BeantKGill7ਮੋਦੀ ਜੀ ਨੇ ਪੰਦਰਾਂ ਪੰਦਰਾਂ ਲੱਖ ਕਾਲੇ ਧਨ ਵਾਲਾ ਸਾਡੇ ਖਾਤਿਆਂ ਵਿੱਚ ਪਵਾ ਦੇਣਾ। ਜੇ ਪੀ.ਆਰ ਮਿਲ ਗਈ ਤਾਂ ...
(28 ਅਗਸਤ 2017)

 

ਸੁਬ੍ਹਾ-ਸੁਬ੍ਹਾ ਫੋਨ ਖੜਕ ਰਿਹਾ ਹੈ“ਸੁੱਖ ਹੋਵੇ! ਇੰਨਾ ਸੁਵਖਤੇ ਫੋਨ।”ਕਿੰਨਾ ਬੁਰਾ ਲੱਗ ਰਿਹਾ ਹੈ,ਸੁਬ੍ਹਾ ਦੀ ਸ਼ਾਂਤੀ ਨੂੰ ਭੰਗ ਕਰਦਾ ਇਹ ਫ਼ੋਨਸੁਨੇਹਾ ਮਿਲਿਆ ਹੈ ਕਿ ਅੱਜ ਸ਼ਹਿਰ ਵਿੱਚ ਪੂਰੇ ਨੌਂ ਵਜੇ ਸਹੁੰ ਚੁੱਕ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਸਮਾਜਿਕ, ਰਾਜਨੀਤਿਕ ਤੇ ਸਾਹਿਤਕ ਸ਼ਖਸੀਅਤਾਂ ਆ ਰਹੀਆਂ ਹਨਅਤੇ ਆਮ ਲੋਕਾਂ ਦੀ ਹਾਜ਼ਰੀ ਵੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈਪਤਾ ਨਹੀਂ ਇਹ ਕਿਹੜਾ ਸਹੁੰ ਚੁੱਕ ਸਮਾਗਮ ਹੈਵੋਟਾਂ ਪੈ ਗਈਆਂ ਹਨ, ਮੰਤਰੀਆਂ ਨੇ ਆਪੋ ਆਪਣੇ ਅਹੁਦੇ ਸੰਭਾਲ ਲਏ ਹਨ...

ਫਿਰ ਅਸੀਂ ਵੀਂ ਪਹੁੰਚ ਗਏ ਇਸ ਸਮਾਗਮ ਵਿੱਚਸੱਚਮੁੱਚ ਇਸ ਸਮਾਗਮ ਵਿੱਚ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਹਨ। ਐੱਮ.ਪੀ.,ਐੱਮ.ਐੱਲ.ਏ, ਡੀ.ਸੀ., ਐੱਸ.ਡੀ.ਐੱਮ.,ਐੱਮ ਸੀਜ਼, ਸਰਪੰਚ ਸਭ ਪਹੁੰਚੇ ਹੋਏ ਹਨਕੁਰਸੀਆਂ ਦੇ ਸਿਰ ਤੇ ਸਜਿਆਂ ਟੈਂਟ ਆਪਣੀ ਮਗਰੂਰੀ ਵਿੱਚ ਝੂਲ ਰਿਹਾ ਹੈਬਿਨਾਂ ਦੇਰੀ ਕੀਤੇ ਸਹੁੰ ਚੁੱਕਣ ਦੀ ਰਸਮ ਸ਼ੁਰੂ ਹੋ ਗਈ ਹੈਡੀ.ਸੀ ਸਾਹਿਬ ਬੋਲ ਰਹੇ ਹਨ ਇੱਕ ਕਾਗਜ਼ ਫੜਕੇਸਭ ਨੂੰ ਹੁਕਮ ਹੈ ਕਿ ਅਸੀਂ ਪਿੱਛੇ ਪਿੱਛੇ ਬੋਲਣਾ ਹੈ। … ਬੋਲ ਰਹੇ ਹਾਂ ਕਿਉਂਕਿ ਹੁਕਮ ਹੈ“ਅਸੀਂ ਅੱਜ ਤੋਂ ਇਹ ਸਹੁੰ ਚੁੱਕਦੇ ਹਾਂ ਕਿ ਅਸੀਂ ਆਪਣੇ ਆਲੇ-ਦੁਆਲੇ, ਸ਼ਹਿਰ ਨੂੰ, ਰਾਜ ਨੂੰ, ਆਪਣੇ ਇੰਡੀਆ ਨੂੰ ਸਾਫ਼ ਸੁਥਰਾ ਰੱਖਾਂਗੇਅਸੀਂ ਕੋਈ ਕਾਗਜ਼ ਜਾਂ ਹੋਰ ਕੂੜਾ ਕਰਕਟ ਰਾਹਾਂ ਵਿੱਚ ਸੁੱਟਣ ਦੀ ਬਜਾਇ ਕੂੜੇ ਦਾਨ ਵਿੱਚ ਪਾਵਾਂਗੇ।”

ਹੁਣ ਇੱਕ ਐੱਮਐੱਲਏ ਤੇ ਫੇਰ ਦੂਸਰੇ ਸਭ ਮਹਿਮਾਨ ਵਾਰੋ-ਵਾਰੀ ਬੋਲ ਰਹੇ ਹਨਭਾਸ਼ਨ ਬੜਾ ਲੰਬਾ ਚੌੜਾ ਹੈਸਟੇਜ ’ਤੇ ਚਾਹ-ਪਾਣੀ ਸਮੋਸੇ, ਲੱਡੂ ਵਰਤ ਰਹੇ ਹਨ ਤੇ ਨਾਲ ਹੀ ਹੱਥ ਸਾਫ਼ ਕਰਨ ਲਈ ਨੈਪਕਿਨ ਪੇਪਰ ਵੀਸਭ ਭਾਸ਼ਨ ਦੇਣ ਤੋਂ ਬਾਅਦ ਕੁਝ ਨਾਂ ਕੁਝ ਖਾਂਦੇ ਹਨ ਤੇ ਨੈਪਕਿਨ ਨਾਲ ਹੱਥ ਸਾਫ਼ ਕਰਦੇ ਹਨਤੇ ਠੀਕ ਆਪਣੀ ਆਦਤ ਮੁਤਾਬਿਕ ਆਪਣੇ ਤੋਂ ਪਿਛਲੇ ਪਾਸੇ ਨੂੰ ਜਾਂ ਫਿਰ ਆਪਣੇ ਪੈਰਾਂ ਦੀਆਂ ਅੱਡੀਆਂ ਕੋਲ ਕਾਗਜ਼ ਸੁੱਟ ਦਿੰਦੇ ਹਨਥੋੜੀ-ਥੋੜ੍ਹੀ ਸਿਆਸਤ ਵੀ ਇਸ ਪ੍ਰੋਗਰਾਮ ਵਿੱਚ ਦਿਸ ਰਹੀ ਹੈਜਾਪਦਾ ਹੈ, ਜੇ ਇਹ ਪ੍ਰੋਗਰਾਮ ਜਲਦੀ ਨਾ ਰੁਕਿਆਂ ਤਾਂ ਗੱਲ ਵਿਗੜ ਵੀ ਸਕਦੀ ਹੈ ਕਿਉਂਕਿ ਹਰ ਕੋਈ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਬਣਨ ਲਈ ਪਹਿਲੀ ਕਤਾਰ ਦੇ ਸੋਫਿਆਂ ’ਤੇ ਬੈਠਣਾ ਪਸੰਦ ਕਰਦਾ ਹੈ ਤੇ ਜਦ ਇੱਕ ਭਾਸ਼ਣ ਦੇਣ ਜਾਂਦਾ ਹੈ ਤਾਂ ਦੂਸਰਾ ਝਟ ਉਹ ਸੀਟ ਮੱਲ ਲੈਂਦਾ ਹੈ ਹੁਣ ਭਾਸ਼ਣ ਦੇ ਰਹੇ ਮਹਿਮਾਨ ਦਾ ਧਿਆਨ ਭੁੱਖੇ-ਤਿਹਾਏ ਬੈਠੇ ਪੰਡਾਲ ਦੇ ਲੋਕਾਂ ’ਤੇ ਨਹੀਂ, ਸਗੋਂ ਆਪਣੀ ਖੁਸ ਚੁੱਕੀ ਸੋਫੇ ਦੀ ਸੀਟ ਵੱਲ ਵਾਰ-ਵਾਰ ਜਾਂਦਾ ਹੈਪ੍ਰੋਗਰਾਮ ਖਤਮ ਹੋਇਆ ’ਤੇ ਸਭ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨਡਿਸਪੋਜ਼ੇਬਲ ਗਲਾਸ ਤੇ ਪਲੇਟਾਂ ਪੈਰਾਂ ਹੇਠ ਆ ਕੇ ਕੜ-ਕੜ ਦੀ ਆਵਾਜ਼ ਕਰਦੇ ਹਨਮੈਂ ਰੁਕ ਗਈ ਹਾਂ ਦੇਖਣ ਲਈ ਕਿ ਅਸੀਂ ਕਿੰਨੇ ਕੁ ਪ੍ਰੈਕਟੀਕਲ ਹਾਂਸਭ ਮਹਿਮਾਨ ਜਾਂਦੇ ਜਾਂਦੇ ਟੇਬਲ ਤੋਂ ਨੈਪਕਿਨ ਪੇਪਰ ਚੁੱਕ ਹੱਥ ਸਾਫ ਕਰ ਪਿੱਛੇ ਸੁੱਟ ਆਪਣੀਆਂ ਕਾਰਾਂ ਵਿੱਚ ਜਾ ਬੈਠੇ ਹਨਵਿਚਾਰੇ ਜਮਾਂਦਾਰ, ਜਿਹੜੇ ਖਾਸ ਪ੍ਰੋਗਰਾਮ ਦਾ ਹਿੱਸਾ ਵੀ ਸਨ ਤੇ ਕੁਝ ਦੇਰ ਪਹਿਲਾਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਪਰ ਹੁਣ ਉਹ ਨਵੇਂ ਕੱਪੜਿਆਂ ਵਿੱਚ ਹੀ ਆਪਣੇ ਝਾੜੂ ਚੁੱਕ ਫੁਸਰ-ਫੁਸਰ ਕਰਦੇ ਕੂੜਾ ਇਕੱਠਾ ਕਰਨ ਲੱਗਦੇ ਹਨ...

ਕੁਝ ਦਿਨਾਂ ਬਾਅਦ ਅਸੀਂ ਕਿਤੇ ਸਫਰ ’ਤੇ ਗਏ। ਭੁੱਖ ਲੱਗੀ, ਕੇਲੇ ਲੈ ਕੇ ਖਾ ਲਏਭਾਣਜੀ ਨੇ ਕੇਲੇ ਦਾ ਛਿਲਕਾ ਫੜਾਉਂਦਿਆਂ ਕਿਹਾ, ‘ਮਾਸੀ ਜੀ, ਪਲੀਜ਼ ਇਹ ਕਾਰ ਤੋਂ ਬਾਹਰ ਸੁੱਟ ਦਿਓ

ਮੈਂ ਕੇਲੇ ਦੇ ਛਿਲਕੇ ਫੜ ਲਿਫਾਫੇ ਵਿੱਚ ਪਾ ਕੇ ਕੋਲ ਰੱਖ ਲਏਉਹ ਬੱਚੀ ਫਿਰ ਕਹਿੰਦੀ, “ਮਾਸੀ ਜੀ ਬਾਹਰ ਸੁੱਟ ਦਿਓ ਮੈਂ ਮਨ ਹੀ ਮਨ ਵਿੱਚ ਮੁਸਕਰਾਈ ਕਿ ਬੱਚੀ ਸੋਚਦੀ ਹੋਵੇਗੀ ਕਿ ਮਾਸੀ ਜੀ ਕਿਹੜੀਆਂ ਸੋਚਾਂ ਵਿੱਚ ਹਨ ਕਿ ਕੂੜਾ ਹੱਥ ਵਿੱਚ ਫੜੀ ਬੈਠੀ ਹੈਹੁਣ ਕੀ ਦੱਸਾਂ ਕਿ ਭਾਵੇਂ ਅਣਜਾਣੇ ਜਾਂ ਜਬਰੀ ਹੀ ਸਹੀ, ਮੈਂ ਕੂੜਾ ਨਾ ਖਿਲਾਰਨ ਦੀ ਸਹੁੰ ਚੁੱਕੀ ਹੋਈ ਹੈਫਿਰ ਸੋਚਣ ਲੱਗਦੀ ਹਾਂ ਕਿ ਕੋਈ ਸ਼ੱਕ ਨਹੀਂ ਜੇ ਕੋਈ ਇਨਸਾਨ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਾਂ ਜ਼ਰੂਰ ਬਹੁਤ ਸਾਰੇ ਗੁਣ ਉਹਨਾਂ ਵਿੱਚ ਹੋਣਗੇ ਤਾਂ ਹੀ ਤਾਂ ਉਹ ਇਸ ਅਹੁਦੇ ’ਤੇ ਪਹੁੰਚੇ ਹਨਪਰ ਕੌਈ ਸ਼ੱਕ ਨਹੀਂ ਕਿ ਉਹ ਭੋਲੇ ਵੀ ਬਹੁਤ ਹਨਭੋਲੇ ਇਸ ਲਈ ਹਨ ਕਿ ਉਹਨਾਂ ਨੇ ਅੱਖਾਂ ਬੰਦ ਕਰਕੇ ਭਰੋਸਾ ਕਰ ਲਿਆ ਕਿ ਸਹੁੰ ਚੁੱਕਣ ਅਤੇ ਚੁਕਾਉਣ ਨਾਲ ਸਾਡਾ ਦੇਸ਼ ਸਾਫ਼ ਸੁਥਰਾ ਹੋ ਜਾਵੇਗਾਇਰਾਦਾ ਮਾੜਾ ਨਹੀਂ, ਸੋਚ ਮਾੜੀ ਨਹੀਂ, ਪਰ ਬਹੁਤ ਔਖਾ ਹੈ ਸਾਡੇ ਦੇਸ਼ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਲਾਗੂ ਕਰਨਾਦੇਸ਼ ਨੂੰ ਸਾਫ਼ ਕਰਨ ਤੋਂ ਪਹਿਲਾਂ ਸਾਨੂੰ ਸਭ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਹੈ

ਦੇਖੋ ਪਿਆਰੇ ਮੋਦੀ ਜੀ ਨੇ ਇੰਡੀਆ ਨੂੰ ਡਿਜੀਟਲ ਕਰਨ ਲਈ ਕੰਪਿਊਟਰ ਸਕੀਮਾਂ, ਜਿਨ੍ਹਾਂ ਵਿੱਚ ਕੰਪਿਊਟਰ ਦੀ ਬੇਸਿਕ ਜਾਣਕਾਰੀ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਦੇਣੀ ਸੀਬੱਚੇ ਤੇ ਹੋਰ ਲੋਕ ਤਾਂ ਡਿਜੀਟਲ ਨਹੀਂ ਬਣ ਸਕੇ ਭਾਵ ਬੇਸਿਕ ਜਾਣਕਾਰੀ ਨਹੀਂ ਲੈ ਸਕੇ ਪਰ ਇਹਨਾਂ ਸੈਂਟਰਾਂ ਵਾਲਿਆਂ ਦਾ ਨਾਮ ਬਣ ਗਿਆ। ਵਗਦੀ ਗੰਗਾ ਵਿੱਚ ਸਭ ਨਹਾਏ (ਨਾਤੇ)ਸੈਂਟਰਾਂ ਵਿੱਚ ਹਾਜ਼ਰੀਆਂ ਲੱਗੀਆਂ, ਲੋਕ ਘਰੋ ਘਰਸਰਟੀਫਿਕੇਟ ਜ਼ਰੂਰੀ ਹਨ, ਉਹ ਘਰ ਆ ਜਾਣਗੇਵੈਸੇ ਵੀ ਆਪਾਂ ਕਿਹੜਾ ਪੈਸੇ ਦਿੱਤੇ ਹਨ ਕਿ ਰੋਜ਼ ਕੰਪਿਊਟਰ ਸੈਂਟਰ ਜਾਂ ਹੋਰ ਸਿਖਲਾਈ ਸੈਂਟਰ ਜਾਈਏਪਰ ਭੋਲੇ ਮੋਦੀ ਜੀ ਦੇ ਭੋਲਿਓ ਲੋਕੋ ਤੁਹਾਨੂੰ ਕੀ ਪਤਾ ਤੁਸੀਂ ਪੈਸੇ ਨਹੀਂ ਦਿੱਤੇ ਪਰ ਤੁਹਾਡੇ ਮੋਦੀ ਜੀ ਨੇ ਇਹਨਾਂ ਨੂੰ ਪੈਸੇ ਦਿੱਤੇ ਹਨ, ਤੁਹਾਡੇ ਲਈਤੁਹਾਨੂੰ ਡਿਜੀਟਲ ਇੰਡੀਆ ਦਾ ਹਿੱਸਾ ਬਣਾਉਣ ਲਈ

ਮੋਦੀ ਸਰਕਾਰ ਨੇ ਦੇਸ਼ ਦੇ ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਅਤੇ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਲਈ ਸਭ ਕੁਝ ਆਨਲਾਈਨ ਕਰ ਦਿੱਤਾਹੁਣ ਦੋਖੋ ਆਨਲਾਈਨ ਵਿੱਚ ਸਿਰਫ਼ ਸੱਚ ਸਾਹਮਣੇ ਹੈ, ਝੂਠ ਨਹੀਂਜੋ ਇੱਕ ਵਾਰ ਕੰਪਿਊਟਰ ਵਿੱਚ ਭਰਿਆ ਗਿਆ ਉਹ ਮਿਟ ਨਹੀਂ ਸਕਦਾ, ਰਹਿੰਦੀ ਦੁਨੀਆਂ ਤੱਕ ਰਿਕਾਰਡ ਰਹੇਗਾ

ਦੋ ਸਾਲ ਤੋਂ ਇੱਕ ਮਜ਼ਦੂਰ ਦਾ ਬੱਚਾ ਨਹੀਂ ਪੜ੍ਹਿਆ, ਬਹੁਤ ਸਮਝਾਇਆ ਪਰ ਸਕੂਲ ਨਹੀਂ ਗਿਆਹੁਣ ਵੱਡਾ ਹੋਇਆ ਦੋਸਤਾਂ ਨੂੰ ਸਕੂਲ ਜਾਂਦੇ ਦੇਖ ਤੜਫਦਾ ਹੈਕੋਈ ਸਕੂਲ ਉਸ ਨੂੰ ਨਹੀਂ ਲੈ ਰਿਹਾ। ਸਭ ਦੀਆਂ ਮਿੰਨਤਾਂ ਕਰਕੇ ਦੇਖ ਲਈਆਂ, ਕੋਈ ਹੱਲ ਨਹੀਂ ਨਿੱਕਲਿਆਆਖੀਰ ਖਾਸੀ ਟਿਊਸ਼ਨ ਫੀਸ ਦੇ ਕੇ ਪ੍ਰੀ (ਮੁੱਢਲਾ) ਸਿਲੇਬਸ ਕਰਵਾ ਦਿੱਤਾਮੇਰੇ ਵੀ ਪੈਰ ਧਰਤੀ ’ਤੇ ਨਹੀਂ ਲੱਗਦੇ ਕਿ ਹੁਣ ਇਸ ਨੂੰ ਸਕੂਲ ਵਾਲੇ ਮੋੜ ਨਹੀਂ ਸਕਣਗੇ ਕਿਉਂਕਿ ਇਹ ਟੈਸਟ ਪਾਸ ਕਰ ਲਵੇਗਾਬੜੇ ਚਾਅ ਨਾਲ ਉਸ ਬੱਚੇ ਨੂੰ ਲੈ ਕੇ ਸਕੂਲ ਗਈਪ੍ਰਿੰਸੀਪਲ ਮੈਡਮ ਨੇ ਸਾਫ਼ ਕਹਿ ਦਿੱਤਾ ਕਿ ਪਿਛਲੇ ਸਾਲ ਸਰਵੇ ਦੀ ਰਿਪੋਰਟ ਵਿੱਚ ਅਸੀਂ ਕੋਈ ਵੀ ਬੱਚਾ ਘਰ ਫਿਰਦਾ ਨਹੀਂ ਦਿਖਾਇਆਮੈਂ ਕਿਹਾ , “ਪਰ ਤੁਹਾਨੂੰ ਪਤਾ ਹੈ ਕਿ ਇਹ ਬੱਚਾ ਜਨਮ ਤੋਂ ਲਗਾਤਾਰ ਹੁਣ ਤੱਕ ਇਸੇ ਹੀ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈਇਹ ਬੱਚਾ ਬਾਹਰੋਂ ਨਹੀਂ, ਇਸ ਮੁਹੱਲੇ ਦਾ ਹੀ ਹੈ ਪਰ ਮੈਡਮ ਜੀ ਕਹਿੰਦੇ ਕਿ ਸਭ ਕੁਝ ਆਨਲਾਈਨ ਹੈ, ਅਸੀਂ ਆਪਣੀ ਨੌਕਰੀ ਖਤਰੇ ਵਿੱਚ ਨਹੀਂ ਪਾ ਸਕਦੇਬਸ ਇਹੀ ਹੈ ਡਿਜੀਟਲ ਇੰਡੀਆ। ਆਨਲਾਈਨ ਨੇ ਨੌਕਰੀ ਬਚਾ ਦਿੱਤੀ ਪਰ ਬੱਚੇ ਦਾ ਭਵਿੱਖ ਖਤਮਮਨ ਸਾਫ਼ ਨਹੀਂ ਹੋਇਆ ਡਿਜੀਟਲ ਇੰਡੀਆ ਦੇ ਲੋਕਾਂ ਦਾ...

ਪਿਛਲੇ ਹਫ਼ਤੇ ਦੀ ਹੀ ਗੱਲ ਹੈ। ਦੋ ਮੁਲਾਜ਼ਮ ਇੱਕ ਹੀ ਕਾਰ ਵਿੱਚ ਜਾ ਰਹੇ ਸਨਰਸਤੇ ਵਿੱਚ ਐਕਸੀਡੈਂਟ ਹੋਇਆ ਦੇਖ ਕਾਰ ਰੋਕ ਲਈ। ਸਹਿਕਦੇ ਜ਼ਖਮੀ ਨੂੰ ਗੱਡੀ ਵਿਚ ਪਾਇਆ, ਗੱਡੀ ਹਸਪਤਾਲ ਨੂੰ ਮੋੜ ਲਈਦੂਸਰਾ ਮੁਲਾਜ਼ਮ ‘ਮੈਂ ਚੱਲਦਾ ਹਾਂ’ ਕਹਿ ਕੇ ਆਪਣੀ ਡਿਊਟੀ ’ਤੇ ਜਾ ਆਨਲਾਈਨ ਹਾਜ਼ਰੀ ਲਗਾਈ ਪਰ ਇਸ ਸਹਿਕਦੇ ਜ਼ਖਮੀ ਨੂੰ ਹਸਪਤਾਲ ਲਿਜਾਣ ਵਾਲੇ ਮੁਲਾਜ਼ਮ ਦੀ ਨੌਕਰੀ ਗੁਆਚ ਗਈ...

ਮੰਨੇ ਪ੍ਰਮੰਨੇ ਨਿੱਜੀ ਸਕੂਲ ਦੇ ਸੰਚਾਲਕ ਨਾਲ ਅਚਾਨਕ ਮੁਲਾਕਾਤ ਹੋ ਗਈ। ਚਾਹ ਪਾਣੀ ਪੀਂਦਿਆਂ ਪੁੱਛ ਬੈਠੀ, “ਮੈਡਮ ਤੁਹਾਡੇ ਆਸਟਰੇਲੀਆਂ ਗਏ ਬੇਟੇ ਨੂੰ ਪੀ.ਆਰ. ਮਿਲ ਗਈ?” ਉਹਨਾਂ ਨੂੰ ਅੱਥੂ (ਹੱਥੂ) ਆਉਂਦਿਆਂ-ਆਉਂਦਿਆਂ ਮਸਾਂ ਬਚਿਆ, “ਨਹੀਂ, ਨਹੀਂ, ਪੀ.ਆਰ. ਕੀ ਕਰਨੀ ਆਂਤੁਸੀਂ ਵੀ ਸੁਣਿਆ ਹੋਵੇਗਾ ਕਿ ਮੋਦੀ ਜੀ ਨੇ ਪੰਦਰਾਂ ਪੰਦਰਾਂ ਲੱਖ ਕਾਲੇ ਧਨ ਵਾਲਾ ਸਾਡੇ ਖਾਤਿਆਂ ਵਿੱਚ ਪਵਾ ਦੇਣਾਜੇ ਪੀ.ਆਰ ਮਿਲ ਗਈ ਤਾਂ ਉਸ ਨੂੰ ਉਹ ਪੈਸੇ ਨਹੀਂ ਮਿਲਣੇ

ਮੈਂ ਲਾਜਵਾਬ, ਪੰਦਰਾਂ ਲੱਖ ਲਈ ਬੱਚੇ ਦਾ ਭਵਿੱਖ ਸਵਾਹ ਕਰਤਾ, ਪੀ. ਆਰ. ਨਾਂ ਲਈ ਤਾਂ ਆਸਟਰੇਲੀਆਂ ਨੇ ਉਸ ਨੂੰ ਰੱਖਣਾ ਨਹੀਂ ਤੇ ਇੰਡੀਆ ਵਿੱਚ ਉਸ ਨੂੰ ਰਹਿਣਾ ਨਹੀਂ ਆਉਣਾ। ਧੋਬੀ ਦੇ ਕੁੱਤੇ ਵਾਲੀ ਹੋਊ...

ਸਾਡੇ ਪਿਆਰੇ ਮੋਦੀ ਜੀ ਦੇ ਡਿਜੀਟਲ ਇੰਡੀਆ ਦੀ ਤਸਵੀਰ, ਜਿਹੜੀ ਸਿਰਫ਼ ਆਮ ਲੋਕਾਂ ਨੂੰ ਹੀ ਦਿਸਦੀ ਹੈ, ਇੱਕ ਪਾਸੇ ਤਾਂ ਕਚਿਹਰੀਆਂ ਵਿੱਚ ਤਲਾਕਾਂ ਲਈ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਦੂਸਰੇ ਪਾਸੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਉਮਰ ਭਰ ਇਕੱਠਿਆਂ ਰਹਿਣ ਦੀਆਂ ਕਸਮਾਂ ਖਾਣ ਵਾਲਿਆਂ ਨੂੰ ਜਾਤਾਂ, ਨਸਲਾਂ ਦੇ ਨਾਮ ਤੇ ਰੋੜੇ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈਇੱਕ ਪਾਸੇ ਗਊ ਦੀ ਹੱਤਿਆ ਰੋਕਣ ਲਈ ਸਖਤ ਕਾਨੂੰਨ ਬਣੇ ਹਨ, ਲਾਗੂ ਵੀ ਹੋ ਚੁੱਕੇ ਹਨਇਹ ਗੱਲ ਬੁਰੀ ਨਹੀਂ, ਜਾਨ ਤਾਂ ਜਾਨ ਹੈ ਭਾਵੇਂ ਕੀੜੀ, ਹਾਥੀ ਜਾਂ ਗਊ ਦੀ ਹੋਵੇਦੂਸਰੇ ਪਾਸੇ ਬੰਦਾ ਬੰਦੇ ਨੂੰ ਵੱਢ ਰਿਹਾ ਧਰਮਾਂ ਦੇ ਨਾਂ ’ਤੇ ਜਿਸ ਲਈ ਕੋਈ ਕਾਨੂੰਨ ਨਹੀਂ, ਨਾਂ ਮਾਤਰ ਸਾਜਾਵਾਂ ਹਨਇਹ ਬਿਲਕੁਲ ਉਸ ਰਾਜੇ ਦੇ ਰਾਜ ਦੀ ਕਹਾਣੀ ਵਰਗਾ ਲੱਗਦਾ ਜਿਵੇਂ ਰਾਜਾ ਆਪਣੇ ਘਰ ਸੰਤਾਨ ਦੀ ਪ੍ਰਾਪਤੀ ਲਈ ਦੂਸਰੇ ਦੇ ਬੱਚਿਆਂ ਦੀ ਬਲੀ ਦੇ ਦਿੰਦਾ ਸੀਬਹੁਤ ਸਾਰੇ ਰਾਜਿਆਂ ਦੀਆਂ ਸਮਝਦਾਰ ਰਾਣੀਆਂ ਬੱਚਿਆਂ ਦੀ ਬਲੀ ਨਹੀਂ ਦੇਣ ਦਿੰਦੀਆਂ ਸਗੋਂ ਉਹਨਾਂ ਨੂੰ ਗੋਦ ਲੈ ਲੈਂਦੀਆਂ ਸਨਪਰ ਸਾਡੇ ਰਾਜੇ ਦੀ ਰਾਣੀ ਦੀ ਚਲਦੀ ਹੀ ਕਿੱਥੇ ਹੈ ਜੋ ਉਹ ਕਹਿ ਸਕੇ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀ ਔਲਾਦ ਸਮਝੋ, ਉਹਨਾਂ ਦੀ ਬਲੀ ਨਾ ਦਿਓ।...

ਇੱਕ ਪਾਸੇ ਡਿਜੀਟਲ ਦੇ ਲੋਕ ਲੱਖਾਂ ਰੁਪਏ ਰੋਜ਼ਾਨਾਂ ਕਮਾ ਰਹੇ ਹਨ ਨੌਕਰੀਆਂ ਦੇਣ ਦੇ ਨਾਮ ’ਤੇ, ਬਾਹਰ ਭੇਜਣ ਦੇ ਨਾਮ ’ਤੇ ਅਤੇ ਇੱਕ ਪਾਸੇ ਚੁਰਸਤੇ (ਚੁਰਾਹੇ) ਤੇ ਖੜ੍ਹਾ ਮਜ਼ਦੂਰ ਪੇਟ ਦੀ ਅੱਗ ਬੁਝਾਉਣ ਲਈ ਸੌ-ਸੌ, ਦੋ-ਦੋ ਸੌ ’ਤੇ ਵਿਕ ਰਿਹਾ ਹੈ।...

ਇੱਕ ਪਾਸੇ ‘ਪੌਦੇ ਲਗਾਓ ਜੀਵਨ ਬਚਾਓ’ ਦੇ ਨਾਹਰੇ ਲੱਗ ਰਹੇ ਹਨ। ਵਿਚਾਰੇ ਮਾਸਟਰ ਕਰ ਰਹੇ ਹਨ ਸਖਤ ਮਿਹਨਤ, ਬੱਚਿਆਂ ਨੂੰ ਨਾਲ ਲਗਾ ਕੇ ਸਕੂਲਾਂ ਅਤੇ ਆਲੇ-ਦੁਆਲੇ ਨੂੰ ਹਰਾ-ਭਰਾ ਕਰ ਰਹੇ ਹਨ, ਕਿ ਜਦ ਤੱਕ ਬੱਚੇ ਜਵਾਨ ਉਦੋਂ ਤੱਕ ਪੌਦੇ ਵੀ ਜਵਾਨਪਰ ਦੂਸਰੇ ਪਾਸੇ ਸੜਕਾਂ ਦਾ ਜਾਲ ਵਿਛਾ ਰਹੇ ਠੇਕੇਦਾਰ ਧੜਾ-ਧੜਾ ਵੱਢ ਰਹੇ ਹਨ, ਸੌ, ਦੋ-ਸੌ ਸਾਲ ਪੁਰਾਣੇ ਅਤੇ ਨਵੇਂ ਜਵਾਨ ਹੋਏ ਦਰਖਤਾਂ ਨੂੰਇੱਕ ਪਾਸੇ ਆਪਣੀਆਂ ਔਰਤਾਂ ਨੂੰ ਨਜ਼ਰਅੰਦਾਜ ਕਰ ਜ਼ਿੰਮੇਦਾਰ ਲੋਕ ਮਨਾਉਂਦੇ ਹਨ ਜਵਾਨ ਕੁੜੀਆਂ ਨਾਲ ਜਸ਼ਨ ਤੇ ਦੂਸਰੇ ਪਾਸੇ ਆਪਣੀ ਪੜ੍ਹਾਈ ਜਾਂ ਨੋਟਿਸ ਵਗੈਰਾ ’ਤੇ ਡਿਸਕਸ ਕਰਦੇ ਵਿਦਿਆਰਥੀਆਂ ਨੂੰ ਧੰਦੇ ਦਾ ਨਾਮ ਦੇ ਕੇ ਕਰਦੇ ਹਨ ਬਦਨਾਮ

ਇੱਕ ਪਾਸੇ ਰੁਲਦਾ ਹੈ ਗਰੀਬ ਝੁੱਗੀਆਂ ਵਿੱਚ ਤੇ ਦੂਸਰੇ ਪਾਸੇ ਕੁੱਤਿਆਂ ਲਈ ਖਾਸ ਘਰ ਹਨ ਅਮੀਰਾਂ ਕੋਲਇੱਕ ਪਾਸੇ ਖੁਦਕੁਸ਼ੀਆਂ ਕਰ ਰਿਹਾ ਹੈ ਕਿਸਾਨ, ਦੂਸਰੇ ਪਾਸੇ ਖੁਸ਼ਹਾਲ ਕਿਸਾਨ ਤੇ ਜੈ ਕਿਸਾਨ ਦੇ ਲੱਗਦੇ ਹਨ ਨਾਹਰੇਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਆਉਂਦੇ ਹਨ ਮਾੜੇ ਨਤੀਜੇ ਤੇ ਫਿਰ ਹੁੰਦੀ ਹੈ ਮੰਤਰੀ ਮੰਡਲ ਵਿੱਚ ਥੋੜ੍ਹੀ ਬਹੁਤੀ ਫੁਸਰ-ਫੁਸਰ ਤੇ ਹਲਚਲ ਤੇ ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਵਿੱਚ ਕੰਮ ਕਰਦੇ ਵੈੱਲ ਐਜੂਕੇਟਡ ਅਧਿਆਪਕ ਹੋ ਰਹੇ ਹਨ ਬਲੈਕਮੇਲ, ਜਿਨ੍ਹਾਂ ਨੂੰ ਪੰਦਰਾਂ-ਪੰਦਰਾਂ ਹਜ਼ਾਰ ਦੇ ਚੈੱਕ ਸਾਈਨ ਕਰਵਾ ਕੇ ਮਿਲਦੀ ਹੈ ਪੰਜ ਹਜ਼ਾਰ ਤਨਖਾਹਇੱਕ ਪਾਸੇ ਵੀਹ ਰੁਪਏ ਦੀ ਭਾਨ ਮੁੱਠੀ ਵਿੱਚ ਲਈ ਦਸ ਰੁਪਏ ਦੀ ਥਾਲੀ ਨੂੰ ਉਡੀਕਦੀ ਬੇਹੋਸ਼ ਹੁੰਦੀ ਹੈ ਗਰੀਬ ਬੱਚੀ ਤੇ ਦੂਸਰੇ ਪਾਸੇ ਇਸੇ ਰਸੋਈ ਵਿੱਚ ਸਰਕਾਰੀ ਅਫਸਰਾਂ ਅਤੇ ਪਹੁੰਚ ਵਾਲੇ ਲੋਕਾਂ ਦੇ ਹੁੰਦੇ ਹਨ ਟਿਫਨ ਪੈਕ ... ਬੱਸ ਇਹੀ ਹੈ ਸਾਡਾ ਡਿਜੀਟਲ ਇੰਡੀਆ

*****

(813)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author