HarjitBedi7ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ,       ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ, ...
(2 ਜੂਨ 2017)

 

ਉਹ ਸ਼ਾਇਰੀ ਜੋ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦੀ ਹੈ, ਉਨ੍ਹਾਂ ’ਤੇ ਹੋ ਰਹੇ ਜ਼ੁਲਮ ਨੂੰ ਖਤਮ ਕਰਨ ਲਈ ਆਵਾਜ਼ ਬਣਦੀ ਹੈ, ਲੋਕ ਦੁਸ਼ਮਣ ਅਤੇ ਅਣਮਨੁੱਖੀ ਵਿਵਸਥਾ, ਜਿਸ ਵਿੱਚ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਪੂਰੀਆਂ ਨਾ ਹੋਣ ’ਤੇ ਜਿਨ੍ਹਾਂ ਲੋਕਾਂ ਦੀ ਜਿੰਦਗੀ ਵਿੱਚ ਜਿੰਦਗੀ ਵਰਗੀ ਕੋਈ ਚੀਜ਼ ਨਾ ਹੋਵੇ, ਉਨ੍ਹਾਂ ਲੋਕਾਂ ਦੇ ਮੂਲ ਮਨੁੱਖੀ ਹੱਕਾਂ ਦੀ ਗੱਲ ਕਰਦੀ ਹੈ, ਨੂੰ ਅਸੀਂ ਲੋਕ-ਸ਼ਾਇਰੀ ਕਹਿ ਸਕਦੇ ਹਾਂਅਜਿਹੀ ਸ਼ਾਇਰੀ ਮਨੁੱਖੀ ਬਰਾਬਰਤਾ ਦੀ ਗੱਲ ਕਰਦੀ ਹੈਮਨੁੱਖ ਦੀ ਪਛਾਣ ਉਸਦੇ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਦੇ ਤੌਰ ’ਤੇ ਨਹੀਂ ਸਗੋਂ ਮਨੁੱਖ ਦੇ ਤੌਰ ’ਤੇ ਕਰਵਾਉਂਦੀ ਹੈਇਹ ਲੋਕਾਂ ਦੇ ਜੀਵਨ ਵਿੱਚ ਆਉਂਦੇ ਪੱਤਝੜ-ਬਹਾਰ, ਹੰਝੂ-ਹਾਸੇ, ਗਮੀਆਂ-ਖੁਸ਼ੀਆਂ, ਜਿੱਤ-ਹਾਰ, ਸਫਲਤਾ-ਅਸਫਲਤਾ, ਦੁਸ਼ਮਣੀ-ਦੋਸਤੀ, ਵਫਾ-ਬੇਵਫਾਈ, ਚੁਗਲੀ-ਪ੍ਰਸ਼ੰਸਾ, ਸਹਿਣਸ਼ੀਲਤਾ-ਰੋਹ, ਪਿਆਰ-ਨਫਰਤ, ਅਪਣੱਤ-ਬੇਗਾਨਾਪਣ ਵਰਗੇ ਵਿਸ਼ਿਆਂ ਨੂੰ ਛੁੰਹਦੀ ਹੈਸਮਾਜ ਵਿੱਚ ਫੈਲੇ ਨਸ਼ੇ, ਲੱਚਰਤਾ, ਅੰਧ-ਵਿਸਵਾਸ, ਰਿਸ਼ਵਤ-ਖੋਰੀ, ਧੱਕਾ-ਜ਼ੋਰੀ, ਜਾਤ-ਪਾਤ, ਅਤੇ ਵਹਿਮਾਂ-ਭਰਮਾਂ ਤੋਂ ਸੁਚੇਤ ਕਰਦੀ ਹੈ ਤੇ ਇਹਨਾ ਤੋਂ ਬਚਣ ਲਈ ਮਾਰਗ-ਦਰਸ਼ਨ ਕਰਦੀ ਹੈਹਾਕਮ ਜਮਾਤਾਂ ਦੁਆਰਾ ਸ਼ਰੇ-ਆਮ ਕੀਤੀ ਜਾ ਰਹੀ ਲੁੱਟ, ਕੁਰੱਪਸ਼ਨ, ਲਾਰੇ-ਬਾਜ਼ੀ, ਸ਼ਬਜ਼ਬਾਗ ਦਿਖਾਉਂਦੇ ਅਤੇ ਸਾਧਾਰਣ ਲੋਕਾਂ ਵਿੱਚ ਆਪਣੀ ਝੂਠੀ ਭੱਲ ਬਣਾ ਕੇ ਬੈਠੇ ਬੇਈਮਾਨ ਲੋਕਾਂ ਦੇ ਚਿਹਰਿਆਂ ’ਤੇ ਲਾਏ ਨਕਾਬ ਨੂੰ ਲੀਰੋ ਲੀਰ ਕਰਦੀ ਹੈਲੋਕ-ਸ਼ਾਇਰਾਂ ਦੀ ਸ਼ਾਇਰੀ ਸਿਰਫ ਕਲਾ ਲਈ ਹੀ ਨਹੀਂ ਹੁੰਦੀ, ਨਾ ਹੀ ਨਿੱਜੀ ਪਿਆਰ ਮਹੱਬਤ ਦੀ ਦਾਸਤਾਨ ਹੁੰਦੀ ਹੈ, ਸਗੋਂ ਇਹ ਲੋਕਾਂ ਲਈ ਹੁੰਦੀ ਹੈ ਤੇ ਜਨ-ਸਾਧਾਰਨ ਦੇ ਸਰੋਕਾਰਾਂ ਦੀ ਗੱਲ ਕਰਦੀ ਹੈ

ਭਗਤ ਰਵਿਦਾਸ ਦੇ ਸਮੇਂ ਅਖੌਤੀ ਉੱਚੀਆਂ ਜਾਤਾਂ ਵਾਲੇ ਲੋਕਾਂ ਵਲੋਂ ਨੀਵੀਂਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਾਲੇ ਲੋਕਾਂ ਨਾਲ ਬਹੁਤ ਹੀ ਘਟੀਆ ਸਲੂਕ ਕੀਤਾ ਜਾਂਦਾ ਸੀਉਹ ਦੁਨੀਆ ਨੂੰ ਇੱਕ ਅਜਿਹੇ ਸ਼ਹਿਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ ਜਿਸ ਵਿੱਚ ਸਾਰੇ ਲੋਕ ਬਰਾਬਰਤਾ ਦਾ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕਣਇਸ ਸਬੰਧੀ ਉਨ੍ਹਾਂ ਲਿਖਿਆ:

ਬੇਗਮਪੁਰਾ ਸ਼ਹਿਰ ਕਾ ਨਾਓ
ਦੁਖ ਅੰਦੋਹ ਨਹੀਂ ਤਿਹਿ ਠਾਓ
ਨਾ ਤਸਵੀਸ ਖਿਰਾਜ ਨਾ ਮਾਲ
ਖਉਫ ਨਾ ਖਤਾ ਨਾ ਤਰਸੁ ਜਵਾਲ

ਇਸੇ ਤਰਾਂ ਭਗਤ ਕਬੀਰ ਨੇ ਧਰਮ ਦੇ ਠੇਕੇਦਾਰਾਂ ਸਾਹਮਣੇ ਬਹੁਤ ਵੱਡਾ ਸਵਾਲ ਇਹ ਕਹਿਕੇ ਰੱਖਿਆ:

ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ
ਔਰ ਵਾਟ ਕਾਹੇ ਕੋ ਨਾ ਆਇਆ

ਗੁਰੂ ਨਾਨਕ ਜੀ ਨੇ ਆਪਣੇ ਸ਼ਬਦਾਂ ਰਾਹੀਂ ਬਾਬਰ ਦੇ ਜ਼ੁਲਮਾਂ ਦੀ ਨਿਖੇਧੀ ਕਰਦੇ ਹੋਏ ਲਿਖਿਆ ਸੀ:

ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਣ ਬੈਠੇ ਸੁੱਤੇ।”

ਅਤੇ

ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀਂ ਮੰਗੇ ਦਾਨ ਵੇ ਲਾਲੋ
ਸਰਮ ਧਰਮ ਦੋਇ ਛੁਪ ਖਲੋਏ, ਕੂੜ ਫਿਰੇ ਪਰਧਾਨ ਵੇ ਲਾਲੋ।

ਉਨ੍ਹਾਂ ਇਸ ਦੇ ਨਾਲ ਹੀ ਲੋਕਾਂ ਨੂੰ ਇਹ ਸਮਝਾਇਆ ਕਿ ਆਪ ਸਿਆਣੇ ਬਣੋ ਤੇ ਹੋਰਨਾਂ ਲੋਕਾਂ ਨੂੰ ਵੀ ਸਿਆਣਪ ਦੇ ਰਾਹ ਤੋਰੋ:

ਅਕਲੀ ਪੜ੍ਹ ਕੇ ਬੁਝੀਐ ਅਕਲੀ ਕੀਚੈ ਦਾਨ,
ਨਾਨਕ ਆਖੇ ਰਾਹ ਏਹੁ ਹੋਰ ਗਲਾ ਸ਼ੈਤਾਨ

ਭਗਤ ਨਾਮਦੇਵ ਨੇ ਲੋਕਾਂ ਨੂੰ ਅੰਧ-ਵਿਸ਼ਵਾਸ ਤੋਂ ਚੇਤਨ ਕਰਦੇ ਹੋਏ ਕਿਹਾ:

ਏਕੈ ਪਾਥਰ ਕੀਜੇ ਭਾਉ
ਦੂਜੇ ਪਾਥਰ ਧਰੀਐ ਪਾਊ
ਜੇ ਉਹ ਦੇਉਤਾ ਤਾ ਉਹ ਵੀ ਦੇਵਾ

ਮਰਦਾਂ ਦੁਆਰਾ ਔਰਤ ਜਾਤੀ ਨਾਲ ਧੱਕਾ ਕਰਕੇ ਸ਼ਰਮਸਾਰ ਹੋਣ ਦੀ ਥਾਂ ਉਸਦੀ ਹਾਸੀ ਉਡਾਉਣ ਵਿਰੁੱਧ ਅੰਮ੍ਰਿਤਾ ਪ੍ਰੀਤਮ ਨੇ ਠੀਕ ਹੀ ਲਿਖਿਆ ਹੈ:

ਕਿਸੇ ਮਰਦ ਦੀ ਬੁੱਕਲ ਦੇ ਵਿੱਚ
ਕਿਸੇ ਕੁੜੀ ਨੇ ਚੀਕ ਮਾਰਕੇ
ਪਿੰਡੇ ਤੋਂ ਇੱਕ ਪੱਚਰ ਲਾਹੀ

ਥਾਣੇ ਦੇ ਵਿੱਚ ਹਾਸਾ ਮਚਿਆ
ਕਾਹਵਾ ਘਰ ਵਿੱਚ ਹੀ-ਹੀ ਹੋਈ

ਸੜਕਾਂ ’ਤੇ ਕੁਝ ਹਾਕਰ ਫਿਰਦੇ
ਇੱਕ ਇੱਕ ਪੈਸੇ ਖਬਰ ਵੇਚਦੇ।

ਤਾਜ ਮਹਿਲ ਨੂੰ ਸੁੰਦਰਤਾ ਦਾ ਇੱਕ ਅਜੂਬਾ ਮੰਨਿਆ ਜਾਂਦਾ ਹੈਉਸ ਨੂੰ ਬਣਾਉਣ ਲਈ ਵਰਤੇ ਗਏ ਕੋਹਜ ਦਾ ਵਰਨਣ ਪ੍ਰੋ. ਮੋਹਨ ਸਿੰਘ ਬੜੇ ਹੀ ਦਿਲ ਹਿਲਾਉ ਸ਼ਬਦਾਂ ਨਾਲ ਕਰਦਾ ਹੈ:

ਇੰਨੇ ਨੂੰ ਗੁੰਬਦ ਦਾ ਆਂਡਾ, ਟੋਟੇ ਟੋਟੇ ਹੋਇਆ,
ਚੀਕਾਂ, ਕੂਕਾਂ ਤੇ ਫਰਿਆਦਾਂ, ਜਾ ਅੰਬਰ ਨੂੰ ਛੋਹਿਆ

ਫਿਰ ਵੀ ਕੰਮ ਕਰਾਵਣ ਵਾਲੇ, ਮਾਰ ਮਾਰ ਕੇ ਛਾਂਟਾਂ,
ਮਜਦੂਰਾਂ ਦੇ ਪਿੰਡਿਆਂ ਉੱਤੇ, ਚਾੜ੍ਹੀ ਜਾਣ ਸਲਾਟਾਂ

ਕੀ ਇਹ ਹੁਸਨ, ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ,
ਲੱਖ ਗਰੀਬਾਂ ਮਜਦੂਰਾਂ ਦੇ, ਹੰਝੂਆਂ ’ਤੇ ਜੋ ਪਲਦਾ

ਇਹ ਸਤਰਾਂ ਰਾਜੇ ਰਾਣੀਆਂ ਦੇ ਇਤਿਹਾਸ ਦੇ ਮੁਕਾਬਲੇ ਆਮ ਲੋਕਾਂ ਨਾਲ ਬੀਤ ਰਹੇ ਦਾ ਇਤਿਹਾਸ ਪੇਸ਼ ਕਰਦੀਆਂ ਹਨ

ਜਗਤਾਰ ਸੇਖਾ ਧਾਰਮਿਕ ਪਖੰਡੀਆਂ ਦੁਆਰਾ ਆਪਣਾ ਤੋਰੀ ਫੁਲਕਾ ਚਲਾਉਣ ਲਈ ਪਰਚਾਰੇ ਜਾ ਰਹੇ ਮੁਕਤੀ ਦੇ ਲੋਭ ਤੋਂ ਬਚਣ ਲਈ ਇਸੇ ਹੀ ਜੀਵਣ ਨੂੰ ਵਧੀਆ ਢੰਗ ਨਾਲ ਜਿਉਣ ਲਈ ਸੋਚਣ ਦੀ ਸਲਾਹ ਦਿੰਦਾ ਹੋਇਆ ਲਿਖਦਾ ਹੈ:

ਜੀਵਣ ਹੈ ਇਹ ਜੀਣ ਲਈ ਵੀ ਸੋਚ ਜਰਾ
ਮੁਕਤੀ ਬਾਰੇ ਹੀ ਨਾ ਸੋਚੀ ਜਾਇਆ ਕਰ

ਤੂੰ ਪੱਥਰ ਨੂੰ ਵੀ ਨਾ ਪੱਥਰ ਆਖ ਸਕੇਂ
ਐ ਮਨ ਐਨਾ ਸੂਖਮ ਨਾ ਹੋ ਜਾਇਆ ਕਰ

ਅਸਲਮ ਸਾਕਿਬ ਨੇ ਮਨੁੱਖਾਂ ਵਿੱਚ ਵਧ ਰਹੀ ਅਲਗਾਵ ਦੀ ਫਿਤਰਤ ਬਾਰੇ ਲਿਖਿਆ ਹੈ:

ਮੁੜ ਕੇ ਨਾ ਫਿਰ ਝਾਤੀ ਮਾਰੀ ਨੱਸਦੀ ਹੋਈ ਭੀੜ ਨੇ,
ਚੀਕਦਾ ਇੱਕ ਲਾਸ਼ ਦੇ ਸੀਨੇ ’ਚ ਖੰਜਰ ਰਹਿ ਗਿਆ

ਮਨੁੱਖ ਸਭ ਕੁੱਝ ਦੇਖਦੇ ਹੋਏ ਵੀ ਅਣਜਾਣ ਬਣ ਜਾਂਦਾ ਹੈ ਤੇ ਜ਼ੁਲਮ ਵਿਰੁੱਧ ਆਵਾਜ਼ ਕੱਢਣ ਤੋਂ ਸੰਕੋਚ ਕਰਦਾ ਹੈਮਹਿੰਦਰ ਸਾਥੀ ਦੇ ਸ਼ਬਦਾਂ ਵਿੱਚ:

ਅਨਿਆਂ ਤੇ ਜ਼ੁਲਮ-ਸਿਤਮ ਦੇ ਐ ਮੂਕ ਦਰਸ਼ਕੋ
ਖੋਲ੍ਹੋ ਖਾਂ ਮੂੰਹ ਇਹ ਦੇਖੀਏ, ਕੀ ਇਸ ਵਿੱਚ ਜ਼ੁਬਾਨ ਹੈ?

ਤੇ ਨਰਿੰਦਰ ਮਾਨਵ ਦੇ ਸ਼ਬਦਾਂ ਵਿੱਚ

ਵੇਖਕੇ ਵੀ ਵੇਖਦੇ ਨਾ ਹੋ ਗਏ ਅੰਨ੍ਹੇ ਅਸੀਂ
ਆਓ ਆਪਣੇ ਆਪਣੇ ਅੰਦਰ ਝਾਤ ਪਾ ਕੇ ਦੇਖੀਏ

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਰਚਨਾ ਲੂਣਾ ਵਿੱਚ ਔਰਤ ਦੀ ਵੇਦਨਾ ਤੇ ਉਸਦੇ ਅੰਦਰਲੇ ਦਰਦ ਨੂੰ ਕਮਾਲ ਦੇ ਸ਼ਬਦਾਂ ਵਿੱਚ ਚਿੱਤਰਿਆ ਹੈ:

ਇਸ ਧਰਤੀ ਦੀ ਹਰ ਨਾਰੀ ਹੀ ਲੂਣਾ ਹੈ,
ਕਿਰਣਾਂ ਦਾ ਰੱਸਾ ਵੱਟ ਕੇ ਸੂਲੀ ਚੜ੍ਹਦੀ, ਪਰ ਨਾ ਜਿਉਂਦੀ ਨਾ ਮਰਦੀ

ਏਥੇ ਤਾਂ ਹਰ ਪੁਰਖ ਲੱਗੇ ਸਲਵਾਨ ਜਿਹਾ, ਹਰ ਲੂਣਾ ਦੇ ਮੱਥੇ ’ਤੇ ਅਪਮਾਨ ਜਿਹਾ
ਹਰ ਲੂਣਾ ਦਾ ਸੁਪਨਾ, ਸੁਪਨਾ ਹੀ ਰਹਿ ਜਾਂਦਾ, ਸ਼ਹਿਜਾਦੇ ਦੀ ਥਾਂ ਜਦ ਕੋਈ ਜ਼ਾਲਮ ਆ ਜਾਂਦਾ

ਬਾਬਲ ਦੇ ਵਿਹੜੇ ਦਾ ਸੁਪਨਾ, ਭੋਰਾ ਭੋਰਾ ਕਰਕੇ ਮਰ ਜਾਂਦਾ
ਰਾਜਾ ਮੇਰੇ ਬਾਪ ਦਾ ਹਾਣੀ ਜਿਸਦੇ ਲੜ ਮੈਨੂੰ ਲਾਇਆ,
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ, ਤਾਂ ਚਰਿੱਤਰਹੀਣ ਕਹਾਵੇ

ਓਮ ਪ੍ਰਕਾਸ਼ ਸ਼ਰਮਾ ਨੇ ਪੁਰਾਤਨ ਕਥਾਵਾਂ ਦੇ ਕਿਰਦਾਰਾਂ ਉੱਤੇ ਉਂਗਲ ਧਰਦਿਆਂ ਲੋਕਾਂ ਨੂੰ ਲਕੀਰ ਦੇ ਫਕੀਰ ਬਣਨ ਤੋਂ ਸੁਚੇਤ ਕਰਦਿਆਂ ਲਿਖਿਆ ਕਿ ਸੱਭਿਆਚਾਰਕ ਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਪੈਰਾਂ ਵਿੱਚ ਰੋਲਣ ਵਾਲੇ ਕਦੇ ਵੀ ਪੂਜਣਯੋਗ ਨਹੀਂ ਹੋ ਸਕਦੇ

ਗੋਪੀਆਂ ਸੰਗ ਰਾਸ ਰਚਾਉਣ ਵਾਲਾ,
ਤਿੰਨ ਸੌ ਨੂੰ ਕੱਲਾ ਹੰਢਾਉਣ ਵਾਲਾ,
ਭਗਵਾਨ ਤਾਂ ਕੀ ਇਨਸਾਨ ਵੀ ਨਹੀਂ ਹੋ ਸਕਦਾ

ਸੰਤ ਰਾਮ ਉਦਾਸੀ ਸਾਡੀਆਂ ਜੜ੍ਹਾਂ ਤੱਕ ਪਹੁੰਚ ਕੇ ਕਵਿਤਾ ਰਚਦਾ ਹੈਪਰ ਜੜ੍ਹਾਂ ਵਿੱਚ ਹੀ ਨਹੀਂ ਬੈਠਾ ਰਿਹਾ ਤੇ ਉੱਥੋਂ ਸਿੱਖ ਕੇ ਵਰਤਮਾਨ ਦੀ ਗੱਲ ਕਰਦਾ ਹੈ:

ਅੱਜ ਫੇਰ ਸਾਂਭਿਆ ਔਰੰਗੇ ਨੇ ਹੀ ਰਾਜ ਹੈ,
ਪਿੰਡ ਪਿੰਡ ਪਹੁੰਚੀ ਚਮਕੌਰ ਦੀ ਆਵਾਜ ਹੈ

ਸਰਸਾ ਦੇ ਰੋੜ੍ਹ ਵਾਂਗੂ ਭੂਤਰੀ ਮਹਿੰਗਾਈ ਏ,
ਜ਼ੁਲਮਾਂ ਦੀ ਕੰਧ ਸਾਡੇ ਗਲਾਂ ਤੀਕ ਆਈ ਏ

**

ਵਿਹਲੜਾਂ ਦੇ ਮੂੰਹ ਉੱਤੇ ਲਾਲੀ ਰੋਜ ਚੜ੍ਹਦੀ ਏ,
ਲਹੂ ਜਦੋਂ ਕਾਮੇ ਦਾ ਸੜੇ

ਲੋਕਾਂ ਦਾ ਕਵੀ “ਉਦਾਸੀ” ਲੋਕਾਂ ਨਾਲ ਆਪਣੇ ਪਿਆਰ ਦੀ ਬਾਤ ਪਾਉਂਦਾ ਲਿਖਦਾ ਹੈ:

ਦੇਸ਼ ਹੈ ਪਿਆਰਾ ਸਾਨੂੰ ਜਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ

ਸ਼ਾਇਰ ਲੋਕ ਆਮ ਲੋਕਾਂ ਨਾਲੋਂ ਵੱਧ ਚੇਤਨ ਹੁੰਦੇ ਹਨਲੋਕ ਚੇਤਨਾ ਦਾ ਪਹਿਲਾ ਪੜਾਅ ਸਮਾਜ ਵਿੱਚ ਜੋ ਗਲਤ ਹੋ ਰਿਹਾ ਹੈ ਉਸ  ਨੂੰ ਜਾਣ ਲੈਣਾ ਹੈ ਅਤੇ ਇਹ ਸਮਝ ਲੈਣਾ ਹੈ ਕਿ ਇਹ ਕਿਉਂ ਹੋ ਰਿਹਾ ਹੈਦੂਜਾ ਪੜਾਅ ਗਲਤ ਨੂੰ ਬਦਲਣ ਲਈ ਅਗਵਾਈ ਕਰਨੀ ਤੇ ਅੱਗੇ ਹੋ ਕੇ ਕੁਰਬਾਨੀ ਲਈ ਤਿਆਰ ਰਹਿਣਾ ਹੈ

ਇਸ ਸੰਦਰਭ ਵਿੱਚ ਲੋਕਾਂ ਦਾ ਕਵੀ ਪਾਸ਼ ਲਿਖਦਾ ਹੈ:

ਮੈਂ ਰੋਂਦੂ ਕਵੀ ਨਹੀਂ ਹਾਂ,
ਕਿਸ ਤਰ੍ਹਾਂ ਚੁੱਪ ਰਹਿ ਸਕਦਾ ਹਾਂ।

ਮੈਂ ਕਦ ਮੁੱਕਰਦਾ ਹਾਂ ਕਿ ਮੈਂ ਕਤਲ ਨਹੀਂ ਕਰਦਾ,
ਮੈਂ ਕਾਤਲ ਹਾਂ ਉਨ੍ਹਾਂ ਦਾ ਜੋ ਮਨੁੱਖਤਾ ਨੂੰ ਕਤਲ ਕਰਦੇ ਨੇ
ਹੱਕ ਨੂੰ ਕਤਲ ਕਰਦੇ ਨੇ ਸੱਚ ਨੂੰ ਕਤਲ ਕਰਦੇ ਨੇ

ਉਹ ਚੰਗੇਰੀ ਜ਼ਿੰਦਗੀ ਲਈ ਗਲਤ ਨਿਜ਼ਾਮ ਅਤੇ ਕਦਰਾਂ ਕੀਮਤਾਂ ਨਾਲ ਯੁੱਧ ਦੀ ਮਹੱਤਤਾ ਸਮਝਦਾ ਹੋਇਆ ਲਿਖਦਾ ਹੈ:

ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ,
ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ,
ਤੇਰੇ ਬੜੇ ਮੱਕਾਰ ਪੁੱਤਰ ਹਾਂ।

ਯੁੱਧ ਸਾਡੀਆਂ ਭੈਣਾਂ ਲਈ
ਕਢਾਈ ਦੇ ਸੁੰਦਰ ਨਮੂਨੇ ਲਿਆਏਗਾ
ਯੁੱਧ ਬੁੱਢੀ ਮਾਂ ਲਈ ਨਿਗਾਹ ਬਣੇਗਾ

ਮਾਸ਼ੂਕਾ ਖਾਤਰ ਮੱਝਾਂ ਚਾਰਨ ਵਾਲੇ, ਪੱਟ ਚੀਰ ਕੇ ਮਾਸ ਖੁਆਉਣ ਵਾਲੇ, ਮਾਸ਼ੂਕਾ ਦੇ ਭਰਾਵਾਂ ਹੱਥੋਂ ਮਾਰੇ ਜਾਣ ਵਾਲੇ, ਹੱਟੀ ਨੂੰ ਫੂਕਣ ਵਾਲੇ ਕਦੇ ਵੀ ਲੋਕਾਂ ਦੇ ਹੀਰੋ ਨਹੀਂ ਬਣ ਸਕਦੇਇਹੋ ਜਿਹੇ ਵਿਸ਼ੇ ਲੋਕਾਂ ਨੂੰ ਉਹਨਾਂ ਦੀ ਮੌਜੂਦਾ ਹਾਲਤ ਤੋਂ ਬੇਖਬਰ ਜਰੂਰ ਕਰਦੇ ਹਨਲੋਕ ਸ਼ਾਇਰੀ ਦੁੱਲਾ ਭੱਟੀ ਵਰਗੇ ਸੂਰਮਿਆਂ ਦੀ ਗੱਲ ਕਰਦੀ ਹੈ ਤਾਂ ਉਹ ਲੋਹੜੀ ਦੇ ਤਿਉਹਾਰ ਲਈ ਲੋਕ ਗੀਤ ਹੀ ਬਣ ਜਾਂਦੀ ਹੈ:

ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਨੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ

ਇੱਕ ਇਤਿਹਾਸ ਰਾਜਿਆਂ ਦਾ ਹੁੰਦਾ ਹੈ ਤੇ ਇੱਕ ਆਮ ਲੋਕਾਂ ਦਾਲੋਕਾਂ ਦੇ ਮਨਾਂ ਵਿੱਚ ਵਸੀ “ਜੁਗਨੀ“ ਦੀ ਰਚਨਾ ਬਿਸ਼ਨੇ ਤੇ ਮੰਡੇ ਨੇ ਉਦੋਂ ਕੀਤੀ ਜਦੋਂ ਆਮ ਲੋਕਾਂ ਦੀ ਹਾਲਤ ਬਹੁਤ ਹੀ ਮਾੜੀ ਸੀ ਤੇ ਦੂਜੇ ਪਾਸੇ ਵਿਕਟੋਰੀਆ ਦੀ ਤਾਜ਼ਪੋਸ਼ੀ ਦੀ ਪੰਜਾਹਵੀਂ ਵਰ੍ਹੇ ਗੰਢ ਮਨਾਉਣ ਲਈ ਸੋਨੇ ਦੇ ਬਹੁਤ ਵੱਡੇ ਬਰਤਣ ਵਿੱਚ ਬਹੁਤ ਵੱਡੀ ਜੋਤ ਜਗਾ ਕੇ ਥਾਂ ਥਾਂ ਲਿਜਾਇਆ ਜਾ ਰਿਹਾ ਸੀ ਤੇ ਲੋਕਾਂ ਦਾ ਇਕੱਠ ਕਰਨ ਲਈ ਗੀਤ ਸੰਗੀਤ ਤੇ ਜਸ਼ਨਾਂ ਦਾ ਪ੍ਰਬੰਧ ਕੀਤਾ ਜਾਂਦਾ ਸੀਬਿਸ਼ਨੇ ਤੇ ਮੰਡੇ ਨੇ ਸਰਕਾਰੀ ਕਵੀਆਂ ਦੇ ਮੁਕਾਬਲੇ ਆਪਣੀ ਕਵੀਸ਼ਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਦੀਆਂ ਭੀੜਾਂ ਜੁੜਨ ਲੱਗੀਆਂ:

ਜੁਗਨੀ ਜਾ ਵੜੀ ਮਜੀਠੇ,
ਕੋਈ ਰੰਨ ਨਾ ਚੱਕੀ ਪੀਠੇ,
ਪੁੱਤ ਗਭਰੂ ਮੁਲਖ ਵਿੱਚ ਮਾਰੇ,
ਰੋਵਣ ਅੱਖਾਂ ਪਰ ਬੁੱਲ੍ਹ ਸੀਤੇ
ਪੀਰ ਮੇਰਿਆ ਓਏ ਜੁਗਨੀ ਆਈ ਆ,
ਇਹਨੇ ਕਿਹੜੀ ਜੋਤ ਜਗਾਈ ਆ

ਲੋਕ-ਸ਼ਾਇਰ ਸ਼ਾਇਰੀ ਰਾਹੀਂ ਜਿਸ ਕਿਸਮ ਦਾ ਸਮਾਜ ਸਿਰਜਣਾ ਚਾਹੁੰਦੇ ਹਨ, ਉਹ ਪਾਸ਼ ਨੇ ਆਪਣੇ ਗੀਤ ਵਿੱਚ ਕਮਾਲ ਦੇ ਸ਼ਬਦਾਂ ਵਿੱਚ ਲਿਖਿਆ ਹੈ:

ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ,
ਨੱਚੂਗਾ ਅੰਬਰ ਧਰਤੀ ਗਾਊ ਹਾਣੀਆਂ

ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ,
ਮਜ੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ

ਦੁਨੀਆਂ ’ਤੇ ਇੱਕੋ ਹੀ ਜਮਾਤ ਹੋਏਗੀ,
ਰੋਜ ਹੀ ਦਿਵਾਲੀ ਵਾਲੀ ਰਾਤ ਹੋਏਗੀ

**

(ਲੇਖਕਾਂ ਦੇ ਧੰਨਵਾਦ ਸਹਿਤ)

*****

(720)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author