋਰ ਵੱਡੇ ਹਸਪਤਾਲ ਜਾ ਕੇ ਦੇਖੋ, ਬਿਸਤਰਿਆਂ ’ਤੇ ਪਏ ਬੱਚੇ ਦੇਖ ਕੇ ਅੱਖਾਂ ਖੁੱਲ੍ਹ ਜਾਣਗੀਆਂ

ਵੈਸੇ ਇਸ ਮਾਮਲੇ ਵਿੱਚ ਬਾਹਰਲੇ ਦੇਸ਼ਾਂ ਵਾਲਿਆਂ ਦੀ ਤਕਨੀਕ ਸਹੀ ਲਗਦੀ ਹੈ, ਜਿਨ੍ਹਾਂ ਨੇ ਸਮਤਲ ਛੱਤਾਂ ਵਾਲਾ ਸਿਆਪਾ ਹੀ ਮੁਕਾ ਰੱਖਿਆ ਹੈਬੱਚੇ ਤਾਂ ਚਲੋ ਬੱਚੇ ਹੋਏ, ਬੇਸਮਝ ਅਤੇ ਨਾਦਾਨ ਕਹਿ ਲਓ ਪਰ ਕਈ ਵੱਡੀ ਉਮਰ ਦੇ ਨੌਜਵਾਨ ਵੀ ਇਹ ਅਵੱਲਾ ਜਿਹਾ ਸ਼ੌਕ ਪਾਲੀ ਫਿਰਦੇ ਹਨਮੋਹਰੀ ਬਣ ਕੇ ਪਤੰਗ ਉਡਾਉਂਦੇ ਹਨਜੇ ਆਪਣੀ ਗੱਲ ਕਰਾਂ ਤਾਂ ਮੇਰੇ ਪਿਓ ਨੇ ਪਤੰਗ, ਬੰਟੇ ਅਤੇ ਗੁੱਲੀ-ਡੰਡਾ ਤਿੰਨਾਂ ਦੇ ਨੇੜੇ ਨਹੀਂ ਜਾਣ ਦਿੱਤਾ ਮੈਨੂੰਤਾਂ ਫਿਰ ਮੇਰਾ ਕੀ ਘਟ ਗਿਆ? ਕੁਝ ਸੋਚ ਕੇ ਹੀ ਵਰਜਿਆ ਹੋਊ ਤੇ ਜਿਹੜੇ ਇਹ ਖੇਡਾਂ ਖੇਡਦੇ ਰਹੇ, ਉਹ ਕਿਹੜਾ ਸੋਨ ਤਮਗੇ ਜਿੱਤ ਲਿਆਏ

ਪਤੰਗ ਉਡਾਉਣ ਵਾਲਿਆਂ ਦਾ ਤਾਂ ਜਿਹੜਾ ਨੁਕਸਾਨ ਹੁੰਦਾ ਹੈ, ਉਹ ਹੁੰਦਾ ਹੀ ਹੈ ਪਰ ਸਕੂਟਰ, ਮੋਟਰਸਾਈਕਲ ਜਾਂ ਪੈਦਲ ਜਾਣ ਵਾਲੇ ਰਾਹਗੀਰ ਬੇਵਜ੍ਹਾ ਹੀ ਰਗੜੇ ਜਾਂਦੇ ਹਨ ਜਦੋਂ ਕਿਧਰੇ ਚਾਈਨਾ ਡੋਰ ਵਿੱਚ ਉਲਝਦੇ ਹਨ ਤਾਂ ਨੌਬਤ ਗਲ ਵੱਢ ਹੋਣ ਤਕ ਚਲੇ ਜਾਂਦੀ ਹੈਹਾਂ ਸੱਚ, ਇੱਥੇ ਇੱਕ ਗੱਲ ਹੋਰ ਵੀ ਕਰਨੀ ਬਣਦੀ ਹੈ, ਆਹ ਜਿਹਨੂੰ ਚਾਈਨਾ ਡੋਰ ਕਹਿ ਕੇ ਆਪਾਂ ਚਾਈਨਾ ਸਿਰ ਇਲਜ਼ਾਮ ਮੜ੍ਹ ਦਿੰਦੇ ਹਾਂ, ਇਹ ‘ਚਾਈਨਾ ਡੋਰ’  ਸਾਡੇ ਇੱਥੇ ਆਪਣੇ ਮੁਲਕ ਵਿੱਚ ਹੀ ਬਣਦੀ ਹੈਚਾਈਨਾ ਨੂੰ ਤਾਂ ਅਸੀਂ ਐਵੇਂ ਬਦਨਾਮ ਕਰ ਰਹੇ ਹਾਂ ਅਸੀਂਆਹ ਜਿਹੜੇ ਲੰਗੜੇ ਹੋਏ ਪੰਛੀ ਅਸੀਂ ਦੇਖਦੇ ਹਾਂ, ਇਹ ਵੀ ਪਤੰਗ ਵਾਲੀ ਡੋਰ ਦਾ ਹੀ ਨਤੀਜਾ ਹੈਆਏ ਸਾਲ ਪਤਾ ਨਹੀਂ ਕਿੰਨੇ ਕੁ ਪੰਛੀ ਮਰਦੇ ਜਾਂ ਫਿਰ ਅੰਗਹੀਣ ਹੁੰਦੇ ਹਨ

ਜੇਕਰ ਇਸ ਮਸਲੇ ਨੂੰ ਸੁਲਝਾਉਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਹੀ ਪਤੰਗਬਾਜ਼ੀ ਉੱਤੇ ਰੋਕ ਲਾ ਦੇਣੀ ਚਾਹੀਦੀ ਹੈਜੇਕਰ ਕਿਸੇ ਕਾਰਨ ਵੱਸ ਪ੍ਰਸ਼ਾਸਨ ਅਜਿਹਾ ਨਹੀਂ ਕਰ ਪਾਉਂਦਾ ਤਾਂ ਮੋਟਰ ਵਹੀਕਲ ਐਕਟ ਦੀ ਤਰ੍ਹਾਂ ਹੀ ਨਾਬਾਲਗ ਬੱਚਿਆਂ ਦੀ ਲਾਪਰਵਾਹੀ ਅਤੇ ਗਲਤੀਆਂ ਦੀ ਸਜ਼ਾ ਉਨ੍ਹਾਂ ਦੇ ਮਾਪਿਆਂ ਸਿਰ ਮੜ੍ਹ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਵਰਜਣ ਅਤੇ ਸਮਝਾਉਣ ਲਈ ਮਜਬੂਰ ਅਤੇ ਜ਼ਿੰਮੇਵਾਰ ਹੋ ਜਾਣਕਥਿਤ ਚਾਈਨਾ ਡੋਰ ਉੱਤੇ ਕਾਬੂ ਪਾਉਣ ਲਈ ਵੀ ਇਹੀ ਤਕਨੀਕ ਕਾਰਗਰ ਸਾਬਤ ਹੋਵੇਗੀ ਅਤੇ ਵਧੀਆ ਰਹੇਗੀਪਹਿਲਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਜ਼ਰੀਏ ਦੁਕਾਨਦਾਰ ਨੂੰ ਫੜਿਆ ਜਾਵੇ ਤੇ ਫਿਰ ਉਹਨਾਂ ਦੁਕਾਨਦਾਰਾਂ ਦੇ ਜ਼ਰੀਏ ਡਿਸਟ੍ਰੀਬਿਊਟਰਾਂ ਨੂੰ ਫੜ ਕੇ ਨੱਥ ਪਾਈ ਜਾਵੇ

ਅੰਤ ਵਿੱਚ, ਬੇਧਿਆਨੀ, ਅਣਗਹਿਲੀ, ਲਾਪਰਵਾਹੀ, ਉੱਚੀਆਂ ਛੱਤਾਂ ’ਤੇ ਬਿਨਾਂ ਨਿਗਰਾਨੀ ਦੇ ਬੱਚਿਆਂ ਦਾ ਹੋਣਾ ਅਤੇ ਪਤੰਗ ਉਡਾਉਣ ਲਈ ਵਰਤੀਆਂ ਜਾਂਦੀਆਂ ਖਤਰਨਾਕ ਡੋਰਾਂ, ਅਜਿਹੇ ਭਿਆਨਕ ਹਾਦਸਿਆਂ ਨੂੰ ਸੱਦਾ ਦਿੰਦੇ ਹਨਸਮੂਹ ਮਾਪਿਆਂ ਨੂੰ ਸੁਝਾਅ ਹੈ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਉੱਤੇ ਨਜ਼ਰ ਰੱਖੋ ਅਤੇ ਉਨ੍ਹਾਂ ਨੂੰ ਖੁੱਲ੍ਹੇ ਮੈਦਾਨਾਂ ਅਤੇ ਸੁਰੱਖਿਅਤ ਥਾਂਵਾਂ ’ਤੇ ਹੀ ਖੇਡਣ ਲਈ ਪ੍ਰੇਰਿਤ ਕਰੋ ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)