GurnamDhillon7ਮੇਰੀ ਤਾਂ ਬੱਸ ਕੁਝ ਸ਼ਬਦਾਂ ਦੀ ਵਿਥਿਆ ਹੈ, ਮੈਂ ਲਿਖਤਾਂ ਵਿਚ ਇਹ ਸਾਰਾ ਕੁਝ ਕਥਿਆ ਹੈ। ...
(2 ਸਤੰਬਰ 2023)


             1
.

ਲੁੱਟ ਦੀ ਤਲਵਾਰ ਮੋਹਰੇ ਡਟਾਂਗਾ,
ਰੋਸ਼ਨੀ ਦਾ ਬੰਬ ਬਣਕੇ ਫਟਾਂਗਾ

ਹਾਂ ਗੁਰੀਲਾ, ਕੰਮ ਮੇਰਾ ਇਨਕਲਾਬ,
ਆਖਰੀ ਸਾਹ ਤੀਕ ਮੈਂ ਨਾ ਹਟਾਂਗਾ।

              ***

                2.

ਚੈਨ ਨਹੀਂ ਆਉਂਦਾ, ਬੜਾ ਉਕਤਾ ਰਿਹਾਂ,
ਦਿਲ ’ਚ ਦੱਬੀ ਅੱਗ ਨੂੰ ਸੁਲਗਾ ਰਿਹਾਂ

ਮੈਂ ਕਿਊਬਾ ਦੀ ਵਜ਼ਾਰਤ ਛੱਡ ਕੇ,
ਆਪਣੇ ਇਕ ਮਿਸ਼ਨ ਉੱਤੇ ਜਾ ਰਿਹਾਂ।

              ***

                  3.

ਨਾ ਘਬਰਾਉਣਾ, ਨਾ ਮੈਂ ਰਤਾ ਵੀ ਡਰਨਾ ਹੈ,
ਸਾਮਰਾਜ ਸੰਗ ਲੜਿਆਂ ਬਿਨ ਨਹੀਂ ਸਰਨਾ ਹੈ

ਮਰਨਾ ਹੈ ਮੈਂ ਰਣ ਦੇ ਵਿਚ ਜਾਂ ਕੈਦ ਦੇ ਵਿਚ,
ਫਰਜ਼ ਗੁਰੀਲੇ ਦਾ ਜੋ ਪੂਰਾ ਕਰਨਾ ਹੈ।

                ***

                4.

ਮੇਰੀ ਤਾਂ ਬੱਸ ਕੁਝ ਸ਼ਬਦਾਂ ਦੀ ਵਿਥਿਆ ਹੈ,
ਮੈਂ ਲਿਖਤਾਂ ਵਿਚ ਇਹ ਸਾਰਾ ਕੁਝ ਕਥਿਆ ਹੈ

ਖਾ ਕੇ, ਸੌਂ ਕੇ, ਬੱਸ ਜੀਣਾ ਹੈ ਕੀ ਜੀਣਾ!,
ਮੈਂ ਲੋਕਾਂ ਲਈ ਮਰ ਕੇ ਜੀਣਾ ਮਿਥਿਆ ਹੈ।

                  ***

              5.

ਸਾਥੀਓ! ਕਬੂਲ ਕਰ ਲਓ ਅਲਵਿਦਾ,
ਮੈਂ
, ਤੁਹਾਥੋਂ ਹੋ ਰਿਹਾ ਹਾਂ ਅੱਜ ਜੁਦਾ

ਪਰਤਿਆ ਤਾਂ ਨਾਲ ਪਰਤੂ ਇਨਕਲਾਬ,
ਜੂਝਦੇ ਰਹਿਣਾ ਜੇ ਮੈਂ ਨਾ ਪਰਤਿਆ।

               ***

                6.

ਸਵਾਸ ਮੇਰੇ ’ਵਾ ’ਚ ਚਲਦੇ ਰਹਿਣਗੇ,
ਅਣਕਹੀ ਮੇਰੀ ਕਹਾਣੀ ਕਹਿਣਗੇ

ਮੇਰੇ ਭਾਵਾਂ ਨੇ ਉਸਾਰੇ ਜੋ ਮੀਨਾਰ,
ਰਹਿਣਗੇ
, ਨਾ ਹਸ਼ਰ ਤੀਕਰ ਢਹਿਣਗੇ

               *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4191)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author