BeantKGill7ਹੁਣ ਅਸੀਂ ਬਹੁਤ ਸਵਾਰਥੀ ਹੋ ਗਏ ਹਾਂ। ਹੁਣ ਅਸੀਂ ਹਰ ਗੁਣ ਸਿਰਫ ਆਪਣੇ ਬੱਚੇ ਵਿੱਚ ...
(24 ਮਈ 2019)

 

ਕੁਝ ਸਮਾਂ ਪਹਿਲਾਂ ਸਫ਼ਰ ਤੇ ਜਾਂਦਿਆਂ ਦੂਰੋਂ ਰੰਗ ਬਿਰੰਗੀਆਂ ਚਾਨਣੀਆਂ ਨਜ਼ਰ ਆਈਆਂਇੱਦਾਂ ਲੱਗਿਆ ਜਿਵੇਂ ਕੋਈ ਮੇਲਾ ਹੋਵੇ ਨੇੜੇ ਗਏ ਤਾਂ ਪਤਾ ਲੱਗਿਆ ਕਿ ਇੱਥੇ ਕਬੱਡੀ ਦਾ ਮੈਚ ਹੋਣਾ ਹੈ, ਬੱਸ ਥੋੜ੍ਹਾ ਸਮਾਂ ਬਾਕੀ ਹੈ

ਕਾਰਾਂ, ਮੋਟਰਸਾਈਕਲ ਅਤੇ ਲੰਡੀਆਂ ਜੀਪਾਂ ਸੋਹਣੀਆਂ-ਸੋਹਣੀਆਂ ਸਜਾਈਆਂ ਹੋਈਆਂ ਸਨ ਕੁਝ ਖਿਡਾਰੀ ਆਪਣੀਆਂ ਕਾਰਾਂ-ਜੀਪਾਂ ਵਿੱਚ ਬੈਠੇ ਸਨ ਤੇ ਕੁਝ ਹੇਠਾਂ ਘਾਹ ’ਤੇ ਚਾਨਣੀਆਂ ਅਤੇ ਦਰਖਤਾਂ ਹੇਠਬੱਚਿਆਂ ਨੇ ਉੱਥੇ ਰੁਕਣ ਦੀ ਜਿਦ ਕਰ ਰਹੇ ਸਨ ਪਰ ਮੈਂ ਉੱਥੋਂ ਜਿੰਨੀ ਛੇਤੀ ਹੋ ਸਕੇ ਗੁਜਰਨ ਦੀ ਗੁਜਾਰਿਸ਼ ਗੱਡੀ ਚਾਲਕ ਨੂੰ ਕਰ ਦਿੱਤੀਬੱਚੇ ਖਫ਼ਾ ਹੋ ਗਏਹੋਣਾ ਹੀ ਸੀ, ਕਿਉਂਕਿ ਜਿਸ ਪ੍ਰੋਗਰਾਮ ਨੂੰ ਉਹ ਦੇਖਣਾ ਚਾਹੁੰਦੇ ਸੀ, ਮੈਂ ਉੱਥੋਂ ਉਹਨਾਂ ਨੂੰ ਜਲਦੀ ਕੱਢ ਕੇ ਲੈ ਜਾਣਾ ਚਾਹੁੰਦੀ ਸੀ

ਆਖਿਰ ਉਹੀ ਹੋਇਆ ਜਿਸਦਾ ਮੈਂਨੂੰ ਡਰ ਸੀ ਬੇਟੇ ਨੇ ਏ.ਕੇ. ਸੰਤਾਲੀ ਵਰਗੇ ਸਵਾਲ ਮੇਰੇ ’ਤੇ ਕੱਸ ਦਿੱਤੇ, “ਮਾਂ ਰੁਕੋ, ਮਾਂ ਰੁਕੋ, ਮੰਮਾਂ ਉਹ ਇੰਜੈਕਸ਼ਨ ਲਗਾ ਰਹੇ ਸੀ ...”

ਮੇਰੇ ਸਵਾਰਥ ਵਿੱਚ ਮੇਰੇ ਬੇਟੇ ਦੀ ਆਵਾਜ਼ ਦਬ ਗਈਮੇਰਾ ਸਵਾਰਥ ਕੀ ਸੀ? ਸੜਕ ਉੱਪਰ ਜੀਪਾਂ ਕਾਰਾਂ ਦੇ ਓਹਲੇ ਨੌਜਵਾਨਾਂ ਦੀਆਂ ਜੁੰਡਲੀਆਂ ਆਪਣੀਆਂ ਬਾਹਾਂ ਵਿੱਚ ਟੀਕੇ ਲਗਾ ਰਹੀਆਂ ਸਨਮੈਂ ਪਹਿਲਾਂ ਵੀ ਕਈ ਵਾਰ ਇਸ ਬਾਰੇ ਦੇਖ ਅਤੇ ਸੁਣ ਚੁੱਕੀ ਸੀ ਕਈ ਵਾਰ ਸੂਹ ਮਿਲਣ ’ਤੇ ਇਸ ਬਾਰੇ ਪੱਕੀ ਜਾਣਕਾਰੀ ਵੀ ਇਕੱਤਰ ਕੀਤੀ ਸੀ ਕਿ ਕੁਝ ਕਬੱਡੀ ਖਿਡਾਰੀਆਂ ਨੂੰ ਛੱਡ ਕੇ ਕਾਫੀ ਮੁੰਡੇ ਅਕਸਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਡੋਜ਼ ਲੈਂਦੇ ਹਨਰੰਗ ਬਿਰੰਗੀਆਂ ਚਾਨਣੀਆਂ ਦੇ ਦੋਹੀਂ ਪਾਸੀਂ ਝੂਮਦੇ ਹਰੇ ਕਚੂਰ ਦਰਖਤ ਗਰਮੀ ਦੀ ਜੋਬਨ ਰੁੱਤੇ ਵੀ ਰੁਕਣ ਲਈ ਮਜਬੂਰ ਕਰ ਰਹੇ ਸਨ ਮੈਂ ਵੀ ਰੁਕਣਾ ਚਾਹੁੰਦੀ ਸੀ ਪਰ ਇਹ ਕੌੜਾ ਸੱਚ ਵੀ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਖੇਡ ਨਾਲ ਜੋੜਨ ਦਾ ਸ਼ੌਕ ਤਾਂ ਰੱਖਦੀ ਸੀਮੈਂ ਚਾਹੁੰਦੀ ਤਾਂ ਸੀ ਕਿ ਮੇਰੇ ਬੱਚੇ ਇਹਨਾਂ ਮਿਲਾਪੜੇ ਨੌਜਵਾਨਾਂ ਨੂੰ ਮਿਲਣ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬੱਚੇ ਇਹ ਗੁੱਝੀਆਂ ਗੱਲਾਂ ਜਾਨਣ

ਮੈਂ ਸਮਝਦੀ ਹਾਂ ਕਿ ਜਿਸਨੇ ਕਬੱਡੀ ਖੇਡਦੇ ਜਵਾਨ ਨਹੀਂ ਦੇਖੇ, ਉਸਨੇ ਕਿਸੇ ਖੇਡ ਦਾ ਅਨੰਦ ਨਹੀਂ ਮਾਣਿਆ ਵੈਸੇ ਵੀ ਕਬੱਡੀ ਮੇਰੀ ਮਨਪਸੰਦ ਖੇਡ ਰਹੀ ਹੈ ਜੱਫਾ ਮਾਰ ਕੇ ਦੁਸ਼ਮਣ ਨੂੰ ਚਿੱਤ ਕਰਨ ਦਾ ਨਜ਼ਾਰਾ ਤਾਂ ਸ਼ਾਇਦ ਸਿਕੰਦਰ ਦੇ ਦੁਨੀਆਂ ਜਿੱਤਣ ਤੋਂ ਬਾਅਦ ਤਖਤ ’ਤੇ ਬੈਠਣ ਨਾਲੋਂ ਵੀ ਜ਼ਿਆਦਾ ਹੁੰਦਾ ਹੈਸਮੇਂ-ਸਮੇਂ ਦੀ ਗੱਲ ਹੈ, ਮੇਰੇ ਪਾਸੇ ਆਇਆ ਵਿਰੋਧੀ ਖਿਡਾਰੀ ਕਦੇ ਵਾਪਸ ਜਾਣ ਦੀ ਆਸ ਨਹੀਂ ਰੱਖਦਾ ਸੀ ਤੇ ਅਕਸਰ ਹੀ ਮੈਦਾਨ ਵਿੱਚ ਇਹ ਜਿੱਤ ਜਾਫੀ (ਮੇਰੇ) ਸਿਰ ਦਾ ਤਾਜ ਹੀ ਬਣਦੀ ਸੀਭਾਵੇਂ ਗ੍ਰਹਿਸਥੀ ਜੀਵਨ ਵਿੱਚ ਪੈਰ ਰੱਖਿਆ ਪਰ ਕਬੱਡੀ ਜਿਵੇਂ ਖੂਨ ਵਿੱਚ ਰਚ ਗਈ ਸੀ ਸੋਚਿਆ, ਭਾਵੇਂ ਮਾਂ ਬਣ ਗਈ ਹਾਂ ਪਰ ਫਿਰ ਤੋਂ ਇਹ ਖੇਡ ਜੁਆਇਨ ਕਰਾਂਗੀ

ਫਿਰ ਵਰਲਡ ਕੱਪ ਸ਼ੁਰੂ ਹੋਇਆ ਤਾਂ ਚਮਕ ਹੋਰ ਤੇਜ਼ ਹੋ ਗਈਜੇ ਕਦੇ ਕਬੱਡੀ ਦੇ ਸ਼ੌਕੀਨ ਬੱਚਿਆਂ ਨੂੰ ਕਬੱਡੀ ਦੇ ਗੁਰ ਦੱਸੇ ਤਾਂ ਉਹ ਹਾਰੇ ਨਹੀਂਕਹਿੰਦੇ ਹਨ ਖੇਡ ਖੂਨ ਵਿੱਚ ਹੁੰਦੀ ਹੈ ਤੇ ਜਿੱਤ ਜਨੂਨ ਨਾਲ ਹੁੰਦੀ ਹੈਪਰ ਫਿਰ ਅਚਾਨਕ ਇੱਕ ਕੁੜੀਆਂ ਦਾ ਮੈਚ ਦੇਖਿਆ, ਜਿਸ ਵਿੱਚ ਮੁੰਡਿਆਂ ਨੂੰ ਕੁੜੀਆਂ ਵਾਲਾ ਲਿਬਾਸ ਪਹਿਨ ਕੇ ਖੇਡਦੇ ਦੇਖਿਆ ਪ੍ਰਬੰਧਕਾਂ ਦੀ ਨਿਗਰਾਨੀ ਵਿੱਚ ਅਜਿਹੇ ਮੈਚ ਨੇ ਦਿਲ ’ਤੇ ਸੱਟ ਮਾਰੀ

ਗੱਲ ਹਾਰਨ ਜਾਂ ਜਿੱਤਣ ਦੀ ਨਹੀਂ, ਖੇਡ ਤੇ ਅਨੁਸ਼ਾਸਨ ਦਾ ਗੂੜ੍ਹਾ ਰਿਸ਼ਤਾ ਹੈਕੁਝ ਪ੍ਰਬੰਧਕਾਂ ਨੇ ਖੇਡਣ ਲਈ ਕਿਹਾ,ਪਰ ਮਨ ਨਹੀਂ ਮੰਨਿਆ। ਜਿੱਤ ਹੋਵੇ ਤਾਂ ਆਪਣੇ ਡੌਲਿਆਂ ਦੇ ਸਿਰ ’ਤੇਕੁਝ ਗਲਤ ਨਹੀਂ ਕਰਨਾ ਬੱਸ ਇਹੀ ਜਾਨੂੰਨ ਅੱਜ ਵੀ ਕਬੱਡੀ ਦੇ ਮੈਚਾਂ ਨੂੰ ਦੇਖ ਦਿਲ ਬਣ ਧੜਕਦਾਪਰ ਅਫਸੋਸ ਕੁਝ ਤਾਂ ਹੈ, ਜੋ ਗਲਤ ਹੈ, ਇਸ ਖੇਡ ਦੇ ਪਿੱਛੇ ਖਿਡਾਰੀਆਂ ਨੂੰ ਕੌਣ ਕਰ ਰਿਹਾ ਹੈ ਗੁੰਮਰਾਹ? ਜਾਂ ਫਿਰ ਫੋਕੀ ਸ਼ੋਹਰਤ ਪਿੱਛੇ ਉਹ ਕੁਝ ਅਜਿਹੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ ਜੋ ਸਾਡੇ ਚਹੇਤੇ ਖਿਡਾਰੀਆਂ ਨੂੰ ਬਰਬਾਦ ਕਰ ਦਿੰਦੀਆਂ ਹਨ, ਮਾਪਿਆਂ ਦੇ ਲਾਡਲੇ ਅਤੇ ਕਬੱਡੀ ਦੇ ਹੀਰੇ ਸਾਡੇ ਕੋਲੋਂ ਖੋਹ ਲੈਦੀਆਂ ਹਨ ਇਸਦੇ ਪਿੱਛੇ ਲੁਕੇ ਕਾਰਨ ਕੁਝ ਵੀ ਹੋ ਸਕਦੇ ਹਨ, ਜਿਵੇਂ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਜਾਂ ਫਿਰ ਕਬੱਡੀ ਉੱਪਰ ਲੱਖਾਂ ਕਰੋੜਾਂ ਦੇ ਇਨਾਮ, ਜੋ ਹਰ ਟੀਮ ਆਪਣੀ ਝੋਲੀ ਪਾਉਣਾ ਚਾਹੁੰਦੀ ਹੈ ਜਦ ਕੋਈ ਵੀ ਸ਼ੈਅ ਲੋੜੋਂ ਵਧ ਮਹਿੰਗੀ ਹੋ ਜਾਵੇ ਫਿਰ ਉਹ ਮਨੋਰੰਜਨ ਨਹੀਂ, ਸੌਦਾ ਬਣ ਜਾਂਦੀ ਹੈਫਿਰ ਉਸਦੀਆਂ ਬੋਲੀਆਂ ਲੱਗਦੀਆਂ ਹਨ ਤੇ ਉਹ ਬਲੈਕਮੇਲਿੰਗ ਵੱਲ ਵਧਣ ਲੱਗਦੀ ਹੈਫਿਰ ਇਸ ਵਿੱਚ ਸਭ ਜਾਇਜ਼ ਅਤੇ ਨਜਾਇਜ਼ ਤਰੀਕੇ ਵਰਤ ਕੇ ਆਪਣੀ ਤਾਕਤ ਦੀ ਨੁਮਾਇਸ਼ ਟੀਮਾਂ ਵੱਲੋਂ ਕੀਤੀ ਜਾਂਦੀ ਹੈਕਸੂਰ ਇਕੱਲੇ ਖਿਡਾਰੀਆਂ ਦਾ ਹੀ ਨਹੀਂ, ਸਾਡਾ ਵੀ ਹੈ

ਕਦੇ ਸਮਾਂ ਹੁੰਦਾ ਸੀ, ਜਦੋਂ ਚੰਗਾ ਰੇਡਰ ਜਾਂ ਜਾਫੀ ਆਪਣੀ ਕਲਾ ਦਿਖਾਉਂਦਾ ਸੀ ਤਾਂ ਉਸਦਾ ਹੌਸਲਾ ਉਸੇ ਸਮੇਂ ਹੀ ਵਧਾਇਆ ਜਾਂਦਾ ਸੀ ਚੰਗੇ ਖਿਡਾਰੀਆਂ ਨੂੰ ਘਿਉ ਆਦਿਕ ਤੋਹਫੇ ਦੇ ਰੂਪ ਵਿੱਚ ਦਿੱਤਾ ਜਾਂਦਾ ਸੀਹੁਣ ਅਸੀਂ ਇਹ ਖੇਡਾਂ ਨਿੱਜ ਤੱਕ ਸੀਮਿਤ ਕਰ ਲਈਆਂ ਹਨ, ਜਦੋਂ ਕਿ ਪਹਿਲਾਂ ਅਸੀਂ ਆਪਣੇ ਪਿੰਡ, ਇਲਾਕੇ, ਰਾਜ ਜਾਂ ਦੇਸ਼ ਦੇ ਬੱਚੇ ਦੀ ਜਿੱਤ ਨੂੰ ਆਪਣੀ ਜਿੱਤ ਸਮਝਦੇ ਸੀ ਹੁਣ ਅਸੀਂ ਬਹੁਤ ਸਵਾਰਥੀ ਹੋ ਗਏ ਹਾਂਹੁਣ ਅਸੀਂ ਹਰ ਗੁਣ ਸਿਰਫ ਆਪਣੇ ਬੱਚੇ ਵਿੱਚ ਦੇਖਣਾ ਚਾਹੁੰਦੇ ਹਾਂ, ਦੂਸਰਿਆਂ ਦੇ ਬੱਚਿਆਂ ਵਿੱਚ ਨਹੀਂ

ਖੈਰ, ਅਜੇ ਵੀ ਸਮਾਂ ਹੈ, ਸਾਨੂੰ ਆਪਣੇ ਖਿਡਾਰੀਆਂ ਵੱਲ ਧਿਆਨ ਦੇਣਾ ਪਵੇਗਾ ਅਤੇ ਆਪਣੀਆਂ ਵਿਰਾਸਤੀ ਖੇਡਾਂ ਨੂੰ ਬਚਾਉਣਾ ਪਵੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1603)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author