HarjitBedi7ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ...
(28 ਸਤੰਬਰ 2021)

 

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁਝ ਜੁੜਿਆ ਹੋਇਆ ਹੈਆਪਣੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂ਼ਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ ਸਪਸ਼ਟ ਵਿਚਾਰਧਾਰਾ ’ਤੇ ਅਧਾਰਤ ਨੌਜਵਾਨ ਭਾਰਤ ਸਭਾ ਸਥਾਪਤ ਕੀਤੀ ਜਿਸਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਮੋਢੀ ਰੋਲ ਅਦਾ ਕੀਤਾਲਾਹੌਰ ਵਿੱਚ ਕਿਲਾਨੁਮਾ ਇਮਾਰਤ ਵਿੱਚ ਸਥਿਤ ਸੁਪਰਡੈਂਟ ਪੁਲੀਸ ਦੇ ਦਫਤਰ ਸਾਹਮਣੇ ਉਹ ਨਿੰਮ ਦਾ ਦਰਖਤ ਹੈ ਜਿਸਦੇ ਪਿੱਛੇ ਖੜੋ ਕੇ ਭਗਤ ਸਿੰਘ ਤੇ ਉਸ ਦੇ ਸਾਥੀ ਸੁਖਦੇਵ ਨੇ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਸਮੇਂ ਪੁਲੀਸ ਕਪਤਾਨ ਜੇਮਜ਼ ਸਕਾਟ ਦਾ ਦਫਤਰੋਂ ਨਿਕਲਣ ਦਾ ਇੰਤਜ਼ਾਰ ਕੀਤਾ ਸੀਪਰ ਉਪ ਪੁਲਿਸ ਕਪਤਾਨ ਸਾਂਡਰਸ, ਕਪਤਾਨ ਸਕਾਟ ਦੇ ਭੁਲੇਖੇ ਮਾਰਿਆ ਗਿਆ ਸੀਭਗਤ ਸਿੰਘ ਤੇ ਸੁਖਦੇਵ ਗੌਰਮਿੰਟ ਕਾਲਜ ਵਿੱਚ ਜਾ ਕੇ ਭੀੜ ਵਿੱਚ ਅਲੋਪ ਹੋ ਗਏ ਸਨਇਸ ਦਰਖਤ ਦੇ ਪਿੱਛੇ ਗੌਰਮਿੰਟ ਇਸਲਾਮੀਆਂ ਕਾਲਜ ਦੀ ਬਿਲਡਿੰਗ ਹੈ ਜਿਸ ’ਤੇ ਹਿੰਦੂ ਭਵਨ-ਕਲਾ ਦੀ ਝਲਕ ਸਾਫ ਦਿਖਾਈ ਦਿੰਦੀ ਹੈਵੰਡ ਤੋਂ ਪਹਿਲਾਂ ਦੇ ਲਾਹੌਰ ਵਿੱਚ ਇਸ ਵਿੱਚ ਸਨਾਤਨ ਧਰਮ ਕਾਲਜ ਹੁੰਦਾ ਸੀ

ਉਹਨਾਂ ਦਿਨਾਂ ਵਿੱਚ ਲਾਹੌਰ ਵਿੱਦਿਅਕ ਸਰਗਰਮੀਆਂ ਦਾ ਕੇਂਦਰ ਹੁੰਦਾ ਸੀਗੌਰਮਿੰਟ ਕਾਲਜ ਤੋਂ ਅੱਗੇ ਹੀ ਪੰਜਾਬ ਯੂਨੀਵਰਸਿਟੀ ਹੈ, ਜਿਸ ’ਤੇ “ਜਮਾਇਤ” ਦਾ ਵਿਦਿਆਰਥੀਆਂ ਦੇ ਹੋਸਟਲ ਅਤੇ ਯੂਨੀਵਰਸਿਟੀ ਕੈਂਪਸ ’ਤੇ ਕਬਜ਼ਾ ਹੈਜਮਾਇਤ ਇਸਲਾਮਿਕ ਰਾਜਨੀਤਕ ਸੰਸਥਾ ਜਮਾਇਤ-ਏ-ਇਸਲਾਮੀ ਦਾ ਵਿਦਿਆਰਥੀ ਵਿੰਗ ਹੈਇੱਥੇ ਪਿਛਲੇ ਸਮੇਂ ਵਿੱਚ ਵਾਈਸ ਚਾਂਸਲਰ ਤੇ ਪ੍ਰੋਫੈਸਰਾਂ ਉੱਤੇ ਹਮਲੇ ਹੋਏ ਸਨਹੁਣ ਇਹ ਸਿੱਧੇ ਤੌਰ ’ਤੇ ਇਸ ਗਰੁੱਪ ਦੇ ਅਧੀਨ ਚੱਲ ਰਹੇ ਹਨਜਮਾਇਤ ਦਾਖਲੇ ਸਮੇਂ ਆਪਣੇ ਸਟਾਲ ਲਾਉਂਦੀ ਹੈ ਇਸਦੇ ਮੈਂਬਰ ਹਥਿਆਰਬੰਦ ਹੁੰਦੇ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ ਯੂਨੀਵਰਸਿਟੀ ਕੈਂਪਸ ਮਿਲਟਰੀ ਕੈਂਪ ਦਾ ਭੁਲੇਖਾ ਪਾਉਂਦਾ ਹੈ

ਭਾਰਤ ਵਿੱਚ ਵਿਦਿਆਰਥੀ ਰਾਜਨੀਤੀ ਦਾ ਸੰਕਲਪ ਵੀਹਵੀਂ ਸਦੀ ਦੇ ਮੁੱਢ ਵਿੱਚ ਲਗਭਗ ਭਗਤ ਸਿੰਘ ਦੇ ਵਿਦਿਆਰਥੀ ਜੀਵਨ ਸਮੇਂ ਹੀ ਆਇਆ ਸੀਰੂਸੀ ਇਨਕਲਾਬ ਨੇ ਭਾਰਤ ਦੀ ਉਸ ਸਮੇਂ ਦੀ ਨੌਜਵਾਨ ਪੀੜ੍ਹੀ ’ਤੇ ਬਹੁਤ ਅਸਰ ਪਾਇਆ ਅਤੇ ਯੁਵਕਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਮਹੱਤਵਪੂਰਨ ਰੋਲ ਨਿਭਾਇਆਭਗਤ ਸਿੰਘ ਸਾਹਿਤ ਪੜ੍ਹਨ ਵਿੱਚ ਬਹੁਤ ਦਿਲਚਸਪੀ ਰੱਖਦਾ ਸੀਭਗਤ ਸਿੰਘ ਦੇ ਵਿਚਾਰ ਇਸ ਅਧਿਅਨ ਕਾਰਨ ਹੀ ਬੜੇ ਸਪਸ਼ਟ ਸਨਉਸ ਨੇ ਕਿਹਾ ਸੀ, “ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਸ ਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਏ” ਭਗਤ ਸਿੰਘ ਇਸ ਘਟਨਾ-ਕ੍ਰਮ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਇਆਵਿਦਿਆਰਥੀ ਸਿਆਸਤ ਵਿੱਚ ਸ਼ਮੂਲੀਅਤ ਨਾਲ ਹੀ ਉਸ ਨੇ ਰਾਜਨੀਤੀ ਵਿੱਚ ਕੌਮੀ ਪੱਧਰ ਦੀ ਹੈਸੀਅਤ ਦਾ ਦਰਜਾ ਪ੍ਰਾਪਤ ਕੀਤਾ ਆਜ਼ਾਦੀ ਤੋਂ ਬਾਦ ਵੀ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸਿਆਸਤ ਵਿੱਚ ਮੋਹਰੀ ਰੋਲ ਨਿਭਾਇਆ ਹੈਪਰ ਸੱਤਰਵੇਂ ਦਹਾਕੇ ਦੇ ਅੰਤ ’ਤੇ ਇਸਲਾਮੀਕਰਨ ਹੋਣਾ ਸ਼ੁਰੂ ਹੋ ਗਿਆਜਮਾਇਤ-ਏ-ਇਸਲਾਮੀ ਇੱਕ ਸ਼ਕਤੀਸ਼ਾਲੀ ਤਾਕਤ ਬਣ ਗਈਮੂਲਵਾਦੀਆਂ ਨੇ ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਆਪਣੀ ਜਕੜ ਮਜ਼ਬੂਤ ਕਰ ਲਈ

ਸੁਪਰਡੈਂਟ ਪੁਲੀਸ ਦੇ ਦਫਤਰ ਦੇ ਨੇੜੇ ਹੀ ਬਰੈਡਲੇ ਹਾਲ ਹੈ ਜਿਹੜਾ ਕਦੇ ਨੈਸ਼ਨਲ ਕਾਲਜ ਹੁੰਦਾ ਸੀਇੱਥੇ ਹੀ ਭਗਤ ਸਿੰਘ ਦੀ ਮੁਲਾਕਾਤ ਉਸਦੇ ਦੋਸਤਾਂ ਸੁਖਦੇਵ ਅਤੇ ਯਸ਼ਪਾਲ ਨਾਲ ਹੋਈ ਸੀਇੱਥੇ ਪੜ੍ਹਦਿਆਂ ਹੀ ਉਹ ਭਾਰਤ ਦੀ ਆਜ਼ਾਦੀ ਲਹਿਰ ਦੇ ਚੋਟੀ ਦੇ ਲੀਡਰਾਂ ਨੂੰ ਮਿਲਿਆ ਤੇ ਉਹਨਾਂ ਦੇ ਵਿਚਾਰ ਸੁਣੇਇਸ ਕਾਲਜ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ ਸੀ ਤੇ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਨੂੰ ਇੱਥੇ ਅਕਸਰ ਬ੍ਰਿਟਿਸ਼ ਬਸਤੀਵਾਦ ਅਤੇ ਭਾਰਤ ਦੀ ਆਜ਼ਾਦੀ ਬਾਰੇ ਲੈਕਚਰ ਕਰਨ ਲਈ ਬੁਲਾਇਆ ਜਾਂਦਾ ਸੀਪਰ ਹਣ ਇਹ ਇਮਾਰਤ ਸੁੰਨਸਾਨ ਹੈ ਤੇ ਇਸ ਨੂੰ ਤਾਲਾ ਲੱਗਾ ਹੋਇਆ ਹੈਇਸ ਹਾਲ ਵਿੱਚ ਬਣੀ ਉਹ ਸਟੇਜ ਜਿਸ ਤੋਂ ਭਗਤ ਸਿੰਘ ਆਜ਼ਾਦੀ ਦੇ ਗੀਤ ਗਾਇਆ ਕਰਦਾ ਸੀ, ਪਿਛਲੇ ਕਾਫੀ ਸਮੇਂ ਤੋਂ ਢਹਿ ਚੁੱਕੀ ਹੈ ਇਸਦਾ ਪ੍ਰਬੰਧ ਅੱਜ ਕੱਲ੍ਹ ਸਰਕਾਰ ਦੁਆਰਾ ਚਲਾਏ ਜਾ ਰਹੇ ਟ੍ਰਸਟ ਕੋਲ ਹੈ ਜੋ ਗੈਰ ਮੁਸਲਿਮ ਲੋਕਾਂ ਦੁਆਰਾ ਛੱਡੀਆਂ ਜਾਇਦਾਦਾਂ ਦੀ ਦੇਖਭਾਲ ਕਰਦਾ ਹੈ ਇਸ ’ਤੇ ਬੋਰਡ ਦੇ ਕਬਜ਼ੇ ਤੋਂ ਪਹਿਲਾਂ ਇਸ ਨੂੰ ਗੁਦਾਮ, ਸਟੀਲ ਮਿੱਲ ਅਤੇ ਤਕਨੀਕੀ ਸਿੱਖਿਆ ਸੰਸਥਾ ਦੇ ਤੌਰ ’ਤੇ ਵਰਤਿਆ ਜਾਂਦਾ ਰਿਹਾ ਹੈਇਹ ਹਾਲ ਭਗਤ ਸਿੰਘ ਹੋਰਾਂ ਦੀਆਂ ਸਰਗਰਮੀਆਂ ਦਾ ਪਰਮੁੱਖ ਕੇਂਦਰ ਹੁੰਦਾ ਸੀਸੰਨ 1931 ਵਿੱਚ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਦ ਭਗਤ ਸਿੰਘ ਦੇ ਮਾਂ ਬਾਪ ਕੁਝ ਸਮਾਂ ਇਸ ਹਾਲ ਦੇ ਨੇੜੇ ਰਹਿੰਦੇ ਰਹੇ ਸਨ ਅਤੇ ਉਹ ਰੋਜ਼ ਸਵੇਰੇ ਇਸ ਹਾਲ ਦੇ ਬਾਹਰ ਬੈਠ ਕੇ ਭਗਤ ਸਿੰਘ ਦੇ ਪ੍ਰਸ਼ੰਸਕਾਂ ਨੂੰ ਮਿਲਦੇ ਸਨ

ਲਾਹੌਰ ਵਿੱਚ ਜਿੱਥੇ ਜੇਲ ਰੋਡ ਤੇ ਫਿਰੋਜ਼ਪੁਰ ਰੋਡ ਮਿਲਦੀਆਂ ਹਨ, ਸ਼ਾਮਦਾਨ ਚੌਕ ਹੈਇੱਥੇ ਇੱਕ ਬੋਰਡ ਉੱਪਰ ਲਾਲ ਪੇਂਟ ਨਾਲ ਅੰਗਰੇਜ਼ੀ ਅਤੇ ਉਰਦੂ ਵਿੱਚ “ਭਗਤ ਸਿੰਘ ਚੌਕ” ਲਿਖਿਆ ਹੋਇਆ ਹੈਇਸ ਚੌਕ ਦੇ ਨਾਲ ਲਗਦੀ ਜੇਲ ਦੀ ਚਾਰਦੀਵਾਰੀ ਹੈ, ਜਿੱਥੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਜੇਲ ਵਿੱਚ ਰੱਖਣ ਤੋਂ ਬਾਦ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀਖੱਬੇ ਪੱਖੀ ਸੰਸਥਾਵਾਂ ਦੇ ਮੈਂਬਰਾਂ ਨੇ ਭਗਤ ਸਿੰਘ ਦੀ ਯਾਦ ਵਿੱਚ ਇਕੱਠੇ ਹੋ ਕੇ ਇਸ ਚੌਕ ਦਾ ਨਾਂ ਸਰਕਾਰੀ ਤੌਰ ’ਤੇ “ਭਗਤ ਸਿੰਘ ਚੌਕ” ਰੱਖਣ ਦੀ ਮੰਗ ਕੀਤੀਆਮ ਲੋਕਾਂ ਦੇ ਦਿਲਾਂ ਵਿੱਚ ਭਗਤ ਸਿੰਘ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀ ਸ਼ਹਾਦਤ ਪ੍ਰਤੀ ਸਤਿਕਾਰ ਹੋਣ ਕਰਕੇ ਇਹ ਲਹਿਰ ਛੇਤੀ ਹੀ ਜ਼ੋਰ ਫੜ ਗਈਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਵਸ ’ਤੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਲੋਕ ਇਹ ਮੰਗ ਦੁਹਰਾਉਂਦੇਮੀਡੀਏ ਨੇ ਇਸਦਾ ਪੂਰਾ ਨੋਟਿਸ ਲਿਆਅੰਤ ਵਿੱਚ ਸਰਕਾਰ ਨੇ ਇਸ ਚੌਕ ਦਾ ਨਾਂ ਸ਼ਾਮਦਾਨ ਚੌਕ ਤੋਂ ਬਦਲ ਕੇ ਭਗਤ ਸਿੰਘ ਚੌਕ ਰੱਖਣ ਦਾ ਫੈਸਲਾ ਕਰ ਲਿਆਪਰ ਵਿਡੰਬਨਾ ਇਹ ਰਹੀ ਕਿ ਨੇੜੇ ਦੀ ਮਾਰਕੀਟ ਦੇ ਵਪਾਰੀ ਤਬਕੇ ਨੇ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾਇਸ ਨਾਲ ਹੀ ਜਮਾਤ-ਉਤ-ਦਾਵਾ ਜਿਹੜੀ ਕਿ ਲਸ਼ਕਰੇ-ਤੋਇਬਾ ਨੂੰ ਫੰਡ ਮੁਹਈਆ ਕਰਨ ਦਾ ਵਿੰਗ ਹੈ, ਹਰਕਤ ਵਿੱਚ ਆ ਗਈਉਹਨਾਂ ਨੇ ਇਹ ਉਜ਼ਰ ਕੀਤਾ ਕਿ ਭਗਤ ਸਿੰਘ ਇੱਕ ਸਿੱਖ ਸੀ ਤੇ ਪਾਕਿਸਤਾਨ ਦੀ ਜ਼ਮੀਨ ’ਤੇ ਬਣੇ ਇਸ ਚੌਕ ਦਾ ਨਾਂ ਕਿਸੇ ਗੈਰ-ਮੁਸਲਿਮ ਦੇ ਨਾਂ ’ਤੇ ਹਰਗਿਜ਼ ਨਹੀਂ ਰੱਖਣਾ ਚਾਹੀਦਾ ਇਸ ’ਤੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆਭਾਰਤ ਦੀ ਵੰਡ ਨੇ ਲੋਕਾਂ ਦੀ ਮਾਨਸਿਕਤਾ ’ਤੇ ਇਸ ਕਦਰ ਬੁਰਾ ਅਸਰ ਪਾਇਆ ਸੀ ਕਿ ਵਿਚਾਰਧਾਰਾਵਾਂ ਅਤੇ ਰਾਜਨੀਤਕ ਪਾਰਟੀਆਂ ਧਰਮ ਦੇ ਨਾਂ ’ਤੇ ਵੰਡੇ ਗਏਜਦੋਂ ਕਿ ਸੱਚ ਇਹ ਸੀ ਕਿ ਭਗਤ ਸਿੰਘ ਐਲਾਨੀਆਂ ਨਾਸਤਿਕ ਸੀ ਤੇ ਉਸ ਲਈ ਹਰ ਮਨੁੱਖ ਇੱਕ ਮਨੁੱਖ ਸੀ, ਇਨਸਾਨ ਸੀਭਗਤ ਸਿੰਘ ਦੇ ਜੀਵਨ ਭਰ ਕੀਤੇ ਸੰਘਰਸ਼, ਉਸਦੀ ਵਿਚਾਰਧਾਰਾ ਅਤੇ ਕੁਰਬਾਨੀ ਉਸਦੇ ਸਿੱਖ ਪਰਿਵਾਰ ਵਿੱਚ ਪੈਦਾ ਹੋਣ ਤੇ ਉਸ ਦੇ ਨਾਂ ਨਾਲ ਸਿੰਘ ਲੱਗਾ ਹੋਣ ਦੀ ਭੇਟ ਚੜ੍ਹ ਗਏ ਤੇ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਨਾ ਰੱਖਿਆ ਗਿਆ ਜਦੋਂ ਕਿ ਪਾਕਿਸਤਾਨ ਦੀ ਆਮ ਜਨਤਾ ਉਸ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ, ਉਸ ਦੀ ਕੁਰਬਾਨੀ ਦੀ ਕਾਇਲ ਹੈ ਤੇ ਉਹ ਉਹਨਾਂ ਲਈ ਆਜ਼ਾਦੀ ਦੀ ਲੜਾਈ ਦਾ ਹੀਰੋ ਹੈ

ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਜੇ ਭਗਤ ਸਿੰਘ ਆਜ਼ਾਦੀ ਸਮੇਂ ਜਿੰਦਾ ਹੁੰਦਾ ਤਾਂ ਕੀ ਉਸ ਨੂੰ ਪਾਕਿਸਤਾਨ ਵਿੱਚ ਰਹਿ ਗਏ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਰਹਿਣਾ ਮਿਲਦਾ? ਉਸ ਕਾਲੇ ਸਮੇਂ ਵਿੱਚ ਉਸ ਦੇ ਨਾਂ ਨੂੰ ਹੀ ਮੂਹਰੇ ਰੱਖਿਆ ਜਾਣਾ ਸੀ ਨਾ ਕਿ ਉਸਦੀ ਵਿਚਾਰਧਾਰਾ ਤੇ ਸਿਆਸੀ ਸੋਚ ਨੂੰਉਸ ਦੇ ਨਾਂ ਨਾਲ ਸਿੰਘ ਲੱਗਿਆ ਹੋਣ ਕਰ ਕੇ ਉਸ ਨੂੰ ਜ਼ਰੂਰ ਹੀ ਹਿੰਦੁਸਤਾਨ ਵਿੱਚ ਜਾਣ ਲਈ ਮਜਬੂਰ ਕੀਤਾ ਜਾਣਾ ਸੀਧਰਮ ਦੇ ਨਾਂ ’ਤੇ ਭਾਰਤ ਦੀ ਹੋਈ ਇਹ ਵੰਡ ਮਨੁੱਖਤਾ ਲਈ ਬਹੁਤ ਵੱਡਾ ਸੰਤਾਪ ਸਿੱਧ ਹੋਈ ਹੈ

ਲਾਹੌਰ ਤੋਂ 150 ਕਿਲੋਮੀਟਰ ਦੀ ਦੂਰੀ ’ਤੇ ਉਸਦੇ ਪੁਰਖਿਆਂ ਦਾ ਪਿੰਡ ਬੰਗਾ (ਚੱਕ ਨੰਬਰ 105) ਸਥਿਤ ਹੈਜਿਸ ਘਰ ਵਿੱਚ ਭਗਤ ਸਿੰਘ ਨੇ ਆਪਣਾ ਬਚਪਨ ਗੁਜ਼ਾਰਿਆ ਸੀ ਉਸ ਵਿੱਚ ਅੱਜ ਕੱਲ੍ਹ ਇੱਕ ਵਕੀਲ ਰਹਿ ਰਿਹਾ ਹੈਘਰ ਦੇ ਵਿਹੜੇ ਵਿੱਚ ਬੇਰੀ ਦਾ ਇੱਕ ਦਰਖਤ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਨੇ ਇਸ ਨੂੰ ਲਾਇਆ ਸੀਪਿੰਡ ਦੇ ਜਿਸ ਸਕੂਲ ਵਿੱਚ ਭਗਤ ਸਿੰਘ ਨੇ ਪ੍ਰਇਮਰੀ ਪਾਸ ਕੀਤੀ ਸੀ, ਉਹ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ ਅਤੇ ਉਸ ਦੀ ਛੱਤ ਬਿਲਕੁਲ ਡਿਗ ਚੁੱਕੀ ਸੀਬਿਨਾਂ ਛੱਤ ਵਾਲੇ ਉਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਧੁੱਪੇ ਹੀ ਬੈਠਣਾ ਪੈਂਦਾ ਰਿਹਾ ਹੈਭਾਵੇਂ ਪਿਛਲੇ ਸਾਲ ਉਸ ਦੀ ਮੁਰੰਮਤ ਕੀਤੀ ਗਈ ਹੈ ਪਰ ਬੱਚਿਆਂ ਨੂੰ ਇੱਥੇ ਬਚਪਨ ਵਿੱਚ ਹੀ ਦੇਸ਼ ਭਗਤੀ ਦਾ ਪਾਠ ਪੜ੍ਹਾਉਂਦਿਆਂ ਉਹਨਾਂ ਵਿੱਚ ਧਾਰਮਿਕ ਕੱਟੜਤਾ ਦੇ ਬੀਅ ਬੀਜ ਦਿੱਤੇ ਜਾਂਦੇ ਹਨਉਹਨਾਂ ਨੂੰ ਅਗਲੇ ਜਨਮ ਵਿੱਚ ਬਹਿਸ਼ਤ ਵਿੱਚ ਬਾਦਸ਼ਾਹ ਬਣਨ ਦਾ ਲਾਲਚ ਦੇ ਕੇ ਮੂਲਵਾਦੀ ਬਣਾਇਆ ਜਾਂਦਾ ਹੈਇਸ ਢੰਗ ਨਾਲ ਉਸ ਦੇ ਆਪਣੇ ਹੀ ਪਿੰਡ ਵਿੱਚ ਉਸ ਨਾਲ ਨਫਰਤ ਕਰਨੀ ਸਿਖਾਈ ਜਾਂਦੀ ਹੈਭਗਤ ਸਿੰਘ ਨੇ ਬਿਲਕੁਲ ਠੀਕ ਕਿਹਾ ਸੀ, “ਹੁਣ ਤਕ ਮੌਜੂਦ ਸਾਰੇ ਧਰਮਾਂ ਨੇ ਮਨੁਖਾਂ ਨੂੰ ਇੱਕ ਦੂਜੇ ਤੋਂ ਜੁਦਾ ਕੀਤਾ ਤੇ ਲਤਾੜਿਆ ਹੈਦੁਨੀਆਂ ਵਿੱਚ ਹੁਣ ਤਕ ਜਿੰਨਾ ਖੂਨ ਖਰਾਬਾ ਧਰਮ ਦੇ ਠੇਕੇਦਾਰਾਂ ਨੇ ਕੀਤਾ ਹੈ, ਉੰਨਾ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇਸੱਚੀ ਗੱਲ ਤਾਂ ਇਹ ਕਿ ਧਰਤੀ ਦੇ ਸਵਰਗ ਨੂੰ ਧਰਮ ਦੀ ਓਟ ਲੈ ਕੇ ਹੀ ਉਜਾੜਿਆ ਗਿਆ ਹੈ” ਇਸਦੇ ਨਾਲ ਹੀ ਭਗਤ ਸਿੰਘ ਨੇ ਇਹ ਵੀ ਕਿਹਾ ਸੀ, “ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ਉਹਨਾਂ ਨੂੰ ਨਫਰਤ ਕਰਨੀ ਸਿਖਾਵੇ, ਅੰਧ-ਵਿਸ਼ਵਾਸਾਂ ਨੂੰ ਉਤਸ਼ਾਹਿਤ ਕਰ ਕੇ, ਲੋਕਾਂ ਦੇ ਬੌਧਿਕ ਵਿਕਾਸ ਵਿੱਚ ਰੁਕਾਵਟ ਬਣੇ, ਦਿਮਾਗਾਂ ਨੂੰ ਖੁੰਢਾ ਕਰੇ, ਉਹ ਕਦੇ ਵੀ ਮੇਰਾ ਧਰਮ ਨਹੀਂ ਹੋ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3039)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author