HarjitBedi7ਚੇਤਨ ਤੇ ਅਣਖੀ ਲੋਕ ਠੂਠਾ ਨਹੀਂ ਫੜਦੇ। ਆਪਣੇ ਏਕੇ ਨਾਲ ...
(7 ਅਗਸਤ 2021)

 

ਕਨੇਡਾ ਦੀ ਇੱਕ ਖਬਰ: ਬਰੈਂਪਟਨ ਲਾਗੇ ਹੈ ਸ਼ਹਿਰ ਵੁਆਨ ਇੱਕ ਜੋੜਾ ਆਪਣੇ ਘਰ ਦੇ ਬੈਕਯਾਰਡ ਵਿੱਚ ਕਾਟੋਆਂ ਨੂੰ ਖਾਣਾ ਪਾਉਂਦਾ ਸੀਕਨੇਡਾ ਦੇ ਕਾਨੂੰਨ ਮੁਤਾਬਕ ਉਸ ਨੂੰ ਅਜਿਹਾ ਕਰਨੋ ਰੋਕਿਆ ਗਿਆਨਾ ਹਟਣ ’ਤੇ ਹੋਇਆ 615 ਡਾਲਰ ਜੁਰਮਾਨਾਹਰੇਕ ਜੀਵ ਨੂੰ (ਮੁਫਤਖੋਰਾ ਨਾ ਬਣਾ ਕੇ) ਆਪਣੀ ਖੁਰਾਕ ਦਾ ਪ੍ਰਬੰਧ ਕਰਨ ਜੋਗਾ ਰੱਖਣ ਲਈ ਉੱਥੋਂ ਦਾ ਕਾਨੂੰਨ ਹੈ

ਅਸੀਂ ਆਤਮਨਿਰਭਰ ਹੋਣ ਦਾ ਢੰਡੋਰਾ ਪਿੱਟ ਰਹੇ ਹਾਂ ਪਰ ਸਾਡੇ 85 ਕਰੋੜ ਲੋਕ ਆਪਣੀ ਰੋਟੀ ਦਾ ਜੁਗਾੜ ਕਰਨ ਜੋਗੇ ਨਹੀਂਉਹਨਾਂ ਲਈ ਸਰਕਾਰੀ ਖਜ਼ਾਨੇ ਵਿੱਚੋਂ ਭੋਜਨ ਦਾ ਪ੍ਰਬੰਧ ਕਰਨ ਦੀ ਯੋਜਨਾ ਹੈਸਵੈਮਾਨੀ ਲੋਕਾਂ ਨੂੰ ਰੁਜ਼ਗਾਰ ਦੀ ਲੋੜ ਹੁੰਦੀ ਹੈ ਨਾ ਕਿ ਮੁਫਤ ਰਾਸ਼ਨ ਦੀ ਰੁਜ਼ਗਾਰ ਰਾਹੀਂ ਕਿਰਤ ਕਰਕੇ ਆਪਣੀ ਲੋੜ ਮੁਤਾਬਕ ਖਰੀਦਣ ਦੀ ਸ਼ਕਤੀ ਹੀ ਅਸਲੀ ਹੱਲ ਹੈ

ਇਹ ਸਮਝਣ ਦੀ ਲੋੜ ਹੈ ਕਿ ਦੁਨੀਆਂ ਵਿੱਚ ਕੋਈ ਚੀਜ਼ ਮੁਫਤ ਨਹੀਂ ਮਿਲਦੀਲੋਕਾਂ ਦੀ ਹੀ ਕਿਰਤ ਦੀ ਕੀਤੀ ਜਾ ਰਹੀ ਲੁੱਟ ਵਿੱਚੋਂ ਉਸਦਾ ਬਹੁਤ ਥੋੜ੍ਹਾ ਹਿੱਸਾ ਅਜਿਹੀਆਂ ਸਕੀਮਾਂ ਰਾਹੀਂ ਵਾਪਸ ਹੁੰਦਾਇਹ ਹੈ ਮੌਜੂਦਾ ਸਿਸਟਮ ਦੀ ਦੇਣਲੋਕਾਂ ਦੀਆਂ ਜੁੱਤੀਆਂ ਤੇ ਲੋਕਾਂ ਦੇ ਹੀ ਸਿਰਜਚਾਉਣਾ ਇਹ ਕਿ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈਆਮ ਗਰੀਬ ਲੋਕਾਂ ਨੂੰ ਨਿਗੂਣੀ ਰਿਆਇਤ ਦੇ ਕੇ ਉਸਦੀ ਪੂਰੀ ਡੌਂਡੀ ਪਿੱਟੀ ਜਾਂਦੀ ਹੈ ਜਦੋਂ ਕਿ ਸਰਮਾਏਦਾਰ ਘਰਾਣਿਆਂ ਨੂੰ ਚੁੱਪ ਚੁਪੀਤੇ ਵੱਡੇ-ਵੱਡੇ ਗੱਫੇ ਦਿੱਤੇ ਜਾਂਦੇ ਹਨਲੋਕ ਅਣਖ ਨਾਲ ਟੱਬਰ ਪਾਲਣ ਲਈ ਰੁਜ਼ਗਾਰ ਚਾਹੁੰਦੇ ਹਨ ਨਾ ਕਿ ਮੰਗਤੇ ਬਣ ਕੇ ਜਿਊਣਾ

ਬਹੁਤ ਕੁਝ ਨਿਰਮਾਣ ਕਰਨ ਵਾਲਾ ਹੈਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੁਆਰਾ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਹੱਕ ਵੀ ਖੋਹਣ ਦੀਆਂ ਤਿਆਰੀਆਂ ਹਨਗਲਤ ਪਾਲਸੀਆਂ ਕਾਰਨ ਰੁਜ਼ਗਾਰ ਦੇ ਮੌਕੇ ਵੀ ਬਹੁਤ ਘਟ ਰਹੇ ਹਨ

ਕਿਰਤੀ ਵਰਗ ਦੇ ਦੁਖੀ ਹੋਣ ਕਾਰਣ ਮਚੀ ਹੋਈ ਹਾਹਾਕਾਰ ਵੱਲ ਸਰਕਾਰ ਦਾ ਧਿਆਨ ਹੀ ਨਹੀਂਦੇਸ ਦਾ ਸਰਮਾਇਆ ਅਤੇ ਕੁਦਰਤੀ ਸਾਧਨ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਜਾਣ ਨੂੰ ਦੇਸ ਦੀ ਤਰੱਕੀ ਹਰਗਿਜ਼ ਨਹੀਂ ਕਿਹਾ ਜਾ ਸਕਦਾਲੋਕ ਹੀ ਦੇਸ ਹੁੰਦੇ ਹਨਲੋਕਾਂ ਦਾ ਜੀਵਨ ਪੱਧਰ ਹੀ ਦੇਸ ਦੀ ਤਰੱਕੀ ਦੀ ਅਸਲ ਤਸਵੀਰ ਪੇਸ਼ ਕਰਦਾ ਹੈ

ਆਤਮਨਿਰਭਰਤਾ ਦਾ ਜਿੰਨਾ ਮਰਜ਼ੀ ਪਰਚਾਰ ਕਰ ਲਈਏ, ਦੇਸ ਦੇ ਸਾਧਨ ਕੁਝ ਹੱਥਾਂ ਵਿੱਚ ਜਾਣ ਨਾਲ ਆਤਮਨਿਰਭਰਤਾ ਨਹੀਂ ਹੋਣੀਕਿਸਾਨ, ਛੋਟੇ ਦੁਕਾਨਦਾਰ, ਛੋਟੇ ਸਨਅਤਕਾਰ ਅਤੇ ਹੋਰ ਕਿਰਤੀ ਲੋਕ ਜਿਨ੍ਹਾਂ ਕੋਲ ਆਪਣੇ ਸੀਮਤ ਸਾਧਨ ਹਨ ਤੇ ਕਿਸੇ ਹੱਦ ਤੱਕ ਆਤਮਨਿਰਭਰ ਹਨ, ਨੂੰ ਵੀ ਵੱਡੇ ਮਾਲਾਂ ਲਈ ਖੁੱਲ੍ਹ ਅਤੇ ਖੇਤੀ ਲਈ ਕਾਲੇ ਕਾਨੂੰਨਾਂ ਅਤੇ ਹੋਰ ਲੁਕਵੇਂ ਢੰਗਾਂ ਰਾਹੀਂ ਉਹਨਾਂ ਦੇ ਸਾਧਨਾਂ ਉੱਤੇ ਸਰਮਾਏਦਾਰਾਂ ਦਾ ਕਬਜ਼ਾ ਕਰਵਾਉਣ ਲਈ ਤਿਆਰੀਆਂ ਹਨਇਸ ਤਰ੍ਹਾਂ ਤਾਂ ਉਹ ਲੋਕ ਵੀ ਆਤਮਨਿਰਭਰ ਨਹੀਂ ਰਹਿਣੇਸਾਧਨ ਵਿਹੂਣੇ ਕਰਕੇ ਲੋਕਾਂ ਨੂੰ ਬੰਧਕ ਮਜ਼ਦੂਰਾਂ ਵਾਂਗ ਵਰਤਿਆ ਜਾਣਾ ਹੈਭੁੱਖਮਰੀ ਵਰਗੀ ਹਾਲਤ ਨਾਲ ਲੋਕਾਂ ਦੇ ਹੱਥਾਂ ਵਿੱਚ ਠੂਠਾ ਆ ਜਾਣਾ ਹੈਪਰ ਚੇਤਨ ਤੇ ਅਣਖੀ ਲੋਕ ਠੂਠਾ ਨਹੀਂ ਫੜਦੇਆਪਣੇ ਏਕੇ ਨਾਲ ਆਪਣੇ ਹੱਕਾਂ ਦੀ ਰਾਖੀ ਕਰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2938)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author